Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 12 - 7 - 2009
ਖੇਡਾਂ ਇਨਸਾਨ ਨੂੰ ਤਰੋਤਾਜਾ ਬਣਾਉਣ ਅਤੇ ਉਤਾਰ-ਚੜ੍ਹਾਅ ਵਿੱਚ ਜਿਉਣ ਦਾ ਸਲੀਕਾ ਸਿਖਾਉਂਦੀਆਂ ਹਨ। ਪ੍ਰਸਿੱਧ ਅਭਿਨੇਤਰੀ ਦੀਪਿਕਾ ਪਾਦੁਕੋਣ ਨੇ ਇਸ ਲਈ ਕਿਹਾ ਕਿ ਫਿਲਮੀ ਦੁਨੀਆ ਦੇ ਉਤਾਰ-ਚੜ੍ਹਾਅ ਉਹਨਾਂ ਨੂੰ ਜਿਆਦਾ ਪ੍ਰਭਾਵਿਤ ਨਹੀਂ ਕਰਦੇ। ਯਾਦ ਰਹੇ ਕਿ ਦੀਪਿਕਾ ਦੇ ਪਿਤਾ ਪ੍ਰਕਾਸ਼ ਪਾਦੁਕੋਣ ਦੇਸ਼ ਦੇ ਉੱਘੇ ਟੈਨਿਸ ਖਿਡਾਰੀ ਰਹੇ ਹਨ। ਖੁਦ ਦੀਪਿਕਾ ਵੀ ਰਾਜ ਪੱਧਰੀ ਖਿਡਾਰਣ ਰਹੀ ਹੈ। ਸੋ, ਫਿਲਮੀ ਕੰਮਕਾਜ ਨੂੰ ਵੀ ਉਹ ਖਿਡਾਰੀ ਭਾਵਨਾ ਨਾਲ ਦੇਖਦੀ ਹੈ। ਪਹਿਲੀ ਫਿਲਮ 'ਓਮ ਸ਼ਾਂਤੀ ਓਮ' ਤੋਂ ਉਹਨਾਂ ਨੂੰ ਖਾਸੀ ਲੋਕਪ੍ਰਿਅਤਾ ਮਿਲੀ ਅਤੇ ਕੁਝ ਸਮੇਂ ਤੱਕ ਉਹ ਮੀਡੀਆ ਵਿੱਚ ਛਾਈ ਵੀ ਰਹੀ। ਬਾਅਦ ਵਿੱਚ ਆਈ 'ਚਾਂਦਨੀ ਚੌਂਕ ਟੂ ਚਾਈਨਾ' ਉਸ ਤਰ੍ਹਾਂ ਦਾ ਕਮਾਲ ਨਹੀਂ ਕਰ ਸਕੀ। ਜਾਹਿਰ ਹੈ ਕਿ ਇੱਕ ਦਮ ਨਵੀਂਆਂ ਉਚਾਈਆਂ ਨੂੰ ਛੂਹਣ ਤੋਂ Date:2009-07-12 Time:00:00:19
ਅਹਿਮਦਾਬਾਦ - ਬੀਤੀ ਰਾਤ 9 ਹੋਰ ਵਿਅਕਤੀਆਂ ਦੀ ਮੌਤ ਹੋਣ ਨਾਲ ਅਹਿਮਦਾਬਾਦ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦੀ ਗਿਣਤੀ ਵੱਧ ਕੇ 122 ਹੋ ਗਈ।ਅਧਿਕਾਰੀਆਂ ਨੇ ਦੱਸਿਆ ਕਿ 122 ਲੋਕ ਮਾਰੇ ਗਏ ਹਨ ਜਦੋਂ ਕਿ 227 ਹੋਰਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। Date:2009-07-12 Time:00:00:17
ਨਵੀਂ ਦਿੱਲੀ- ਸਰਵਜਨਕ ਖੇਤਰ ਦੇ ਰਾਜਸਥਾਨ ਬੈਂਕ ਨੇ ਰਾਜਸਥਾਨ ਦੇ ਕਿਸਾਨਾਂ ਨੂੰ ਟਰੈਕਟਰ ਮੁਹੱਈਆ ਕਰਵਾਉਣ ਦੇ ਲਈ ਵਾਹਨ ਨਿਰਮਾਤਾ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਲਿਮੀਟੇਡ ਦੇ ਨਾਲ ਇੱਕ ਕਰਾਰ ਉੱਤੇ ਹਸਤਾਖ਼ਰ ਕੀਤੇ ਹਨ। Date:2009-07-12 Time:00:00:17
ਨਵੀਂ ਦਿੱਲੀ- ਨਿਰਮਾਣ ਖੇਤਰ ਦੀ ਮੋਹਰੀ ਕੰਪਨੀ ਗੈਮਨ ਇੰਡੀਆ ਲਿਮੀਟੇਡ ਨੇ ਵਿੱਤ ਵਰ੍ਹੇ 2008-09 ਵਿੱਚ 140 ਕਰੋੜ ਰੁਪਏ ਦਾ ਸ਼ੁੱਧ ਲਾਭ ਪ੍ਰਾਪਤ ਕੀਤਾ, ਜੋ ਇਸ ਤੋਂ ਪਿਛਲੇ ਵਿੱਤ ਵਰ੍ਹੇ ਵਿੱਚ 86 ਕਰੋੜ ਰੁਪਏ ਸੀ। Date:2009-07-12 Time:00:00:17
ਨਵੀਂ ਦਿੱਲੀ - ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਭਾਰਤ ਜੀਡੀਪੀ ਦੀ 8 ਤੋਂ 9 ਫੀਸਦੀ ਵਿਕਾਸ ਦਰ ਜ਼ਾਰੀ ਰੱਖ ਸਕਦਾ ਹੈ ਅਤੇ ਉਸ ਉੱਪਰ ਸੰਸਾਰਕ ਆਰਥਿਕ ਮੰਦੀ ਦਾ ਕੋਈ ਪ੍ਰਭਾਵ ਨਹੀਂ ਪੈ ਸਕਦਾ। Date:2009-07-12 Time:00:00:17
ਦੁਬਈ - ਸੋਮਾਲੀਆ ਦੇ ਬੋਸਾਸੋ ਤੱਟੀ ਸ਼ਹਿਰ ਤੋਂ ਇੱਕ ਮਾਲਵਾਹਕ ਜਾਹਜ ਨੂੰ ਇਸ ਦੇ ਚਾਲਕ ਦਲ ਦੇ 15 ਭਾਰਤੀ ਮੈਂਬਰਾਂ ਸਮੇਤ ਅਗਵਾ ਕਰ ਲਿਆ ਗਿਆ ਹੈ।ਇੱਕ ਮੀਡੀਆ ਰਿਪੋਰਟ ਨੇ ਉਕਤ ਜਾਣਕਾਰੀ ਦਿੱਤੀ। Date:2009-07-12 Time:00:00:17
ਨਵੀਂ ਦਿੱਲੀ - ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਪ੍ਰਸ਼ਾਸਨ ਦੀ ਪ੍ਰਕ੍ਰਿਆ ਵਿਚ ਹੋਰ ਬੁੱਧੀਜੀਵੀ ਅਤੇ ਮਾਹਰ ਸ਼ਾਮਲ ਕੀਤੇ ਜਾਣਗੇ ਪਰ ਨਾਲ ਹੀ ਇਹ ਵੀ ਸਾਫ ਕਰ ਦਿੱਤਾ ਕਿ ਇਸ ਦੇ ਕੋਈ ਬੁਰੇ ਪ੍ਰਭਾਵ ਨਹੀਂ ਪੈਣਗੇ। Date:2009-07-12 Time:00:00:17
ਨਵੀਂ ਦਿੱਲੀ - ਸਰਕਾਰ ਨੇ ਅੱਜ ਉੱਚ ਅਧਿਕਾਰ ਪ੍ਰਾਪਤ ਬੁਨਿਆਦੀ ਢਾਂਚੇ ਉੱਪਰ ਕੈਬਿਨੇਟ ਕਮੇਟੀ ਦਾਗਠਨ ਕੀਤਾ ਹੈ ਜਿਸ ਦੇ ਪ੍ਰਧਾਨ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਹੋਣਗੇ।ਕਮੇਟੀ ਦਾ ਇਸ ਪਿਛੋਕੜ ਵਿਚ ਬਣਾਈ ਗਿਆ ਹੈ ਕਿ ਸਰਕਾਰ ਬੁਨਿਆਦੀ ਢਾਂਚੇ ਨੂੰ ਪਹਿਲ ਦੇਣਾ ਚਾਹੁੰਦੀ ਹੈ ਜਿਸ ਨੂੰ ਆਰਥਿਕ ਵਿਕਾਸ ਵਿਚ ਮਹਤੱਵ ਪੂਰਨ ਮੰਨਿਆ ਜਾ ਰਿਹਾ ਹੈ। Date:2009-07-12 Time:00:00:17
ਕ੍ਰੈਡਿਟ ਰੇਟਿੰਗ ਏਜੰਸੀ ਬਿਰਕਵਰਕ ਰੇਟਿੰਗ ਇੰਡੀਆ ਪ੍ਰਾਈਵੇਟ ਲਿਮੀਟੇਡ ਨੇ ਹਾਊਸਿੰਗ ਐਂਡ ਅਰਬਨ ਡੈਵਲਪਮੈਂਟ ਕਾਰਪੋਰੇਸ਼ਨ ਲਿਮੀਟੇਡ ਹੁਡਕੋ ਦੇ ਦੀਰਘਕਾਲਿਕ ਗੈਰ ਪਰਿਵਰਤਨੀ ਅਤੇ ਬੌਂਡਾਂ ਦੇ ਲਈ ਏਏਏ ਰੇਟਿੰਗ ਦਿੱਤੀ ਹੈ। Date:2009-07-12 Time:00:00:17
ਨਵੀਂ ਦਿੱਲੀ - ਸੁਜੁਕੀ ਮੋਟਰਸਾਈਕਲ ਇੰਡੀਆ ਪ੍ਰਾਈਵੇਟ ਲਿਮੀਟੇਡ ਨੇ ਚਾਲੂ ਵਿੱਤ ਵਰ੍ਹੇ ਵਿੱਚ ਦੇਸ਼ ਵਿੱਚ 36 ਹੋਰ ਸ਼ੋ-ਰੂਮ ਖੋਲ੍ਹਣ ਦੀ ਯੋਜਨਾ ਬਣਾਈ ਹੈ। Date:2009-07-12 Time:00:00:17
ਕਾਠਮਾਂਡੂ-ਨੇਪਾਲ ਦੇ ਸੀਮਾ ਕਰ ਵਿਭਾਗ ਦੇ ਦਸ ਅਧਿਕਾਰੀ ਸਿਖਲਾਈ ਹਾਸਿਲ ਕਰਨ ਅੱਜ ਭਾਰਤ ਰਵਾਨਾ ਹੋ ਗਏ। ਭਾਰਤੀ ਦੂਤਾਵਾਸ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇਹਨਾਂ ਲੋਕਾਂ ਵਿੱਚ ਮੁੱਖ ਸੀਮਾ ਕਰ ਅਧਿਕਾਰੀ ਸਮੇਤ ਕੁੱਝ ਸੈਕਸ਼ਨ ਅਧਿਕਾਰੀ ਸ਼ਾਮਿਲ ਹਨ। Date:2009-07-12 Time:00:00:17
ਨਵੀਂ ਦਿੱਲੀ- ਭਾਰਤ ਦੀ ਸਰਬਉੱਚ ਲੇਖਾ ਜਾਂਚ ਸੰਸਥਾ ਪ੍ਰਬੰਧਕ ਅਤੇ ਪ੍ਰਧਾਨ ਲੇਖਾ ਪੜਤਾਲਕਾਰ (ਕੈਗ) ਨੇ ਰਾਸ਼ਟਰੀ ਪ੍ਰੈੱਸ ਕੇਂਦਰ ਦੇ ਨਿਰਮਾਣ ਦੇ ਲਈ ਰਾਸ਼ਟਰੀ ਭਵਨ ਨਿਰਮਾਣ ਨਿਗਮ ਨੂੰ ਸੱਤ ਕਰੋੜ ਰੁਪਏ ਪਹਿਲਾਂ ਜਾਰੀ ਕਰ ਦੇਣ ਉੱਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਖਿੱਚਾਈ ਕਰਦਿਆਂ ਵਿੱਤੀ ਮਾਮਲਿਆਂ ਵਿੱਚ ਲੋੜੀਂਦੀਆਂ ਸਾਵਧਾਨੀਆਂ ਵਰਤਣ ਨੂੰ ਕਿਹਾ ਹੈ। Date:2009-07-12 Time:00:00:17
ਨਵੀਂ ਦਿੱਲੀ - ਰਾਸ਼ਟਰੀ ਸਵੈ ਸੇਵਕ ਸੰਘ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੇ ਅੱਤਵਾਦੀਆਂ ਨੂੰ ਪਨਾਹ ਦਿੱਤੀ ਅਤੇ ਹੁਣ ਉਹਨਾਂ ਨਾਲ ਨਜਿੱਠਣ ਵਿੱਚ ਆਪਣੀ ਬੇਬੱਸੀ ਮਹਿਸੂਸ ਕਰਕੇ ਇਸ ਕੌੜੇ ਸੱਚ ਨੂੰ ਕਬੂਲਿਆ ਹੈ ਕਿ ਉਹਨਾਂ ਦੇ ਦੇਸ਼ ਵਿੱਚ ਪਿਛਲੇ ਕਈ ਵਰ੍ਹਿਆਂ ਤੋਂ ਜਾਣ ਬੁੱਝਕੇ ਅੱਤਵਾਦੀਆਂ ਨੂੰ ਤਿਆਰ ਕੀਤਾ ਹੈ। Date:2009-07-12 Time:00:00:17
ਮੁੰਬਈ-ਕਿੰਗਫਿਸ਼ਰ ਏਅਰਲਾਇੰਜ਼ ਨੇ ਅੱਜ ਅਗਲੇ ਚਰਣ ਦੀ ਆਪਣੀ ਯੋਜਨਾ ਦੀ ਘੋਸ਼ਣਾ ਕਰਦੇ ਹੋਏ ਮੁੰਬਈ ਅਤੇ ਨਵੀਂ ਦਿੱਲੀ ਤੋਂ ਵਿਦੇਸ਼ ਲਈ ਅੱਠ ਨਵੀਆਂ ਉਡਾਨਾਂ ਦੀ ਘੋਸ਼ਣਾ ਕੀਤੀ। Date:2009-07-12 Time:00:00:17
ਮੁੰਬਈ-ਭਾਰਤ 'ਚ ਮਿਊਚਲ ਫੰਡ ਕਾਰੋਬਾਰ 'ਚ ਅੱਜ ਜਪਾਨ ਦੀ ਨੋਮੁਰਾ ਅਸੇਟ ਮੈਨੇਜ਼ਮੈਂਟ ਕੰਪਨੀ ਲਿਮਿਟੇਡ ਨੂੰ ਵੀ ਹਿੱਸੇਦਾਰੀ ਮਿਲ ਗਈ,ਜੋ ਵਿਸ਼ਵ 'ਚ ਹਾਲੇ ਲੱਗਭਗ 192 ਅਰਬ ਡਾਲਰ ਦੀ ਸੰਪਦਾ ਦਾ ਪ੍ਰਬੰਧਨ ਕਰਦੀ ਹੈ। Date:2009-07-12 Time:00:00:17
ਮੁੰਬਈ-ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਡੀ ਸੁਬਾਰਾਓ ਨੇ ਕਿਹਾ ਹੈ ਕਿ ਡਾਲਰ ਵੈਸ਼ਵਿਕ ਰਿਜ਼ਰਵ ਮੁਦਰਾ ਦੇ ਰੂਪ 'ਚ ਹਾਲੇ ਚੱਲਦਾ ਰਹੇਗਾ। Date:2009-07-12 Time:00:00:17
ਲਗਾਤਾਰ ਕੰਮ ਕਰ ਕੇ ਥੱਕ ਚੁੱਕੀ ਨੇਹਾ ਧੂਪੀਆ ਪਿਛਲੇ ਦਿਨੀਂ ਛੁੱਟੀਆਂ ਮਨਾਉਣ ਵਿਦੇਸ਼ ਗਈ ਸੀ। ਆਪਣੀ ਯਾਤਰਾ ਦੇ ਦੌਰਾਨ ਉਹ ਵਿਏਤਨਾਮ ਵੀ ਪਹੁੰਚੀ। ਨੇਹਾ ਨੇ ਯੁੱਧ ਬੰਦੀਆਂ ਬਾਰੇ ਕਾਫ਼ੀ ਸੁਣਿਆ ਸੀ। ਉਹਨਾਂ ਬਾਰੇ ਜਿਆਦਾ ਜਾਨਣ ਲਈ ਉਹ ਉਹਨਾਂ ਦੇ ਕੈਂਪ ਜਾ ਪੁੱਜੀ। ਕੈਂਪ ਵਿੱਚ ਜਦੋਂ ਉਹਨਾਂ ਨੇ ਦਿੱਤੇ ਜਾ ਰਹੇ ਕਸ਼ਟਾਂ ਬਾਰੇ ਸੁਣਿਆ ਤਾਂ ਉਹਨਾਂ ਦੇ ਰੋਮਟੇ ਖੜ੍ਹੇ ਹੋ ਗਏ। ਨੇਹਾ ਦੀ ਇੱਕ ਦੋਸਤ ਦੇ ਮੁਤਾਬਿਕ ਐਨੀ ਖੌਫਨਾਕ ਸਚਾਈ ਤੋਂ ਜਾਣੂ ਹੋਣ ਤੋਂ ਬਾਅਦ ਨੇਹਾ ਹੈਰਾਨ ਰਹਿ ਗਈ। ਲੋਕਾਂ ਦੀਆਂ ਦਰਦਨਾਕ ਕਹਾਣੀਆਂ ਸੁਣ ਕੇ ਨੇਹਾ ਅਪਸੈਟ ਹੋ ਗਈ। ਉਸ ਦਿਨ ਪੂਰੇ ਸਮੇਂ ਉਹ ਖਾਮੋਸ਼ ਰਹੀ ਅਤੇ ਅਗਲੇ ਦਿਨ ਹੀ ਉਹਨਾਂ ਦਾ ਮੂਡ ਥੋੜ੍ਹਾ ਠੀਕ ਹੋਇਆ। Date:2009-07-12 Time:00:00:16
ਅਰਸ਼ਦ ਵਾਰਸੀ ਆਪਣੇ ਬੈਨਰ ਸ਼ੂਟਿੰਗ ਸਟਾਰ ਦੇ ਹੇਠ 'ਕੌਣ ਬੋਲਾ' ਨਾਮਕ ਫਿਲਮ ਬਣਾ ਰਹੇ ਹਨ। ਅਰਸ਼ਦ ਦਾ ਕਹਿਣਾ ਹੈ ਕਿ ਇਸ ਫਿਲਮ ਵਿੱਚ ਰੋਮਾਂਸ ਅਤੇ ਕਾਮੇਡੀ ਦੇ ਨਾਲ-ਨਾਲ ਬਹੁਤ ਸਾਰਾ ਡ੍ਰਾਮਾ ਹੈ। ਇਸ ਫਿਲਮ ਨੂੰ ਬਿਹਤਰ ਬਣਾਉਣ ਲਈ ਅਰਸ਼ਦ ਪੂਰੀ ਕੋਸ਼ਿਸ਼ ਕਰ ਰਹੇ ਹਨ। ਪਿਛਲੇ ਦਿਨੀਂ ਇੰਗਲੈਂਡ ਦੇ ਨਿਊ ਕੈਸਲ ਸਟ੍ਰੀਟ 'ਤੇ ਇਸਦੀ ਸ਼ੂਟਿੰਗ ਕੀਤੀ ਗਈ। ਇਹ ਬਹੁਤ ਭੀੜ ਭਰਿਆ ਇਲਾਕਾ ਹੈ, ਪਰ ਸ਼ੂਟਿੰਗ ਦੇ ਕਾਰਨ ਲੋਕਾਂ ਨੂੰ ਰੋਕ ਦਿੱਤਾ ਗਿਆ। ਫਿਲਮ ਨਾਲ ਜੁੜੇ ਇੱਕ ਯੁਨਿਟ ਮੈਂਬਰ ਦੇ ਮੁਤਾਬਿਕ ਇਹ ਯੂਕੇ ਦੀ ਪ੍ਰਸਿੱਧ ਸਟ੍ਰੀਟ ਵਿੱਚੋਂ ਇੱਕ ਹੈ ਅਤੇ ਇੱਥੇ ਪਹਿਲੀ ਵਾਰ ਸ਼ੂਟਿੰਗ ਦੀ ਇਜਾਜਤ ਦਿੱਤੀ ਗਈ। ਫਿਲਮ ਦਾ ਨਿਰਦੇਸ਼ਨ ਕਬੀਰ ਕੌਸ਼ਿਕ ਕਰ ਰਹੇ ਹਨ। Date:2009-07-12 Time:00:00:16
ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਨੂੰ ਮਨੋਰੰਜਨ ਅਤੇ ਮੀਡੀਆ ਜਗਤ ਵਿੱਚ ਉਹਨਾਂ ਦੀ 'ਵਿਸ਼ੇਸ਼ ਉਪਲਬਧੀ' ਲਈ ਬ੍ਰਿਟੇਨ ਦੇ ਇੱਕ ਮੁੱਖ ਵਿਸ਼ਵਵਿਦਿਆਲੇ ਨੇ ਕਲਾ ਅਤੇ ਸੰਸਕ੍ਰਿਤੀ ਦੀ ਮਾਨਦ ਡਾਕਟਰੇਟ ਉਪਾਧੀ ਨਾਲ ਸਨਮਾਨਿਤ ਕੀਤਾ। ਪ੍ਰਵਾਸੀ ਭਾਰਤੀ ਉੱਦਮੀ ਜੋਗਿੰਦਰ ਸਿੰਘ ਸਾਂਗਰ ਦੇ ਹੋਟਲ 'ਵਾਸ਼ਿੰਗਟਨ ਮੇਯਫੇਅਰ' ਵਿੱਚ ਹੋਏ ਵਿਸ਼ਾਲ ਸਮਾਰੋਹ ਵਿੱਚ ਸ਼ਾਹਰੁਖ ਨੂੰ 'ਬੇਡਫੋਰਡਸ਼ਾਇਰ ਯੁਨਿਵਰਸਿਟੀ' ਦੇ ਕੁੱਲਪਤੀ ਲੇਂਸ ਏਬਡਾਨ ਨੇ ਡਾਕਟਰੇਟ ਦੀ ਉਪਾਧੀ ਨਾਲ ਸਨਮਾਨਿਤ ਕੀਤਾ। ਸਨਮਾਨ ਹਾਸਿਲ ਕਰਦੇ ਹੋਏ ਸ਼ਾਹਰੁਖ ਨੇ ਕਿਹਾ 'ਅੱਜ ਮੈਂ ਇਹ ਮਹਿਸੂਸ ਕਰ ਰਿਹਾ ਹਾਂ ਕਿ ਮੈਂ ਇਸ ਪ੍ਰਸਿੱਧ ਵਿਸ਼ਵਵਿਦਿਆਲੇ ਨਾਲ ਜੁੜੇ ਪ੍ਰਸਿੱਧ ਮੈਂਬਰਾਂ ਦਾ ਇੱਕ ਹਿੱਸਾ ਹਾਂ। ਮੈਂ ਮੇਰੇ ਵਿਸ਼ਵਵਿਦਿਆਲੇ ਵਿੱਚ ਉੱਚ ਸਿੱਖਿਆ ਦੇ ਹੱਕਦਾਰ ਬੱਚਿਆਂ ਨੂੰ ਜਰ Date:2009-07-12 Time:00:00:16
ਦਾਰਜੀਲਿੰਗ-ਗੋਰਖ਼ਾ ਜਨ ਮੁਕਤੀ ਮੋਰਚਾ 'ਜੀਜੇਐੱਮ' ਦੇ ਨੇਤਾ ਅਮਰ ਲਾਂਬਾ ਨੇ ਕਿਹਾ ਹੈ ਕਿ ਉਹ ਘਾਟੀ ਵਿੱਚ ਪ੍ਰਸਤਾਵਿਤ ਅਨਿਸ਼ਚਿਤਕਾਲੀਨ ਬੰਦ ਨੂੰ ਤਿੰਨ ਦਿਨਾਂ ਦੇ ਲਈ ਸਥਗਿਤ ਕਰ ਰਹੇ ਹਨ ਤਾਂਕਿ ਇੱਥੋਂ ਸੈਲਾਨੀ ਸੁਰੱਖਿਅਤ ਵਾਪਿਸ ਜਾ ਸਕਣ। Date:2009-07-12 Time:00:00:16
ਰਾਮਪੁਰ-ਉੱਤਰ ਪ੍ਰਦੇਸ਼ ਵਿੱਚ ਰਾਮਪੁਰ ਦੇ ਸਵਾਰ ਖੇਤਰ ਵਿਖੇ ਕੱਲ੍ਹ ਦੇਰ ਰਾਤ ਦੇਵਬੰਦੀ ਅਤੇ ਬਰੇਲਵੀ ਕੌਮ ਦੇ ਲੋਕਾਂ ਦੇ ਵਿਚਾਲੇ ਮਸਜਿਦ ਦੇ ਕਬਜ਼ੇ ਨੂੰ ਲੈਕੇ ਫੈਲੇ ਤਨਾਅ ਨੂੰ ਵੇਖਦੇ ਹੋਏ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ। Date:2009-07-12 Time:00:00:16
ਲਾਹੌਰ- ਡੋਪਿੰਗ ਮਾਮਲੇ ਵਿੱਚ ਇੱਕ ਸਾਲ ਦੀ ਪਾਬੰਦੀ ਝੱਲਣ ਦੇ ਬਾਅਦ ਪਾਕਿਸਤਾਨ ਦੇ ਤੇਜ ਗੇਂਦਬਾਜ਼ ਮੁਹੰਮਦ ਆਸਿਫ ਨੂੰ ਇਸ ਸਾਲ ਸਤੰਬਰ ਵਿੱਚ ਆਪਣੀ ਰਾਸ਼ਟਰੀ ਟੀਮ ਵਿੱਚ ਵਾਪਸੀ ਦੀ ਉਮੀਦ ਹੈ। Date:2009-07-12 Time:00:00:16
ਮਨੀਲਾ -ਭਾਰਤੀ ਪਹਿਲਵਾਨਾਂ ਦਾ ਜੂਨੀਅਰ ਏਸ਼ਿਆਈ ਕੁਸ਼ਤੀ ਚੈਂਪਿਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ ਜ਼ਾਰੀ ਹੈ ਅਤੇ ਅੱਜ ਦੇ ਮੁਕਾਬਲੇ 'ਚ ਸੁਰਿੰਦਰ ਕੁਮਾਰ ਅਤੇ ਜੋਗਿੰਦਰ ਕੁਮਾਰ ਨੇ ਸੋਨ ਤਗਮਾ ਜਿੱਤਿਆ।ਇਸ ਦੇ ਨਾਲ ਹੀ ਭਾਰਤ ਦੇ ਤਗਮਿਆਂ ਦੀ ਕੁੱਲ੍ਹ ਸੰਖਿਆ 12 ਪਹੁੰਚ ਗਈ ਹੈ। Date:2009-07-12 Time:00:00:16
ਫਿਲਮ 'ਲਕ' ਕਹਾਣੀ ਹੈ ਰਾਮ ਮੇਹਰਾ (ਇਮਰਾਨ ਖਾਨ) ਦੀ। ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਘਿਰਿਆ ਰਾਮ ਆਖਰ ਇੱਕ ਦਿਨ ਉਸ ਥਾਂ ਪੁੱਜ ਜਾਂਦਾ ਹੈ, ਜਿੱਥੇ ਉਸ ਕੋਲ ਤਾਕਤ ਹੈ, ਸਾਧਨ ਹੈ, ਪਰ ਮੌਕਾ ਨਹੀਂ ਹੈ। ਇਸ ਬਦਕਿਸਮਤੀ ਚੋਂ ਉਹ ਬਾਹਰ ਨਿੱਕਲਣਾ ਚਾਹੁੰਦਾ ਹੈ। ਕਿਹਾ ਜਾਂਦਾ ਹੈ 'ਤਕਦੀਰ ਤਾਂ ਉਹ ਹੈ ਜਦੋਂ ਮੌਕਾ ਤੁਹਾਡਾ ਦਰਵਾਜ਼ਾ ਖੜਕਾਏ ਅਤੇ ਤੁਸੀਂ ਉਸਦਾ ਜਵਾਬ ਦਉ।' ਅਜਿਹਾ ਹੀ ਕੁਝ ਰਾਮ ਨਾਲ ਹੁੰਦਾ ਹੈ। ਜਿਵੇਂ ਹੀ ਉਹ ਮੌਕਾ ਸਵੀਕਾਰਦਾ ਹੈ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਉਸ ਕੋਲ ਐਨੀ ਵੱਡੀ ਤਾਕਤ ਅਤੇ ਸਮੱਰਥਾ ਹੈ ਕਿ ਉਹ ਆਉਣ ਵਾਲੀ ਹਰ ਸਮੱਸਿਆ ਨਾਲ ਨਿਪਟ ਸਕੇ। ਪਰ ਸਮੱਸਿਆਵਾਂ ਦਾ ਅੰਤ ਨਹੀਂ ਹੁੰਦਾ। ਵਾਰ-ਵਾਰ ਉਸਦੇ ਲਕ ਦੀ ਪ੍ਰੀਖਿਆ ਹੁੰਦੀ ਹੈ। ਰਾਮ ਦੇ ਲਈ ਮੂਸਾ (ਸੰਜੇ ਦੱਤ) ਲਗਾਤਾਰ ਸਮੱਸਿਆਵਾਂ ਪੈਦਾ ਕਰਦਾ ਹੈ। ਮੂਸ Date:2009-07-12 Time:00:00:16
'ਸ਼ਾਰਟਕੱਟ' ਇੱਕ ਮਲਆਲਮ ਫਿਲਮ ਦਾ ਰੀਮੇਕ ਹੈ। ਅਨੀਸ ਬਜਮੀ (ਲੇਖਕ) ਅਤੇ ਨੀਰਜ ਵੋਰਾ (ਨਿਰਦੇਸ਼ਕ) ਵਰਗੇ ਲੋਕ ਇਸ ਫਿਲਮ ਨਾਲ ਜੁੜੇ ਹਨ, ਇਸ ਤੋਂ ਉਮੀਦਾਂ ਵਧਣਾ ਆਮ ਗੱਲ ਹੈ, ਪਰ ਫਿਲਮ ਉਹਨਾਂ ਉਮੀਦਾਂ 'ਤੇ ਖਰੀ ਨਹੀਂ ਉੱਤਰਦੀ ਅਤੇ ਇੱਕ ਔਸਤ ਫਿਲਮ ਬਣ ਕੇ ਰਹਿ ਜਾਂਦੀ ਹੈ। ਫਿਲਮ ਦੇਖਦੇ ਸਮੇਂ ਮਨੋਰੰਜਨ ਬਨਾਮ ਬੋਰੀਅਤ ਦਾ ਗ੍ਰਾਫ਼ ਲਗਾਤਾਰ ਉੱਪਰ-ਹੇਠ ਹੁੰਦਾ ਰਹਿੰਦਾ ਹੈ। ਸ਼ੇਖਰ (ਅਕਸ਼ੈ ਖੰਨਾ) ਸਹਾਇਕ ਨਿਰਦੇਸ਼ਕ ਹੈ, ਅਤੇ ਨਿਰਦੇਸ਼ਕ ਦੇ ਤੌਰ 'ਤੇ ਆਪਣੀ ਫਿਲਮ ਸ਼ੁਰੂ ਕਰਨਾ ਚਾਹੁੰਦਾ ਹੈ। ਉਹ ਸਕ੍ਰਿਪਟ ਲਿਖਦਾ ਹੈ, ਜਿਸ 'ਤੇ ਇੱਕ ਨਿਰਮਾਤਾ ਫਿਲਮ ਬਣਾਉਣ ਲਈ ਤਿਆਰ ਹੋ ਜਾਂਦਾ ਹੈ। ਰਾਜੂ (ਅਰਸ਼ਦ ਵਾਰਸੀ) ਬਹੁਤ ਖਰਾਬ ਅਭਿਨੇਤਾ ਹੈ, ਪਰ ਸੁਪਰਸਟਾਰ ਬਣਨ ਦੇ ਸੁਫਨੇ ਦੇਖਦਾ ਹੈ। ਰਾਜੂ ਨੂੰ ਇੱਕ ਨਿਰਮਾਤਾ ਕਹਿੰਦਾ ਹੈ ਕਿ ਜੇਕਰ ਉਹ ਚੰਗੀ ਸਕ੍ਰਿ Date:2009-07-12 Time:00:00:16
page no.1 |
Select news date : 31 - 7 - 2009 30 - 7 - 2009 29 - 7 - 2009 28 - 7 - 2009 27 - 7 - 2009 26 - 7 - 2009 25 - 7 - 2009 24 - 7 - 2009 23 - 7 - 2009 22 - 7 - 2009 21 - 7 - 2009 20 - 7 - 2009 19 - 7 - 2009 18 - 7 - 2009 17 - 7 - 2009 16 - 7 - 2009 15 - 7 - 2009 14 - 7 - 2009 13 - 7 - 2009 12 - 7 - 2009 11 - 7 - 2009 10 - 7 - 2009 9 - 7 - 2009 8 - 7 - 2009 7 - 7 - 2009 6 - 7 - 2009 5 - 7 - 2009 4 - 7 - 2009 3 - 7 - 2009 2 - 7 - 2009 1 - 7 - 2009 |