Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 2 - 7 - 2009

ਪ੍ਰਿਅੰਕਾ ਵੀ ਸੋਸ਼ਲ ਨੈਟਵਰਕਿੰਗ ਸਾਈਟ 'ਤੇ?

ਲਗਾਤਾਰ ਚਰਚਾ ਵਿੱਚ ਬਣੇ ਰਹਿਣਾ ਕਿਸੇ ਨੂੰ ਚੰਗਾ ਨਹੀਂ ਲੱਗਦਾ ਅਤੇ ਫਿਲਮੀ ਸਿਤਾਰਿਆਂ ਨੂੰ ਤਾਂ ਲਾਈਮ ਲਾਈਟ 'ਚ ਰਹਿਣ ਦਾ ਰੋਗ ਹੁੰਦਾ ਹੀ ਹੈ। ਇਹ ਉਹਨਾਂ ਦੇ ਬਿਜਨੈਸ ਦੀ ਮੰਗ ਵੀ ਹੈ। ਸੋ ਜਦੋਂ ਤੋਂ ਇੰਟਰਨੈਟ ਆਇਆ ਹੈ, ਸਿਤਾਰੇ ਇਸ ਮਾਧਿਅਮ ਦਾ ਵੀ ਖੂਬ ਉਪਯੋਗ ਕਰਦੇ ਹਨ। ਇਹਨਾਂ 'ਚੋਂ ਵੀ ਕੁਝ ਸਿਤਾਰੇ ਬਲਾਗ ਲਿਖ ਰਹੇ ਹਨ ਤਾਂ ਕੁਝ ਅਜਿਹੇ ਹਨ, ਜੋ ਸੋਸ਼ਲ ਨੈਟਵਰਕਿੰਗ ਸਾਈਟਸ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਸੰਪਰਕ ਬਣਾ ਰਹੇ ਹਨ। ਪਿਛਲੇ ਦਿਨੀਂ ਖ਼ਬਰ ਆਈ ਕਿ ਪ੍ਰਿਅੰਕਾ ਚੋਪੜਾ ਇੱਕ ਅਜਿਹੀ ਹੀ ਨੈਟਵਰਕਿੰਗ ਸਾਈਟ 'ਤੇ ਰੋਜਾਨਾ ਆਪਣੀ ਮੌਜੂਦਗੀ ਦਰਜ ਕਰਾਉਂਦੀ ਹੈ। ਉਹਨਾਂ ਦੀ ਇੱਕ ਕਰੀਬੀ ਦਾ ਕਹਿਣਾ ਹੈ ਕਿ ਪ੍ਰਿਅੰਕਾ ਇਸ ਨੂੰ ਲੈ ਕੇ ਗੰਭੀਰ ਹੈ ਅਤੇ ਪੂਰੇ ਦਿਨ 'ਚ ਇੱਕ ਵਾਰ ਜਰੂਰ ਆਪਣੇ ਪੇਜ 'ਤੇ ਜਾਂਦੀ ਹੈ।

Date:2009-07-02 Time:00:06:16

ਗੀਤਾਂਜਲੀ ਜੇਮਸ ਦਾ ਸ਼ੁੱਧ ਲਾਭ ਘਟਿਆ

ਗਹਿਣੇ ਬਣਾਉਣ ਵਾਲੀ ਦੇਸ਼ ਦੀ ਮੋਹਰੀ ਕੰਪਨੀ ਗੀਤਾਂਜਲੀ ਜੇਮਸ ਨੇ ਵਿੱਤ ਵਰ੍ਹੇ 2008-09 ਵਿੱਚ 150.58 ਕਰੋੜ ਰੁਪਏ ਦਾ ਸ਼ੁੱਧ ਲਾਭ ਪ੍ਰਾਪਤ ਕੀਤਾ, ਜੋ ਇਸ ਪਿਛਲੇ ਵਿੱਤ ਵਰ੍ਹੇ ਵਿੱਚ 160.69 ਕਰੋੜ ਰੁਪਏ ਦੀ ਤੁਲਨਾ ਵਿੱਚ ਛੇ ਪ੍ਰਤੀਸ਼ਤ ਘੱਟ ਹੈ।

Date:2009-07-02 Time:00:06:14

ਹਿੰਡਾਲਕੋ ਦਾ ਸ਼ੁੱਧ ਲਾਭ ਘੱਟਿਆ

ਮੁੰਬਈ- ਹਿੰਡਾਲਕੋ ਇੰਡਸਟਰੀਜ਼ ਲਿਮੀਟੇਡ ਨੇ ਵਿੱਤ ਵਰ੍ਹੇ 2008-09 ਵਿੱਚ 2230.27 ਕਰੋੜ ਰੁਪਏ ਦਾ ਸ਼ੁੱਧ ਲਾਭ ਪ੍ਰਾਪਤ ਕੀਤਾ ਜਦਕਿ ਇਸ ਤੋਂ ਪਿਛਲੇ ਵਿੱਤ ਵਰ੍ਹੇ ਵਿੱਚ ਇਹ 2860.94 ਕਰੋੜ ਰੁਪਏ ਸੀ।

Date:2009-07-02 Time:00:06:14

ਓਸ਼ੀਅਨਸੈਟ -2 ਦੀ ਲਾਂਚਿੰਗ 2 ਅਗਸਤ ਨੂੰ

ਬੰਗਲੌਰ - ਭਾਰਤ ਦਾ ਸਵਦੇਸ਼ੀ ਓਸ਼ੀਅਨਸੈਟ-2 ਉਪਗ੍ਰਹਿ ਅਗਲੇ ਮਹੀਨੇ ਦੀ ਦੋ ਤਾਰੀਖ ਨੂੰ ਉੱਤਰੀ ਤੱਟ 'ਤੇ ਸਥਿੱਤ ਸ਼੍ਰੀ ਹਰੀਕੋਟਾ ਪੁਲਾੜ ਲਾਂਚਿੰਗ ਸਟੇਸ਼ਨ ਤੋਂ ਯੂਰਪੀ ਮੂਲ ਦੇ 6 ਨੈਨੋ ਉਪਗ੍ਰਹਿਆਂ ਸਮੇਤ ਲਾਂਚ ਕੀਤਾ ਜਾਵੇਗਾ।

Date:2009-07-02 Time:00:06:14

ਹਫ਼ਤੇ 'ਚ ਬਦਲੋ ਮੋਬਾਇਲ ਕੰਪਨੀ

ਨਵੀਂ ਦਿੱਲੀ - ਬਿਨਾ ਆਪਰੇਟਰ ਬਦਲੇ ਨੰਬਰ ਬਦਲਣ ਦੀ ਸੁਵਿਧਾ ਨੂੰ ਸੌਖਾ ਬਣਾਉਣ ਲਈ ਟ੍ਰਾਈ ਨੇ ਨਿਯਮਾਂ ਦਾ ਮਸੌਦਾ ਜਾਰੀ ਕੀਤਾ ਹੈ। ਗਾਹਕ ਹਫ਼ਤੇ ਦੇ ਅੰਦਰ ਮੋਬਾਇਲ ਕੰਪਨੀ ਬਦਲ ਸਕਣਗੇ। ਕਨੈਕਸ਼ਨ ਲੈਣ ਤੋਂ 90 ਦਿਨ ਖਤਮ ਹੋਣ ਤੋਂ ਬਾਅਦ ਗਾਹਕ ਫੋਨ ਨੰਬਰ ਬਦਲਣ ਲਈ ਅਰਜ਼ੀ ਦੇ ਸਕਦਾ ਹੈ। ਇਹ ਅਰਜ਼ੀ ਨਵੀਂ ਕੰਪਨੀ ਨੂੰ ਦੇਣੀ ਪਵੇਗੀ, ਜਿਸਦੀ ਉਹ ਸੁਵਿਧਾ ਚਾਹੁੰਦਾ ਹੈ। ਨਵੀਂ ਕੰਪਨੀ ਨੂੰ ਅਰਜ਼ੀ ਮਿਲਣ ਦੇ ਪੰਜ ਦਿਨ 'ਚ ਕਰਵਾਈ ਸ਼ੁਰੂ ਕਰਨੀ ਪਵੇਗੀ। ਨਵੀਂ ਕੰਪਨੀ ਨੂੰ ਅਰਜ਼ੀ ਦੇਣ ਵਾਲੇ ਗਾਹਕ ਦੀ ਪਹਿਚਾਣ ਕਰਨੀ ਪਵੇਗੀ।

Date:2009-07-02 Time:00:06:14

ਝੁੱਗੀ ਵਾਸੀਆਂ ਲਈ ਜਾਇਦਾਦ ਅਧਿਕਾਰ ਦਾ ਪ੍ਰਸਤਾਵ

ਨਵੀਂ ਦਿੱਲੀ - ਸ਼ਹਿਰੀ ਗਰੀਬਾਂ ਦਾ ਪੱਧਰ ਉੱਚਾ ਚੁੱਕਣ ਲਈ ਕੇਂਦਰ ਦੀ ਸੰਪ੍ਰਗ ਸਰਕਾਰ ਉਹਨਾਂ ਨੂੰ ਜਾਇਦਾਦ ਦਾ ਅਧਿਕਾਰ ਦੇਣ ਵਾਲੇ ਪ੍ਰਸਤਾਵ ਬਾਰੇ ਵਿਚਾਰ ਕਰ ਰਹੀ ਹੈ।ਇਹ ਜਾਣਕਾਰੀ ਕੇਂਦਰੀ ਹਾਉਸਿੰਗ ਅਤੇ ਸ਼ਹਿਰੀ ਗਰੀਬੀ ਹਟਾਊ ਮੰਤਰੀ ਕੁਮਾਰੀ ਸ਼ੈਲਜ਼ਾ ਨੇ ਦਿੱਤੀ।

Date:2009-07-02 Time:00:06:14

ਸਾਂਸਦ ਦੇ ਵਿਰੁੱਧ ਮਾਮਲਾ ਦਰਜ

ਮਹਿਬੂਬਨਗਰ- ਆਂਧਰਾ ਪ੍ਰਦੇਸ਼ ਵਿੱਚ ਮਹਿਬੂਬਨਗਰ ਜਿਲ੍ਹੇ ਦੇ ਉੱਪੁਨੁਨਥਾਲਾ ਮੰਡਲ ਵਿੱਚ ਗ੍ਰਾਮੀਣ ਵਿਕਾਸ ਬੈਂਕ ਦੇ ਪ੍ਰਬੰਧਕ ਉੱਤੇ ਕਥਿਤ ਹਮਲਾ ਕਰਨ ਵਾਲੇ ਨਾਗਰਕੁਰਨੂਲ ਤੋਂ ਕਾਂਗਰਸੀ ਸਾਂਸਦ ਜਗਨਨਾਥਨ ਦੇ ਵਿਰੁੱਧ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

Date:2009-07-02 Time:00:06:14

ਦਿੱਲੀ 'ਚ ਮੌਸਮ ਖੁਸ਼ਗਵਾਰ

ਨਵੀਂ ਦਿੱਲੀ-ਰਾਜਧਾਨੀ ਦਿੱਲੀ 'ਚ ਮੌਸਮ ਉਦੋਂ ਖੁਸ਼ਗਵਾਰ ਹੋ ਗਿਆ,ਜਦੋਂ ਮਾਨਸੂਨ ਦੀ ਪਹਿਲੀ ਬਰਸਾਤ ਨਾਲ ਅੱਜ ਦੂਸਰੇ ਦਿਨ ਵੀ ਇੱਥੋਂ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ।

Date:2009-07-02 Time:00:06:14

ਸੰਸਦ ਸਾਹਮਣੇ ਧਰਨਾ ਦੇਣਗੇ ਕਰਮਚਾਰੀ

ਜੈਪੁਰ-ਸਟੇਟ ਬੈਂਕ ਆਫ਼ ਇੰਦੌਰ ਸਮੇਤ ਹੋਰ ਸਹਿਯੋਗੀ ਬੈਂਕਾਂ ਦੇ ਸਟੇਟ ਬੈਂਕ ਆਫ਼ ਇੰਡੀਆ 'ਚ ਕਰਾਰ ਦੇ ਵਿਰੋਧ 'ਚ ਬੈਂਕ ਕਰਮੀ ਤਿੰਨ ਜੁਲਾਈ ਨੂੰ ਸੰਸਦ ਭਵਨ ਸਾਹਮਣੇ ਧਰਨਾ ਦੇਣਗੇ।

Date:2009-07-02 Time:00:06:14

ਪੀਐਮ ਨੂੰ ਸੁਚੱਜੇ ਬਜਟ ਸੈਸ਼ਨ ਦੀ ਆਸ

ਨਵੀਂ ਦਿੱਲੀ - ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਕਿਹਾ ਕਿ ਉਹਨਾਂ ਨੂੰ ਆਸ ਹੈ ਕਿ ਸੰਸਦ ਦਾ ਬਜਟ ਸੈਸ਼ਨ ਸੁਚੱਜੇ ਢੰਗ ਨਾਲ ਚੱਲੇਗਾ।ਉਹਨਾਂ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਨੂੰ ਆਸ ਹੈ ਕਿ ਸੰਸਦ ਪ੍ਰਭਾਵਸ਼ਾਲੀ ਅਤੇ ਸੁਚੱਜੇ ਢੰਗ ਨਾਲ ਕੰਮ ਕਰੇ।

Date:2009-07-02 Time:00:06:14

ਸੁਰੱਖਿਆ 'ਤੇ ਧਿਆਨ ਹੋਵੇਗਾ ਰੇਲ ਬਜਟ 'ਚ

ਨਵੀਂ ਦਿੱਲੀ - 3 ਜੁਲਾਈ ਨੂੰ ਪੇਸ਼ ਕੀਤੇ ਜਾਣ ਵਾਲੇ ਰੇਲਬਜਟ ਵਿਚ ਰੇਲ ਮੰਤਰੀ ਮਮਤਾ ਬਨਰਜੀ ਵੱਲੋਂ ਸੁਰੱਖਿਆ ਸੰਬੰਧੀ ਕਈ ਉਪਰਾਲੇ ਕਰਨ ਦਾ ਐਲਾਣ ਕੀਤੇ ਜਾਣ ਦੀ ਸੰਭਾਵਨਾ ਹੈ।

Date:2009-07-02 Time:00:06:14

ਮੈਡੋਨਾ ਦੀਆਂ ਨਗਨ ਤਸਵੀਰਾਂ ਦੀ ਪ੍ਰਦਰਸ਼ਨੀ

ਲੰਦਨ-ਪਾਪ ਮਲਿਕਾ ਮੈਡੋਨਾ ਦੀਆਂ ਨਗਨ ਤਸਵੀਰਾਂ ਦੀ ਪ੍ਰਦਰਸ਼ਨੀ ਲੰਦਨ 'ਚ ਲੱਗੇਗੀ।ਸਾਰੀਆਂ ਤਸਵੀਰਾਂ ਮੈਡੋਨਾ ਦੇ ਸੰਘਰਸ਼ ਦੇ ਦਿਨ੍ਹਾ ਦੀਆਂ ਹਨ,ਜਦੋਂ ਉਹ 20 ਸਾਲ ਦੀ ਮਾਡਲ ਸੀ।

Date:2009-07-02 Time:00:06:14

ਸੰਸੈਕਸ 151 ਅੰਕ ਅਤੇ ਨਿਫ਼ਟੀ 49 ਅੰਕ ਵੱਧਿਆ

ਮੁੰਬਈ-ਵੈਸ਼ਵਿਕ ਮੰਦੀ ਤੋਂ ਉੱਭਰਨ ਦੀਆਂ ਸੰਭਾਵਨਾਵਾਂ ਨਾਲ ਦੁਨੀਆ ਭਰ ਦੇ ਸ਼ੇਅਰ ਬਜ਼ਾਰਾਂ 'ਚ ਆਈ ਤੇਜ਼ੀ ਵਿੱਚ ਭਾਰਤੀ ਵਾਹਨ ਕੰਪਨੀਆਂ ਦੇ ਜੂਨ 'ਚ ਵਿੱਕਰੀ ਵੱਧਣ ਨਾਲ ਪ੍ਰਮੁੱਖ ਵਾਹਨ ਕੰਪਨੀਆਂ 'ਚ ਭਾਰੀ ਲਿਵਾਲੀ ਤੋਂ ਪਿੱਛਲੇ ਦਿਨ੍ਹਾ ਦੀ ਗਿਰਾਵਟ ਤੋਂ ਉੱਭਰਦੇ ਹੋਏ ਅੱਜ ਬੰਬਈ ਸ਼ੇਅਰ ਬਜ਼ਾਰ ਦਾ ਸੰਵੇਦੇ ਸੂਚਕਾਂਕ ਸੰਸੈਕਸ 151 ਅੰਕ ਅਤੇ ਨੈਸ਼ਨਲ ਸਟਾਕ ਐਕਸਚੇਂਜ਼ ਦਾ ਨਿਫ਼ਟੀ 50 ਅੰਕ ਦੀ ਬੜ੍ਹਤ 'ਤੇ ਬੰਦ ਹੋਇਆ।

Date:2009-07-02 Time:00:06:14

ਯਾਮਹਾ ਦੀ ਵਿੱਕਰੀ ਵੱਧੀ 84 ਪ੍ਰਤਿਸ਼ਤ

ਨਵੀਂ ਦਿੱਲੀ-ਇੰਡੀਆ ਯਾਮਹਾ ਮੋਟਰ ਦੇ ਵਾਹਨਾਂ ਦੀ ਵਿੱਕਰੀ 'ਚ ਜੂਨ 'ਚ 84 ਪ੍ਰਤਿਸ਼ਤ ਦਾ ਵਾਧਾ ਹੋਇਆ ਹੈ।

Date:2009-07-02 Time:00:06:14

ਸੁਜੂਕੀ ਮੋਟਰਸਾਈਕਲ ਵਿੱਕਰੀ 'ਚ ਵਾਧਾ

ਨਵੀਂ ਦਿੱਲੀ-ਸੁਜੂਕੀ ਮੋਟਰਸਾਈਕਲ ਇੰਡੀਆ ਪ੍ਰਾਈਵੇਟ ਲਿਮਿਟੇਡ ਨੇ ਜੂਨ 'ਚ ਦੋਪਹੀਆ ਵਾਹਨਾਂ ਦੀ ਵਿੱਕਰੀ 'ਚ 33 ਪ੍ਰਤਿਸ਼ਤ ਦਾ ਵਾਧਾ ਦਰਜ਼ ਕੀਤਾ ਹੈ।

Date:2009-07-02 Time:00:06:14

ਸ਼ਾਇਨੀ ਆਹੂਜਾ ਦੀ ਅਦਾਲਤ 'ਚ ਪੇਸ਼ੀ ਅੱਜ

ਮੁੰਬਈ - ਨੌਕਰਾਣੀ ਨਾਲ ਬਲਾਤਕਾਰ ਦੇ ਆਰੋਪੀ ਅਭਿਨੇਤਾ ਸ਼ਾਇਨੀ ਆਹੂਜਾ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਅੱਜ ਪੁਲਿਸ ਉਸ ਮੈਡੀਕਲ ਰਿਪੋਰਟ ਨੂੰ ਅਦਾਲਤ ਦੇ ਸਾਹਮਣੇ ਰੱਖੇਗੀ, ਜਿਸ 'ਚ ਇਸ ਗੱਲ ਦੀ ਪੁਸ਼ਟੀ ਹੋ ਚੁੱਕੀ ਹੈ ਕਿ ਸ਼ਾਇਨੀ ਨੇ ਨੌਕਰਾਣੀ ਨਾਲ ਬਲਾਤਕਾਰ ਕੀਤਾ ਸੀ। ਹੋ ਸਕਦਾ ਹੈ ਕਿ ਅਦਾਲਤ ਸ਼ਾਇਨੀ ਦੀ ਨਿਆਂਇਕ ਹਿਰਾਸਤ ਹੋਰ ਵਧਾ ਦਵੇ।

Date:2009-07-02 Time:00:06:13

ਪ੍ਰਿਅੰਕਾ ਕੋਠਾਰੀ ਕੋਲ ਆਖਰੀ ਮੌਕਾ

ਉਹ ਹੁਣ ਨਿਸ਼ਾ ਕੋਠਾਰੀ ਹੈ ਜਾਂ ਪ੍ਰਿਅੰਕਾ ਕੋਠਾਰੀ ਇਹ ਦੱਸਨਾ ਬਹੁਤ ਮੁਸ਼ਕਿਲ ਹੈ, ਕਿਉਂਕਿ ਵਾਰ-ਵਾਰ ਉਹ ਆਪਣਾ ਨਾਮ ਬਦਲਦੀ ਰਹਿੰਦੀ ਹੈ, ਪਰ ਸਫ਼ਲਤਾ ਉਹਨਾਂ ਤੋਂ ਦੂਰੀ ਬਣਾਈ ਰੱਖਦੀ ਹੈ। ਇਹ ਗੱਲ ਸਭ ਮੰਨ ਚੁੱਕੇ ਹਨ ਕਿ ਪ੍ਰਿਅੰਕਾ ਉਰਫ਼ ਨਿਸ਼ਾ ਤੋਂ ਅਭਿਨੈ ਕਰਾਉਣਾ ਬਹੁਤ ਮੁਸ਼ਕਿਲ ਕੰਮ ਹੈ, ਪਰ ਰਾਮਗੋਪਾਲ ਵਰਮਾ ਨੂੰ ਉਹਨਾਂ 'ਚ ਪ੍ਰਤਿਭਾ ਨਜ਼ਰ ਆਉਂਦੀ ਹੈ ਅਤੇ ਉਹ ਲਗਾਤਾਰ ਉਹਨਾਂ ਨੂੰ ਮੌਕੇ 'ਤੇ ਮੌਕੇ ਦਿੰਦੇ ਜਾ ਰਹੇ ਹਨ। ਸ਼ਾਇਦ ਰਾਮੂ ਸਹੁੰ ਖਾ ਚੁੱਕੇ ਹਨ ਕਿ ਪ੍ਰਿਅੰਕਾ ਦੇ ਨਾਲ ਉਹ ਇੱਕ ਹਿੱਟ ਫਿਲਮ ਬਣਾ ਕੇ ਹੀ ਮੰਨਣਗੇ। ਰਾਮੂ ਦੀ ਆਉਣ ਵਾਲੀ ਫਿਲਮ 'ਅਗਿਆਤ' ਵਿੱਚ ਪ੍ਰਿਅੰਕਾ ਇੱਕ ਵਾਰ ਫਿਰ ਨਜ਼ਰ ਆਵੇਗੀ। ਸੁਣਿਆ ਹੈ ਇਸ ਫਿਲਮ ਵਿੱਚ ਉਹਨਾਂ ਨੇ ਕੁਝ ਬੋਲਡ ਸੀਨ ਵੀ ਦਿੱਤੇ ਹਨ। ਵੈਸੇ ਵੀ ਉਹਨਾਂ ਨੂੰ ਇਸ ਤਰ੍ਹਾਂ ਦੇ ਦ੍ਰਿਸ਼ਾਂ ਤ

Date:2009-07-02 Time:00:06:13

ਜੁਲਾਈ 'ਚ ਰਿਲੀਜ਼ ਹੋਣ ਵਾਲੀਆਂ ਫਿਲਮਾਂ

ਸਾਲ 2009 ਦੇ ਪਹਿਲੇ 6 ਮਹੀਨੇ ਫਿਲਮ ਇੰਡਸਟਰੀ ਲਈ ਬਹੁਤ ਖਰਾਬ ਰਹੇ। ਆਮ ਤੌਰ 'ਤੇ ਗਰਮੀਆਂ ਦੀਆਂ ਛੁੱਟੀਆਂ ਵਿੱਚ ਕਾਫੀ ਚੰਗਾ ਬਿਜਨੈਸ ਹੁੰਦਾ ਹੈ, ਪਰ ਇਸ ਵਾਰ ਵਿਵਾਦ ਦੇ ਕਾਰਨ ਕੋਈ ਨਵੀਂ ਫਿਲਮ ਇਸ ਦਰਮਿਆਨ ਰਿਲੀਜ਼ ਨਹੀਂ ਹੋਈ। ਜਨਵਰੀ ਤੋਂ ਮਾਰਚ ਤੱਕ ਬਹੁਤ ਘੱਟ ਫਿਲਮਾਂ ਰਿਲੀਜ਼ ਹੋਈਆਂ ਅਤੇ ਇੱਕ-ਦੋ ਨੂੰ ਛੱਡ ਕੇ ਸਭ ਅਸਫ਼ਲ ਰਹੀਆਂ। ਅਗਲੇ 6 ਮਹੀਨੇ ਫਿਲਮ ਇੰਡਸਟਰੀ ਲਈ ਬਹੁਤ ਅਹਿਮ ਹੋਣਗੇ, ਕਿਉਂਕਿ ਕਈ ਵੱਡੀਆਂ ਫਿਲਮਾਂ ਸਿਨੇਮਾਘਰਾਂ ਦੀ ਸ਼ੋਭਾ ਵਧਾਉਣ ਵਾਲੀਆਂ ਹਨ। ਗੱਲ ਕੀਤੀ ਜਾਵੇ ਜੁਲਾਈ ਸੀ। ਜੁਲਾਈ ਵਿੱਚ ਕਈ ਚੰਗੀਆਂ ਫਿਲਮਾਂ ਸਿਨੇ ਪ੍ਰੇਮੀਆਂ ਨੂੰ ਦੇਖਣ ਨੂੰ ਮਿਲਣਗੀਆਂ। 3 ਜੁਲਾਈ ਨੂੰ 'ਕਮਬਖ਼ਤ ਇਸ਼ਕ' ਰਿਲੀਜ਼ ਹੋ ਰਹੀ ਹੈ। ਇਸ ਵੱਡੀ ਫਿਲਮ ਦੇ ਸਾਹਮਣੇ ਸਿਰਫ਼ 'ਆਈਸ ਏਜ਼ : ਡਾਨ ਆਫ ਦਿ ਡਾਇਨਾਸੋਰ' ਰਿਲੀਜ਼ ਹੋ ਰਹੀ ਹੈ। 'ਕਮਬਖ਼ਤ

Date:2009-07-02 Time:00:06:13

ਜਯਾਪ੍ਰਦਾ ਨੇ ਦਿਖਾਇਆ ਆਪਣਾ ਵਡੱਪਣ

ਇਹ ਤਾਂ ਜੱਗ ਜ਼ਾਹਿਰ ਜਿਹੀ ਗੱਲ ਹੈ ਕਿ ਕਿਸੇ ਵੀ ਵੱਡੇ ਸਟਾਰ ਦੀ ਮੌਜੂਦਗੀ ਦੀ ਬਦੌਲਤ ਸਮਾਰੋਹ ਦੀ ਰੌਣਕ ਵਧ ਜਾਂਦੀ ਹੈ ਅਤੇ ਸਮਾਰੋਹ ਨੂੰ ਚੰਗਾ ਪ੍ਰਚਾਰ ਵੀ ਹਾਸਲ ਹੋ ਜਾਂਦਾ ਹੈ। ਇਹੀ ਵਜ੍ਹਾ ਸੀ ਕਿ ਜਦੋਂ ਨਵੇਂ ਕਲਾਕਾਰਾਂ ਨੂੰ ਚਮਕਾਉਂਦੀ ਫ਼ਿਲਮ 'ਰਫਤਾਰ-ਐਨ ਆਬਸੈਸ਼ਨ' ਦੇ ਸੰਗੀਤ ਨੂੰ ਰਿਲੀਜ਼ ਕਰਨ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਤਾਂ ਇਸ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਜਯਾਪ੍ਰਦਾ ਨੂੰ ਵਿਸ਼ੇਸ਼ ਤੌਰ 'ਤੇ ਸੱਦਾ ਦਿੱਤਾ ਗਿਆ ਸੀ। ਵਿਸ਼ਾਲ ਕੌਸ਼ਿਕ, ਆਰੀਅਨ ਸਿੰਘ, ਲੋਪਾ ਭੱਟ, ਤੋਨੋਸ਼ਾ ਪਵਾਰ ਆਦਿ ਵਰਗੇ ਨਵੇਂ ਕਲਾਕਾਰਾਂ ਨੂੰ ਚਮਕਾਉਂਦੀ ਇਸ ਫ਼ਿਲਮ ਵਿਚ ਮੁਕੇਸ਼ ਰਿਸ਼ੀ ਅਤੇ ਮੁਕੇਸ਼ ਤਿਵਾੜੀ ਵੀ ਹਨ ਅਤੇ ਇਹ ਫ਼ਿਲਮ ਵਿੱਕੀ ਕੁਮਾਰ ਵੱਲੋਂ ਨਿਰਦੇਸ਼ਿਤ ਕੀਤੀ ਗਈ ਹੈ।

Date:2009-07-02 Time:00:06:13

ਕਮਲਨਾਥ ਦੀ ਚੌਣ ਖਿਲਾਫ ਅਪੀਲ

ਜੱਬਲਪੁਰ - ਕੇਂਦਰੀ ਸਤਹੀ ਆਵਾਜਾਈ ਮੰਤਰੀ ਕਮਲਨਾਥ ਦੀ ਛਿੰਦਵਾੜਾ ਤੋਂ ਚੌਣ ਖਿਲਾਫ ਚੌਣ ਪ੍ਰਚਾਰ ਦੌਰਾਨ ਹੈਲੀਕਾਪਟਰ ਦੌਰੇ 'ਤੇ ਹੋਏ ਖਰਚਿਆਂ ਨੂੰ ਲੁਕੋਣ ਦੇ ਆਰੋਪ ਵਿਚ ਚੁਣੌਤੀ ਦਿੰਦਿਆਂ ਮੱਧ ਪ੍ਰਦੇਸ਼ ਹਾਈ ਕੋਰਟ ਵਿਚ ਇੱਕ ਅਪੀਲ ਦਾਖਲ ਕੀਤੀ ਗਈ ਹੈ।

Date:2009-07-02 Time:00:06:13

ਭਾਜਪਾ 'ਚ ਕੁੱਝ ਸਹੀ ਨਹੀਂ : ਸ਼ਤਰੂ

ਕਾਨਪੁਰ - ਭਾਜਪਾ ਦੇ ਪਾਰਟੀ ਮੰਚਾਂ ਤੋਂ ਮੀਡੀਆ ਵਿਚ ਆ ਰਹੀਆਂ ਖਬਰਾਂ ਪਾਰਟੀ ਦੇ ਇੱਕ ਸੀਨੀਅਰ ਸੰਸਦ ਮੈਂਬਰ ਦੁਖੀ ਹਨ।ਉਹਨਾਂ ਦਾ ਕਹਿਣਾ ਹੈ ਕਿ ਪਾਰਟੀ ਕੁੱਝ ਠੀਕ ਨਹੀਂ ਹੋ ਰਿਹਾ।ਫਿਲਮ ਸਟਾਰ ਤੋਂ ਨੇਤਾ ਬਣੇ ਸ਼ਤਰੂਘਨ ਸਿਨਹਾ ਨੇ ਇਹ ਬਿਆਨ ਦਿੱਤਾ।

Date:2009-07-02 Time:00:06:13

ਇਸ਼ਕ ਦੇ ਮੈਦਾਨ 'ਤੇ ਚਰਚੇ ਕ੍ਰਿਕਟਰਾਂ ਦੇ

ਨਵੀਂ ਦਿੱਲੀ-ਨਵਾਬ ਪਟੌਦੀ,ਸਰ ਵਿਵਿਅਨ ਰਿਚਰਡਸ,ਇਮਰਾਨ ਖਾਨ ਤੋਂ ਲੈ ਕੇ ਸਚਿਨ ਤੇਂਦੁਲਕਰ ਤੱਕ ਕ੍ਰਿਕਟ ਦੇ ਮੈਦਾਨ 'ਤੇ ਕਈ ਰਿਕਾਰਡ ਆਪਣੇ ਨਾਮ ਕਰਨ ਵਾਲੇ ਕ੍ਰਿਕਟਰਾਂ ਨੇ ਇਸ਼ਕ ਦੇ ਮੈਦਾਨ 'ਚ ਵੀ ਝੰਡੇ ਗੱਡੇ ਹਨ ਅਤੇ ਸ਼ਿਵਾਂਗੀ ਦੇਵ ਦੇ ਪਿਆਰ 'ਚ ਗ੍ਰਿਫ਼ਤਾਰ ਇਰਫ਼ਾਨ ਪਠਾਨ ਸਾਲਾਂ ਤੋਂ ਚੱਲੇ ਆ ਰਹੇ ਇਸ ਸਿਲਸਿਲੇ ਦੀ ਤਾਜ਼ਾ ਕੜੀ ਬਣ ਗਏ ਹਨ।

Date:2009-07-02 Time:00:06:13

ਫੈਡਰਰ ਐਕਸਪ੍ਰੈਸ ਪਹੁੰਚੀ ਸੈਮੀਫ਼ਾਈਨਲ 'ਚ

ਲੰਦਨ-ਪੰਜ ਵਾਰ ਦੇ ਚੈਂਪਿਅਨ ਰੋਜ਼ਰ ਫੈਡਰਰ ਨੇ ਅੱਜ ਇੱਥੇ ਇਵੋ ਕਾਰਲੋਵਿਚ ਦੀ ਤੂਫ਼ਾਨੀ ਸਰਵਿਸ ਦਾ ਆਤੰਕ ਸਮਾਪਤ ਕਰਦੇ ਹੋਏ ਆਪਣੇ ਪਸੰਦੀਦਾ ਗ੍ਰੈਂਡ ਸਲੈਮ ਵਿੰਬਲਡਨ ਦੇ ਸੈਮੀਫ਼ਾਈਨਲ 'ਚ ਸ਼ਾਨਦਾਰ ਜਿੱਤ ਨਾਲ ਜਗ੍ਹਾ ਬਣਾ ਲਈ।

Date:2009-07-02 Time:00:06:13

ਧਿਆਨ ਹੁਣ ਕੈਰੀਅਰ ਬਣਾਉਣ ਵੱਲ : ਸੇਲੀਨਾ ਜੇਟਲੀ

ਅਜੇ ਤੱਕ ਸੇਲੀਨਾ ਜੇਟਲੀ ਦੀ ਕੋਈ ਵੀ ਜ਼ਬਰਦਸਤ ਹਿੱਟ ਫ਼ਿਲਮ ਨਹੀਂ ਰਹੀ। ਇਸ ਦੇ ਬਾਵਜੂਦ ਉਸ ਦਾ ਕੈਰੀਅਰ ਸਹੀ ਰਫ਼ਤਾਰ ਫੜ ਚੁੱਕਾ ਹੈ। ਕੰਮਕਾਰ ਦੀ ਵੀ ਉਸ ਨੂੰ ਘਾਟ ਨਹੀਂ ਹੈ। ਪਰਿਵਾਰ ਵਾਲਿਆਂ ਦੀ ਲਾਡਲੀ ਚਿੰਕੀ ਹਾਲੀਵੁੱਡ ਦੀ ਫ਼ਿਲਮ 'ਟਾਈਟੈਨਿਕ' ਵਿਚਲਾ ਕੇਟ ਵਿੰਨਸਲੇਟ ਦੁਆਰਾ ਅਦਾ ਕੀਤਾ 'ਰੋਜ਼' ਦਾ ਕਿਰਦਾਰ ਅਦਾ ਕਰਨ ਦੀ ਇੱਛਾ ਰੱਖ ਰਹੀ ਹੈ। ਫੌਜੀ ਪਰਿਵਾਰ ਦੀ ਬੇਟੀ ਸੇਲੀਨਾ ਪਾਇਲਟ ਬਣ ਕੇ ਜਹਾਜ਼ ਉਡਾਉਣ 'ਚ ਵਿਸ਼ੇਸ਼ ਰੁਚੀ ਰੱਖਦੀ ਹੈ। ਵਾਰ-ਵਾਰ ਅਮਿਤਾਬ ਬਚਨ ਦੀ ਪੁਰਾਣੀ ਫ਼ਿਲਮ 'ਦੀਵਾਰ' ਦੇਖਣ ਵਾਲੀ ਸੇਲੀਨਾ ਹੈਰਾਨ ਹੈ ਕਿ ਖਾਸ ਮਹਾਂਨਗਰ ਹੋਣ ਦੇ ਬਾਵਜੂਦ ਮੁੰਬਈ ਸ਼ਹਿਰ ਸਾਫ਼ ਸੁਥਰਾ ਨਹੀਂ ਹੈ। ਦੋ ਵਾਰ ਪ੍ਰੇਮ 'ਚ ਧੋਖਾ ਖਾ ਚੁੱਕੀ ਸੈਲੀ ਹੁਣ ਵਿਆਹ ਨੂੰ ਵੀ ਆਮ ਜਿਹੀ ਗੱਲ ਹੀ ਮੰਨਦੀ ਹੈ।

Date:2009-07-02 Time:00:06:13

ਸ਼ਮਿਤਾ ਸ਼ੈਟੀ ਸਹਾਰਾ ਮੁਕੱਦਰ ਦਾ

ਸ਼ਮਿਤਾ ਸ਼ੈਟੀ ਨੂੰ ਸ਼ਿਲਪਾ ਸ਼ੈਟੀ ਦੀ ਭੈਣ ਹੋਣ ਕਾਰਨ ਭਾਵੇਂ ਲੋਕਾਂ ਨੇ ਉਸ ਦਾ ਘੱਟ ਨੋਟਿਸ ਲਿਆ ਹੈ ਪਰ ਉਹ ਫਿਰ ਵੀ ਹਿੰਮਤ ਹਾਰਨ ਵਾਲੀ ਨਹੀਂ ਹੈ। ਉਹ ਸਿਰੜੀ ਸੁਭਾਅ ਦੀ ਹੈ ਤੇ ਇਹ ਗੁਣ ਉਸ ਵਿਚ ਉਸ ਸਮੇਂ ਤੋਂ ਹੀ ਚਲਿਆ ਆ ਰਿਹਾ ਹੈ ਜਦ ਉਹ ਮੁੰਬਈ ਦੇ ਚੇਂਬੂਰ ਇਲਾਕੇ ਦੇ ਸੇਂਟ ਐਨਥੋਨੀਜ਼ ਗਰਲ ਹਾਈ ਸਕੂਲ ਵਿਚ ਪੜ੍ਹਦੀ ਸੀ। ਫ਼ਿਲਮ ਨਗਰੀ ਵਿਚ ਵੀ ਉਹ ਵੱਡੀ ਭੈਣ ਸ਼ਿਲਪਾ ਦੀ ਦੇਖਾ ਦੇਖੀ ਆ ਗਈ ਪਰ ਇਹ ਰਾਹ ਉਸ ਲਈ ਕੁਝ ਮੁਸ਼ਕਿਲਾਂ ਭਰਿਆ ਸਾਬਤ ਹੋਇਆ। ਉਸ ਨੇ ਕੈਰੀਅਰ ਦੀ ਸ਼ੁਰੂਆਤ ਫ਼ਿਲਮ 'ਮੁਹੱਬਤੇਂ' ਤੋਂ ਕੀਤੀ ਜਿਹੜੀ ਯਸ਼ ਰਾਜ ਫ਼ਿਲਮਜ਼ ਕੇ ਬੈਨਰ ਦੀ ਸੀ। ਇਸ ਵਿਚ ਨਿਰਦੇਸ਼ਕ ਅਦਿਤਿਆ ਚੋਪੜਾ ਨੇ ਉਸ ਦੀ ਕਾਰਜ-ਸਮਰਥਾ ਦਾ ਭਰਪੂਰ ਲਾਹਾ ਲੈਣ ਦਾ ਯਤਨ ਕੀਤਾ। ਇਹੀ ਸਮਰੱਥਾ ਨੂੰ ਦੇਖਦਿਆਂ ਦੂਜੇ ਨਿਰਦੇਸ਼ਕਾਂ ਨੇ ਆਈਟਮ ਗੀਤਾਂ ਦੇ ਬਹਾਨੇ ਉਸ ਨੂੰ

Date:2009-07-02 Time:00:06:13


1   2  

page no.1

Select news date :

31 - 7 - 2009
30 - 7 - 2009
29 - 7 - 2009
28 - 7 - 2009
27 - 7 - 2009
26 - 7 - 2009
25 - 7 - 2009
24 - 7 - 2009
23 - 7 - 2009
22 - 7 - 2009
21 - 7 - 2009
20 - 7 - 2009
19 - 7 - 2009
18 - 7 - 2009
17 - 7 - 2009
16 - 7 - 2009
15 - 7 - 2009
14 - 7 - 2009
13 - 7 - 2009
12 - 7 - 2009
11 - 7 - 2009
10 - 7 - 2009
9 - 7 - 2009
8 - 7 - 2009
7 - 7 - 2009
6 - 7 - 2009
5 - 7 - 2009
4 - 7 - 2009
3 - 7 - 2009
2 - 7 - 2009
1 - 7 - 2009