Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Date : 14 - 7 - 2009

ਗਰੀਬ ਬੱਚਿਆਂ ਲਈ ਹੋਰ ਉਤਸ਼ਾਹ ਨਾਲ ਕੰਮ ਕਰਾਂਗਾ-ਸ਼ਾਹਰੁਖ

ਇਕ ਪ੍ਰਸਿੱਧ ਬਰਤਾਨਵੀ ਯੂਨੀਵਰਸਿਟੀ ਵੱਲੋਂ ਡਾਕਟ੍ਰੇਟ ਦੀ ਆਨਰੇਰੀ ਡਿਗਰੀ ਨਾਲ ਨਿਵਾਜ਼ੇ ਗਏ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖ਼ਾਨ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਅਤੇ ਇਸ ਸਨਮਾਨ ਨਾਲ ਉਨ੍ਹਾਂ ਨੂੰ ਭਾਰਤ ਵਿਚਲੇ ਗਰੀਬ ਬੱਚਿਆਂ ਲਈ ਹੋਰ ਕੰਮ ਕਰਨ ਲਈ ਉਤਸ਼ਾਹ ਮਿਲਿਆ ਹੈ। ਸਨਮਾਨ ਹਾਸਿਲ ਕਰਨ ਤੋਂ ਬਾਅਦ 'ਕਿੰਗ ਖ਼ਾਨ' ਨੇ ਕਿਹਾ ਕਿ ਉਹ ਇਹ ਵਾਅਦਾ ਕਰਦੇ ਹਨ ਕਿ ਉਹ ਆਪਣਾ ਵੱਧ ਤੋਂ ਵੱਧ ਸਮਾਂ ਗਰੀਬ ਬੱਚਿਆਂ ਦੀ ਪੜ੍ਹਾਈ 'ਤੇ ਖਰਚ ਕਰਨਗੇ। ਜ਼ਿਕਰਯੋਗ ਹੈ ਕਿ ਕਲਾ, ਮੀਡੀਆ ਅਤੇ ਸਭਿਆਚਾਰ ਦੇ ਖੇਤਰ 'ਚ ਪਾਏ ਮਹੱਤਵਪੂਰਨ ਯੋਗਦਾਨ ਲਈ ਸ਼ਾਹਰੁਖ ਨੂੰ ਬਰਤਾਨੀਆ ਦੀ ਬੈਡਫੋਰਡਸ਼ਾਇਰ ਯੂਨੀਵਰਸਿਟੀ ਵੱਲੋਂ ਡਾਕਟ੍ਰੇਟ ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ ਗਈ ਹੈ। ਇਹ ਡਿਗਰੀ ਉਨ੍ਹਾਂ ਨੂੰ ਪ੍ਰਵਾਸੀ ਭਾਰਤੀ

Date:2009-07-14 Time:00:01:30

ਕਰੀਨਾ ਦੀ ਦੀਵਾਨੀ ਹੋਈ ਕੈਟਰੀਨਾ

ਇਹ ਫਿਲਮ ਇੰਡਸਟਰੀ ਵੀ ਬਹੁਤ ਅਜੀਬ ਹੈ। ਇੱਥੇ ਪਲ ਭਰ 'ਚ ਦੋਸਤ ਦੁਸ਼ਮਣ ਬਣ ਜਾਂਦੇ ਹਨ ਅਤੇ ਦੁਸ਼ਮਣ ਦੋਸਤ ਬਣ ਜਾਂਦੇ ਹਨ। ਕੱਲ੍ਹ ਤੱਕ ਜੋ ਕਿਸੇ ਦੀ ਆਲੋਚਨਾ ਕਰਦਾ ਹੈ, ਓਹੀ ਕੁਝ ਦੇਰ ਬਾਅਦ ਉਸਦੀ ਪ੍ਰਸ਼ੰਸਾ ਕਰਨ ਲੱਗਦਾ ਹੈ। ਇਹੀ ਹੈ ਫਿਲਮ ਨਗਰੀ ਦੀ ਕਹਾਣੀ। ਗੱਲ ਕੁਝ ਇਸ ਪ੍ਰਕਾਰ ਹੈ ਕਿ ਅਜੇ ਕੁਝ ਹਫ਼ਤੇ ਪਹਿਲਾਂ ਹੀ ਕੈਟਰੀਨਾ ਨੇ ਆਪਣੇ ਇੱਕ ਇੰਟਰਵਿਊ ਵਿੱਚ ਕਰੀਨਾ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਮੈਨੂੰ ਛੋਟੀ ਸਕੱਰਟ ਅਤੇ ਅੰਗ ਪ੍ਰਦਰਸ਼ਨ ਦੀ ਲੋੜ ਨਹੀਂ ਹੈ। ਇਹ ਉਹਨਾਂ ਨੇ ਕਰੀਨਾ ਕਪੂਰ ਲਈ ਉਹਨਾਂ ਦੀ ਫਿਲਮ 'ਕਮਬਖਤ ਇਸ਼ਕ' ਲਈ ਕਿਹਾ ਜਿਸ 'ਚ ਉਹਨਾਂ ਨੇ ਹਾਟ ਲੱਗਣ ਲਈ ਕਾਫੀ ਅੰਗ ਪ੍ਰਦਰਸ਼ਨ ਕੀਤਾ ਸੀ। ਪਰ ਹੁਣ 'ਕਮਬਖਤ ਇਸ਼ਕ' ਦੇਖਣ ਤੋਂ ਬਾਅਦ ਕੈਟਰੀਨਾ ਕਰੀਨਾ ਦੀ ਪ੍ਰਸ਼ੰਸਕ ਬਣ ਗਈ ਹੈ ਅਤੇ

Date:2009-07-14 Time:00:01:29

ਹੁਣ ਹੋਵੇਗੀ ਬੁਸ਼ ਪ੍ਰਸ਼ਾਸਨ ਦੀ ਜਾਂਚ

ਵਾਸ਼ਿੰਗਟਨ- ਅਮਰੀਕਾ ਦੇ ਅਟਾਰਨੀ ਜਰਨਲ ਐਰਿਕ ਹੋਲਡਨ ਨੇ ਕਿਹਾ ਕਿ ਉਹ ਪਿਛਲੇ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਦੇ ਪ੍ਰਸ਼ਾਸਨ ਅਤੇ ਅਮਰੀਕੀ ਖੁਫ਼ੀਆ ਜਾਂਚ ਏਜੰਸੀ ਸੀਆਈਏ ਉੱਤੇ ਉਸ ਦੌਰਾਨ ਸ਼ੱਕੀ ਅੱਤਵਾਦੀਆਂ ਤੋਂ ਪੁੱਛਗਿੱਛ ਦੇ ਸਖ਼ਤ ਅਤੇ ਗੈਰ ਮਨੁੱਖਤਾਵਾਦੀ ਤਰੀਕਿਆਂ ਦੀ ਜਾਂਚ ਦੇ ਲਈ ਫੌਜਦਾਰੀ ਵਕੀਲ ਨੂੰ ਨਿਯੁਕਤ ਕਰਨ ਉੱਤੇ ਗੰਭੀਰਤਾ ਨਾਲ ਸੋਚ ਰਹੇ ਹਨ।

Date:2009-07-14 Time:00:01:29

ਧਰਮ ਪਰਿਵਰਤਨ ਮੁੱਦੇ 'ਤੇ ਸਿੱਖ ਪਰਿਵਾਰ ਹਾਰਿਆ

ਕੁਆਲੰਲਾਪੁਰ-ਮਲੇਸ਼ੀਆ ਦੀ ਇੱਕ ਅਦਾਲਤ ਨੇ ਸਿੱਖ ਪਰਿਵਾਰ ਦੁਆਰਾ ਦਾਇਰ ਉਸ ਸਮੀਖਿਆ ਯਾਚਿਕਾ ਨੂੰ ਖਾਰਿਜ਼ ਕਰ ਦਿੱਤਾ ਹੈ,ਜਿਸ ਵਿੱਚ ਦੀਵਾਨੀ ਅਦਾਲਤ ਦੇ ਇੱਕ ਫ਼ੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ।

Date:2009-07-14 Time:00:01:29

ਪ੍ਰੋ.ਸੱਭਰਵਾਲ ਹੱਤਿਆਕਾਂਡ ਦੇ ਸਾਰੇ ਆਰੋਪੀ ਬਰੀ

ਨਾਗਪੁਰ-ਮੱਧਪ੍ਰਦੇਸ਼ ਦੇ ਉਜੈਨ 'ਚ ਪ੍ਰੋਫੈਸਰ ਸਭਰਵਾਲ ਹੱਤਿਆਕਾਂਡ ਦੇ ਲੱਗਭਗ ਤਿੰਨ ਸਾਲ ਬਾਅਦ ਇੱਥੋਂ ਦੀ ਇੱਕ ਅਦਾਲਤ ਨੇ ਮਾਮਲੇ ਦੇ ਸਾਰੇ ਛੇ ਆਰੋਪੀਆਂ ਨੂੰ ਸਬੂਤ ਦੀ ਕਮੀ 'ਚ ਬਰੀ ਕਰ ਦਿੱਤਾ।

Date:2009-07-14 Time:00:01:29

ਕੋਰਸ ਤਿਆਰ ਕਰਨ ਨੂੰ ਪ੍ਰੋਤਸਾਹਨ:ਸਿੱਬਲ

ਨਵੀਂ ਦਿੱਲੀ-ਉੱਚ ਸਿੱਖਿਆ ਦੇ ਖੇਤਰ 'ਚ ਸੁਧਾਰ 'ਤੇ ਯਸ਼ਪਾਲ ਸੰਮਤੀ ਦੀ ਰਿਪੋਰਟ 'ਤੇ ਆਪਣੇ ਪਹਿਲਾਂ ਦੇ ਰੁੱਖ ਤੋਂ ਪਿੱਛੇ ਹੱਟਦੇ ਹੋਏ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਸੋਮਵਾਰ ਨੂੰ ਕਿਹਾ ਹੈ ਕਿ ਸਰਕਾਰ ਦਾ ਇਰਾਦਾ ਪੂਰ੍ਹੇ ਦੇਸ਼ 'ਚ ਸਮਾਨ ਪਾਠਕ੍ਰਮ 'ਤੇ ਜ਼ੋਰ ਦੇਣ ਦੀ ਬਜਾਏ ਯੂਨੀਵਰਸਿਟੀਆਂ ਨੂੰ ਅਪਣਾ ਕੋਰਸ ਤਿਆਰ ਕਰਨ ਨੂੰ ਪ੍ਰੋਤਸਾਹਨ ਦੇਣਾ ਹੈ।

Date:2009-07-14 Time:00:01:29

ਨਕਸਲਵਾਦ ਹੁਣ ਕੌਮੀ ਸਮੱਸਿਆ : ਨੀਤੀਸ਼

ਪਟਨਾ- ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਨਕਸਲਵਾਦ ਨੂੰ ਇੱਕ ਰਾਸ਼ਟਰੀ ਸਮੱਸਿਆ ਦੱਸਦਿਆਂ ਕਿਹਾ ਕਿ ਇਸਦਾ ਸਭ ਤੋਂ ਵੱਡਾ ਕਾਰਣ ਭ੍ਰਿਸ਼ਟਾਚਾਰ ਹੈ।

Date:2009-07-14 Time:00:01:29

ਸਿੱਖ ਵਿਰੋਧੀ ਦੰਗਿਆਂ ਦੇ ਅਹਿਮ ਗਵਾਹ ਦੀ ਮੌਤ

ਨਵੀਂ ਦਿੱਲੀ-ਸਾਲ 1984 ਦੇ ਸਿੱਖ ਵਿਰੋਧੀ ਦੰਗੇ ਦੇ ਅਹਿਮ ਗਵਾਹ ਦੀ ਸੋਮਵਾਰ ਨੂੰ ਦਿਲ ਦਾ ਦੌਰਾ ਪੈਣ ਨਾਲ ਏਮਜ਼ 'ਚ ਮੌਤ ਹੋ ਗਈ ਹੈ।ਸੀਬੀਆਈ ਨੇ ਪਿੱਛਲੇ ਸਾਲ ਨਿਊਯਾਰਕ 'ਚ ਉਸਦਾ ਬਿਆਨ ਦਰਜ਼ ਕੀਤਾ ਸੀ।

Date:2009-07-14 Time:00:01:29


1   2  

page no.2

Select news date :

31 - 7 - 2009
30 - 7 - 2009
29 - 7 - 2009
28 - 7 - 2009
27 - 7 - 2009
26 - 7 - 2009
25 - 7 - 2009
24 - 7 - 2009
23 - 7 - 2009
22 - 7 - 2009
21 - 7 - 2009
20 - 7 - 2009
19 - 7 - 2009
18 - 7 - 2009
17 - 7 - 2009
16 - 7 - 2009
15 - 7 - 2009
14 - 7 - 2009
13 - 7 - 2009
12 - 7 - 2009
11 - 7 - 2009
10 - 7 - 2009
9 - 7 - 2009
8 - 7 - 2009
7 - 7 - 2009
6 - 7 - 2009
5 - 7 - 2009
4 - 7 - 2009
3 - 7 - 2009
2 - 7 - 2009
1 - 7 - 2009