Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 5 - 6 - 2009
ਸ਼ਹਿਰੀ ਅਤੇ ਪੇਂਡੂ ਭਾਰਤ ਵਿੱਚ ਟੀਨਏਜ ਪ੍ਰੈਗਨੈਂਸੀ ਵੱਧਦੀ ਜਾ ਰਹੀ ਹੈ। ਇਸ ਗੱਲ ਨੂੰ ਅਧਾਰ ਬਣਾ ਕੇ 'ਤੇਰੇ ਸੰਗ' ਫਿਲਮ ਦੀ ਕਹਾਣੀ ਲਿਖੀ ਗਈ ਹੈ। ਮਾਹੀ ਦਿੱਲੀ 'ਚ ਰਹਿਣ ਵਾਲੇ ਖੁਸ਼ਹਾਲ ਪਰਿਵਾਰ ਦੀ 15 ਸਾਲ ਦੀ ਕੁੜੀ ਹੈ। 'ਪੁਰੀ' ਪਰਿਵਾਰ ਦੀ ਇਹ ਕੁੜੀ ਬਹੁਤ ਪਿਆਰੀ ਅਤੇ ਖੂਬਸੂਰਤ ਹੈ। ਪੂਰੇ ਪਰਿਵਾਰ ਦੀ ਉਹ ਲਾਡਲੀ ਹੈ, ਇਸ ਲਈ ਉਸ ਨੂੰ ਸਾਰੀਆਂ ਸੁੱਖ-ਸੁਵਿਧਾਵਾਂ ਪ੍ਰਾਪਤ ਹਨ। ਮਾਹੀ ਅਤੇ ਕਬੀਰ ਦੀ ਮੁਲਾਕਾਤ ਹੁੰਦੀ ਹੈ ਅਤੇ ਦੋਵੇਂ ਦੋਸਤ ਬਣ ਜਾਂਦੇ ਹਨ। ਮਾਹੀ ਨੂੰ ਛੋਟੇ ਸ਼ਹਿਰ ਅਤੇ ਉੱਥੋਂ ਦੀ ਜੀਵਨ ਸ਼ੈਲੀ ਪਸੰਦ ਹੈ, ਜਦੋਂ ਕਿ ਕਬੀਰ ਨੂੰ ਮਹਾਂਨਗਰੀ ਜੀਵਨ ਜਿਆਦਾ ਚੰਗਾ ਲੱਗਦਾ ਹੈ ।ਨਵੇਂ ਸਾਲ ਦੇ ਮੌਕੇ 'ਤੇ ਉਹ ਇੱਕ ਕੈਂਪ ਯਾਤਰਾ ਦਾ ਹਿੱਸਾ ਬਣਦੇ ਹਨ। ਉੱਥੇ ਦੋਵੇਂ ਬਹਿਕ ਜਾਂਦੇ ਹਨ ਅਤੇ ਮਾਹੀ ਗਰਭਵਤੀ ਹੋ ਜਾਂਦੀ ਹੈ। ਇਸ Date:2009-06-05 Time:00:01:15
ਮਾਇਆਨਗਰੀ ਦੀ ਸੁੰਦਰ ਨਾਇਕਾ ਕੈਟਰੀਨਾ ਕੈਫ਼ ਤੁਹਾਡੇ ਲਈ ਖਤਰਨਾਕ ਵੀ ਹੋ ਸਕਦੀ ਹੈ।ਬਹੁਤ ਸਾਰੇ ਲੋਕਾਂ ਨੂੰ ਇਸ ਤੇ ਹੈਰਾਨੀ ਹੋ ਸਕਦੀ ਹੈ ਕਿ ਭੋਲੀ ਜਿਹੀ ਨਜ਼ਰ ਆਉਣ ਵਾਲੀ ਕੈਟਰੀਨਾ ਖਤਰਨਾਕ ਕਿਵੇਂ ਹੋ ਸਕਦੀ ਹੈ। Date:2009-06-05 Time:00:01:15
'ਮਿਰਚ' ਫਿਲਮ ਵਿੱਚ ਚਾਰ ਕਹਾਣੀਆਂ ਹਨ ਅਤੇ ਇਹ ਚਾਰੇ ਮਹਿਲਾ ਪ੍ਰਧਾਨ ਹਨ, ਇਸ ਲਈ ਇਸ ਫਿਲਮ ਵਿੱਚ ਕੋਂਕਣਾ ਸੇਨ ਸ਼ਰਮਾ, ਰਾਇਮਾ ਸੇਨ ਅਤੇ ਸ਼ਹਾਨਾ ਗੋਸਵਾਮੀ ਵਰਗੀਆਂ ਮਜ਼ਬੂਤ ਅਭਿਨੇਤਰੀਆਂ ਕੰਮ ਕਰ ਰਹੀਆਂ ਹਨ। ਰਾਇਮਾ ਦੋ ਕਹਾਣੀਆਂ 'ਚ ਨਜ਼ਰ ਆਵੇਗੀ। ਇੱਕ ਵਿੱਚ ਉਹ ਸ਼੍ਰੇਅਸ ਤਲਪਦੇ ਨਾਲ ਹੈ ਤਾਂ ਦੂਜੀ 'ਚ ਰਾਜਪਾਲ ਯਾਦਵ ਨਾਲ। ਇਸ ਫਿਲਮ ਦਾ ਨਿਰਦੇਸ਼ਨ ਕਰ ਰਹੇ ਹਨ, ਰਾਸ਼ਟਰੀ ਪੁਰਸਕਾਰ ਪ੍ਰਾਪਤ ਵਿਨੈ ਸ਼ੁਕਲਾ। Date:2009-06-05 Time:00:01:14
ਵਾਸ਼ਿੰਗਟਨ-ਅੱਤਵਾਦੀ ਸੰਗਠਨ ਅਲਕਾਇਦਾ ਦੇ ਸਰਗਨਾ ਓਸਾਮਾ ਬਿਨ ਲਾਦੇਨ ਦੇ ਹਾਲ 'ਚ ਆਏ ਟੇਪ ਨੂੰ ਵ੍ਹਾਈਟ ਹਾਊਸ ਨੇ ਬੁੱਧਵਾਰ ਨੂੰ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਇਤਿਹਾਸਕ ਕਾਹਿਰਾ ਭਾਸ਼ਣ ਤੋਂ ਧਿਆਨ ਹਟਾਉਣ ਦਾ ਯਤਨ ਕਰਾਰ ਦਿੱਤਾ,ਜਿਸ ਦੇ ਜ਼ਰੀਏ ਉਹ ਮੁਸਲਿਮ ਜਗਤ ਨੂੰ ਸੰਬੋਧਤ ਕਰਨਗੇ। Date:2009-06-05 Time:00:01:13
ਜਿਨੀਵਾ-ਅੰਤਰਰਾਸ਼ਟਰੀ ਮਜ਼ਦੂਰ ਸੰਗਠਨ (ਆਈਐਲਓ) ਨੇ ਕਿਹਾ ਹੈ ਕਿ ਵਿਸ਼ਵ 'ਚ ਰੋਜ਼ਗਾਰ ਸੰਕਟ ਦਾ ਦੌਰ ਅੱਠ ਸਾਲਾਂ ਤੱਕ ਖਿੱਚ ਸਕਦਾ ਹੈ। Date:2009-06-05 Time:00:01:13
ਨਵੀਂ ਦਿੱਲੀ - ਦੇਸ਼ ਵਿਚ ਅੱਤਵਾਦ ਨੂੰ ਕੁਚਲਣ ਦਾ ਇਰਾਦਾ ਜ਼ਾਹਰ ਕਰਦਿਆਂ ਨਵੀਂ ਸਰਕਾਰ ਨੇ ਪ੍ਰੋ ਐਕਟਿਵ ਅੱਤਵਾਦ ਰੋਧੀ ਉਪਰਾਲੇ ਕਰਨ ਦਾ ਸੰਕਲਪ ਜ਼ਾਹਰ ਕਰਦਿਆਂ ਕਿਹਾ ਕਿ ਇਸ ਟੀਚੇ ਨਾਲ ਇੱਕ ਰਾਸ਼ਟਰੀ ਅੱਤਵਾਦ ਰੋਧੀ ਕੇਂਦਰ ਦੀ ਸਥਾਪਨਾ ਕੀਤੀ ਜਾਵੇਗੀ। Date:2009-06-05 Time:00:01:13
ਨਵੀਂ ਦਿੱਲੀ-ਅੰਤਰਰਾਸ਼ਟਰੀ ਬਜ਼ਾਰ 'ਚ ਮਜ਼ਬੂਤੀ ਦੇ ਬਾਵਜੂਦ ਦਿੱਲੀ ਸਰਾਫ਼ਾ ਬਜ਼ਾਰ 'ਚ ਦੋਨਾਂ ਕੀਮਤੀ ਧਾਤੂਆਂ 'ਚ ਢਲਾਨ ਬਣੀ ਰਹੀ।ਸੋਨੇ ਦੇ ਦਾਮਾਂ 'ਚ 160 ਰੁੱਪਏ ਪ੍ਰਤਿ ਦਸ ਗ੍ਰਾਮ ਦੀ ਕਮੀ ਆਈ ਅਤੇ ਚਾਂਦੀ 500 ਰੁੱਪਏ ਪ੍ਰਤਿ ਕਿੱਲੋ ਫਿਸਲ ਗਈ। Date:2009-06-05 Time:00:01:13
ਨਵੀਂ ਦਿੱਲੀ - ਆਮਦਨ ਕਰ ਵਿਭਾਗ(ਆਈਟੀ ਵਿਭਾਗ) ਨੇ ਦੇਸ਼ ਭਰ ਦੀਆਂ ਵੱਖ-ਵੱਖ ਅਦਾਲਤਾਂ ਵਿਚ ਆਮਦਨ ਕਰ ਟ੍ਰਿਬਿਉਨਲ ਵਿਚ ਦਰਜ ਹਜਾਰਾਂ ਵਿਭਾਗੀ ਮਾਮਲਿਆਂ ਨੂੰ ਵਿਵਸਥਿਤ ਕਰਨਲਈ ਇੱਕ ਆਨ ਲਾਇਨ ਨਿਆਇਕ ਮਾਮਲਾ ਪ੍ਰਣਾਲੀ ਸ਼ੁਰੂ ਕਰਨ ਦੀ ਤਿਆਰੀ ਕੀਤੀ ਹੈ। Date:2009-06-05 Time:00:01:13
ਨਵੀਂ ਦਿੱਲੀ - ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਵਸਤੂ ਅਤੇ ਸੇਵਾ ਕਰ ਦੇ ਰੋਡ ਮੈਪ ਉੱਪਰ ਕੰਮ ਤੇਜ਼ ਕੀਤਾ ਜਾਵੇਗਾ।ਜੀਐਸਟੀ ਦੇ ਲਾਗੂ ਹੋਣ ਮਗਰੋਂ ਕੇਂਦਰ ਅਤੇ ਰਾਜ ਪੱਧਰ ਉੱਪਰ ਵਧੇਰੇ ਅਪ੍ਰਤੱਖ ਕਰ ਖਤਮ ਹੋ ਜਾਣਗੇ। Date:2009-06-05 Time:00:01:13
ਨਵੀਂ ਦਿੱਲੀ-ਬੈਂਕ ਕਰਮਚਾਰੀਆਂ ਨੇ 12 ਜੂਨ ਨੂੰ ਦੇਸ਼ ਵਿਆਪੀ ਹੜਤਾਲ ਦੀ ਚੇਤਾਵਨੀ ਦਿੱਤੀ ਹੈ।ਕਰਮਚਾਰੀਆਂ ਦੇ ਸੰਗਠਨ ਇੰਡੀਅਨ ਬੈਂਕ ਐਸੋਸੀਏਸ਼ਨ ਅਤੇ ਯੂਨਾਈਟੇਡ ਫੋਰਮ ਆਫ਼ ਬੈਂਕ ਯੂਨੀਅਨਜ਼ ਨੇ ਕਿਹਾ ਹੈ ਕਿ 12 ਜੂਨ ਨੂੰ ਦੇਸ਼ ਭਰ ਦੇ ਸਾਰੇ ਬੈਂਕ ਕਰਮਚਾਰੀ ਹੜਤਾਲ 'ਤੇ ਰਹਿਣਗੇ।ਇਸ ਨਾਲ ਬੈਂਕਾਂ ਦਾ ਕੰਮਕਾਜ਼ ਪ੍ਰਭਾਵਤ ਹੋਣ ਦੀ ਆਸ਼ੰਕਾ ਹੈ। Date:2009-06-05 Time:00:01:13
ਮੁੰਬਈ-ਵਿੱਤੀ ਖੇਤਰ ਦੀ ਟਾਟਾ ਕੈਪਿਟਲ ਨੇ ਵਿੱਤੀ ਸਾਲ 2009-10 'ਚ 10 ਅਰਬ ਰੁੱਪਏ ਜੁਟਾਉਣ ਦੀ ਯੋਜਨਾ ਬਣਾਈ ਹੈ।ਕੰਪਨੀ ਨੇ ਅੱਜ ਇੱਥੇ ਦੱਸਿਆ ਹੈ ਕਿ ਇਹ ਧਨਰਾਸ਼ੀ (ਟਿਅਰ ਟੂ) ਬੌਂਡ ਦੇ ਜ਼ਰੀਏ ਜੁਟਾਈ ਜਾਵੇਗੀ। Date:2009-06-05 Time:00:01:12
ਮੁੰਬਈ-ਰਿਅਲਟੀ ਦੀ ਆਰਬਿਟ ਕਾਰਪੋਰੇਸ਼ਨ ਲਿਮਿਟੇਡ ਦੇ ਨਿਦੇਸ਼ਕ ਮੰਡਲ ਨੇ ਕੰਪਨੀ ਦੇ ਪੰਜ ਅਰਬ ਜੁਟਾਉਣ ਦੇ ਪ੍ਰਸਤਾਵ ਨੂੰ ਮੰਜ਼ੂਰੀ ਦੇ ਦਿੱਤੀ ਹੈ।ਕੰਪਨੀ ਨੇ ਅੱਜ ਇੱਥੇ ਦੱਸਿਆ ਹੈ ਕਿ ਇਹ ਰਾਸ਼ੀ ਰੈਂਕਿੰਗ ਸ਼ੇਅਰ ਯੋਗ ਸੰਸਥਾਗਤ ਨਿਵੇਸ਼ਕ ਅਤੇ ਸ਼ੇਅਰ ਵੇਚਕੇ ਜੁਟਾਈ ਜਾਵੇਗੀ। Date:2009-06-05 Time:00:01:12
ਨਵੀਂ ਦਿੱਲੀ-ਦੇਸ਼ 'ਚ 23 ਮਈ ਨੂੰ ਸਮਾਪਤ ਹਫ਼ਤੇ 'ਚ ਮੁਦਰਾਸਫ਼ੀਤੀ ਦੀ ਦਰ 0.13 ਪ੍ਰਤਿਸ਼ਤ ਘੱਟਕੇ 0.48 ਪ੍ਰਤਿਸ਼ਤ ਰਹਿ ਗਈ,ਜਦੋਂਕਿ ਇਸ ਨਾਲ ਪਿੱਛਲੇ ਹਫ਼ਤੇ 'ਚ ਇਹ 0.61 ਪ੍ਰਤਿਸ਼ਤ ਦਰਜ਼ ਕੀਤੀ ਗਈ ਸੀ। Date:2009-06-05 Time:00:01:12
ਦਿਹਰਾਦੂਨ - ਉੱਤਰਾਖੰਡ ਵਿਚ ਰਾਜ ਸਰਕਾਰ ਦੀ ਸਹਿਯੋਗੀ ਉੱਤਰਾਖੰਡ ਕ੍ਰਾਂਤੀ ਦਲ(ਉਕ੍ਰਾਂਦ) ਨੇ ਕੇਂਦਰੀ ਜੰਗਲਾਤ ਅਤੇ ਵਾਤਾਵਰਣ ਰਾਜ ਮੰਤਰੀ ਜੈਰਾਮ ਰਮੇਸ਼ ਦੇ ਉਸ ਬਿਆਨ ਦੀ ਆਲੋਚਨਾ ਕੀਤੀ ਹੈ ਜਿਸ ਵਿਚ ਉਹਨਾਂ ਨੇ ਕਿਹਾ ਹੈ ਕਿ ਜੰਗਲਾਤ ਸੰਰਖਿਅਣ ਕਨੂੰਨ ਵਿਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। Date:2009-06-05 Time:00:01:12
ਮੁੰਬਈ-ਵੈਸ਼ਵਿਕ ਸ਼ੇਅਰ ਬਜ਼ਾਰਾਂ 'ਚ ਕਮਜ਼ੋਰੀ ਦੇ ਬਾਵਜੂਦ ਭਾਰਤੀ ਬਜ਼ਾਰਾਂ ਦੀ ਤੇਜ਼ੀ ਵੀਰਵਾਰ ਨੂੰ ਵੀ ਜ਼ਾਰੀ ਰਹੀ।ਅੱਜ ਸੰਸੈਕਸ 138 ਅੰਕਾਂ ਦੀ ਬੜ੍ਹਤ ਨਾਲ 15,009 ਦੇ ਸਤਰ 'ਤੇ ਬੰਦ ਹੋਇਆ,ਜਦੋਂਕਿ ਨਿਫ਼ਟੀ 42 ਅੰਕਾਂ ਦੀ ਬੜ੍ਹਤ ਨਾਲ 4,573 ਦੇ ਸਤਰ 'ਤੇ ਬੰਦ ਹੋਇਆ। Date:2009-06-05 Time:00:01:12
ਇਸਲਾਮਾਬਾਦ - ਪਾਕਿਸਤਾਨ ਅਤੇ ਇਰਾਨ ਪ੍ਰਸਤਾਵਿਤ ਗੈਸ ਪਾਇਪਲਾਇਨ ਪਰੀਯੋਜਨਾ ਅਧੀਨ ਗੈਸ ਦੀ ਖਰੀਦ ਅਤੇ ਵੇਚ ਦੇ ਇੱਕ ਕਰਾਰ ਉੱਪਰ ਅੱਜ ਸਹੀ ਕਰਨਗੇ। Date:2009-06-05 Time:00:01:12
ਨਵੀਂ ਦਿੱਲੀ - ਇੰਡੀਅਨ ਯੂਨੀਅਨ ਮੁਸਲਿਮ ਲੀਗ(ਆਈਯੂਐਮਐਲ) ਦੇ ਪ੍ਰਧਾਨ ਈ. ਅਹਿਮਦ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਓਬਾਮਾ ਦਿਲ ਦੀ ਜੁਬਾਨ ਬੋਲ ਰਹੇ ਹਨ ਜ਼ਬਰੀ ਦੀ ਨਹੀਂ। Date:2009-06-05 Time:00:01:12
ਨਵੀਂ ਦਿੱਲੀ - ਹਰਿਆਣਾ ਵਿਧਾਨਸਭਾ ਚੌਣਾਂ ਨੂੰ ਨਿਰਧਾਰਤ ਸਮੇਂ ਤੋਂ ਪਹਿਲਾਂ ਅਕਤੂਬਰ ਵਿਚ ਮਹਾਂਰਾਸ਼ਟਰ ਵਿਧਾਨਸਭਾ ਚੌਣਾਂ ਦੇ ਨਾਲ ਕਰਾਏ ਜਾਣ ਦੀ ਸੰਭਾਵਨਾ ਹੈ। Date:2009-06-05 Time:00:01:12
ਭਾਰਤ ਵਿੱਚ ਇੱਕ ਹੀ ਫ਼ਿਲਮ ਬਣਾ ਕੇ ਦੁਨੀਆ ਭਰ ਵਿੱਚ ਨਾਮ ਕਮਾ ਲੈਣ ਵਾਲੇ ਬ੍ਰਿਟੀਸ਼ ਨਿਰਦੇਸ਼ਕ ਡੈਨੀ ਬਾਇਲ ਨੂੰ ਮੁੰਬਈ ਪਸੰਦ ਆ ਗਈ ਹੈ।ਕਈ ਆਸਕਰ ਜਿੱਤ ਲੈਣ ਵਾਲੀ ਫ਼ਿਲਮ 'ਸਲਮਡਾਗ ਮਿਲੇਨੀਅਰ' ਦੇ ਸ਼ਿਲਪਕਾਰ ਮੁੰਬਈ 'ਚ ਹੀ ਆਪਣੀ ਅਗਲੀ ਫ਼ਿਲਮ ਬਨਾਉਣਾ ਚਾਹੁੰਦੇ ਹਨ। Date:2009-06-05 Time:00:01:12
ਦੀਪਿਕਾ ਪਾਦੂਕੋਣ ਦਾ ਕਹਿਣਾ ਹੈ ਕਿ 'ਲਵ ਆਜਕਲ' ਫ਼ਿਲਮ ਵਿੱਚ ਉਹਨਾਂ ਨੇ ਜੋ ਚਰਿੱਤਰ ਨਿਭਾਇਆ ਹੈ, ਉਹ ਉਹਨਾਂ ਨਾਲ ਕਾਫੀ ਮੇਲ ਖਾਉਂਦਾ ਹੈ।ਉਹ ਕਹਿੰਦੀ ਹੈ 'ਫ਼ਿਲਮ ਦੇ ਚਰਿੱਤਰ ਅਤੇ ਮੇਰੇ ਵਿੱਚ ਕਾਫੀ ਸਮਾਨਤਾਵਾਂ ਹਨ। Date:2009-06-05 Time:00:01:12
ਜਾਨ ਇਬ੍ਰਾਹਮ ਦਾ ਪੈਰ ਫ੍ਰੈਕਚਰ ਹੋ ਗਿਆ ਹੈ ਅਤੇ ਇਸ ਨਾਲ ਉਹਨਾਂ ਦੇ ਕੰਮ ਤੇ ਅਸਰ ਹੋਇਆ ਹੈ। ਉਹਨਾਂ ਦੀ ਸ਼ੂਟਿੰਗ ਰੁੱਕ ਗਈ ਹੈ ਅਤੇ ਉਹਨਾਂ ਕੋਲ ਬਹੁਤ ਸਾਰਾ ਖਾਲੀ ਸਮਾਂ ਹੈ।ਉਹ ਇਸ ਸਮੇਂ ਦਾ ਸਹੀ ਇਸਤੇਮਾਲ ਕਰਦੇ ਹੋਏ ਬਿਪਾਸ਼ਾ ਨਾਲ ਰਹਿਣਾ ਚਾਹੁੰਦੇ ਹਨ ਪਰੰਤੂ ਬਿਪਾਸ਼ਾ ਆਲ ਦ ਬੈਸਟ ਦੀ ਸ਼ੂਟਿੰਗ ਗੋਆ ਵਿੱਚ ਕਰ ਰਹੀ ਹੈ। Date:2009-06-05 Time:00:01:12
ਮੁੱਖ ਦਰਵਾਜੇ ਦੇ ਸਾਹਮਣੇ ਬਾਥਰੂਮ ਦਾ ਦਰਵਾਜਾ ਨਹੀਂ ਹੋਣਾ ਚਾਹੀਦਾ, ਨਹੀਂ ਤਾਂ ਖਰਾਬ ਊਰਜਾ ਘਰ ਵਿੱਚ ਪ੍ਰਵੇਸ਼ ਕਰਦੀ ਹੈ ਅਤੇ ਆਮਦਨ ਤੋਂ ਜਿਆਦਾ ਖਰਚ ਹੋਣ ਲੱਗਦਾ ਹੈ। Date:2009-06-05 Time:00:01:12
ਮੁੱਖ ਦਰਵਾਜੇ ਦੇ ਸਾਹਮਣੇ ਜੇ ਪੌੜੀਆਂ ਹੋਣ ਤਾਂ ਇਸ ਵਿੱਚ ਰਹਿਣ ਵਾਲੇ ਦਾ ਭਾਗ ਪਰਿਵਰਤਨ ਹੁੰਦਾ ਰਹਿੰਦਾ ਹੈ। ਅਜਿਹੀ ਸਥਿਤੀ ਵਿੱਚ ਬਾਗੁਵਾ ਮਿਰਰ ਲਗਾਉਣਾ ਚਾਹੀਦਾ ਹੈ ਤਾਂ ਕਿ ਉਸਦੀ ਦਿਸ਼ਾ ਵਿੱਚ ਪਰਿਵਰਤਨ ਹੋਵੇ ਅਤੇ ਉਹਨਾਂ ਪੌੜੀਆਂ ਦਾ ਗਲਤ ਪ੍ਰਭਾਵ ਨਾ ਪਵੇ। Date:2009-06-05 Time:00:01:12
ਇੰਫਾਲ - ਮਣੀਪੁਰ ਸਰਕਾਰ ਮਹਿਲਾਵਾਂ ਵੱਲੋਂ ਕੀਤੇ ਜਾਣ ਵਾਲੇ ਅਪਰਾਧਾਂ ਉੱਪਰ ਰੋਕ ਲਗਾਉਣ ਦੇ ਟੀਚੇ ਨਾਲ ਮਹਿਲਾ ਇੰਡੀਆ ਰਿਜ਼ਰਵ ਬਟਾਲੀਅਨ(ਆਈਆਰਬੀ) ਬਣਾਵੇਗੀ।ਇਸ ਬਾਰੇ ਫੈਸਲਾ ਬੀਤੀ ਸ਼ਾਮ ਮੁੱਖ ਮੰਤਰੀ ਓ. ਇਬੋਬੀ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਬੈਠਕ ਵਿਚ ਕੀਤਾ ਗਿਆ। Date:2009-06-05 Time:00:01:12
ਅਮ੍ਰਿਤਸਰ-ਕੌਮੀ ਏਡਜ਼ ਕੰਟਰੋਲ ਸੰਸਥਾ (ਐਨਏਸੀਓ) ਦੀਆਂ ਹਦਾਇਤਾਂ ਅਨੁਸਾਰ ਗੁਰੂ ਨਾਨਕ ਦੇਵ ਹਸਪਤਾਲ ਅਮ੍ਰਿਤਸਰ ਦੇ ਬਲੱਡ ਬੈਂਕ ਨੂੰ ਮਾਡਲ ਬਲੱਡ ਬੈਂਕ ਵੱਜੋਂ ਅੱਪਗ੍ਰੇਡ ਕਰਨ ਲਈ ਮੌਜੂਦਾ ਮੁੱਢਲੇ ਢਾਂਚੇ ਵਿੱਚ ਛੇਤੀ ਹੀ ਵਿਸਥਾਰ ਕੀਤਾ ਜਾਵੇਗਾ।ਇਹ ਜਾਣਕਾਰੀ ਸ੍ਰ.ਕਾਹਨ ਸਿੰਘ ਪਨੂੰ,ਡਿਪਟੀ ਕਮਿਸ਼ਨਰ ਅਮ੍ਰਿਤਸਰ-ਕਮ-ਪੈਟਰਨ ਅਮ੍ਰਿਤਸਰ ਡਿਸਟ੍ਰਿਕਟ ਬਲੱਡ ਟਰਾਂਸਫਿਊਜ਼ਨ ਕੌਂਸਲ ਨੇ ਅੱਜ ਅਮ੍ਰਿਤਸਰ ਡਿਸਟ੍ਰਿਕਟ ਬਲੱਡ ਟਰਾਸਫਿਊਜ਼ਨ ਕੌਂਸਲ ਦੀ ਤਿਮਾਹੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। Date:2009-06-05 Time:00:01:11
page no.1 |
Select news date : 30 - 6 - 2009 29 - 6 - 2009 28 - 6 - 2009 27 - 6 - 2009 26 - 6 - 2009 25 - 6 - 2009 24 - 6 - 2009 23 - 6 - 2009 22 - 6 - 2009 21 - 6 - 2009 20 - 6 - 2009 19 - 6 - 2009 18 - 6 - 2009 17 - 6 - 2009 16 - 6 - 2009 15 - 6 - 2009 14 - 6 - 2009 13 - 6 - 2009 12 - 6 - 2009 11 - 6 - 2009 10 - 6 - 2009 9 - 6 - 2009 8 - 6 - 2009 7 - 6 - 2009 6 - 6 - 2009 5 - 6 - 2009 4 - 6 - 2009 3 - 6 - 2009 2 - 6 - 2009 1 - 6 - 2009 |