Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 16 - 7 - 2009
ਅਜੇ ਵੀ ਆਇਸ਼ਾ ਟਾਕੀਆ ਨੂੰ ਆਪਣੇ ਵਿਆਹ ਦੀ ਖੁਮਾਰੀ ਚੜ੍ਹੀ ਹੋਈ ਹੈ। ਲਗਾਤਾਰ ਇਕ ਮਹੀਨਾ ਵਿਆਹ ਦੇ ਸ਼ਗਨ ਤੇ ਮੀਆਂ ਨਾਲ ਘੁੰਮਣ ਫਿਰਨ ਉਪਰੰਤ ਆਇਸ਼ਾ ਇਨ੍ਹਾਂ ਯਾਦਗਾਰੀ ਪਲਾਂ ਨੂੰ ਮਾਣ ਕੇ ਰੁਮਾਂਚਿਤ ਹੈ। ਯੂਰਪ 'ਚ ਹਨੀਮੂਨ ਦੇ ਗੁਜ਼ਾਰੇ ਦਿਨ ਆਇਸ਼ਾ ਨੂੰ ਸੁਰਗਾਂ ਦੇ ਨਜ਼ਾਰੇ ਜਿਹੇ ਲੱਗੇ ਹਨ। ਆਇਸ਼ਾ ਦੇ ਪਤੀ ਫਰਹਾਨ ਆਜ਼ਮੀ ਨੂੰ ਲੰਦਨ ਸਬੰਧੀ ਖਾਸੀ ਜਾਣਕਾਰੀ ਸੀ ਕਿਉਂਕਿ ਉਹ ਉਥੇ ਹੀ ਪੜ੍ਹਿਆ ਸੀ। ਇਸ ਕਰਕੇ ਫਰਹਾਨ ਨਾਲ ਲੰਦਨ ਦੀ ਸੈਰ ਕਰਨ ਦਾ ਅਲੱਗ ਹੀ ਮਜ਼ਾ ਆਇਸ਼ਾ ਟਾਕੀਆ ਨੂੰ ਆਇਆ। ਲੰਦਨ ਦੀਆਂ ਸੜਕਾਂ ਤੇ ਉਥੋਂ ਦੇ ਆਰਾਮਦਾਇਕ ਕੈਫ਼ੇ ਆਇਸ਼ਾ ਨੂੰ ਬਹੁਤ ਵਧੀਆ ਲੱਗੇ। ਫਰਹਾਨ ਹੋਟਲਾਂ ਦਾ ਕਾਰੋਬਾਰ ਕਰਦਾ ਹੈ। ਆਇਸ਼ਾ ਨੂੰ ਵਧੀਆ ਖਾਣੇ ਬਣਾ ਕੇ ਵੀ ਫਰਹਾਨ ਦੇ ਰਿਹਾ ਹੈ। ਮਾਂ ਦੀ ਰੋਟੀ ਦੀ ਤਾਂ ਗੱਲ ਹੀ ਹੋਰ ਹੈ। ਹੁਣ ਆਇਸ਼ਾ ਖਾਣ ਪੀਣ ਪ੍ Date:2009-07-16 Time:00:02:27
'ਗਜ਼ਨੀ' ਵਾਲੀ ਐਸਿਨ ਵੀ ਹੁਣ ਆਪਣੇ ਖੁਦ ਦੇ ਮਕਾਨ ਦੀ ਮਾਲਕਣ ਬਣ ਗਈ ਹੈ। ਕਾਫ਼ੀ ਦੇਰ ਤੋਂ ਉਹ ਆਪਣੇ ਮੰਮੀ-ਡੈਡੀ ਨਾਲ ਰਹਿ ਰਹੀ ਸੀ। ਹੁਣ ਆਪਣੀ ਕਮਾਈ ਨਾਲ 'ਗਰੀਨ ਐਕਟ' ਨਾਂਅ ਦਾ ਆਪਣਾ ਫਲੈਟ ਲੈ ਕੇ ਉਹ ਮਾਪਿਆਂ ਦਾ ਘਰ ਛੱਡ ਉਸ 'ਚ ਰਹਿਣ ਆ ਗਈ ਹੈ। ਯਾਦ ਰਹੇ ਜਿਸ ਸੁਸਾਇਟੀ 'ਚ ਐਸਿਨ ਨੇ ਫਲੈਟ ਲਿਆ ਹੈ ਉਸੇ ਹੀ ਸੁਸਾਇਟੀ 'ਚ ਸਾਊਥ ਦੀਆਂ ਹੀਰੋਇਨਾਂ ਸ੍ਰੀਦੇਵੀ ਵੀ ਰਹਿੰਦੀ ਹੈ ਤੇ ਸ਼ਾਂਤੀ ਵੀ...। Date:2009-07-16 Time:00:02:27
ਸੈਲੀ ਆਪਣੀ ਅਸ਼ਲੀਲ ਫੋਟੋਗ੍ਰਾਫਸ ਤੋਂ ਦੁਖੀ ਹੈ ਤਾਂ ਟਿਊਲਿਪ ਜੋਸ਼ੀ ਨੇ ਫ਼ਿਲਮ 'ਰਨਵੇ' 'ਚ ਕਾਮੁਕ ਆਈਟਮ ਨਾਚ ਨੱਚ ਕੇ ਨਿਰਮਾਤਾ ਜੀਤੂ ਸ਼ੁਕਲਾ ਨੂੰ ਖੁਸ਼ ਕਰ ਦਿੱਤਾ ਹੈ। ਟਿਊਲਿਪ ਦੇ ਬਿਕਨੀ ਦ੍ਰਿਸ਼ ਸੈਂਸਰ ਨੂੰ ਚੰਗੇ ਨਹੀਂ ਲੱਗੇ ਤੇ ਨਤੀਜਾ ਫ਼ਿਲਮ ਨੂੰ 'ਏ' ਪ੍ਰਮਾਣ ਪੱਤਰ ਦਿੱਤਾ ਗਿਆ ਹੈ। ਫ਼ਿਲਮ ਕੇਵਲ ਬਾਲਗਾਂ ਲਈ। ਇਸੇ ਕਾਰਨ ਟਿਊਲਿਪ ਦੇ ਨਾਚ ਵਾਲੇ ਦ੍ਰਿਸ਼ ਚੈਨਲਾਂ 'ਤੇ ਨਹੀਂ ਆ ਰਹੇ। ਹਾਂ ਇਸ ਫ਼ਿਲਮ ਨੇ ਟਿਊਲਿਪ ਨੂੰ ਜ਼ਰੂਰ ਇਨ੍ਹੀਂ ਦਿਨੀਂ 'ਹਾਟ' ਬਣਾ ਦਿੱਤਾ ਹੈ। Date:2009-07-16 Time:00:02:27
ਜੇ ਰਾਕੇਸ਼ ਰੌਸ਼ਨ ਆਪਣੇ ਪੁੱਤਰ ਰਿਤਿਕ ਤੋਂ ਦੁਖੀ ਹੈ ਤਾਂ ਫਿਰ ਸੇਲੀਨਾ ਜੇਟਲੀ ਨੂੰ ਇਕ ਸਾਲ ਪਹਿਲਾਂ ਕਰਵਾਏ ਗਏ ਫੋਟੋ ਸੈਸ਼ਨ ਨੇ ਦੁਖੀ ਕਰ ਦਿੱਤਾ ਹੈ। ਉਸ ਦੀਆਂ ਉਨ੍ਹਾਂ ਤਸਵੀਰਾਂ ਨਾਲ ਛੇੜਛਾੜ ਕਰਕੇ ਅਸ਼ਲੀਲ ਰੂਪ ਦੇ ਕੇ ਇਨ੍ਹਾਂ ਨੂੰ ਇੰਟਰਨੈਟ 'ਤੇ ਪਾ ਦਿੱਤਾ ਗਿਆ ਹੈ। ਜਿਸ ਵੈਬਸਾਈਟ ਨੇ ਸੇਲੀਨਾ ਨੂੰ ਅਸ਼ਲੀਲ ਬਣਾਇਆ ਹੈ, ਉਸ ਦੇ ਖਿਲਾਫ਼ ਸੇਲੀਨਾ ਨੇ ਮੁੰਬਈ ਦੀ ਸਾਈਬਰ ਕਰਾਈਮ 'ਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। Date:2009-07-16 Time:00:02:27
ਖਿਲਾੜੀ ਕੁਮਾਰ ਦੇ ਨਾਂਅ ਨਾਲ ਪ੍ਰਸਿੱਧ ਅਕਸ਼ੈ ਕੁਮਾਰ ਅੱਜ ਹਿੰਦੀ ਫਿਲਮ ਜਗਤ ਦੇ ਵੱਡੇ ਸਿਤਾਰਿਆਂ ਵਿੱਚ ਸ਼ੁਮਾਰ ਹਨ । ਉਹਨਾਂ ਦੀ ਇਸ ਸਫ਼ਲਤਾ ਦੇ ਪਿੱਛੇ ਬੌਲੀਵੁੱਡ ਸੁੰਦਰੀ ਕੈਟਰੀਨਾ ਕੈਫ਼ ਦਾ ਬਹੁਤ ਵੱਡਾ ਹੱਥ ਹੈ। Date:2009-07-16 Time:00:02:27
ਕੈਟਰੀਨਾ ਕੈਫ਼ ਕਿਸੇ ਪਹਿਚਾਣ ਦੀ ਮੁਥਾਜ ਨਹੀਂ, ਵਿਦੇਸ਼ੀ ਧਰਤੀ ਉੱਤੇ ਜੰਮੀ ਪਲੀ ਕੈਟਰੀਨਾ ਕੈਫ਼ ਨੇ ਹਿੰਦੀ ਫਿਲਮ ਜਗਤ ਵਿੱਚ ਬਹੁਤ ਹੀ ਘੱਟ ਸਮੇਂ ਦੇ ਅੰਦਰ ਬਹੁਤ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ। 'ਰੇਸ' 'ਸਿੰਘ ਇਜ ਕਿੰਗ' ਨਿਊਯਾਰਕ ਜਿਹੀਆਂ ਕਈ ਹਿੱਟ ਫਿਲਮਾਂ ਦੇਣ ਵਾਲੀ ਕੈਟਰੀਨਾ ਦਾ ਜਨਮ 16 ਜੁਲਾਈ, 1984 ਨੂੰ ਹਾਂਗਕਾਂਗ ਵਿਖੇ ਹੋਇਆ। ਕੈਟਰੀਨਾ ਦੇ ਪਿਤਾ ਕਸ਼ਮੀਰ ਨਾਲ ਸੰਬੰਧ ਰੱਖਦੇ ਹਨ, ਜਦਕਿ ਉਹਨਾਂ ਦੀ ਮਾਂ ਵਿਦੇਸ਼ਣ ਹੈ। ਇਸਦੇ ਇਲਾਵਾ ਕੈਟਰੀਨਾ ਦੇ ਸੱਤ ਭੈਣਾਂ ਹਨ ਅਤੇ ਹਿੰਦੀ ਫਿਲਮ ਜਗਤ ਵਿੱਚ ਧਮਾਲ ਮਚਾ ਰਹੀ ਕੈਟਰੀਨਾ ਦਾ ਪਾਲਣ ਪੋਸ਼ਣ ਹਵਾਈ ਅਤੇ ਲੰਡਨ ਵਿੱਚ ਹੋਇਆ। Date:2009-07-16 Time:00:02:27
1984 ਦੇ ਵਿੱਚ ਜਨਮੀਂ ਕੈਟਰੀਨਾ ਕੈਫ਼ ਨੇ ਬੌਲੀਵੁੱਡ ਦੇ ਵਿੱਚ 2003 ਦੇ ਦੌਰਾਨ ਫਿਲਮ ਬੂਮ ਦੇ ਰਾਹੀਂ ਕਦਮ ਰੱਖਿਆ ਸੀ, ਜਿਸਦੇ ਅਨੁਸਾਰ ਉਹਨਾਂ ਦੇ ਫਿਲਮੀ ਕੈਰੀਅਰ ਨੂੰ ਸੱਤ ਵਰ੍ਹੇ ਹੋ ਚੱਲੇ ਹਨ। ਇਹਨਾਂ ਸੱਤ ਵਰ੍ਹਿਆਂ ਦੇ ਦੌਰਾਨ ਕੈਟਰੀਨਾ ਕੈਫ਼ ਨੇ ਕਰੀਬਨ 14 ਫਿਲਮਾਂ ਕੀਤੀਆਂ, ਜਿਹਨਾਂ ਵਿੱਚ ਚਾਰ ਫਲਾਪ ਫਿਲਮਾਂ ਵੀ ਸ਼ਾਮਿਲ ਹਨ। Date:2009-07-16 Time:00:02:27
ਗੁਹਾਟੀ - ਅਸਾਮ ਸਰਕਾਰ ਨੇ ਰਾਜ ਵਿਚ ਘੱਟ ਮਾਨਸੂਨ ਅਤੇ ਇਸ ਦੇ ਖੇਤੀ ਉੱਪਰ ਪਏ ਪ੍ਰਭਾਵ ਨੂੰ ਵੇਖੇਦੇ ਹੋਏ ਰਾਜ ਦੇ 14 ਜਿਲ੍ਹਿਆਂ ਨੂੰ ਸੋਕਾ ਪ੍ਰਭਾਵਿਤ ਐਲਾਣ ਕੀਤਾ ਹੈ।ਇਹ ਫੈਸਲਾ ਮੁੱਖ ਮੰਤਰੀ ਤਰੁਣ ਗੋਗੋਈ ਦੀ ਪ੍ਰਧਾਨਗੀ ਹੇਠ ਹੋਈ ਇੱਕ ਬੈਠਕ ਵਿਚ ਲਿਆ ਗਿਆ ਹੈ। Date:2009-07-16 Time:00:02:25
ਅਯੋਧਿਆ-ਅਯੋਧਿਆ ਦੇ ਪ੍ਰਸਿੱਧ ਸਾਉਣ ਪੀਂਘ ਮੇਲਾ ਦੀਆਂ ਤਿਆਰੀਆਂ ਜ਼ੋਰ ਸ਼ੋਰ ਨਾਲ ਚੱਲ ਰਹੀਆਂ ਹਨ।ਪੰਦਰਾਂ ਦਿਨ ਤੱਕ ਚੱਲਣ ਵਾਲਾ ਇਹ ਮੇਲਾ 24 ਜੁਲਾਈ ਤੋਂ ਇੱਥੇ ਸ਼ੁਰੂ ਹੋ ਰਿਹਾ ਹੈ। Date:2009-07-16 Time:00:02:25
ਤੇਹਰਾਨ -ਰੂਸ ਨਿਰਮਿਤ ਈਰਾਨ ਦਾ ਯਾਤਰੀ ਜਹਾਜ਼ ਬੁੱਧਵਾਰ ਨੂੰ ਉਡਾਨ ਭਰਨ ਦੇ ਤੁਰੰਤ ਬਾਅਦ ਇੱਥੇ ਰਾਜਧਾਨੀ ਦੇ ਪੱਛਮੀ ਉੱਤਰ ਭਾਗ 'ਚ ਇੱਕ ਖੇਤ 'ਚ ਦੁਰਘਟਨਾ ਗ੍ਰਸਤ ਹੋ ਗਿਆ।ਇਸ ਵਿੱਚ ਮੌਜੂਦ ਸਾਰੇ 170 ਯਾਤਰੀਆਂ ਦੀ ਮੌਤ ਹੋ ਗਈ।ਹਾਦਸੇ ਦੇ ਬਾਅਦ ਹੀ ਪੂਰ੍ਹਾ ਜਹਾਜ਼ ਮਲਬੇ 'ਚ ਤਬਦੀਲ ਹੋ ਗਿਆ। Date:2009-07-16 Time:00:02:25
ਨਵੀਂ ਦਿੱਲੀ - 2003 ਵਿਚ ਗੁਜਰਾਤ ਦੇ ਗ੍ਰਹਿ ਮੰਤਰੀ ਰਹੇ ਹੀਰੇਨ ਪੰਡਯਾ ਦੇ ਕਤਲ ਦੀ ਜਾਂਚ ਲਈ ਸੀਬੀਆਈ ਨੂੰ ਮੋਦੀ ਤੋਂ ਪੁੱਛ-ਗਿੱਛ ਕਰਨ ਦਾ ਆਦੇਸ਼ ਦੇਣ ਵਾਲੀ ਯਾਚਿਕਾ ਸੁਪਰੀਮ ਕੋਰਟ ਨੇ ਅੱਜ ਖਾਰਜ ਕਰ ਦਿੱਤੀ। Date:2009-07-16 Time:00:02:25
ਮੁੰਬਈ-ਨੈਸ਼ਨਲ ਮਲਟੀ ਕਮੋਡੀਟੀ ਐਕਸਚੇਂਜ਼ ਨੇ ਵਿਦੇਸ਼ੀ ਨਿਵੇਸ਼ 50 ਤੋਂ 60 ਕਰੋੜ ਰੁੱਪਏ ਜੁਟਾਉਣ ਦੀ ਯੋਜਨਾ ਬਣਾਈ ਹੈ। Date:2009-07-16 Time:00:02:25
ਮੁੰਬਈ - ਇੰਟੈਲੀਜੈਂਸ ਬਿਉਰੋਂ ਕਿਸੇ ਅੱਤਵਾਦੀ ਖਤਰੇ ਦੀ ਚਿਤਾਵਨੀ ਦਿੱਤੇ ਜਾਣ ਮਗਰੋਂ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਅਤੇ ਇਸ ਦੇ ਗੁਆਂਢੀ ਜਿਲ੍ਹਿਆਂ ਵਿਚ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਗਈ ਹੈ। Date:2009-07-16 Time:00:02:25
ਮੁੰਬਈ - ਸੰਸਾਰਕ ਨੇਤਾਵਾਂ ਦੇ ਭਾਸ਼ਣਾਂ ਅਤੇ ਚੰਗੀ ਬਾਰਿਸ਼ ਦੇ ਅਨੁਮਾਨ ਕਾਰਣ ਬੰਬਈ ਸਟਾਕ ਐਕਸਚੇਂਜ ਦੇ ਤੀਹ ਸ਼ੇਅਰਾਂ ਉੱਪਰ ਅਧਾਰਤ ਸੈਂਸੈਕਸ ਵਿਚ ਅੱਜ 9 ਜੂਨ ਦੇ ਬਾਅਦ ਸੱਭ ਤੋਂ ਵੱਧ 453 ਅੰਕਾਂ ਦੀ ਤੇਜ਼ੀ ਦਰਜ ਕੀਤੀ ਗਈ। Date:2009-07-16 Time:00:02:25
ਚੰਡੀਗੜ੍ਹ-ਪੰਜਾਬ ਦੇ ਲੋਕ ਨਿਰਮਾਣ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਕਿਹਾ ਹੈ ਕਿ ਰਾਸ਼ਟਰੀ ਖੇਤੀ ਅਤੇ ਪੇਂਡੂ ਵਿਕਾਸ ਬੈਂਕ (ਨਾਬਾਰਡ) ਦੀ ਸਹਾਇਤਾ ਨਾਲ ਸੜਕਾਂ,ਪੁਲਾਂ ਅਤੇ ਹੋਰ ਵਿਕਾਸ ਕੰਮਾਂ 'ਤੇ 769.45 ਕਰੋੜ ਰੁੱਪਏ ਖਰਚ ਕੀਤੇ ਜਾਣਗੇ। Date:2009-07-16 Time:00:02:24
ਨਵੀਂ ਦਿੱਲੀ-ਦਵਾਈ ਬਨਾਉਣ ਵਾਲੀ ਪ੍ਰਮੁੱਖ ਕੰਪਨੀ ਸਿਪਲਾ ਲਿਮਿਟੇਡ ਦਾ ਵਿੱਤੀ ਸਾਲ 2008-09 'ਚ ਸ਼ੁੱਧ ਲਾਭ ਇਸ ਤੋਂ ਪਿੱਛਲੇ ਵਿੱਤੀ ਸਾਲ ਦੇ 701.43 ਕਰੋੜ ਰੁੱਪਏ ਦੇ ਮੁਕਾਬਲੇ 10.74 ਪ੍ਰਤਿਸ਼ਤ ਵੱਧਕੇ 776.82 ਕਰੋੜ ਰੁੱਪਏ ਹੋ ਗਿਆ ਹੈ। Date:2009-07-16 Time:00:02:24
ਵੇਲਿੰਗਟਨ-ਦੱਖਣੀ ਨਿਊਜ਼ੀਲੈਂਡ 'ਚ ਅੱਜ ਭੁਚਾਲ ਦੇ ਤਗੜੇ ਝੱਟਕੇ ਮਹਿਸੂਸ ਕੀਤੇ ਗਏ,ਜਿਸ ਨਾਲ ਸੁਨਾਮੀ ਦੀ ਚੇਤਾਵਨੀ ਜ਼ਾਰੀ ਕਰਨੀ ਪਈ,ਲੇਕਿਨ ਇਸ ਨਾਲ ਕਿਸੇ ਤਰ੍ਹਾਂ ਦੇ ਨੁਕਸਾਨ ਜਾਂ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। Date:2009-07-16 Time:00:02:24
ਮੁੰਬਈ-ਵਿਦੇਸ਼ੀ ਬਜ਼ਾਰਾਂ ਤੋਂ ਉਤਸ਼ਾਹਿਤ ਘਰੇਲੂ ਸ਼ੇਅਰ ਬਜ਼ਾਰਾਂ ਦੀ ਅੱਜ ਲਗਾਤਾਰ ਦੂਸਰੇ ਦਿਨ ਵੀ ਦੌੜ ਜ਼ਾਰੀ ਰਹੀ।ਮੁੰਬਈ ਸ਼ੇਅਰ ਬਜ਼ਾਰ ਦੇ ਸੂਚਕਾਂਕ ਸੰਸੈਕਸ ਨੇ 399 ਅੰਕ ਦੀ ਛਲਾਂਗ ਲਗਾਈ ਅਤੇ 14 ਹਜ਼ਾਰ ਅੰਕ ਦੇ ਸਤਰ ਨੂੰ ਪਾਰ ਕਰ ਗਿਆ ਅਤੇ ਨੈਸ਼ਨਲ ਸਟਾਕ ਐਕਸਚੇਂਜ਼ ਦਾ ਨਿਫ਼ਟੀ ਵੀ 122 ਅੰਕ ਚੜ੍ਹ ਗਿਆ। Date:2009-07-16 Time:00:02:24
ਡੱਬਵਾਲੀ-ਅੱਜ ਇੱਥੇ ਇੱਕ ਵਰਕਸ਼ਾਪ ਵਿਚ ਵੈਲਡਿੰਗ ਕਰਦੇ ਸਮੇਂ ਜੇਨ ਕਾਰ ਅੱਗ ਲੱਗਣ ਕਰਕੇ ਬੁਰੀ ਤਰ੍ਹਾਂ ਸੜ ਗਈ। Date:2009-07-16 Time:00:02:24
ਮੁਜ਼ੱਫਰਨਗਰ-ਹਰਿਆਣਾ ਦੇ ਮੁੱਖਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਉੱਤਰ ਪ੍ਰਦੇਸ਼ ਦੇ ਨਾਲ ਚੱਲ ਰਹੇ ਰਾਜ ਦੇ ਜਲ ਵਿਵਾਦ ਦੇ ਹੱਲ੍ਹ ਦੀ ਉਮੀਦ ਜ਼ਾਹਿਰ ਕੀਤੀ ਹੈ। Date:2009-07-16 Time:00:02:24
ਮੁੰਬਈ-ਫ਼ਿਲਮ ਅਭਿਨੇਤਰੀ ਸੀਆਰਾਮ ਸਮੂਹ ਦੀ ਬ੍ਰਾਂਡ ਅੰਬੇਸਡਰ ਬਣ ਗਈ ਹੈ ਅਤੇ ਉਨ੍ਹਾ ਨੇ ਇੱਥੇ ਸਮੂਹ ਦੇ ਨਵੇਂ ਸ਼ਰਟ ਬ੍ਰਾਂਡ ਜੇ ਹੈਂਪਸਟੇਡ ਦਾ ਉਦਘਾਟਨ ਕੀਤਾ। Date:2009-07-16 Time:00:02:24
ਖਿਲਾੜੀ ਕੁਮਾਰ ਦੇ ਨਾਂਅ ਨਾਲ ਪ੍ਰਸਿੱਧ ਅਕਸ਼ੈ ਕੁਮਾਰ ਅੱਜ ਹਿੰਦੀ ਫਿਲਮ ਜਗਤ ਦੇ ਵੱਡੇ ਸਿਤਾਰਿਆਂ ਵਿੱਚ ਸ਼ੁਮਾਰ ਹਨ । ਉਹਨਾਂ ਦੀ ਇਸ ਸਫ਼ਲਤਾ ਦੇ ਪਿੱਛੇ ਬੌਲੀਵੁੱਡ ਸੁੰਦਰੀ ਕੈਟਰੀਨਾ ਕੈਫ਼ ਦਾ ਬਹੁਤ ਵੱਡਾ ਹੱਥ ਹੈ। Date:2009-07-16 Time:00:02:24
ਨਿਊਯਾਰਕ (2009) ਯੁਵਰਾਜ (2008) ਹੈਲੋ (2008) - ਵਿਸ਼ੇਸ਼ ਭੂਮਿਕਾ ਸਿੰਘ ਇਜ ਕਿੰਗ (2008) ਰੇਸ (2008) ਵੈਲਕਮ (2007) ਪਾਰਟਨਰ (2007) ਅਪਨੇ (2007) ਨਮਸਤੇ ਲੰਦਨ (2007) ਹਮ ਕੋ ਦੀਵਾਨਾ ਕਰ ਗਏ (2006) ਮੈਂਨੇ ਪਿਆਰ ਕਿਉਂ ਕੀਆ (2005) ਸਰਕਾਰ (2005) ਬੂਮ (2003) Date:2009-07-16 Time:00:02:24
ਅਸਲ ਜਿੰਦਗੀ ਦੇ ਵਿੱਚ ਕੈਟਰੀਨਾ ਕੈਫ਼ ਅਤੇ ਸਲਮਾਨ ਖਾਨ ਦੀ ਜੋੜੀ ਅਕਸਰ ਹੀ ਖਿੱਚ ਦਾ ਕੇਂਦਰ ਬਣੀ ਰਹੀ ਹੈ, ਪਰੰਤੂ ਵੱਡੇ ਪਰਦੇ ਉੱਤੇ ਦਰਸ਼ਕਾਂ ਨੂੰ ਇਹ ਜੋੜੀ ਬਿਲਕੁਲ ਪਸੰਦ ਨਹੀਂ ਆ ਰਹੀ। Date:2009-07-16 Time:00:02:24
ਡੱਬਵਾਲੀ-ਕੱਲ੍ਹ ਦੇਰ ਸ਼ਾਮ ਇੱਕ ਜੀਪ ਅਤੇ ਕਾਰ ਵਿਚਕਾਰ ਟੱਕਰ ਹੋ ਜਾਣ ਕਰਕੇ 5 ਜਣੇ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ। Date:2009-07-16 Time:00:02:23
page no.1 |
Select news date : 31 - 7 - 2009 30 - 7 - 2009 29 - 7 - 2009 28 - 7 - 2009 27 - 7 - 2009 26 - 7 - 2009 25 - 7 - 2009 24 - 7 - 2009 23 - 7 - 2009 22 - 7 - 2009 21 - 7 - 2009 20 - 7 - 2009 19 - 7 - 2009 18 - 7 - 2009 17 - 7 - 2009 16 - 7 - 2009 15 - 7 - 2009 14 - 7 - 2009 13 - 7 - 2009 12 - 7 - 2009 11 - 7 - 2009 10 - 7 - 2009 9 - 7 - 2009 8 - 7 - 2009 7 - 7 - 2009 6 - 7 - 2009 5 - 7 - 2009 4 - 7 - 2009 3 - 7 - 2009 2 - 7 - 2009 1 - 7 - 2009 |