Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 4 - 6 - 2009
ਅਫ਼ਵਾਹਾਂ ਦੇ ਖੰਭ ਬਹੁਤ ਫੈਲੇ ਹੋਏ ਹੁੰਦੇ ਹਨ। ਪਿਛਲੇ ਦਿਨੀਂ ਇਹਨਾਂ ਖੰਭਾਂ ਦੇ ਸਹਾਰੇ ਇਹ ਅਫ਼ਵਾਹ ਫੈਲੀ ਕਿ 'ਧੂਮ-3' ਵਿੱਚ ਸ਼ਾਹਰੁਖ ਖਾਨ ਕੰਮ ਨਹੀਂ ਕਰ ਰਹੇ ਹਨ। ਇਸਦਾ ਕਾਰਨ ਉਹਨਾਂ ਕੋਲ ਸਮਾਂ ਨਹੀਂ ਹੋਣਾ ਦੱਸਿਆ ਗਿਆ। ਅਫ਼ਵਾਹ ਕਿੰਨੀ ਗੰਭੀਰ ਅਤੇ ਘਾਤਕ ਸੀ, ਇਸਦਾ ਅੰਦਾਜਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਤੁਰੰਤ ਹੀ ਇਸਦਾ ਖੰਡਨ ਵਿਸ਼ੇਸ਼ ਰੂਪ ਨਾਲ ਕੀਤਾ ਗਿਆ, ਉਹ ਵੀ ਵੱਡੇ ਪੱਧਰ 'ਤੇ। Date:2009-06-04 Time:00:01:17
ਪ੍ਰਸਿੱਧ ਨਿਰਦੇਸ਼ਕ ਮੇਹੁਲ ਕੁਮਾਰ ਦੀ ਧੀ ਜਹਾਨ ਵੀ ਫਿਲਮੀ ਅਖਾੜੇ 'ਚ ਉੱਤਰ ਚੁੱਕੀ ਹੈ। ਦੱਸਦੇ ਹਨ ਕਿ ਇਹਨਾਂ ਲਈ ਵਿਸ਼ੇਸ਼ ਰੂਪ ਨਾਲ ਇੱਕ ਫਿਲਮ 'ਕ੍ਰਾਂਤੀਵੀਰ- ਦ ਰਿਵੋਲਿਊਸ਼ਨ' ਬਣਾਈ ਜਾ ਰਹੀ ਹੈ। ਇਹ ਫਿਲਮ ਆਪਣੇ ਜਮਾਨੇ ਦੀ ਪ੍ਰਸਿੱਧ ਅਤੇ ਸੁਪਰਹਿੱਟ ਫਿਲਮ 'ਕ੍ਰਾਂਤੀਵੀਰ' ਦੀ ਅਗਲੀ ਕੜੀ ਹੋਵੇਗੀ। ਜਹਾਨ ਨੇ ਇਸ ਫਿਲਮ ਵਿੱਚ ਇੱਕ ਪੱਤਰਕਾਰ ਦਾ ਰੋਲ ਕੀਤਾ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਇਸ ਲਈ ਇਸ 'ਚ ਉਹ ਇੱਕ ਹਾਜਰ ਜਵਾਬ ਕੁੜੀ ਦੇ ਰੂਪ 'ਚ ਨਜ਼ਰ ਆਵੇਗੀ। Date:2009-06-04 Time:00:01:17
ਬਹੁਤ ਦਿਨਾਂ ਤੋਂ ਕਾਜੋਲ ਰੂਪਹਲੇ ਪਰਦੇ ਤੋਂ ਦੂਰ ਹੈ। ਪਿਛਲੇ ਦਿਨੀਂ ਕਰਨ ਜੌਹਰ ਦੀ ਇੱਕ ਫਿਲਮ 'ਮਾਈ ਨੇਮ ਇਜ ਖਾਨ' ਲਈ ਉਹ ਕੈਮਰੇ ਦੇ ਸਾਹਮਣੇ ਆਈ ਅਤੇ ਫਿਰ ਬੇਟੀ ਨਿਆਸਾ ਦੀ ਦੇਖਭਾਲ 'ਚ ਬਿਜ਼ੀ ਹੋ ਗਈ। ਆਪਣੀ ਬੇਟੀ ਦੇ ਠੀਕ ਤਰ੍ਹਾਂ ਪਾਲਣ-ਪੋਸ਼ਣ ਦੀ ਜਿੰਮੇਵਾਰੀ ਠੀਕ ਤਰ੍ਹਾਂ ਨਿਭਾਉਣ ਦੀ ਇੱਛਾ ਦੇ ਕਾਰਨ ਹੀ ਕਾਜੋਲ ਨੇ ਫਿਲਮਾਂ ਛੱਡੀਆਂ ਹੋਈਆਂ ਹਨ। ਪਿਛਲੇ ਦਿਨੀਂ ਡਿਜਾਈਨਰ ਵਿਕਰਮ ਫਡਨੀਸ ਇੱਕ ਫਿਲਮ ਦਾ ਪ੍ਰਸਤਾਵ ਲੈ ਕੇ ਕਾਜੋਲ ਕੋਲ ਗਏ ਸਨ, ਪਰ ਕਾਜੋਲ ਨੇ ਸਮਾਂ ਨਾ ਹੋਣ ਦਾ ਕਹਿ ਕੇ ਉਹਨਾਂ ਨਾਲ ਕੰਮ ਕਰਨ ਤੋਂ ਮਨਾ ਕਰ ਦਿੱਤਾ। ਹੁਣ ਉਸੇ ਆਈਡੀਆ 'ਤੇ ਕਰਨ ਜੌਹਰ ਫਿਲਮ ਬਣਾਉਣ ਜਾ ਰਹੇ ਹਨ ਅਤੇ ਕਾਜੋਲ ਨੇ ਉਸ ਫਿਲਮ 'ਚ ਕੰਮ ਕਰਨ ਦੀ ਹਾਮੀ ਭਰ ਲਈ ਹੈ। Date:2009-06-04 Time:00:01:17
'ਦੋਸਤਾਨਾ' ਫਿਲਮ ਦੀ ਸਫ਼ਲਤਾ ਤੋਂ ਬਾਅਦ ਇਸਦਾ ਸੀਕਵਲ ਬਣਾਏ ਜਾਣ ਦੀ ਯੋਜਨਾ ਬਣਾਈ ਜਾ ਰਹੇ ਹੈ। ਨਿਰਮਾਤਾ ਕਰਨ ਜੌਹਰ ਅਤੇ ਨਿਰਦੇਸ਼ਕ ਤਰੁਣ ਮਨਸੁਖਾਨੀ ਇਸ ਪਾਸੇ ਤੇਜੀ ਨਾਲ ਕੰਮ ਕਰ ਰਹੇ ਹਨ ਅਤੇ ਸਮਾਂ ਆਉਣ 'ਤੇ ਘੋਸ਼ਣਾ ਕਰਨਗੇ। ਕਰਨ ਜੌਹਰ ਸਕ੍ਰਿਪਟ ਤੋਂ ਸੰਤੁਸ਼ਟ ਹੋਣ ਤੋਂ ਬਾਅਦ ਹੀ ਇਸ ਫਿਲਮ ਨੂੰ ਬਣਾਉਣ ਲਈ ਹਰੀ ਝੰਡੀ ਦਿਖਾਉਣਗੇ। ਸੂਤਰਾਂ ਅਨੁਸਾਰ ਫਿਲਮ ਦੇ ਹੀਰੋ ਜਾਨ ਅਬ੍ਰਾਹਿਮ ਅਤੇ ਅਭਿਸ਼ੇਕ ਹੀ ਹੋਣਗੇ, ਪਰ ਪ੍ਰਿਅੰਕਾ ਦੀ ਥਾਂ ਕੈਟਰੀਨਾ ਕੈਫ਼ ਨੂੰ ਲਿਆ ਜਾਵੇਗਾ। Date:2009-06-04 Time:00:01:17
ਥਾਈਲੈਂਡ ਵਿਖੇ 'ਹਾਰਪਰਜ਼ ਬਾਜ਼ਾਰ ਇੰਡੀਆ' ਦੇ ਦੂਸਰੇ ਅੰਕ ਲਈ ਸ਼ੂਟਿੰਗ ਕਰਦੇ ਸਮੇਂ ਸੱਪਾਂ ਦੇ ਬਹੁਤ ਨੇੜੇ ਦੀਪਿਕਾ ਪਾਦੂਕੋਨ ਰਹੀ ਹਾਲਾਂਕਿ ਸ਼ੁਰੂ ਤੋਂ 'ਸੱਪ' ਦੇ ਨਾਂਅ ਤੋਂ ਹੀ ਉਹ ਬੁਰੀ ਤਰ੍ਹਾਂ ਡਰਦੀ ਰਹੀ ਹੈ। ਕੋਹੜ ਕਿਰਲੀਆਂ ਤੋਂ ਭਾਵੇਂ ਉਹ ਨਾ ਡਰੇ ਪਰ ਜਦ ਸ਼ੂਟਿੰਗ 'ਤੇ ਚਾਰ ਫੁੱਟ ਲੰਬਾ ਸੱਪ ਉਸ ਨੇ ਤੱਕਿਆ ਤਾਂ ਉਹ ਜ਼ੋਰ-ਜ਼ੋਰ ਦੀ ਚੀਕ ਪਈ ਸੀ। ਆਪਣੇ ਕੈਰੀਅਰ ਲਈ ਇਸ ਸਮੇਂ ਗੰਭੀਰ ਦੀਪਿਕਾ ਇਕ ਜਜ਼ਬਾਤੀ ਮੁਟਿਆਰ ਹੈ। ਪਤਾ ਨਹੀਂ ਕਿਉਂ ਉਸ ਨੂੰ ਆਪਣੇ ਪੈਰ ਚੰਗੇ ਨਹੀਂ ਲਗਦੇ। Date:2009-06-04 Time:00:01:17
ਕੇਪਕੇਨਵੇਰਲ - ਅਮਰੀਕੀ ਪੁਲਾੜ ਯਾਨ ਅਟਲਾਂਟਿਸ ਫਲੋਰਿਡਾ ਵਾਪਸ ਪੁੱਜ ਚੁੱਕਾ ਹੈ।ਇਹ ਬੋਇੰਗ-747 ਜਹਾਜ ਦੀ ਮਦੱਦ ਨਾਲ ਮੰਗਲਵਾਰ ਨੂੰ ਕੈਲੀਫੋਰਨੀਆ ਤੋਂ ਰਵਾਨਾ ਹੋਇਆ ਸੀ। Date:2009-06-04 Time:00:01:15
ਮੈਕਸਿਕੋ ਸਿਟੀ - ਮੈਕਸਿਕੋ ਦੇ ਸਿਹਤ ਮੰਤਰਾਲੇ ਦੇ ਇੱਕ ਬਿਆਨ ਮੁਤਾਬਕ ਸ਼ੁੱਕਰਵਾਰ ਤੋਂ ਹੁਣ ਤੱਕ ਸਵਾਇਨ ਫਲੂ ਐਚ1ਐਨ 1 ਨਾਲ ਛੇ ਹੋਰ ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ।ਇਸ ਨਾਲ ਮੈਕਸਿਕੋ ਵਿਚ ਸਵਾਇਨ ਫਲੂ ਨਾਲ ਮਰਨ ਵਾਲਿਆਂ ਦੀ ਗਿਣਤੀ 100 ਦੇ ਅੰਕੜੇ ਨੂੰ ਪਾਰ ਕਰਦੇ ਹੋਏ 103 ਹੋ ਗਈ ਹੈ। Date:2009-06-04 Time:00:01:15
ਨਿਊਯਾਰਕ- ਸਿਟੀ ਗਰੁੱਪ ਆਪਣੇ ਪੰਜ ਸਾਬਕਾ ਉੱਚ ਅਧਿਕਾਰੀਆਂ ਨੂੰ ਸੰਬੰਧ ਟੁੱਟਣ ਦੇ ਲਈ ਦਿੱਤੇ ਜਾਣ ਵਾਲੇ ਲੱਖਾਂ ਡਾਲਰ ਦਾ ਭੁਗਤਾਨ ਨਹੀਂ ਕਰੇਗਾ। ਮੀਡੀਆ ਦੀਆਂ ਖਬਰਾਂ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। Date:2009-06-04 Time:00:01:15
ਨਵੀਂ ਦਿੱਲੀ - ਮੋਂਟੇਕ ਸਿੰਘ ਆਹਲੂਵਾਲੀਆ ਯੋਜਨਾ ਆਯੋਗ(ਪੀਸੀ) ਦੇ ਉੱਪ ਪ੍ਰਧਾਨ ਅਹੁਦੇ ਉੱਪਰ ਬਰਕਰਾਰ ਰਹਿ ਸਕਦੇ ਹਨ,ਜਿਸ ਦਾ ਜਲਦੀ ਗਠਨ ਹੋਣਾ ਹੈ। Date:2009-06-04 Time:00:01:15
ਮੁੰਬਈ-ਸਰਵਜਨਕ ਖੇਤਰ ਦੀ ਭਾਰਤੀ ਪ੍ਰਮਾਣੂ ਬਿਜਲੀ ਨਿਗਮ (ਐਨਪੀਸੀਆਈਐਲ) ਨੇ ਤਮਿਲਨਾਢੂ,ਕਰਨਾਟਕ ਅਤੇ ਰਾਜਸਥਾਨ 'ਚ ਆਪਣੇ ਕਾਰਖਾਨਿਆਂ ਨੂੰ ਜਲਦੀ ਪੂਰ੍ਹਾ ਕਰਨ ਲਈ ਚਾਲੂ ਵਿੱਤੀ ਸਾਲ ਦੌਰਾਨ 3,000 ਕਰੋੜ ਰੁੱਪਏ ਜੁਟਾਉਣ ਦੀ ਯੋਜਨਾ ਬਣਾਈ ਹੈ। Date:2009-06-04 Time:00:01:15
ਚੰਡੀਗੜ੍ਹ-ਜਲੰਧਰ ਦੇ ਬਲਾਨ 'ਚ ਵੀਰਵਾਰ ਨੂੰ ਡੇਰਾ ਸੱਚਖੰਡ ਦੇ ਨੇਤਾ ਸੰਤ ਰਾਮਾਨੰਦ ਦੇ ਅੰਤਿਮ ਸੰਸਕਾਰ ਮੱਦੇਨਜ਼ਰ ਪੂਰ੍ਹੇ ਪੰਜਾਬ 'ਚ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਗਈ ਹੈ,ਇੱਥੇ ਵਰਨਣਯੋਗ ਹੈ ਕਿ ਇਸ ਅੰਤ ਦੀ ਹਾਲ 'ਚ ਵਿਆਨਾ 'ਚ ਹੱਤਿਆ ਕਰ ਦਿੱਤੀ ਗਈ ਸੀ। Date:2009-06-04 Time:00:01:15
ਨਵੀਂ ਦਿੱਲੀ-ਸਮਾਜਵਾਦੀ ਪਾਰਟੀ ਦੇ ਮੁੱਖ ਸਕੱਤਰ ਅਮਰ ਸਿੰਘ ਦੀ ਹਾਲਤ 'ਚ ਸੁਧਾਰ ਹੋਣਾ ਸ਼ੁਰੂ ਹੋ ਗਿਆ ਹੈ ਪਰੰਤੂ ਉਨ੍ਹਾ ਨੂੰ ਹਾਲੇ ਦੋ ਜਾਂ ਤਿੰਨ ਦਿਨ੍ਹਾ ਬਾਅਦ ਹਸਪਤਾਲ 'ਚੋਂ ਛੁੱਟੀ ਮਿਲਣ ਦੇ ਅਸਾਰ ਹਨ। Date:2009-06-04 Time:00:01:15
ਨਾਰਨਨਾਗ-ਕਸ਼ਮੀਰੀ ਪੰਡਿਤਾਂ ਨੇ ਘਾਟੀ 'ਚ ਸ਼ਾਂਤੀ ਲਿਆਉਣ ਲਈ ਇੱਥੇ ਪਰੰਪਰਾਗਤ ਗੰਗਬਾਲ ਪਵਿੱਤਰ ਝੀਲ 'ਤੇ 100 ਸਾਲ ਤੋਂ ਜ਼ਿਆਦਾ ਸਮੇਂ ਬਾਅਦ ਵੈਦਿਕ ਯੱਗ ਦਾ ਆਯੋਜਨ ਕੀਤਾ। Date:2009-06-04 Time:00:01:15
ਚੈਨਈ- ਦ੍ਰਵਿੜ੍ਹ ਮੁਨੇਤਰ ਕਸ਼ਗਮ 'ਦਰਮੁੱਕ' ਦੇ ਪ੍ਰਮੁੱਖ ਐੱਮ ਕਰੁਣਾਨਿਧੀ ਦੇ ਅੱਜ 86ਵੇਂ ਜਨਮਦਿਨ ਉੱਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਕਾਂਗਰਸ ਪ੍ਰਮੁੱਖ ਸੋਨੀਆ ਗਾਂਧੀ ਸਮੇਤ ਦੇਸ਼ ਦੇ ਕਈ ਹੋਰ ਨੇਤਾਵਾਂ ਨੇ ਉਹਨਾਂ ਨੂੰ ਵਧਾਈ ਦਿੱਤੀ। ਜਿਕਰਯੋਗ ਹੈ ਕਿ ਉਹ ਇਸ ਵੇਲੇ ਤਮਿਲਨਾਡੂ ਦੇ ਮੁੱਖ ਮੰਤਰੀ ਅਹੁਦੇ ਉੱਤੇ ਹਨ ਅਤੇ ਉਹਨਾਂ ਨੇ ਆਪਣੇ ਪੁੱਤਰ ਸਟਾਲਿਨ ਨੂੰ ਪਿਛਲੇ ਦਿਨੀਂ ਉਪ ਮੁੱਖ ਮੰਤਰੀ ਨਿਯੁਕਤ ਕੀਤਾ। Date:2009-06-04 Time:00:01:15
ਨਿਊਯਾਰਕ - ਜਨਰਲ ਮੋਟਰਸ(ਜੀਐਮ) ਇਸ ਸਾਲ ਦਿਵਾਲੀਆ ਹੋਣ ਵਾਲੀ 99ਵੀਂ ਕੰਪਨੀ ਬਣ ਗਈ ਹੈ।2008 ਦਾ ਸਾਲ ਅਮਰੀਕਾ ਵਿਚ ਦਿਵਾਲੀਆ ਹੋਣ ਵਾਲੀਆਂ ਕੰਪਨੀਆਂ ਦਾ ਰਿਕਾਰਡ ਬਣ ਸਕਦਾ ਹੈ।ਜੇਕਰ ਇਹੋ ਸਿਲਸਿਲਾ ਜ਼ਾਰੀ ਰਿਹਾ ਤਾਂ 2009 ਵਿਚ ਸੂਚੀਬੱਧ ਅਮਰੀਕੀ ਕੰਪਨੀਆਂ ਦੀ ਗਿਣਤੀ ਦੇ ਹਿਸਾਬ ਨਾਲ ਰਿਕਾਰਡ ਬਣ ਸਕਦਾ ਹੈ।ਅਜੇ ਤੱਕ ਇਹ ਰਿਕਾਰਡ ਸਾਲ 2001 ਦੇ ਨਾਂ ਰਿਹਾ ਹੈ। Date:2009-06-04 Time:00:01:15
ਦੱਖਣੀ ਕੋਰੀਆ- ਐੱਲਜੀ ਇਲੈਕਟ੍ਰੋਨਿਕਸ ਦੀ ਕੌਮਾਂਤਰੀ ਪੱਧਰ ਉੱਤੇ ਅਨੁਸੰਧਾਨ ਅਤੇ ਵਿਕਾਸ ਗਤੀਵਿਧੀਆਂ ਵਿੱਚ 400 ਕਰੋੜ ਰੁਪਏ ਖਰਚ ਕਰਨ ਦੀ ਯੋਜਨਾ ਹੈ ਅਤੇ ਉਹ ਭਾਰਤ ਵਿੱਚ ਡਿਜਾਇਨ ਅਤੇ ਅਨੁਸੰਧਾਨ ਕੇਂਦਰ ਦੇ ਵਿਕਾਸ ਉੱਤੇ ਧਿਆਨ ਦੇਵੇਗੀ। Date:2009-06-04 Time:00:01:15
ਨਵੀਂ ਦਿੱਲੀ- ਸ਼੍ਰੀਮਤੀ ਮੀਰਾ ਕੁਮਾਰ ਨੇ ਲੋਕ ਸਭਾ ਪ੍ਰਮੁੱਖ ਦੇ ਅਹੁਦੇ ਤੋਂ ਆਪਣਾ ਪਹਿਲਾ ਨਿਰਦੇਸ਼ ਅੱਜ ਜਨਤਾ ਦਲ ਯੂ ਦੇ ਪ੍ਰਮੁੱਖ ਸ਼ਰਦ ਯਾਦਵ ਅਤੇ ਰਾਸ਼ਟਰੀ ਜਨਤਾ ਦਲ ਦੇ ਪ੍ਰਮੁੱਖ ਲਾਲੂ ਪ੍ਰਸਾਦ ਦੇ ਦਰਮਿਆਨ ਝੜਪ ਨੂੰ ਸਦਨ ਦੀ ਕਾਰਵਾਈ ਤੋਂ ਹਟਾਉਣ ਦਾ ਦਿੱਤਾ। Date:2009-06-04 Time:00:01:15
ਨਵੀਂ ਦਿੱਲੀ(ਭਾਸ਼ਾ)ਆਈਟੀ ਸੋਧ ਅਤੇ ਸਲਾਹਕਾਰ ਫਰਮ ਆਈਡੀਸੀ ਦਾ ਅਨੁਮਾਨ ਹੈ ਕਿ ਇਸ ਵੇਲ੍ਹੇ ਕੰਪਨੀ ਸੰਸਾਰ ਵਿਚ ਮੰਦੀ ਕਾਰਣ ਸੰਸਾਰਕ ਪੱਧਰ ਉੱਪਰ ਡਿੱਗ ਰਹੇ ਸੂਚਨਾ ਤਕਨੀਕੀ ਖਰਚੇ ਵਿਚ ਅਗਲੇ ਵਰ੍ਹੇ ਤੋਂ ਮੁੜ ਤੋਂ ਵਾਧਾ ਦਿਖਾਈ ਦੇਵੇਗਾ।ਆਈਡੀਸੀ ਨੇ ਕਿਹਾ ਹੈ ਕਿ 2010 ਵਿਚ ਸੰਸਾਰਕ ਪੱਧਰ ਉੱਪਰ ਆਈਟੀ ਖਰਚ ਵਿਚ 2।9 ਫੀਸਦੀ ਦਾ ਵਾਧਾ ਹੋਵੇਗਾ ਜਦੋਂ ਕਿ 2012 ਤੱਕ ਇਹ ਵਾਧਾ 5।7 ਫੀਸਦੀ ਤੱਕ ਪੁੱਜ ਜਾਵੇਗਾ। Date:2009-06-04 Time:00:01:15
ਨਵੀਂ ਦਿੱਲੀ-ਸੰਸਾਰਕ ਕਪਾਹ ਉਤਪਾਦਨ 8 ਫੀਸਦੀ ਵੱਧ ਕੇ ਸਾਲ 2009-10 ਵਿਚ 65 ਲੱਖ ਟਨ ਹੋਣ ਦੀ ਆਸ ਹੈ ਜਿਸ ਵਿਚ ਵਧੇਰੇ ਯੋਗਦਾਨ ਭਾਰਤ ਦਾ ਹੋਵੇਗਾ।ਕੌਮਾਂਤਰੀ ਕਪਾਹ ਸਲਾਹਕਾਰ ਸੰਮਤੀ ਨੇ ਇਹ ਜਾਣਕਾਰੀ ਦਿੱਤੀ ਹੈ। Date:2009-06-04 Time:00:01:15
ਲੰਦਨ - ਅਗਲੀ ਵਾਰ ਜਦੋਂ ਤੁਸੀਂ ਲੰਦਨ ਦੀਆਂ ਜਮੀਂਦੋਜ਼ ਟਿਉਬਾਂ ਵਿਚ ਸਫਰ ਕਰਨ ਲਈ ਟਿਕਟ ਲੈਣ ਪੁੱਜੋਗੇ ਤਾਂ ਤੁਹਾਨੂੰ ਟਿਕਟ ਮਸ਼ੀਨ ਉੱਪਰ ਅੰਗ੍ਰੇਜੀ ਦੇ ਨਾਲ-ਨਾਲ ਬਾਂਗਲਾ,ਹਿੰਦੀ,ਪੰਜਾਬੀ,ਤਮਿਲ ਅਤੇ ਉਰਦੂ ਵਿਚ ਵੀ ਨਿਰਦੇਸ਼ ਪੜ੍ਹਨ ਨੂੰ ਮਿਲਣਗੇ। Date:2009-06-04 Time:00:01:15
ਮਸ਼ਹੂਰ ਨਿਰਮਾਤਾ-ਨਿਰਦੇਸ਼ਕ ਸੁਭਾਸ਼ ਘਈ ਦਾ ਕਹਿਣਾ ਹੈ ਕਿ ਫ਼ਿਲਮੀ ਦੁਨੀਆ 'ਚ ਸੱਚੇ ਦੋਸਤ ਨਹੀਂ ਬਣਦੇ ਅਤੇ ਇਥੇ ਲੋਕ ਇਕ-ਦੂਸਰੇ ਨਾਲ ਕੇਵਲ ਮਤਲਬ ਦਾ ਰਿਸ਼ਤਾ ਰੱਖਦੇ ਹਨ। ਬਾਲੀਵੁੱਡ 'ਚ ਤਿੰਨ ਦਹਾਕਿਆਂ ਤੋਂ ਵੀ ਵੱਧ ਅਰਸਾ ਗੁਜ਼ਾਰ ਚੁੱਕੇ ਘਈ ਦਾ ਮੰਨਣਾ ਹੈ ਕਿ ਇਥੇ ਰਿਸ਼ਤੇ ਕੇਵਲ ਮਤਲਬ ਪੂਰਾ ਕਰਨ ਲਈ ਹੀ ਬਣਾਏ ਜਾਂਦੇ ਹਨ। Date:2009-06-04 Time:00:01:14
ਅਮੀਸ਼ਾ ਨੇ ਆਪਣੇ ਪ੍ਰਚਾਰ ਤੇ ਕੰਮਕਾਰ ਲਈ ਇਕ ਅਗਾਂਹਵਧੂ ਲੋਕ ਸੰਪਰਕ ਅਧਿਕਾਰੀ ਵੀ ਰੱਖਿਆ ਹੈ। ਅਧਿਕਾਰੀ ਦੀ ਮਿਹਨਤ ਸਦਕਾ ਅਮੀਸ਼ਾ ਨੂੰ ਡੇਵਿਡ ਧਵਨ ਦੀ ਨਵੀਂ ਫ਼ਿਲਮ ਵੀ ਮਿਲੀ। ਹੁਣ ਹੈਰਾਨੀ ਵਾਲੀ ਗੱਲ ਇਹ ਹੈ ਕਿ ਅਮੀਸ਼ਾ ਨੇ ਡੇਵਿਡ ਧਵਨ ਦੀ ਫ਼ਿਲਮ ਕਰਨ ਤੋਂ ਨਾਂਹ ਕਰ ਦਿੱਤੀ ਹੈ। ਜਦ ਉਸ ਨੂੰ ਪਤਾ ਚੱਲਿਆ ਕਿ ਡੇਵਿਡ ਦੀ ਫ਼ਿਲਮ 'ਚ ਉਸ ਦੀ ਭੂਮਿਕਾ ਸਹਿ-ਨਾਇਕਾ ਦੀ ਹੈ ਤਾਂ ਉਸ ਨੇ ਡੇਵਿਡ ਨੂੰ ਉਚੇਚਾ ਫੋਨ ਕੀਤਾ ਕਿ ਉਸ ਦੀ ਦਿਲਚਸਪੀ ਸਿਰਫ਼ ਮੁੱਖ ਭੂਮਿਕਾਵਾਂ ਕਰਨ ਦੀ ਹੈ। Date:2009-06-04 Time:00:01:14
ਇਕੱਲਾ ਅਭਿਨੈ ਹੀ ਨਹੀਂ ਬਲਕਿ ਇਸ ਦੇ ਨਾਲ ਕੰਗਨਾ ਰਾਣਾਵਤ ਦੇ ਜਿਸਮ ਵਿਚ ਵੀ ਦਮ ਹੈ ਇਸੇ ਕਰਕੇ ਉਸ ਨੂੰ ਕੱਲ੍ਹ ਦੀ ਜ਼ੀਨਤ ਅਮਾਨ ਤੇ ਪ੍ਰਵੀਨ ਬੌਬੀ ਵੀ ਕਿਹਾ ਜਾ ਰਿਹਾ ਹੈ। ਆਪਣੇ ਅੰਦਾਜ਼ 'ਚ ਰਹਿਣਾ, ਕਿਸੇ ਦੀ ਨਾ ਸੁਣਨੀ ਉਸ 'ਚ ਖੂਬੀ ਹੈ। ਉਸ ਨੂੰ ਪੁੱਛੀਏ ਕਿ ਫ਼ਿਲਮਾਂ ਕਿਉਂ ਘੱਟ ਹਨ? ਤਾਂ ਜਵਾਬ ਹੁੰਦਾ ਹੈ ਕਿ ਪਹਿਲੇ ਦਿਨ ਤੋਂ ਹੀ ਸੋਚਿਆ ਸੀ ਕਿ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ। ਦਰਜਨ ਭਰ ਫ਼ਿਲਮਾਂ ਉਸ ਕੀਤੀਆਂ ਤੇ ਚਾਰ ਦਰਜਨ ਦੇ ਕਰੀਬ ਠੁਕਰਾ ਦਿੱਤੀਆਂ। Date:2009-06-04 Time:00:01:14
ਪਠਾਨਕੋਟ-ਇੱਕ ਹਸਪਤਾਲ ਦੁਆਰਾ ਕਥਿਤ ਤੌਰ 'ਤੇ ਡਾਕਟਰੀ ਲਾਪਰਵਾਹੀ ਦੇ ਚੱਲਦੇ ਇੱਕ ਵਿਅਕਤੀ ਦੀ ਮੌਤ ਦੇ ਆਰੋਪ ਦੇ ਬਾਅਦ ਭੜ੍ਹਕੇ ਰਿਸ਼ਤੇਦਾਰਾਂ ਨੇ ਕੱਲ੍ਹ ਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ ਭੰਨਤੋੜ੍ਹ ਕੀਤੀ। Date:2009-06-04 Time:00:01:14
ਕੋਲਕਾਤਾ - ਪੱਛਮੀ ਬੰਗਾਲ ਸਰਕਾਰ ਨੇ ਆਇਲਾ ਤੁਫਾਨ ਕਾਰਣ 1300 ਕਰੋੜ ਰੁਪਏ ਦੇ ਨੁਕਸਾਨ ਦਾ ਅੰਦਾਜਾ ਲਗਾਇਆ ਹੈ।ਰਾਜ ਦੇ ਮੁੱਖ ਸਕਤੱਰ ਅਸ਼ੋਕ ਮੋਹਨ ਚੱਕਰਵਰਤੀ ਨੇ ਰਾਜ ਸਰਕਾਰ ਦੇ ਅਧਿਕਾਰੀਆਂ ਅਤੇ ਅਨੇਕਾਂ ਹੋਰ ਸੰਸਥਾਵਾਂ ਦੇ ਅਧਿਕਾਰੀਆਂ ਨਾਲ ਸਮੀਖਿਆ ਬੈਠਕ ਮਗਰੋਂ ਇਹ ਬਿਆਨ ਦਿੱਤਾ। Date:2009-06-04 Time:00:01:14
page no.1 |
Select news date : 30 - 6 - 2009 29 - 6 - 2009 28 - 6 - 2009 27 - 6 - 2009 26 - 6 - 2009 25 - 6 - 2009 24 - 6 - 2009 23 - 6 - 2009 22 - 6 - 2009 21 - 6 - 2009 20 - 6 - 2009 19 - 6 - 2009 18 - 6 - 2009 17 - 6 - 2009 16 - 6 - 2009 15 - 6 - 2009 14 - 6 - 2009 13 - 6 - 2009 12 - 6 - 2009 11 - 6 - 2009 10 - 6 - 2009 9 - 6 - 2009 8 - 6 - 2009 7 - 6 - 2009 6 - 6 - 2009 5 - 6 - 2009 4 - 6 - 2009 3 - 6 - 2009 2 - 6 - 2009 1 - 6 - 2009 |