Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 14 - 7 - 2009
ਅਭਿਨੇਤਰੀ ਪ੍ਰਿਅੰਕਾ ਚੋਪੜਾ ਦੀਆਂ ਅੱਖਾਂ 'ਚ ਇਨਫੈਕਸ਼ਨ ਹੋ ਗਿਆ ਹੈ ਜਿਸ ਕਾਰਨ ਉਹ ਯਸ਼ਰਾਜ ਫ਼ਿਲਮਸ ਦੇ ਬੈਨਰ ਹੇਠ ਬਣ ਰਹੀ ਫ਼ਿਲਮ 'ਪਿਆਰ ਇੰਪਾਸੀਬਲ' ਦੀ ਸ਼ੂਟਿੰਗ ਵੀ ਨਹੀਂ ਕਰ ਪਾ ਰਹੀ। ਪ੍ਰਿਅੰਕਾ ਦੇ ਇਕ ਸੂਤਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਡਾਕਟਰ ਕੋਲ ਅੱਖਾਂ ਦਿਖਾਉਣ ਗਈ ਸੀ। ਡਾਕਟਰ ਨੇ ਉਸ ਨੂੰ ਕੁਝ ਡ੍ਰਾਪ ਦਿੱਤੇ ਹਨ ਜਿਨ੍ਹਾਂ ਨੂੰ ਉਹ ਅੱਖਾਂ 'ਚ ਪਾ ਰਹੀ ਹੈ। ਜ਼ਿਕਰਯੋਗ ਹੈ ਕਿ 'ਪਿਆਰ ਇੰਪਾਸੀਬਲ' ਵਿਚ ਪ੍ਰਿਅੰਕਾ ਦੇ ਨਾਲ ਉਦੈ ਚੋਪੜਾ ਪ੍ਰਮੁੱਖ ਭੂਮਿਕਾ 'ਚ ਹਨ। Date:2009-07-14 Time:00:01:33
ਅਭਿਨੇਤਾ ਸੈਫ ਅਲੀ ਖ਼ਾਨ ਦਾ ਕਹਿਣਾ ਹੈ ਕਿ ਫ਼ਿਲਮ 'ਲਵ ਆਜ ਕੱਲ੍ਹ' ਵਿਚ ਸਿੱਖ ਨੌਜਵਾਨ ਦੀ ਭੂਮਿਕਾ ਨਿਭਾਉਣੀ ਇਕ ਜ਼ਿੰਮੇਵਾਰੀ ਭਰਿਆ ਕੰਮ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੈਫ ਨੇ ਕਿਹਾ ਕਿ ਤੁਹਾਨੂੰ ਕੁਝ ਕਿਰਦਾਰ ਨਿਭਾਉਂਦੇ ਸਮੇਂ ਇਸ ਗੱਲ ਦਾ ਖਿਆਲ ਰੱਖਣਾ ਪੈਂਦਾ ਹੈ ਕਿ ਇਸ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ। ਸੈਫ ਨੇ ਕਿਹਾ ਕਿ ਉਸਨੇ ਪੂਰੀ ਸੰਵੇਦਨਸ਼ੀਲਤਾ ਨਾਲ ਇਕ ਸਿੱਖ ਨੌਜਵਾਨ ਦਾ ਕਿਰਦਾਰ ਨਿਭਾਇਆ ਹੈ। 'ਛੋਟੇ ਨਵਾਬ' ਨੇ ਕਿਹਾ ਕਿ ਇਸ ਦੌਰਾਨ ਪਰੰਪਰਾਵਾਂ ਅਤੇ ਹੋਰਨਾਂ ਦੂਜੀਆਂ ਗੱਲਾਂ ਦਾ ਪੂਰਾ ਖਿਆਲ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ 'ਲਵ ਆਜ ਕੱਲ੍ਹ' ਦਾ ਨਿਰਦੇਸ਼ਨ ਇਮਤਿਆਜ਼ ਅਲੀ ਨੇ ਕੀਤਾ ਹੈ ਅਤੇ ਇਹ ਫ਼ਿਲਮ 31 ਜੁਲਾਈ ਨੂੰ ਰਿਲੀਜ਼ ਹੋਵੇਗੀ। ਸੈਫ ਇਸ ਫ਼ਿਲਮ ਦੇ ਨਿਰਮਾਤਾ ਵੀ ਹਨ। Date:2009-07-14 Time:00:01:33
ਟੀ-20 ਕ੍ਰਿਕੇਟ ਦੇ ਜਾਦੂ ਤੋਂ ਬਾਲੀਵੁੱਡ ਵਾਲੇ ਵੀ ਬਚ ਨਹੀਂ ਸਕੇ ਹਨ। ਕ੍ਰਿਕੇਟ ਦੇ ਇਸ ਨਵੇਂ ਸੰਸਕਰਨ ਨੇ ਵਿਦਿਆ ਬਾਲਨ ਨੂੰ ਵੀ ਪ੍ਰਭਾਵਿਤ ਕੀਤਾ ਹੈ। ਵਿਦਿਆ ਬਾਲਨ ਟੀ-20 ਕ੍ਰਿਕੇਟ ਦੇਖਦੀ ਹੈ। ਹਾਲ ਹੀ ਵਿੱਚ ਸਪੰਨ ਵਿਸ਼ਵ ਕੱਪ ਅਤੇ ਆਈਪੀਐਲ ਮੁਕਾਬਲੇ ਦਾ ਮਜਾ ਵਿਦਿਆ ਨੇ ਲਿਆ। ਜਿੱਥੋਂ ਤੱਕ ਪਸੰਦੀਦੀ ਕ੍ਰਿਕੇਟਰ ਦੀ ਗੱਲ ਹੈ ਤਾਂ ਵਿਦਿਆ ਨੂੰ ਜ਼ਹੀਰ ਖਾਨ ਬਹੁਤ ਪਸੰਦ ਹੈ। ਵਿਦਿਆ ਜ਼ਹੀਰ ਨੂੰ ਹੌਟੇਸਟ ਕ੍ਰਿਕੇਟਰ ਮੰਨਦੀ ਹੈ। ਵਿਦਿਆ ਦੇ ਮੁਤਾਬਿਕ ਜ਼ਹੀਰ ਮੈਦਾਨ 'ਤੇ ਖਾਮੋਸ਼ ਰਹਿੰਦੇ ਹਨ ਅਤੇ ਆਪਣੇ ਪ੍ਰਦਰਸ਼ਨ ਰਾਹੀਂ ਬੋਲਦੇ ਹਨ। ਨਾਲ ਹੀ ਉਹ ਮਾਨਸਿਕ ਰੂਪ ਨਾਲ ਮਜ਼ਬੂਤ ਖਿਡਾਰੀ ਹਨ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਵਿਦਿਆ ਦੀ ਤਾਰੀਫ ਨਾਲ ਜ਼ਹੀਰ ਹੋਰ ਚੰਗਾ ਖੇਡਣ ਲਈ ਪ੍ਰੇਰਿਤ ਹੋਣਗੇ। Date:2009-07-14 Time:00:01:33
ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੁਆਰਾ ਭਾਰਤ ਨੂੰ ਆਊਟਸੋਰਸਿੰਗ 'ਤੇ ਰੋਕ ਲਗਾਉਣ ਦੇ ਬਾਵਜੂਦ ਹੋਰ ਦੇਸ਼ਾਂ ਦੀਆਂ ਆਈਟੀ ਅਤੇ ਬੈਂਕ ਆਫਿਸ ਕੰਮਾਂ ਦੀ ਆਊਟਸੋਰਸਿੰਗ ਚਾਹੁਣ ਵਾਲੀਆਂ ਕੰਪਨੀਆਂ ਲਈ ਭਾਰਤ ਅਜੇ ਵੀ ਪਸੰਦੀਦਾ ਸਥਾਨ ਬਣਿਆ ਹੋਇਆ ਹੈ। Date:2009-07-14 Time:00:01:31
ਨਵੀਂ ਦਿੱਲੀ - ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਫ੍ਰਾਂਸ ਦੇ ਦੌਰੇ ਦੌਰਾਨ ਰੱਖਿਆ ਸਕਤੱਰ ਵਿਜੇ ਸਿੰਘ ਵੀ ਉਹਨਾਂ ਨਾਲ ਜਾ ਰਹੇ ਹਨ ਜਿਸ ਤੋਂ ਇਸ ਚਰਚਾ ਨੂੰ ਬਲ ਮਿਲਿਆ ਹੈ ਕਿ ਭਾਰਤ-ਫ੍ਰਾਂਸ ਰੱਖਿਆ ਸੌਦਿਆਂ ਉੱਪਰ ਵੀ ਇਸ ਦੌਰਾਨ ਵਿਚਾਰ ਵਟਾਂਦਰਾ ਹੋ ਸਕਦਾ ਹੈ। Date:2009-07-14 Time:00:01:31
ਨਵੀਂ ਦਿੱਲੀ- ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਐੱਸ ਜੈਪਾਲ ਰੈੱਡੀ ਨੇ ਕਿਹਾ ਹੈ ਕਿ ਦਿੱਲੀ ਦੀ ਮੁੱਖ ਮੰਤਰੀ ਨੇ ਦਿੱਲੀ ਮੈਟਰੋ ਰੇਲ ਪ੍ਰੋਜੈਕਟ ਦੇ ਪ੍ਰਬੰਧ ਨਿਦੇਸ਼ਕ ਈ. ਸ਼੍ਰੀਧਰਨ ਦਾ ਅਸਤੀਫ਼ਾ ਨਾਮੰਜ਼ੂਰ ਕਰ ਦਿੱਤਾ ਹੈ। Date:2009-07-14 Time:00:01:31
ਨਵੀਂ ਦਿੱਲੀ - ਪੂਰੇ ਦੇਸ਼ ਵਿੱਚ ਹੁਣ ਟਾਈਗਰਾਂ ਦੀ ਕੁੱਲ ਸੰਖਿਆ ਕੇਵਲ 1411 ਰਹਿ ਗਈ ਹੈ ਅਤੇ 17 ਟਾਈਗਰ ਬਹੁਲ ਰਾਜਾਂ ਵਿੱਚ ਸਭ ਤੋਂ ਜਿਆਦਾ 601 ਮੱਧ ਭਾਰਤ ਅਤੇ ਪੂਰਬੀ ਘਾਟ ਇਲਾਕਿਆਂ ਵਿੱਚ ਹਨ। Date:2009-07-14 Time:00:01:31
ਢਾਕਾ - ਬੰਗਲਾਦੇਸ਼ ਸਰਕਾਰ ਨੇ ਦੇਸ਼ ਵਿੱਚ ਕੱਟੜ ਇਸਲਾਮੀ ਸੰਗਠਨਾਂ ਦੇ ਵੱਧਦੇ ਖਤਰਿਆਂ ਦੇ ਮੱਦੇਨਜ਼ਰ ਅੱਤਵਾਦ ਨਾਲ ਮੁਕਾਬਲਾ ਕਰਨ ਦੇ ਲਈ ਇੱਕ ਉੱਚ ਸਿਖਲਾਈ ਪ੍ਰਾਪਤ ਵਿਸ਼ੇਸ਼ ਬਲ ਗਠਿਤ ਕਰਨ ਦੀ ਯੋਜਨਾ ਬਣਾਈ ਹੈ। Date:2009-07-14 Time:00:01:31
ਮੁੰਬਈ-ਭਾਰਤੀ ਸ਼ੇਅਰ ਬਜ਼ਾਰਾਂ 'ਚ ਸੋਮਵਾਰ ਨੂੰ ਵੀ ਗਿਰਾਵਟ ਦਾ ਮਾਹੌਲ ਜ਼ਾਰੀ ਰਿਹਾ,ਹਾਲਾਂਕਿ ਸ਼ੁਰੂਆਤੀ ਕਾਰੋਬਾਰ ਦੌਰਾਨ ਹੋਈ ਤੇਜ਼ ਗਿਰਾਵਟ ਦੀ ਭਰਪਾਈ ਬਜ਼ਾਰ ਦੇ ਬੰਦ ਹੁੰਦੇ-ਹੁੰਦੇ ਹੋ ਗਏ।ਅੱਜ ਸੰਸੈਕਸ 104 ਅੰਕਾਂ ਦੀ ਗਿਰਾਵਟ ਦੇ ਨਾਲ 13400 ਦੇ ਸਤਰ 'ਤੇ ਬੰਦ ਹੋਇਆ,ਜਦੋਂਕਿ ਨਿਫ਼ਟੀ 30 ਅੰਕ ਡਿੱਗਣ ਦੇ ਬਾਅਦ 3974 ਦੇ ਸਤਰ 'ਤੇ ਬੰਦ ਹੋਇਆ। Date:2009-07-14 Time:00:01:31
ਨਵੀਂ ਦਿੱਲੀ-ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐਫ਼ਆਈਆਈ) ਨੇ ਛੇ ਜੁਲਾਈ ਨੂੰ ਆਮ ਬੱਜਟ ਪੇਸ਼ ਦੇ ਬਾਅਦ ਤੋਂ ਹੁਣ ਤੱਕ ਸ਼ੇਅਰ ਬਜ਼ਾਰਾਂ 'ਚ 3500 ਕਰੋੜ ਰੁੱਪਏ ਦਾ ਨਿਵੇਸ਼ ਕਰ ਚੁੱਕੇ ਹਾਂ। Date:2009-07-14 Time:00:01:31
ਕਲਕੱਤਾ-ਭਾਰਤੀ ਸਟੇਟ ਬੈਂਕ (ਐਸਬੀਆਈ) ਦੇ ਪ੍ਰਧਾਨ ਓ.ਪੀ.ਭੱਟ ਨੇ ਪੱਛਮੀ ਬੰਗਾਲ 'ਚ ਦੱਖਣੀ 24 ਪਰਗਨਾ ਜਿਲ੍ਹੇ ਦੇ ਨਰਿੰਦਰਪੁਰ 'ਚ ਐਸਬੀਆਈ ਦੀ 11850ਵੀਂ ਸ਼ਾਖਾ ਦਾ ਅੱਜ ਉਦਘਾਟਨ ਕੀਤਾ।ਵਿੱਤ ਮੰਤਰੀ ਪ੍ਰਣਬ ਮੁਖਰਜ਼ੀ ਨੇ ਕੱਲ੍ਹ ਮੁਰਸ਼ਿਦਾਬਾਦ ਜਿਲ੍ਹੇ ਦੇ ਜੰਗੀਪੁਰ 'ਚ ਦੇਸ਼ ਭਰ 'ਚ ਇਸੇ ਬੈਂਕ ਦੀ 154 ਸ਼ਾਖਾਵਾਂ ਦਾ ਰਿਮੋਟ ਨਾਲ ਇਕੱਠੇ ਉਦਘਾਟਨ ਕੀਤਾ ਸੀ। Date:2009-07-14 Time:00:01:30
ਨਵੀਂ ਦਿੱਲੀ-ਚਾਵਲ ਪ੍ਰਸੰਸਕਰਣ ਖੇਤਰ ਦੀ ਕੰਪਨੀ ਆਰਈਆਈ ਐਗਰੋ ਲਿਮਿਟੇਡ ਨੇ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ 41 ਕਰੋੜ 58 ਲੱਖ ਰੁੱਪਏ ਦਾ ਸ਼ੁੱਧ ਲਾਭ ਹਾਸਿਲ ਕੀਤਾ ਹੈ,ਜੋ ਇਸ ਤੋਂ ਪਿੱਛਲੇ ਵਿੱਤੀ ਸਾਲ ਦੀ ਅਲੋਚਯ ਅੱਵਧੀ 'ਚ 34 ਕਰੋੜ 42 ਲੱਖ ਰੁੱਪਏ ਦੀ ਤੁਲਨਾ 'ਚ 21 ਪ੍ਰਤਿਸ਼ਤ ਜ਼ਿਆਦਾ ਹੈ। Date:2009-07-14 Time:00:01:30
ਪਾਕਿਸਤਾਨ-ਪਾਕਿਸਤਾਨ ਦੇ ਪੰਜਾਬ ਪ੍ਰਾਂਤ 'ਚ ਖਾਨੇਵਾਲ ਦੇ ਮੀਆਂ ਚਾਨੂ ਕਸਬੇ 'ਚ ਸੋਮਵਾਰ ਨੂੰ ਹੋਏ ਭਿਆਨਕ ਬੰਬ ਵਿਸਫ਼ੋਟ 'ਚ 15 ਲੋਕਾਂ ਦੀ ਮੌਤ ਹੋ ਗਈ ਅਤੇ ਲੱਗਭਗ 70 ਹੋਰ ਜ਼ਖਮੀ ਹੋ ਗਏ। Date:2009-07-14 Time:00:01:30
ਮੁੰਬਈ-ਸ਼ਿਵਸੈਨਾ ਨੇ ਸੋਮਵਾਰ ਨੂੰ ਮਹਾਰਾਸ਼ਟਰ ਗ੍ਰਹਿ ਅਤੇ ਖੇਤਰੀ ਵਿਕਾਸ ਅਥਾਰਟੀ (ਮਿਹਾਡਾ) ਦਫ਼ਤਰ ਦੇ ਸਾਹਮਣੇ ਮੋਰਚਾ ਕੱਢਿਆ ਅਤੇ ਮਰਾਠੀ ਲੋਕਾਂ ਦੇ ਘਰ ਦੀ ਸਮੱਸਿਆ ਰੈਲੀ ਨੂੰ ਸੰਬੋਧਤ ਕੀਤਾ। Date:2009-07-14 Time:00:01:30
ਪਾਂਪਲੋਨਾ-ਸਪੇਨ ਦੇ ਪਾਂਪਲੋਨਾ 'ਚ ਸੋਮਵਾਰ ਨੂੰ ਸਾਂਡਾ ਦੀ ਲੜਾਈ 'ਚ ਤਿੰਨ ਲੋਕ ਜ਼ਖਮੀ ਹੋ ਗਏ। Date:2009-07-14 Time:00:01:30
ਵਾਸ਼ਿੰਗਟਨ-ਅਮਰੀਕਾ ਦੀ ਖੁਫ਼ੀਆ ਏਜੰਸੀ ਸੀਆਈਏ ਨੇ ਸਾਬਕਾ ਉੱਪਰਾਸ਼ਟਰਪਤੀ ਡਿਕ ਚੇਨੀ ਦੇ ਨਿਰਦੇਸ਼ 'ਤੇ ਅਲ ਕਾਇਦਾ ਦੇ ਉੱਚ ਨੇਤਾਵਾਂ ਨੂੰ ਫੜ੍ਹਨ ਜਾਂ ਮਾਰਨ ਦੀ ਯੋਜਨਾ ਬਣਾਈ ਸੀ,ਜਿਸ ਦੇ ਬਾਰੇ 'ਚ ਅਮਰੀਕੀ ਕਾਂਗਰਸ ਨੂੰ ਕੁੱਝ ਨਹੀਂ ਦੱਸਿਆ ਗਿਆ ਸੀ। Date:2009-07-14 Time:00:01:30
ਨਵੀਂ ਦਿੱਲੀ-ਸਾਲ 1984 ਦੇ ਸਿੱਖ ਵਿਰੋਧੀ ਦੰਗੇ ਦੇ ਅਹਿਮ ਗਵਾਹ ਦੀ ਸੋਮਵਾਰ ਨੂੰ ਦਿਲ ਦਾ ਦੌਰਾ ਪੈਣ ਨਾਲ ਏਮਜ਼ 'ਚ ਮੌਤ ਹੋ ਗਈ ਹੈ।ਸੀਬੀਆਈ ਨੇ ਪਿੱਛਲੇ ਸਾਲ ਨਿਊਯਾਰਕ 'ਚ ਉਸਦਾ ਬਿਆਨ ਦਰਜ਼ ਕੀਤਾ ਸੀ। Date:2009-07-14 Time:00:01:30
ਵਿਨੋਦ ਖੰਨਾ ਦੇ ਬੇਟੇ ਅਕਸ਼ੈ ਖੰਨਾ ਅਜੇ ਤੱਕ ਕੁੰਵਾਰੇ ਹਨ ਅਤੇ ਉਹਨਾਂ ਦੇ ਨਜ਼ਦੀਕੀ ਲੋਕ ਚਾਹੁੰਦੇ ਹਨ ਕਿ ਉਹਨਾਂ ਨੂੰ ਵਿਆਹ ਦੇ ਬੰਧਨ 'ਚ ਬੰਨ੍ਹ ਜਾਣਾ ਚਾਹੀਦਾ ਹੈ। ਪਰ ਅਕਸ਼ੈ ਖੰਨਾ ਨੂੰ ਵਿਆਹ ਦੇ ਨਾਮ ਤੋਂ ਹੀ ਬੁਖਾਰ ਚੜ੍ਹ ਜਾਂਦਾ ਹੈ। ਇਸ ਪ੍ਰਤਿਭਾਸ਼ਾਲੀ ਅਭਿਨੇਤਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਵਿਆਹ 'ਤੇ ਯਕੀਨ ਨਹੀਂ ਹੈ। ਕਿਉਂ ਨਹੀਂ ਹੈ? ਇਸਦਾ ਜਵਾਬ ਉਹਨਾਂ ਕੋਲ ਵੀ ਨਹੀਂ ਹੈ। ਫਿਲਮ ਇੰਡਸਟਰੀ ਵਿੱਚ ਖੂਬਸੂਰਤ ਨਾਇਕਾਵਾਂ ਦੇ ਨਾਲ ਕੰਮ ਕਰਨ ਦੇ ਬਾਵਜੂਦ ਉਹਨਾਂ ਦਾ ਨਾਮ ਅਜੇ ਤੱਕ ਕਿਸੇ ਨਾਲ ਨਹੀਂ ਜੁੜਿਆ। ਸ਼ਾਇਦ ਅਕਸ਼ੈ ਨੂੰ ਇਹ ਡਰ ਹੈ ਕਿ ਵਿਆਹ ਤੋਂ ਬਾਅਦ ਉਹ ਆਪਣੀ ਅਜ਼ਾਦੀ ਗੁਆ ਲੈਣਗੇ। Date:2009-07-14 Time:00:01:30
ਮਲਿਕਾ ਸ਼ੇਰਾਵਤ ਸਿਰਫ਼ ਭਾਰਤ ਵਿੱਚ ਹੀ ਨਹੀਂ, ਵਿਦੇਸ਼ ਵਿੱਚ ਵੀ ਓਨੀ ਹੀ ਲੋਕਪ੍ਰਿਅ ਹੈ। ਉਹਨਾਂ ਦੀ ਫਿਲਮ ਚੱਲੇ ਜਾਂ ਨਾ ਚੱਲੇ ਲੋਕ ਉਹਨਾਂ ਦੇ ਦੀਵਾਨੇ ਹਨ। ਹਾਲੀਵੁੱਡ ਵਿੱਚ ਵੀ ਮਲਿਕਾ ਨੂੰ ਹਾਟ ਅਤੇ ਸੈਕਸੀ ਮੰਨਿਆ ਜਾਂਦਾ ਹੈ। ਕਈ ਲੋਕ ਅਜਿਹੇ ਹਨ ਜੋ ਹਿੰਦੀ ਫਿਲਮਾਂ ਤੋਂ ਜਿਆਦਾ ਜਾਣੂ ਨਹੀਂ ਹਨ, ਪਰ ਮਲਿਕਾ ਸ਼ੇਰਾਵਤ ਨੂੰ ਜਰੂਰ ਜਾਣਦੇ ਹਨ। ਹਾਲੀਵੁੱਡ ਦੀ ਨਿਰਦੇਸ਼ਕ ਜੈਨੀਫਰ ਲਿੰਚ ਦੀ 'ਹਿਸਸ' ਵਿੱਚ ਮਲਿਕਾ ਅਭਿਨੈ ਕਰ ਰਹੀ ਹੈ। ਉਹਨਾਂ ਦੇ ਨਾਮ 'ਤੇ ਮਿਲਕਸ਼ੇਕ ਮਿਲਦਾ ਹੈ। ਉਹਨਾਂ ਨੂੰ ਇਸੇ ਲੋਕਪ੍ਰਿਅਤਾ ਨੂੰ ਧਿਆਨ ਵਿੱਚ ਰੱਖਦੇ ਹੋਏ 14 ਜੁਲਾਈ ਨੂੰ ਸੇਨ ਫ੍ਰਾਂਸਿਸਕੋ ਸਥਿਤ ਟਵਿਟਰ ਦੇ ਹੈਡਕੁਆਟਰ 'ਤੇ ਉਹਨਾਂ ਨੂੰ ਬੁਲਾਇਆ ਗਿਆ ਹੈ। ਮਲਿਕਾ ਅਜਿਹੀ ਪਹਿਲੀ ਭਾਰਤੀ ਸਟਾਰ ਹੈ, ਜਿਸ ਨੂੰ ਇਸ ਤਰ੍ਹਾਂ ਦਾ ਸੱਦਾ ਮਿਲਿਆ ਹੈ। ਆਪ Date:2009-07-14 Time:00:01:30
ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ 'ਮਾਰਨਿੰਗ ਵਾਕ' ਤੋਂ ਨਰਗਿਸ ਦੀ ਹਿੰਦੀ ਫਿਲਮਾਂ ਵਿੱਚ ਵਾਪਸੀ ਹੋਈ। ਨਰਗਿਸ ਇਸ ਤੋਂ ਪਹਿਲਾਂ ਪ੍ਰਿਅਦਰਸ਼ਨ ਦੀ ਫਿਲਮ 'ਗਰਮ ਮਸਾਲਾ' ਵਿੱਚ ਅਕਸ਼ੈ ਕੁਮਾਰ ਅਤੇ ਜਾਨ ਅਬ੍ਰਾਹਮ ਨਾਲ ਦਿਖਾਈ ਦਿੱਤੀ ਸੀ। ਫਿਰ ਇਸ ਫਿਲਮ ਤੋਂ ਬਾਅਦ ਉਹ ਕਿੱਥੇ ਗਾਇਬ ਹੋ ਗਈ ਸੀ? ਨਰਗਿਸ ਦਾ ਕਹਿਣਾ ਹੈ ਕਿ ਉਹ ਦੱਖਣ ਭਾਰਤੀ ਫਿਲਮਾਂ ਵਿੱਚ ਬਿਜ਼ੀ ਹੋ ਗਈ ਸੀ, ਕਿਉਂਕਿ ਹਿੰਦੀ ਫਿਲਮਾਂ ਦੇ ਪ੍ਰਸਤਾਵ ਉਹਨਾਂ ਨੂੰ ਪਸੰਦ ਨਹੀਂ ਆਏ ਸਨ। ਹੁਣ ਉਹਨਾਂ ਨੂੰ ਬਿਹਤਰ ਪ੍ਰਸਤਾਵ ਮਿਲ ਰਹੇ ਹਨ। ਨਰਗਿਸ ਨੇ ਰਾਜੀਵ ਕੁਮਾਰ ਦੀ ਫਿਲਮ 'ਕੁਸ਼ਤੀ' ਵੀ ਸਾਈਨ ਕੀਤੀ ਹੈ। ਰਾਜੀਵ, ਪ੍ਰਿਅਦਰਸ਼ਨ ਦੇ ਸਹਾਇਕ ਰਹਿ ਚੁੱਕੇ ਹਨ। ਨਰਗਿਸ ਦਾ ਮੰਨਣਾ ਹੈ ਕਿ ਤੇਜੀ ਨਾਲ ਭੱਜਣ ਦੀ ਬਜਾਏ ਹੌਲੀ ਚੱਲਣਾ ਬਿਹਤਰ ਰਹਿੰਦਾ ਹੈ। Date:2009-07-14 Time:00:01:30
ਇਸ਼ਾਨ ਖੇਤਰ ਵਿੱਚ ਬਾਥਰੂਮ ਦਾ ਨਿਰਮਾਣ ਨਾ ਕਰਵਾਉ। ਜੇਕਰ ਉੱਥੇ ਬਾਥਰੂਮ ਹੈ ਤਾਂ ਨਕਰਾਤਮਿਕ ਊਰਜਾ ਘੱਟ ਕਰਨ ਲਈ ਪਲਾਸਟਿਕ ਦੀ ਬਾਲਟੀ ਵਿੱਚ ਖੜਾ ਨਮਕ ਭਰ ਕੇ ਉਸ ਨੂੰ ਬਾਥਰੂਮ ਵਿੱਚ ਰੱਖ ਦਉ। ਕਈ ਦਿਨਾਂ ਬਾਅਦ ਜਦੋਂ ਨਮਕ ਕਾਲਾ ਪੈ ਜਾਵੇ ਤਾਂ ਉਸ ਨੂੰ ਬਦਲ ਦਉ। Date:2009-07-14 Time:00:01:30
ਲਖਨਊ - ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਭਾਜਪਾ ਐਮਪੀ ਵਰੁਣ ਗਾਂਧੀ ਖਿਲਾਫ ਮਾਮਲਾ ਚਲਾਏ ਜਾਣ ਦੀ ਇਜ਼ਾਜ਼ਤ ਦਿੱਤੇ ਜਾਣ ਮਗਰੋਂ ਪੀਲੀਭੀਤ ਪੁਲਿਸ ਉਹਨਾਂ ਖਿਲਾਫ ਆਰੋਪ ਪੱਤਰ ਦਾਖਲ ਕਰ ਸਕਦੀ ਹੈ। Date:2009-07-14 Time:00:01:30
ਲਖਨਊ- ਉੱਤਰ ਪ੍ਰਦੇਸ਼ ਵਿੱਚ ਹੁਣ ਵਿਆਹਾਂ ਵਿੱਚ ਕੈਦੀ ਵੀ ਬੈਂਡ ਵਾਜੇ ਵਜਾਉਣਗੇ। ਇਸਦੇ ਲਈ ਰਾਜ ਸਰਕਾਰ ਨੇ ਲਖਨਊ ਦੀ ਆਦਰਸ਼ ਜੇਲ੍ਹ ਵਿੱਚ ਕੈਦੀਆਂ ਨੂੰ ਬੈਂਡ ਵਜਾਉਣਾ ਸਿਖਾਉਣ ਦੇ ਲਈ 'ਮਾਸਟਰ ਟ੍ਰੇਨਰ' ਨਿਯੁਕਤ ਕੀਤੇ ਹਨ। Date:2009-07-14 Time:00:01:30
ਗਲਾਸਗੋ - ਐਸਐਸਪੀ ਚੌਰਸੀਆ ਬਾਰਕਲੇਜ਼ ਸਕਾਟਿਸ਼ ਓਪਨ ਗੋਲਫ ਟੂਰਨਾਮੈਂਟ ਵਿਚ 5 ਓਵਰ 76 ਦਾ ਸਕੋਰ ਬਨਾਉਂਦੇ ਹੋਏ 77ਵੇਂ ਸਥਾਨ 'ਤੇ ਜਾ ਪੁੱਜੇ ਹਨ। Date:2009-07-14 Time:00:01:30
ਨਰਬਰਗ੍ਰਿੰਗ - ਜਰਮਨੀ ਵਿਚ ਮਿਲੀ ਨਾਕਾਮੀ ਦੇ ਬਾਵਜੂਦ ਫੋਰਸ ਇੰਡੀਆ ਫਾਰਮੂਲਾ ਵਨ ਦੇ ਚੇਅਰ ਮੈਨ ਵਿਜੇ ਮਾਲਯਾ ਨੂੰ ਆਸ਼ਾਵਾਨ ਹਨ ਅਤੇ ਉਹਨਾਂ ਨੂੰ ਭਰੋਸਾ ਹੈ ਕਿ ਉਹਨਾਂ ਦੀ ਟੀਮ ਨੂੰ ਹੰਗਰੀ ਗ੍ਰਾਂ ਪ੍ਰੀ ਵਿਚ ਸਫਲਤਾ ਮਿਲੇਗੀ। Date:2009-07-14 Time:00:01:30
page no.1 |
Select news date : 31 - 7 - 2009 30 - 7 - 2009 29 - 7 - 2009 28 - 7 - 2009 27 - 7 - 2009 26 - 7 - 2009 25 - 7 - 2009 24 - 7 - 2009 23 - 7 - 2009 22 - 7 - 2009 21 - 7 - 2009 20 - 7 - 2009 19 - 7 - 2009 18 - 7 - 2009 17 - 7 - 2009 16 - 7 - 2009 15 - 7 - 2009 14 - 7 - 2009 13 - 7 - 2009 12 - 7 - 2009 11 - 7 - 2009 10 - 7 - 2009 9 - 7 - 2009 8 - 7 - 2009 7 - 7 - 2009 6 - 7 - 2009 5 - 7 - 2009 4 - 7 - 2009 3 - 7 - 2009 2 - 7 - 2009 1 - 7 - 2009 |