Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 9 - 6 - 2009
ਅਕਸ਼ੈ ਕੁਮਾਰ ਨੇ ਇੱਕ ਫਿਲਮ ਲਈ ਆਪਣਾ ਰੂਪ ਬਦਲਿਆ ਹੈ। ਵਿਪੁਲ ਸ਼ਾਹ ਦੀ ਫਿਲਮ 'ਐਕਸ਼ਨ ਰੀਪਲੇ' ਵਿੱਚ ਉਹ ਲੰਬੇ ਵਾਲਾਂ ਨਾਲ ਦਿਖਾਈ ਦੇਣਗੇ। ਆਪਣੇ ਫਿਲਮੀ ਕਰੀਅਰ ਵਿੱਚ ਅਕਸ਼ੈ ਨੇ ਪਹਿਲੀ ਵਾਰ ਲੰਬੇ ਕੇਸ ਰੱਖੇ ਹਨ। ਵੈਸੇ ਇਸ ਲਈ ਉਹਨਾਂ ਨੇ ਸੱਚਮੁੱਚ ਵਾਲ ਨਹੀਂ ਵਧਾਏ, ਬਲਕਿ ਵਿਗ ਨਾਲ ਹੀ ਕੰਮ ਚਲਾਇਆ ਹੈ। Date:2009-06-09 Time:00:09:17
ਰੂਪਹਲੇ ਪਰਦੇ 'ਤੇ ਤਾਂ ਉਹਨਾਂ ਦੀ ਇਮੇਜ ਮਾਸੂਮ ਜਿਹੀ ਅਭਿਨੇਤਰੀ ਦੀ ਬਣ ਹੀ ਗਈ ਹੈ, ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ ਕਿ 'ਦਿੱਲੀ 6' ਵਾਲੀ ਸੋਨਮ ਕਪੂਰ ਅਸਲ ਜੀਵਨ ਵਿੱਚ ਵੀ ਬਹੁਤ ਮਾਸੂਮ ਅਤੇ ਭੋਲੀ ਜਿਹੀ ਹੈ, ਪਰ ਅੱਜ ਕੱਲ੍ਹ ਉਹ ਇੱਕ ਸ਼ਰਾਰਤੀ ਕੁੜੀ ਦੀ ਭੂਮਿਕਾ ਨਿਭਾ ਰਹੀ ਹੈ, ਉਹ ਵੀ ਐਸ਼ਵਰਿਆ ਰਾਏ ਲਈ। Date:2009-06-09 Time:00:09:17
8 ਜੂਨ ਨੂੰ ਸ਼ਿਲਪਾ ਸ਼ੇਟੀ 34 ਸਾਲ ਦੀ ਹੋ ਰਹੀ ਹੈ ਅਤੇ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਅਗਲਾ ਜਨਮਦਿਨ ਉਹ ਇੱਕ ਸ਼ਾਦੀਸ਼ੁਦਾ ਔਰਤ ਦੇ ਰੂਪ ਵਿੱਚ ਮਨਾਏਗੀ। ਸ਼ਿਲਪਾ ਨੇ ਇਸ ਗੱਲ ਦੇ ਸੰਕੇਤ ਦਿੱਤੇ ਹਨ ਕਿ ਇਸ ਸਾਲ ਦੇ ਅੰਤ ਤੱਕ ਉਹ ਅਤੇ ਰਾਜ ਵਿਆਹ ਦੇ ਬੰਧਨ 'ਚ ਬੰਨ੍ਹੇ ਜਾਣਗੇ। ਉਮਰ ਦੇ ਇਸ ਪੜਾਅ 'ਤੇ ਸ਼ਿਲਪਾ ਬਹੁਤ ਖੁਸ਼ ਹੈ। 'ਬਿਗ ਬ੍ਰਦਰ' ਨੇ ਉਹਨਾਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਚਰਚਿਤ ਕਰ ਦਿੱਤਾ ਹੈ। Date:2009-06-09 Time:00:09:17
ਰੇਸਿਫੇ - ਅਟਲਾਂਟਿਕ ਮਹਾਂਸਾਗਰ ਵਿਚ ਹਾਦਸਾਗ੍ਰਸਤ ਹੋਏ ਏਅਰ ਫ੍ਰਾਂਸ ਦੇ ਇੱਕ ਜੈਟ ਜਹਾਜ ਦੇ ਮਲਬੇ ਤੋਂ 17 ਲਾਸ਼ਾਂ ਬਰਾਮਦ ਕੀਤੀ ਗਈਆਂ ਹਨ।ਬ੍ਰਾਜ਼ੀਲੀ ਫੌਜੀ ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਦੇ ਪੂਰਬ ਉੱਤਰੀ ਤੱਟ ਤੋਂ ਕਰੀਬ 1150 ਕਿਲੋਮੀਟਰ ਦੂਰ ਤੇਜ ਹਵਾਵਾਂ ਵਿਚਕਾਰ 15 ਹੋਰ ਲਾਸ਼ਾਂ ਨੂੰ ਕੱਢਿਆ ਗਿਆ। Date:2009-06-09 Time:00:09:15
ਬੋਗੋਟਾ - ਇਕਵਾਡੋਰ ਨਾਲ ਲੱਗਦੀ ਕੋਲੰਬੀਆ ਦੀ ਦੱਖਣੀ ਸਰਹੱਦ ਲਾਗੇ ਸਥਿੱਤ ਗਾਲੇਰਾਸ ਜਵਾਲਾਮੁਖੀ ਫੱਟ ਗਿਆ ਹੈ।ਜਵਾਲਾਮੁਖੀ ਦੇ ਭੜਕਨ ਕਾਰਣ ਅਜੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ ਹੈ। Date:2009-06-09 Time:00:09:15
ਟੋਰੰਟੋ - ਭਾਰਤ ਸਮੇਤ ਅਨੇਕਾਂ ਏਸ਼ੀਆਈ ਦੇਸ਼ਾਂ ਤੋਂ ਆਉਣ ਵਾਲੇ ਵਕੀਲਾਂ ਦੀਆਂ ਸੰਭਾਵਨਾਵਾਂ ਨੂੰ ਵਿਸਥਾਰ ਦਿੰਦਿਆਂ ਕਨਾਡਾ ਸਰਕਾਰ ਨੇ ਉਹਨਾਂ ਦੀ ਕਨੂੰਨ ਦੀ ਡਿਗਰੀ ਨੂੰ ਮਾਣਤਾ ਦੇਣ ਦਾ ਫੈਸਲਾ ਕੀਤਾ ਹੈ। Date:2009-06-09 Time:00:09:15
ਪਲਾਜਮਾ ਟੈਲੀਵਿਜਨ ਦੇ ਖੇਤਰ ਵਿੱਚ ਭਾਰਤੀ ਬਾਜ਼ਾਰ ਅੰਦਰ ਇੱਕ ਤਿਹਾਈ ਤੋਂ ਜਿਆਦਾ ਹਿੱਸੇਦਾਰੀ ਰੱਖਣ ਵਾਲੀ ਪੈਨਾਸੋਨਿਕ ਇੰਡੀਆ ਲਿਮੀਟੇਡ ਨੇ ਵਿੱਤੀ ਵਰ੍ਹੇ 2009 10 ਵਿੱਚ ਆਪਣੇ ਕਾਰੋਬਾਰ ਨੂੰ ਦੁੱਗਣਾ ਕਰਨ ਦਾ ਟੀਚਾ ਨਿਰਧਾਰਿਤ ਕੀਤਾ ਹੈ। Date:2009-06-09 Time:00:09:15
ਅਮਰੀਕੀ ਦੀਵਾਲੀਆ ਕਾਰ ਕੰਪਨੀ ਕ੍ਰਿਸਲਰ ਦੀ ਵਿਕਵਾਲੀ ਰੋਕਣ ਦੇ ਲਈ ਉਸਦੇ ਪ੍ਰਮੁੱਖ ਹਿੱਸੇਦਾਰ ਇੰਡੀਆਨਾ ਪੈਂਸ਼ਨ ਫੰਡ ਨੇ ਅਮਰੀਕੀ ਸਰਬ ਉੱਚ ਅਦਾਲਤ ਦਾ ਦਰਵਾਜਾ ਖੜ੍ਹਕਾਇਆ ਹੈ। Date:2009-06-09 Time:00:09:15
ਵਾਸ਼ਿੰਗਟਨ- ਭਾਰਤ ਦਾ ਮੈਡੀਕਲ ਉਦਯੋਗ (ਆਈਐੱਮਆਈ) ਅਮਰੀਕਾ ਵਿੱਚ ਰਹਿਣ ਵਾਲੇ ਭਾਰਤੀਆਂ ਦੇ ਸਿਹਤ ਬੀਮਾ ਕਵਰ ਦਾ ਵਿਸਤਾਰ ਚਾਹੁੰਦਾ ਹੈ, ਜਿਸ ਨਾਲ ਉਹਨਾਂ ਨੂੰ ਘੱਟ ਖਰਚ ਵਿੱਚ ਭਾਰਤ ਵਿੱਚ ਇਲਾਜ ਦੀ ਸਹੂਲਤ ਮੁਹੱਈਆ ਹੋ ਸਕੇ। Date:2009-06-09 Time:00:09:15
ਨਵੀਂ ਦਿੱਲੀ- ਮਾਰੂਤੀ ਸੁਜੁਕੀ ਦੇ ਚੰਗੇ ਪ੍ਰਦਰਸ਼ਨ ਦੇ ਕਾਰਣ ਸਵਾਰੀ ਕਾਰਾਂ ਦੇ ਨਿਰਯਾਤ ਵਿੱਚ ਮਈ ਦੇ ਦੌਰਾਨ 41.64 ਫੀਸਦੀ ਦਾ ਵਾਧਾ ਹੋਇਆ ਹੈ ਹਾਲਾਂਕਿ ਘਰੇਲੂ ਵਿੱਕਰੀ ਵਿੱਚ ਕੇਵਲ 2.48 ਫੀਸਦੀ ਦਾ ਵਾਧਾ ਹੋਇਆ ਹੈ। Date:2009-06-09 Time:00:09:15
ਨਵੀਂ ਦਿੱਲੀ- ਸ਼ੇਅਰ ਮਾਰਕਿਟ ਵਿੱਚ ਤੇਜੀ ਅਤੇ ਰੁਪਏ ਦੇ ਮੁੱਲ ਵਿੱਚ ਹਾਲੀਆ ਆਈ ਤੇਜੀ ਦੇ ਕਾਰਣ 51 ਨਵੇਂ ਮੈਂਬਰ ਅਰਬ ਡਾਲਰ ਦੇ ਬਜ਼ਾਰ ਮੁੱਲ ਦੀ ਜਮਾਤ ਵਿੱਚ ਸ਼ਾਮਿਲ ਹੋ ਗਏ ਹਨ ਅਤੇ ਪਿਛਲੇ ਅਕਤੂਬਰ ਦੇ ਬਾਅਦ ਤੋਂ ਇਸਦਾ ਕੁੱਲ ਮੁੱਲਾਂਕਣ ਦੁੱਗਣਾ ਹੋ ਗਿਆ ਹੈ। Date:2009-06-09 Time:00:09:15
ਹਰਿਦੁਆਰ-ਡੇਰਾ ਸੱਚਖੰਡ ਦੇ ਧਰਮਗੁਰੂ ਸੰਤ ਰਾਮਾਨੰਦ ਦੀਆਂ ਅਸਥੀਆਂ ਅੱਜ ਵੈਦਿਕ ਵਿਧੀ ਵਿਧਾਨ ਨਾਲ ਹਰ ਕੀ ਪੌੜੀ 'ਤੇ ਗੰਗਾ 'ਚ ਪ੍ਰਵਾਹਿਤ ਕਰ ਦਿੱਤੀਆਂ ਗਈਆਂ ਹਨ। Date:2009-06-09 Time:00:09:15
ਬੈਂਗਲੌਰ-ਅਖਿਲ ਭਾਰਤੀ ਅੱਤਵਾਦ ਵਿਰੋਧੀ ਮੋਰਚਾ ਦੇ ਪ੍ਰਧਾਨ ਐਮ.ਐਸ.ਬਿੱਟਾ ਨੇ ਪਾਕਿਸਤਾਨ 'ਚ ਅੱਤਵਾਦੀ ਕੈਂਪਾ ਦੇ ਨਸ਼ਟ ਹੋਣ ਤੱਕ ਇਸ ਦੇਸ਼ 'ਤੇ ਪੂਰਣ ਰੋਕ ਲਗਾਉਣ ਦਾ ਅੱਜ ਐਲਾਣ ਕੀਤਾ ਹੈ। Date:2009-06-09 Time:00:09:15
ਢਾਕਾ - ਬੰਗਲਾਦੇਸ਼ ਪੁਲਿਸ ਦਾ ਮੰਨਣਾ ਹੈ ਕਿ ਦੇਸ਼ ਵਿਚ ਸਰਗਰਮ ਮਾਫੀਆ ਸਰਗਨਾ ਦਾਉਦ ਇਬ੍ਰਾਹਿਮ ਦੀ ਗੈਂਗ ਵਿਚ ਘੱਟੋ ਘੱਟ 20 ਮਹਿਲਾਵਾਂ ਨੈਟਵਰਕ ਵਧਾਉਣ ਦੇ ਕੰਮ ਵਿਚ ਜੁੱਟੀਆਂ ਹਨ ਅਤੇ ਇਸ ਲਈ ਉਹਨਾਂ ਨੂੰ ਭਾਰਤ ਤੋਂ ਬਹੁਤ ਧਨ ਮਿਲ ਰਿਹਾ ਹੈ। Date:2009-06-09 Time:00:09:15
ਨਵੀਂ ਦਿੱਲੀ-ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸੀਨੀਅਰ ਰੰਗਕਰਮੀ,ਲੇਖਕ,ਕਵੀ ਅਤੇ ਅਭਿਨੇਤਾ ਹਬੀਬ ਤਨਵੀਰ ਦੇ ਦੇਹਾਂਤ 'ਤੇ ਗਹਿਰਾ ਦੁੱਖ ਵਿਅਕਤ ਕੀਤਾ ਹੈ।ਗਾਂਧੀ ਨੇ ਆਪਣੇ ਸ਼ੋਕ ਸੰਦੇਸ਼ 'ਚ ਅੱਜ ਕਿਹਾ ਹੈ ਕਿ ਸਿਰਜਨਾਤਮਕ ਭੂਮਿਕਾ 'ਚ ਹਬੀਬ ਤਨਵੀਰ ਦਾ ਜੀਵਣ ਅਤੇ ਯੋਗਦਾਨ ਖੁਦ 'ਚ ਇੱਕ ਰੂਪ ਵਿੱਧੀ ਸੀ। Date:2009-06-09 Time:00:09:15
ਨਵੀਂ ਦਿੱਲੀ-ਮੈਨੂਫੈਕਚਰਿੰਗ ਐਂਡ ਇਲੈਕਟ੍ਰੀਸਿਟੀ ਖੇਤਰ ਦੀ ਕੰਪਨੀ ਜੈਪ੍ਰਕਾਸ਼ ਐਸੋਸੀਏਟਸ ਨੂੰ ਪਿੱਛਲੇ ਵਿੱਤੀ ਸਾਲ 'ਚ 897.01 ਕਰੋੜ ਰੁੱਪਏ ਦਾ ਲਾਭ ਹੋਇਆ ਸੀ।ਕੰਪਨੀ ਨੇ ਵਿੱਤੀ ਸਾਲ 2007-08 'ਚ 609.67 ਕਰੋੜ ਰੁੱਪਏ ਦਾ ਹੀ ਮੁਨਾਫ਼ਾ ਅਰਜਿੱਤ ਕੀਤਾ ਸੀ। Date:2009-06-09 Time:00:09:15
ਨਵੀਂ ਦਿੱਲੀ-ਰੀਅਲਟੀ ਕੰਪਨੀ ਓਮੈਕਸ ਨੇ ਕਿਹਾ ਹੈ ਕਿ ਉਹ ਪਾਤਰ ਸੰਸਥਾਗਤ ਖਰੀਦਦਾਰਾਂ (ਕਿਊਆਈਬੀ) ਨੂੰ ਨਿੱਜੀ ਨਿਯੋਜਨ ਦੇ ਅਧਾਰ 'ਤੇ ਪ੍ਰਤਿਭੂਤੀਆਂ ਜ਼ਾਰੀ ਕਰਕੇ 1800 ਕਰੋੜ ਰੁੱਪਏ ਜੁਟਾਵੇਗੀ।ਕੰਪਨੀ ਨੇ ਵਿਦੇਸ਼ੀ ਸੰਸਥਾਗਤ ਨਿਵੇਸ਼ਕ ਦੀ ਹਿੱਸੇਦਾਰੀ ਵਧਾਕੇ 40 ਫ਼ੀਸਦੀ ਕਰਨ ਦੀ ਮੰਜ਼ੂਰੀ ਦਿੱਤੀ ਹੈ। Date:2009-06-09 Time:00:09:15
ਮੁੰਬਈ-ਐਸ਼ੋਸੀਏਸ਼ਨ ਆਫ਼ ਨੈਸ਼ਨਲ ਐਕਸਚੇਂਜ਼ ਮੈਂਬਰਜ਼ ਆਫ਼ ਇੰਡੀਆ (ਏਐਨਐਮਆਈ) ਨੇ ਪ੍ਰਤਿਭੂਤੀ ਸੌਦਾ ਕਰ (ਐਸਟੀਟੀ) ਨੂੰ ਹਟਾਉਣ ਅਤੇ ਸਟਾਂਪ ਡਿਊਟੀ ਦਾ ਪੂਰ੍ਹੇ ਰਾਜ 'ਚ ਮਾਨਕੀਕਰਨ ਕੀਤੇ ਜਾਣ ਦੀ ਮੰਗ ਕੀਤੀ ਹੈ। Date:2009-06-09 Time:00:09:15
ਮੁੰਬਈ-ਏਸ਼ੀਆ ਅਤੇ ਯੂਰੋਪ ਦੇ ਸ਼ੇਅਰ ਬਜ਼ਾਰਾਂ ਤੋਂ ਮੰਦੇ ਦੀਆਂ ਖਬਰਾਂ ਅਤੇ ਨਿਵੇਸ਼ਕਾਂ ਦੀ ਮੁਨਾਫ਼ਾ ਵਸੂਲੀ ਤੋਂ ਦੇਸ਼ ਦੇ ਸ਼ੇਅਰ ਬਜ਼ਾਰਾਂ 'ਚ ਅੱਜ ਛੇ ਹਫ਼ਤੇ ਦੌਰਾਨ ਇੱਕ ਦਿਨ ਦੀ ਵੱਡੀ ਗਿਰਾਵਟ ਦਰਜ਼ ਕੀਤੀ ਗਈ। Date:2009-06-09 Time:00:09:15
ਆਉਣ ਵਾਲੇ ਮਹੀਨਿਆਂ ਵਿੱਚ ਸ਼ਾਹਿਦ ਕਪੂਰ ਦੀ ਮਹੱਤਵਪੂਰਨ ਫਿਲਮ 'ਕਮੀਨੇ' ਰਿਲੀਜ਼ ਹੋਣ ਜਾ ਰਹੀ ਹੈ। ਆਈਫਾ ਅਵਾਰਡ ਇਸ ਫਿਲਮ ਨੂੰ ਚਰਚਿਤ ਕਰਨ ਲਈ ਇੱਕ ਮਹੱਤਵਪੂਰਨ ਪਲੇਟਫਾਰਮ ਹੈ। ਇਸ ਨੂੰ ਦੇਖਦੇ ਹੋਏ ਸ਼ਾਹਿਦ ਆਈਫਾ 'ਚ ਪਰਫਾਰਮ ਕਰਨ ਵਾਲੇ ਹਨ। ਸ਼ਾਹਿਦ 'ਧਨ ਤਾਨਾ' ਗਾਣੇ 'ਤੇ ਪਰਫਾਰਮ ਕਰਨਗੇ ਅਤੇ ਉਹਨਾਂ ਨਾਲ ਫਿਲਮ ਦੀ ਨਾਇਕਾ ਪ੍ਰਿਅੰਕਾ ਚੋਪੜਾ ਨਹੀਂ ਹੋਵੇਗੀ। ਇਨ੍ਹੀਂ ਦਿਨੀਂ ਸ਼ਾਹਿਦ ਇਸਦੀ ਤਿਆਰੀ 'ਚ ਰੁੱਝੇ ਹੋਏ ਹਨ। Date:2009-06-09 Time:00:09:14
ਆਪਣੀ ਆਵਾਜ਼ ਦੇ ਨਾਲ ਪੰਜਾਬੀ ਸਰੋਤਿਆਂ ਨੂੰ ਕੀਲਣ ਵਾਲੇ ਪੰਜਾਬੀ ਮਾਂ ਬੋਲੀ ਦੇ ਕਈ ਲਾਡਲੇ ਗਾਇਕਾਂ ਨੇ ਕਈ ਸਾਲਾਂ ਤੋਂ ਵੈਂਟੀਲੇਟਰ 'ਤੇ ਚੱਲ ਰਹੇ ਪੰਜਾਬੀ ਸਿਨੇਮੇ ਨੂੰ ਮੁੜ੍ਹ ਤੋਂ ਜੀਵੰਤ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਸ਼ੁਰੂ ਕਰ ਦਿੱਤਾ। Date:2009-06-09 Time:00:09:14
ਸ਼ਾਹਰੁਖ ਖਾਨ ਤੋਂ ਬਾਅਦ ਇੱਕ ਹੋਰ ਸੁਪਰਸਟਾਰ ਅਕਸ਼ੈ ਕੁਮਾਰ ਨੇ ਫੈਸਲਾ ਕੀਤਾ ਹੈ ਕਿ ਉਹ ਆਈਫਾ ਸਮਾਰੋਹ 'ਚ ਹਿੱਸਾ ਨਹੀਂ ਲੈਣਗੇ। ਉਹ ਵੀ ਸ਼ਾਹਰੁਖ ਦੀ ਤਰ੍ਹਾਂ ਆਪਣੇ ਪਰਿਵਾਰ ਨਾਲ ਛੁੱਟੀਆਂ ਬਿਤਾਉਣਗੇ। ਆਈਫਾ ਦੇ ਆਯੋਜਕਾਂ ਨੇ ਅਕਸ਼ੈ ਨੂੰ ਬੇਨਤੀ ਕੀਤੀ ਕਿ ਉਹ ਭਲਾ ਹੀ ਪਰਫਾਰਮ ਨਹੀਂ ਕਰਨ, ਪਰ ਘੱਟ ਤੋਂ ਘੱਟ ਪ੍ਰੋਗਰਾਮ 'ਚ ਹੀ ਮੌਜੂਦ ਹੋ ਜਾਣ, ਪਰ ਅਕਸ਼ੈ ਨੇ ਉਹਨਾਂ ਦੀ ਗੱਲ ਨੂੰ ਠੁਕਰਾ ਦਿੱਤਾ। Date:2009-06-09 Time:00:09:14
ਜੰਮੂ - ਪੁੰਛ ਜਿਲ੍ਹੇ ਦੇ ਮੇਂਢਰ ਵਿਖੇ ਪੁਲਿਸ ਨੇ ਲਸ਼ਕਰੇ ਤੋਇਬਾ ਦੇ ਤਿੰਨ ਸਮਰਥਕਾਂ ਨੂੰ ਕਾਬੂ ਕੀਤਾ ਹੈ।ਉਹਨਾਂ ਪਾਸੋਂ ਚਾਰ ਮੋਬਾਇਲ ਸਿਮ ਕਾਰਡ ਵੀ ਬਰਾਮਦ ਕੀਤੇ ਗਏ। Date:2009-06-09 Time:00:09:14
ਦੇਹਰਾਦੂਨ-ਉੱਤਰਾਖੰਡ ਦੇ ਮੁੱਖਮੰਤਰੀ ਭੁਵਨਚੰਦਰ ਖੰਡੂਰੀ ਦੀ ਕੁਰਸੀ 'ਤੇ ਮੰਡਰਾਉਂਦਾ ਖਤਰਾ ਫ਼ਿਲਹਾਲ ਟਲ ਗਿਆ ਹੈ। Date:2009-06-09 Time:00:09:14
ਕਰਾਚੀ-ਪਾਕਿਸਤਾਨ ਦੇ ਕਪਤਾਨ ਯੂਨਿਸ ਖਾਨ ਆਪਣੇ ਉਸ ਬਿਆਨ ਬਾਅਦ ਸੰਕਟ 'ਚ ਘਿਰ ਗਏ ਹਨ,ਜਿਸ ਵਿੱਚ ਵਿਸ਼ਵ ਕੱਪ 'ਚ ਉਨ੍ਹਾ ਦੀ ਟੀਮ ਸੁਪਰ ਅੱਠ 'ਚ ਜਗ੍ਹਾ ਬਨਾਉਣ 'ਚ ਅਸਫ਼ਲ ਵੀ ਰਹਿੰਦੀ ਹੈ ਤਾਂ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੋਵੇਗੀ। Date:2009-06-09 Time:00:09:14
page no.1 |
Select news date : 30 - 6 - 2009 29 - 6 - 2009 28 - 6 - 2009 27 - 6 - 2009 26 - 6 - 2009 25 - 6 - 2009 24 - 6 - 2009 23 - 6 - 2009 22 - 6 - 2009 21 - 6 - 2009 20 - 6 - 2009 19 - 6 - 2009 18 - 6 - 2009 17 - 6 - 2009 16 - 6 - 2009 15 - 6 - 2009 14 - 6 - 2009 13 - 6 - 2009 12 - 6 - 2009 11 - 6 - 2009 10 - 6 - 2009 9 - 6 - 2009 8 - 6 - 2009 7 - 6 - 2009 6 - 6 - 2009 5 - 6 - 2009 4 - 6 - 2009 3 - 6 - 2009 2 - 6 - 2009 1 - 6 - 2009 |