Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 19 - 7 - 2009

ਹੈਪੀ ਬਰਥ-ਡੇ ਪ੍ਰਿਅੰਕਾ ਚੋਪੜਾ

18 ਜੁਲਾਈ ਨੂੰ 27 ਸਾਲ ਦੀ ਹੋ ਰਹੀ ਪ੍ਰਿਅੰਕਾ ਚੋਪੜਾ ਦੀ ਗਿਣਤੀ ਇਸ ਸਮੇਂ ਚੋਟੀ ਦੀਆਂ ਨਾਇਕਾਵਾਂ ਵਿੱਚ ਹੁੰਦੀ ਹੈ। ਪਿਛਲੇ ਇੱਕ ਸਾਲ ਵਿੱਚ ਉਹਨਾਂ ਦੀ ਸਟਾਰ ਵੈਲਿਊ ਵਿੱਚ ਕਾਫ਼ੀ ਫਰਕ ਆਇਆ ਹੈ। 'ਦੋਸਤਾਨਾ' ਅਤੇ 'ਫੈਸ਼ਨ' ਵਰਗੀਆਂ ਸਫ਼ਲ ਫਿਲਮਾਂ ਦੇ ਕੇ ਉਹਨਾਂ ਨੇ ਉਹਨਾਂ ਲੋਕਾਂ ਦਾ ਮੂੰਹ ਬੰਦ ਕਰ ਦਿੱਤਾ ਹੈ, ਜੋ ਉਹਨਾਂ ਨੂੰ ਅਸਫ਼ਲ ਕਹਿ ਰਹੇ ਸਨ। 'ਦੋਸਤਾਨਾ' ਵਿੱਚ ਉਹਨਾਂ ਨੇ ਆਪਣਾ ਗਲੈਮਰਸ ਰੂਪ ਦਿਖਾਇਆ ਤਾਂ 'ਫੈਸ਼ਨ' ਵਿੱਚ ਉਹਨਾਂ ਨੇ ਸਾਬਿਤ ਕੀਤਾ ਕਿ ਉਹ ਚੰਗੀ ਅਭਿਨੇਤਰੀ ਵੀ ਹੈ।

Date:2009-07-19 Time:00:00:06

ਅਭਿਨੈ ਨੂੰ ਅਲਵਿਦਾ ਕਿਹਾ ਆਇਸ਼ਾ ਨੇ!

ਵਿਆਹ ਤੋਂ ਬਾਅਦ ਸੱਚਮੁੱਚ ਆਇਸ਼ਾ ਐਨੀ ਬਦਲ ਗਈ ਹੈ ਕਿ ਅਭਿਨੈ ਨੂੰ ਬਿਲਕੁਲ ਹੀ ਅਲਵਿਦਾ ਕਹਿਣਾ ਜਾ ਰਹੀ ਹੈ? ਕੁਝ ਸਮਾਂ ਪਹਿਲਾਂ ਹੀ ਵਿਆਹ ਬੰਧਨ 'ਚ ਬੰਨ੍ਹੀ ਆਇਸ਼ਾ ਟਾਕੀਆ ਦਾ ਰੁਝਾਨ ਸ਼ਾਇਦ ਹੁਣ ਫਿਲਮਾਂ ਕਰਨ ਦਾ ਨਹੀਂ ਹੈ। ਉਹ ਆਪਣੇ ਦੂਜੇ ਸ਼ੌਕ ਫੈਸ਼ਨ ਡਿਜਾਇਨਿੰਗ ਨੂੰ ਪੂਰਾ ਕਰਨ ਦੇ ਮੂਡ ਵਿੱਚ ਨਜ਼ਰ ਆ ਰਹੀ ਹੈ। ਖ਼ਬਰ ਹੈ ਕਿ ਆਇਸ਼ਾ ਖੁਦ ਦੇ ਫੈਸ਼ਨ ਸਟੋਰਸ ਸ਼ੁਰੂ ਕਰਨ 'ਤੇ ਵਿਚਾਰ ਕਰ ਰਹੀ ਹੈ। ਫੈਸ਼ਨ ਨਾਲ ਆਇਸ਼ਾ ਦਾ ਪੁਰਾਣਾ ਨਾਤਾ ਹੈ। ਕਿਹਾ ਜਾਂਦਾ ਹੈ ਕਿ ਆਪਣੀਆਂ ਕਈ ਫਿਲਮਾਂ ਵਿੱਚ ਉਹਨਾਂ ਨੇ ਆਪਣੀ ਡ੍ਰੈਸੇਜ ਖੁਦ ਹੀ ਡਿਜਾਇਨ ਕੀਤੀ ਸੀ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਫਿਲਮਾਂ ਵਿੱਚ ਵੀ ਉਹ ਡਿਜਾਈਨਰ ਦੇ ਤੌਰ 'ਤੇ ਕੰਮ ਕਰ ਸਕਦੀ ਹੈ। ਫਿਲਹਾਲ ਤਾਂ ਉਹ ਡਿਜਾਈਨਰ ਵਸਤਰਾਂ ਦੇ ਇੱਕ ਵੱਡੇ ਕਲੈਕਸ਼ਨ ਤਿਆਰ ਕਰਨ 'ਤੇ ਗੰਭੀਰਤਾ ਨਾਲ ਵਿ

Date:2009-07-19 Time:00:00:06

ਹਿੰਸਾ 'ਚ 17 ਤਾਲੀਬਾਨੀ ਹਲਾਕ

ਕਾਬੁਲ - ਅਫਗਾਨਿਸਤਾਨ ਵਿਚ ਦੋ ਵੱਖ-ਵੱਖ ਮੁਕਾਬਲਿਆਂ ਵਿਚ 17 ਤਾਲੀਬਾਨੀ ਬਾਗੀ ਅਤੇ ਦੋ ਕਬਾਇਲੀ ਸਰਦਾਰ ਹਲਾਕ ਹੋ ਗਏ।

Date:2009-07-19 Time:00:00:04

ਮਿਰਾਂਡਾ ਕੇਰ ਦੀ ਨੰਗੀ ਫ਼ੋਟੋ

ਆਸਟਰੇਲੀਅਨ ਸੁਪਰ ਮਾਡਲ ਮਿਰਾਂਡਾ ਕੇਰ ਇੱਕ ਵਾਰ ਫਿਰ ਆਪਣੇ ਜਿਸਮ ਦੀ ਨੁਮਾਇਸ਼ ਲਗਾਉਣ ਜਾ ਰਹੀ ਹੈ। ਜੀ ਹਾਂ, ਦੀ ਡੇਲੀ ਟੈਲੀਗ੍ਰਾਫ਼ ਦੇ ਅਨੁਸਾਰ 26 ਸਾਲਾ ਇਹ ਸੁੰਦਰੀ ਪਿਲੇਰੀ ਦੇ ਅਗਲੇ ਸਾਲ ਆਉਣ ਵਾਲੇ ਕੈਲੰਡਰ ਦੇ ਲਈ ਇੱਕ ਬੇ-ਲਿਬਾਸ ਫੋਟੋ ਖਿੱਚਵਾਇਆ ਹੈ ।

Date:2009-07-19 Time:00:00:04

ਅਸਾਮ ਪੁੱਜੇ ਰਾਹੁਲ

ਗੁਹਾਟੀ - ਕਾਂਗਰਸ ਮਹਾਂਸਕਤੱਰ ਰਾਹੁਲ ਗਾਂਧੀ ਅੱਜ ਅਸਾਮ ਦੇ ਇੱਕ ਦਿਨਾ ਦੌਰੇ ਲਈ ਪੁੱਜ ਚੁੱਕੇ ਹਨ ਜਿੱਥੇ ਉਹ ਨੌਜਵਾਨ ਕਾਂਗਰਸ ਦਾ 'ਆਮ ਆਦਮੀ ਕਾ ਸਿਪਾਹੀ' ਪ੍ਰੋਗਰਾਮ ਲਾਂਚ ਕਰਨਗੇ।

Date:2009-07-19 Time:00:00:04

ਐੱਸਕੇਐੱਫ਼ ਦੇ ਮੁਨਾਫ਼ੇ 'ਚ ਗਿਰਾਵਟ

ਨਵੀਂ ਦਿੱਲੀ- ਬੇਅਰਿੰਗ ਬਣਾਉਣ ਵਾਲੀ ਕੰਪਨੀ ਐੱਸਕੇਐੱਫ਼ ਇੰਡੀਆ ਲਿਮੀਟੇਡ ਨੇ ਚਾਲੂ ਵਿੱਤ ਵਰ੍ਹੇ ਦੀ ਪਹਿਲੀ ਤਿਮਾਹੀ ਵਿੱਚ 17.67 ਕਰੋੜ ਰੁਪਏ ਦਾ ਸ਼ੁੱਧ ਲਾਭ ਪ੍ਰਾਪਤ ਕੀਤਾ, ਜੋ ਪਿਛਲੇ ਵਰ੍ਹੇ ਵਿੱਚ 36.65 ਕਰੋੜ ਰੁਪਏ ਦੀ ਤੁਲਨਾ ਵਿੱਚ 51.78 ਪ੍ਰਤੀਸ਼ਤ ਘੱਟ ਹੈ।

Date:2009-07-19 Time:00:00:04

ਕ੍ਰੋਂਪਟਨ ਗ੍ਰੀਵਸ ਦਾ ਮੁਨਾਫ਼ਾ ਵੱਧਿਆ

ਨਵੀਂ ਦਿੱਲੀ- ਇਲੈਕਟ੍ਰੋਨਿਕ ਸਾਜੋ ਸਮਾਨ ਬਣਾਉਣ ਵਾਲੀ ਮੋਹਰੀ ਕੰਪਨੀ ਕ੍ਰੋਂਪਟਨ ਗ੍ਰੀਵਸ ਲਿਮੀਟੇਡ ਨੇ ਚਾਲੂ ਵਿੱਤ ਵਰ੍ਹੇ ਦੀ ਪਹਿਲੀ ਤਿਮਾਹੀ ਵਿੱਚ 114.72 ਕਰੋੜ ਰੁਪਏ ਦਾ ਸ਼ੁੱਧ ਲਾਭ ਪ੍ਰਾਪਤ ਕੀਤਾ ਹੈ।

Date:2009-07-19 Time:00:00:04

ਕੰਪਨੀ ਲਾਅ ਬੋਰਡ ਤੋਂ ਮਿਲੀ ਆਗਿਆ

ਨਵੀਂ ਦਿੱਲੀ- ਕੰਪਨੀ ਲਾਅ ਬੋਰਡ ਨੇ ਸਰਕਾਰ ਨੂੰ ਮਹਿੰਦਰਾ ਸੱਤਿਅਮ ਵਿੱਚ ਨਾਮਿਤ ਆਪਣੇ ਚਾਰ ਨਿਦੇਸ਼ਕਾਂ ਨੂੰ ਨਿਦੇਸ਼ਕ ਮੰਡਲ ਤੋਂ ਵਾਪਿਸ ਬੁਲਾਉਣ ਦੀ ਆਗਿਆ ਦੇ ਦਿੱਤੀ।

Date:2009-07-19 Time:00:00:03

100 ਸੀਸੀ ਡਿਸਕਵਰ ਮਾਰਕਿਟ 'ਚ

ਨਵੀਂ ਦਿੱਲੀ- ਦੋ ਟਾਇਰਾ ਵਾਹਨ ਬਣਾਉਣ ਵਾਲੀ ਦੇਸ਼ ਦੀ ਦੂਜੀ ਸਭ ਤੋਂ ਵੱਡੀ ਕੰਪਨੀ ਬਜਾਜ ਆਟੋ ਲਿਮੀਟੇਡ ਨੇ 100 ਸੀਸੀ ਦੀ ਨਵੀਂ ਡਿਸਕਵਰ ਡੀਟੀਐੱਸ ਐੱਸਆਈ ਲਾਂਚ ਕਰਨ ਦੀ ਘੋਸ਼ਣਾ ਕੀਤੀ, ਜਿਸਦੀ ਦਿੱਲੀ ਵਿੱਚ ਐਕਸ ਸ਼ੋਰੂਮ ਕੀਮਤ 40 ਹਜਾਰ ਰੁਪਏ ਹੋਵੇਗੀ।

Date:2009-07-19 Time:00:00:03

ਟੀਸੀਐੱਸ ਦਾ ਮੁਨਾਫ਼ਾ 22 ਫੀਸਦੀ ਵੱਧਿਆ

ਨਵੀਂ ਦਿੱਲੀ- ਸੂਚਨਾ ਤਕਨੀਕ ਦੀ ਮੋਹਰੀ ਕੰਪਨੀ ਟਾਟਾ ਕੰਸਲਟੈਂਸੀ ਸਰਵਿਸੇਜ ਨੇ ਵਿਸ਼ਵ ਵਿਆਪੀ ਮੰਦੀ ਦੀ ਵਜ੍ਹਾ ਨਾਲ ਕੌਮਾਂਤਰੀ ਕਾਰੋਬਾਰ ਵਿੱਚ ਆਈ ਗਿਰਾਵਟ ਦੇ ਬਾਵਜੂਦ ਚਾਲੂ ਵਿੱਤ ਵਰ੍ਹੇ ਦੀ ਪਹਿਲੀ ਤਿਮਾਹੀ ਵਿੱਚ 1520 ਕਰੋੜ ਰੁਪਏ ਦਾ ਸ਼ੁੱਧ ਲਾਭ ਪ੍ਰਾਪਤ ਕੀਤਾ।

Date:2009-07-19 Time:00:00:03

ਮਹਿੰਦਰਾ ਦਾ ਬੋਲੈਰੋ ਮੈਕਸੀ ਟੱਰਕ ਲਾਂਚ

ਜੈਪੁਰ-ਦੇਸ਼ ਵਿੱਚ ਪਿਕਅੱਪ ਵਾਹਨਾਂ ਦੇ ਬਾਜਾਰ ਵਿੱਚ 85 ਪ੍ਰਤੀਸ਼ਤ ਦੀ ਹਿੱਸੇਦਾਰੀ ਰੱਖਣ ਵਾਲੀ ਮਹਿੰਦਰਾ ਐਂਡ ਮਹਿੰਦਰਾ ਨੇ ਕੱਲ੍ਹ ਇੱਥੇ ਮਾਈਕ੍ਰੋ ਹਾਈਬ੍ਰਿਡ ਟੈਕਨੋਲੋਜੀ ਵਾਲੀ ਬੋਲੈਰੋ ਮੈਕਸੀ ਟੱਰਕ ਲਾਂਚ ਕੀਤੀ।

Date:2009-07-19 Time:00:00:03

ਐਨਡੀਏ,ਐਨਏ ਪ੍ਰੀਖਿਆ ਦੇ ਸਿੱਟੇ ਐਲਾਣੇ

ਨਵੀਂ ਦਿੱਲੀ - ਸੰਘ ਲੋਕ ਸੇਵਾ ਆਯੋਗ(ਯੂਪੀਐਸਸੀ) ਨੇ ਅਪ੍ਰੈਲ 2009 ਵਿਚ ਰਾਸ਼ਟਰੀ ਰੱਖਿਆ ਅਕਾਦਮੀ ਅਤੇ ਜਲਸੈਨਾ ਅਕਾਦਮੀ ਲਈ ਆਯੋਜਿਤ ਕੀਤੀ ਗਈ ਪ੍ਰੀਖਿਆ ਦੇ ਸਿੱਟਿਆਂ ਦਾ ਐਲਾਣ ਕਰ ਦਿੱਤਾ ਹੈ।

Date:2009-07-19 Time:00:00:03

ਬੈਂਕ ਆਫ਼ ਅਮਰੀਕਾ ਦਾ ਘੱਟਿਆ ਮੁਨਾਫ਼ਾ

ਨਿਊਯਾਰਕ- ਬੈਂਕ ਆਫ਼ ਅਮਰੀਕਾ ਦਾ ਮੁਨਾਫ਼ਾ ਘੱਟਿਆ ਜਦਕਿ ਵਿੱਤੀ ਸੰਸਥਾਨ ਸਿਟੀ ਗਰੁੱਪ ਲਾਭ ਪ੍ਰਾਪਤ ਕਰਨ ਵਿੱਚ ਕਾਮਯਾਬ ਰਿਹਾ ਹੈ। ਇੱਕ ਹੋਰ ਪ੍ਰਮੁੱਖ ਕੰਪਨੀ ਜੀਈ ਨੂੰ ਨੁਕਸਾਨ ਉਠਾਉਣਾ ਪਿਆ ਹੈ। ਇਹਨਾਂ ਤਿੰਨਾਂ ਕੰਪਨੀਆਂ ਦਾ ਕੌਮਾਂਤਰੀ ਸ਼ੇਅਰ ਮਾਰਕਿਟਾਂ ਵਿੱਚ ਭਾਰੀ ਅਸਰ ਰਿਹਾ ਹੈ।

Date:2009-07-19 Time:00:00:03

ਜਿੰਦਲ ਸਮੂਹ ਨੇ ਖਰੀਦੀ ਕੋਲੇ ਦੀ ਖਾਣ

ਲੰਡਨ- ਜਿੰਦਲ ਸਮੂਹ ਦੀ ਕੰਪਨੀ ਜਿੰਦਲ ਸਟੀਲ ਐਂਡ ਪਵਾਰ ਨੇ ਦੱਖਣੀ ਅਫ਼ਰੀਕਾ ਵਿਖੇ ਕੀਪੈਰਸਾਲ ਥਰਮਲ ਕੋਲਾ ਖਾਣ ਖਰੀਦੀ ਹੈ। ਉਦਯੋਗਿਕ ਸੂਤਰਾਂ ਨੇ ਇੱਥੇ ਦੱਸਿਆ ਕਿ ਇੱਕ ਭਾਰਤੀ ਕੰਪਨੀ ਨੇ ਦੱਖਣੀ ਅਫ਼ਰੀਕਾ ਵਿੱਚ ਕੋਲੇ ਦੀ ਖਾਣ ਖਰੀਦੀ ਹੈ।

Date:2009-07-19 Time:00:00:03

ਵਿਅਕਤੀਗਤ ਸੂਚਨਾਵਾਂ ਵਿੱਕਰੀ ਲਈ ਇੰਟਰਨੈਟ 'ਤੇ

ਚਾਲੀ ਲੱਖ ਨਾਗਰਿਕਾਂ ਦੀਆਂ ਵਿਅਕਤੀਗਤ ਸੂਚਨਾਵਾਂ ਵਿੱਕਰੀ ਲਈ ਇੰਟਰਨੈਟ 'ਤੇ ਪਾਈਆਂ ਗਈਆਂ ਹਨ। ਇਹਨਾਂ ਵਿੱਚ ਬਹੁਤ ਸੰਵੇਦਨਸ਼ੀਲ ਸੂਚਨਾਵਾਂ ਜਿਵੇਂ ਕ੍ਰੇਡਿਟ ਕਾਰਡ ਨਾਲ ਸਬੰਧਿਤ ਜਾਣਕਾਰੀਆਂ, ਬੈਂਕ ਖਾਤਾ ਸੰਖਿਆ, ਟੈਲੀਫੋਨ ਨੰਬਰ ਅਤੇ ਇੱਥੋਂ ਤੱਕ ਕਿ ਪਿਨ ਨੰਬਰ ਵੀ ਸ਼ਾਮਿਲ ਹਨ। ਸਭ ਤੋਂ ਜਿਆਦਾ ਬੋਲੀ ਲਗਾਉਣ ਵਾਲੇ ਨੂੰ ਇਹ ਮਹੱਤਵਪੂਰਨ ਸੂਚਨਾਵਾਂ ਉਪਲਬਧ ਕਰਾਈਆਂ ਜਾਣਗੀਆਂ।

Date:2009-07-19 Time:00:00:03

ਨਿੱਜੀ ਖੇਤਰ ਵਿੱਚ ਵੀ ਹੋਵੇਗਾ ਰਾਖਵੀਂਕਰਨ

ਦੁਬਈ- ਦੇਸ਼ ਵਿੱਚ ਵੱਧ ਰਹੀ ਬੇਰੁਜ਼ਗਾਰਾਂ ਦੀ ਫੌਜ ਨਾਲ ਨਜਿੱਠਣ ਖਾਤਿਰ ਓਮਾਨ ਸਰਕਾਰ ਨੇ ਨਿੱਜੀ ਖੇਤਰ ਵਿੱਚ ਆਪਣੇ ਦੇਸ਼ ਦੇ ਨੌਜਵਾਨਾਂ ਵਾਸਤੇ ਨੌਕਰੀਆਂ ਦਾ ਰਾਖਵਾਂਕਰਨ ਕਰਨ ਦੀ ਯੋਜਨਾ ਬਣਾਈ ਹੈ।

Date:2009-07-19 Time:00:00:03

ਔਰਤਾਂ ਬਿਨਾਂ ਤਰੱਕੀ ਨਹੀਂ : ਹਿਲੇਰੀ

ਮੁੰਬਈ - ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਔਰਤਾਂ ਦੀ ਭੂਮਿਕਾ ਉੱਪਰ ਜ਼ੋਰ ਦਿੰਦਿਆਂ ਕਿਹਾ ਕਿ ਇਹਨਾਂ ਤੋਂ ਬਿਨਾਂ ਸੰਸਾਰ ਲਗਾਤਾਰ ਅਤੇ ਸਫਲ ਆਰਥਿਕ ਵਿਕਾਸ ਨਹੀਂ ਕਰ ਸਕਦਾ।ਉਹਨਾਂ ਕਿਹਾ ਕਿ ਮਹਿਲਾਂ ਆਰਥਿਕ ਤਰੱਕੀ ਅਤੇ ਸਮਾਜਕ ਸਥਿੱਰਤਾ ਦੀ ਰੀੜ੍ਹ ਹਨ।

Date:2009-07-19 Time:00:00:03

'ਲਵ ਆਜ ਕੱਲ੍ਹ' 'ਤੇ ਦੀਪਿਕਾ ਨੂੰ ਭਰੋਸਾ

ਦੀਪਿਕਾ ਪਾਦੁਕੋਣ ਦੀ ਫਿਲਮ 'ਲਵ ਆਜ ਕੱਲ੍ਹ' 31 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਜਿਵੇਂ-ਜਿਵੇਂ ਫਿਲਮ ਦੀ ਰਿਲੀਜ਼ ਡੇਟ ਨੇੜੇ ਆ ਰਹੀ ਹੈ, ਉਵੇਂ-ਉਵੇਂ ਦੀਪਿਕਾ ਦੀ ਧੜਕਣ ਤੇਜ ਹੁੰਦੀ ਜਾ ਰਹੀ ਹੈ। ਵੈਸੇ ਤਾਂ ਦੀਪਿਕਾ ਦੀਆਂ ਕਈ ਫਿਲਮਾਂ ਆਉਣ ਵਾਲੀਆਂ ਹਨ, ਪਰ ਉਹਨਾਂ ਨੂੰ ਇਸ ਫਿਲਮ ਤੋਂ ਬਹੁਤ ਉਮੀਦਾਂ ਹਨ। ਦੀਪਿਕਾ ਨੇ ਇਹ ਫਿਲਮ ਉਦੋਂ ਸਾਈਨ ਕੀਤੀ ਸੀ, ਜਦੋਂ 'ਓਮ ਸ਼ਾਂਤੀ ਓਮ' ਰਿਲੀਜ਼ ਨਹੀਂ ਹੋਈ ਸੀ ਅਤੇ ਨਾ ਹੀ ਉਹ ਵੱਡੀ ਸਟਾਰ ਬਣੀ ਸੀ। ਇਮਤਿਆਜ਼ ਅਲੀ ਦੀ ਕਹਾਣੀ ਉਹਨਾਂ ਨੂੰ ਐਨੀ ਪਸੰਦ ਆਈ ਕਿ ਉਹਨਾਂ ਨੇ ਤੁਰੰਤ ਫਿਲਮ ਲਈ ਹਾਂ ਕਹਿ ਦਿੱਤਾ। ਇਮਤਿਆਜ਼ ਦੀ ਪਹਿਲੀ ਫਿਲਮ 'ਸੋਚਾ ਨਾ ਥਾ' ਉਹਨਾਂ ਨੇ ਦੇਖੀ ਸੀ ਅਤੇ ਉਦੋਂ ਤੋਂ ਉਹਨਾਂ ਦੇ ਮਨ ਵਿੱਚ ਖਵਾਹਿਸ਼ ਸੀ ਕਿ ਉਹ ਭਵਿੱਖ ਵਿੱਚ ਇਸ ਨਿਰਦੇਸ਼ਕ ਨਾਲ ਇੱਕ ਫਿਲਮ ਜਰੂਰ ਕਰੇਗੀ। ਉਹਨਾਂ ਨੂ

Date:2009-07-19 Time:00:00:02

ਪ੍ਰਿਅੰਕਾ ਲਈ ਕੌਣ ਸ਼ੁਭ ਕੌਣ ਅਸ਼ੁਭ

ਮਿਸ ਵਰੱਲਡ ਦਾ ਤਾਜ ਪਹਿਣਨ ਮਗਰੋਂ 'ਦੀ ਹੀਰੋ' ਦੇ ਰਾਹੀਂ ਵੱਡੇ ਪਰਦੇ ਉੱਤੇ ਦਸਤਕ ਦੇਣ ਵਾਲੀ ਪ੍ਰਿਅੰਕਾ ਚੋਪੜਾ 18 ਜੁਲਾਈ 2009 ਨੂੰ 27 ਸਾਲਾਂ ਦੀ ਹੋ ਗਈ ਜਦਕਿ ਹਿੰਦੀ ਫ਼ਿਲਮ ਜਗਤ ਨਾਲ ਜੁੜ੍ਹੇ ਉਹਨਾਂ ਦੇ ਰਿਸ਼ਤੇ ਨੂੰ 6 ਸਾਲ ਹੋ ਚੱਲੇ ਹਨ। ਹਿੰਦੀ ਫਿਲਮ ਜਗਤ ਵਿੱਚ ਕਦਮ ਰੱਖਣ ਤੋਂ ਪਹਿਲਾਂ ਪ੍ਰਿਅੰਕਾ ਨੇ ਇੱਕ ਤਮਿਲ ਫ਼ਿਲਮ ਵੀ ਕੀਤੀ ਸੀ।

Date:2009-07-19 Time:00:00:02

ਮੂਡ ਦੇ ਹਿਸਾਬ ਨਾਲ ਚੁਣਦਾ ਹਾਂ ਰੋਲ- ਇਮਰਾਨ ਖਾਨ

ਮਾਮਾ ਆਮਿਰ ਖਾਨ ਭਲਾ ਹੀ ਫਿਲਮ ਪ੍ਰੋਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਗੰਭੀਰ ਸ਼ੋਧ ਲਈ ਜਾਣੇ ਜਾਂਦੇ ਹੋਣ, ਪਰ ਭਾਣਜੇ ਇਮਰਾਨ ਖਾਨ ਦਾ ਕਹਿਣਾ ਹੈ ਕਿ ਕਿਸ ਫਿਲਮ 'ਚ ਕੰਮ ਕਰਨਾ ਹੈ ਅਤੇ ਕਿਸ 'ਚ ਨਹੀਂ, ਇਸ ਗੱਲ ਦਾ ਫੈਸਲਾ ਉਹ ਆਪਣੇ ਮੂਡ ਦੇ ਹਿਸਾਬ ਨਾਲ ਕਰਦੇ ਹਨ। ਕਾਲਜ ਰੋਮਾਂਸ ' ਬਣੀ ਫਿਲਮ 'ਜਾਨੇ ਤੂੰ ਜਾਂ ਜਾਨੇ ਨਾ' 'ਚ ਭੂਮਿਕਾ ਨਿਭਾਉਣ ਤੋਂ ਬਾਅਦ 25 ਸਾਲਾ ਅਭਿਨੇਤਾ ਆਪਣੀ ਰੋਮਾਂਟਿਕ ਇਮੇਜ ਲਈ ਚਰਚਿਤ ਹੋ ਗਏ ਹਨ। ਖਾਨ ਨੇ ਕਿਹਾ ਕਿ ਫਿਲਮਾਂ ਵਿੱਚ ਕੰਮ ਕਰਨਾ ਜਾਂ ਨਾ ਕਰਨਾ ਮੇਰੇ ਮੂਡ 'ਤੇ ਨਿਰਭਰ ਕਰਦਾ ਹੈ। ਅਲੱਗ-ਅਲੱਗ ਭੂਮਿਕਾਵਾਂ ਕਰਨ ਨਾਲ ਮੇਰੇ ਅੰਦਰ ਅਭਿਨੇਤਾ ਨੂੰ ਚੁਣੌਤੀ ਮਿਲਦੀ ਹੈ। ਲਗਾਤਾਰ 'ਕਿਡਨੈਪ' ਅਤੇ 'ਲਕ' ਵਰਗੀਆਂ ਐਕਸ਼ਨ ਫਿਲਮਾਂ ਕਰਨ ਤੋਂ ਬਾਅਦ ਉਹ ਕਿਸੇ ਹਲਕੀ-ਫੁਲਕੀ ਕਾਮੇਡੀ ਫਿਲਮ 'ਚ ਕੰਮ ਕਰਨਾ ਪਸੰਦ ਕਰਨਗੇ

Date:2009-07-19 Time:00:00:02

ਚੌਟਾਲਾ ਨੇ ਜਿਤਾਇਆ ਜਿੱਤ ਦਾ ਭਰੋਸਾ

ਡੱਬਵਾਲੀ - ਇਨੈਲੋ-ਭਾਜਪਾ ਗੱਠਜੋੜ ਵਿਧਾਨ ਸਭਾ ਚੋਣਾਂ ਵਿਚ ਸਪੱਸ਼ਟ ਬਹੁਮਤ ਹਾਸਲ ਕਰੇਗਾ ਅਤੇ ਇਕ ਵਾਰ ਫਿਰ ਆਮ ਲੋਕਾਂ ਦੀ ਆਪਣੀ ਸਰਕਾਰ ਪ੍ਰਦੇਸ਼ ਦੀ ਸੱਤਾ 'ਤੇ ਕਾਬਜ਼ ਹੋਵੇਗੀ। ਇਹ ਵਿਚਾਰ ਓਮ ਪ੍ਰਕਾਸ਼ ਚੌਟਾਲਾ ਨੇ ਬੀਤੀ ਸ਼ਾਮ ਤੇਜਾਖੇੜਾ ਫਾਰਮ ਹਾਊਸ ਵਿਚ ਡੱਬਵਾਲੀ ਹਲਕੇ ਦੇ ਐਨਡੀਏ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤੇ।

Date:2009-07-19 Time:00:00:02

ਪੁਲਿਸ ਹਿਰਾਸਤ 'ਚ ਬੀਐਸਐਫ ਜਵਾਨ ਦੀ ਮੌਤ

ਬੜੌਦਾ - ਗੁਜਰਾਤ ਦੇ ਬੜੌਦਾ ਵਿਚ ਪੁਲਿਸ ਹਿਰਾਸਤ ਵਿਚ ਇੱਕ ਬੀਐਸਐਫ ਜਵਾਨ ਦੀ ਮੌਤ ਮਗਰੋਂ ਸਥਿੱਤੀ ਤਣਾਅਪੂਰਨ ਹੋ ਗਈ।ਲੋਕਾਂ ਨੇ ਇਸ ਮਾਮਲੇ ਵਿਚ ਸੰਬੰਧਤ ਪੁਲਿਸੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਅਤੇ ਇਸ ਦੌਰਾਨ ਉਹਨਾਂ ਦੀ ਪੁਲਿਸ ਨਾਲ ਝੜਪ ਵੀ ਹੋਈ।

Date:2009-07-19 Time:00:00:02

ਸਾਇਨਾ ਨੇਹਵਾਲ ਨੂੰ ਛੇਵਾਂ ਸਥਾਨ

ਹੈਦਰਾਬਾਦ - ਸਟਾਰ ਭਾਰਤੀ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੂੰ ਆਗਾਮੀ 10 ਅਗਸਤ ਨੂੰ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਲਈ ਅੱਜ 6ਵਾਂ ਸਥਾਨ ਦਿੱਤਾ ਗਿਆ ਹੈ ਜਦੋਂ ਕਿ ਭਾਰਤ ਦੇ ਹੀ ਚੇਤਨ ਆਨੰਦ ਨੂੰ ਪੁਰਸ਼ ਵਰਗ ਵਿਚ 15ਵਾਂ ਸਥਾਨ ਹਾਸਲ ਹੋਇਆ ਹੈ।

Date:2009-07-19 Time:00:00:02

ਜਦੋਂ ਇਕੱਠੇ ਹੋਏ ਕਾਂਬਲੀ,ਸਚਿਨ

ਨਾਗਪੁਰ - ਸਚਿਨ ਤੇਂਦੁਲਕਰ ਖਿਲਾਫ ਟਿੱਪਣੀ ਕਰਕੇ ਵਿਵਾਦਾਂ ਨੂੰ ਜਨਮ ਦੇਣ ਦੇ 5 ਦਿਨ ਮਗਰੋਂ ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਵਿਨੋਦ ਕਾਂਬਲੀ ਅੱਜ ਆਪਣੇ ਬਚਪਨ ਦੇ ਯਾਰ ਨਾਲ ਇੱਕ ਆਮ ਸਭਾ ਵਿਚ ਵਿਖਾਈ ਦਿੱਤੇ।

Date:2009-07-19 Time:00:00:02

ਹਾਟ ਕਹਾਉਣਾ ਚਾਹੁੰਦੀ ਹੈ ਜੇਨੇਲੀਆ

'ਜਾਨੇ ਤੂੰ ਜਾਂ ਜਾਨੇ ਨਾ' ਵਰਗੀ ਸਫ਼ਲ ਫਿਲਮ ਦੇਣ ਦੇ ਬਾਵਜੂਦ ਫਿਲਮ ਦੀ ਨਾਇਕਾ ਜੇਨੇਲੀਆ 'ਤੇ ਬਾਲੀਵੁੱਡ ਦੇ ਨਿਰਮਾਤਾ ਉਸ ਤਰ੍ਹਾਂ ਮਿਹਰਬਾਨ ਨਹੀਂ ਹੋਏ, ਜਿਵੇਂ ਕਿ ਨਾਇਕ ਇਮਰਾਨ ਖਾਨ 'ਤੇ ਹੋਏ। 'ਹੁਕ ਜਾਂ ਕ੍ਰੂਕ' ਅਤੇ 'ਇਟਸ ਮਾਈ ਲਾਈਫ' ਵਰਗੀਆਂ ਫਿਲਮਾਂ ਜੇਨੇਲੀਆ ਕਰ ਰਹੀ ਹੈ, ਪਰ ਉਹਨਾਂ ਨੂੰ ਉਮੀਦ ਸੀ ਕਿ ਬਾਲੀਵੁੱਡ ਦੇ ਵੱਡੇ ਅਤੇ ਉੱਘੇ ਬੈਨਰ ਉਹਨਾਂ ਨੂੰ ਸਾਈਨ ਕਰਨਗੇ। ਜੇਨੇਲੀਆ ਨੂੰ ਲੱਗਦਾ ਹੈ ਕਿ ਉਹਨਾਂ ਦੀ ਇਮੇਜ ਇਸ 'ਚ ਰੁਕਾਵਟ ਹੈ ਅਤੇ ਉਹਨਾਂ ਨੂੰ 'ਹਾਟ ਐਕਟ੍ਰਸ' ਦੀ ਇਮੇਜ ਬਣਾਉਣੀ ਚਾਹੀਦੀ ਹੈ। ਸ਼ਾਹਿਦ ਕਪੂਰ ਦੀ 'ਯਾਹੂ' ਉਹਨਾਂ ਨੇ ਇਸ ਲਈ ਸਾਈਨ ਕੀਤੀ ਹੈ। ਇਸ ਫਿਲਮ 'ਚ ਜੇਨੇਲੀਆ ਸੈਕਸੀ ਅਵਤਾਰ 'ਚ ਨਜ਼ਰ ਆਉਣ ਵਾਲੀ ਹੈ। ਨਾਲ ਹੀ ਜੇਨੇਲੀਆ ਬਾਲੀਵੁੱਡ ਦੇ ਖਾਨ (ਆਮਿਰ, ਸ਼ਾਹਰੁਖ ਅਤੇ ਸਲਮਾਨ) ਨਾਲ ਵੀ ਫਿਲਮ ਕਰਨਾ ਚਾਹੁੰ

Date:2009-07-19 Time:00:00:02


1   2  

page no.1

Select news date :

31 - 7 - 2009
30 - 7 - 2009
29 - 7 - 2009
28 - 7 - 2009
27 - 7 - 2009
26 - 7 - 2009
25 - 7 - 2009
24 - 7 - 2009
23 - 7 - 2009
22 - 7 - 2009
21 - 7 - 2009
20 - 7 - 2009
19 - 7 - 2009
18 - 7 - 2009
17 - 7 - 2009
16 - 7 - 2009
15 - 7 - 2009
14 - 7 - 2009
13 - 7 - 2009
12 - 7 - 2009
11 - 7 - 2009
10 - 7 - 2009
9 - 7 - 2009
8 - 7 - 2009
7 - 7 - 2009
6 - 7 - 2009
5 - 7 - 2009
4 - 7 - 2009
3 - 7 - 2009
2 - 7 - 2009
1 - 7 - 2009