Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News July 2010 June 2010 May 2010 April 2010 March 2010 February 2010 January 2010 December 2009 November 2009 October 2009 September 2009 August 2009 July 2009 June 2009 May 2009 April 2009 March 2009 February 2009 January 2009 December 2008 November 2008 October 2008 September 2008 August 2008 July 2008 June 2008 May 2008 April 2008 March 2008 February 2008 January 2008 December 2007 November 2007 October 2007 September 2007 |
Date : 18 - 7 - 2009
ਬਹੁਤ ਦਿਨਾਂ ਤੋਂ ਫਿਲਮਾਂ ਵਿੱਚ ਜਾਂ ਫਿਲਮੀ ਪਾਰਟੀਆਂ 'ਚ ਨਜ਼ਰ ਨਹੀਂ ਆ ਰਹੀ ਉਦਿਤਾ ਗੋਸਵਾਮੀ ਪਿਛਲੇ ਦਿਨੀਂ ਦਿਖਾਈ ਦਿੱਤੀ ਵੀ ਤਾਂ ਖੇਡ ਦੇ ਮੈਦਾਨ 'ਚ। ਵੈਸੇ ਉੱਥੇ ਉਹ ਖੇਡਣ ਤਾਂ ਨਹੀਂ ਗਈ ਸੀ, ਉਹ ਗਈ ਸੀ ਛੋਟੇ ਬੱਚਿਆਂ ਲਈ ਫੁੱਟਬਾਲ ਸਿਖਲਾਈ ਕੈਂਪ ਦਾ ਉਦਘਾਟਨ ਕਰਨ। ਅਸਲ ਵਿੱਚ ਇੰਡੀਅਨ ਟਾਈਗਰਸ ਫੁੱਟਬਾਲ ਲੀਗ ਨਾਮਕ ਸੰਸਥਾ ਦੇਸ਼ ਵਿੱਚ ਫੁੱਟਬਾਲ ਨੂੰ ਲੋਕਪ੍ਰਿਆ ਬਣਾਉਣ ਅਤੇ ਇਸਦੇ ਚੰਗੇ ਖਿਡਾਰੀ ਤਿਆਰ ਕਰਨ ਲਈ ਕੰਮ ਕਰ ਰਹੀ ਹੈ। ਸੰਸਥਾ ਦੀ ਸੋਚ ਹੈ ਕਿ ਮਿਹਨਤ ਕਰਕੇ ਅਤੇ ਬੱਚਿਆਂ ਨੂੰ ਸਹੀ ਮਾਰਗਦਰਸ਼ਨ ਦੇ ਕੇ ਅਸੀਂ ਵਿਸ਼ਵ ਪੱਧਰੀ ਫੁੱਟਬਾਲ ਖਿਡਾਰੀ ਪੈਦਾ ਕਰ ਸਕਦੇ ਹਾਂ। Date:2009-07-18 Time:00:07:31
ਨਵੀਂ ਦਿੱਲੀ-ਭਾਰਤ ਅਤੇ ਫ੍ਰਾਂਸ ਦੇ ਜਹਾਜ਼ਾਂ ਨੇ ਇੱਕ ਸੰਯੁਕਤ ਅਭਿਆਨ 'ਚ ਅਦਨ ਦੀ ਖਾੜੀ 'ਚ ਸੋਮਾਲੀ ਲੁਟੇਰਿਆਂ ਦੁਆਰਾ ਅਗਵਾ 14 ਮੈਂਬਰੀ ਭਾਰਤੀ ਦਲ ਨੂੰ ਬਚਾ ਲਿਆ ਹੈ। Date:2009-07-18 Time:00:07:29
ਇਸਲਾਮਾਬਾਦ-ਪਾਕਿਸਤਾਨ ਦੀ ਸੁਪ੍ਰੀਮ ਕੋਰਟ ਨੇ ਅੱਜ ਜਮਾਤ-ਉਦ-ਦਾਵਾ ਪ੍ਰਮੁੱਖ ਹਾਫ਼ਿਜ਼ ਮੁਹੰਮਦ ਸਈਦ ਨੂੰ ਨਜ਼ਰਬੰਦੀ ਤੋਂ ਰਿਹਾਅ ਕਰਨ ਨੂੰ ਚੁਣੌਤੀ ਦਿੰਦੇ ਦੋ ਅਪੀਲਾਂ 'ਤੇ ਸੁਣਵਾਈ ਦੋ ਹਫ਼ਤੇ ਲਈ ਮੁਲਤਵੀ ਕਰ ਦਿੱਤੀ,ਉੱਥੇ ਹੀ ਉਪ ਅਟਾਰਨੀ ਜਨਰਲ ਨੇ ਤਾਜ਼ਾ ਸਬੂਤ ਪੇਸ਼ ਕਰਨ ਲਈ ਜ਼ਿਆਦਾ ਸਮੇਂ ਦੀ ਮੰਗ ਸੰਯੁਕਤ ਰਾਸ਼ਟਰ ਪ੍ਰੀਸ਼ਦ ਦੀ ਇੱਕ ਸੰਮਤੀ ਦੇ ਸਈਦ ਅਤੇ ਜਮਾਤ-ਉਦ-ਦਾਅਵਾ ਨੂੰ ਅਲ ਕਾਇਦਾ ਜਾਂ ਤਾਲਿਬਾਨ ਨਾਲ ਜੁੜੇ ਲੋਕਾਂ ਅਤੇ ਸੰਗਠਨਾਂ ਦੀ ਫੇਹਰਿਸਤ 'ਚ ਸ਼ਾਮਲ ਕਰਨ ਦੇ ਬਾਅਦ ਪਿੱਛਲੇ ਦਸੰਬਰ 'ਚ ਜਮਾਤ ਪ੍ਰਮੁੱਖ ਨੂੰ ਨਜ਼ਰਬੰਦ ਕੀਤਾ ਗਿਆ ਸੀ। Date:2009-07-18 Time:00:07:29
ਮੁੰਬਈ - ਸ਼ੁਰੂਆਤੀ ਕਾਰੋਬਾਰ ਵਿਚ ਕਮਜ਼ੋਰ ਹੋਣ ਮਗਰੋਂ ਭਾਰਤੀ ਰੁਪੱਈਆ ਅਮਰੀਕੀ ਡਾਲਰ ਮੁਕਾਬਲੇ ਸਥਿੱਰ ਰਿਹਾ।ਇਹ ਸਥਿੱਤੀ ਅਮਰੀਕੀ ਮੁੱਦਰਾ ਦੀ ਘੱਟ ਮੰਗ ਅਤੇ ਮਜ਼ਬੂਤ ਸ਼ੇਅਰ ਬਜ਼ਾਰਾਂ ਕਾਰਣ ਬਣੀ। Date:2009-07-18 Time:00:07:29
ਮੁੰਬਈ - ਭਾਰਤ ਵਿੱਚ ਚਾਲੂ ਸਾਲ ਦੀ ਦੂਜੀ ਤਿਮਾਹੀ ਵਿੱਚ ਕੰਪਿਊਟਰ ਦੀ ਵਿੱਕਰੀ ਵਿੱਚ ਛੇ ਪ੍ਰਤੀਸ਼ਤ ਦੀ ਕਮੀ ਆਉਣ ਦੇ ਬਾਵਜੂਦ ਅਗਲੀ ਤਿਮਾਹੀ ਵਿੱਚ ਇਸ 'ਚ ਪੰਜ ਪ੍ਰਤੀਸ਼ਤ ਵਾਧੇ ਦੇ ਸੰਕੇਤ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਕੰਪਿਊਟਰ ਬਜ਼ਾਰ ਦੇ ਬੁਰੇ ਦਿਨ ਦੂਰ ਹੋ ਗਏ ਹਨ। Date:2009-07-18 Time:00:07:29
ਨਵੀਂ ਦਿੱਲੀ - ਇਲੈਕਟ੍ਰਾਨਿਕ ਉਪਕਰਨਾਂ ਦੀ ਪ੍ਰਮੁੱਖ ਕੰਪਨੀ ਸੋਨੀ ਇੰਡੀਆ ਚਾਲੂ ਵਿੱਤ ਵਰ੍ਹੇ ਦੀ ਦੂਜੀ ਛਮਾਹੀ ਦੀ ਸ਼ੁਰੂਆਤ ਵਿੱਚ ਭਾਰਤੀ ਬਜ਼ਾਰ ਵਿੱਚ ਐਮਪੀ 4 ਵੀਡੀਓ ਵਾਕਮੈਨ ਲਾਂਚ ਕਰੇਗੀ। ਬਜ਼ਾਰ ਵਿੱਚ ਮੌਜੂਦ ਵਰਤਮਾਨ ਐਮਪੀ 4 ਵੀਡੀਓ ਵਾਕਮੈਨ ਦੀ ਤੁਲਨਾ ਵਿੱਚ ਨਵੇਂ ਵਾਕਮੈਨ ਵਿੱਚ ਜਿਆਦਾ ਬੈਟਰੀ ਬੈਕਅੱਪ, ਸਾਊਂਡ ਰਿਕਾਰਡਿੰਗ ਅਤੇ ਐਫਐਮ ਸੁਵਿਧਾ ਹੋਵੇਗੀ। Date:2009-07-18 Time:00:07:29
ਕੋਲਕਾਤਾ - ਬੁਰਧਵਾਨ ਜਿਲ੍ਹੇ ਦੇ ਮੰਗਲਕੋਟ ਵਿਖੇ ਇੱਕ ਕਾਂਗਰਸੀ ਵਿਧਾਇਕ ਉੱਪਰ ਸੀਪੀਐਮ ਵਰਕਰਾਂ ਦੇ ਹਮਲੇ ਦੇ ਵਿਰੋਧ ਵਿਚ ਕਾਂਗਰਸ ਵੱਲੋਂ ਸੱਦੇ ਗਏ 12 ਘੰਟੇ ਦੇ ਬੰਗਾਲ ਬੰਦ ਦੇ ਸੱਦੇ ਦਾ ਅਸਰ ਆਮ ਜੀਵਨ ਉੱਪਰ ਵੀ ਪਿਆ ਅਤੇ ਰੇਲ ਅਤੇ ਸੜ੍ਹਕ ਆਵਾਜਾਈ ਬੁਰ੍ਹੀ ਤਰ੍ਹਾਂ ਪ੍ਰਭਾਵਿਤ ਹੋਈ। Date:2009-07-18 Time:00:07:29
ਨਵੀਂ ਦਿੱਲੀ - ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੂੰ ਭਾਰਤ ਦੀ ਰਾਸ਼ਟਰੀ ਰਾਜਧਾਨੀ ਵਿਖੇ ਸਰਬ ਉੱਚ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ ਜੋ ਇੱਥੇ ਦੋ ਦਿਨਾ ਦੌਰੇ ਲਈ ਪੁੱਜ ਰਹੀ ਹੈ। Date:2009-07-18 Time:00:07:28
ਨਿਊਯਾਰਕ-ਪਾਠ ਪੁਸਤਕਾਂ ਪ੍ਰਕਾਸ਼ਤ ਕਰਨ ਵਾਲੀ ਕੰਪਨੀ ਮੈਕਗ੍ਰਾ ਹਿਲ ਨੇ 550 ਕਰਮਚਾਰੀਆਂ ਛਾਂਟੀ ਕੀਤੀ ਹੈ।ਕੰਪਨੀ ਬਿਜਨੇਸ ਵੀਕ ਪੱਤਰਿਕਾ ਵੀ ਕੱਢਦੀ ਹੈ। Date:2009-07-18 Time:00:07:28
ਮੁੰਬਈ - ਬੰਬਈ ਸਟਾਕ ਐਕਸਚੇਂਜ ਦੇ ਸੈਂਸੈਕਸ ਵਿਚ ਅੱਜ ਮੱਧ ਕਾਲ ਵਿਚ 490 ਅੰਕਾਂ ਦਾ ਵਾਧਾ ਦਰਜ ਕੀਤਾ ਗਿਆ ਹੈ।ਇਹ ਵਾਧਾ ਅੱਜ ਨਿਵੇਸ਼ਕਾਂ ਵੱਲੋਂ ਜ਼ੋਰਦਾਰ ਖਰੀਦਦਾਰੀ ਅਤੇ ਬਲਿਉ ਚਿਪ ਕੰਪਨੀਆਂ ਵੱਲੋਂ ਪਹਿਲੀ ਤਿਮਾਹੀ ਦੇ ਸਿੱਟਿਆਂ ਵਿਚ ਚੰਗਾ ਮੁਨਾਫਾ ਜ਼ਾਹਰ ਕੀਤੇ ਜਾਣ ਕਾਰਣ ਚੜ੍ਹੇ ਇਹਨਾਂ ਦੇ ਸ਼ੇਅਰਾਂ ਕਾਰਣ ਦਰਜ ਕੀਤਾ ਗਿਆ। Date:2009-07-18 Time:00:07:28
ਨਿਊਯਾਰਕ-ਐਮਟੀਵੀ ਦੇ ਸਾਬਕਾ ਨੌਜਵਾਨ ਨਾਇਕ ਅਤੇ ਪ੍ਰਸਿੱਧ ਉਦਯੋਗਪਤੀ ਅਨਿਲ ਅੰਬਾਨੀ ਭਾਰਤ ਦੇ ਨੌਜਵਾਨਾਂ ਨੂੰ ਅਜਿਹੀ ਫ਼ਿਲਮ ਦੇ ਜ਼ਰੀਏ ਬਿਹਤਰੀਨ ਮਨੋਰੰਜਣ ਦੇਣਾ ਚਾਹੁੰਦੇ ਹਨ,ਜੋ ਹਾਲੀਵੁੱਡ ਦੀ ਜਾਰਜ਼ ਕਲੂਨੀ,ਬ੍ਰੇਡ ਪਿਟ,ਜੂਲੀਆ ਰਾਬਰਟਸ ਅਤੇ ਸਦਾਬਹਾਰ ਹਸਤੀ ਕਲਿੰਟ ਈਸਟਵੁੱਡ ਵਰਗੇ ਪ੍ਰਸਿੱਧ ਅਭਿਨੇਤਾਵਾਂ ਨਾਲ ਸਜੀ ਹੋਵੇਗੀ। Date:2009-07-18 Time:00:07:28
ਨਵੀਂ ਦਿੱਲੀ - ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟ੍ਰੀਜ਼ ਲਿਮਟਡ ਨੇ ਅੱਜ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਕਿ ਅਨਿਲ ਅੰਬਾਨੀ ਦੀ ਕੰਪਨੀ ਆਰਐਨਆਰਐਲ ਨੂੰ ਸਰਕਾਰੀ ਮੰਜੂਰੀ ਤੋਂ ਬਿਨਾਂ ਗੈਸ ਦੇਣਾ ਸੰਭਵ ਨਹੀਂ ਹੈ ਅਤੇ ਉਸ ਨੂੰ ਹੋਰਾਂ ਨੂੰ ਗੈਸ ਵੇਚਣ ਦੀ ਇਜ਼ਾਜ਼ਤ ਦਿੱਤੀ ਜਾਵੇ। Date:2009-07-18 Time:00:07:28
ਮੁੰਬਈ - ਪੰਜ ਸਾਲ ਪਹਿਲਾਂ 'ਆਮ ਆਦਮੀ ਦੀ ਕਾਰ' ਲਿਆਉਣ ਦਾ ਵਾਅਦਾ ਕਰਨ ਵਾਲੇ ਰਤਨ ਟਾਟਾ ਅੱਜ ਆਪਣੀ ਕੰਪਨੀ ਦੇ ਸੁਫਨਾਮਈ ਪ੍ਰੋਜੈਕਟ ਨੈਨੋ ਦੀ ਚਾਬੀ ਇਸ ਦੇ ਪਹਿਲੇ ਗਾਹਕ ਨੂੰ ਸੌਂਪਣਗੇ। Date:2009-07-18 Time:00:07:28
ਨਵੀਂ ਦਿੱਲੀ - ਪਾਕਿਸਤਾਨ ਨਾਲ ਸਹਿਯੋਗੀ ਸੰਬੰਧਾਂ ਦੀ ਲੋੜ ਉੱਪਰ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਇੱਥੇ ਕਿਹਾ ਕਿ ਉਹਨਾਂ ਨਾਲ ਗੱਲਬਾਤ ਦਾ ਸਰੂਪ ਅਤੇ ਵਿਸਥਾਰ ਭਵਿੱਖ ਦੇ ਘਟਨਾਕ੍ਰਮ ਉੱਪਰ ਨਿਰਭਰ ਹੋਵੇਗਾ। Date:2009-07-18 Time:00:07:28
ਜੇਕਰ ਤੁਹਾਨੂੰ ਕੰਪਿਊਟਰ ਦੀ ਚੰਗੀ ਜਾਣਕਾਰੀ ਹੈ, ਤਾਂ ਤੁਸੀਂ ਬਾਲੀਵੁੱਡ ਦੇ ਬੇਤਾਜ ਬਾਦਸ਼ਾਹ ਅਮਿਤਾਭ ਬੱਚਨ ਦੀ ਸਹਾਇਤਾ ਕਰ ਸਕਦੇ ਹੋ। ਅਮਿਤਾਭ ਆਪਣੇ ਇੱਕ ਪ੍ਰੋਗਰਾਮ ਦੀ ਡੀਵੀਡੀ ਨੂੰ ਆਪਣੇ ਪ੍ਰਸ਼ੰਸਕਾਂ ਲਈ ਇੰਟਰਨੈਟ 'ਤੇ ਉਪਲਬਧ ਕਰਨਾ ਚਾਹੁੰਦੇ ਹਨ ਅਤੇ ਇਸ ਲਈ ਉਹਨਾਂ ਨੇ ਆਪਣੇ ਪ੍ਰਸ਼ੰਸਕਾਂ ਤੋਂ ਸਲਾਹ ਮੰਗੀ ਹੈ। ਅਮਿਤਾਭ ਨੇ ਆਪਣੇ ਬਲਾਗ 'ਤੇ ਲਿਖਿਆ ਹੈ 'ਇੱਕ ਚੈਨਲ ਨੇ ਮੇਰੇ 40 ਸਾਲ ਦੇ ਫਿਲਮੀ ਕੈਰੀਅਰ 'ਤੇ ਇੱਕ ਪ੍ਰੋਗਰਾਮ ਪ੍ਰਸਾਰਿਤ ਕੀਤਾ, ਪਰ ਜਦੋਂ ਉਹ ਪ੍ਰਸਾਰਿਤ ਹੋਇਆ ਤਾਂ ਮੈਂ ਉਸ ਨੂੰ ਦੇਖ ਨਹੀਂ ਸਕਿਆ। ਮੈਂ ਚੈਨਲ ਨੂੰ ਬੇਨਤੀ ਕੀਤੀ ਕਿ ਉਹ ਮੈਨੂੰ ਉਸਦਾ ਟੇਪ ਉਪਲਬਧ ਕਰਾ ਦੇਣ।' ਉਹਨਾਂ ਨੇ ਲਿਖਿਆ 'ਜਦੋਂ ਮੈਨੂੰ ਉਸਦਾ ਟੇਪ ਮਿਲਿਆ ਤਾਂ ਮੇਰੇ ਮਨ ਵਿੱਚ ਪਹਿਲਾ ਵਿਚਾਰ ਆਇਆ ਕਿ ਮੈਂ ਕਿਵੇਂ ਉਸ ਨੂੰ ਸਭ ਲਈ ਉਪਲਬ Date:2009-07-18 Time:00:07:28
ਹੀਰੋ-ਹੀਰੋਇਨ ਦੀਆਂ ਜੋੜੀਆਂ ਮਸ਼ਹੂਰ ਹੁੰਦੀਆਂ ਹਨ, ਬਹੁਤ ਮਿਹਨਤ ਕੀਤੀ ਜਾਵੇ ਤਾਂ ਦੋਸਤਾਂ ਦੀਆਂ ਜੋੜੀਆਂ ਵੀ ਲੋਕ ਪਸੰਦ ਕਰ ਲੈਂਦੇ ਹਨ, ਪਰ ਪਿਤਾ-ਪੁੱਤਰ ਦੀ ਜੋੜੀ...? ਜੀ ਹਾਂ, ਅਭਿਨੇਤਾ ਸ਼ੇਖਰ ਸੁਮਨ ਆਪਣੇ ਪੁੱਤਰ ਅਧਿਐਨ ਸੁਮਨ ਨੂੰ ਲੈ ਕੇ ਇੱਕ ਫਿਲਮ ਬਣਾਉਣ ਜਾ ਰਹੇ ਹਨ। ਫਿਲਮ ਦਾ ਨਾਮ ਹੈ 'ਦੇਖ ਭਾਈ ਦੇਖ'। ਯਾਦ ਰਹੇ ਕਿ ਇਹੀ ਨਾਮ ਉਸ ਮਸ਼ਹੂਰ ਟੀਵੀ ਸ਼ੋਅ ਦਾ ਵੀ ਨਾਮ ਹੈ, ਜਿਸ ਵਿੱਚ ਸ਼ੇਖਰ ਸੁਮਨ ਦੀ ਭੂਮਿਕਾ ਮਹੱਤਵਪੂਰਨ ਹੋਇਆ ਕਰਦੀ ਸੀ। ਸ਼ੇਖਰ ਸੁਮਨ ਨੂੰ ਉਹ ਦਿਨ ਯਾਦ ਹਨ, ਜਦੋਂ ਅਧਿਐਨ ਸਿਰਫ਼ ਚਾਰ ਸਾਲ ਦੇ ਸਨ ਅਤੇ 'ਦੇਖ ਭਾਈ ਦੇਖ' ਦੀ ਸ਼ੂਟਿੰਗ 'ਚ ਆ ਕੇ ਬੈਠਿਆ ਕਰਦੇ ਸਨ। ਉਹ ਕਹਿੰਦੇ ਹਨ ਹੁਣ ਓਹੀ ਮੇਰੀ ਇਸ ਨਾਮ ਨਾਲ ਬਣਨ ਵਾਲੀ ਫਿਲਮ ਵਿੱਚ ਮੁੱਖ ਭੂਮਿਕਾ ਨਿਭਾਉਣ ਜਾ ਰਿਹਾ ਹੈ। Date:2009-07-18 Time:00:07:28
ਐਕਟਰ ਅਤੇ ਫਿਲਮ ਨਿਰਮਾਤਾ ਆਮਿਰ ਖਾਨ ਭਲਕੇ ਸੇਂਟ ਜ਼ੇਵੀਅਰ ਕਾਲਜ ਵਿਚ ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨਾਲ ਭਾਸ਼ਣ ਦੇਣਗੇ। ਅਮਰੀਕੀ ਦੂਤਘਰ ਦੇ ਸੂਤਰਾਂ ਨੇ ਦੱਸਿਆ ਕਿ ਅੱਜ ਰਾਤ ਨੂੰ ਭਾਰਤ ਆ ਰਹੀ ਹਿਲੇਰੀ ਸਿੱਖਿਆ ਉੱਪਰ ਭਾਸ਼ਣ ਦੇਵੇਗੀ ਅਤੇ ਇਸ ਮੁੱਦੇ ਉੱਪਰ ਗੈਰ ਸਰਕਾਰੀ ਸੰਗਠਨਾਂ ਨਾਲ ਵਿਚਾਰ ਵਟਾਂਦਰਾ ਵੀ ਕਰੇਗੀ। ਇੱਕ ਗੈਰ ਸਰਕਾਰੀ ਸੰਗਠਨ ਨਾਲ ਜੁੜੇ ਆਮਿਰ ਵੀ ਉੱਥੇ ਮੌਜੂਦ ਹੋਣਗੇ। ਹਾਲਾਂਕਿ ਸੁਰੱਖਿਆ ਕਾਰਣਾਂ ਕਰਕੇ ਅਮਰੀਕੀ ਦੂਤਘਰ ਨੇ ਹਿਲੇਰੀ ਦੇ ਪ੍ਰੋਗਰਾਮਾਂ ਦਾ ਕੋਈ ਵੇਰਵਾ ਨਹੀਂ ਦਿੱਤਾ।ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਦੂਤਘਰ ਅਤੇ ਮਹਾਰਾਸ਼ਟਰ ਸਰਕਾਰ ਦੇ ਅਧਿਕਾਰੀਆਂ ਨੇ ਸੁਰੱਖਿਆ ਡ੍ਰਿਲ ਲਈ ਕਾਲਜ ਦਾ ਦੌਰਾ ਕੀਤਾ ਸੀ। Date:2009-07-18 Time:00:07:28
ਜੰਮੂ - ਇੱਥੋਂ 170 ਕਿਲੋਮੀਟਰ ਦੂਰ ਡੋਡਾ ਜਿਲ੍ਹੇ ਵਿਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿਚ ਦੋ ਅੱਤਵਾਦੀਆਂ ਸਮੇਤ ਤਿੰਨ ਲੋਕ ਹਲਾਕ ਹੋ ਗਏ ਹਨ।ਅੱਤਵਾਦੀਆਂ ਵੱਲੋਂ ਇੱਕ ਘਰ ਵਿਚ ਲੁੱਕੇ ਹੋਣ ਦੀ ਸੂਚਨਾ ਮਿਲਣ 'ਤੇ ਰੱਖਿਆ ਬਲਾਂ ਨੇ ਉਸ ਘਰ ਨੂੰ ਘੇਰ ਲਿਆ। Date:2009-07-18 Time:00:07:28
ਜੱਬਲਪੁਰ - ਮੱਧ ਪ੍ਰਦੇਸ਼ ਹਾਈ ਕੋਰਟ ਨੇ ਅੱਜ ਸੁਸ਼ਮ ਸਵਰਾਜ ਨੂੰ ਉਹਨਾਂ ਦੀ ਚੌਣ ਨੂੰ ਲੈ ਕੇ ਦਾਖਲ ਕੀਤੀ ਗਈ ਇੱਕ ਅਪੀਲ ਉੱਪਰ ਨੋਟਿਸ ਜ਼ਾਰੀ ਕੀਤਾ।ਇਹ ਅਪੀਲ ਕਾਂਗਰਸ ਲੀਡਰ ਰਾਜ ਕੁਮਾਰ ਪਟੇਲ ਵੱਲੋਂ ਦਾਖਲ ਕੀਤੀ ਗਈ ਜਿੰਨ੍ਹਾਂ ਦਾ ਪਰਚਾ ਚੌਣ ਅਧਿਕਾਰੀਆਂ ਨੇ ਖਾਰਜ ਕਰ ਦਿੱਤਾ ਸੀ। Date:2009-07-18 Time:00:07:28
ਮੈਲਬੋਰਨ - ਇੰਗਲੈਂਡ ਦੇ ਆਲ ਰਾਉਂਡਰ ਅਤੇ ਹਾਲ ਹੀ ਵਿਚ ਐਸ਼ੇਜ਼ ਤੋਂ ਬਾਅਦ ਸੰਨਿਆਸ ਦਾ ਐਲਾਣ ਕਰਨ ਵਾਲੇ ਐਂਡ੍ਰਿਉ ਫਲਿੰਟਾਫ ਉੱਪਰ ਆਸਟ੍ਰੇਲੀਆ ਦੀ ਘਰੇਲੂ ਟੀਮ ਕਵੀਂਸਲੈਂਡ ਦੀ ਨਜ਼ਰ ਹੈ ਅਤੇ ਉਹ ਟੀ-20 ਬਿਗ ਬੈਸ਼ ਟੂਰਨਾਮੈਂਟ ਲਈ ਇਸ ਖਿਡਾਰੀ ਨੂੰ ਸ਼ਾਮਲ ਕਰਨ ਲਈ ਆਪਣਾ ਮਨ ਬਣਾ ਚੁੱਕੀ ਹੈ। Date:2009-07-18 Time:00:07:28
ਨਵੀਂ ਦਿੱਲੀ - ਭਾਰਤੀ ਫੁੱਟਬਾਲ ਟੀਮ ਦੇ ਮੁੱਖ ਕੋਚ ਬਾਬ ਹਾਟਨ ਬਾਰਸੀਲੋਨਾ ਵਿਖੇ ਚੱਲ ਰਹੀ ਟੀਮ ਦੀ ਸਿਖਲਾਈ ਤੋਂ ਖੁਸ਼ ਹਨ ਜਿਸ ਵਿਚ ਟੀਮ ਖੁਦ ਨੂੰ ਹੋਰ ਪਰੀਪੱਕ ਕਰ ਰਹੀ ਹੈ।ਇਹ ਸਿਖਲਾਈ ਇੱਕ ਮਹੀਨੇ ਤੋਂ ਜ਼ਾਰੀ ਹੈ ਅਤੇ ਅਗਲੇ 9 ਦਿਨਾਂ ਬਾਅਦ ਖਤਮ ਹੋਵੇਗੀ। Date:2009-07-18 Time:00:07:27
ਪਿਛਲੇ ਦਿਨੀਂ ਖ਼ਬਰ ਆਈ ਕਿ ਸਲਮਾਨ ਖਾਨ ਨੇ ਯਸ਼ਰਾਜ ਫਿਲਮਸ ਦੇ ਬੈਨਰ ਹੇਠ ਬਣਨ ਵਾਲੀ ਆਉਣ ਵਾਲੀ ਫਿਲਮ ਸਾਈਨ ਕੀਤੀ ਹੈ, ਜਿਸਦਾ ਨਿਰਦੇਸ਼ਨ ਵਿਜੈ ਕ੍ਰਿਸ਼ਣਾ ਆਚਾਰਿਆ ਕਰ ਰਹੇ ਹਨ। ਇਸ ਫਿਲਮ ਵਿੱਚ ਸਲਮਾਨ ਦੇ ਇਲਾਵਾ ਰਵੀ ਕਿਸ਼ਨ ਅਤੇ ਮਾਧਵਨ ਵੀ ਹਨ। ਇਸ ਬਾਰੇ ਯਸ਼ਰਾਜ ਫਿਲਮਸ ਵੱਲੋਂ ਖੰਡਨ ਕੀਤਾ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਖ਼ਬਰ ਪੂਰੀ ਤਰ੍ਹਾਂ ਝੂਠ ਹੈ। ਯਸ਼ਰਾਜ ਫਿਲਮਸ ਲਈ ਵਿਜੈ ਅਜੇ ਸਕ੍ਰਿਪਟ ਲਿਖਣ ਦਾ ਕੰਮ ਕਰ ਰਹੇ ਹਨ ਅਤੇ ਕਲਾਕਾਰਾਂ ਦੀ ਚੋਣ ਅਜੇ ਤੱਕ ਨਹੀਂ ਕੀਤੀ ਗਈ ਹੈ। ਸਕ੍ਰਿਪਟ ਤਿਆਰ ਹੋਣ ਅਤੇ ਕਲਾਕਾਰਾਂ ਦੀ ਚੋਣ ਹੋਣ ਤੋਂ ਬਾਅਦ ਹੀ ਇਸ ਬਾਰੇ ਘੋਸ਼ਣਾ ਕੀਤੀ ਜਾਵੇਗੀ। Date:2009-07-18 Time:00:07:27
ਅਗਲੇ ਸ਼ੁਕਰਵਾਰ 'ਲਕ' ਰਾਹੀਂ ਬਾਲੀਵੁੱਡ ਵਿੱਚ ਸ਼ਰੁਤੀ ਹਾਸਨ ਪ੍ਰਵੇਸ਼ ਕਰਨ ਵਾਲੀ ਹੈ। ਕਮਲ ਹਾਸਨ ਦੀ ਧੀ ਹੋਣ ਕਰਕੇ ਲੋਕਾਂ ਦੀ ਨਜ਼ਰਾਂ ਸ਼ਰੁਤੀ 'ਤੇ ਲੱਗੀਆਂ ਹੋਈਆਂ ਹਨ। ਕੀ ਸ਼ਰੁਤੀ ਦਬਾਅ ਮਹਿਸੂਸ ਕਰ ਰਹੀ ਹੈ? 'ਮੈਂ ਡਰੀ ਹੋਈ ਨਹੀਂ ਹਾਂ, ਬਲਕਿ ਉਤਸ਼ਾਹਿਤ ਹਾਂ' ਸ਼ਰੁਤੀ ਕਹਿੰਦੀ ਹੈ। ਬਹੁਤ ਘੱਟ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਸ਼ਰੁਤੀ ਦਾ ਨਾਮ ਨਿਰਦੇਸ਼ਕ ਸੋਹਮ ਨੂੰ ਇਮਰਾਨ ਖਾਨ ਨੇ ਹੀ ਸੁਝਾਇਆ ਸੀ। 'ਇਮਰਾਨ ਅਤੇ ਮੈਂ ਲੰਬੇ ਸਮੇਂ ਦੇ ਦੋਸਤ ਹਾਂ।' ਸ਼ਰੁਤੀ ਦੱਸਦੀ ਹੈ। 'ਜਦੋਂ ਸੋਹਮ ਨੇ ਮੈਨੂੰ ਕਹਾਣੀ ਸੁਣਾਈ ਸੀ, ਉਸੇ ਸਮੇਂ ਮੈਂ ਫਿਲਮ ਕਰਨ ਦਾ ਫੈਸਲਾ ਕਰ ਲਿਆ ਸੀ। ਇਸ ਫਿਲਮ ਵਿੱਚ ਹੀਰੋਇਨ ਨੂੰ ਵੀ ਕੁਝ ਕਰ ਦਿਖਾਉਣ ਦਾ ਮੌਕਾ ਹੈ।' ਇਸ ਤੋਂ ਪਹਿਲਾਂ ਸ਼ਰੁਤੀ ਤਮਿਲ ਫਿਲਮ ਰਾਹੀਂ ਆਪਣੀ ਸ਼ੁਰੂਆਤ ਕਰਨ ਵਾਲੀ ਸੀ, ਜਿਸ 'ਚ ਉਹਨਾਂ ਦ Date:2009-07-18 Time:00:07:27
ਨਵੀਂ ਦਿੱਲੀ-ਯੋਗ ਗੁਰੂ ਬਾਬਾ ਰਾਮਦੇਵ ਨੇ ਸਮਲੈਂਗਿਕ ਨੌਜਵਾਨਾਂ ਵਿੱਚ ਰਜ਼ਾਮੰਦੀ ਨਾਲ ਬਣਾਏ ਗਏ ਸਬੰਧਾਂ ਨੂੰ ਅਪਰਾਧ ਮੁਕਤ ਕਰਨ ਦੇ ਦਿੱਲੀ ਉੱਚ ਅਦਾਲਤ ਦੇ ਦੋ ਜੁਲਾਈ ਦੇ ਫ਼ੈਸਲੇ ਖਿਲਾਫ਼ ਉੱਚ ਅਦਾਲਤ 'ਚ ਅਪੀਲ ਦਾਇਰ ਕੀਤੀ ਹੈ। Date:2009-07-18 Time:00:07:27
ਬੰਗਲੌਰ - 2 ਸਾਲ ਦੀ ਕੰਮਕਾਜੀ ਮਿਆਦ ਨਾਲ ਬੀਤੇ ਵਰ੍ਹੇ ਅਕਤੂਬਰ ਵਿਚ ਦਾਗੇ ਗਏ ਪਹਿਲੇ ਭਾਰਤ ਦੇ ਪਹਿਲੇ ਚੰਦਰਮਾ ਮਿਸ਼ਨ ਚੰਦਰਯਾਨ -1 ਦਾ ਵੱਡਾ ਸੈਂਸਰ ਖਰਾਬ ਹੋ ਗਿਆ ਹੈ ਅਤੇ ਇਹ ਨਿਰਧਾਰਤ ਮਿਆਦ ਤੋਂ ਪਹਿਲਾਂ ਆਪਣਾ ਕੰਮ ਬੰਦ ਕਰ ਸਕਦਾ ਹੈ। Date:2009-07-18 Time:00:07:27
page no.1 |
Select news date : 31 - 7 - 2009 30 - 7 - 2009 29 - 7 - 2009 28 - 7 - 2009 27 - 7 - 2009 26 - 7 - 2009 25 - 7 - 2009 24 - 7 - 2009 23 - 7 - 2009 22 - 7 - 2009 21 - 7 - 2009 20 - 7 - 2009 19 - 7 - 2009 18 - 7 - 2009 17 - 7 - 2009 16 - 7 - 2009 15 - 7 - 2009 14 - 7 - 2009 13 - 7 - 2009 12 - 7 - 2009 11 - 7 - 2009 10 - 7 - 2009 9 - 7 - 2009 8 - 7 - 2009 7 - 7 - 2009 6 - 7 - 2009 5 - 7 - 2009 4 - 7 - 2009 3 - 7 - 2009 2 - 7 - 2009 1 - 7 - 2009 |