Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 28 - 6 - 2009

ਦੀਪਿਕਾ ਤੋਂ ਪ੍ਰਭਾਵਿਤ ਹਨ ਸੈਫ

ਲੱਗਦਾ ਹੈ ਕਿ ਬਾਲੀਵੁੱਡ ਦੀ ਨਵੀਂ ਸਨਸਨੀ ਦੀਪਿਕਾ ਪਾਦੁਕੋਣ ਤੇ ਛੋਟੇ ਨਵਾਬ ਮਤਲਬ ਸੈਫ ਅਲੀ ਖਾਨ ਦੀ ਕਿਰਪਾ ਦ੍ਰਿਸ਼ਟੀ ਵੱਧਦੀ ਹੀ ਜਾ ਰਹੀ ਹੈ। ਕੁੱਝ ਦਿਨ ਪਹਿਲਾ ਸੈਫ ਦੀਪਿਕਾ ਦੇ ਨੇਚਰੁਲ ਲੁਕ ਦੀ ਸ਼ਲਾਘਾ ਕਰ ਰਹੇ ਸੀ ਅਤੇ ਹੁਣ ਉਹ ਦੀਪਿਕਾ ਦੀ ਪ੍ਰਸ਼ੰਸਾ ਵਿੱਚ ਬਹੁਤ ਕੁੱਝ ਕਹਿ ਰਹੇ ਹਨ।

Date:2009-06-28 Time:00:01:37

ਤਰਲਤਾ ਬਰਕਰਾਰ ਰੱਖੇਗਾ ਆਰਬੀਆਈ:ਊਸ਼ਾ

ਕੋਲਕਾਤਾ - ਭਾਰਤੀ ਰਿਜ਼ਰਵ ਬੈਂਕ ਦੀ ਡਿਪਟੀ ਗਵਰਨਰ ਊਸ਼ਾ ਥੋਰਾਟ ਨੇ ਵਿਆਜ ਦਰਾਂ ਵਿਚ ਹੋਰ ਕਟੌਤੀ ਦਾ ਸੰਕੇਤ ਦਿੰਦੇ ਹੋਏ ਕਿਹਾ ਕਿ ਕੇਂਦਰੀ ਬੈਂਕ ਭਾਰਤੀ ਅਰਥ ਵਿਵਸਥਾ ਵਿਚ ਉਚਿਤ ਮਾਤਰਾ ਵਿਚ ਤਰਲਤਾ ਬਰਕਰਾਰ ਰੱਖੇਗਾ।

Date:2009-06-28 Time:00:01:35

ਯਾਮਾਹਾ ਨੇ ਪੇਸ਼ ਕੀਤੀ ਰੇਸਿੰਗ ਕਿਟ

ਨਵੀਂ ਦਿੱਲੀ- ਇੰਡੀਆ ਯਾਮਾਹਾ ਇੰਡੀਆ ਪ੍ਰਾਈਵੇਟ ਲਿਮੀਟੇਡ ਨੇ ਦੇਸ਼ ਵਿੱਚ ਰੇਸਿੰਗ ਦੇ ਸ਼ੌਕੀਨ ਨੌਜਵਾਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤੀ ਬਾਜ਼ਾਰ ਵਿੱਚ ਕੌਮਾਂਤਰੀ ਪੱਧਰ ਦਾ ਰੇਸਿੰਗ ਕਿਟ ਪੇਸ਼ ਕੀਤੀ, ਜੋ ਕੰਪਨੀ ਬਾਈਜੈੱਡਐੱਫ਼ ਆਰ 15 ਅਤੇ ਐੱਫ਼ਜੈੱਡ ਲੜੀ ਦੇ ਮੋਟਰਸਾਈਕਲਾਂ ਦੇ ਲਈ ਹੈ।

Date:2009-06-28 Time:00:01:35

ਸਪਾਈਜੈੱਟ ਦਾ ਮਾਨਸੂਨ ਤੋਹਫ਼ਾ

ਨਵੀਂ ਦਿੱਲੀ- ਬਜ਼ਟ ਹਵਾਈ ਸੇਵਾ ਮੁਹੱਈਆ ਕਰਵਾਉਣ ਵਾਲੀ ਸਪਾਈਜੈੱਟ ਨੇ ਅਗਲੇ ਤਿੰਨ ਮਹੀਨਿਆਂ ਦੇ ਲਈ ਘੱਟ ਕਿਰਾਏ ਵਾਲੀਆਂ ਸਕੀਮਾਂ ਦੀ ਸ਼ੁਕਰਵਾਰ ਨੂੰ ਘੋਸ਼ਣਾ ਕੀਤੀ, ਜਿਸ ਵਿੱਚ ਯਾਤਰੀ ਕੰਪਨੀ ਦੇ ਰਿਜ਼ਰਵੇਸ਼ਨ ਕੇਂਦਰ ਵੈਬਸਾਈਟ ਸਪਾਈਸ ਜੈੱਟ ਡੌਟ ਕੋਮ ਅਤੇ ਸਪਾਈਜੈੱਟ ਏਅਰਪੋਰਟ ਕਾਊਂਟਰਾਂ ਤੋਂ ਟਿਕਟ ਬੁੱਕ ਕਰਵਾ ਸਕਦੇ ਹਨ।

Date:2009-06-28 Time:00:01:35

ਸੱਤ ਸ਼ਹਿਰਾਂ 'ਚ ਸੀਐੱਨਜੀ ਲਈ ਬੋਲੀ

ਨਵੀਂ ਦਿੱਲੀ- ਸੱਤ ਸ਼ਹਿਰਾਂ ਵਿੱਚ ਸੀਐੱਨਜੀ ਦੀ ਖੁਦਰਾ ਵਿੱਕਰੀ ਦਾ ਅਧਿਕਾਰ ਹਾਸਿਲ ਕਰਨ ਦੇ ਲਈ ਰਿਲਾਇੰਸ ਗੈਸ ਲਿਮੀਟੇਡ, ਗੇਲ ਗੈਸ ਅਤੇ ਇੰਡੀਅਨ ਆਇਲ ਅਤੇ ਅਡਾਨੀ ਐਨਰਜੀ ਦੇ ਸੰਯੁਕਤ ਉਦਯੋਗ ਸਮੇਤ ਅੱਠ ਕੰਪਨੀਆਂ ਨੇ ਬੋਲੀ ਲਗਾਈ।

Date:2009-06-28 Time:00:01:35

ਪੰਜਾਬ ਵਿਧਾਨਸਭਾ ਦਾ ਸੈਸ਼ਨ 3 ਤੋਂ

ਚੰਡੀਗੜ੍ਹ - ਪੰਜਾਬ ਵਿਧਾਨਸਭਾ ਦਾ ਸੈਸ਼ਨ 3 ਜੁਲਾਈ ਤੋਂ ਸ਼ੁਰੂ ਹੋਵੇਗਾ।ਇਹ ਸੈਸ਼ਨ 11 ਜੁਲਾਈ ਤੱਕ ਚੱਲੇਗਾ ਜਿਸ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੰਜਾਬ ਦਾ ਵਿੱਤੀ ਸਾਲ 2009-10 ਦਾ ਬਜਟ 7 ਜੁਲਾਈ ਨੂੰ ਪੇਸ਼ ਕੀਤਾ ਜਾਵੇਗਾ।

Date:2009-06-28 Time:00:01:35

ਦਸੰਬਰ ਤੱਕ ਸੀਟੀਸੀ ਮੁਕਤ ਹੋਵੇਗਾ ਭਾਰਤ

ਤ੍ਰਿਚਿਰਾਪੱਲੀ - ਬਾਰਤ ਜਲਦੀ ਹੀ ਕਾਰਬਨ ਟੈਟਰਾ ਕਲੋਰਾਇਡ(ਸੀਟੀਸੀ) ਤੋਂ ਮੁਕਤ ਹੋਣ ਜਾ ਰਿਹਾ ਹੈ ਜੋ ਓਜ਼ੋਨ ਪਰਤ ਨੂੰ ਨੁਕਸਾਨ ਪੁਜਾਉਣ ਵਾਲਾ ਪਦਾਰਥ ਹੈ ਅਤੇ ਇਸ ਦੀ ਵਰਤੋਂ ਵੱਖ-ਵੱਖ ਉਦਯੋਗਿਕ ਅਦਾਰਿਆਂ ਵੱਲੋਂ ਸਾਫ ਸਫਾਈ ਲਈ ਕੀਤੀ ਜਾਂਦੀ ਹੈ।

Date:2009-06-28 Time:00:01:34

ਮੱਧਕਾਲੀ ਪਾਣੀ ਦਾ ਸੋਮਾ ਸੁੱਕਿਆ

ਕੋਟਦੁਆਰ - ਆਪਣੀ ਉਸਾਰੀ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਪਹਿਲੀ ਵਾਰ ਇਤਹਾਸਕ 'ਮਾਲੇਥਾ ਕੀ ਗੂਲ' ਜੋ ਮਾਲੇਥਾ ਪਿੰਡ ਵਿਖੇ ਪਾਣੀ ਦਾ ਇੱਕਮਾਤਰ ਸੋਮਾ ਸੀ ਸੁੱਕ ਚੁੱਕੀ ਹੈ ਜਦੋਂ ਕਿ ਸੋਕੇ ਦੀ ਲਹਿਰ ਉੱਤਰੀ ਭਾਰਤ ਵਿਚ ਲਗਾਤਾਰ ਜ਼ਾਰੀ ਹੈ।

Date:2009-06-28 Time:00:01:34

ਇਰਾਨ ਨੇ ਜੇਲ੍ਹ 'ਚ ਤੁੰਨ੍ਹੇ ਪੱਤਰਕਾਰ

ਵਾਸ਼ਿੰਗਟਨ - ਐਮਨੈਸਟੀ ਇੰਟਰਨੈਸ਼ਨਲ ਦੀ ਇੱਕ ਰਿਪੋਰਟ ਮੁਤਾਬਕ ਦੋ ਦਰਜਨ ਤੋਂ ਵੀ ਵੱਧ ਇਰਾਨੀ ਪੱਤਰਕਾਰ ਉਹਨਾਂ ਸੈਂਕੜ੍ਹੇ ਲੋਕਾਂ ਵਿਚ ਸ਼ਾਮਲ ਹਨ ਜਿੰਨ੍ਹਾਂ ਨੂੰ ਹਾਲੀਆ ਇਰਾਨੀ ਚੌਣਾਂ ਮਗਰੋਂ ਹੋਏ ਹਿੰਸਕ ਪ੍ਰਦਰਸ਼ਨਾਂ ਦੇ ਆਰੋਪ ਵਿਚ ਜੇਲ੍ਹ ਵਿਚ ਤੁੰਨਿਆ ਗਿਆ ਹੈ।

Date:2009-06-28 Time:00:01:34

ਗ੍ਰੇਨੇਡ ਹਮਲੇ 'ਚ ਤਿੰਨ ਫੱਟੜ

ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਸ਼੍ਰੀਨਗਰ ਵਿੱਚ ਅੱਜ ਅੱਤਵਾਦੀਆਂ ਦੇ ਗ੍ਰੇਨੇਡ ਹਮਲੇ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਤਿੰਨ ਜਵਾਨ ਫੱਟੜ ਹੋ ਗਏ।

Date:2009-06-28 Time:00:01:34

ਗਹਲੋਤ ਨੇ ਮਜ਼ਾਰ 'ਤੇ ਚੜ੍ਹਾਈ ਚਾਦਰ

ਅਜਮੇਰ-ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਲੋਤ ਨੇ ਅੱਜ ਸੂਫ਼ੀ ਸੰਤ ਖਵਾਜਾ ਮੋਈਨੁਦੀਨ ਚਿਸ਼ਤੀ ਦੀ ਮਜ਼ਾਰ ਉੱਤੇ ਮਖ਼ਮਲੀ ਚਾਦਰ ਚੜ੍ਹਾਈ ਅਤੇ ਅਕੀਦਤ ਦੇ ਫੁੱਲ ਪੇਸ਼ ਕੀਤੇ।

Date:2009-06-28 Time:00:01:34

ਸਮਾਰਟ ਕਾਰਡ 'ਤੇ ਮਿਟੀਆ ਤੇਲ

ਗੋਆ-ਜਲਦ ਹੀ ਉਹ ਸਮਾਂ ਆਉਣਾ ਵਾਲਾ ਹੈ, ਜਦੋਂ ਸਰਕਾਰ ਮਿੱਟੀ ਦੇ ਤੇਲ ਉੱਤੇ ਸਬਸਿਡੀ ਦੇਣ ਦੇ ਲਈ ਸਮਾਰਟ ਕਾਰਡ ਦੇਵੇਗੀ। ਲਾਭ ਪ੍ਰਾਪਤੀਆਂ ਨੂੰ ਸਿੱਧੇ ਨਗਦ ਰਾਸ਼ੀ ਦੇ ਰੂਪ ਵਿੱਚ ਸਬਸਿਡੀ ਦੇਣ ਦੀਆਂ ਸੰਭਾਵਨਾਵਾਂ ਨੂੰ ਵੀ ਪਰਖਿਆ ਜਾਵੇਗਾ।

Date:2009-06-28 Time:00:01:34

ਹਵਾਈ ਯਾਤਰੀਆਂ ਦੀ ਸੰਖਿਆ ਡਿੱਗੀ

ਮੁੰਬਈ- ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ (ਆਈਏਟੀਏ) ਨੇ ਕਿਹਾ ਹੈ ਕਿ ਪਿਛਲੇ ਸਾਲ ਮਈ ਦੀ ਤੁਲਨਾ ਵਿੱਚ ਇਸ ਵਰ੍ਹੇ ਮਈ ਵਿੱਚ ਯਾਤਰੀਆਂ ਦੀ ਸੰਖਿਆ ਵਿੱਚ 9.3 ਪ੍ਰਤੀਸ਼ਤ ਅਤੇ ਮਾਲ ਢੁਆ ਢੋਆਈ ਵਿੱਚ 17.4 ਪ੍ਰਤੀਸ਼ਤ ਦੀ ਕਮੀ ਆਈ ਹੈ।

Date:2009-06-28 Time:00:01:34

ਭਾਰਤੀਆਂ 'ਤੇ ਮੰਦੀ ਦਾ ਅਸਰ ਨਹੀਂ

ਅੰਮ੍ਰਿਤਸਰ-ਕੈਨੇਡਾ,ਆਸਟ੍ਰੇਲੀਆ ਅਤੇ ਵਿਕਸਿਤ ਯੂਰਪੀਨ ਦੇਸ਼ਾਂ 'ਚ ਰੋਜ਼ਗਾਰ,ਕਾਰੋਬਾਰ ਅਤੇ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਭਾਰਤੀ ਰੁਝਾਨ ਉੱਪਰ ਵਿਸ਼ਵ ਵਿਆਪੀ ਆਰਥਿਕ ਮੰਦੀ ਦਾ ਕੋਈ ਅਸਰ ਨਹੀਂ ਹੋਇਆ ਹੈ,ਇਹ ਸ਼ਬਦ ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਲੈਫਟੀਨੈਟ ਕਰਨਲ (ਰਿਟਾ.) ਬੀ.ਐਸ. ਸੰਧੂ ਨੇ ਕਹੇ,ਜੋ ਦੁਨੀਆ ਭਰ ਦੇ ਦੇਸ਼ਾਂ ਲਈ ਇਮੀਗਰੇਸ਼ਨ ਸੇਵਾਵਾਂ ਪ੍ਰਦਾਨ ਕਰਨ ਵਾਲੀ ਬਹੁ-ਰਾਸ਼ਟਰੀ ਕੰਪਨੀ ਡਬਲਿਊ. ਡਬਲਿਊ.ਆਈ.ਸੀ.ਐਸ. (ਵੱਰਲਡ ਵਾਇਡ ਇੰਮੀਗਰੇਸ਼ਨ ਕੰਸਟੈਂਸੀ ਸਰਵਿਸਜ) ਦੇ ਸੀ.ਐਮ.ਡੀ. ਹਨ।

Date:2009-06-28 Time:00:01:34

ਵਾਦੀ 'ਚ ਹੋਵੇਗਾ ਕੌਮਾਂਤਰੀ ਮੌਸਮ ਬਦਲਾਅ ਸੰਮੇਲਨ

ਸ਼੍ਰੀਨਗਰ - ਜੰਮੂ ਅਤੇ ਕਸ਼ਮੀਰ ਵਿਖੇ ਮੌਸਮ ਬਦਲਾਅ ਸੰਬੰਧੀ ਕੌਮਾਂਤਰੀ ਸੰਮੇਲਨ ਆਯੋਜਿਤ ਕੀਤਾ ਜਾਵੇਗਾ ਜਿਸ ਵਿਚ ਸੰਸਾਰਕ ਗਰਮੀ ਦੇ ਵੱਖ-ਵੱਖ ਖੇਤਰਾਂ 'ਤੇ ਪ੍ਰਭਾਵਾਂ ਬਾਰੇ ਵਿਸ਼ਲੇਸ਼ਣ ਕੀਤਾ ਜਾਵੇਗਾ।

Date:2009-06-28 Time:00:01:34

ਨਿਊਯਾਰਕ

9/11 ਦੀ ਘਟਨਾ ਦੇ ਬਾਅਦ ਲੋਕਾਂ ਵਿੱਚ ਅਵਿਸ਼ਵਾਸ ਵਧਿਆ ਹੈ।ਅਮਰੀਕਨ ਸੰਘੀ ਏਜੰਸੀ ਐਫਬੀਆਈ ਨੇ 'ਡਿਟੇਂਡ ਐਕਟ' ਅਧੀਨ ਅਮਰੀਕਾ ਵਿੱਚ ਵੱਸਦੇ 1200 ਏਸ਼ੀਆਈ ਲੋਕਾਂ ਨੂੰ ਤਸੀਹੇ ਦਿੱਤੇ। 1000 ਨੂੰ ਸਬੂਤਾਂ ਦੀ ਘਾਟ ਕਾਰਣ ਕੁੱਝ ਸਾਲ ਮਗਰੋਂ ਛੱਡ ਦਿੱਤਾ।

Date:2009-06-28 Time:00:01:33

ਕਰੀਨਾ-ਅਕਸ਼ੈ ਦੇ ਵਿਚਕਾਰ ਦੱਸ ਕਿਸ ਸੀਨ

ਪਿੱਛਲੇ ਦਿਨਾਂ ਵਿੱਚ ਖ਼ਬਰ ਆਈ ਸੀ ਕਿ ਸੈਫ ਅਲੀ ਖਾਨ ਤੋਂ ਕਰੀਨਾ ਕਪੂਰ ਇਸ ਲਈ ਨਰਾਜ਼ ਹੋ ਗਈ ਹੈ ਕਿਉਂਕਿ 'ਲਵ ਆਜ ਕੱਲ੍ਹ' ਵਿੱਚ ਸੈਫ ਅਤੇ ਕਰੀਨਾ ਵਿਚਕਾਰ ਕਿਸ ਸੀਨ ਹੈ। ਪਰ ਜੋ ਖ਼ਬਰ 'ਕਮਬਖਤ ਇਸ਼ਕ' ਦੇ ਬਾਰੇ ਵਿੱਚ ਆਈ ਹੈ ਉਸ ਨੂੰ ਸੁਣ ਕੇ ਤਾਂ ਸੈਫ ਨੂੰ ਅੱਗ ਬਬੂਲਾ ਹੋ ਜਾਣਾ ਚਾਹੀਦਾ ਹੈ।

Date:2009-06-28 Time:00:01:33

ਸਲਾਹ ਨੇ ਦਿੱਤੀ ਚੁਸਤੀ ਫੁਰਤੀ

ਸਿਨੇ ਕਲਾਕਾਰ ਖੁਦ ਨੂੰ ਫਿਟ ਰੱਖਣ ਦੇ ਹੁਨਰ ਤੋਂ ਚੰਗੀ ਤਰ੍ਹਾਂ ਵਾਕਿਫ ਹੁੰਦੇ ਹਨ। ਇਸ ਦੀ ਮਿਸਾਲ ਪਿੱਛਲੇ ਦਿਨਾਂ ਵਿੱਚ ਕਰੀਨਾ ਕਪੂਰ ਨੇ ਦਿੱਤੀ। ਪਿੱਛਲੇ ਦਿਨਾਂ ਵਿੱਚ ਉਹ ਪੂਰੀ ਯੂਨਿਟ ਦੇ ਨਾਲ ਰਾਜਕੁਮਾਰ ਹੀਰਾਨੀ ਦੀ ਫ਼ਿਲਮ ਥ੍ਰੀ ਇਡੀਯਟਸ ਦੀ ਸ਼ੂਟਿੰਗ ਲਦਾਖ ਵਿੱਚ ਕਰ ਰਹੀ ਸੀ।

Date:2009-06-28 Time:00:01:33

ਪੰਜਾਬ 'ਚ ਦਫਤਰੀ ਸਮਾਂ ਬਦਲਿਆ

ਚੰਡੀਗੜ੍ਹ - ਪੰਜਾਬ ਵਿਚ ਗਰਮੀ ਦੇ ਹਾਲਾਤਾਂ, ਬਿਜਲੀ ਦੀ ਘਾਟ ਅਤੇ ਮਾਨਸੂਨ ਦੀ ਦੇਰੀ ਦੇ ਚੱਲਦਿਆਂ ਅੱਜ ਪੰਜਾਬ ਸਰਕਾਰ ਨੇ ਰਾਜ ਦੇ ਦਫਤਰਾਂ ਦਾ ਸਮਾਂ ਸੋਮਵਾਰ ਤੋਂ ਬਦਲਣ ਦਾ ਫੈਸਲਾ ਕੀਤਾ ਹੈ।

Date:2009-06-28 Time:00:01:33

ਜੱਸੀ ਖੰਗੂੜਾ ਵੱਲੋਂ ਪੰਜਾਬ ਸਰਕਾਰ ਦੀ ਨਿਖੇਧੀ

ਰਾਏਪੁਰ-ਪੰਜਾਬ ਦੇ ਲੋਕਾਂ ਨੂੰ ਮਿਲ ਰਹੀ ਘੱਟ ਬਿਜਲੀ ਕਾਰਣ ਕਾਂਗਰਸੀ ਨੇਤਾ ਅਤੇ ਕਿਲ੍ਹਾ ਰਾਏਪੁਰ ਦੇ ਐਮ.ਐਲ.ਏ ਜੱਸੀ ਖੰਗੂੜਾ ਨੇ ਅੱਜ ਰਾਜ ਸਰਕਾਰ ਅਤੇ ਪੀਐਸਈਬੀ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਬਿਜਲੀ ਦੀ ਸਪਲਾਈ ਘੱਟ ਮਿਲਣ ਕਾਰਣ ਉਦਯੋਗ 'ਤੇ ਵਿਰੋਧੀ ਅਸਰ ਪੈ ਰਿਹਾ ਹੈ।ਬਿਜਲੀ ਦੀ ਮੌਜੂਦਾ ਹਾਲਤ ਨੇ ਪੰਜਾਬ ਦੇ ਉਦਯੋਗਾਂ ਨੂੰ ਬੰਦ ਕਰਨ ਕਿਨਾਰੇ ਲਿਆ ਦਿੱਤਾ ਹੈ ਕਿਉਂਕਿ ਪਹਿਲਾਂ ਹੀ ਉਦਯੋਗ ਸਰਕਾਰ ਦੇ ਵਿਤਕਰੇ ਵਾਲੀਆਂ ਟੈਕਸ ਨੀਤੀਆਂ ਅਤੇ ਮਜ਼ਦੂਰਾਂ ਦੀ ਘੱਟ ਗਿਣਤੀ ਅਤੇ ਮਾੜੇ ਢਾਂਚੇ ਵੱਜੋਂ ਬੁਰ੍ਹੀ ਤਰ੍ਹਾਂ ਪਿਸ ਰਿਹਾ ਹੈ।

Date:2009-06-28 Time:00:01:33

ਕੱਟ ਤੋਂ ਚੂਕੇ ਰੰਧਾਵਾ,ਸ਼ਿਵ 11ਵੇਂ ਸਥਾਨ 'ਤੇ

ਮਿਉਨਿਖ - ਸ਼ਿਵ ਕਪੂਰ ਨੇ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਬੀਐਮਡਬੈਊ ਇੰਟਰਨੈਸ਼ਨਲ ਓਪਨ ਗੋਲਫ ਟੂਰਨਾਮੈਂਟ ਦੇ ਦੂਜੇ ਦੌਰ ਵਿਚ ਛੇ ਅੰਡਰ 66 ਦਾ ਸਕੋਰ ਬਣਾ ਕੇ ਸੰਯੁਕਤ ਰੂਪ ਨਾਲ 11ਵੇਂ ਸਥਾਨ 'ਤੇ ਰਹੇ ਜਦੋਂ ਕਿ ਜੋਤੀ ਰੰਧਾਵਾ ਪ੍ਰਦਰਸ਼ਨ ਵਿਚ ਸੁਧਾਰ ਦੇ ਬਾਵਜੂਦ ਸਿਰਫ ਇੱਕ ਸ਼ਾਟ ਕਾਰਣ ਕੱਟ ਤੋਂ ਚੂਕ ਗਏ।

Date:2009-06-28 Time:00:01:33

ਕਾਰਵਾਲਹੋ, ਗ੍ਰੇਵਾਲ ਦਾ ਹਾਕੀ ਪ੍ਰੇਮੀਆਂ ਨਾਲ ਵਾਅਦਾ

ਮੁੰਬਈ - ਓਲੰਪਿਅਨ ਗੁਰਬਖਸ਼ ਸਿੰਘ ਗ੍ਰੇਵਾਲ ਅਤੇ ਜੋਕਿਮ ਕਾਰਵਾਲਹੋ ਨੇ ਸ਼ਹਿਰ ਦੇ ਹਾਕੀ ਪ੍ਰੇਮੀਆ ਨਾਲ ਵਾਅਦਾ ਕੀਤਾ ਹੈ ਕਿ ਜੇਕਰ ਉਹ 29 ਜੂਨ ਨੂੰ ਹੋਣ ਵਾਲੀਆਂ ਮੁੰਬਈ ਹਾਕੀ ਸੰਘ ਚੌਣਾਂ ਵਿਚ ਜਿੱਤ ਦਰਜ ਕਰਦੇ ਹਨ ਤਾਂ ਸ਼ਹਿਰ ਵਿਚ ਦੋ ਨਵੇਂ ਬਨਾਉਟੀ ਘਾਹ ਦੇ ਮੈਦਾਨ ਤਿਆਰ ਕਰਵਾਏ ਜਾਣਗੇ।

Date:2009-06-28 Time:00:01:33

ਸੰਜੇ ਨੇ ਚਲਦੀ ਟ੍ਰੇਨ ਵਿੱਚੋਂ ਛਾਲ ਮਾਰੀ

ਐਕਸ਼ਨ ਅਤੇ ਐਡਵੰਚਰਜ਼ ਫ਼ਿਲਮ 'ਲਕ' ਵਿੱਚ ਖਤਰਨਾਕ ਐਕਸ਼ਨ ਸੀਨ ਦੀ ਭਰਮਾਰ ਹੈ। ਗੱਲ ਕੀਤੀ ਜਾਏ ਸਭ ਤੋਂ ਖਤਰਨਾਕ ਅਤੇ ਖਾਸ ਸੀਨ ਦੀ। ਸੰਜੇ ਦੱਤ ਆਪਣੀ ਅੱਖਾਂ ਤੇ ਪੱਟੀ ਬੰਨ੍ਹ ਕੇ ਚਲਦੀ ਟ੍ਰੇਨ ਤੋਂ ਛਾਲ ਮਾਰਨ ਦੇ ਬਾਅਦ ਰੇਲ ਦੀ ਪਟਰੀਆਂ 6 ਟ੍ਰੇਨਾਂ ਦੇ ਵਿਚਕਾਰ ਪਾਰ ਕਰਦੇ ਨਜ਼ਰ ਆਉਣ ਵਾਲੇ ਹੈ।

Date:2009-06-28 Time:00:01:33

ਨੰਦਨਾ ਕਰੇਗੀ ਫੈਸ਼ਨ ਸ਼ੋਅ

ਨੰਦਨਾ ਸੇਨ ਨੇ ਸ਼ਾਇਦ ਆਪਣੇ ਲਈ ਇੱਕ ਵੱਖਰੀ ਰਾਹ ਦੀ ਚੋਣ ਕਰ ਲਈ ਹੈ। ਖ਼ਬਰ ਆਈ ਹੈ ਕਿ ਰੰਗ ਰਸੀਆ ਵਿੱਚ ਕਈ ਰੰਗਾਰੰਗ ਸੀਨ ਦੇਣ ਵਾਲੀ ਨੰਦਨਾ ਵੈਸਾ ਹੀ ਕੁੱਝ ਫੈਸ਼ਨ ਸ਼ੋਅ ਕਰਨ ਜਾ ਰਹੀ ਹੈ।

Date:2009-06-28 Time:00:01:33

ਪਾਕਿ ਨੇ ਦਿੱਤਾ ਭਾਰਤ ਨੂੰ ਭਰੋਸਾ

ਟ੍ਰਾਈਸਟ- ਭਾਰਤ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀਆਂ ਨੇ ਅੱਤਵਾਦ ਅਤੇ ਆਪਸੀ ਤਨਾਅ ਨੂੰ ਖ਼ਤਮ ਕਰਨ ਦੇ ਮੁੱਦੇ ਉੱਤੇ ਚਰਚਾ ਦੇ ਲਈ ਇਟਲੀ ਵਿੱਚ ਮੁਲਾਕਾਤ ਕੀਤੀ। ਮੁੰਬਈ ਅੱਤਵਾਦੀ ਹਮਲੇ ਦੇ ਬਾਅਦ ਤੋਂ ਇਹ ਦੋਵਾਂ ਦੇਸ਼ਾਂ ਵਿੱਚ ਦੂਜੀ ਉੱਚ ਪੱਧਰੀ ਦੁਪਾਸੜ ਗੱਲਬਾਤ ਹੈ।

Date:2009-06-28 Time:00:01:33


1   2  

page no.1

Select news date :

30 - 6 - 2009
29 - 6 - 2009
28 - 6 - 2009
27 - 6 - 2009
26 - 6 - 2009
25 - 6 - 2009
24 - 6 - 2009
23 - 6 - 2009
22 - 6 - 2009
21 - 6 - 2009
20 - 6 - 2009
19 - 6 - 2009
18 - 6 - 2009
17 - 6 - 2009
16 - 6 - 2009
15 - 6 - 2009
14 - 6 - 2009
13 - 6 - 2009
12 - 6 - 2009
11 - 6 - 2009
10 - 6 - 2009
9 - 6 - 2009
8 - 6 - 2009
7 - 6 - 2009
6 - 6 - 2009
5 - 6 - 2009
4 - 6 - 2009
3 - 6 - 2009
2 - 6 - 2009
1 - 6 - 2009