Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 6 - 6 - 2009
ਹਾਲ ਹੀ ਵਿੱਚ ਨੀਤੂ ਚੰਦਰਾ ਨੇ ਇੱਕ ਮੈਗਜ਼ੀਨ ਲਈ ਹਾਟ ਫੋਟੋ ਖਿਚਵਾਏ, ਜਿਹਨਾਂ 'ਚ ਘੱਟ ਕੱਪੜਿਆਂ ਦੇ ਨਾਲ ਉਹ ਇੱਕ ਮਹਿਲਾ ਮਾਡਲ ਨਾਲ ਹੈ। ਉਹਨਾਂ ਫੋਟੋਆਂ ਨੂੰ ਦੇਖ ਕੇ ਕਈ ਲੋਕਾਂ ਨੇ ਕਿਹਾ ਕਿ ਇਹ ਸਮਲਿੰਗਤਾ ਨੂੰ ਬੜ੍ਹਾਵਾ ਦੇਣਾ ਹੈ। ਇਸ ਬਾਰੇ ਨੀਤੂ ਦਾ ਕਹਿਣਾ ਹੈ 'ਮੈਂ ਚੰਗੀ ਤਰ੍ਹਾਂ ਜਾਣਦੀ ਸੀ ਕਿ ਮੈਂ ਕੀ ਕਰ ਰਹੀ ਹਾਂ। ਇਹ ਦੋ ਕੁੜੀਆਂ ਦੇ ਫੋਟੋ ਹਨ, ਜਿਹਨਾਂ ਦਾ ਉਦੇਸ਼ ਪੁਰਸ਼ਾਂ ਦਾ ਧਿਆਨ ਆਪਣੇ ਵੱਲ ਖਿੱਚਣਾ ਹੈ। ਇਸ ਨੂੰ ਵਧੀਆ ਤਰੀਕੇ ਨਾਲ ਸ਼ੂਟ ਕੀਤਾ ਗਿਆ ਅਤੇ ਇਹ ਕਹਿਣਾ ਗ਼ਲਤ ਹੈ ਕਿ ਇਹ ਸਮਲਿੰਗਤਾ ਨੂੰ ਬੜ੍ਹਾਵਾ ਦਿੰਦਾ ਹੈ।' Date:2009-06-06 Time:00:08:21
ਫਿਲਮ ਨਿਰਮਾਤਾਵਾਂ ਦੀ ਹੜਤਾਲ ਖਤਮ ਹੋਣ ਦੇ ਨਾਲ ਹੀ ਬਾਲੀਵੁੱਡ ਵਿੱਚ ਅਨੇਕ ਵੱਡੇ ਬਜਟ ਦੀਆਂ ਫਿਲਮਾਂ ਰਿਲੀਜ਼ ਹੋਣ ਨੂੰ ਤਿਆਰ ਹਨ। ਇਹਨਾਂ ਫਿਲਮਾਂ ਵਿੱਚ ਵਿਸ਼ਾਲ ਭਾਰਦਵਾਜ ਦੀ 'ਕਮੀਨੇ', ਯਸ਼ਰਾਜ ਫਿਲਮ ਦੀ 'ਨਿਊਯਾਰਕ' ਅਤੇ ਸਾਜਿਦ ਨਾਡੀਆਵਾਲਾ ਦੀ 'ਕਮਬਖਤ ਇਸ਼ਕ' ਤੋਂ ਲੈ ਕੇ ਸੈਫ ਅਲੀ ਖਾਨ ਦੀ 'ਲਵ ਆਜ ਕਲ' ਆਦਿ ਸ਼ਾਮਿਲ ਹਨ। ਫਿਲਮ ਨਿਰਮਾਤਾਵਾਂ ਅਤੇ ਮਲਟੀਪਲੈਕਸ ਮਾਲਿਕਾਂ ਵਿਚਕਾਰ ਕਰ ਦੇ ਬਟਵਾਰੇ ਨੂੰ ਲੈ ਕੇ ਚੱਲ ਰਿਹਾ ਵਿਵਾਦ ਫਰਵਰੀ ਵਿੱਚ ਸ਼ੁਰੂ ਹੋਇਆ ਸੀ, ਜਿਸਦੇ ਨਤੀਜੇ ਵਜੋਂ ਨਿਰਮਾਤਾਵਾਂ ਅਤੇ ਵਿਤਰਕਾਂ ਨੇ ਚਾਰ ਅਪ੍ਰੈਲ ਤੋਂ ਬਾਅਦ ਕਿਸੇ ਨਵੀਂ ਫਿਲਮ ਨੂੰ ਮਲਟੀਪਲੈਕਸ ਵਿੱਚ ਰਿਲੀਜ਼ ਨਾ ਕਰਨ ਦਾ ਫੈਸਲਾ ਕੀਤਾ ਸੀ। Date:2009-06-06 Time:00:08:21
ਇੱਕ ਤਾਂ ਮੰਦੀ ਦੀ ਚਰਚਾ ਅਤੇ ਦੂਜਾ ਫਿਲਮ ਨਿਰਮਾਤਾ ਅਤੇ ਮਲਟੀਪਲੈਕਸ ਮਾਲਕਾਂ ਵਿਚਕਾਰ ਚੱਲ ਰਿਹਾ ਵਿਵਾਦ। ਇਸ ਨਾਲ ਕਈ ਫਿਲਮਾਂ ਰਿਲੀਜ਼ ਹੋਣ ਦੇ ਇੰਤਜਾਰ ਵਿੱਚ ਹਨ। ਇਸ ਲਈ ਵੱਖ-ਵੱਖ ਫਿਲਮੀ ਕਲਾਕਾਰਾਂ ਨੇ ਇਨ੍ਹੀਂ ਦਿਨੀਂ ਅਲੱਗ-ਅਲੱਗ ਤਰੀਕੇ ਅਪਣਾਏ। ਕੁਝ ਨੇ ਛੁੱਟੀ ਮਨਾਉਣ ਅਤੇ ਕੁਝ ਨੇ ਹੌਲੀ ਗਤੀ ਨਾਲ ਕੰਮ ਕਰਨ ਦੀ ਯੋਜਨਾ 'ਤੇ ਅਮਲ ਕੀਤਾ। ਪਰ ਆਪਣੇ ਅਕਸ਼ੈ ਕੁਮਾਰ ਦੀ ਗੱਲ ਅਲੱਗ ਹੈ। ਅੱਕੀ ਬਾਬੂ ਨੇ ਇਸ ਮੌਕੇ ਦਾ ਖੂਬ ਫਾਇਦਾ ਉਠਾਇਆ ਅਤੇ ਲਗਾਤਾਰ ਸ਼ੂਟਿੰਗ ਵਿੱਚ ਬਿਜ਼ੀ ਰਹੇ। ਬੀਤੇ ਮਹੀਨੇ ਮਤਲਬ ਅਪ੍ਰੈਲ ਅਤੇ ਮਈ ਵਿੱਚ ਅੱਕੀ ਪ੍ਰਿਅਦਰਸ਼ਨ ਦੀ 'ਦੇ ਦਨਾ ਦਨ' ਅਤੇ ਵਿਪੁਲ ਸ਼ਾਹ ਦੀ 'ਐਕਸ਼ਨ ਰੀਪਲੇ' ਦੀ ਸ਼ੂਟਿੰਗ ਵਿੱਚ ਲੱਗੇ ਰਹੇ। Date:2009-06-06 Time:00:08:21
ਢਾਕਾ - ਬੰਗਲਾਦੇਸ਼ ਸਰਕਾਰ ਨੇ ਹਥਿਆਰਬੰਦ ਬਲ ਕਮਾਨ ਦੇ ਮੁੱਖ ਸਟਾਫ ਅਧਿਕਾਰੀ ਲੈਫਟੀਨੈਂਟ ਜਨਰਲ ਮੁਹੰਮਦ ਅਬਦੁੱਲ ਮੁਬਿਨ ਨੂੰ ਦੇਸ਼ ਦਾ ਨਵਾਂ ਸੈਨਾਮੁਖੀ ਐਲਾਣਿਆ ਹੈ। Date:2009-06-06 Time:00:08:19
ਪਾਕਿਸਤਾਨ-ਅਮਰੀਕਾ ਦੇ ਵਿਸ਼ੇਸ ਦੂਤ ਰਾਬਰਟ ਹਾਲਬ੍ਰੁਕ ਨੇ ਅੱਜ ਯੂਰੋਪੀ ਅਤੇ ਇਸਲਾਮਿਕ ਰਾਸ਼ਟਰਾਂ ਨੂੰ ਸਵਾਤ ਘਾਟੀ ਦੇ ਉੱਝੜੇ ਲੋਕਾਂ ਦੀ ਮਦਦ ਕਰਨ ਅਤੇ ਉਨ੍ਹਾ ਨੂੰ ਇਸ ਮਾਨਵੀ ਸੰਕਟ ਤੋਂ ਉਭਾਰਨ ਦੀ ਅਪੀਲ ਕੀਤੀ ਹੈ। Date:2009-06-06 Time:00:08:19
ਮਾਸਕੋ-ਰੂਸ ਤੇਲ ਨਿਰਯਾਤਕ ਦੇਸ਼ਾਂ ਦੇ ਸੰਗਠਨ (ਓਪੇਕ) ਦਾ ਨਜ਼ਦੀਕ ਭਵਿੱਖ 'ਚ ਮੈਂਬਰ ਨਹੀ ਬਣੇਗਾ।ਰੂਸ ਦੀ ਪ੍ਰਮੁੱਖ ਤੇਲ ਉਤਪਾਦਕ ਕੰਪਨੀ ਲਿਊਕ ਆਇਲ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਵਾਜਿਤ ਅਲੇਕਪੇਰੋਵ ਨੇ ਸੇਂਟ ਪੀਟਰਸਬਰਗ 'ਚ ਕੱਲ੍ਹ ਆਯੋਜਤ ਅੰਤਰਰਾਸ਼ਟਰੀ ਸੰਮੇਲਨ 'ਚ ਕਿਹਾ ਹੈ ਕਿ ਉਨ੍ਹਾ ਦਾ ਨਜ਼ਦੀਕੀ ਭਵਿੱਖ 'ਚ ਓਪੇਕ ਦੀ ਮੈਂਬਰੀ ਗ੍ਰਹਿਣ ਕਰੇਗਾ। Date:2009-06-06 Time:00:08:19
ਮੁੰਬਈ - ਭਾਰਤੀ ਸਟੇਟ ਬੈਂਕ(ਐਸਬੀਆਈ) ਦੇ ਚੇਅਰਮੈਨ ਓਪੀ ਭੱਟ ਨੇ ਕਿਹਾ ਹੈ ਕਿ ਬੈਂਕਿੰਗ ਤੰਤਰ ਵਿਚ ਉਚਿਤ ਨਗਦੀ ਅਤੇ ਮੁੱਦਰਾਸਫੀਤੀ ਹੇਠਾਂ ਰਹਿਣ ਨਾਲ ਐਸਬੀਆਈ ਲਈ ਵਿਆਜ ਦਰਾਂ ਵਿਚ ਅਜੇ 0.25 ਫੀਸਦੀ ਦੀ ਕਟੌਤੀ ਦੀ ਗੁੰਜਾਇਸ਼ ਹੈ। Date:2009-06-06 Time:00:08:19
ਨਵੀਂ ਦਿੱਲੀ - ਖਾਧ ਅਤੇ ਖੇਤੀ ਮੰਤਰੀ ਸ਼ਰਦ ਪਵਾਰ ਨੇ ਕਿਹਾ ਕਿ ਵੱਧਦੀ ਅਬਾਦੀ ਦੀ ਮੰਗ ਨੂੰ ਪੂਰਾ ਕਰਨ ਲਈ ਦੇਸ਼ ਵਿਚ ਖਾਧ ਅੰਨ ਉਤਪਾਦਕਤਾ ਨੂੰ ਦੁੱਗਣਾ ਕੀਤੇ ਜਾਣ ਦੀ ਲੋੜ ਹੈ। Date:2009-06-06 Time:00:08:19
ਨਵੀਂ ਦਿੱਲੀ - ਯੂਬੀ ਸਮੂਹ ਦੀ ਕੰਪਨੀ ਕਿੰਗਫੀਸ਼ਰ ਟ੍ਰੇਨਿੰਗ ਐਂਡ ਏਵੀਏਸ਼ਨ ਸਰਵਿਸੇਜ਼ ਲਿਮਟਡ ਨੇ ਵਪਾਰ ਰੈਗੂਲੇਟਰ ਐਮਆਰਟੀਪੀਸੀ ਨਾਲ ਸੰਪਰਕ ਕਰਕੇ ਫ੍ਰੈਂਕਫਿਨ ਏਵੀਏਸ਼ਨ ਸਰਵਿਸੇਜ਼ ਖਿਲਾਫ ਸ਼ਿਕਾਇਤ ਕੀਤੀ ਹੈ। Date:2009-06-06 Time:00:08:19
ਰਾਮਲਾਹ-ਫਿਲਿਸਤੀਨ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦਾ ਮੁਸਲਿਮ ਦੇਸ਼ਾਂ ਨੂੰ ਦਿੱਤਾ ਗਿਆ ਸੰਬੋਧਨ ਪੱਛਮੀ ਏਸ਼ੀਆ 'ਚ ਨਵੀਂ ਅਮਰੀਕੀ ਨੀਤੀ ਦੀ ਦਿਸ਼ਾ 'ਚ ਇੱਕ ਚੰਗੀ ਸ਼ੁਰੂਆਤ ਹੈ। Date:2009-06-06 Time:00:08:19
ਨਵੀਂ ਦਿੱਲੀ-ਲੋਕਸਭਾ ਪ੍ਰਧਾਨ ਮੀਰਾ ਕੁਮਾਰ ਨੇ ਸਦਨ ਦੀ ਕਾਰਵਾਈ ਦੇ ਸੰਚਾਲਨ ਲਈ ਅੱਜ 10 ਮੈਂਬਰੀ ਪ੍ਰਧਾਨ ਮੰਡਲ ਦੀ ਘੋਸ਼ਣਾ ਕੀਤੀ। Date:2009-06-06 Time:00:08:19
ਕਰਾਚੀ-ਭਾਰਤ ਦੇ ਫਰਾਰ ਅਪਰਾਧੀ ਅਤੇ ਮੁੰਬਈ ਬੰਬ ਧਮਾਕਿਆਂ ਦੇ ਆਰੋਪੀ ਅੰਡਰਵੱਰਲਡ ਡਾਨ ਦਾਊਦ ਇਬਰਾਹਿਮ ਦੇ ਭਰਾ ਅਨੀਸ ਦੀ ਸ਼ੁਕਰਵਾਰ ਸਵੇਰੇ ਇੱਕ ਹਮਲੇ 'ਚ ਮੌਤ ਹੋ ਗਈ।ਇਸ ਹਮਲੇ 'ਚ ਦਾਊਦ ਇਬਰਾਹਿਮ ਵੀ ਜ਼ਖਮੀ ਹੋਇਆ ਹੈ। Date:2009-06-06 Time:00:08:19
ਜੋਹੰਸਬਰਗ-ਦੱਖਣੀ ਅਫ਼ਰੀਕਾ ਦੇ ਫ੍ਰੀ ਸਟੇਟ ਪ੍ਰਾਂਤ 'ਚ ਬੰਦ ਪਈ ਸੋਨੇ ਦੀ ਖਾਨ 'ਚ ਅੱਗ ਲੱਗਣ ਨਾਲ ਹੋਈ ਦੁਰਘਟਨਾ 'ਚ ਮਰਨ ਵਾਲਿਆਂ ਦੀ ਸੰਖਿਆ ਵੱਧਕੇ 76 ਪਹੁੰਚ ਗਈ ਹੈ। Date:2009-06-06 Time:00:08:19
ਉੱਤਰਾਖੰਡ-ਨਾ ਕੋਈ ਮੰਦਰ,ਨਾ ਮੂਰਤੀ ਅਤੇ ਨਾ ਹੀ ਕੋਈ ਨਿਯਮਿਤ ਪੂਜਾ,ਫ਼ਿਰ ਵੀ ਚੀਨ,ਤਿੱਬਤ 'ਚ ਪ੍ਰਾਚੀਨ ਕਾਲ ਤੋਂ ਕੈਲਾਸ਼ ਮਾਨਸਰੋਵਰ ਹਿੰਦੂਆਂ ਦਾ ਅਜਿਹਾ ਸਰਵਉੱਚ ਧਰਮ ਸਥਾਨ ਹੈ,ਜਿੱਥੇ ਯਾਤਰਾ ਕਰਨਾ ਹਰੇਕ ਸ਼ਰਧਾਲੂ ਦੀ ਸਭ ਤੋਂ ਵੱਡੀ ਇੱਛਾ ਹੁੰਦੀ ਹੈ। Date:2009-06-06 Time:00:08:19
ਮੁੰਬਈ-ਨਿੱਜੀ ਖੇਤਰ ਦੀ ਡੀਸੀਐਮ ਸ਼੍ਰੀਰਾਮ ਕੰਪਨੀ ਦਾ 31 ਮਾਰਚ 2009 ਨੂੰ ਸਮਾਪਤ ਵਿੱਤੀ ਸਾਲ 'ਚ 101.79 ਕਰੋੜ ਦਾ ਸ਼ੁੱਧ ਲਾਭ ਅਰਜਿਤ ਕੀਤਾ ਹੈ। Date:2009-06-06 Time:00:08:19
ਮੁੰਬਈ-ਮਹਾਰਾਸ਼ਟਰ ਦੇ ਵਿੱਤੀ ਅਤੇ ਨਿਯੋਜਨ ਮੰਤਰੀ ਦਲੀਪ ਵਲਸੇ ਪਾਟਿਲ ਨੇ ਅੱਜ ਵਿਧਾਨ ਸਭਾ 'ਚ ਵਿੱਤੀ ਸਾਲ 2009-10 ਦੇ ਲਈ ਰਾਜ ਸਰਕਾਰ ਦੇ 7123 ਕਰੋੜ ਰੁੱਪਏ ਘਾਟੇ ਦਾ ਬੱਜਟ ਪੇਸ਼ ਕੀਤਾ। Date:2009-06-06 Time:00:08:19
ਮੁੰਬਈ-ਸੂਚਨਾ ਉਦਯੋਗਿਕੀ ਦੀ ਕੰਪਨੀ ਟੇਕ ਮਹਿੰਦਰਾ ਨੇ ਵਿੱਤੀ ਧਾਂਦਲੀ 'ਚ ਫੱਸੀ ਸੱਤਿਅਮ ਕੰਪਿਊਟਰ ਸਰਵਿਸੇਜ਼ ਲਿਮਿਟੇਡ ਦੇ 1154 ਕਰੋੜ ਰੁੱਪਏ 'ਚ 20 ਫ਼ੀਸਦੀ ਸ਼ੇਅਰ ਖੁਲ੍ਹੇ ਬਜ਼ਾਰ ਤੋਂ ਖਰੀਦਣ ਲਈ ਪੱਤਰ ਭੇਜਣ ਦੀ ਤੈਅ ਤਾਰੀਖ ਤਿੰਨ ਜੂਨ ਤੋਂ ਵੱਧ ਕੇ ਨੌ ਜੂਨ ਤੱਕ ਕਰ ਦਿੱਤਾ ਹੈ। Date:2009-06-06 Time:00:08:19
ਨਵੀਂ ਦਿੱਲੀ - ਪਿਛਲੀ ਸੰਪ੍ਰਗ ਸਰਕਾਰ ਦੇ 5 ਸਾਲ ਦੇ ਸ਼ਾਸਨ ਦੌਰਾਨ ਸੀਬੀਆਈ ਦੀ ਦੁਰਵਰਤੋਂ ਦਾ ਆਰੋਪ ਲਗਾਉਂਦੇ ਹੋਏ ਮੁੱਖ ਵਿਰੋਧੀ ਦਲ ਭਾਜਪਾ ਨੇ ਦੇਸ਼ ਦੀ ਮੁੱਖ ਜਾਂਚ ਏਜੰਸੀ ਦੀ ਨਿਰਪੱਖਤਾ ਨੂੰ ਬਰਕਰਾਰ ਰੱਖਣ ਲਈ ਕਨੂੰਨੀ ਸੁਧਾਰ ਸਮੇਤ ਢਾਂਚੇ ਵਿਚ ਸੁਧਾਰ ਦੀ ਲੋੜ 'ਤੇ ਜ਼ੋਰ ਦਿੱਤਾ। Date:2009-06-06 Time:00:08:18
ਮੁੰਬਈ-ਨੈਸ਼ਨਲ ਸਟਾਕ ਐਕਸਚੇਂਜ਼ ਐਨਐਸਈ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਕੱਲ੍ਹ ਤਕਰੀਬਨ 1200 ਕਰੋੜ ਰੁੱਪਏ ਦੇ ਡੇਰੀਵੇਟਿਵ ਸੌਦੇ ਕੀਤੇ। Date:2009-06-06 Time:00:08:18
ਮੁੰਬਈ-ਸ਼ੇਅਰ ਬਜ਼ਾਰਾਂ 'ਚ ਮੁਨਾਫ਼ਾ ਵਸੂਲੀ ਕਾਰਣ ਆਈ ਸ਼ੁਰੂਆਤੀ ਗਿਰਾਵਟ ਅਤੇ ਡਾਲਰ ਦੀ ਮੰਗ ਆਉਣ ਨਾਲ ਅੰਤਰ ਬੈਂਕਿੰਗ ਮੁਦਰਾ ਬਜ਼ਾਰ 'ਚ ਅੱਜ ਰੁਪੱਇਆ ਲਗਾਤਾਰ ਤੀਸਰੇ ਦਿਨ ਗਿਰਾਵਟ 'ਚ ਰਹਿੰਦੇ ਹੋਏ 14 ਪੈਸੇ ਕਮਜ਼ੋਰ ਹੋ ਕੇ 47.20.21 ਰੁੱਪਏ ਪ੍ਰਤਿ ਡਾਲਰ 'ਤੇ ਬੰਦ ਹੋਇਆ,ਜਦੋਂਕਿ ਪਿੱਛਲੇ ਕਾਰੋਬਾਰੀ ਦਿਵਸ 'ਚ ਇਹ 47.07.08 ਰੁੱਪਏ ਪ੍ਰਤਿ ਡਾਲਰ 'ਤੇ ਰਿਹਾ ਸੀ। Date:2009-06-06 Time:00:08:18
ਅਲੱਗ ਤਰ੍ਹਾਂ ਦੀਆਂ ਫਿਲਮਾਂ ਬਣਾ ਕੇ ਧੂਮ ਮਚਾ ਦੇਣ ਵਾਲੇ ਫਿਲਮਕਾਰ ਮਧੁਰ ਭੰਡਾਰਕਰ ਫਿਰ ਤਿਆਰ ਹਨ। ਇਸ ਵਾਰ ਉਹ ਪਹਿਲੀ ਵਾਰ ਆਪਣੀ ਹੀ ਇੱਕ ਫਿਲਮ ਦੀ ਅਗਲੀ ਕੜੀ ਬਣਾਉਣ ਜਾ ਰਹੇ ਹਨ। ਇਹ ਫਿਲਮ ਹੈ 'ਕਾਰਪੋਰੇਟ'। ਸੂਤਰ ਦੱਸਦੇ ਹਨ ਕਿ ਮਧੁਰ ਨੇ ਇਸ ਫਿਲਮ ਦੀ ਅਗਲੀ ਕੜੀ ਬਣਾਉਣ ਦੀ ਹਾਮੀ ਭਰ ਲਈ ਹੈ। ਵੈਸੇ ਅਜੇ ਇਸ ਲਈ ਉਹਨਾਂ ਨੇ ਕਲਾਕਾਰਾਂ ਦੀ ਚੋਣ ਨਹੀਂ ਕੀਤੀ ਹੈ, ਪਰ ਐਨਾ ਤੈਅ ਹੈ ਕਿ ਉਹਨਾਂ ਦੀ ਇਸ ਫਿਲਮ ਵਿੱਚ ਵੀ ਅਭਿਨੇਤਰੀ ਬਿਪਾਸ਼ਾ ਬਸੂ ਜਰੂਰ ਹੋਵੇਗੀ। Date:2009-06-06 Time:00:08:18
ਯੂਐਸ ਵਿੱਚ ਜੰਮੀ-ਪਲੀ ਗਾਇਤਰੀ ਪਟੇਲ ਦੀ ਪਹਿਲੀ ਫਿਲਮ 'ਲੈਟਸ ਡਾਂਸ' ਜਲਦੀ ਹੀ ਸਿਨੇਮਾਘਰਾਂ ਵਿੱਚ ਪ੍ਰਦਰਸ਼ਿਤ ਹੋਣ ਵਾਲੀ ਹੈ। ਸੁਹਾਨੀ (ਗਾਇਤਰੀ ਪਟੇਲ) ਇੱਕ ਜਵਾਨ ਡਾਂਸਰ ਹੈ, ਜਿਸਦਾ ਸੁਪਨਾ ਹੈ ਕਿ ਉਹ ਬਹੁਤ ਵੱਡੀ ਡਾਂਸਿੰਗ ਸਟਾਰ ਬਣੇ। ਉਹ ਆਪਣੀ ਸਰਵਸ਼੍ਰੇਸ਼ਠ ਦੋਸਤ ਅਨੁਸ਼ਕਾ (ਸੁਗੰਧਾ ਗਰਗ) ਨਾਲ ਰਹਿੰਦੀ ਹੈ। ਸ਼ਰਮਾ ਜੀ (ਅੰਜਨ ਸ਼੍ਰੀਵਾਸਤਵ) ਤੋਂ ਉਸਨੇ ਕਿਰਾਏ 'ਤੇ ਇੱਕ ਹਾਲ ਲਿਆ ਹੋਇਆ ਹੈ, ਜਿਸ 'ਚ ਉਹ ਡਾਂਸ ਸਿਖਾਉਂਦੀ ਹੈ। 14 ਸਾਲਾ ਆਫਤਾਬ (ਆਭਾਸ ਯਾਦਵ) ਪ੍ਰਤਿਭਾਸ਼ਾਲੀ ਡਾਂਸਰ ਹਨ, ਪਰ ਉਸਦਾ ਕੋਈ ਸੁਪਨਾ ਨਹੀਂ ਹੈ। ਜਿੱਥੇ ਸੁਹਾਨੀ ਮਿਊਜ਼ਿਕ ਵੀਡੀਓ ਵਿੱਚ ਕੰਮ ਕਰਨ ਦੇ ਸੁਪਨੇ ਦੇਖ ਰਹੀ ਹੈ, ਉੱਥੇ ਆਫਤਾਬ ਨੂੰ ਮੁੰਬਈ ਦੀਆਂ ਗਲੀਆਂ ਵਿੱਚ ਆਪਣੇ ਦੋਸਤਾਂ ਦੀ ਸਿਵਾਏ ਹੋਰ ਕੁਝ ਨਹੀਂ ਦਿਖਾਈ ਦਿੰਦਾ। ਸੁਹਾਨੀ ਇਹਨਾਂ ਬੱਚਿਆਂ ਦ Date:2009-06-06 Time:00:08:18
ਮਲਾਇਕਾ ਅਰੋੜਾ ਖਾਨ ਨੂੰ ਡਾਂਸ ਕਰਨਾ ਬਹੁਤ ਪਸੰਦ ਹੈ ਅਤੇ ਕੁਝ ਹੀ ਸਮੇਂ ਬਾਅਦ ਇਹ ਫਿਲਮਾਂ ਅਤੇ ਸ਼ੋਅ ਵਿੱਚ ਉਹ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਦੀ ਰਹਿੰਦੀ ਹੈ। ਡਾਂਸ ਦੇ ਨਾਲ-ਨਾਲ ਮਲਾਇਕਾ ਨੂੰ ਇਨ੍ਹੀਂ ਦਿਨੀਂ ਕਿਤਾਬ ਪੜ੍ਹਨ ਦਾ ਸ਼ੌਕ ਲੱਗ ਗਿਆ ਹੈ। ਆਏ ਦਿਨੀਂ ਉਹ ਕਿਤਾਬ ਖਰੀਦਦੀ ਰਹਿੰਦੀ ਹੈ ਅਤੇ ਰੋਜਾਨਾ ਪੜ੍ਹਦੀ ਹੈ। ਉਹਨਾਂ ਨੂੰ ਦੇਖ ਕੇ ਉਹਨਾਂ ਦੇ ਪਤੀ ਅਰਬਾਜ਼ ਖਾਨ ਨੂੰ ਵੀ ਪੜ੍ਹਨ ਦਾ ਚਸਕਾ ਲੱਗ ਗਿਆ ਹੈ। Date:2009-06-06 Time:00:08:18
ਬਾਲਿਵੁੱਡ ਵਿਚ "ਮਿਸਟਰ ਪਰਫੈਕਸ਼ਨਿਸਟ" ਦੇ ਨਾਂ ਨਾਲ ਪ੍ਰਸਿੱਧ ਆਮਿਰ ਖਾਨ ਦਾ ਜਨਮ 14 ਮਾਰਚ 1965 ਨੂੰ ਹੋਇਆ। Date:2009-06-06 Time:00:08:18
ਤੇਜਪੁਰ - ਅਸਾਮ ਦੇ ਸੋਨਿਤਪੁਰ ਜਿਲ੍ਹੇ ਵਿਚ ਅੱਜ ਸੈਨਾ ਨਾਲ ਮੁਕਾਬਲੇ ਵਿਚ ਉਲਫਾ ਦਾ ਇੱਕ ਅੱਤਵਾਦੀ ਹਲਾਕ ਹੋ ਗਿਆ ਜਦੋਂ ਕਿ ਸੈਨਾ ਦਾ ਇੱਕ ਜਵਾਨ ਜ਼ਖਮੀ ਹੋ ਗਿਆ। Date:2009-06-06 Time:00:08:18
page no.1 |
Select news date : 30 - 6 - 2009 29 - 6 - 2009 28 - 6 - 2009 27 - 6 - 2009 26 - 6 - 2009 25 - 6 - 2009 24 - 6 - 2009 23 - 6 - 2009 22 - 6 - 2009 21 - 6 - 2009 20 - 6 - 2009 19 - 6 - 2009 18 - 6 - 2009 17 - 6 - 2009 16 - 6 - 2009 15 - 6 - 2009 14 - 6 - 2009 13 - 6 - 2009 12 - 6 - 2009 11 - 6 - 2009 10 - 6 - 2009 9 - 6 - 2009 8 - 6 - 2009 7 - 6 - 2009 6 - 6 - 2009 5 - 6 - 2009 4 - 6 - 2009 3 - 6 - 2009 2 - 6 - 2009 1 - 6 - 2009 |