Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 8 - 6 - 2009
ਜੇਰੂਸ਼ਲਮ - ਇਜ਼ਰਾਇਲ ਨੇ ਸੰਯੁਕਤ ਰਾਸ਼ਟਰ ਦੀ ਨਿਗਰਾਨੀ ਸੰਸਥਾ ਆਈਏਈਏ ਉੱਪਰ ਇਰਾਨ ਅਤੇ ਸੀਰੀਆ ਵਿਚ ਕਥਿੱਤ ਗੈਰ ਕਨੂੰਨੀ ਪਰਮਾਣੂ ਸਰਗਰਮੀਆਂ ਨਾਲ ਨਜਿੱਠਣ ਵਿਚ ਨਾਕਾਮ ਰਹਿਣ ਦਾ ਆਰੋਪ ਲਗਾਇਆ ਹੈ। Date:2009-06-08 Time:00:03:17
ਔਰੰਗਾਬਾਦ-ਦੇਸ਼ ਵਿੱਚ ਸਾਲ 2012 ਤੱਕ 78000 ਮੈਗਾਵਾਟ ਊਰਜਾ ਦਾ ਉਤਪਾਦਨ ਹੋ ਸਕੇਗਾ, ਜਿਸ ਵਿੱਚ 12000 ਮੈਗਾਵਾਟ ਨਿੱਜੀ ਖੇਤਰ ਦੁਆਰਾ ਉਤਪਾਦਿਤ ਕੀਤੀ ਜਾਵੇਗੀ। Date:2009-06-08 Time:00:03:17
ਪਣ ਬਿਜਲਈ ਖੇਤਰ ਵਿੱਚ ਸ਼੍ਰੇਣੀ ਏ ਮਿੰਨੀ ਰਤਨ ਦਾ ਦਰਜਾ ਪ੍ਰਾਪਤ ਨੈਸ਼ਨਲ ਹਾਈਡ੍ਰੋ ਪਾਵਰ ਕਾਰਪੋਰੇਸ਼ਨ (ਐੱਨਐੱਚਪੀਸੀ) ਨੂੰ ਵਾਤਾਵਰਣ ਪ੍ਰਬੰਧਨ ਅਤੇ ਸਮੁੱਚੀ ਪਹਿਲ ਦੇ ਲਈ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਸਨਮਾਨਿਤ ਕੀਤਾ ਹੈ। Date:2009-06-08 Time:00:03:17
ਸੋਲ - ਉੱਤਰ ਕੋਰੀਆ ਨੇ ਦੱਖਣੀ ਕੋਰੀਆ ਉੱਪਰ ਆਰੋਪ ਲਗਾਇਆ ਹੈ ਕਿ ਉਹ ਵਿਵਾਦਤ ਪੱਛਮੀ ਸਮੁੰਦਰੀ ਸਰਹੱਦ ਲਾਤੇ ਉਸ ਦੇ ਖੇਤਰ ਵਿਚ ਗਸ਼ਤ ਲਈ ਬੇੜ੍ਹੀਆਂ ਭੇਜ ਰਿਹਾ ਹੈ।ਉਸ ਨੇ ਚਿਤਾਵਨੀ ਦਿੱਤੀ ਕਿ ਯੁੱਧ ਦੀ ਦਿਸ਼ਾ ਵਿਚ ਦੱਖਣੀ ਕੋਰੀਆ ਦੇ ਕਿਸੇ ਵੀ ਕਦਮ ਨੂੰ ਨਾਕਾਮ ਕਰ ਦਿੱਤਾ ਜਾਵੇਗਾ। Date:2009-06-08 Time:00:03:17
ਹਰਮੋਸਿਲੋ - ਇੱਕ ਡੇ ਕੇਅਰ ਸੈਂਟਰ ਵਿਚ ਅੱਗ ਲੱਗਣ ਨਾਲ 38 ਬੱਚਿਆਂ ਦੀ ਹੋਈ ਮੌਤ ਕਾਰਣ ਪੂਰਾ ਮੈਕਸਿਕੋ ਸਦਮੇ ਵਿਚ ਹੈ।ਮ੍ਰਿਤ ਬੱਚਿਆਂ ਦੇ ਮਾਪਿਆਂ ਨੇ ਸਦਮੇ ਵਿਚ ਹੀ ਲਾਸ਼ਾਂ ਦੀ ਭਾਲ ਕੀਤੀ। Date:2009-06-08 Time:00:03:17
ਪਟਨਾ-ਘੜੀ ਨਿਰਮਾਤਾ ਕੰਪਨੀ ਟਾਈਟਨ ਇੰਡਸਟਰੀਜ਼ ਲਿਮੀਟੇਡ ਨੇ ਵਿਆਹ ਦੇ ਮੌਸਮ ਵਿੱਚ ਗ੍ਰਾਹਕਾਂ ਨੂੰ ਬਿਹਤਰੀਨ ਤੋਹਫ਼ਾ ਦਿੰਦੇ ਹੋਏ ਮਹਿਲਾ ਘੜੀ ਉੱਤੇ 20 ਪ੍ਰਤੀਸ਼ਤ ਦੀ ਵਿਸ਼ੇਸ਼ ਰਿਆਇਤ ਦੇਣ ਦੀ ਘੋਸ਼ਣਾ ਕੀਤੀ ਹੈ। Date:2009-06-08 Time:00:03:17
ਕਲਕੱਤਾ-ਵੈਸ਼ਵਿਕ ਆਰਥਿਕ ਮੰਦੀ ਕਾਰਣ ਜਿੱਥੇ ਵੱਡੀਆਂ ਬਹੁਰਾਸ਼ਟਰੀ ਕੰਪਨੀਆਂ ਨੂੰ ਭਾਰੀ ਆਰਥਿਕ ਨੁਕਸਾਨ ਹੋਇਆ ਹੈ,ਉੱਥੇ ਹੀ ਹੀਰੇ ਦੀ ਮੰਗ 'ਚ ਕੋਈ ਕਮੀ ਨਹੀਂ ਹੈ ਅਤੇ ਇਸ ਦੀ ਕੀਮਤ 'ਚ ਮਾਮੂਲੀ ਗਿਰਾਵਟ ਦੇਖੀ ਗਈ। Date:2009-06-08 Time:00:03:17
ਬਠਿੰਡਾ-ਕਪਾਹ ਉਤਪਾਦਨ 'ਚ ਭਾਰਤ ਨੇ ਅਮਰੀਕਾ ਨੂੰ ਪਛਾੜਦੇ ਹੋਏ ਚੀਨ ਬਾਅਦ ਦੂਸਰਾ ਸਥਾਨ ਹਾਸਿਲ ਕਰ ਲਿਆ ਹੈ। Date:2009-06-08 Time:00:03:17
ਦੁਨੀਆ ਦੀ ਛੇਵੀਂ ਸਭ ਤੋਂ ਵੱਡੀ ਇਸਪਾਤ ਉਤਪਾਦਕ ਕੰਪਨੀ ਟਾਟਾ ਸਟੀਲ ਨੇ ਕੌਮਾਂਤਰੀ ਮੰਦੀ ਦੇ ਬਾਵਜੂਦ ਮਈ ਮਹੀਨੇ ਦੇ ਦੌਰਾਨ ਆਪਣੇ ਭਾਰਤੀ ਪਰਿਚਾਲਨ ਦੀ ਵਿੱਕਰੀ ਵਿੱਚ 18 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਹੈ। Date:2009-06-08 Time:00:03:17
ਲੰਦਨ - ਰੂਸੀ ਸੈਨਾ ਨਾਲ ਲੜਨ ਲਈ ਤਾਲੀਬਾਨੀ ਨੇਤਾ ਮੁੱਲਾ ਉਮਰ ਅਤੇ ਲੜਾਕਿਆਂ ਨੂੰ ਸਿਖਲਾਈ ਦੇਣ ਵਾਲੇ ਇੱਕ ਪਾਕਿਸਤਾਨੀ ਸੂਹੀਆ ਏਜੈਂਟ ਨੇ ਦਾਅਵਾ ਕੀਤਾ ਹੈ ਕਿ ਨਾਟੋ ਸੈਨਾ ਕਦੀ ਵੀ ਅਫਗਾਨਿਸਤਾਨ ਵਿਚ ਆਪਣੇ ਦੁਸ਼ਮਣਾਂ ਉੱਪਰ ਜਿੱਤ ਹਾਸਲ ਨਹੀਂ ਕਰ ਸਕੇਗੀ। Date:2009-06-08 Time:00:03:17
ਲੰਦਨ - ਸ਼੍ਰੀਲੰਕਾਈ ਜਲ ਸੈਨਾ ਨੇ ਬ੍ਰਿਟਿਸ਼ ਤਮਿਲਾਂ ਵੱਲੋਂ ਭੇਜੀ ਗਈ ਮੈਡੀਕਲ ਅਤੇ ਖਾਧ ਸਹਾਇਤਾ ਲਿਜਾ ਰਹੀ ਇੱਕ ਬੇੜ੍ਹੀ ਨੂੰ ਜ਼ਬਤ ਕਰ ਲਿਆ ਹੈ।ਜਲਸੈਨਾ ਦਾ ਦਾਅਵਾ ਹੈ ਕਿ ਬੇੜ੍ਹੀ ਹਾਰੇ ਹੋਏ ਤਮਿਲ ਬਾਗੀਆਂ ਲਈ ਫੌਜੀ ਸਾਜੋ ਸਮਾਨ ਲਿਜਾ ਰਹੀ ਸੀ। Date:2009-06-08 Time:00:03:17
ਮੁੰਬਈ-ਕੇਂਦਰ ਸਰਕਾਰ ਵੱਲੋਂ ਆਰਥਿਕ ਸੁਧਾਰਾਂ ਨੂੰ ਜਲਦ ਲਾਗੂ ਕਰਨ ਦੇ ਭਰੋਸੇ ਵੈਸ਼ਵਿਕ ਬਜ਼ਾਰਾਂ 'ਚ ਤੇਜ਼ੀ ਅਤੇ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੀ ਚੌਤਰਫ਼ਾ ਲਿਵਾਲੀ ਵਿੱਚ ਸ਼ੁਕਰਵਾਰ ਨੂੰ ਸਮਾਪਤ ਹਫ਼ਤੇ 'ਚ ਬੰਬਈ ਸਟਾਕ ਐਕਸਚੇਂਜ਼ ਦਾ ਸੰਸੈਕਸ ਪਹਿਲੇ ਹਫ਼ਤੇ ਦੇ ਮੁਕਾਬਲੇ 478.30 ਅੰਕਾਂ ਦੀ ਬੜ੍ਹਤ ਦੇ ਨਾਲ 15103.55 ਅੰਕ 'ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ਼ ਦਾ ਨਿਫ਼ਟੀ 137.95 ਅੰਕਾਂ ਦੀ ਬੜ੍ਹਤ ਨਾਲ 4586.90 ਅੰਕ ਦੇ ਸਤਰ 'ਤੇ ਬੰਦ ਹੋਇਆ। Date:2009-06-08 Time:00:03:17
ਨਵੀਂ ਦਿੱਲੀ - ਇਰਡਾ ਪ੍ਰਧਾਨ ਜੇ ਹਰੀ ਨਾਰਾਇਣ ਨੇ ਕਿਹਾ ਹੈ ਕਿ ਮੈਡੀਕਲੇਮ ਪਾਲਿਸੀ ਹੋਲਡਰਾਂ ਨੂੰ ਆਪਣੀ ਮੌਜੂਦਾ ਪਾਲਿਸੀ ਜ਼ਾਰੀ ਰੱਖਦੇ ਹੋਏ ਸਿਹਤ ਬੀਮਾ ਸੇਵਾ ਦੇਣ ਵਾਲੀ ਕੰਪਨੀ ਬਦਲਣ ਦੀ ਛੂਟ ਜਲਦੀ ਹੀ ਸ਼ੁਰੂ ਹੋਵੇਗੀ। Date:2009-06-08 Time:00:03:17
ਨਵੀਂ ਦਿੱਲੀ - ਦੇਸ਼ ਭਰ ਵਿਚ ਨਿੱਜੀ ਸਰਕਾਰੀ ਸਹਿਯੋਗ ਮਾਡਲ 'ਤੇ ਅਧਾਰਤ 100 ਬਜਟ ਹੋਟਲ ਖੋਲਣ ਦੀ ਰੇਲ ਮੰਤਰਾਲੇ ਦੀ ਯੋਜਨਾ ਜਲਦੀ ਹੀ ਰਫਤਾਰ ਫੜ ਸਕਦੀ ਹੈ। Date:2009-06-08 Time:00:03:16
ਨਵੀਂ ਦਿੱਲੀ-ਕਾਂਗਰਸ ਨੇਤਾ ਪਵਨ ਰਾਜੇ ਨਿੰਬਾਲਕਰ ਦੀ ਹੱਤਿਆ ਦੇ ਆਰੋਪ 'ਚ ਗ੍ਰਿਫ਼ਤਾਰ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਸਾਂਸਦ ਪਦਮ ਸਿੰਘ ਪਾਟਿਲ ਨੂੰ ਅੱਜ 14 ਜੂਨ ਤੱਕ ਕੇਂ ਦਰੀ ਜਾਂਚ ਬਿਊਰੋ (ਸੀਬੀਆਈ) ਹਿਰਾਸਤ 'ਚ ਭੇਜ ਦਿੱਤਾ ਹੈ। Date:2009-06-08 Time:00:03:16
ਹਰਾਰੇ-ਯੁੱਧ ਅਪਰਾਧ ਦੇ ਆਰੋਪਾਂ ਨਾਲ ਘਿਰੇ ਸੂਡਾਨ ਦੇ ਰਾਸ਼ਟਰਪਤੀ ਉਮਰ ਅਲ ਬਸ਼ੀਰ ਖੇਤਰੀ ਆਰਥਿਕ ਸ਼ਿਖਰ ਸੰਮੇਲਨ 'ਚ ਹਿੱਸਾ ਲੈਣ ਜਿੰਵਾਬੇ ਪਹੁੰਚੇ। Date:2009-06-08 Time:00:03:16
ਔਰੰਗਾਬਾਦ-ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਕਿਹਾ ਕਿ ਬਿਹਾਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿਆਉਣਾ ਉਹਨਾਂ ਦੀ ਪਹਿਲੀ ਜਿੰਮੇਦਾਰੀ ਹੈ ਅਤੇ ਇਸ ਤੋਂ ਘੱਟ ਉਹਨਾਂ ਨੂੰ ਮੰਜ਼ੂਰ ਨਹੀਂ ਹੈ। Date:2009-06-08 Time:00:03:16
ਸ਼੍ਰੀਨਗਰ- ਦੋ ਔਰਤਾਂ ਦੇ ਨਾਲ ਕਥਿਤ ਬਲਾਤਕਾਰ ਦੇ ਬਾਅਦ ਹੋਈ ਉਹਨਾਂ ਦੀ ਮੌਤ ਦੇ ਵਿਰੋਧ ਵਿੱਚ ਹੋਏ ਪ੍ਰਦਰਸ਼ਨਾਂ ਦੀ ਅਗਵਾਈ ਕਰ ਰਹੇ ਹੁਰੀਅਤ ਕਾਨਫਰੰਸ ਦੇ ਕੱਟੜਪੰਥੀ ਧੜੇ ਦੇ ਨੇਤਾ ਸੈਯਦ ਅਲੀ ਸ਼ਾਹ ਗਿਲਾਨੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। Date:2009-06-08 Time:00:03:16
ਪੈਰਿਸ-ਰੋਜ਼ਰ ਫੈਡਰਰ ਨੇ ਆਖਿਰ ਅੱਜ ਫ੍ਰੈਂਚ ਓਪਨ ਖਿਤਾਬ ਜਿੱਤਣ ਦਾ ਅਪਣਾ ਸੁਪਨਾ ਪੂਰ੍ਹਾ ਕਰਨ ਦੇ ਨਾਲ ਹੀ ਟੈਨਿਸ 'ਚ ਇੱਕ ਨਵਾਂ ਇਤਿਹਾਸ ਰੱਚ ਦਿੱਤਾ।ਸਵਿਟਜ਼ਰਲੈਂਡ ਦੇ ਫੈਡਰਰ ਨੇ ਇਸ ਖਿਤਾਬ ਨੂੰ ਜਿੱਤਣ ਦੇ ਨਾਲ ਹੀ ਨਾ ਕੇਵਲ ਅਮਰੀਕਾ ਦੇ ਪੀਟ ਸੰਪ੍ਰਾਸ ਦੇ 14 ਗ੍ਰੈਂਡ ਸਲੇਮ ਖਿਤਾਬ ਜਿੱਤਣ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕਰ ਲਈ,ਬਲਕਿ ਉਹ ਕੈਰੀਅਰ ਗ੍ਰੈਂਡ ਸਲੇਮ ਪੂਰ੍ਹਾ ਕਰਨ ਵਾਲੇ ਦੁਨੀਆ ਦੇ ਛੇਵੇਂ ਖਿਡਾਰੀ ਵੀ ਬਣ ਗਏ। Date:2009-06-08 Time:00:03:16
ਲੰਦਨ-ਏਬੀ ਡਿਵਿਲਿਅਰਜ਼ ਦੀ ਨਾਬਾਦ 79 ਸਕੋਰਾਂ ਦੀ ਧਮਾਕੇਦਾਰ ਪਾਰੀ ਦੇ ਦਮ 'ਤੇ ਦੱਖਣ ਅਫ਼ਰੀਕਾ ਨੇ ਆਈਸੀਸੀ ਵਿਸ਼ਵ ਟਵੰਟੀ-20 ਚੈਂਪਿਨਸ਼ਿਪ ਦੇ ਆਪਣੇ ਪਹਿਲੇ ਮੈਚ 'ਚ ਸਕਾਟਲੈਂਡ ਨੂੰ 130 ਸਕੋਰਾਂ ਨਾਲ ਹਰਾਕੇ ਟੂਰਨਾਮੈਂਟ 'ਚੋਂ ਬਾਹਰ ਕਰ ਦਿੱਤਾ। Date:2009-06-08 Time:00:03:16
ਲੰਦਨ - ਤਾਲੀਬਾਨ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦਾ ਮੁਸਲਿਮ ਦੇਸ਼ਾ ਨੂੰ ਲੈ ਕੇ ਦਿੱਤਾ ਗਿਆ ਭਾਸ਼ਣ ਗੁੰਮਰਾਹ ਕਰਨ ਵਾਲਾ ਹੈ ਅਤੇ ਇਸ ਨਾਲ ਮੁਸਲਿਮ ਦੇਸ਼ਾਂ ਅਤੇ ਅਮਰੀਕਾ ਦੇ ਰਿਸ਼ਤਿਆਂ ਵਿਚ ਸੁਧਾਰ ਦੀ ਕੋਈ ਆਸ ਨਹੀਂ ਹੈ। Date:2009-06-08 Time:00:03:15
ਚੰਡੀਗੜ੍ਹ-ਪੰਜਾਬ 'ਚ ਵਿਵਾਦਗ੍ਰਸਤ ਡੇਰਿਆਂ ਅਤੇ ਸਮੁਦਾਏ ਦੇ ਵੱਧ ਰਹੇ ਦਬਦਬਾ ਕਾਰਣ ਸਮਾਜਿਕ ਅਤੇ ਧਾਰਮਿਕ ਤਾਨਾਬਾਣਾ ਬਦਲਾਅ ਅਤੇ ਵੰਡ ਦੇ ਦੌਰ 'ਚੋਂ ਗੁਜ਼ਰ ਰਿਹਾ ਹੈ। Date:2009-06-08 Time:00:03:15
ਇੰਦੌਰ-ਭਾਰਤੀ ਜਨਤਾ ਪਾਰਟੀ (ਭਾਰਤੀ ਜਨਤਾ ਪਾਰਟੀ) ਦੇ ਸਾਂਸਦ ਅਤੇ ਸਾਬਕਾ ਟੈਸਟ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਰਾਜਨੀਤੀ ਅਤੇ ਰਾਨੇਤਾਵਾਂ ਤੋਂ ਜਨਤਾ ਦਾ ਵਿਸ਼ਵਾਸ ਉਠ ਗਿਆ ਹੈ। Date:2009-06-08 Time:00:03:15
ਢਾਕਾ-ਬੰਗਲਾਦੇਸ਼ ਪੁਲਿਸ ਨੇ ਰਾਜਧਾਨੀ ਢਾਕਾ 'ਚ ਅੱਜ ਸਵੇਰੇ ਮਾਫ਼ੀਆ ਡਾਨ ਦਾਊਦ ਇਬਰਾਹਿਮ ਦੇ ਨਜ਼ਦੀਕੀ ਸਹਿਯੋਗੀ ਆਰਿਫ਼ ਹੁਸੈਨ ਨੂੰ ਗ੍ਰਿਫ਼ਤਾਰ ਕਰ ਲਿਆ। Date:2009-06-08 Time:00:03:15
ਅੰਬਾਲਾ-ਡੇਰਾ ਸੱਚਾ ਸੌਦਾ ਦੇ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਿੰਘ ਹੱਤਿਆ ਦੇ ਦੋ ਮਾਮਲਿਆਂ ਵਿੱਚ ਵੀਡੀਓ ਕਾਨਫਰੰਸਿੰਗ (ਵੀਸੀ) ਦੇ ਰਾਹੀਂ ਵਿਸ਼ੇਸ਼ ਅਦਾਲਤ ਦੇ ਸਾਹਮਣੇ ਪੇਸ਼ ਹੋਏ। Date:2009-06-08 Time:00:03:15
page no.1 |
Select news date : 30 - 6 - 2009 29 - 6 - 2009 28 - 6 - 2009 27 - 6 - 2009 26 - 6 - 2009 25 - 6 - 2009 24 - 6 - 2009 23 - 6 - 2009 22 - 6 - 2009 21 - 6 - 2009 20 - 6 - 2009 19 - 6 - 2009 18 - 6 - 2009 17 - 6 - 2009 16 - 6 - 2009 15 - 6 - 2009 14 - 6 - 2009 13 - 6 - 2009 12 - 6 - 2009 11 - 6 - 2009 10 - 6 - 2009 9 - 6 - 2009 8 - 6 - 2009 7 - 6 - 2009 6 - 6 - 2009 5 - 6 - 2009 4 - 6 - 2009 3 - 6 - 2009 2 - 6 - 2009 1 - 6 - 2009 |