Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 17 - 7 - 2009

ਲੰਡਨ 'ਚ ਮਨਾਏਗੀ ਜਨਮਦਿਨ

ਬੌਲੀਵੁੱਡ ਦੀ ਚਰਚਿਤ ਅਭਿਨੇਤਰੀ ਕੈਟਰੀਨਾ ਕੈਫ਼ ਅੱਜ ਆਪਣਾ 25ਵਾਂ ਜਨਮਦਿਨ ਆਪਣੇ ਪਰਿਵਾਰ ਦੇ ਨਾਲ ਲੰਡਨ ਵਿਖੇ ਮਨਾਵੇਗੀ। ਸੂਤਰਾਂ ਦੀ ਮੰਨੀਏ ਤਾਂ ਨਿਊਯਾਰਕ ਦੀ ਸਫ਼ਲਤਾ ਦੇ ਬਾਅਦ ਕੈਟਰੀਨਾ ਕੈਫ਼ ਛੁੱਟੀ ਮਨਾਉਣ ਦੇ ਲਈ ਆਪਣੇ ਪਰਿਵਾਰ ਦੇ ਕੋਲ ਲੰਡਨ ਗਈ ਹੋਈ ਹੈ।

Date:2009-07-17 Time:00:00:38

ਸ਼ਾਹਰੁਖ਼ ਨਾਲ ਨਜ਼ਰ ਆਵੇਗੀ ਕੈਟ !

ਸਲਮਾਨ ਖ਼ਾਨ ਦੀ ਗਰਲ ਫਰੈਂਡ ਸ਼ਾਹਰੁਖ਼ ਖਾਨ ਦੇ ਨਾਲ ਕੁੱਝ ਅਜੀਬ ਲੱਗ ਰਿਹਾ ਹੈ, ਪਰੰਤੂ ਕੁੱਝ ਅਜਿਹਾ ਹੀ ਹੋਣ ਵਾਲਾ ਹੈ। ਸ਼ਾਹਰੁਖ਼ ਖਾਨ ਅਤੇ ਕੈਟਰੀਨਾ ਨੂੰ ਇੱਕ ਸਮਾਗਮ ਦੇ ਵਿੱਚ ਲਿਆਉਣ ਦਾ ਕੰਮ ਕਰੇਗਾ ਜੀ ਕਰਨੀਵਲ, ਜੋ 15 ਅਤੇ 16 ਅਗਸਤ ਨੂੰ ਆਜਾਦੀ ਦਿਹਾੜੇ ਮੌਕੇ ਸ਼ਿਕਾਗੋ ਵਿੱਚ ਆਯੋਜਿਤ ਹੋਣ ਵਾਲਾ ਹੈ।

Date:2009-07-17 Time:00:00:38

ਸੋਨੇ ਦਾ ਇਨਸਾਨ, ਮੇਰਾ ਸਲਮਾਨ

ਇਹ ਕਹਿਣਾ ਹੈ ਸਲਮਾਨ ਦੇ ਦਿਲ ਦੀਆਂ ਧੜਕਣਾਂ ਵਿੱਚ ਸਮਾਈ ਹਸੀਨਾ ਕੈਟਰੀਨਾ ਕੈਫ਼ ਦਾ। ਦੋਵਾਂ ਵਿਚਕਾਰ ਦੂਰੀਆਂ ਵਧਣ ਦੀਆਂ ਸਭ ਅਫਵਾਹਾਂ ਨੂੰ ਕਿਨਾਰੇ ਕਰਦੇ ਹੋਏ ਕੈਟਰੀਨਾ ਨੇ ਇੱਕ ਇੰਟਰਵਿਊ 'ਚ ਆਪਣਾ ਦਿਲ ਖੋਲ੍ਹ ਕੇ ਰੱਖ ਦਿੱਤਾ। ਉਹਨਾਂ ਨੇ ਸਲਮਾਨ ਨੂੰ ਸੋਨੇ ਦਾ ਇਨਸਾਨ ਦੱਸਦੇ ਹੋਏ 'ਵੰਡਰਫੁਲ ਪਰਸਨ' ਦੱਸਿਆ। ਕੈਟ ਦਾ ਕਹਿਣਾ ਹੈ ਕਿ ਪਿਛਲੇ 6 ਸਾਲਾਂ ਤੋਂ ਉਹ ਫਿਲਮ ਇੰਡਸਟਰੀ ਵਿੱਚ ਹੈ ਅਤੇ ਉਦੋਂ ਤੋਂ ਅੱਜ ਤੱਕ ਹਰ ਕਦਮ 'ਤੇ ਸਲਮਾਨ ਨੇ ਉਹਨਾਂ ਦਾ ਸਾਥ ਦਿੱਤਾ ਹੈ।

Date:2009-07-17 Time:00:00:38

ਕੈਟ-ਸੱਲੂ ਦੀ ਲਵ ਸਟੋਰੀ ਅਤੇ ਮੀਡੀਆ

ਜਿੱਥੇ ਬੌਲੀਵੁੱਡ ਸੁੰਦਰੀ ਕੈਟਰੀਨਾ ਕੈਫ਼ ਦੀ ਉਮਰ 25 ਵਰ੍ਹਿਆਂ ਦੇ ਅੰਕੜੇ ਨੂੰ ਛੋਹ ਗਈ, ਉੱਥੇ ਹੀ ਕੈਟਰੀਨਾ ਸਲਮਾਨ ਦੀ ਦੋਸਤੀ ਨੂੰ ਵੀ ਹੁਣ ਛੇ ਵਰ੍ਹੇ ਹੋ ਚੱਲੇ ਹਨ । ਇਸ ਦੌਰਾਨ ਕਈ ਵਾਰ ਦੋਵਾਂ ਦੇ ਵਿਆਹ ਦੀ ਗੱਲ ਸਾਹਮਣੇ ਆਈ ਅਤੇ ਫਿਰ ਕਿਸੇ ਕੋਨੇ ਵਿੱਚ ਜਾਕੇ ਦਬ ਗਈ।

Date:2009-07-17 Time:00:00:38

ਮਲਾਇਕਾ ਦੀਆਂ ਹੈਰਾਨ ਕਰਨ ਵਾਲੀਆਂ ਗੱਲਾਂ

ਫ਼ਿਲਮਾਂ 'ਚ ਚਾਹੇ ਮਲਾਇਕਾ ਅਰੋੜਾ ਖਾਨ ਕੋਈ ਬਹੁਤੀ ਸਫ਼ਲਤਾ ਪ੍ਰਾਪਤ ਨਹੀਂ ਕਰ ਸਕੀ ਪਰ ਸ਼ੋਅ ਵਰਲਡ ਤੇ ਵਿਗਿਆਪਨ ਬਾਜ਼ਾਰ 'ਚ ਉਸ ਦਾ ਪੂਰਾ ਬੋਲਬਾਲਾ ਹੈ। ਇਸੇ ਕਰਕੇ ਮਲਾਇਕਾ ਫ਼ਿਲਮਾਂ 'ਚ ਘੱਟ ਦਿਸਣ ਦੇ ਮਾਮਲੇ ਸਬੰਧੀ ਕਹਿੰਦੀ ਹੈ ਕਿ ਉਹ ਮਸਾਲਾ ਫ਼ਿਲਮਾਂ 'ਚ ਦਿਖਾਵੇ ਦੀ ਵਸਤੂ ਬਣ ਕੇ ਹੀ ਆਉਣਾ ਨਹੀਂ ਚਾਹੁੰਦੀ ਬਲਕਿ ਪਰਦੇ 'ਤੇ ਆਪਣੀ ਪ੍ਰਤਿਭਾ ਦਿਖਾਉਣਾ ਚਾਹੁੰਦੀ ਹੈ। ਮਲਾਇਕਾ ਦੇ ਇਰਾਦੇ ਤਾਂ ਨੇਕ ਹਨ ਪਰ ਉਸ ਦੇ ਮੂੰਹ ਤੋਂ ਇਹ ਸੁਣ ਕੇ ਹਾਸਾ ਹੀ ਆਉਂਦਾ ਹੈ ਕਿਉਂਕਿ ਅਜੇ ਤੱਕ ਅੰਗ ਦਿਖਾਉਣ ਤੋਂ ਇਲਾਵਾ ਉਸ ਨੇ ਕੀਤਾ ਹੀ ਕੀ ਹੈ। ਹੁਣ ਵਿਗਿਆਨੀ ਅਜਿਹਾ ਕੈਮਰਾ ਕਿਥੋਂ ਬਣਾਉਣ ਜਿਹੜਾ ਦੇਹ ਦਿਖਾਵੇ 'ਚੋਂ ਪ੍ਰਤਿਭਾ ਦੇ ਦਰਸ਼ਨ ਕਰਵਾ ਸਕੇ। ਇਕ ਗੱਲ ਹੋਰ ਮਲਾਇਕਾ ਆਖਦੀ ਹੈ ਕਿ ਉਸ ਨੂੰ ਬਗੈਰ ਰੂਪ ਸੱਜਾ ਦੇ ਕੈਮਰੇ ਮੂਹਰੇ ਕੰਮ ਕਰਕੇ ਮਜ਼

Date:2009-07-17 Time:00:00:38

ਸੰਰਾ ਦਲ ਪਾਕਿ ਪੁੱਜਾ

ਇਸਲਾਮਾਬਾਦ-ਪਾਕਿਸਤਾਨ ਦੀ ਸਾਬਕਾ ਪ੍ਰਧਾਨਮੰਤਰੀ ਬੇਨਜ਼ੀਰ ਭੁੱਟੋ ਦੀ ਹੱਤਿਆ ਦੇ ਤੱਥਾਂ ਅਤੇ ਹਾਲਾਤਾਂ ਦਾ ਪਤਾ ਲਗਾਉਣ ਲਈ ਗਠਿਤ ਸੰਯੁਕਤ ਰਾਸ਼ਟਰ ਦਾ ਤਿੰਨ ਮੈਂਬਰੀ ਦਲ ਆਪਣੀ ਪਹਿਲੀ ਪਾਕਿਸਤਾਨ ਯਾਤਰਾ ਤਹਿਤ ਅੱਜ ਰਾਜਧਾਨੀ ਇਸਲਾਮਾਬਾਦ ਪਹੁੰਚਿਆ।

Date:2009-07-17 Time:00:00:36

ਯੂਪੀ 'ਚ ਰਾਸ਼ਟਰਪਤੀ ਰਾਜ ਲਾਗੂ ਕਰੋ:ਮੇਨਕਾ

ਨਵੀਂ ਦਿੱਲੀ - ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਮੇਨਕਾ ਗਾਂਧੀ ਨੇ ਉੱਤਰ ਪ੍ਰਦੇਸ਼ ਦੀ ਸਥਿੱਤੀ ਉੱਪਰ ਕਾਂਗਰਸ ਦੇ ਦ੍ਰਿਸ਼ਟੀਕੋਣ ਦਾ ਸਮਰਥਨ ਕਰਦਿਆਂ ਕਿਹਾ ਕਿ ਰਾਜ ਵਿਚ ਸਥਿੱਤੀ ਪੂਰੀ ਤਰ੍ਹਾਂ ਅਵਿਵਸਥਿੱਤ ਹੈ ਅਤੇ ਉੱਥੇ ਜਲਦੀ ਤੋਂ ਜਲਦੀ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ।

Date:2009-07-17 Time:00:00:36

ਸੋਨੀਆ ਕਿਉਂ ਚੁੱਪ ਹੈ : ਮਾਇਆਵਤੀ

ਲਖਨਊ- ਬਹੁਜਨ ਸਮਾਜ ਪਾਰਟੀ ਪ੍ਰਮੁੱਖ ਅਤੇ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਨੇ ਯੂਪੀ ਕਾਂਗਰਸ ਪ੍ਰਮੁੱਖ ਰੀਤਾ ਬਹੁਗੁਣਾ ਜੋਸ਼ੀ ਦੁਆਰਾ ਕੀਤੀ ਗਈ ਟਿੱਪਣੀ ਉੱਤੇ ਕਾਂਗਰਸ ਪ੍ਰਮੁੱਖ ਸੋਨੀਆ ਗਾਂਧੀ ਦੀ ਚੁੱਪੀ ਉੱਤੇ ਹੈਰਾਨੀ ਪ੍ਰਗਟ ਕੀਤੀ।

Date:2009-07-17 Time:00:00:36

ਮਾਇਆ ਰੀਤਾ ਵਿਵਾਦ, ਰਾਜ ਸਭਾ ਵੀ ਮੁਅੱਤਲ

ਨਵੀਂ ਦਿੱਲੀ - ਮੁੱਖ ਮੰਤਰੀ ਮਾਇਆਵਤੀ ਅਤੇ ਪ੍ਰਦੇਸ਼ ਕਾਂਗਰਸ ਪ੍ਰਮੁੱਖ ਰੀਤਾ ਬਹੁਗੁਣਾ ਜੋਸ਼ੀ ਦੇ ਵਿਚਕਾਰ ਉਭਰੇ ਵਿਵਾਦ ਨੂੰ ਲੈਕੇ ਹੋਏ ਹੰਗਾਮੇ ਦੇ ਕਾਰਣ ਰਾਜ ਸਭਾ ਦੀ ਕਾਰਵਾਈ ਦੁਪਹਿਰ ਬਾਰ੍ਹਾਂ ਵੱਜੇ ਹੀ ਦਿਨ ਭਰ ਦੇ ਲਈ ਮੁਅੱਤਲ ਕਰਨੀ ਪਈ।

Date:2009-07-17 Time:00:00:36

ਜੀ ਐਂਟਰਟੇਨਮੈਂਟ ਦੇ ਮੁਨਾਫ਼ੇ 'ਚ ਕਮੀ

ਨਵੀਂ ਦਿੱਲੀ- ਨਿੱਜੀ ਟੈਲੀਵਿਜ਼ਨ ਚੈਨਲ ਸੰਚਾਲਿਤ ਕਰਨ ਵਾਲੀ ਕੰਪਨੀ ਜੀ ਇੰਟਰਟੇਨਮੈਂਟ ਇੰਟਰਪ੍ਰਾਈਜੇਜ ਨੇ ਚਾਲੂ ਵਿੱਤ ਵਰ੍ਹੇ ਦੀ ਪਹਿਲੀ ਤਿਮਾਹੀ ਵਿੱਚ 71.27 ਕਰੋੜ ਰੁਪਏ ਦਾ ਸੁੱਧ ਲਾਭ ਪ੍ਰਾਪਤ ਕੀਤਾ।

Date:2009-07-17 Time:00:00:36

ਆਈਸੀਆਈ ਦੇ ਮੁਨਾਫ਼ੇ ਚ ਗਿਰਾਵਟ

ਨਵੀਂ ਦਿੱਲੀ- ਪੇਂਟ ਬਣਾਉਣ ਵਾਲੀ ਮੋਹਰੀ ਕੰਪਨੀ ਆਈਸੀਆਈ ਇੰਡੀਆ ਲਿਮੀਟੇਡ ਨੂੰ ਚਾਲੂ ਵਿੱਤ ਵਰ੍ਹੇ ਦੀ 30 ਜੂਨ ਨੂੰ ਸਮਾਪਤ ਪਹਿਲੀ ਤਿਮਾਹੀ ਵਿੱਚ 69.16 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਜਦਕਿ ਪਿਛਲੇ ਵਿੱਤ ਵਰ੍ਹੇ ਦੀ ਸਮਾਨ ਮਿਆਦ ਵਿੱਚ ਇਹ 70.89 ਰੁਪਏ ਸੀ।

Date:2009-07-17 Time:00:00:36

ਬਜਾਜ ਆਟੋ ਦਾ ਸ਼ੁੱਧ ਲਾਭ ਵੱਧਿਆ

ਮੁੰਬਈ- ਦੋ ਟਾਇਰਾ ਵਾਹਨ ਬਣਾਉਣ ਵਾਲੀ ਦੇਸ਼ ਦੀ ਦੂਜੀ ਸਭ ਤੋਂ ਵੱਡੀ ਕੰਪਨੀ ਬਜਾਜ ਆਟੋ ਲਿਮੀਟੇਡ ਨੇ ਚਾਲੂ ਵਿੱਤ ਵਰ੍ਹੇ ਦੀ ਪਹਿਲੀ ਤਿਮਾਹੀ ਵਿੱਚ 293 ਕਰੋੜ ਰੁਪਏ ਦਾ ਸ਼ੁੱਧ ਲਾਭ ਪ੍ਰਾਪਤ ਕੀਤਾ ਹੈ।

Date:2009-07-17 Time:00:00:36

ਐੱਨਐੱਚਪੀਸੀ ਲਿਆਵੇਗੀ ਆਈਪੀਓ

ਨਵੀਂ ਦਿੱਲੀ- ਸਰਵਜਨਕ ਖੇਤਰ ਦੀ ਪਣ ਬਿਜਲੀ ਉਤਪਾਦਕ ਕੰਪਨੀ ਰਾਸ਼ਟਰੀ ਪਣ ਬਿਜਲੀ ਨਿਗਮ ਆਪਣੀਆਂ ਵਿਸਥਾਰ ਸੰਬੰਧੀ ਯੋਜਨਾਵਾਂ ਦੇ ਲਈ 1670 ਕਰੋੜ ਰੁਪਏ ਜੁਟਾਉਣ ਦੀ ਯੋਜਨਾ ਦੇ ਤਹਿਤ ਸੱਤ ਅਗਸਤ ਨੂੰ ਪ੍ਰਾਰੰਭਿਕ ਸਰਵਜਨਕ ਨਿਗਮ (ਆਈਪੀਓ) ਲਿਆਉਣ ਦੀ ਤਿਆਰੀ ਕਰ ਰਹੀ ਹੈ।

Date:2009-07-17 Time:00:00:36

ਯੂਪੀ 'ਚ ਕਾਂਗਰਸ ਵਰਕਰ ਗ੍ਰਿਫਤਾਰ

ਲਖਨਊ - ਲਗਭੱਗ 100 ਤੋਂ ਵੀ ਵੱਧ ਕਾਂਗਰਸ ਵਰਕਰਾਂ ਨੂੰ ਅੱਜ ਪੁਲਿਸ ਨਾਲ ਝੜਪ ਤੋਂ ਮਗਰੋਂ ਉਸ ਵੇਲ੍ਹੇ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਰਾਜ ਕਾਂਗਰਸ ਮੁਖੀ ਰੀਟਾ ਬਹੁਗੁਣਾ ਜੋਸ਼ੀ ਦੀ ਗ੍ਰਿਫਤਾਰੀ ਖਿਲਾਫ ਉਹ ਪਾਰਟੀ ਦਫਤਰ ਤੋਂ ਵਿਧਾਨ ਭਵਨ ਤੱਕ ਵਿਰੋਧ ਪ੍ਰਦਰਸ਼ਨ ਕਰਨ ਦੇ ਤਿਆਰੀ ਕਰ ਰਹੇ ਸਨ।

Date:2009-07-17 Time:00:00:36

ਬਾਨ ਨੇ ਨਹੀਂ ਚੁੱਕਿਆ ਕਸ਼ਮੀਰ ਮੁੱਦਾ:ਸੰਰਾ

ਸੰਰਾ - ਸੰਯੁਕਤ ਰਾਸ਼ਟਰ ਨੇ ਇੱਕ ਬਿਆਨ ਜ਼ਾਰੀ ਕਰਕੇ ਕਿਹਾ ਹੈ ਕਿ ਸੰਰਾ ਮੁਖੀ ਬਾਨ ਕੀ ਮੂਨ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਨੇ ਮਿਸਰ ਵਿਖੇ ਹੋਏ ਗੁੱਟ ਨਿਰਲੇਪ ਸੰਮੇਲਨ ਦੌਰਾਨ ਹੋਈ ਚਰਚਾ ਵਿਚ ਕਸ਼ਮੀਰ ਮੁੱਦੇ ਉੱਪਰ ਕੋਈ ਵਿਚਾਰ ਵਟਾਂਦਰਾ ਨਹੀਂ ਕੀਤਾ।

Date:2009-07-17 Time:00:00:36

ਆਈਪੀਓ ਲਿਆਉਣ ਦੀ ਤਿਆਰੀ

ਨਵੀਂ ਦਿੱਲੀ- ਇੰਡੀਆ ਬੁਲਜ਼ ਰਿਅਲ ਐਸਟੇਟ ਲਿਮੀਟੇਡ ਦੀ ਪੂਰਨ ਮਲਕੀਅਤ ਵਾਲੀ ਇੰਡੀਆ ਬੁਲਜ਼ ਪਾਵਰ ਲਿਮੀਟੇਡ ਨੇ ਪ੍ਰਾਰੰਭਿਕ ਸਰਵਜਨਕ ਪੇਸ਼ਕਸ਼ (ਆਈਪੀਓ) ਲਿਆਉਣ ਦੇ ਲਈ ਸਕਿਊਰਿਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ (ਸੇਬੀ) ਦੇ ਕੋਲ ਬੇਨਤੀ ਕੀਤੀ ਹੈ।

Date:2009-07-17 Time:00:00:36

ਸ਼ੇਅਰ ਬਜ਼ਾਰ ਆਮ ਸਤਰ 'ਤੇ ਬੰਦ

ਮੁੰਬਈ-ਲਗਾਤਾਰ ਦੋ ਦਿਨ੍ਹਾ ਦੀ ਬੜ੍ਹਤ ਬਾਅਦ ਵੀਰਵਾਰ ਨੂੰ ਭਾਰਤੀ ਸ਼ੇਅਰ ਬਜ਼ਾਰਾਂ 'ਚ ਉੱਪਰ-ਥੱਲੇ ਦਾ ਖੇਡ ਚੱਲਦਾ ਰਿਹਾ ਅਤੇ ਅੰਤ 'ਚ ਸੰਸੈਕਸ ਅਤੇ ਨਿਫ਼ਟੀ ਆਪਣੇ ਪਿੱਛਲੇ ਸਤਰ ਤੋਂ ਮਾਮੂਲੀ ਡਿੱਗਕੇ ਬੰਦ ਹੋਏ।ਅੱਜ ਸੰਸੈਕਸ 3 ਅੰਕਾਂ ਦੀ ਗਿਰਾਵਟ ਦੇ ਨਾਲ 14250 ਦੇ ਸਤਰ 'ਤੇ ਬੰਦ ਹੋਇਆ,ਜਦੋਂਕਿ ਨਿਫ਼ਟੀ 2 ਅੰਕ ਡਿੱਗਕੇ 4231 ਦੇ ਸਤਰ 'ਤੇ ਬੰਦ ਹੋਇਆ।

Date:2009-07-17 Time:00:00:36

ਨੇਪਾਲ 'ਚ ਸੈਂਕੜੇ ਕਰਮਚਾਰੀ ਗ੍ਰਿਫ਼ਤਾਰ

ਕਾਠਮੰਢੂ-ਨੇਪਾਲ ਪੁਲਿਸ ਨੇ ਸਕੱਤਰੇਤ ਇਮਾਰਤ ਤੋਂ ਵੀਰਵਾਰ ਨੂੰ ਲੱਗਭਗ 250 ਨੌਕਰਸ਼ਾਹਾਂ ਨੂੰ ਗ੍ਰਿਫ਼ਤਾਰ ਕੀਤਾ।

Date:2009-07-17 Time:00:00:36

ਰਾਬਰਟ ਰੇਡਫੋਰਡ ਨੇ ਵਿਆਹ ਰਚਾਇਆ

ਲੰਦਨ-ਹਾਲੀਵੁੱਡ ਦੇ ਲੋਕਪ੍ਰਿਯ ਸਿਤਾਰੇ ਰਹੇ ਰਾਬਰਟ ਰੇਡਫੋਰਡ ਨੇ ਆਪਣੇ ਪ੍ਰੇਮਿਕਾ ਕਲਾਕਾਰ ਸਿਬਲੇ ਜੈਗਰਸ ਤੋਂ ਜਰਮਨੀ 'ਚ ਆਪਣੇ ਜੱਦੀ ਸਥਾਨ 'ਤੇ ਨਿੱਜੀ ਸਮਾਰੋਹ 'ਚ ਵਿਆਹ ਵਿਆਹ ਕਰ ਲਿਆ।ਉਹ ਦੋਨੋਂ ਕਈ ਸਾਲਾਂ ਤੋਂ ਇਕੱਠੇ ਸਨ।

Date:2009-07-17 Time:00:00:36

ਜਲਦ ਹੀ ਆਉਣ ਵਾਲਾ ਹੈ ਰੋਬੋਟ ਕੀਟ

ਲੰਦਨ-ਭਵਿੱਖ 'ਚ ਰੋਬੋਟ ਕੀਟਾਂ ਦੇ ਰੂਪ 'ਚ ਵੀ ਨਜ਼ਰ ਆਉਣਗੇ।ਵਿਗਿਆਨਕ ਅਜਿਹੇ ਕੀਟ ਰੋਬਟ ਤਿਆਰ ਕਰਨ 'ਚ ਲੱਗੇ ਹਨ,ਜਿਸ ਨਾਲ ਪੁਲਿਸ ਨੂੰ ਅਪਰਾਧ ਨਾਲ ਲੜਨ ਅਤੇ ਭੁਚਾਲ ਦੇ ਸਮੇਂ ਬਚਾਅ ਅਤੇ ਰਾਹਤ ਯਤਨਾਂ 'ਚ ਮਦਦ ਮਿਲੇਗੀ।

Date:2009-07-17 Time:00:00:35

ਅੱਤਵਾਦ ਦੇ ਬਹਾਨੇ,ਗਾਏ ਦੋਸਤੀ ਦੇ ਤਰਾਨੇ

ਸ਼ਰਮ ਅਲ ਸ਼ੇਖ-ਭਾਰਤ-ਪਾਕਿ ਦੋਨੋਂ ਅੱਤਵਾਦ ਖਿਲਾਫ਼ ਲੜਾਈ 'ਚ ਨਾਲ ਖੜ੍ਹੇ ਰਹਿਣ 'ਤੇ ਸਹਿਮਤ ਹੋਏ ਹਨ।ਪਾਕਿਸਤਾਨ ਨੇ ਭਾਰਤ ਨਾਲ ਵਾਅਦਾ ਕੀਤਾ ਹੈ ਕਿ ਉਹ ਮੁੰਬਈ ਹਮਲਿਆਂ ਦੇ ਆਰੋਪੀਆਂ ਖਿਲਾਫ਼ ਹਰ ਕਾਰਵਾਈ ਕਰੇਗਾ,ਜੋ ਉਸ ਦੇ ਅਧਿਕਾਰ 'ਚ ਹੈ।

Date:2009-07-17 Time:00:00:35

ਸਿਡਬੀ ਨੂੰ 25 ਪ੍ਰਤਿਸ਼ਤ ਬੜ੍ਹਤ ਦੀ ਉਮੀਦ

ਨਵੀਂ ਦਿੱਲੀ-ਸਰਕਾਰੀ ਵਿੱਤੀ ਸੰਸਥਾ ਭਾਰਤੀ ਲਘੂ ਉਦਯੋਗ ਵਿਕਾਸ ਬੈਂਕ (ਸਿਡਬੀ) ਨੂੰ ਮੌਜੂਦਾ ਵਿੱਤੀ ਸਾਲ 'ਚ ਕਰਜ਼ੇ ਵੰਡ 'ਚ 25 ਪ੍ਰਤਿਸ਼ਤ ਵਾਧੇ ਦੀ ਸੰਭਾਵਨਾ ਹੈ।

Date:2009-07-17 Time:00:00:35

ਰੁੱਪਏ 'ਚ ਚਾਰ ਪੈਸੇ ਦੀ ਗਿਰਾਵਟ

ਮੁੰਬਈ-ਸ਼ੇਅਰ ਬਜ਼ਾਰ ਦੀ ਰਫ਼ਤਾਰ 'ਤੇ ਬ੍ਰੇਕ ਲੱਗਣ ਅਤੇ ਡਾਲਰ ਦੀ ਮੰਗ ਆਉਣ ਨਾਲ ਅੰਤਰ ਬੈਂਕਿੰਗ ਮੁਦਰਾ ਬਜ਼ਾਰ 'ਚ ਡਾਲਰ ਦੇ ਮੁਕਾਬਲੇ ਅੱਜ ਰੁਪੱਇਆ ਚਾਰ ਪੈਸੇ ਡਿੱਗਦੇ ਹੋਏ 48.68 ਰੁੱਪਏ ਪ੍ਰਤਿ ਡਾਲਰ 'ਤੇ ਬੰਦ ਹੋਇਆ,ਜਦੋਂਕਿ ਪਿੱਛਲੇ ਕਾਰੋਬਾਰੀ ਦਿਵਸ 'ਚ 48.64 ਰੁੱਪਏ ਪ੍ਰਤਿ ਡਾਲਰ 'ਤੇ ਰਿਹਾ ਸੀ।

Date:2009-07-17 Time:00:00:35

ਰਿਤਿਕ ਰੌਸ਼ਨ ਨੂੰ ਨਹੀਂ ਡੈਡੀ ਦੀ ਪ੍ਰਵਾਹ

ਰਿਤਿਕ ਰੌਸ਼ਨ ਨੂੰ ਮਾਪਿਆਂ ਦਾ ਆਗਿਆਕਾਰੀ ਪੁੱਤਰ ਕਿਹਾ ਜਾਂਦਾ ਰਿਹਾ ਹੈ। ਲਗਦਾ ਹੈ 'ਆਗਿਆਕਾਰੀ' ਰਿਤਿਕ ਨੂੰ ਲੋਕਾਂ ਦੀ ਨਜ਼ਰ ਲੱਗ ਗਈ ਹੈ। ਰਿਤਿਕ ਅਕਸਰ ਆਸਾ-ਪਾਸਾ ਦੇਖ ਕੇ ਪਰਦੇ ਨਾਲ ਸਿਗਰੇਟ ਪੀਣ ਲਈ ਮਸ਼ਹੂਰ ਹੈ। ਪਰ ਹੁਣ ਰਿਤਿਕ ਨੂੰ ਆਪਣੇ ਡੈਡੀ ਰਾਕੇਸ਼ ਰੌਸ਼ਨ ਦਾ ਵੀ ਡਰ ਨਹੀਂ ਤੇ ਉਸ ਨੇ ਲੋਕੀਂ ਤਾਂ ਕੀ ਡੈਡੀ ਦੀਆਂ ਅੱਖਾਂ ਦੇ ਸਾਹਮਣੇ ਹੀ ਸਿਗਰੇਟ ਪੀਣੀ ਸ਼ੁਰੂ ਕਰ ਦਿੱਤੀ ਹੈ। ਵਿਦੇਸ਼ਣ ਅਭਿਨੇਤਰੀ ਬਾਰਬਰਾ ਮੋਰੀ ਨੇ ਰਿਤਿਕ ਨੂੰ ਕੁਝ ਜ਼ਿਆਦਾ ਹੀ ਐਡਵਾਂਸ ਕਰ ਦਿੱਤਾ ਹੈ। ਡੈਡੀ ਰਾਕੇਸ਼ ਰੌਸ਼ਨ ਬੇਹੱਦ ਦੁਖੀ ਹੈ ਕਿ ਆਗਿਆਕਾਰੀ ਮੁੰਡਾ ਵਿਗੜਦਾ ਜਾ ਰਿਹਾ ਹੈ ਤੇ ਬਾਪ ਦੀ ਵੀ ਪ੍ਰਵਾਹ ਨਹੀਂ ਕਰ ਰਿਹਾ।

Date:2009-07-17 Time:00:00:35

ਕੈਟਰੀਨਾ-ਰਣਬੀਰ : ਦੋਸਤੀ ਖਤਮ!

ਰਣਬੀਰ ਕਪੂਰ ਅਤੇ ਕੈਟਰੀਨਾ ਕੈਫ਼ ਇਸ ਸਮੇਂ ਦੋ ਫਿਲਮਾਂ 'ਚ ਕੰਮ ਕਰ ਰਹੇ ਹਨ। ਪ੍ਰਕਾਸ਼ ਝਾ ਦੀ 'ਰਾਜਨੀਤੀ' ਅਤੇ ਰਾਜਕੁਮਾਰ ਸੰਤੋਸ਼ੀ ਦੀ 'ਅਜਬ ਪ੍ਰੇਮ ਕੀ ਗਜਬ ਕਹਾਣੀ'। ਦੋਵੇਂ ਹਮਉਮਰ ਕਲਾਕਾਰ ਹਨ, ਇਸ ਕਾਰਨ ਜਲਦੀ ਹੀ ਦੋਵੇਂ ਦੋਸਤ ਬਣ ਗਏ। ਕੈਟਰੀਨਾ ਦਾ ਰਣਬੀਰ ਖਿਆਲ ਰੱਖਦੇ ਸਨ ਅਤੇ ਦੋਵੇਂ ਮਿਲ ਕੇ ਸੈਟ 'ਤੇ ਧੂਮ ਮਚਾਉਂਦੇ ਸਨ। ਬਾਲੀਵੁੱਡ 'ਚ ਜੇਕਰ ਕੋਈ ਹੀਰੋ ਅਤੇ ਹੀਰੋਇਨ ਗੱਲਾਂ ਕਰਦੇ ਹਨ, ਹੱਸਦੇ-ਬੋਲਦੇ ਹਨ, ਤਾਂ ਅਫਵਾਹਾਂ ਦਾ ਬਜ਼ਾਰ ਗਰਮ ਹੋ ਜਾਂਦਾ ਹੈ। ਰਣਬੀਰ ਅਤੇ ਕੈਟਰੀਨਾ ਦੇ ਵੀ ਚਰਚੇ ਹੋਣ ਲੱਗੇ। ਇਹ ਗੱਲਾਂ ਰਣਬੀਰ ਦੀ ਗਰਲਫ੍ਰੈਂਡ ਦੀਪਿਕਾ ਪਾਦੁਕੋਣ ਅਤੇ ਕੈਟਰੀਨਾ ਦੇ ਬੁਆਏਫ੍ਰੈਂਡ ਸਲਮਾਨ ਤੱਕ ਵੀ ਪਹੁੰਚੀਆਂ। ਸਲਮਾਨ ਨੇ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ, ਪਰ ਸੁਣਨ ਵਿੱਚ ਆਇਆ ਹੈ ਕਿ ਦੀਪਿਕਾ ਇਸ

Date:2009-07-17 Time:00:00:35


1   2  

page no.1

Select news date :

31 - 7 - 2009
30 - 7 - 2009
29 - 7 - 2009
28 - 7 - 2009
27 - 7 - 2009
26 - 7 - 2009
25 - 7 - 2009
24 - 7 - 2009
23 - 7 - 2009
22 - 7 - 2009
21 - 7 - 2009
20 - 7 - 2009
19 - 7 - 2009
18 - 7 - 2009
17 - 7 - 2009
16 - 7 - 2009
15 - 7 - 2009
14 - 7 - 2009
13 - 7 - 2009
12 - 7 - 2009
11 - 7 - 2009
10 - 7 - 2009
9 - 7 - 2009
8 - 7 - 2009
7 - 7 - 2009
6 - 7 - 2009
5 - 7 - 2009
4 - 7 - 2009
3 - 7 - 2009
2 - 7 - 2009
1 - 7 - 2009