Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 16 - 7 - 2009
ਡੱਬਵਾਲੀ-ਗਊਸ਼ਾਲਾ ਦੀ ਪ੍ਰਧਾਨਗੀ ਨੂੰ ਲੈ ਕੇ ਭਖਿਆ ਵਿਵਾਦ ਹੁਣ ਰੁਕਣ ਦਾ ਨਾਂ ਨਹੀਂ ਲੈ ਰਿਹਾ।ਪਿਛਲੇ ਕਈ ਦਿਨਾਂ ਤੋਂ ਚੱਲਦੇ ਦੂਸ਼ਣਬਾਜ਼ੀ ਦੇ ਦੌਰਾਂ ਵਿਚਕਾਰ ਪਰਸੋਂ ਗਊ ਸ਼ਾਲਾ ਵਿਚ ਦੋ ਬੱਛੀਆਂ ਮਾਰੇ ਜਾਣ ਦੇ ਬਾਅਦ ਗਊਸ਼ਾਲਾ ਦੇ ਪ੍ਰਧਾਨ ਹੇਮਰਾਜ ਜਿੰਦਲ ਨੇ ਪ੍ਰਧਾਨਗੀ ਦੇ ਅਹੁਦੇ ਤੋਂ ਆਪਣੀ ਅਸਤੀਫ਼ਾ ਕੱਚਾ ਆੜ੍ਹਤੀਆ ਅਤੇ ਪੱਕਾ ਆੜ੍ਹਤੀਆ ਐਸੋਸੀਏਸ਼ਨ ਨੂੰ ਭੇਜ ਦਿੱਤਾ ਹੈ। Date:2009-07-16 Time:00:02:23
ਇੰਦੌਰ-ਮੱਧਪ੍ਰਦੇਸ਼ ਦੇ ਇੰਦੌਰ 'ਚ ਖੇਡੀ ਜਾ ਰਹੀ ਰਾਸ਼ਟਰੀ ਸਬ ਜੂਨੀਅਰ ਜੂਡੋ ਚੈਂਪੀਅਨਸ਼ਿਪ 'ਚ ਹਰਿਆਣਾ ਨੇ ਬਾਲਕ ਵਰਗ 'ਚ ਅਤੇ ਮਣੀਪੁਰ ਨੇ ਬਾਲਿਕਾ ਵਰਗ 'ਚ ਟੀਮ ਚੈਂਪਿਅਨਸ਼ਿਪ ਜਿੱਤੀ। Date:2009-07-16 Time:00:02:23
ਲੰਦਨ-ਇੰਗਲੈਂਡ ਦੇ ਧੁਰੰਦਰ ਹਰਫ਼ਨਮੌਲਾ ਐਂਡ੍ਰਿਊ ਫਲਿੰਟਆਫ਼ ਦੇ ਅਸ਼ੇਜ ਸੀਰੀਜ਼ ਦੇ ਬਾਅਦ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿਣ ਦੇ ਫ਼ੈਸਲੇ 'ਤੇ ਟੀਮ ਦੇ ਕਪਤਾਨ ਐਂਡ੍ਰਿਊ ਸਟ੍ਰਾਸ ਨੇ ਕਿਹਾ ਹੈ ਕਿ ਟੀਮ ਨੂੰ ਪ੍ਰੇਰਣਾਦਾਈ (ਫ੍ਰੇਡੀ) ਦੀ ਯਾਦ ਬਹੁਤ ਸਤਾਵੇਗੀ। Date:2009-07-16 Time:00:02:23
ਕੈਟਰੀਨਾ ਕੈਫ਼ ਦਾ ਜਨਮ 16 ਜੁਲਾਈ 1984 ਨੂੰ ਹੋਇਆ। ਉਹ ਆਪਣੀ ਉਮਰ ਦੇ 25 ਸਾਲ ਪੂਰੇ ਕਰ ਰਹੀ ਹੈ। ਛੋਟੀ ਉਮਰ ਵਿੱਚ ਹੀ ਕੈਟਰੀਨਾ ਨੇ ਮਾਣ ਕਰਨ ਲਾਇਕ ਸਫ਼ਲਤਾ ਹਾਸਿਲ ਕੀਤੀ ਹੈ। ਲਗਾਤਾਰ ਹਿੱਟ ਫਿਲਮਾਂ ਦੇ ਕੇ ਉਹਨਾਂ ਨੇ ਬਾਲੀਵੁੱਡ ਦੀਆਂ ਕਈ ਨਾਇਕਾਵਾਂ ਦੀ ਨੀਂਦ ਉਡਾ ਦਿੱਤੀ ਹੈ। ਫਿਲਮ ਵਿੱਚ ਕੈਟਰੀਨਾ ਦੀ ਮੌਜੂਦਗੀ ਹੀ ਸਫ਼ਲਤਾ ਦੀ ਗਾਰੰਟੀ ਮੰਨੀ ਜਾਣ ਲੱਗੀ ਹੈ। Date:2009-07-16 Time:00:02:23
ਬਾਲੀਵੁੱਡ ਦੀ ਸਭ ਤੋਂ ਹਾਟ ਅਭਿਨੇਤਰੀ ਕੈਟਰੀਨਾ ਕੈਫ ਜਿਹਨਾਂ ਦਾ ਕਹਿਣਾ ਹੈ ਕਿ ਉਹ ਕਿਸੇ ਦੇ ਵਿਅਕਤੀਗਤ ਜੀਵਨ ਵਿੱਚ ਤਾਕ-ਝਾਕ ਕਰਨਾ ਪਸੰਦ ਨਹੀਂ ਕਰਦੀ, ਪਰ ਕਿਸੇ ਕਾਰਨ ਕਰੀਨਾ ਕਪੂਰ ਨਾਲ ਨਰਾਜ ਲੱਗ ਰਹੀ ਸੀ। ਕੈਟਰੀਨਾ ਦਾ ਕਹਿਣਾ ਹੈ ਕਿ ਮੈਨੂੰ ਆਪਣਾ ਅੰਗ ਪ੍ਰਦਰਸ਼ਨ ਕਰਨ ਦੀ ਕੋਈ ਲੋੜ ਨਹੀਂ ਹੈ। ਮੈਂ ਛੋਟੇ ਕੱਪੜੇ ਪਹਿਨਣ ਵਿੱਚ ਵਿਸ਼ਵਾਸ ਨਹੀਂ ਰੱਖਦੀ। ਮੈਂ ਜਿਸ ਤਰ੍ਹਾਂ ਦੀ ਹਾਂ, ਉਸੇ 'ਚ ਖੁਸ਼ ਹਾਂ। ਇਹ ਗੱਲ ਉਹਨਾਂ ਨੇ ਕਰੀਨਾ ਕਪੂਰ 'ਤੇ ਵਿਅੰਗ ਕਰਦੇ ਹੋਏ ਕਹੀ। Date:2009-07-16 Time:00:02:23
ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਅਮਰ ਅੱਬਦੁਲਾ ਨੇ ਮੰਗਲਵਾਰ ਨੂੰ ਨੈਸ਼ਨਲ ਕਾਨਫਰੰਸ ਦੇ ਸੀਨੀਅਰ ਨੇਤਾ ਮੁਬਾਰਕ ਗੁਲ ਨੂੰ ਆਪਣਾ ਸਲਾਹਕਾਰ ਨਿਯੁਕਤ ਕੀਤਾ। 22 ਫਰਵਰੀ 1951 ਨੂੰ ਸ਼੍ਰੀਨਗਰ ਵਿੱਚ ਪੈਦਾ ਹੋਏ ਗੁਲ ਕਾਨੂੰਨ ਵਿੱਚ ਬੀਏ ਪਾਸ ਹਨ। Date:2009-07-16 Time:00:02:23
ਡੱਬਵਾਲੀ-ਜ਼ਿਲ੍ਹਾ ਪੁਲਿਸ ਨੇ ਗਊ ਹੱਤਿਆ ਕਾਂਡ ਵਿਚ ਗ੍ਰਿਫ਼ਤਾਰ ਕੀਤੇ ਗਏ ਆਰੋਪੀ ਅਜੈਬ ਸਿੰਘ ਅਤੇ ਉਸਦੇ ਪੁੱਤਰ ਦੇ ਅਸਲੇ ਨੂੰ ਲਾਇਸੰਸਾਂ ਨੂੰ ਰੱਦ ਕਰ ਦਿੱਤਾ ਹੈ। Date:2009-07-16 Time:00:02:23
ਚੰਡੀਗੜ੍ਹ-ਉੱਤਰ ਭਾਰਤ 'ਚ ਕਮਜ਼ੋਰ ਮਾਨਸੂਨ ਕਾਰਣ ਸਾਉਣ 'ਚ ਵੀ ਲੋਕ ਮੀਂਹ ਲਈ ਤਰਸ ਰਹੇ ਹਨ ਅਤੇ ਬਦਲਾਂ ਦੇ ਜੰਮ੍ਹਣ ਤੋਂ ਪਹਿਲਾਂ ਉੱਡ ਜਾਣ ਦਾ ਖੇਡ ਪਿੱਛਲੇ ਇੱਕ ਪੰਦਰਵਾੜੇ ਤੋਂ ਜ਼ਾਰੀ ਹੈ। Date:2009-07-16 Time:00:02:23
ਮੁੰਬਈ-ਮੁੰਬਈ 'ਤੇ ਸੰਭਾਵਤ ਅੱਤਵਾਦੀ ਹਮਲਿਆਂ ਸਬੰਧੀ ਗੁਪਤਚਰ ਬਿਊਰੋ ਦੀ ਚੇਤਾਵਨੀ ਦੇ ਬਾਅਦ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਅਤੇ ਇਸ ਦੇ ਆਸਪਾਸ ਦੇ ਜਿਲ੍ਹਿਆਂ 'ਚ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। Date:2009-07-16 Time:00:02:23
ਨਵੀਂ ਦਿੱਲੀ-ਰਾਜਾਂ ਦੇ ਨਿਵਲ ਘਰੇਲੂ ਉਤਪਾਦ ਦੇ ਅਧਾਰ 'ਤੇ ਸਾਲ 2007-08 'ਚ ਪ੍ਰਤਿ ਵਿਅਕਤੀ ਆਮਦਨ ਦੇ ਮਾਮਲੇ 'ਚ ਜਿੱਥੇ ਚੰਡੀਗੜ੍ਹ,ਗੋਆ ਅਤੇ ਦਿੱਲੀ ਵਰਗੇ ਛੋਟੇ ਰਾਜ ਅਤੇ ਸੰਘ ਸ਼ਾਸਤ ਪ੍ਰਦੇਸ਼ ਸਭ ਤੋਂ ਅੱਗੇ ਰਹੇ ਹਨ,ਉੱਥੇ ਹੀ ਬਿਹਾਰ,ਉੱਤਰਪ੍ਰਦੇਸ਼ ਅਤੇ ਮੱਧਪ੍ਰਦੇਸ਼ ਵਰਗੇ ਵੱਡੇ ਰਾਜ ਸਭ ਤੋਂ ਪਿੱਛੇ ਰਹਿ ਗਏ। Date:2009-07-16 Time:00:02:23
ਤੇਹਰਾਨ -ਰੂਸ ਨਿਰਮਿਤ ਈਰਾਨ ਦਾ ਯਾਤਰੀ ਜਹਾਜ਼ ਬੁੱਧਵਾਰ ਨੂੰ ਉਡਾਨ ਭਰਨ ਦੇ ਤੁਰੰਤ ਬਾਅਦ ਇੱਥੇ ਰਾਜਧਾਨੀ ਦੇ ਪੱਛਮੀ ਉੱਤਰ ਭਾਗ 'ਚ ਇੱਕ ਖੇਤ 'ਚ ਦੁਰਘਟਨਾ ਗ੍ਰਸਤ ਹੋ ਗਿਆ।ਇਸ ਵਿੱਚ ਮੌਜੂਦ ਸਾਰੇ 170 ਯਾਤਰੀਆਂ ਦੀ ਮੌਤ ਹੋ ਗਈ।ਹਾਦਸੇ ਦੇ ਬਾਅਦ ਹੀ ਪੂਰ੍ਹਾ ਜਹਾਜ਼ ਮਲਬੇ 'ਚ ਤਬਦੀਲ ਹੋ ਗਿਆ। Date:2009-07-16 Time:00:02:23
page no.2 |
Select news date : 31 - 7 - 2009 30 - 7 - 2009 29 - 7 - 2009 28 - 7 - 2009 27 - 7 - 2009 26 - 7 - 2009 25 - 7 - 2009 24 - 7 - 2009 23 - 7 - 2009 22 - 7 - 2009 21 - 7 - 2009 20 - 7 - 2009 19 - 7 - 2009 18 - 7 - 2009 17 - 7 - 2009 16 - 7 - 2009 15 - 7 - 2009 14 - 7 - 2009 13 - 7 - 2009 12 - 7 - 2009 11 - 7 - 2009 10 - 7 - 2009 9 - 7 - 2009 8 - 7 - 2009 7 - 7 - 2009 6 - 7 - 2009 5 - 7 - 2009 4 - 7 - 2009 3 - 7 - 2009 2 - 7 - 2009 1 - 7 - 2009 |