Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 29 - 6 - 2009
ਮੁੰਬਈ-ਬੰਬਈ ਹਾਈ ਕੋਰਟ ਦੇ ਨਿਰਦੇਸ਼ਾਂ ਦੀ ਪਾਲਣ ਕਰਦਿਆਂ ਮਹਾਰਾਸ਼ਟਰ ਨਵਨਿਰਮਾਣ ਸੈਨਾ ਪ੍ਰਮੁੱਖ ਰਾਜ ਠਾਕਰੇ ਸੋਮਵਾਰ ਨੂੰ ਕਲਿਆਣ ਦੀ ਅਦਾਲਤ ਦੇ ਸਾਹਮਣੇ ਆਤਮ ਸਮਰਪਣ ਕਰਨਗੇ। Date:2009-06-29 Time:00:04:13
ਮੁੰਬਈ- ਏਅਰ ਇੰਡੀਆ ਨੇ ਮਾਨਸੂਨ ਵਿਸ਼ੇਸ਼ ਕਿਰਾਇਆ ਯੋਜਨਾ ਦੀ ਕੱਲ੍ਹ ਘੋਸ਼ਣਾ ਕੀਤੀ। ਏਅਰ ਇੰਡੀਆ ਦੇ ਪ੍ਰੈੱਸ ਨੋਟ ਅਨੁਸਾਰ ਤਿੰਨ ਜੁਲਾਈ ਤੋਂ 15 ਜੁਲਾਈ ਤੱਕ ਦੀ ਇਸ ਯੋਜਨਾ ਦੇ ਤਹਿਤ ਮੁੰਬਈ ਤੋਂ ਦਿੱਲੀ ਚੈਨਈ ਬੈਂਗਲੂਰ ਹੈਦਰਾਬਾਦ ਦੇ ਵਿਚਕਾਰ ਸਾਰੇ ਕਰਾਂ ਸਮੇਤ 2479 ਕਿਰਾਇਆ ਹੋਵੇਗਾ। Date:2009-06-29 Time:00:04:13
ਨਵੀਂ ਦਿੱਲੀ- ਦੇਸ਼ ਵਿੱਚ ਆਯਾਤ ਸਟੀਲ ਦੀ ਖ਼ਪਤ ਵਿੱਚ ਨਿਰੰਤਰ ਹੋ ਰਹੇ ਵਾਧੇ ਨਾਲ ਘਰੇਲੂ ਉਤਪਾਦਕਾਂ ਨੂੰ ਰਾਹਤ ਪਹੁੰਚਾਉਣ ਦੇ ਲਈ ਮੂਲ ਸੀਮਾ ਕਰ ਨੂੰ ਵਰਤਮਾਨ ਪੰਜ ਪ੍ਰਤੀਸ਼ਤ ਤੋਂ ਵਧਾਕੇ ਦੁੱਗਣਾ ਕੀਤਾ ਜਾਣਾ ਚਾਹੀਦਾ ਹੈ। Date:2009-06-29 Time:00:04:13
ਨਵੀਂ ਦਿੱਲੀ-ਆਰਥਿਕ ਮੰਦੀ ਦੇ ਇਸ ਦੌਰ ਵਿੱਚ ਵੀ ਸਰਵਜਨਕ ਖੇਤਰ ਦੀ ਤੇਲ ਅਤੇ ਗੈਸ ਉਤਪਾਦਨ ਖੋਜ ਕਰਨ ਵਾਲੀ ਮੋਹਰੀ ਕੰਪਨੀ ਤੇਲ ਅਤੇ ਕੁਦਰਤੀ ਗੈਸ ਨਿਗਮ ਲਿਮੀਟੇਡ 'ਓਐੱਨਜੀਸੀ' ਚਾਲੂ ਵਿੱਤ ਵਰ੍ਹੇ ਵਿੱਚ ਵੱਖ ਵੱਖ ਵਰਗਾਂ ਵਿੱਚ ਕਰੀਬ ਡੇਢ ਹਜਾਰ ਕਰਮਚਾਰੀਆਂ ਦੀ ਭਰਤੀ ਕਰੇਗੀ Date:2009-06-29 Time:00:04:13
ਨਵੀਂ ਦਿੱਲੀ- ਪੈਟਰੋਲੀਅਮ ਮੰਤਰਾਲੇ ਨੇ ਆਪਣੀ ਵਿਜ਼ਨ 2015 ਪ੍ਰੋਗ੍ਰਾਮ ਦੇ ਤਹਿਤ 2015 ਤੱਕ ਪੰਜ ਕਰੋੜ ਪੰਜ ਲੱਖ ਨਵੇਂ ਘਰੇਲੂ ਗੈਸ ਕੁਨੈਕਸ਼ਨ ਦੇਣ ਦਾ ਟੀਚਾ ਨਿਰਧਾਰਿਤ ਕੀਤਾ ਹੈ। ਸਾਲ 2015 ਤੱਕ ਪੰਜ ਕਰੋੜ ਪੰਜ ਲੱਖ ਨਵੇਂ ਕੁਨੈਕਸ਼ਨ ਉਪਲਬੱਧ ਕਰਵਾ ਦੇਣ ਨਾਲ ਘਰੇਲੂ ਗੈਸ ਗ੍ਰਾਹਕਾਂ ਦੀ ਕੁੱਲ ਸੰਖਿਆ 16 ਕਰੋੜ ਹੋ ਜਾਵੇਗੀ। Date:2009-06-29 Time:00:04:13
ਨਵੀਂ ਦਿੱਲੀ- ਦੇਸ਼ ਦੀ ਸਭ ਤੋਂ ਵੱਡੀ ਮੈਟਾਲੁਰਜੀਕਲ ਕੋਕ ਉਤਪਾਦਕ ਕੰਪਨੀ ਗੁਜਰਾਤ ਐੱਨਆਰਈ ਕੋਕ ਲਿਮੀਟੇਡ ਨੂੰ ਪਿਛਲੇ ਵਿੱਤ ਵਰ੍ਹੇ ਦੀ ਅੰਤਿਮ ਤਿਮਾਹੀ ਵਿੱਚ 103.18 ਕਰੋੜ ਰੁਪਏ ਦਾ ਸੁੱਧ ਘਾਟਾ ਹੋਇਆ ਜਦਕਿ ਕੰਪਨੀ ਨੂੰ ਸਾਲ 2007.08 ਦੀ ਇਸੇ ਸਮੇਂ ਸੀਮਾ ਵਿੱਚ 64.20 ਕਰੋੜ ਰੁਪਏ ਦਾ ਸ਼ੁੱਧ ਮੁਨਾਫ਼ਾ ਹੋਇਆ ਸੀ। Date:2009-06-29 Time:00:04:13
ਨਵੀਂ ਦਿੱਲੀ-ਆਰਥਿਕ ਮੰਦੀ ਦੇ ਇਸ ਦੌਰ 'ਚ ਵੀ ਸਰਵਜਨਕ ਖੇਤਰ ਦੀ ਤੇਲ ਅਤੇ ਗੈਸ ਉਤਪਾਦਨ ਅਤੇ ਖੋਜ ਕਰਨ ਵਾਲੀ ਪ੍ਰਮੁੱਖ ਕੰਪਨੀ,ਤੇਲ ਅਤੇ ਕੁਦਰਤੀ ਗੈਸ ਨਿਗਮ ਲਿਮਿਟੇਡ (ਓਐਨਜੀਸੀ) ਚਾਲੂ ਵਿੱਤੀ ਸਾਲ 'ਚ ਵਿਭਿੰਨ ਵਰਗਾਂ 'ਚ ਲੱਗਭਗ ਡੇਢ ਹਜ਼ਾਰ ਕਰਮੀਆਂ ਦੀ ਭਰਤੀ ਕਰੇਗੀ। Date:2009-06-29 Time:00:04:13
ਭੁਵਨੇਸ਼ਵਰ-ਟਾਟਾ ਟੈਲੀਸਰਵਿਸੇਜ ਦਾ ਜੀਐੱਸਐੱਮ ਮੋਬਾਇਲ ਸੇਵਾ ਕੰਪਨੀ ਟਾਟਾ ਡੋਕੋਮੋ ਨੇ ਚਾਲੂ ਵਰ੍ਹੇ ਵਿੱਚ ਦੇਸ਼ ਅੰਦਰ ਨੈਟਵਰਕ ਦਾ ਵਿਸਤਾਰ ਕਰਨ ਦੇ ਲਈ 10000 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾਈ ਹੈ। Date:2009-06-29 Time:00:04:13
ਮੁੰਬਈ-ਕਾਰ ਬਣਾਉਣ ਵਾਲੀ ਦੇਸ਼ ਦੀ ਉੱਚ ਕੰਪਨੀ ਟਾਟਾ ਮੋਟਰਜ਼ ਨੇ ਜਗੂਆਰ ਅਤੇ ਲੈਂਡ ਰੋਵਰ ਬਰਾਂਡ ਨੂੰ ਅੱਜ ਭਾਰਤੀ ਬਾਜ਼ਾਰ ਵਿੱਚ ਉਤਾਰਿਆ। ਕੰਪਨੀ ਨੇ ਅਮਰੀਕੀ ਕਾਰ ਨਿਰਮਾਤਾ ਫੋਰਡ ਤੋਂ ਇਹਨਾਂ ਬਰਾਂਡਾਂ ਦਾ ਅਧਿਗ੍ਰਹਿਣ ਕੀਤੀ ਹੈ। Date:2009-06-29 Time:00:04:13
ਸ਼੍ਰੀਨਗਰ-ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ 'ਜੇਕੇਐੱਲਐੱਫ' ਦੇ ਪ੍ਰਮੁੱਖ ਮੁਹੰਮਦ ਯਾਸਿਨ ਮਲਿਕ ਨੂੰ ਅੱਜ ਰਿਹਾਅ ਕਰਨ ਦੇ ਬਾਅਦ ਫਿਰ ਹਿਰਾਸਤ ਵਿੱਚ ਲੈ ਲਿਆ ਗਿਆ। Date:2009-06-29 Time:00:04:13
ਭੁਪਾਲ- ਮੱਧ ਪ੍ਰਦੇਸ਼ ਦੇ ਰਾਜਪਾਲ ਦੇ ਤੌਰ ਤੇ ਰਮੇਸ਼ਵਰ ਠਾਕੁਰ ਰਾਜ ਭਵਨ ਵਿੱਚ 30 ਜੂਨ ਨੂੰ ਆਪਣੇ ਅਹੁਦੇ ਦੀ ਸਹੁੰ ਚੁੱਕਣਗੇ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਇਸ ਦਿਨ ਹੀ ਬਲਰਾਮ ਜਾਖ਼ੜ ਦਾ ਕਾਰਜਕਾਲ ਸਮਾਪਤ ਹੋ ਰਿਹਾ ਹੈ। Date:2009-06-29 Time:00:04:13
ਮੁੰਬਈ -ਅਮਰੀਕੀ ਅਰਥਵਿਵਸਥਾ 'ਚ ਸੁਧਾਰ ਦੇ ਸੰਕੇਤਾਂ ਨਾਲ ਏਸ਼ਿਆਈ ਅਤੇ ਯੂਰੋਪੀ ਬਜ਼ਾਰਾਂ 'ਚ ਆਈ ਤੇਜ਼ੀ ਦਾ ਅਸਰ ਬੀਤੇ ਹਫ਼ਤੇ ਭਾਰਤੀ ਸ਼ੇਅਰ ਬਜ਼ਾਰਾਂ 'ਤੇ ਵੀ ਪਿਆ,ਜਿੱਥੇ ਘਰੇਲੂ ਸੰਸਥਾਗਤ ਨਿਵੇਸ਼ਕਾਂ ਦੀ ਲਿਵਾਲੀ ਤੋਂ ਬੰਬਈ ਸ਼ੇਅਰ ਬਜ਼ਾਰ ਦਾ ਸੰਵੇਦੀ ਸੂਚਕਾਂਕ ਸੰਸੈਕਸ ਨਾ ਸਿਰਫ਼ 242 ਅੰਕਾਂ ਦੀ ਬੜ੍ਹਤ 'ਤੇ ਰਿਹਾ,ਬਲਕਿ ਦੋ ਹਫ਼ਤੇ ਤੋਂ ਜ਼ਾਰੀ ਗਿਰਾਵਟ 'ਤੇ ਵੀ ਬ੍ਰੇਕ ਲੱਗ ਗਈ,ਹਾਲਾਂਕਿ ਮਾਹਿਰਾਂ ਨੇ ਛੇ ਜੁਲਾਈ ਨੂੰ ਆਮ ਬੱਜਟ ਅਤੇ ਤਿੰਨ ਜੁਲਾਈ ਨੂੰ ਰੇਲ ਬੱਜਟ ਪੇਸ਼ ਕੀਤੇ ਜਾਣ ਦੇ ਮੱਦੇਨਜ਼ਰ ਸ਼ੇਅਰ ਬਜ਼ਾਰਾਂ 'ਚ ਭਾਰੀ ਉੱਥਲ ਪੁੱਥਲ ਦੀ ਗੱਲ ਕਹੀ ਹੈ ਅਤੇ ਛੋਟੇ ਨਿਵੇਸ਼ਕਾਂ ਨੂੰ ਸਾਵਧਾਨ ਹੋ ਕੇ ਨਿਵੇਸ਼ ਕਰਨ ਦੀ ਸਲਾਹ ਦਿੱਤੀ ਹੈ। Date:2009-06-29 Time:00:04:13
ਮੁੰਬਈ-ਪ੍ਰਸਿੱਧ ਫ਼ਿਲਮ ਅਭਿਨੇਤਾ ਸ਼ਾਇਨੀ ਅਹੂਜਾ ਦੇ ਕਥਿੱਤ ਰੂਪ ਨਾਲ ਬਲਾਤਕਾਰ ਦੀ ਘਟਨਾ 'ਚ ਸ਼ਾਮਲ ਪਾਏ ਜਾਣ ਨਾਲ ਭਲਾਂ ਹੀ ਬਾਲੀਵੁੱਡ ਸਕਤੇ 'ਚ ਹੋਵੇ,ਲੇਕਿਨ ਇਸ ਦੇ ਬਾਵਜੂਦ ਇੱਕ ਘੱਟ ਪ੍ਰਸਿੱਧ ਨਿਰਮਾਤਾ ਨੇ ਇਸ ਮਾਮਲੇ 'ਤੇ ਫ਼ਿਲਮ ਬਨਾਉਣ ਦੀ ਯੋਜਨਾ ਬਣਾਈ ਹੈ। Date:2009-06-29 Time:00:04:13
ਮੁੰਬਈ-ਟਾਟਾ ਸਮੂਹ ਦੇ ਪ੍ਰਮੁੱਖ ਰਤਨ ਟਾਟਾ ਨੇ ਜਗੁਆਰ ਐਂਡ ਲੈਂਡ ਰੋਵਰ ਨੂੰ ਖਰੀਦਣ ਦੇ ਫ਼ੈਸਲੇ ਨੂੰ ਇੱਕ ਖੂਬਸੂਰਤ ਫ਼ੈਸਲਾ ਦੱਸਦੇ ਹੋਏ ਉਮੀਦ ਜਤਾਈ ਹੈ ਕਿ ਉਹ ਇਨ੍ਹਾ ਲਗਜ਼ਰੀ ਕਾਰਾਂ ਨੂੰ ਫ਼ਿਰ ਉਨ੍ਹਾ ਦਾ ਖੋਇਆ ਗੌਰਵਪੂਰਣ ਸਥਾਨ ਦਿਵਾਉਣ 'ਚ ਕਾਮਯਾਬ ਰਹਿਣਗੇ। Date:2009-06-29 Time:00:04:13
ਦੁਬਈ-ਕੀ ਤੁਸੀਂ ਦੁਬਈ ਦੇ ਇੱਕ ਮਸ਼ਹੂਰ ਫ਼ਾਈਵ ਸਟਾਰ ਹੋਟਲ ਦੇ ਉਸ ਕਮਰੇ 'ਚ ਰਹਿਣ ਦੇ ਖੁਆਇਸ਼ਮੰਦ ਹੋ,ਜਿਸ ਵਿੱਚ ਸੋਸ਼ਲਾਈਟ ਪੈਰਿਸ ਹਿਲਟਨ ਨੇ ਆਪਣੀਆਂ ਰਾਤਾਂ ਬਿਤਾਈਆਂ ਸਨ।ਹਾਂ,ਤਾਂ ਫ਼ਿਰ ਦੇਰ ਕਿਸ ਗੱਲ ਦੀ,ਤੁਰੰਤ ਆਨਲਾਈਨ ਹੋ ਜਾਉ ਅਤੇ ਨੀਲਾਮ ਹੋ ਰਹੇ ਉਸ ਕਮਰੇ ਲਈ ਆਪਣੀ ਦਾਅਵੇਦਾਰੀ ਪੇਸ਼ ਕਰੋ। Date:2009-06-29 Time:00:04:13
ਵੈਸਟਇੰਡੀਜ਼ ਖਿਲਾਫ਼ ਚਾਰ ਇੱਕ ਦਿਨਾ ਮੈਚਾਂ ਦੀ ਸਿਰੀਜ਼ ਦੇ ਦੂਸਰੇ ਵਨਡੇ ਮੈਚ 'ਚ ਭਾਰਤੀ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਟਾਸ ਜਿੱਤਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ,ਲੇਕਿਨ ਰਾਮਪਾਲ ਅਤੇ ਟੇਲਰ ਨੇ 7 ਰਨ ਦੇ ਅੰਦਰ ਹੀ ਤਿੰਨ ਵਿਕੇਟ ਲੈ ਕੇ ਭਾਰਤ ਨੂੰ ਪ੍ਰੇਸ਼ਾਨੀ 'ਚ ਪਾ ਦਿੱਤਾ। Date:2009-06-29 Time:00:04:12
ਮਿਊਨਿਖ-ਭਾਰਤ ਦੇ ਸਟਾਰ ਗੋਲਫ਼ਰ ਸ਼ਿਵ ਕਪੂਰ ਅਤੇ ਐਸ ਐਸ ਪੀ ਚੌਰਸੀਆ ਬੀਐਮਡਬਲਯੂ ਇੰਟਰਨੈਸ਼ਨਲ ਗੋਲਫ਼ ਟੂਰਨਾਮੈਂਟ ਦੀ ਤੀਸਰੇ ਰਾਊਂਡ 'ਚ ਦੋ ਅੰਡਰ 70 ਦਾ ਕਾਰਡ ਲਗਾਤਾਰ ਕ੍ਰਮਵਾਰ 15ਵੇਂ ਅਤੇ 31ਵੇਂ ਸਥਾਨ 'ਤੇ ਬਣੇ ਹੋਏ ਹਨ। Date:2009-06-29 Time:00:04:12
ਲਖਨਊ-ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਨੇ ਸਵਿਟਜ਼ਰਲੈਂਡ ਦੇ ਜਿਨੇਵਾ ਨਗਰ ਵਿੱਚ ਇੱਕ ਕਾਰੋਬਾਰੀ ਸੰਸਥਾਨ ਵਿੱਚ ਭਗਵਾਨ ਬੁੱਧ ਦੀ ਮੂਰਤੀ ਦੇ ਗਲੇ ਵਿੱਚ ਜੁੱਤਿਆਂ ਦੀ ਮਾਲਾ ਪਾਉਣ ਦੀ ਸਖ਼ਤ ਨਿਖੇਧੀ ਕੀਤੀ ਹੈ। Date:2009-06-29 Time:00:04:12
ਵਾਸ਼ਿੰਗਟਨ- ਅਮਰੀਕਾ ਵਿੱਚ ਰਹਿ ਰਹੀ ਸਿੱਖ ਵਰਕਰ ਅੰਮ੍ਰਿਤ ਕੌਰ ਦੇ ਦੇਹਾਂਤ ਉੱਤੇ ਮਹੱਤਵਪੂਰਨ ਸਿੱਖ ਸੰਗਠਨਾਂ ਨੇ ਸੋਗ ਪ੍ਰਗਟ ਕੀਤਾ ਹੈ। ਕੌਰ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਦੇ ਮਹੱਤਵਪੂਰਨ ਸਤੰਭਾਂ ਵਿੱਚੋਂ ਇੱਕ ਸੀ। Date:2009-06-29 Time:00:04:12
ਬੇਰੂਤ-ਲੇਬਨਾਨ ਦੇ ਰਾਸ਼ਟਰਪਤੀ ਮਿਸ਼ੈਲ ਸੁਲੇਮਾਨ ਨੇ ਸ਼ਾਦ ਅਲ ਹਰੀਰੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਹੈ। ਇਸ ਤੋਂ ਪਹਿਲਾਂ ਸੰਸਦ ਵਿੱਚ ਹਰੀਰੀ ਨੂੰ ਕੁੱਲ 128 ਸੀਟਾਂ ਵਿੱਚੋਂ 86 ਸੀਟਾਂ ਮਿਲੀਆਂ ਸਨ। Date:2009-06-29 Time:00:04:12
ਯੰਗੂਨ-ਮਿਆਂਮਾਰ ਸਰਕਾਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਸਦੇ ਇੱਥੇ ਖ਼ਤਰਨਾਕ ਐੱਚ-1, ਐੱਨ-1 ਇਨਫਲੂਐਂਜਾ ਫਲੂ ਨਾਲ ਸੰਕ੍ਰਮਣ ਦਾ ਪਹਿਲਾ ਮਾਮਲਾ ਪ੍ਰਕਾਸ਼ ਵਿੱਚ ਆਇਆ ਹੈ। Date:2009-06-29 Time:00:04:12
ਬੈਂਕਾਕ-ਥਾਈਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਥਾਕਸੀਨ ਸ਼ਿਨਵਾਤਰਾ ਦੇ ਹਜਾਰਾਂ ਲਾਲ ਸ਼ਰਟ ਧਾਰੀ ਸਮਰੱਥਕਾਂ ਨੇ ਇੱਥੇ ਰਾਜਧਾਨੀ ਬੈਂਕਾਕ ਵਿੱਚ ਰੈਲੀ ਕੱਢੀ। Date:2009-06-29 Time:00:04:12
ਮੁੰਬਈ-ਪ੍ਰਸਿੱਧ ਫ਼ਿਲਮ ਅਭਿਨੇਤਾ ਸ਼ਾਇਨੀ ਅਹੂਜਾ ਦੇ ਕਥਿੱਤ ਰੂਪ ਨਾਲ ਬਲਾਤਕਾਰ ਦੀ ਘਟਨਾ 'ਚ ਸ਼ਾਮਲ ਪਾਏ ਜਾਣ ਨਾਲ ਭਲਾਂ ਹੀ ਬਾਲੀਵੁੱਡ ਸਕਤੇ 'ਚ ਹੋਵੇ,ਲੇਕਿਨ ਇਸ ਦੇ ਬਾਵਜੂਦ ਇੱਕ ਘੱਟ ਪ੍ਰਸਿੱਧ ਨਿਰਮਾਤਾ ਨੇ ਇਸ ਮਾਮਲੇ 'ਤੇ ਫ਼ਿਲਮ ਬਨਾਉਣ ਦੀ ਯੋਜਨਾ ਬਣਾਈ ਹੈ। Date:2009-06-29 Time:00:04:12
page no.1 |
Select news date : 30 - 6 - 2009 29 - 6 - 2009 28 - 6 - 2009 27 - 6 - 2009 26 - 6 - 2009 25 - 6 - 2009 24 - 6 - 2009 23 - 6 - 2009 22 - 6 - 2009 21 - 6 - 2009 20 - 6 - 2009 19 - 6 - 2009 18 - 6 - 2009 17 - 6 - 2009 16 - 6 - 2009 15 - 6 - 2009 14 - 6 - 2009 13 - 6 - 2009 12 - 6 - 2009 11 - 6 - 2009 10 - 6 - 2009 9 - 6 - 2009 8 - 6 - 2009 7 - 6 - 2009 6 - 6 - 2009 5 - 6 - 2009 4 - 6 - 2009 3 - 6 - 2009 2 - 6 - 2009 1 - 6 - 2009 |