Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 11 - 7 - 2009
ਲਵ ਕੇ ਲੀਏ ਸਾਲਾ ਕੁੱਝ ਭੀ ਕਰੇਗਾ (2001) ਜੋੜੀ ਨੰਬਰ-1 (2001) ਜ਼ੋਰੂ ਕਾ ਗੁਲਾਮ (2000) ਚਲ ਮੇਰੇ ਭਾਈ (2000) ਮੇਲਾ (2000) ਬਾਦਸ਼ਾਹ (1999) Date:2009-07-11 Time:00:14:36
ਦ੍ਰੋਣ (2008) ਲਵ ਸਾਂਗਸ-ਯਸਟਰਡੇ,ਟੂਡੇ ਐਂਡ ਟੁਮਾਰੋ (2008) ਲਾਗਾ ਚੁਨਰੀ ਮੇਂ ਦਾਗ (2007) ਕੱਲ੍ਹ ਹੋ ਨਾ ਹੋ (2003) ਕੋਈ ਮੇਰੇ ਦਿਲ ਸੇ ਪੂਛੇ (2002) ਕਭੀ ਖੁਸ਼ੀ ਕਭੀ ਗਮ (2001) ਫਿਜ਼ਾ (2000) ਹਜ਼ਾਰ ਚੌਰਾਸੀ ਕੀ ਮਾਂ (1998) Date:2009-07-11 Time:00:14:36
ਦਿੱਲੀ ਹਾਈਕੋਰਟ ਨੇ ਅਦਾਕਾਰ ਅਤੇ ਨਿਰਮਾਤਾ ਅਨਿਲ ਕਪੂਰ ਨੂੰ ਆਪਣੀ ਫਿਲਮ 'ਸ਼ਾਰਟਕੱਟ' ਦੇ ਰਿਲੀਜ਼ ਲਈ ਇਜਾਜ਼ਤ ਦੇ ਦਿੱਤੀ ਹੈ। ਅਦਾਲਤ ਨੇ ਉਕਤ ਇਜਾਜ਼ਤ ਅਨਿਲ ਕਪੂਰ ਵੱਲੋਂ ਕਾਪੀ ਰਾਈਟ ਦੀ ਉਲੰਘਣਾਂ ਦੇ ਦੋਸ਼ ਲਗਾਉਣ ਵਾਲੇ ਨੂੰ 35 ਲੱਖ ਰੁਪਏ ਅਦਾ ਕਰਨ ਦੀ ਸਹਿਮਤੀ ਤੋਂ ਬਾਅਦ ਦਿੱਤੀ ਹੈ। ਉਕਤ ਦੋਸ਼ ਬੀ.ਐਸ. ਭੁੱਲਰ ਵੱਲੋਂ ਲਗਾਏ ਗਏ ਸਨ ਜਿਸਨੂੰ ਅਨਲ ਕਪੂਰ ਫਿਲਮ ਕੰਪਨੀ ਨੇ 35 ਲੱਖ ਰੁਪਏ ਅਦਾ ਕਰਨੇ ਮੰਨ ਲਏ ਹਨ। Date:2009-07-11 Time:00:14:36
ਅੱਜ ਰਿਲੀਜ਼ ਹੋਣ ਜਾ ਰਹੀ ਹਿੰਦੀ ਫਿਲਮ 'ਦੇਖ ਭਾਈ ਦੇਖ' 'ਤੇ ਦਿੱਲੀ ਹਾਈਕੋਰਟ ਨੇ ਰੋਕ ਲਗਾ ਦਿੱਤੀ ਹੈ। ਇਕ ਟੀ.ਵੀ ਲੜੀਵਾਰ ਦੇ ਨਿਰਮਾਤਾ ਨੇ ਉਕਤ ਫਿਲਮ ਨਿਰਮਾਤਾ ਵੱਲੋਂ ਫਿਲਮ ਦਾ ਨਾਂਅ ਲੜੀਵਾਰ ਦੇ ਨਾਂਅ ਨਾਲ ਮਿਲਦਾ ਰੱਖ ਕੇ ਕਾਪੀ ਰਾਈਟ ਐਕਟ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਸੀ। Date:2009-07-11 Time:00:14:36
ਅੱਜ ਕੱਲ੍ਹ ਬੇਬੋ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਹੈ। ਪਿਛਲੇ ਹਫ਼ਤੇ 3 ਜੁਲਾਈ ਨੂੰ ਉਹਨਾਂ ਦੀ ਨਵੀਂ ਫਿਲਮ 'ਕਮਬਖਤ ਇਸ਼ਕ' ਰਿਲੀਜ਼ ਹੋਈ। ਕਰੀਨਾ ਨੂੰ ਆਪਣੀ ਇਹ ਫਿਲਮ ਬਹੁਤ ਪਸੰਦ ਹੈ। ਕਰੀਨਾ ਦੇ ਪ੍ਰੇਮੀ ਸੈਫ਼ ਨੂੰ ਵੀ ਇਹ ਬਹੁਤ ਪਸੰਦ ਆਈ ਹੈ ਅਤੇ ਉਹ ਦੁਬਾਰਾ ਇਸ ਨੂੰ ਦੇਖਣਾ ਚਾਹੁੰਦੇ ਹਨ। ਇਸ ਫਿਲਮ ਨੇ ਦੋ ਦਿਨਾਂ 'ਚ 19 ਕਰੋੜ ਦਾ ਵਪਾਰ ਕੀਤਾ ਹੈ। ਹੁਣ ਤੁਸੀਂ ਹੀ ਦੱਸੋ ਕਿ ਫਿਲਮ ਐਨੀ ਕਮਾਈ ਕਰ ਰਹੀ ਹੈ, ਉਸ ਫਿਲਮ ਨੂੰ ਜੇਕਰ ਕੋਈ ਘਟੀਆ ਕਹੇਗਾ ਤਾਂ ਕਰੀਨਾ ਨਰਾਜ਼ ਨਹੀਂ ਹੋਵੇਗੀ? Date:2009-07-11 Time:00:14:36
ਨਵੀਂ ਦਿੱਲੀ - ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਨੇ ਕਿਹਾ ਹੈ ਕਿ ਜੇਕਰ ਉੱਤਰ ਪੱਛਮੀ ਰਾਜਾਂ ਵਿਚ ਮਾਨਸੂਨ ਦੀ ਦੇਰੀ ਅਤੇ ਬਾਰਿਸ਼ ਦੀ ਘਾਟ ਕਾਰਣ ਬਿਜਾਈ ਪ੍ਰਭਾਵਿਤ ਹੋਈ ਤਾਂ ਕੇਂਦਰ ਇਹਨਾਂ ਰਾਜਾਂ ਨੂੰ ਬੀਜ ਮੁਹੱਈਆ ਕਰਾਵੇਗਾ। Date:2009-07-11 Time:00:14:34
ਨਵੀਂ ਦਿੱਲੀ - ਕੇਰਲ ਦੇ ਪਾਲਘਾਟ ਵਿਖੇ ਰੇਲ ਕੋਚ ਫੈਕਟਰੀ ਸਥਾਪਤ ਕਰਨ ਲਈ ਵਿਸਥਾਰਤ ਪ੍ਰੋਜੈਕਟ ਰਿਪੋਰਟ(ਡੀਪੀਆਰ) ਰੇਲਵੇ ਬੋਰਡ ਨੂੰ ਜਮਾਂ ਕਰਾ ਦਿੱਤਾ ਗਿਆ ਹੈ।ਰਾਜ ਸਭਾ ਨੂੰ ਅੱਜ ਦਿੱਤੀ ਗਈ ਜਾਣਕਾਰੀ ਵਿਚ ਕਿਹਾ ਗਿਆ ਕਿ ਰਾਜ ਸਰਕਾਰ ਉਕਤ ਫੈਕਟਰੀ ਲਈ ਜਮੀਨ ਮੁਹੱਈਆ ਕਰਾਵੇਗੀ। Date:2009-07-11 Time:00:14:34
ਗੁਹਾਟੀ - ਅਸਾਮ ਦੇ ਬਾਰਪੇਟ ਜਿਲ੍ਹੇ ਵਿਚ ਅੱਜ ਰੱਖਿਆ ਬਲਾਂ ਨਾਲ ਹੋਏ ਇੱਕ ਮੁਕਾਬਲੇ ਵਿਚ ਦੋ ਉਲਫਾ ਅੱਤਵਾਦੀ ਹਲਾਕ ਹੋ ਗਏ।ਇਹ ਮੁਕਾਬਲਾ ਉਦੋਂ ਹੋਇਆ ਜਦੋਂ ਪੁਲਿਸ ਜਿਲ੍ਹੇ ਦੇ ਸਾਰਥੇਬਾਰੀ ਖੇਤਰ ਵਿਚ ਇੱਕ ਸੂਚਨਾ ਦੇ ਅਧਾਰ 'ਤੇ ਖੋਜ ਮੁਹਿੰਮ ਚਲਾ ਰਹੀ ਸੀ ਅਤੇ ਉਸ ਨੇ ਦੋ ਵਿਅਕਤੀਆਂ ਦੀਆਂ ਸ਼ੱਕੀ ਗਤੀਵਿਧੀਆਂ ਵੇਖੀਆਂ। Date:2009-07-11 Time:00:14:34
ਨਵੀਂ ਦਿੱਲੀ- ਅਨਿਲ ਧੀਰੂਭਾਈ ਅੰਬਾਨੀ ਸਮੂਹ ਦੀ ਕੰਪਨੀ ਰਿਲਾਇੰਸ ਕੰਮਿਊਨੀਕੇਸ਼ੰਸ ਲਿਮਿਟੇਡ ਨੇ ਬ੍ਰਿਟੇਨ ਦੀ ਮੋਬਾਇਲ ਵਿਪਣਨ ਕੰਪਨੀ ਥਰਡ ਸਪੇਸ ਨਾਲ ਕਰਾਰ ਕੀਤਾ ਹੈ। ਕੰਪਨੀ ਨੇ ਦੱਸਿਆ ਕਿ ਇਸ ਕਰਾਰ ਦੇ ਤਹਿਤ ਰਿਲਾਇੰਸ ਦੇ ਮੋਬਾਇਲ ਪਲੇਟਫਾਰਮ 'ਤੇ ਵਿਗਿਆਪਨ ਵਾਲੇ ਵੀਡੀਓ ਉਪਲਬਧ ਕਰਾਏ ਜਾਣਗੇ। ਥਰਡ ਸਪੇਸ ਰਿਲਾਇੰਸ ਨੂੰ ਵੀਡੀਓ ਕੰਟੈਂਟ ਉਪਲਬਧ ਕਰਾਏਗਾ। Date:2009-07-11 Time:00:14:34
ਮਾਲਦਾ - ਭਾਰਤ ਬੰਗਲਾਦੇਸ਼ ਸਰਹੱਦ ਨਾਲ ਲੱਗਦੇ ਮਾਲਦਾ ਜਿਲ੍ਹੇ ਦੇ ਕਾਲੀਆਚੌਕ ਇਲਾਕੇ ਵਿਚ ਬੀਐਸਐਫ ਨੇ ਇੱਕ ਬੰਗਲਾਦੇਸ਼ੀ ਘੁਸਪੈਠੀਏ ਤੋਂ 1.83 ਲੱਖ ਰੁਪਏ ਦੇ ਜ਼ਾਅਲੀ ਭਾਰਤੀ ਨੋਟ ਬਰਾਮਦ ਕੀਤੇ ਹਨ। Date:2009-07-11 Time:00:14:34
ਜੈਪੁਰ - ਜੈਪੁਰ ਦੇ ਸ਼ਾਹੀ ਪਰਿਵਾਰ ਦੇ ਇੱਕ ਮੈਂਬਰ ਅਤੇ ਰਾਜਮਾਤਾ ਗਾਇਤ੍ਰੀ ਦੇਵੀ ਦੇ ਪੁੱਤਰ ਵਿਜਿਤ ਸਿੰਘ ਖਿਲਾਫ ਇੱਕ 'ਹਿੱਟ ਐਂਡ ਰਨ' ਮਾਮਲਾ ਦਰਜ ਕੀਤਾ ਗਿਆ ਹੈ।ਹਾਲਾਂਕਿ ਉਹਨਾਂ ਦੀ ਜਮਾਨਤ ਏਸੀਜੀਐਮ ਦੀ ਅਦਾਲਤ ਨੇ 10 ਹਜ਼ਾਰ ਦੇ ਨਿੱਜੀ ਮੁਚਲਕੇ 'ਤੇ ਵਧਾ ਦਿੱਤੀ। Date:2009-07-11 Time:00:14:34
ਨਵੀਂ ਦਿੱਲੀ - ਟਾਟਾ ਸਮੂਹ ਦੇ ਚੇਅਰਮੈਨ ਰਤਨ ਟਾਟਾ ਨੇ ਸਰਕਾਰੀ ਅਧਿਕਾਰ ਵਾਲੇ ਏਅਰ ਇੰਡੀਆ ਦੇ ਨਵੇਂ ਅੰਤਰਰਾਸ਼ਟਰੀ ਸਲਾਹਕਾਰ ਬੋਰਡ ਵਿੱਚ ਸ਼ਾਮਿਲ ਹੋਣ ਬਾਰੇ ਅਜੇ ਫੈਸਲਾ ਨਹੀਂ ਕੀਤਾ ਹੈ। Date:2009-07-11 Time:00:14:34
ਲੰਡਨ - ਉੱਤਰੀ ਸ਼੍ਰੀਲੰਕਾ ਵਿਖੇ ਤਮਿਲ ਵਿਸਥਾਪਤਾਂ ਲਈ ਬਣਾਏ ਗਏ ਕੈਂਪ ਵਿਚ ਲਗਭੱਗ 1400 ਵਿਸਥਾਪਤ ਹਰ ਹਫਤੇ ਹੈਜ਼ੇ ਅਤੇ ਹੋਰਨਾਂ ਪਾਣੀ ਵਾਲੀਆਂ ਬਿਮਾਰੀਆਂ ਤੋਂ ਮਰਦੇ ਹਨ। Date:2009-07-11 Time:00:14:34
ਚੰਡੀਗੜ੍ਹ - ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਸਿੱਕੇ ਅਤੇ ਕਰੰਸੀ ਨੋਟ ਦੇ ਕੋਈ ਕਮੀ ਨਹੀਂ ਹੈ ਅਤੇ ਨਾਗਰਿਕ ਵਿਭਾਗ ਤੋਂ ਸਿੱਕੇ ਅਤੇ ਨੋਟਸ ਨਕਦੀ ਪ੍ਰਾਪਤ ਕਰ ਸਕਦੇ ਹਨ। ਇੱਥੇ ਕੱਲ੍ਹ ਜਾਰੀ ਇੱਕ ਨੋਟਿਸ ਦੇ ਮੁਤਾਬਿਕ ਲੋਕ ਫਟੇ ਨੋਟਸ ਕਾਉਂਟਰਾਂ ਤੋਂ ਬਦਲ ਸਕਦੇ ਹਨ। Date:2009-07-11 Time:00:14:34
ਇਸਲਾਮਾਬਾਦ- ਪਾਕਿਸਤਾਨ ਦੇ ਓਰਕਜਾਈ ਇਲਾਕੇ ਵਿਚ ਲੜਾਕੂ ਜਹਾਜਾਂ ਅਤੇ ਹੈਲੀਕਾਪਟਰਾਂ ਦੇ ਹਮਲੇ ਵਿਚ ਘੱਟੋ ਘੱਟ 39 ਤਾਲੀਬਾਨੀ ਅੱਤਵਾਦੀਆਂ ਦੀ ਮੌਤ ਹੋ ਗਈ ਹੈ ਜਿੱਥੇ ਘੱਟ ਗਿਣਤੀ ਸਿੱਖ ਰਹਿੰਦੇ ਸਨ। Date:2009-07-11 Time:00:14:34
ਨਿਊਯਾਰਕ - ਪ੍ਰਸਿੱਧ ਨਿਵੇਸ਼ਕ ਵਾਰੇਨ ਬਫ਼ੇ ਨੇ ਕਿਹਾ ਹੈ ਕਿ ਅਮਰੀਕੀ ਅਰਥਵਿਵਸਥਾ ਨੂੰ ਦੂਜੇ ਪ੍ਰੋਤਸਾਹਨ ਪੈਕੇਜ ਦੀ ਲੋੜ ਪੈ ਸਕਦੀ ਹੈ, ਕਿਉਂਕਿ ਦੇਸ਼ ਕਰੀਬ 80 ਸਾਲ ਦੀ ਸਭ ਤੋਂ ਵੱਡੀ ਮੰਦੀ ਦੇ ਦੌਰ ਚੋਂ ਲੰਘ ਰਿਹਾ ਹੈ। ਅਰਬਪਤੀ ਨਿਵੇਸ਼ਕ ਨੇ ਅਮਰੀਕੀ ਖ਼ਬਰ ਚੈਨਲ ਏਬੀਸੀ ਨੂੰ ਕਿਹਾ ਹੈ ਕਿ ਮੈਨੂੰ ਲੱਗਦਾ ਹੈ ਕਿ ਦੂਜਾ ਪ੍ਰੋਤਸਾਹਨ ਪੈਕੇਜ ਦਿੱਤਾ ਜਾ ਸਕਦਾ ਹੈ। Date:2009-07-11 Time:00:14:34
ਨਵੀਂ ਦਿੱਲੀ-ਕੇਂਦਰੀ ਵਪਾਰ ਅਤੇ ਉਦਯੋਗ ਮੰਤਰੀ ਆਨੰਦ ਸ਼ਰਮਾਂ ਨੇ ਦੇਸ਼ ਦੇ ਨਿਰਯਾਤ 'ਚ ਆ ਰਹੀ ਗਿਰਾਵਟ 'ਤੇ ਚਿੰਤਾ ਜਤਾਉਂਦੇ ਹੋਏ ਕਿਹਾ ਹੈ ਕਿ ਵੈਸ਼ਵਿਕ ਆਰਥਿਕ ਮੰਦੀ ਦੀ ਵਜ੍ਹਾ ਵਿਕਸਿਤ ਦੇਸ਼ ਹਨ,ਜਦੋਂਕਿ ਉਸਦਾ ਨਤੀਜਾ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਨੂੰ ਭੁਗਤਣੇ ਪੈ ਰਹੇ ਹਨ। Date:2009-07-11 Time:00:14:34
ਬੈਂਗਲੌਰ-ਵੈਸ਼ਵਿਕ ਆਰਥਿਕ ਮੰਦੀ ਦੀ ਚੁਣੌਤੀ ਵਿੱਚ ਸੂਚਨਾ ਉਦਯੋਗਿਕੀ ਖੇਤਰ ਦੀ ਦੇਸ਼ ਦੀ ਦੂਸਰੀ ਸਭ ਤੋਂ ਵੱਡੀ ਕੰਪਨੀ ਇੰਫੋਸਿਸ ਟੈਕਨਾਲਾਜਿਜ਼ ਲਿਮਿਟੇਡ ਨੇ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ 1527 ਕਰੋੜ ਰੁੱਪਏ ਦਾ ਸ਼ੁੱਧ ਲਾਭ ਹਾਸਿਲ ਕੀਤਾ,ਜੋ ਇਸ ਤੋਂ ਪਿੱਛਲੇ ਵਿੱਤੀ ਸਾਲ ਦੀ ਸਮਾਨ ਅੱਵਧੀ 'ਚ 1302 ਕਰੋੜ ਰੁੱਪਏ ਦੀ ਤੁਲਨਾ 'ਚ 17.2 ਫੀਸਦੀ ਜ਼ਿਆਦਾ ਹੈ। Date:2009-07-11 Time:00:14:34
ਮਿਲਾਨ-ਵਿਸ਼ਵ ਵਪਾਰ ਸੰਗਠਨ ਦੇ ਮਹਾਨਿਦੇਸ਼ਕ ਪਾਸਕਲ ਲੇਮੀ ਨੇ ਅੱਜ ਕਿਹਾ ਹੈ ਕਿ ਅਗਲੇ ਸਾਲ ਦੌਰਾਨ ਵੈਸ਼ਵਿਕ ਅਰਥਵਿਵਸਥਾ ਦੀ ਵਿਕਾਸ ਦਰ 'ਚ ਸੁਧਾਰ ਆਉਣ ਦੀ ਕੋਈ ਸੰਭਾਵਨਾ ਨਹੀਂ ਹੈ। Date:2009-07-11 Time:00:14:34
ਡੱਬਵਾਲੀ-ਅੱਜ ਸ਼ਹਿਰ ਦੇ ਬਾਹਰੀ ਹਿੱਸੇ ਵਿਚ ਗੈਰ ਕਾਨੂੰਨੀ ਢੰਗ ਨਾਲ ਚੱਲ ਰਹੇ ਇੱਕ ਬੁੱਚੜਖਾਨੇ ਵਿਚੋਂ ਤਕਰੀਬਨ 3 ਦਰਜ਼ਨ ਗਾਵਾਂ ਅਤੇ ਸਾਨ੍ਹਾਂ ਦੀਆਂ ਬੜੀ ਬੁਰੀ ਤਰ੍ਹਾਂ ਕੱਟੀਆਂ ਲਾਸ਼ਾਂ ਬਰਾਮਦ ਹੋਣ ਦਾ ਸਨਸਨੀਖੇਜ਼ ਖੁਲਾਸਾ ਹੋਇਆ ਹੈ। Date:2009-07-11 Time:00:14:34
ਵੈਟੀਕਨ ਸਿਟੀ - ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਸ਼ੁੱਕਰਵਾਰ ਨੂੰ ਪਹਿਲੀ ਵਾਰ ਪੋਪ ਬੈਨੀਡਿਕਟ 16ਵੇਂ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਇਟਲੀ ਦੇ ਲਾ ਅਕੀਲਾ ਸ਼ਹਿਰ ਵਿਚ ਜੀ 8 ਸ਼ਿਖਰ ਬੈਠਕ ਵਿਚ ਹੋਏ ਸਕਾਰਾਤਮਕ ਸਿੱਟਿਆਂ ਬਾਰੇ ਜਾਣਕਾਰੀ ਦਿੱਤੀ। Date:2009-07-11 Time:00:14:34
ਆਪਣੀ ਮਸਤੀ ਵਿੱਚ ਮਸਤ ਰਹਿ ਵਾਲੇ ਅਭਿਸ਼ੇਕ ਬੱਚਨ ਨੂੰ ਆਪਣੇ ਬੀਤੇ ਦਿਨਾਂ ਨਾਲ ਜੁੜਿਆ ਇੱਕ ਸੁਫਨਾ ਯਾਦ ਆ ਗਿਆ। ਪਿਛਲੇ ਦਿਨੀਂ ਸਪੰਨ ਹੋਏ ਆਈਫਾ ਅਵਾਰਡ ਸਮਾਰੋਹ 'ਚ ਅਭੀ ਨੂੰ ਵੀ ਇੱਕ ਅਵਾਰਡ ਮਿਲਿਆ ਹੈ। ਫਿਲਮ 'ਦੋਸਤਾਨਾ' 'ਚ ਨਿਭਾਏ ਕਾਮੇਡੀ ਰੋਲ ਲਈ ਇਹ ਅਵਾਰਡ ਉਹਨਾਂ ਨੂੰ ਦਿੱਤਾ ਗਿਆ। ਇਸ ਨੂੰ ਲੈਂਦੇ ਹੋਏ ਅਭੀ ਨੂੰ ਉਹ ਦਿਨ ਯਾਦ ਆ ਗਿਆ, ਜਦੋਂ ਉਹਨਾਂ ਦੇ ਪਿਤਾ ਅਮਿਤਾਭ ਬੱਚਨ ਨੂੰ ਇਹੀ ਅਵਾਰਡ ਮਿਲਿਆ ਸੀ। Date:2009-07-11 Time:00:14:33
ਖਿਡਾਰੀ ਕੁਮਾਰ ਅਕਸ਼ੈ ਸੁਰਖੀਆਂ 'ਚ ਨਾ ਰਹਿਣ ਅਜਿਹਾ ਕਿਵੇਂ ਹੋ ਸਕਦਾ ਹੈ। ਹੁਣ ਅਕਸ਼ੈ ਇੱਕ ਵਾਰ ਫਿਰ ਸੁਰਖੀਆਂ 'ਚ ਆਏ ਹਨ। ਖ਼ਬਰ ਹੈ ਕਿ ਇਸ ਵਾਰ ਅਕਸ਼ੈ ਦੀ ਮਿਹਰਬਾਨੀ ਉਹਨਾਂ ਨੂੰ ਸੁਰਖੀਆਂ 'ਚ ਲਿਆਈ ਹੈ। ਅੱਕੀ ਨਾਲ ਕੈਟਰੀਨਾ ਕਈ ਫਿਲਮਾਂ 'ਚ ਆ ਚੁੱਕੀ ਹੈ। ਦੋਵੇਂ ਇੱਕ-ਦੂਜੇ ਨਾਲ ਕਾਫ਼ੀ ਘੁਲ-ਮਿਲ ਵੀ ਗਏ ਹਨ ਅਤੇ ਇੱਕ-ਦੂਜੇ ਦੀਆਂ ਆਦਤਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਗੱਲ ਇਹ ਹੈ ਕਿ ਅਕਸ਼ੈ ਅਤੇ ਕੈਟਰੀਨਾ ਦੀ ਨਵੀਂ ਫਿਲਮ 'ਦੇ ਦਨਾ ਦਨ' ਆਉਣ ਵਾਲੀ ਹੈ। ਇਸਦੀ ਸ਼ੂਟਿੰਗ ਵਿੱਚ ਅੱਜ ਕੱਲ੍ਹ ਉਹ ਦੋਵੇਂ ਬਿਜ਼ੀ ਹਨ। ਫਿਲਮ ਦੇ ਇੱਕ ਗਾਣੇ ਵਿੱਚ ਬਰਸਾਤ ਦਾ ਸੀਨ ਹੈ, ਜਿਸ ਦੇ ਕਾਰਨ ਕੈਟਰੀਨਾ ਨੂੰ ਕਾਫ਼ੀ ਦੇਰ ਤੱਕ ਭਿੱਜਦੀ ਰਹਿਣਾ ਪਿਆ। Date:2009-07-11 Time:00:14:33
ਰਾਜਧਾਨੀ ਦਿੱਲੀ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਫਿਲਮ ਅਭਿਨੇਤਰੀ ਸਵਰਗਵਾਸੀ ਮਧੂਬਾਲਾ ਨੂੰ ਯਾਦ ਕੀਤਾ ਗਿਆ। ਮਧੂਬਾਲਾ ਦੀ ਯਾਦ 'ਚ ਅੰਜਨਾ ਕੁਟਿਆਲ ਦੇ ਚਿੱਤਰਾਂ ਦੀ ਇੱਕ ਪ੍ਰਦਰਸ਼ਨੀ ਵੀ ਲਗਾਈ ਗਈ। ਅੰਜਨਾ ਕੁਟਿਆਲ ਸਾਬਕਾ ਮਿਸ ਇੰਡੀਆ ਰਹਿ ਚੁੱਕੀ ਹੈ ਅਤੇ ਪੋਟ੍ਰੇਟ ਪੇਂਟਰ ਦੇ ਰੂਪ 'ਚ ਜਾਣੀ ਜਾਂਦੀ ਹੈ। ਇਸ ਮੌਕੇ 'ਤੇ ਫਿਲਮ ਨਿਰਦੇਸ਼ਕ ਮਧੁਰ ਭੰਡਾਰਕਰ ਦੇ ਇਲਾਵਾ ਕੇਂਦਰੀ ਮੰਤਰੀ ਡਾ. ਫਾਰੁਖ ਅਬਦੁੱਲਾ ਵੀ ਸ਼ਰੀਕ ਹੋਏ। ਮਧੂਬਾਲਾ ਦੇ ਚਿੱਤਰਾਂ ਦੀ ਘੁੰਡ-ਚੁਕਾਈ ਕਰ ਕੇ ਉਹਨਾਂ ਨੂੰ ਯਾਦ ਕੀਤਾ ਗਿਆ। Date:2009-07-11 Time:00:14:33
ਚੰਡੀਗੜ੍ਹ-ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਰਾਜ ਨੂੰ ਸਫ਼ਲਤਾ ਅਤੇ ਖੁਸ਼ਹਾਲੀ ਦੀ ਪੌੜੀ ਚੜ੍ਹਨ ਲਈ ਇਸ 'ਤੇ ਮੌਜੂਦ ਭਾਰੀ ਕਰਜ਼ ਦੇ ਬੋਝ ਦਾ ਨਿਬਟਾਰਾ ਹੋਣਾ ਜਰੂਰੀ ਹੈ। Date:2009-07-11 Time:00:14:33
page no.1 |
Select news date : 31 - 7 - 2009 30 - 7 - 2009 29 - 7 - 2009 28 - 7 - 2009 27 - 7 - 2009 26 - 7 - 2009 25 - 7 - 2009 24 - 7 - 2009 23 - 7 - 2009 22 - 7 - 2009 21 - 7 - 2009 20 - 7 - 2009 19 - 7 - 2009 18 - 7 - 2009 17 - 7 - 2009 16 - 7 - 2009 15 - 7 - 2009 14 - 7 - 2009 13 - 7 - 2009 12 - 7 - 2009 11 - 7 - 2009 10 - 7 - 2009 9 - 7 - 2009 8 - 7 - 2009 7 - 7 - 2009 6 - 7 - 2009 5 - 7 - 2009 4 - 7 - 2009 3 - 7 - 2009 2 - 7 - 2009 1 - 7 - 2009 |