Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 7 - 6 - 2009
ਅੱਜ ਦੀ ਸਫਲ ਅਭਿਨੇਤਰੀ ਕੈਟਰੀਨਾ ਕੈਫ ਨੇ ਇੱਕ ਅਜੀਬ ਫੈਸਲਾ ਲਿਆ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਉਹ ਇਸ ਫੈਸਲੇ ਤੇ ਕਾਇਮ ਰਹਿਣਗੀ। ਕੈਟਰੀਨਾ ਦੇ ਕਰੀਬੀ ਲੋਕਾਂ ਅਨੁਸਾਰ ਕੈਟ ਹੁਣ ਚਿਹਰੇ ਤੇ ਭਾਰੀ ਮੇਕਅਪ ਕਰਨ ਤੋਂ ਬਚੇਗੀ। Date:2009-06-07 Time:00:00:35
ਪਹਿਲਾਂ ਦੱਖਣ ਭਾਰਤ ਵਿੱਚ ਹੁਣ ਬਾਲੀਵੁੱਡ ਵਿੱਚ ਧਮਾਲ ਕਰਨ ਵਾਲੀ ਅਸੀਨ ਹਿੰਦੀ ਫ਼ਿਲਮਾਂ ਨਾਲ ਹੀ ਤਮਿਲ ਫ਼ਿਲਮਾਂ ਵੀ ਕਰ ਸਕਦੀ ਹਨ। ਇਸ ਦੇ ਉਹਨਾਂ ਦੀ ਸ਼ਰਤ ਐਨੀ ਜਿਹੀ ਹੈ ਕਿ ਰੋਲ ਚੰਗਾ ਹੋਵੇ ਅਤੇ ਚੁਨੌਤੀਪੂਰਣ ਹੋਵੇ। Date:2009-06-07 Time:00:00:35
ਅਜੈ ਚੰਡੋਲ ਅਜਿਹੇ ਨਿਰਦੇਸ਼ਕ ਹਨ, ਜਿਨ੍ਹਾਂ ਨੂੰ ਸਸਤੀ ਫ਼ਿਲਮ ਬਨਾਉਣ ਵਾਲੇ ਨਿਰਮਾਤਾ ਸਾਈਨ ਕਰਦੇ ਹਨ ਅਤੇ ਘਟਿਆ ਫਿਲਮ ਬਨਾਉਣ ਦੇ ਬਾਵਜੂਦ ਉਹਨਾਂ ਦੇ ਹੱਥ ਵਿੱਚ ਕੁੱਝ ਪੋਜਕਟਸ ਹਨ। Date:2009-06-07 Time:00:00:35
ਆਮਤੌਰ ਤੇ ਦੋ ਅਭਿਨੇਤਰੀਆਂ ਵਿੱਚ ਘੱਟ ਹੀ ਬਣਦੀ ਹੈ। ਦੋਸਤ ਬਣਨ ਦੀ ਸੰਭਾਵਨਾ ਤਾਂ ਉਦੋਂ ਹੋਰ ਵੀ ਘੱਟ ਹੋ ਜਾਂਦੀ ਹੈ, ਜਦੋਂ ਉਹ ਨਾਲ ਫਿਲਮ ਕਰ ਰਹੀ ਹੋਣ। ਡ੍ਰੇਸ ਤੋਂ ਲੈ ਕੇ ਸੀਨ ਤੱਕ ਉਹਨਾਂ ਵਿਚਕਾਰ ਵਿਵਾਦ ਦਾ ਕਾਰਣ ਹੋ ਸਕਦੇ ਹਨ। Date:2009-06-07 Time:00:00:35
ਅੱਜਕੱਲ੍ਹ ਵਿਸ਼ਾਲ ਭਾਰਦਵਾਜ ਦੀ ਸ਼ਾਹਿਦ ਕਪੂਰ ਪ੍ਰਿਅੰਕਾ ਚੋਪੜਾ ਅਭਿਨੀਤ ਫਿਲਮ 'ਕਮੀਨੇ' ਅਤੇ ਰਾਕੇਸ਼ ਰੋਸ਼ਨ ਦੀ ਰਿਤਿਕ ਰੋਸ਼ਨ ਬਾਰਬਰਾ ਮੋਰੀ ਅਭਿਨੀਤ ਫਿਲਮ 'ਕਾਈਟਸ' ਚਰਚਾ ਵਿੱਚ ਹੈ। ਅਜਿਹਾ ਅਨੁਮਾਨ ਹੈ ਕਿ ਦੋਵਾਂ ਫਿਲਮਾਂ ਬੌਕਸ ਆਫਿਸ ਉੱਤੇ ਆਹਮਣੇ ਸਾਹਮਣੇ ਵੀ ਹੋ ਸਕਦੀਆਂ ਹਨ। Date:2009-06-07 Time:00:00:35
ਆਸਕਰ ਪੁਰਸਕਾਰ ਜੇਤੂ ਅਤੇ ਭਾਰਤੀ ਸੰਗੀਤ ਦੀ ਜਾਨੀ-ਮਾਨੀ ਸ਼ਖਸਿਅਤ ਰਹਿਮਾਨ ਦੀ ਜੀਵਨੀ ਹੁਣ ਬਹੁਤ ਛੇਤੀ ਹੀ ਬਜ਼ਾਰਾ ਵਿੱਚ ਉਪਲਬੱਧ ਹੋਵੇਗੀ। Date:2009-06-07 Time:00:00:35
ਵਾਸ਼ਿੰਗਟਨ - ਅਮਰੀਕੀ ਰੱਖਿਆ ਵਿਭਾਗ ਨੇ ਸਿੱਖ ਸਮਾਜ ਦੀ ਦੇਸ਼ ਦੇ ਫੌਜੀ ਬਲਾਂ ਵਿਚ ਭਰਤੀ ਕਰਨ ਦੀ ਆਪਣੀ ਨੀਤੀ ਦੀ ਸਮੀਖਿਆ ਕਰਨ ਦਾ ਫੈਸਲਾ ਕੀਤਾ ਹੈ।ਉੱਥੇ ਹੁਣ ਤੱਕ ਸੈਨਾ ਵਿਚ ਸਿੱਖਾਂ ਦੀ ਭਰਤੀ 'ਤੇ ਰੋਕ ਹੈ। Date:2009-06-07 Time:00:00:33
ਜੈਪੁਰ - ਰਾਜਸਥਾਨ ਵਿਚ ਗੁੱਜਰ ਅਤੇ ਮੀਣਾ ਵਿਚਕਾਰ ਸਮਝੌਤਾ ਕਰਾਉਣ ਲਈ ਅਤੇ ਆਪਸੀ ਭਾਈਚਾਰਕ ਸਾਂਝ ਵਧਾਉਣ ਲਈ ਅੱਜ ਰਾਜ ਦੇ ਗ੍ਰਹਿ ਮੰਤਰੀ ਸ਼ਾਂਤੀ ਧਾਰੀਵਾਲ ਦੀ ਪ੍ਰਧਾਨਗੀ ਹੇਠ ਜੈਪੁਰ ਵਿਖੇ ਇੱਕ ਬੈਠਕ ਹੋਵੇਗੀ। Date:2009-06-07 Time:00:00:33
ਨਵੀਂ ਦਿੱਲੀ- ਆਖ਼ਰ ਦਸ ਸਾਲ ਬਾਅਦ ਕਾਂਗਰਸ ਪ੍ਰਮੁੱਖ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਨੇਤਾ ਪੀਏ ਸੰਗਮਾ ਦੇ ਦਰਮਿਆਨ ਚੱਲ ਰਿਹਾ ਮਤਭੇਦ ਖਤਮ ਹੋ ਗਿਆ। ਇਸ ਗੱਲ ਦੀ ਪੁਸ਼ਟੀ ਪੀਏ ਸੰਗਮਾ ਨੇ ਕੱਲ੍ਹ ਖੁਦ ਪ੍ਰੈੱਸ ਦੇ ਸਾਹਮਣੇ ਕਰਦੇ ਹੋਏ ਕਿਹਾ ਕਿ ਹੁਣ ਉਹਨਾਂ ਅਤੇ ਸੋਨੀਆ ਗਾਂਧੀ ਦੇ ਵਿੱਚ ਕੋਈ ਵੀ ਮਤਭੇਦ ਨਹੀਂ ਹੈ। Date:2009-06-07 Time:00:00:33
ਨਵੀਂ ਦਿੱਲੀ- ਸ਼ੁਕਰਵਾਰ ਨੂੰ ਜਨਤਾ ਦਲ (ਯੂ) ਦੇ ਨੇਤਾ ਸ਼ਰਦ ਯਾਦਵ ਨੇ ਲੋਕ ਸਭਾ ਵਿੱਚ ਧੰਨਵਾਦ ਮਤੇ 'ਤੇ ਬਹਿਸ 'ਚ ਭਾਗ ਲੈਂਦਿਆਂ ਕਿਹਾ ਕਿ ਜੇਕਰ ਮਹਿਲਾ ਰਾਖਵਾਂਕਰਣ ਬਿੱਲ ਇਸੇ ਰੂਪ 'ਚ ਪਾਸ ਕੀਤਾ ਗਿਆ ਤਾਂ ਸਦਨ 'ਚ ਹੀ ਜ਼ਹਿਰ ਖਾ ਲੈਣਗੇ। Date:2009-06-07 Time:00:00:33
ਵਾਸ਼ਿੰਗਟਨ - ਸਰਕਾਰ ਦੀ ਆਡਿਟ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਪਰਮਾਣੂ ਹਥਿਆਰਾਂ ਅਤੇ ਮਿਸਾਇਲਾਂ ਵਿਚ ਵਰਤੀ ਜਾਣ ਵਾਲੀ ਸੰਵੇਦਨਸ਼ੀਲ ਫੌਜੀ ਤਕਨੀਕ ਅਮਰੀਕਾ ਵਿਚ ਅਸਾਨੀ ਨਾਲ ਹਾਸਲ ਕੀਤੀ ਜਾ ਸਕਦੀ ਹੈ ਅਤੇ ਇਸ ਦੀ ਨਜਾਇਜ ਰੂਪ ਨਾਲ ਵਿਦੇਸ਼ਾਂ ਨੂੰ ਦਰਾਮਦ ਵੀ ਕੀਤੀ ਜਾ ਸਕਦੀ ਹੈ। Date:2009-06-07 Time:00:00:33
ਸੰਰਾ - ਸੰਯੁਕਤ ਰਾਸ਼ਟਰ ਮੁਖੀ ਬਾਨ ਕੀ ਮੂਨ ਨੇ ਲਿੱਟੇ ਉੱਪਰ ਜਿੱਤ ਮਗਰੋਂ ਸ਼੍ਰੀਲੰਕਾ ਦੀ ਸਰਕਾਰ ਨੂੰ ਜਿੱਤ ਦੀ ਖੁਸ਼ੀ ਪ੍ਰਤੀ ਚਿਤਾਵਨੀ ਦਿੱਤੀ ਹੈ ਅਤੇ ਸੰਘਰਸ਼ ਵਿਚ ਪ੍ਰਭਾਵਿਤ ਲੋਕਾਂ ਦੇ ਜਖਮਾਂ 'ਤੇ ਮੱਲ੍ਹਮ ਲਗਾਉਣ ਦੀ ਅਪੀਲ ਕੀਤੀ। Date:2009-06-07 Time:00:00:33
ਅੰਮ੍ਰਿਤਸਰ-ਸ਼੍ਰੀ ਹਰਮੰਦਿਰ ਸਾਹਿਬ ਤੋਂ ਚਰਮਪੰਥੀਆਂ ਨੂੰ ਹਟਾਉਣ ਨੂੰ ਲੈਕੇ ਚਲਾਏ ਗਏ ਓਪਰੇਸ਼ਨ ਬਲਿਊਸਟਾਰ ਦੀ 25ਵੀਂ ਬਰਸੀ ਅੱਜ ਸਿੱਖਾਂ ਦੇ ਸਰਬਉੱਚ ਅਕਾਲ ਤਖਤ ਉੱਤੇ ਮਨਾਈ ਗਈ। Date:2009-06-07 Time:00:00:33
ਦਿਹਰਾਦੂਨ - ਦੇਸ਼ ਦੇ ਪ੍ਰਸਿੱਧ ਆਰਮੀ ਕੈਡੇਟ ਕਾਲਜ(ਏਸੀਸੀ) ਵਿਖੇ ਇੱਕ ਸਮਾਰੋਹ ਦੌਰਨ 45 ਕੈਡੇਟਾਂ ਨੂੰ ਗ੍ਰੈਜੂਏਟ ਦੀ ਡਿਗਰੀ ਪ੍ਰਦਾਨ ਕੀਤੀ ਗਈ। Date:2009-06-07 Time:00:00:33
ਮੁੰਬਈ-ਸਰਵਜਨਕ ਖੇਤਰ ਦੀ ਪ੍ਰਮੁੱਖ ਕੰਪਨੀ ਐੱਨਟੀਪੀਸੀ ਦੇ ਪ੍ਰਮੁੱਖ ਆਰਐੱਸ ਸ਼ਰਮਾ ਨੇ ਅੱਜ ਕਿਹਾ ਕਿ ਕੰਪਨੀ ਫਿਲਹਾਲ ਕਈ ਨਵੇਂ ਪ੍ਰੋਜੈਕਟਾਂ ਉੱਤੇ ਕੰਮ ਕਰ ਰਹੀ ਹੈ, ਜਿਸ ਨਾਲ ਕੁੱਲ ਮਿਲਾਕੇ 18000 ਮੈਗਾਵਾਟ ਹੋਰ ਬਿਜਲੀ ਪੈਦਾ ਹੋਵੇਗੀ। Date:2009-06-07 Time:00:00:33
ਨਵੀਂ ਦਿੱਲੀ -ਭਾਰਤੀ ਲੋਕਸਭਾ ਦੀ ਪਹਿਲੀ ਮਹਿਲਾ ਪ੍ਰਧਾਨ ਮੀਰਾ ਕੁਮਾਰ ਅੱਜ ਸਵੇਰੇ ਰਾਜਘਾਟ, ਸਮਤਾ ਸਥਲ, ਸ਼ਾਂਤੀ ਵਨ, ਵਿਜੇ ਘਾਟ, ਸ਼ਕਤੀ ਸਥਲ, ਵੀਰ ਭੂਮੀ ਅਤੇ ਕਿਸਾਨ ਘਾਟ ਗਈ ਅਤੇ ਇਹਨਾਂ ਮਹਾਨ ਰਾਸ਼ਟਰੀ ਨੇਤਾਵਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। Date:2009-06-07 Time:00:00:33
ਕੰਧਾਰ - ਅਫਗਾਨਿਸਤਾਨ ਦੀ ਪਾਕਿਸਤਾਨ ਨਾਲ ਲੱਗਦੀ ਸਰਹੱਦ ਦੇ ਇੱਕ ਕਸਬੇ ਦੇ ਭੀੜ ਭਰੇ ਬੱਸ ਸਟੈਂਡ ਉੱਪਰ ਆਤਮ ਘਾਤੀ ਹਮਲੇ ਵਿਚ ਚਾਰ ਆਮ ਨਾਗਰਿਕਾਂ ਅਤੇ ਇੱਕ ਸ਼ੱਕੀ ਹਮਲਾਵਰ ਦੀ ਮੌਤ ਦੀ ਖਬਰ ਹੈ। Date:2009-06-07 Time:00:00:33
ਮੁੰਬਈ- ਨਿਰਮਾਣ ਕੰਪਨੀ ਇੰਡੀਆਬੁੱਲਸ ਰਿਅਲ ਏਸਟੇਟ ਦਾ 31 ਮਾਰਚ 2009 ਨੂੰ ਸਮਾਪਤ ਵਿੱਤ ਵਰ੍ਹੇ ਵਿੱਚ ਇੰਟੇਗ੍ਰੇਟੇਡ ਸ਼ੁੱਧ ਮੁਨਾਫਾ 92.63 ਫੀਸਦੀ ਘੱਟਕੇ 29.47 ਕਰੋੜ ਰੁਪਏ ਰਹਿ ਗਿਆ। Date:2009-06-07 Time:00:00:33
ਕੋਲਕਾਤਾ - ਸੈਂਚੁਰੀ ਪਲਾਈ ਨੇ ਆਪਣੇ ਆਗਾਮੀ ਟੀਵੀ ਇਸ਼ਤਿਹਾਰ ਵਿਚ ਆਸਕਰ ਜੇਤੂ ਗੀਤ 'ਜੈ ਹੋ' ਦੀ ਵਰਤੋਂ ਲਈ ਸੰਗੀਤਕਾਰ ਏਆਰ ਰਹਿਮਾਨ ਨਾਲ ਕਰਾਰ ਕੀਤਾ ਹੈ।ਕੰਪਨੀ ਦੇ ਸੰਯੁਕਤ ਪ੍ਰਬੰਧ ਨਿਦੇਸ਼ਕ ਨੇ ਭਾਸ਼ਾ ਨੂੰ ਕਿਹਾ ਕਿ 'ਜੈ ਹੋ' ਭਰੋਸੇ ਅਤੇ ਨੌਜਵਾਨ ਭਾਰਤ ਦੀ ਪ੍ਰਤੀਨਿੱਧਤਾ ਕਰਦਾ ਹੈ। Date:2009-06-07 Time:00:00:33
ਸ਼੍ਰੀਨਗਰ - ਕਸ਼ਮੀਰ ਵਾਦੀ ਵਿਚ ਹੁੱਰੀਅਤ ਕਾਨਫਰੰਸ ਦੇ ਦੋਵੇਂ ਧੜਿਆਂ ਦੇ ਪ੍ਰਧਾਨਾਂ ਸੈਯੱਦ ਅਲੀ ਸ਼ਾਹ ਗਿਲਾਨੀ ਅਤੇ ਮੀਰਵਾਇਜ਼ ਮੌਲਵੀ ਉਮਰ ਫਾਰੂਕ ਸਮੇਤ ਜੰਮੂ ਲਿਬ੍ਰੇਸ਼ਨ ਫਰੰਟ ਦੇ ਨੇਤਾ ਮੁਹੰਮਦ ਯਾਸੀਨ ਮਲਿਕ ਅਤੇ 12 ਹੋਰਨਾਂ ਵੱਖਵਾਦੀ ਨੇਤਾਵਾਂ ਦੀ ਨਜ਼ਰਬੰਦੀ ਜ਼ਾਰੀ ਹੈ। Date:2009-06-07 Time:00:00:33
ਮੁੰਬਈ-ਅਨਿਲ ਧੀਰੂਭਾਈ ਅੰਬਾਨੀ ਸਮੂਹ ਦੀ ਕੰਪਨੀ ਰਿਲਾਇੰਸ ਕੈਪੀਟਲ ਨੇ ਇਲੈਕਟ੍ਰੋਨਿਕ ਮੀਡੀਆ ਕੰਪਨੀ ਨੈਟਵਰਕ 18 ਮੀਡੀਆ ਐਂਡ ਇਨਵੇਸਟਮੈਂਟ ਵਿੱਚ 40.83 ਕਰੋੜ ਰੁਪਏ ਵਿੱਚ ਹਿੱਸੇਦਾਰੀ ਵਧਾਕੇ 7.27 ਫੀਸਦੀ ਕੀਤਾ ਹੈ। Date:2009-06-07 Time:00:00:33
ਲੰਦਨ - ਮੁੰਬਈ ਦੀਆਂ ਝੁੱਗੀਆਂ ਤੋਂ ਆਸਕਰ ਦੇ ਰੈਡ ਕਾਰਪੈਟ ਤੱਕ ਦਾ ਸਫਰ ਤੈਅ ਕਰਨ ਵਾਲੀ ਸਲੱਮਡਾਗ ਮਿਲੇਨੀਅਰ ਦੀ ਬਾਲ ਅਦਾਕਾਰਾ ਰੂਬੀਨਾ ਅਲੀ ਹੁਣ ਆਪਣੀ ਜਿੰਦਗੀ ਦੇ ਅਨੁਭਵਾਂ ਨੂੰ ਕਿਤਾਬ ਦਾ ਰੂਪ ਦੇਣ ਵਾਲੀ ਹੈ। Date:2009-06-07 Time:00:00:33
ਨਵੀਂ ਦਿੱਲੀ - ਬਜ਼ਾਰ ਰੈਗੂਲੇਟਰ ਸੇਬੀ ਨੇ ਟਾਟਾ ਸਕਿਉਰਿਟੀਜ਼ ਸਮੇਤ ਹੋਰਨਾਂ ਬ੍ਰੋਕੇਜ਼ ਹਾਉਸਾਂ ਨੂੰ 9 ਕਰੋੜ ਰੁਪਏ ਤੋਂ ਵੱਧ ਦਾ ਭੁਗਤਾਨ ਨਾ ਕਰਨ ਕਾਰਣ ਤਿੰਨ ਲੋਕਾਂ ਨੂੰ ਸਕਿਉਰਿਟੀ ਬਜ਼ਾਰ ਵਿਚ ਕਾਰੋਬਾਰ ਕਰਨ ਤੋਂ ਰੋਕ ਦਿੱਤਾ ਹੈ। Date:2009-06-07 Time:00:00:33
ਦਿਹਰਾਦੂਨ - ਉੱਤਰਾਖੰਡ ਦੀ ਰਾਜਧਾਨੀ ਵਿਚ ਵੱਧਦੀ ਆਵਾਜਾਈ ਨੂੰ ਕਾਬੂ ਕਰਨ ਲਈ ਜਲਦੀ ਹੀ ਵਿਸ਼ਾਲ ਆਵਾਜਾਈ ਪਾਰਕ ਬਣਾਇਆ ਜਾਵੇਗਾ।ਟ੍ਰੈਫਿਕ ਪੁਲਿਸ ਐਸਪੀ ਨੇ ਇੱਥੇ ਦੱਸਿਅ ਕਿ ਪਾਰਕ ਵਿਚ ਲੋਕਾਂ ਨੂੰ ਨਿਯਮਾਂ ਬਾਰੇ ਆਧੁਨਿਕ ਪ੍ਰਕਾਸ਼ ਵਿਵਸਥਾ ਅਤੇ ਲੇਜ਼ਰ ਲਾਇਟ ਰਾਹੀਂ ਜਾਗਰੂਕ ਕੀਤਾ ਜਾਵੇਗਾ। Date:2009-06-07 Time:00:00:33
Yahoo! Punjabiਮੁੰਬਈ - ਨੈਸ਼ਨਲ ਇੰਸ਼ੋਰੈਂਸ ਕੰਪਨੀ(ਐਨਆਈਸੀ) ਨੇ ਅੱਜ ਇੱਥੇ ਕਿਹਾ ਕਿ ਐਨਸੀਆਰ ਚੰਦਰ ਪ੍ਰਸਾਦ ਨੇ ਕੰਪਨੀ ਦੇ ਪ੍ਰਧਾਨ ਅਤੇ ਪ੍ਰਬੰਧ ਨਿਦੇਸ਼ਕ ਦਾ ਅਹੁਦਾ ਗ੍ਰਹਿਣ ਕੀਤਾ ਹੈ। Date:2009-06-07 Time:00:00:33
page no.1 |
Select news date : 30 - 6 - 2009 29 - 6 - 2009 28 - 6 - 2009 27 - 6 - 2009 26 - 6 - 2009 25 - 6 - 2009 24 - 6 - 2009 23 - 6 - 2009 22 - 6 - 2009 21 - 6 - 2009 20 - 6 - 2009 19 - 6 - 2009 18 - 6 - 2009 17 - 6 - 2009 16 - 6 - 2009 15 - 6 - 2009 14 - 6 - 2009 13 - 6 - 2009 12 - 6 - 2009 11 - 6 - 2009 10 - 6 - 2009 9 - 6 - 2009 8 - 6 - 2009 7 - 6 - 2009 6 - 6 - 2009 5 - 6 - 2009 4 - 6 - 2009 3 - 6 - 2009 2 - 6 - 2009 1 - 6 - 2009 |