Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News May 2012 April 2012 March 2012 February 2012 January 2012 |
Date : 17 - 7 - 2009
ਇਹ ਸਵਾਲ ਹੁਣ ਸੈਫ਼ ਦੀ ਮੰਮੀ ਸ਼ਰਮੀਲਾ ਟੈਗੋਰ ਪੁੱਛ ਰਹੀ ਹੈ। ਸੈਫ਼ ਅਤੇ ਕਰੀਨਾ ਨੂੰ ਇੱਕ-ਦੂਜੇ ਨੂੰ ਜਾਨਣ ਲਈ ਲੰਬਾ ਸਮਾਂ ਮਿਲ ਗਿਆ ਹੈ। ਦੋਵੇਂ ਇੱਕ-ਦੂਜੇ ਨੂੰ ਪਸੰਦ ਕਰਦੇ ਹਨ। ਇਸ ਲਈ ਸ਼ਰਮੀਲਾ ਚਾਹੁੰਦੀ ਹੈ ਕਿ ਸੈਫ਼ ਅਤੇ ਕਰੀਨਾ ਨੂੰ ਵਿਆਹ ਕਰ ਲੈਣਾ ਚਾਹੀਦਾ ਹੈ। ਸੈਫ਼ ਅਤੇ ਕਰੀਨਾ ਦੀ ਉਮਰ ਵਿਚਕਾਰ ਲੰਬਾ ਫਾਸਲਾ ਹੈ। ਸੈਫ਼ 39 ਸਾਲ ਦੇ ਹਨ ਅਤੇ ਉਹਨਾਂ ਦੀ ਮੰਮੀ ਚਾਹੁੰਦੀ ਹੈ ਕਿ ਉਹਨਾਂ ਨੂੰ ਹੁਣ ਹੋਰ ਇੰਤਜਾਰ ਨਹੀਂ ਕਰਨਾ ਚਾਹੀਦਾ। ਦਰਅਸਲ ਸੈਫ਼ ਵੀ ਵਿਆਹ ਕਰਨਾ ਚਾਹੁੰਦੇ ਹਨ, ਪਰ ਕਰੀਨਾ ਇਸ ਲਈ ਤਿਆਰ ਨਹੀਂ ਹੈ। ਕਰੀਨਾ ਕਪੂਰ ਦਾ ਮੰਨਣਾ ਹੈ ਕਿ ਇਸ ਸਮੇਂ ਉਹ ਆਪਣੇ ਕਰੀਅਰ ਦੇ ਸ਼ਿਖਰ 'ਤੇ ਹੈ ਅਤੇ ਉਸ ਨੂੰ ਬਿਹਤਰੀਨ ਫਿਲਮਾਂ ਦੇ ਆਫ਼ਰ ਮਿਲ ਰਹੇ ਹਨ। ਉਹ ਘੱਟ ਤੋਂ ਘੱਟ ਤਿੰਨ ਸਾਲ ਹੋਰ ਕੈਮਰੇ ਦੇ ਸਾਹਮਣੇ ਰਹਿਣਾ ਚਾਹੁੰਦੀ ਹੈ। ਬੇ Date:2009-07-17 Time:00:00:35
ਜੰਮੂ - ਰੱਖਿਆ ਬਲਾਂ ਨੇ ਅੱਜ ਰਾਜੌਰੀ ਜਿਲ੍ਹੇ ਦੇ ਲਾਂਚਾ ਬੁਧਾਨ ਜੰਗਲੀ ਖੇਤਰ ਵਿਚ ਇੱਕ ਖਾੜਕੂ ਠਿਕਾਣੇ ਨੂੰ ਨਸ਼ਟ ਕਰਦਿਆਂ ਉੱਥੋਂ ਵੱਡੀ ਮਾਤਰਾ ਵਿਚ ਹਥਿਆਰ ਅਤੇ ਗੋਲਾਬਾਰਦ ਜ਼ਬਤ ਕੀਤਾ। Date:2009-07-17 Time:00:00:35
ਮੋਗਾ ਦੇ ਦਾਨੇਵਾਲਾ ਪਿੰਡ ਤੋਂ ਇੱਕ ਕਾਲਜ ਦੀ ਮੁਟਿਆਰ ਨੂੰ ਚਾਰ ਲੋਕਾਂ ਨੇ ਜ਼ਬਰੀ ਅਗ਼ਵਾ ਕਰ ਲਿਆ।ਪੁਲਿਸ ਨੇ ਉਕਤ ਜਾਣਕਾਰੀ ਦਿੱਤੀ।ਇਹਨਾਂ ਚਾਰਾਂ ਵਿਚੋਂ ਇੱਕ ਵਿਅਕਤੀ ਮੁਟਿਆਰ ਦਾ ਜਾਣਕਾਰ ਸੀ। Date:2009-07-17 Time:00:00:35
ਅਜੀਤ ਨਗਰ-ਪੰਜਾਬ ਦੇ ਇਤਿਹਾਸ ਵਿਚ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸਰਕਾਰ ਨੇ ਹਾਕੀ ਖਿਡਾਰੀਆਂ ਦਾ ਮਨੋਬਲ ਉੱਚ ਚੁੱਕਣ ਵੱਲ ਧਿਆਨ ਦਿੰਦੇ ਹੋਏ ਅੰਤਰਰਾਸ਼ਟਰੀ ਪ੍ਰਸਿੱਧੀ ਖੱਟਣ ਵਾਲੇ ਹਾਕੀ ਖਿਡਾਰੀਆਂ ਨੂੰ ਵੀ ਕ੍ਰਿਕਟਰਾਂ ਵਾਂਗ ਕੋਈ ਸਹੂਲਤ ਮੁਹੱਈਆ ਕਰਵਾਈ ਹੋਵੇ। Date:2009-07-17 Time:00:00:35
ਲੰਦਨ-ਗੋਢੇ ਦੇ ਮਸ਼ਹੂਰ ਡਾਕਟਰ ਡੇਰੇਕ ਬਿਕਰਸਟਾਫ਼ ਦਾ ਮੰਨਣਾ ਹੈ ਕਿ ਰੁਝੇਵਿਆਂ ਭਰੇ ਅੰਤਰਰਾਸ਼ਟਰੀ ਸ਼ਡਿਊਲ ਨਾਲ ਐਂਡ੍ਰਿਊ ਫਲਿੰਟਆਫ਼ ਵਰਗੇ ਤੇਜ਼ ਗੇਂਦਬਾਜ਼ ਹਰਫ਼ਨਮੌਲਾਵਾਂ ਦਾ ਕਰਿਅਰ ਪ੍ਰਭਾਵਤ ਹੋ ਰਿਹਾ ਹੈ। Date:2009-07-17 Time:00:00:35
ਬਿਪਾਸ਼ਾ ਬਸੂ ਆਪਣੀ ਫਿਟਨੈਸ ਨੂੰ ਲੈ ਕੇ ਬਹੁਤ ਸਾਵਧਾਨ ਹੈ। ਉਹ ਚਾਹੇ ਕਿੰਨੀ ਵੀ ਬਿਜ਼ੀ ਹੋਵੇ, ਜਿਮ ਜਾਣਾ ਕਦੇ ਮਿਸ ਨਹੀਂ ਕਰਦੀ। ਬਿਪਾਸ਼ਾ ਉਹਨਾਂ ਲੋਕਾਂ 'ਚੋਂ ਨਹੀਂ ਹੈ ਜੋ ਹਫ਼ਤੇ ਵਿੱਚ ਤਿੰਨ ਜਾਂ ਚਾਰ ਦਿਨ ਹੀ ਜਿਮ ਜਾਂਦੇ ਹਨ। ਉਹਨਾਂ ਦਾ ਮੰਨਣਾ ਹੈ ਕਿ ਜਦੋਂ ਅਸੀਂ ਭੋਜਨ ਰੋਜ ਖਾਂਦੇ ਹਾਂ ਤਾਂ ਜਿਮ ਵੀ ਰੋਜਾਨਾ ਜਾਣਾ ਚਾਹੀਦਾ ਹੈ। ਪਿਛਲੇ ਦਿਨੀਂ ਬਿਪਾਸ਼ਾ ਨਿਰਮਾਤਾ ਅਜੈ ਦੇਵਗਨ ਦੀ ਫਿਲਮ 'ਆਲ ਦ ਬੈਸਟ' ਦੀ ਸ਼ੂਟਿੰਗ 'ਚ ਬਿਜ਼ੀ ਸੀ। ਉਹ ਸਵੇਰ ਤੋਂ ਲੈ ਕੇ ਰਾਤ ਤੱਕ ਸ਼ੂਟਿੰਗ ਵਿੱਚ ਬਿਜ਼ੀ ਰਹਿਣ ਦੇ ਬਾਵਜੂਦ ਜਿਮ ਜਾਂਦੀ ਸੀ। ਜਦੋਂ ਰਾਤ ਜਿਆਦਾ ਹੋ ਜਾਂਦੀ ਸੀ ਤਾਂ ਉਹ ਸਵੀਮਿੰਗ ਕਰ ਕੇ ਆਪਣੇ ਆਪ ਨੂੰ ਫਿੱਟ ਰੱਖਣ ਦੀ ਕੋਸ਼ਿਸ਼ ਕਰਦੀ ਸੀ। ਬਿਪਾਸ਼ਾ ਦੀ ਇਸ ਆਦਤ ਦੀ ਅਜੈ ਦੇਵਗਨ ਅਤੇ ਸੰਜੇ ਦੱਤ ਨੇ ਵੀ ਤਾਰੀਫ਼ ਕੀਤੀ ਸੀ। ਬਿਪਾਸ਼ਾ ਪਹਿਲਾਂ Date:2009-07-17 Time:00:00:35
'ਫੀਅਰ ਫੈਕਟਰ ਖ਼ਤਰੋਂ ਕੇ ਖਿਲਾੜੀ' ਦੀ ਪੇਸ਼ਕਸ਼ ਮਿਲਣ 'ਤੇ ਨੇਹਾ ਧੂਪੀਆ ਆਖਦੀ ਹੈ ਕਿ ਮੈਨੂੰ ਪਿਛਲੇ ਸੀਜ਼ਨ ਦੌਰਾਨ ਵੀ ਇਸ ਸ਼ੋਅ ਲਈ ਸੱਦਾ ਮਿਲਿਆ ਸੀ ਪਰ ਤਦ ਉਸ ਠੁਕਰਾਅ ਦਿੱਤਾ ਸੀ। ਅਸਲ 'ਚ ਉਹ ਤਦ ਇਸ ਸ਼ੋਅ 'ਚ ਪੇਸ਼ਕਾਰ ਵਾਲਾ ਕਿਰਦਾਰ ਕਰਨਾ ਚਾਹੁੰਦੀ ਸੀ ਅਜਿਹਾ ਨਹੀਂ ਕਿ ਉਸ ਕੋਲ ਕੰਮ ਨਹੀਂ ਹੈ। ਉਸ ਅਨੁਸਾਰ ਉਹ ਰੁਝੀ ਹੋਈ ਹੈ ਤੇ 'ਸੁਭਾ ਔਰ ਸ਼ਾਮ ਕਾਮ ਹੀ ਕਾਮ' (ਸਵੇਰੇ ਸ਼ਾਮ ਕੰਮ ਹੀ ਕੰਮ) ਵਾਲੀ ਗੱਲ ਹੈ। ਨੇਹਾ ਤਾਂ ਅਮਰੀਕਾ 'ਚ ਸੱਤ ਅਗਸਤ ਨੂੰ ਆਈ. ਐਫ. ਸੀ. ਤੇ ਪ੍ਰੀਮੀਅਰ ਹੋਣ ਜਾ ਰਹੀ ਟੀ. ਵੀ. ਦੀ ਨਿੱਕੀ ਲੜੀ 'ਬਾਲੀਵੁੱਡ ਹੀਰੋ' ਵੀ ਕਰ ਰਹੀ ਹੈ। ਜੇ ਇਹ ਠੀਕ-ਠਾਕ ਚੱਲੀ ਤਾਂ ਇਧਰ ਇਸ ਦੀ ਡੀ. ਵੀ. ਡੀ. ਤੇ ਮੈਡਮ ਧੂਪੀਆ ਧਮਾਲਾਂ ਪਾਏਗੀ। Date:2009-07-17 Time:00:00:35
ਮੁਰਾਦਾਬਾਦ - ਮੁਰਾਦਾਬਾਦ ਤੋਂ ਕਾਂਗਰਸ ਐਮਪੀ ਅਜ਼ਹਰ ਉੱਦ ਦੀਨ ਅੱਜ ਯੂਪੀ ਕਾਂਗਰਸ ਕਮੇਟੀ ਮੁਖੀ ਰੀਟਾ ਬਹੁਗੁਣਾ ਜੋਸ਼ੀ ਨੂੰ ਜਿਲ੍ਹਾ ਵਿਚ ਮਿਲੇ ਅਤੇ ਕਿਹਾ ਕਿ ਮੁੱਖ ਮੰਤਰੀ ਮਾਇਆਵਤੀ ਨੇ ਉਹਨਾਂ ਨੂੰ ਜ਼ਬਰੀ ਮੁਆਫੀ ਮੰਗਵਾਉਣ ਲਈ ਜੇਲ੍ਹ ਵਿਚ ਤੁੰਨਿਆ ਹੈ। Date:2009-07-17 Time:00:00:35
ਨਵੀਂ ਦਿੱਲੀ- ਕਾਂਗਰਸ ਮੁੱਖ ਸਕੱਤਰ ਰਾਹੁਲ ਗਾਂਧੀ ਨੇ ਪਾਰਟੀ ਦੀ ਉੱਤਰ ਪ੍ਰਦੇਸ਼ ਸੂਬਾ ਪ੍ਰਮੁੱਖ ਰੀਤਾ ਬਹੁਗੁਣਾ ਜੋਸ਼ੀ ਦੀ ਗ੍ਰਿਫ਼ਤਾਰੀ ਅਤੇ ਰਾਜ ਦੀ ਸਥਿਤੀ ਉੱਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਗੰਭੀਰ ਹੈ। Date:2009-07-17 Time:00:00:35
ਮੁਰਦਾਬਾਦ- ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਦੇ ਵਿਰੁੱਧ ਇਤਰਾਜਜਨਕ ਟਿੱਪਣੀ ਕਰਨ ਦੇ ਆਰੋਪ ਵਿੱਚ ਜੇਲ੍ਹ ਭੇਜੀ ਗਈ ਯੂਪੀ ਕਾਂਗਰਸ ਪ੍ਰਮੁੱਖ ਡਾ. ਰੀਤਾ ਬਹੁਗੁਣਾ ਜੋਸ਼ੀ ਦੀ ਜ਼ਮਾਨਤ ਅਰਜੀ ਮੁਰਾਦਾਬਾਦ ਦੇ ਮੁੱਖ ਜੱਜ ਐੱਸਕੇ ਸ਼੍ਰੀਵਾਸਤਵ ਨੇ ਖਾਰਿਜ ਕਰ ਦਿੱਤੀ ਹੈ। Date:2009-07-17 Time:00:00:34
ਨਵੀਂ ਦਿੱਲੀ - ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਖਿਲਾਫ ਰਾਜ ਕਾਂਗਰਸ ਪ੍ਰਧਾਨ ਰੀਤਾ ਬਹੁਗੁਣਾ ਜੋਸ਼ੀ ਦੀ ਕਥਿੱਤ ਇਤਰਾਜ ਯੋਗ ਟਿੱਪਣੀ ਅਤੇ ਰਾਜ ਸਰਕਾਰ ਵੱਲੋਂ ਬਹੁਗੁਣਾ ਦੀ ਗ੍ਰਿਫਤਾਰੀ ਦੇ ਮੁੱਦੇ ਉੱਪਰ ਬਸਪਾ ਅਤੇ ਸੱਤਾ ਪੱਖ ਦੇ ਸੰਸਦ ਮੈਂਬਰਾਂ ਦੇ ਸ਼ੋਰ ਸ਼ਰਾਬੇ ਕਾਰਣ ਲੋਕਸਭਾ ਦੀ ਕਾਰਵਾਈ ਅੱਜ ਦੋ ਵਾਰ ਮੁਲਤਵੀ ਕੀਤੇ ਜਾਣ ਮਗਰੋਂ ਤੀਜੀ ਵਾਰ ਦੋ ਵਜੇ ਤੱਕ ਲਈ ਮੁਲਤਵੀ ਕੀਤੀ ਗਈ। Date:2009-07-17 Time:00:00:34
ਸ਼ਰਮ ਅਲ ਸ਼ੇਖ-ਭਾਰਤ-ਪਾਕਿ ਦੋਨੋਂ ਅੱਤਵਾਦ ਖਿਲਾਫ਼ ਲੜਾਈ 'ਚ ਨਾਲ ਖੜ੍ਹੇ ਰਹਿਣ 'ਤੇ ਸਹਿਮਤ ਹੋਏ ਹਨ।ਪਾਕਿਸਤਾਨ ਨੇ ਭਾਰਤ ਨਾਲ ਵਾਅਦਾ ਕੀਤਾ ਹੈ ਕਿ ਉਹ ਮੁੰਬਈ ਹਮਲਿਆਂ ਦੇ ਆਰੋਪੀਆਂ ਖਿਲਾਫ਼ ਹਰ ਕਾਰਵਾਈ ਕਰੇਗਾ,ਜੋ ਉਸ ਦੇ ਅਧਿਕਾਰ 'ਚ ਹੈ। Date:2009-07-17 Time:00:00:34
page no.2 |
Select news date : 31 - 7 - 2009 30 - 7 - 2009 29 - 7 - 2009 28 - 7 - 2009 27 - 7 - 2009 26 - 7 - 2009 25 - 7 - 2009 24 - 7 - 2009 23 - 7 - 2009 22 - 7 - 2009 21 - 7 - 2009 20 - 7 - 2009 19 - 7 - 2009 18 - 7 - 2009 17 - 7 - 2009 16 - 7 - 2009 15 - 7 - 2009 14 - 7 - 2009 13 - 7 - 2009 12 - 7 - 2009 11 - 7 - 2009 10 - 7 - 2009 9 - 7 - 2009 8 - 7 - 2009 7 - 7 - 2009 6 - 7 - 2009 5 - 7 - 2009 4 - 7 - 2009 3 - 7 - 2009 2 - 7 - 2009 1 - 7 - 2009 |