Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 6 - 6 - 2009
ਮੈਲਬਰਨ-ਐਂਡ੍ਰਿਊ ਸਾਇਮੰਡਸ ਦਾ ਇਸ ਤਰੀਕੇ ਨਾਲ ਟੀਮ ਤੋਂ ਬਾਹਰ ਹੋਣ ਨਾਲ ਕੈਮਰੂਨ ਵ੍ਹਾਈਟ ਲਈ ਅਚਾਨਕ ਆਸਟ੍ਰੇਲਿਆ ਟੀਮ 'ਚ ਸ਼ਾਮਲ ਹੋਣ ਦਾ ਦਰਵਾਜ਼ਾ ਖੁਲ੍ਹ ਗਿਆ ਅਤੇ ਇਸ ਨੌਜਵਾਨ ਆਲਰਾਊਂਡਰ ਨੇ ਕਿਹਾ ਹੈ ਕਿ ਉਹ ਆਸਟ੍ਰੇਲਿਆ ਨੂੰ ਟਵੰਟੀ-20 ਕੱਪ ਖਿਤਾਬ ਦਿਵਾਉਣ 'ਚ ਮਦਦ ਕਰਨ ਲਈ ਪੂਰ੍ਹਾ ਯੋਗਦਾਨ ਦੇਣ ਨੂੰ ਤਿਆਰ ਹੈ। Date:2009-06-06 Time:00:08:18
ਮੀਂਹ ਦੇ ਕਾਰਣ ਟਵੈਂਟੀ 20 ਵਿਸ਼ਵ ਕੱਪ ਦੀ ਸ਼ੁਰੂਆਤ ਥੋੜ੍ਹੀ ਦੇਰ ਨਾਲ ਹੋਈ, ਪਰੰਤੂ ਪਹਿਲੇ ਮੈਚ ਨੇ ਸਭ ਨੂੰ ਹੈਰਤ ਵਿੱਚ ਪਾ ਦਿੱਤਾ। ਵਿਸ਼ਵ ਕੱਪ ਦੇ ਪਹਿਲੇ ਮੈਚ ਵਿੱਚ ਕਮਜ਼ੋਰ ਮੰਨੀ ਜਾਣ ਵਾਲੀ ਟੀਮ ਹਾਲੈਂਡ ਨੇ ਭਾਰੀ ਉਲਟਫੇਰ ਕਰਦੇ ਹੋਏ ਰੋਮਾਂਚਕ ਮੈਚ ਦੇ ਅੰਤਿਮ ਪਲਾਂ ਵਿੱਚ ਇੰਗਲੈਂਡ ਨੂੰ ਹਾਰ ਦੇ ਦਿੱਤੀ। Date:2009-06-06 Time:00:08:17
ਮਾਇਆਨਗਰੀ ਸੱਚਮੁੱਖ ਮਾਇਆਨਗਰੀ ਹੈ। ਇੱਥੇ ਬਣਦੇ-ਵਿਗੜਦੇ ਰਿਸ਼ਤਿਆਂ ਨੂੰ ਵੀ ਬਹੁਤ ਸਲੀਕੇ ਨਾਲ ਨਿਭਾਉਣਾ ਪੈਂਦਾ ਹੈ। ਜਿਵੇਂ ਪਿਛਲੇ ਦਿਨੀਂ ਆਪਣੀ ਇੱਕ ਫਿਲਮ ਦੀ ਪਾਰਟੀ ਵਿੱਚ ਪ੍ਰਿਅੰਕਾ ਚੋਪੜਾ ਅਤੇ ਹਰਮਨ ਬਾਵੇਜਾ ਮਿਲੇ ਤਾਂ ਦੋਵੇਂ ਨਾ ਸਿਰਫ਼ ਚੰਗੀ ਤਰ੍ਹਾਂ ਮਿਲੇ, ਬਲਕਿ ਇਕੱਠੇ ਡਾਂਸ ਵੀ ਕੀਤਾ। ਦੋਵਾਂ ਨੂੰ ਇਕੱਠੇ ਡਾਂਸ ਕਰਦੇ ਦੇਖ ਕੋਈ ਨਹੀਂ ਕਹਿ ਸਕਦਾ ਸੀ ਕਿ ਇਹ ਜੋੜੀ ਕੁਝ ਦਿਨ ਪਹਿਲਾਂ ਹੀ ਅਲੱਗ ਹੋਈ ਹੈ। ਇਹ ਪਾਰਟੀ ਫਿਲਮ ਨਿਰਦੇਸ਼ਕ ਆਸ਼ੂਤੋਸ਼ ਗੋਵਾਰੀਕਰ ਨੇ ਦਿੱਤੀ ਸੀ। Date:2009-06-06 Time:00:08:17
ਪਿਛਲੇ ਦੋ ਮਹੀਨਿਆਂ ਤੋਂ ਫਿਲਮ ਨਿਰਮਾਤਾਵਾਂ ਅਤੇ ਮਲਟੀਪਲੈਕਸ ਮਾਲਿਕਾਂ ਵਿਚਕਾਰ ਕਮਾਈ ਬਟਵਾਰੇ ਨੂੰ ਲੈ ਕੇ ਚੱਲੇ ਆ ਰਹੇ ਵਿਵਾਦ ਦਾ ਅੱਜ ਦੋਵਾਂ ਪੱਖਾਂ ਵਿਚਕਾਰ ਆਪਸੀ ਸਮਝ ਕਾਇਮ ਹੋ ਜਾਣ ਤੋਂ ਬਾਅਦ ਅੰਤ ਹੋ ਗਿਆ। ਵਰਣਨਯੋਗ ਹੈ ਕਿ ਨਿਰਮਾਤਾਵਾਂ ਅਤੇ ਵਿਤਰਕਾਂ ਨੇ ਯੁਨਾਈਟੇਡ ਪ੍ਰੋਡਊਸਰਸ ਐਂਡ ਡਿਸਟ੍ਰੀਬਿਊਟਰਸ ਦੇ ਬੈਨਰ ਹੇਠ ਇੱਕ ਅਪ੍ਰੈਲ ਤੋਂ ਨਵੀਂਆਂ ਫਿਲਮਾਂ ਦੀ ਰਿਲੀਜ਼ 'ਤੇ ਰੋਕ ਲਗਾਈ ਹੋਈ ਸੀ। ਇਸ ਫੋਰਮ ਦੇ ਪ੍ਰਬੰਧਕ ਫਿਲਮ ਨਿਰਮਾਤਾ ਮੁਕੇਸ਼ ਭੱਟ ਨੇ ਦੱਸਿਆ ਕਿ ਇਸ ਨਾਲ ਜੁੜੇ ਸਭ ਮਸਲਿਆਂ ਨੂੰ ਅੱਜ ਸਵੇਰੇ ਤਿੰਨ ਵਜੇ ਸੁਲਝਾ ਲਿਆ ਗਿਆ ਹੈ। Date:2009-06-06 Time:00:08:17
ਅਮ੍ਰਿਤਸਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ,ਸ੍ਰੀ ਆਨੰਦਪੁਰ ਸਾਹਿਬ ਵਿਖੇ ਚੱਲ ਰਹੇ ਗੁਰਮਤਿ ਟ੍ਰੇਨਿੰਗ ਕੈਂਪ ਵਿੱਚ ਦੂਸਰੇ ਦਿਨ ਵਿਦਿਆਰਥੀਆਂ ਦੇ ਨਿੱਤਨੇਮ ਅਤੇ ਸਰੀਰਕ ਅਭਿਆਸ ਉਪਰੰਤ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ.ਸੁਖਦੇਵ ਸਿੰਘ ਭੌਰ ਨੇ ਵਿਦਿਆਰਥੀਆਂ ਨਾਲ ਗੁਰਮਤਿ ਵਿਚਾਰ ਸਾਂਝੇ ਕੀਤੇ। Date:2009-06-06 Time:00:08:17
ਕੋਲਕਾਤਾ - ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦਾ ਸਾਲਟਲੇਕ ਵਿਖੇ ਚਰਚਿਤ ਸਕੂਲ ਪ੍ਰੋਜੈਕਟ ਉਸ ਵੇਲ੍ਹੇ ਵਿਵਾਦ ਵਿਚ ਪੈ ਗਿਆ ਜਦੋਂ ਸਥਾਨਕ ਵਸਨੀਕਾਂ ਦੇ ਵਿਰੋਧ ਕਾਰਨ ਉਸਾਰੀ ਕਾਰਜ ਰੋਕਣਾ ਪਿਆ। Date:2009-06-06 Time:00:08:17
ਪੇਈਚਿੰਗ-ਚੀਨ ਦੇ ਦੱਖਣੀ ਪੱਛਮੀ ਸ਼ਿਚੁਆਨ ਪ੍ਰਾਂਤ 'ਚ ਅੱਜ ਇੱਕ ਯਾਤਰੀ ਬੱਸ 'ਚ ਅੱਗ ਲੱਗ ਜਾਣ ਨਾਲ ਉਸ ਵਿੱਚ ਸਵਾਰ 24 ਲੋਕਾਂ ਦੀ ਝੁਲਸਕੇ ਮੌਤ ਹੋ ਗਈ। Date:2009-06-06 Time:00:08:17
ਕਰਾਚੀ-ਭਾਰਤ ਦੇ ਫਰਾਰ ਅਪਰਾਧੀ ਅਤੇ ਮੁੰਬਈ ਬੰਬ ਧਮਾਕਿਆਂ ਦੇ ਆਰੋਪੀ ਅੰਡਰਵੱਰਲਡ ਡਾਨ ਦਾਊਦ ਇਬਰਾਹਿਮ ਦੇ ਭਰਾ ਅਨੀਸ ਦੀ ਸ਼ੁਕਰਵਾਰ ਸਵੇਰੇ ਇੱਕ ਹਮਲੇ 'ਚ ਮੌਤ ਹੋ ਗਈ।ਇਸ ਹਮਲੇ 'ਚ ਦਾਊਦ ਇਬਰਾਹਿਮ ਵੀ ਜ਼ਖਮੀ ਹੋਇਆ ਹੈ। Date:2009-06-06 Time:00:08:17
page no.2 |
Select news date : 30 - 6 - 2009 29 - 6 - 2009 28 - 6 - 2009 27 - 6 - 2009 26 - 6 - 2009 25 - 6 - 2009 24 - 6 - 2009 23 - 6 - 2009 22 - 6 - 2009 21 - 6 - 2009 20 - 6 - 2009 19 - 6 - 2009 18 - 6 - 2009 17 - 6 - 2009 16 - 6 - 2009 15 - 6 - 2009 14 - 6 - 2009 13 - 6 - 2009 12 - 6 - 2009 11 - 6 - 2009 10 - 6 - 2009 9 - 6 - 2009 8 - 6 - 2009 7 - 6 - 2009 6 - 6 - 2009 5 - 6 - 2009 4 - 6 - 2009 3 - 6 - 2009 2 - 6 - 2009 1 - 6 - 2009 |