Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 15 - 7 - 2009

ਐਸ਼ਵਰਿਆ ਅੱਜ ਦੀ ਡ੍ਰੀਮ ਗਰਲ : ਹੇਮਾ ਮਾਲਿਨੀ

ਰੂਪਹਲੇ ਪਰਦੇ 'ਤੇ 'ਡ੍ਰੀਮ ਗਰਲ' ਦੇ ਤੌਰ 'ਤੇ ਪ੍ਰਸਿੱਧੀ ਹਾਸਿਲ ਕਰ ਚੁੱਕੀ ਹੇਮਾ ਮਾਲਿਨੀ ਮੰਨਦੀ ਹੈ ਕਿ ਵਰਤਮਾਨ ਅਭਿਨੇਤਰੀਆਂ ਵਿੱਚ ਵਿਸ਼ਵ ਸੁੰਦਰੀ ਐਸ਼ਵਰਿਆ ਰਾਏ ਸਭ ਤੋਂ ਜਿਆਦਾ ਖੂਬਸੂਰਤ ਹੈ ਅਤੇ ਜੇਕਰ ਉਹਨਾਂ ਨੂੰ ਅੱਜ ਦੀ 'ਡ੍ਰੀਮ ਗਰਲ' ਚੁਣਨ ਲਈ ਕਿਹਾ ਜਾਵੇ ਤਾਂ ਉਹ ਐਸ਼ ਨੂੰ ਹੀ ਚੁਣੇਗੀ। ਫਿਲਮ 'ਸੀਤਾ ਔਰ ਗੀਤਾ', 'ਸ਼ੋਲੇ', 'ਡ੍ਰੀਮ ਗਰਲ' ਅਤੇ 'ਦ ਬਰਨਿੰਗ ਟ੍ਰੇਨ' ਵਰਗੀਆਂ ਫਿਲਮਾਂ ਵਿੱਚ ਆਪਣੀ ਭੂਮਿਕਾ ਲਈ ਪ੍ਰਸ਼ੰਸਕਾਂ ਦੀ ਵਾਹ-ਵਾਹ ਖੱਟਣ ਵਾਲੀ ਹੇਮਾ 'ਤੇ ਐਸ਼ਵਰਿਆ ਦੇ ਅਭਿਨੈ ਅਤੇ ਸੁੰਦਰਤਾ ਦਾ ਕਾਫ਼ੀ ਪ੍ਰਭਾਵ ਹੈ। ਉਹਨਾਂ ਨੇ ਕਿਹਾ ਕਿ ਜੇਕਰ ਮੈਨੂੰ ਅੱਜ ਦੀਆਂ ਅਭਿਨੇਤਰੀਆਂ ਚੋਂ ਡ੍ਰੀਮ ਗਰਲ ਚੁਣਨ ਲਈ ਕਿਹਾ ਜਾਂਦਾ ਹੈ ਤਾਂ ਮੈਂ ਐਸ਼ਵਰਿਆ ਨੂੰ ਚੁਣਾਂਗੀ।

Date:2009-07-15 Time:00:02:46

ਬਿਆਜ਼ ਇੱਕ ਪ੍ਰਤਿਸ਼ਤ ਤੱਕ ਵੱਧਣ ਦੀ ਸੰਭਾਵਨਾ

ਕਲਕੱਤਾ-ਦੇਸ਼ ਦੇ ਪ੍ਰਮੁੱਖ ਕਾਰੋਬਾਰੀ ਬੈਂਕ ਭਾਰਤੀ ਸਟੇਟ ਬੈਂਕ ਨੇ ਅਗਲੇ ਛੇ ਮਹੀਨਿਆਂ 'ਚ ਆਪਣੀਆਂ ਬਿਆਜ਼ ਦਰਾਂ 'ਚ ਇੱਕ ਚੌਥਾਈ ਪ੍ਰਤਿਸ਼ਤ ਤੋਂ ਇੱਕ ਪ੍ਰਤਿਸ਼ਤ ਤੱਕ ਜਾਂ ਇਸ ਤੋਂ ਜ਼ਿਆਦਾ ਇਜ਼ਾਫਾ ਹੋਣ ਦੀ ਸੰਭਾਵਨਾ ਜਤਾਈ ਹੈ।

Date:2009-07-15 Time:00:02:44

ਨੇਪਾਲ ਨੂੰ ਦਾਲ ਨਿਰਯਾਤ ਕਰੇਗਾ ਭਾਰਤ

ਨਵੀਂ ਦਿੱਲੀ- ਸੰਯੁਕਤ ਰਾਸ਼ਟਰ ਦੇ ਵਿਸ਼ਵ ਖਾਧ ਪ੍ਰੋਗ੍ਰਾਮ ਦੇ ਤਹਿਤ ਭਾਰਤ ਨੇ ਨੇਪਾਲ ਦੇ ਲਈ 500 ਟਨ ਪੀਲੀ ਦਾਲ ਨਿਰਯਾਤ ਕਰਨ ਦੀ ਆਗਿਆ ਦੇ ਦਿੱਤੀ ਹੈ।

Date:2009-07-15 Time:00:02:44

ਹਿਜ਼ਬੁਲ ਮੁਜਾਹਿਦੀਨ ਦਾ ਅੱਤਵਾਦੀ ਹਲਾਕ

ਜੰਮੂ- ਜੰਮੂ ਕਸ਼ਮੀਰ ਵਿੱਚ ਰਾਮਬਨ ਜਿਲ੍ਹੇ ਦੇ ਗੁਲਬਰਗ ਵਿੱਚ ਅੱਜ ਸੁਰੱਖਿਆ ਬਲਾਂ ਦੇ ਨਾਲ ਮੁੱਠਭੇੜ ਵਿੱਚ ਹਿਜਬੁਲ ਮੁਜਾਹਿਦੀਨ ਦਾ ਇੱਕ ਅੱਤਵਾਦੀ ਮਾਰਿਆ ਗਿਆ।

Date:2009-07-15 Time:00:02:44

ਯਾਸੀਨ ਹਾਲੇ ਵੀ ਨਜ਼ਰਬੰਦ

ਸ਼੍ਰੀਨਗਰ-ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ (ਜੇ.ਕੇ.ਐਲ.ਐਫ਼) ਦੇ ਪ੍ਰਧਾਨ ਮੁਹੰਮਦ ਯਾਸੀਨ ਮਲਿਕ ਪਿੱਛਲੇ ਤਿੰਨ ਮਹੀਨੇ ਤੋਂ ਹਾਲੇ ਤੱਕ ਨਜ਼ਰਬੰਦ ਹੈ,ਜਦੋਂਕਿ ਹੁਰੀਅਤ ਤੋਂ ਅਲੱਗ ਹੋਏ ਧੜੇ ਦੇ ਪ੍ਰਧਾਨ ਸਯੱਦ ਅਲੀ ਸ਼ਾਹ ਗਿਲਾਨੀ ਜੂਡੀਸ਼ਿਅਲ ਰਿਮਾਂਡ 'ਤੇ ਹੈ,ਹਾਲਾਂਕਿ ਉਦਾਰਵਾਦੀ ਹੁਰੀਅਤ ਧੜੇ ਦੇ ਪ੍ਰਧਾਨ ਮੀਰਵਾਇਜ਼ ਮੌਲਵੀ ਉਮਰ ਫਾਰੂਕ ਦੀ ਨਜ਼ਰਬੰਦੀ ਸਮਾਪਤ ਕਰ ਦਿੱਤੀ ਗਈ ਹੈ,ਜਦੋਂਕਿ ਇਸ ਧੜੇ ਦੇ ਕੱਲ੍ਹ ਗ੍ਰਿਫ਼ਤਾਰ ਕੀਤੇ ਗਏ ਨੇਤਾਵਾਂ ਨੂੰ ਦੇਰ ਰਾਤ ਰਿਹਾ ਕਰ ਦਿੱਤਾ ਗਿਆ।

Date:2009-07-15 Time:00:02:44

ਮੈਟਰੋ ਟਰੇਨ ਦੇ ਖੰਭੇ ਦਾ ਸਾਂਚਾ ਡਿੱਗਿਆ

ਮੁੰਬਈ- ਮੁੰਬਈ ਵਿੱਚ ਤੇਜ ਹਵਾ ਅਤੇ ਭਾਰੀ ਵਰਖ਼ਾ ਦੇ ਕਾਰਣ ਨਿਰਮਾਣ ਅਧੀਨ ਮੈਟਰੋ ਲਾਈਨ ਦੇ ਖੰਭੇ ਦਾ ਸਾਂਚਾ ਕੱਲ੍ਹ ਡਿੱਗ ਪਿਆ। ਲੋਹੇ ਦੇ ਸਾਂਚੇ ਨੂੰ ਖੜ੍ਹਾ ਕਰਕੇ ਇਸ ਨਾਲ ਖੰਭਾ ਬਣਾਇਆ ਜਾਂਦਾ ਹੈ।

Date:2009-07-15 Time:00:02:44

ਸੋਨੀ ਨੇ ਮਿੱਥਿਆ 30 ਫੀਸਦੀ ਦਾ ਟੀਚਾ

ਇਲੈਕਟ੍ਰੋਨਿਕ ਸਾਜੋ ਸਮਾਨ ਬਣਾਉਣ ਵਾਲੀ ਕੰਪਨੀ ਸੋਨੀ ਇੰਡੀਆ ਪ੍ਰਾਈਵੇਟ ਲਿਮੀਟੇਡ ਨੇ ਸਾਲ 2010 ਤੱਕ ਐੱਮਪੀ 3 ਦੇ ਭਾਰਤੀ ਬਾਜ਼ਾਰ ਵਿੱਚ 30 ਹਿੱਸੇਦਾਰੀ ਹਾਸਿਲ ਕਰਨ ਦਾ ਟੀਚਾ ਨਿਰਧਾਰਿਤ ਕੀਤਾ ਹੈ।

Date:2009-07-15 Time:00:02:44

ਬਜ਼ਾਰ 'ਚ ਬਹਾਰ,ਸੰਸੈਕਸ 453 ਅੰਕ ਚੜ੍ਹਿਆ

ਮੁੰਬਈ-ਵੈਸ਼ਵਿਕ ਬਜ਼ਾਰਾਂ 'ਚ ਸਕਾਰਾਤਮਕ ਰੁਝਾਨਾਂ ਦੀ ਬਦੌਲਤ ਮੰਗਲਵਾਰ ਨੂੰ ਭਾਰਤੀ ਸ਼ੇਅਰ ਬਜ਼ਾਰਾਂ 'ਚ ਜਬਰਦਸਤ ਖਰੀਦਦਾਰੀ ਹੋਈ।ਅੱਜ ਸੰਸੈਕਸ 453 ਅੰਕ ਚੜ੍ਹਕੇ 13854 ਦੇ ਸਤਰ 'ਤੇ ਬੰਦ ਹੋਇਆ।ਨਿਫ਼ਟੀ ਵੀ 137 ਅੰਕਾਂ ਦੀ ਬੜ੍ਹਤ ਨਾਲ 411 ਦੇ ਸਤਰ 'ਤੇ ਬੰਦ ਹੋਇਆ।

Date:2009-07-15 Time:00:02:44

ਆਰਈਆਈ ਐਗਰੋ ਦਾ ਸ਼ੁੱਧ ਲਾਭ ਵੱਧਿਆ

ਨਵੀਂ ਦਿੱਲੀ-ਚਾਵਲ ਪ੍ਰਸੰਸਕਰਨ ਖੇਤਰ ਦੀ ਕੰਪਨੀ ਆਰਈਆਈ ਐਗਰੋ ਲਿਮਿਟੇਡ ਨੇ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ 41 ਕਰੋੜ 58 ਲੱਖ ਰੁੱਪਏ ਦਾ ਸ਼ੁੱਧ ਲਾਭ ਅਰਜਿਤ ਕੀਤਾ ਹੈ,ਜੋ ਇਸ ਤੋਂ ਪਿੱਛਲੇ ਵਿੱਤੀ ਸਾਲ ਦੀ ਅਲੋਚਯ ਅੱਵਧੀ 'ਚ 34 ਕਰੋੜ 42 ਲੱਖ ਰੁੱਪਏ ਦੀ ਤੁਲਨਾ 'ਚ 21 ਪ੍ਰਤਿਸ਼ਤ ਜ਼ਿਆਦਾ ਹੈ।

Date:2009-07-15 Time:00:02:44

ਜਿਓਜਿਤ ਬੀਐਨਪੀ ਦਾ ਸ਼ੁੱਧ ਲਾਭ ਵੱਧਿਆ

ਨਵੀਂ ਦਿੱਲੀ-ਜਿਓਜਿਤ ਬੀਐਨਪੀ ਪਰਿਬਾਸ ਫਾਈਨੈਂਸ਼ਿਅਲ ਸਰਵੀਸਜ਼ ਲਿਮਿਟੇਡ ਨੇ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ 22 ਕਰੋੜ 61 ਲੱਖ ਰੁੱਪਏ ਦਾ ਸ਼ੁੱਧ ਲਾਭ ਹਾਸਿਲ ਕੀਤਾ,ਜੋ ਇਸ ਤੋਂ ਪਿੱਛਲੇ ਵਿੱਤੀ ਸਾਲ ਦੀ ਸਮਾਨ ਅੱਵਧੀ 'ਚ 4 ਕਰੋੜ 93 ਲੱਖ ਰੁੱਪਏ ਦੀ ਤੁਲਨਾ 4 ਗੁਣਾ ਤੋਂ ਜ਼ਿਆਦਾ ਹੈ।

Date:2009-07-15 Time:00:02:44

ਕਣਕ ਨਿਰਯਾਤ ਦੀ ਆਗਿਆ ਰੱਦ

ਨਵੀਂ ਦਿੱਲੀ-ਕੇਂਦਰ ਸਰਕਾਰ ਨੇ ਕਣਕ ਨਿਰਯਾਤ ਦੀ ਆਗਿਆ ਵਾਪਸ ਲੈਂਦੇ ਹੋਏ ਇੱਕ ਵਾਰ ਫ਼ਿਰ ਨਿਰਯਾਤ 'ਤੇ ਪ੍ਰਤਿਬੰਧ ਲਗਾ ਦਿੱਤਾ ਹੈ।

Date:2009-07-15 Time:00:02:44

ਅਮਰਨਾਥ ਗੁਫ਼ਾ ਤੱਕ ਨਹੀਂ ਜਾਵੇਗਾ ਹੈਲੀਕਾਪਟਰ

ਪਵਿੱਤਰ ਅਮਰਨਾਥ ਗੁਫ਼ਾ 'ਚ ਬਨਣ ਵਾਲੇ ਬਰਫ਼ ਦੇ ਸ਼ਿਵਲਿੰਗ ਨੂੰ ਹੋਰ ਜ਼ਿਆਦਾ ਦਿਨ੍ਹਾ ਤੱਕ ਕਾਇਮ ਰੱਖਣ ਲਈ ਇਸ ਗੁਫ਼ਾ ਦੇ ਨਜ਼ਦੀਕ ਸਥਿੱਤੇ ਹੈਲੀਪੈਡ ਨੂੰ ਜਲਦ ਹੀ ਸਥਾਨਾਂ ਅੰਤਰਤ

Date:2009-07-15 Time:00:02:43

ਸੀਮਾ ਕਰ ਵਸੂਲੀ 18000 ਕਰੋੜ ਰੁੱਪਏ

ਨਵੀਂ ਦਿੱਲੀ-ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਸੀਮਾ ਕਰ ਵਸੂਲੀ 18 ਹਜ਼ਾਰ ਕਰੋੜ ਰੁੱਪਏ ਰਹੀ ਹੈ,ਜਿਸ ਨਾਲ ਇਹ ਸੰਕੇਤ ਮਿਲਦਾ ਹੈ ਕਿ ਦੇਸ਼ ਦਾ ਉਦਯੋਗ ਖੇਤਰ ਰਾਹ 'ਤੇ ਪਰਤ ਰਿਹਾ ਹੈ।ਕੱਚੇ ਮਾਲ ਅਤੇ ਪੂੰਜੀਗਤ ਸਮਾਨਾਂ ਦਾ ਅਯਾਤ ਵੱਧਣ ਨਾਲ ਸੀਮਾ ਕਰ ਸੰਗ੍ਰਹਿ ਵੱਧਿਆ ਹੈ।

Date:2009-07-15 Time:00:02:43

ਸਚਿਨ-ਗਾਂਗੁਲੀ ਦੇ ਅਗਵਾ ਦੀ ਸਾਜਿਸ਼

ਨਵੀਂ ਦਿੱਲੀ-ਦਿੱਲੀ ਦੀ ਇੱਕ ਅਦਾਲਤ 'ਚ ਅਭਿਯੋਜਨ ਪੱਖ ਨੇ ਅੱਜ ਕਥਿੱਤ ਹੂਜੀ ਅੱਤਵਾਦੀਆਂ ਦੇ ਵਿਭਿੰਨ ਈ-ਮੇਲ ਦਾ ਹਵਾਲਾ ਦਿੱਤਾ,ਜਿਸ ਨਾਲ ਇਸ ਦਾਅਵੇ ਨੂੰ ਬਲ ਮਿਲਦਾ ਹੈ ਕਿ ਭਾਰਤੀ ਕ੍ਰਿਕਟ ਸਚਿਨ ਤੇਂਦੁਲਕਰ ਅਤੇ ਸੌਰਵ ਗਾਂਗੁਲੀ ਦੀ ਅਗਵਾ ਦੀ ਸਾਜਿਸ਼ ਰੱਚਣ ਲਈ ਉਹ ਲਗਾਤਾਰ ਆਪਣੇ ਪਾਕਿਸਤਾਨੀ ਆਕਾਵਾਂ ਨਾਲ ਸੰਪਰਕ 'ਚ ਸੀ।

Date:2009-07-15 Time:00:02:43

ਸਰਬਜੀਤ ਦਾ ਮਾਮਲਾ ਲੋਕਸਭਾ 'ਚ ਉੱਠਿਆ

ਨਵੀਂ ਦਿੱਲੀ-ਲੋਕਸਭਾ 'ਚ ਮੰਗਲਵਾਰ ਨੂੰ ਪਾਕਿਸਤਾਨ ਦੀ ਜੇਲ੍ਹ 'ਚ ਬੰਦ ਭਾਰਤੀ ਨੌਜਵਾਨ ਸਰਬਜੀਤ ਸਿੰਘ ਦੀ ਰਿਹਾਈ ਦੇ ਲਈ ਇਸ ਮਾਮਲੇ ਨੂੰ ਪਾਕਿਸਤਾਨ ਸਰਕਾਰ ਦੇ ਸਾਹਮਣੇ ਉਠਾਉਣ ਦੀ ਜੋਰਦਾਰ ਮੰਗ ਕੀਤੀ ਗਈ।

Date:2009-07-15 Time:00:02:43

ਲੈਂਗਿਕਤਾ ਨਿੱਜੀ ਮਾਮਲਾ ਹੈ : ਗੁਲ ਪਨਾਗ

ਸਾਬਕਾ ਮਿਸ ਇੰਡੀਆ ਅਤੇ ਬਾਲੀਵੁੱਡ ਅਭਿਨੇਤਰੀ ਗੁਲ ਪਨਾਗ ਨੇ ਸਮਲੈਂਗਿਕਤਾ 'ਤੇ ਦਿੱਲੀ ਉੱਚ ਅਦਾਲਤ ਦੇ ਨਿਰਣੇ ਦਾ ਸਵਾਗਤ ਕਰਦੇ ਹੋਏ ਕਿਹਾ ਹੈ ਕਿ ਲੈਂਗਿਕਤਾ ਬਹੁਤ ਨਿੱਜੀ ਮਾਮਲਾ ਹੈ, ਜਿਸ 'ਚ ਕਿਸੇ ਨੂੰ ਦਖਲਅੰਦਾਜੀ ਨਹੀਂ ਕਰਨੀ ਚਾਹੀਦੀ। ਕਸ਼ਮੀਰੀ ਮੂਲ ਦੀ ਗੁਲ ਮੰਨਦੀ ਹੈ ਕਿ ਸਮਲੈਂਗਿਕਤਾ 'ਤੇ ਦਿੱਲੀ ਉੱਚ ਅਦਾਲਤ ਨੇ ਜੋ ਆਦੇਸ਼ ਦਿੱਤਾ ਹੈ, ਉਹ ਸਵਾਗਤਯੋਗ ਹੈ। 'ਡੋਰ' ਵਰਗੀ ਸੰਵੇਦਨਸ਼ੀਲ ਫਿਲਮ ਵਿੱਚ ਅਭਿਨੈ ਕਰ ਚੁੱਕੀ ਗੁਲ ਨੇ ਆਪਣੇ ਬਲਾਗ ਵਿੱਚ ਲਿਖਿਆ ਹੈ ਕਿ ਲੈਂਗਿਕਤਾ ਇੱਕ ਬਹੁਤ ਨਿੱਜੀ ਮਾਮਲਾ ਹੈ ਅਤੇ ਇਸ 'ਚ ਦੇਸ਼ ਜਾਂ ਸਮਾਜ ਨੂੰ ਕੋਈ ਦਖਲਅੰਦਾਜੀ ਨਹੀਂ ਕਰਨੀ ਚਾਹੀਦੀ। ਉਹਨਾਂ ਨੇ ਲਿਖਿਆ ਹੈ ਕਿ ਵਿਆਪਕ ਵਿਰੋਧ ਦੇ ਬਾਵਜੂਦ ਸਮਲੈਂਗਿਕਤਾ 'ਤੇ ਉੱਚ ਅਦਾਲਤ ਨੇ ਜੋ ਫੈਸਲਾ ਸੁਣਾਇਆ ਹੈ ਉਹ ਸਵਾਗਤਯੋਗ ਹੈ। ਪਰ ਇਸ ਫੈਸ

Date:2009-07-15 Time:00:02:43

ਅਕਸ਼ੈ-ਕਰੀਨਾ : 7 ਵੀਂ ਫਿਲਮ ਵੀ ਫਲਾਪ

ਅਕਸ਼ੈ ਕੁਮਾਰ ਅਤੇ ਕਰੀਨਾ ਕਪੂਰ ਨੂੰ ਲੈ ਕੇ ਫਿਲਮ ਬਣਾਉਣ ਵਾਲੇ ਨਿਰਮਾਤਾ ਹੁਣ ਸ਼ਾਇਦ ਉਹਨਾਂ ਨੂੰ ਲੈ ਕੇ ਫਿਲਮ ਬਣਾਉਣ ਤੋਂ ਪਹਿਲਾਂ ਦਸ ਵਾਰ ਸੋਚਣਗੇ। ਪਹਿਲਾਂ ਤੋਂ ਹੀ ਅੰਧਵਿਸ਼ਵਾਸ ਦੇ ਮਾਰੇ ਇਹਨਾਂ ਨਿਰਮਾਤਾਵਾਂ ਨੂੰ ਲੱਗਣ ਲੱਗਿਆ ਹੈ ਕਿ ਦੋਵਾਂ ਦੀ ਜੋੜੀ ਸ਼ੁਭ ਨਹੀਂ ਹੈ। ਅਕਸ਼ੈ ਅਤੇ ਕਰੀਨਾ ਨੇ ਅਜਨਬੀ, ਦੋਸਤੀ : ਫ੍ਰੈਂਡਸ ਫਾਰਐਵਰ, ਤਲਾਸ਼, ਬੇਵਫਾ, ਇਤਰਾਜ ਅਤੇ ਟਸ਼ਨ ਵਿੱਚ ਇਕੱਠੇ ਕੰਮ ਕੀਤਾ ਹੈ। ਇਸ ਜੋੜੀ ਦੀ ਸੱਤਵੀਂ ਫਿਲਮ 'ਕਮਬਖਤ ਇਸ਼ਕ' ਹਾਲ ਹੀ 'ਚ ਰਿਲੀਜ਼ ਹੋਈ। ਸੱਤੇ ਫਿਲਮਾਂ ਬਾਕਸ ਆਫਿਸ 'ਤੇ ਅਸਫ਼ਲ ਸਾਬਿਤ ਹੋਈਆਂ।

Date:2009-07-15 Time:00:02:43

ਮੈਂ ਕਿੰਗ ਨਹੀਂ, ਜੌਕਰ ਹਾਂ : ਅਕਸ਼ੈ ਕੁਮਾਰ

ਬਾਲੀਵੁੱਡ ਵਿੱਚ 'ਕਿੰਗ' ਦੇ ਨਾਮ ਨਾਲ ਮਸ਼ਹੂਰ ਅਭਿਨੇਤਾ ਅਕਸ਼ੈ ਕੁਮਾਰ ਨੇ ਕਿਹਾ ਹੈ ਕਿ ਉਹ ਕਿੰਗ ਨਹੀਂ ਬਲਕਿ ਜੌਕਰ ਹਨ। ਅਕਸ਼ੈ ਨੇ ਕਿਹਾ ਕਿ ਉਹ ਦਰਸ਼ਕਾਂ ਨੂੰ ਹਸਾਉਣਾ ਚਾਹੁੰਦੇ ਹਨ, ਇਸੇ ਕਾਰਨ ਉਹ ਖੁਦ ਨੂੰ ਕਿੰਗ ਨਹੀਂ ਬਲਕਿ ਜੌਕਰ ਮੰਨਦੇ ਹਨ। ਅਕਸ਼ੈ ਨੇ ਕਿਹਾ ਕਿ ਮੈਂ ਜੌਕਰ ਹਾਂ। ਤੁਸੀਂ ਮੈਨੂੰ ਕਿੰਗ ਨਾ ਕਹੋ। ਮੈਂ ਪਹਿਲਾਂ ਵੀ ਜੌਕਰ ਸੀ ਅਤੇ ਅੱਜ ਵੀ ਜੌਕਰ ਹੀ ਹਾਂ। ਮੈਨੂੰ ਦਰਸ਼ਕਾਂ 'ਤੇ ਪੂਰਾ ਭਰੋਸਾ ਹੈ। ਉਹਨਾਂ ਨੂੰ ਮੇਰਾ ਕੰਮ ਪਸੰਦ ਆਉਂਦਾ ਹੈ, ਇਸੇ ਕਾਰਨ ਉਹ ਮੈਨੂੰ ਪਿਆਰ ਕਰਦੇ ਹਨ।

Date:2009-07-15 Time:00:02:43

ਸੁਖਬੀਰ ਬਾਦਲ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ

ਜਲਾਲਾਬਾਦ - ਜਲਾਲਾਬਾਦ ਵਿਧਾਨ ਸਭਾ ਹਲਕੇ ਤੋਂ ਆਪਣਾ ਨਾਮਜ਼ਦਗੀ ਪੱਤਰ ਭਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਆਪਣੀ ਧਰਮਪਤਨੀ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਤੇ ਹਰਸੁਖਇੰਦਰ ਸਿੰਘ ਬੱਬੀ ਬਾਦਲ ਸਹਿਤ ਜਲਾਲਾਬਾਦ ਪੁੱਜੇ|

Date:2009-07-15 Time:00:02:43

ਸੁਖਬੀਰ ਸਿੰਘ ਬਾਦਲ ਵੀ ਹਨ ਕਰਜ਼ਾਈ

ਸੁਖਬੀਰ ਬੈਂਕਾਂ ਦਾ ਕਰਜ਼ਾਈ ਵੀ ਹੈ। ਉਸ ਨੇ ਪੰਜਾਬ ਐਂਡ ਸਿੰਧ ਬੈਂਕ ਦੀ ਚੰਡੀਗੜ੍ਹ ਸ਼ਾਖਾ ਤੋਂ 9 ਕਰੋੜ 94 ਲੱਖ 24 ਹਜ਼ਾਰ 725 ਰੁਪਏ ਤੇ ਪੰਜਾਬ ਨੈਸ਼ਨਲ ਬੈਂਕ ਦੀ ਬਠਿੰਡਾ ਸ਼ਾਖਾ ਤੋਂ ਇਕ ਕਰੋੜ 82 ਲੱਖ 92 ਹਜ਼ਾਰ 291 ਰੁਪਏ ਦਾ ਕਰਜ਼ਾ ਲਿਆ ਹੋਇਆ ਹੈ।

Date:2009-07-15 Time:00:02:43

ਜੀਵ ਮਿਲਖਾ ਬ੍ਰਿਟਿਸ਼ ਓਪਨ ਤੋਂ ਹੱਟੇ

ਟਰਨਬੇਰੀ-ਉੱਚ ਭਾਰਤੀ ਗੋਲਫ਼ਰ ਜੀਵ ਮਿਲਖਾ ਸਿੰਘ ਨੇ ਬਗਲ ਦੀਆਂ ਮਾਸਪੇਸ਼ੀਆ 'ਚ ਖਿਚਾਅ ਦੀ ਵਜ੍ਹਾ ਨਾਲ ਬ੍ਰਿਟਿਸ਼ ਓਪਨ ਗੋਲਫ਼ ਟੂਰਨਾਮੈਂਟ ਤੋਂ ਅੱਜ ਅਪਣਾ ਨਾਮ ਵਾਪਸ ਲੈ ਲਿਆ।

Date:2009-07-15 Time:00:02:43

ਖੇਡ ਖਰਚਿਆਂ ਦੀ ਨਹੀਂ ਹੋਈ ਪੜਤਾਲ

ਗੁਹਾਟੀ-ਅਸਾਮ ਦੀ ਰਾਜਧਾਨੀ ਗੁਹਾਟੀ 'ਚ ਰਾਸ਼ਟਰੀ ਖੇਡਾਂ ਦੇ ਸਫ਼ਲ ਆਯੋਜਨ ਦੇ ਦੋ ਸਾਲ ਬੀਤਣ ਬਾਅਦ ਵੀ ਇਸ 'ਤੇ ਹੋਏ ਖਰਚਾਂ ਨਾਲ ਜੁੜੇ ਅੰਕੜਿਆਂ ਦੀ ਜਾਂਚ ਨਹੀਂ ਹੋ ਸਕੀ ਹੈ।

Date:2009-07-15 Time:00:02:43

ਮੀਡੀਆ ਮੈਂਬਰ ਬਣਨਾ ਚਾਹੁੰਦੇ ਹਨ ਬਿਗ ਬੀ

ਸਦੀ ਦੇ ਮਹਾਂਨਾਇਕ ਅਮਿਤਾਭ ਬੱਚਨ, ਜਿਹਨਾਂ ਨੇ ਕੁਝ ਹੀ ਸਮੇਂ ਵਿੱਚ ਆਪਣੀ ਥਾਂ ਫਿਲਮੀ ਦੁਨੀਆ ਵਿੱਚ ਬਣਾਈ। ਉਹਨਾਂ ਨੇ ਆਪਣੇ ਜੀਵਨ ਵਿੱਚ ਜੋ ਵੀ ਕੰਮ ਕੀਤਾ ਪੂਰੀ ਇਮਾਨਦਾਰੀ ਨਾਲ ਕੀਤਾ। ਉਹਨਾਂ ਨੇ ਆਪਣੀ ਹਰ ਇੱਛਾ ਨੂੰ ਪੂਰਾ ਕੀਤਾ, ਪਰ ਇਸਦੇ ਬਾਵਜੂਦ ਉਹ ਆਪਣੇ ਜੀਵਨ ਦੀ ਇੱਕ ਇੱਛਾ ਨੂੰ ਪੂਰਾ ਕਰਨ 'ਚ ਅਸਮਰਥ ਰਹੇ। ਅਮਿਤਾਭ ਬੱਚਨ ਨੇ ਆਪਣੇ ਬਲਾਗ ਵਿੱਚ ਲਿਖ ਕੇ ਇੱਛਾ ਜਤਾਈ ਹੈ ਕਿ ਉਹ ਆਪਣੇ ਜੀਵਨਕਾਲ ਵਿੱਚ ਮੀਡੀਆ ਦੇ ਮੈਂਬਰ ਬਣਨਾ ਚਾਹੁੰਦੇ ਹਨ। ਉਹ ਚਾਹੁੰਦੇ ਹਨ ਕਿ ਮੈਂ ਵੀ ਪੱਤਰਕਾਰਾਂ ਦੀ ਤਰ੍ਹਾਂ ਪ੍ਰੈਸ ਕਾਨਫ੍ਰੈਂਸ ਕਰਾਂ, ਲੋਕਾਂ ਨੂੰ ਪਹਿਚਾਣਾਂ, ਉਹਨਾਂ ਨੂੰ ਸਮਝਾਂ ਕਿ ਉਹ ਹਰ ਪ੍ਰਸ਼ਨ ਦਾ ਉੱਤਰ ਕਿਵੇਂ ਲੱਭ ਲੈਂਦੇ ਹਨ।

Date:2009-07-15 Time:00:02:43

ਹੁਣ ਇੱਥੇ ਕੰਮ ਨਹੀਂ ਕਰਾਂਗੀ : ਸਮੀਰਾ ਰੈਡੀ

ਇਹ ਕਹਿਣਾ ਹੈ ਸਮੀਰਾ ਰੈਡੀ ਦਾ, ਜੋ ਆਪਣੀ ਅਣਦੇਖੀ ਤੋਂ ਤੰਗ ਆ ਕੇ ਖੇਤਰੀ ਭਾਸ਼ਾਵਾਂ ਦੀਆਂ ਫਿਲਮਾਂ ਵਿੱਚ ਕਿਸਮਤ ਅਜਮਾਉਣ ਜਾ ਰਹੀ ਹੈ। ਉਹ ਕਹਿੰਦੀ ਹੈ ਕਿ ਚੰਗੇ ਕੰਮ ਦੇ ਬਾਵਜੂਦ ਬਾਲੀਵੁੱਡ ਨੇ ਉਹਨਾਂ ਨੂੰ ਅਣਗੌਲਾ ਕੀਤਾ। ਉਹਨਾਂ ਅਨੁਸਾਰ 'ਮੈਂਨੇ ਦਿਲ ਤੁਝਕੋ ਦਿਆ', 'ਡਰਨਾ ਮਨਾ ਹੈ' , 'ਮੁਸਾਫਿਰ', 'ਟੈਕਸੀ ਨੰ. 9-2-11' ਅਤੇ 'ਰੇਸ' ਵਰਗੀਆਂ ਸਫ਼ਲ ਫਿਲਮਾਂ ਕਰਨ ਤੋਂ ਬਾਅਦ ਵੀ ਉਹਨਾਂ ਦੇ ਕੰਮ 'ਤੇ ਅੱਜ ਤੱਕ ਕਿਸੇ ਨੇ ਧਿਆਨ ਨਹੀਂ ਦਿੱਤਾ। ਇਸਦੇ ਇਲਾਵਾ ਇੱਕ ਹੋਰ ਮੁਸ਼ਕਿਲ ਇਹ ਹੈ ਕਿ ਹੁਣ ਕੋਈ ਉਹਨਾਂ ਨੂੰ ਕੰਮ ਵੀ ਨਹੀਂ ਦੇ ਰਿਹਾ। ਅੱਜ ਕੱਲ੍ਹ ਉਹ ਬਿਲਕੁਲ ਖਾਲੀ ਹੈ। ਮਜੇ ਦੀ ਗੱਲ ਇਹ ਹੈ ਕਿ ਸਮੀਰਾ ਨੇ ਬਾਲੀਵੁੱਡ ਦੇ ਉੱਘੇ ਫਿਲਮਕਾਰਾਂ ਨਾਲ ਵੀ ਕੰਮ ਕੀਤਾ ਹੈ। ਇਹਨਾਂ 'ਚ ਆਬਾਸ ਮਸਤਾਨ, ਰਾਮਗੋਪਾਲ ਵਰਮਾ, ਸੰਜੇ ਗੁਪਤਾ ਆਦਿ ਸ਼ਾਮਿਲ ਹਨ

Date:2009-07-15 Time:00:02:43

ਸਿੱਧੂ ਨੂੰ ਪ੍ਰਧਾਨ ਬਣਾਉਣ ਦੀ ਮੰਗ ਉਠੀ

ਭਾਜਪਾ ਦੇ ਪੰਜਾਬ ਤੋਂ ਇਕੋ-ਇਕ ਸਾਂਸਦ ਨਵਜੋਤ ਸਿੰਘ ਸਿੱਧੂ ਵੱਲੋਂ ਸੱਚੀਆਂ ਗੱਲਾਂ ਕਰਨ ਕਰਕੇ ਟਕਸਾਲੀ ਭਾਜਪਾਈ ਸਿੱਧੂ ਨਾਲ ਜੁੜਨ ਲੱਗ ਪਏ ਹਨ ਅਤੇ ਹੁਣ ਪਾਰਟੀ 'ਚ ਇਹ ਮੰਗ ਵੀ ਉਠਣ ਲੱਗ ਪਈ ਹੈ ਕਿ ਜੇਕਰ ਪਾਰਟੀ ਨੂੰ ਮਜ਼ਬੂਤ ਕਰਨਾ ਹੈ ਤਾਂ ਨਵਜੋਤ ਸਿੰਘ ਸਿੱਧੂ ਵਰਗੇ ਆਗੂ ਨੂੰ ਹੀ ਪ੍ਰਧਾਨ ਬਣਾਏ ਜਾਣ ਦੀ ਲੋੜ ਹੈ।

Date:2009-07-15 Time:00:02:43


1   2  

page no.1

Select news date :

31 - 7 - 2009
30 - 7 - 2009
29 - 7 - 2009
28 - 7 - 2009
27 - 7 - 2009
26 - 7 - 2009
25 - 7 - 2009
24 - 7 - 2009
23 - 7 - 2009
22 - 7 - 2009
21 - 7 - 2009
20 - 7 - 2009
19 - 7 - 2009
18 - 7 - 2009
17 - 7 - 2009
16 - 7 - 2009
15 - 7 - 2009
14 - 7 - 2009
13 - 7 - 2009
12 - 7 - 2009
11 - 7 - 2009
10 - 7 - 2009
9 - 7 - 2009
8 - 7 - 2009
7 - 7 - 2009
6 - 7 - 2009
5 - 7 - 2009
4 - 7 - 2009
3 - 7 - 2009
2 - 7 - 2009
1 - 7 - 2009