Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News May 2012 April 2012 March 2012 February 2012 January 2012 |
Date : 27 - 6 - 2009
ਲਖਨਊ-ਬਿਜਲੀ ਅਵੀਵਿਵਸਥਾ ਲਈ ਉੱਤਰ ਪ੍ਰਦੇਸ਼ ਦੀ ਬਸਪਾ ਸਰਕਾਰ ਨੂੰ ਦੋਸ਼ੀ ਠਹਿਰਾਉਂਦੇ ਹੋਏ ਭਾਰਤੀ ਜਨਤਾ ਪਾਰਟੀ ਨੇ ਕਿਹਾ ਹੈ ਕਿ ਬਿਜਲੀ ਉੱਪਭੋਗਤਾਵਾਂ ਤੋਂ ਘੱਟ ਬਿਜਲੀ ਪ੍ਰਯੋਗ ਕਰਨ ਦੀ ਸਰਵਜਨ ਅਪੀਲ ਨੇ ਰਾਜ ਸਰਕਾਰ ਪਾਵਰ ਕਾਰਪੋਰੇਸ਼ਨ ਅਤੇ ਬਿਜਲੀ ਨਿਆਮਕ ਆਯੋਗ ਦੀ ਕਲਈ ਖੋਲ ਦਿੱਤੀ ਹੈ। Date:2009-06-27 Time:00:10:03
ਲੰਡਨ - ਭਾਰਤ ਦੇ ਮਹੇਸ਼ ਭੂਪਤੀ ਅਤੇ ਬਹਾਮਾ ਦੇ ਉਹਨਾਂ ਦੇ ਜੋੜੀਦਾਰ ਮਾਰਕ ਨੋਲਸ ਦੀ ਜੋੜੀ ਨੇ ਜਰਮਨੀ ਦੇ ਫਿਲਿਪ ਪੇਤਸਚੇਨਰ ਅਤੇ ਆਸਟ੍ਰੀਆ ਦੇ ਏਲੈਕਜੈਂਡਰ ਪੇਯਾ ਦੀ ਜੋੜੀ ਨੂੰ ਹਰਾ ਕੇ ਵਿੰਬਲਡਨ ਓਪਨ ਟੈਨਿਸ ਦੇ ਪ੍ਰੀ ਕੁਆਟਰ ਫਾਈਨਲ 'ਚ ਪ੍ਰਵੇਸ਼ ਕਰ ਲਿਆ। Date:2009-06-27 Time:00:10:03
ਕਿੰਗਸਟਨ - ਯੁਵਰਾਜ ਸਿੰਘ ਦੀ ਸੈਂਕੜੇ ਦੀ ਪਾਰੀ ਅਤੇ ਆਸ਼ੀਸ਼ ਨੇਹਰਾ ਦੀ ਬੇਹਤਰੀਨ ਗੇਂਦਬਾਜੀ ਦੇ ਕਾਰਨ ਭਾਰਤ ਨੇ ਟਵੰਟੀ-20 ਵਿਸ਼ਵ ਕੱਪ ਵਿੱਚ ਨਾਕਾਮਯਾਬੀ ਦਾ ਦੁੱਖ ਭੁਲਾਉਂਦੇ ਹੋਏ ਵੈਸਟਇੰਡੀਜ਼ ਨੂੰ ਪਹਿਲੇ ਇੱਕ ਦਿਨਾਂ ਕ੍ਰਿਕੇਟ ਮੈਚ ਵਿੱਚ 20 ਰਨ ਨਾਲ ਹਰਾ ਕੇ ਚਾਰ ਮੈਚਾਂ ਦੀ ਲੜੀ ਵਿੱਚ 1-0 ਨਾਲ ਵਾਧਾ ਬਣਾ ਲਿਆ। Date:2009-06-27 Time:00:10:03
ਅਕਸ਼ੈ ਕੁਮਾਰ ਅਤੇ ਕਰੀਨਾ ਕਪੂਰ ਅਭਿਨੀਤ ਫਿਲਮ 'ਕਮਬਖਤ ਇਸ਼ਕ' ਵਿੱਚ ਕਈ ਅਜਿਹੇ ਡਾਇਲਾਗ ਹਨ, ਜਿਹਨਾਂ ਨਾਲ ਔਰਤਾਂ ਦਾ ਅਪਮਾਨ ਹੁੰਦਾ ਹੈ, ਭਲਾ ਹੀ ਉਹ ਮਜਾਕ ਵਿੱਚ ਬੋਲੇ ਗਏ ਹੋਣ। ਸੈਂਸਰ ਬੋਰਡ ਨੇ ਸਖ਼ਤ ਰਵੱਈਆ ਅਪਣਾਉਂਦੇ ਹੋਏ ਇਹਨਾਂ ਡਾਇਲਾਗਾਂ ਨੂੰ ਫਿਲਮ 'ਚੋਂ ਹਟਾਉਣ ਲਈ ਕਿਹਾ ਹੈ। ਫਿਲਮ ਨਿਰਮਾਤਾ ਨੇ ਬਜਾਏ ਸੈਂਸਰ ਨਾਲ ਉਲਝਣ ਦੇ ਗੱਲ ਮੰਨਣ ਵਿੱਚ ਹੀ ਭਲਾਈ ਸਮਝੀ ਹੈ। ਉਹ ਫਿਲਮ 'ਚੋਂ ਡਾਇਲਾਗ ਹਟਾ ਕੇ ਬਦਲਣ ਲਈ ਤਿਆਰ ਹੋ ਗਏ ਹਨ। ਫਿਲਮ ਨਾਲ ਜੁੜੇ ਸ਼ਬਦਾਂ ਨੂੰ ਵੀ ਬਦਲਿਆ ਜਾ ਰਿਹਾ ਹੈ। Date:2009-06-27 Time:00:10:03
ਨਿਰਦੇਸ਼ਕ ਸਾਬਿਰ ਖਾਨ ਦਾ ਕਹਿਣਾ ਹੈ ਕਿ 'ਕਮਬਖਤ ਇਸ਼ਕ' ਇੱਕ ਗਾਰੰਟੀਡ ਪੈਸਾ ਵਸੂਲ ਫਿਲਮ ਹੈ। ਉਹ ਕਹਿੰਦੇ ਹਨ 'ਮੈਂ ਮੱਧਵਰਗੀ ਪਰਿਵਾਰ ਵਿੱਚ ਪਲਿਆ ਹਾਂ, ਜਿੱਥੇ ਮਹੀਨੇ ਵਿੱਚ ਇੱਕ ਵਾਰ ਸਿਨੇਮਾਘਰ ਵਿੱਚ ਜਾ ਕੇ ਫਿਲਮ ਦੇਖੀ ਜਾਂਦੀ ਸੀ। ਅਸੀਂ ਅਜਿਹੀਆਂ ਫਿਲਮਾਂ ਦੇਖਦੇ ਸੀ, ਜੋ ਮਜਬੂਤ ਹੋਣ, ਜਿਸ 'ਚ ਭਰਪੂਰ ਮਨੋਰੰਜਨ ਮਿਲੇ ਅਤੇ ਜਿਸ ਨੂੰ ਦੇਖ ਕੇ ਸਾਡਾ ਪੈਸਾ ਬਰਬਾਦ ਨਾ ਹੋਵੇ। ਇਹੀ ਗੱਲ ਜਿਆਦਾਤਰ ਭਾਰਤੀ ਪਰਿਵਾਰ ਅੱਜ ਵੀ ਸੋਚਦੇ ਹਨ। ਮੈਂ ਕਹਿਣਾ ਚਾਹੁੰਦਾ ਹਾਂ ਕਿ ਮੇਰੀ ਫਿਲਮ ਸਭ ਨੂੰ ਪਸੰਦ ਆਵੇਗੀ।' Date:2009-06-27 Time:00:10:03
ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਉਬਾ ਦੇ 5 ਬਾਗੀਆਂ ਦੀ ਉਹਨਾਂ ਦੀਆਂ ਲੋਕਤੰਤਰ ਸਮਰਥਕ ਗਤੀਵਿਧੀਆਂ ਲਈ ਸ਼ਲਾਘਾ ਕੀਤੀ ਹੈ ਅਤੇ ਸਾਮਵਾਦੀ ਸਰਕਾਰ ਨੂੰ ਸਾਰੇ ਸਿਆਸੀ ਬੰਦੀਆਂ ਨੂੰ ਰਿਹਾਅ ਕਰਨ ਦਾ ਸੱਦਾ ਦਿੱਤਾ ਹੈ। Date:2009-06-27 Time:00:10:03
ਗੁਹਾਟੀ - ਨਾਗਾਲੈਂਡ ਦੇ ਰਾਜਪਾਲ ਕੇ ਸ਼ੰਕਰ ਨਾਰਾਇਣਨ ਨੂੰ ਅੱਜ ਅਸਾਮ ਦੇ ਰਾਜਪਾਲ ਦਾ ਵਾਧੂ ਕਾਰਜਭਾਰ ਸੌਂਪਿਆ ਗਿਆ।ਉਹਨਾਂ ਇਹ ਕਾਰਜਭਾਰ ਅਸਾਮ ਦੇ ਰਾਜਪਾਲ ਸ਼ਿਵ ਚਰਨ ਮਾਥੁਰ ਦੇ ਅਚਾਨਕ ਦਿਹਾਂਤ ਕਾਰਣ ਸੌਂਪਿਆ ਗਿਆ ਹੈ। Date:2009-06-27 Time:00:10:03
ਵਾਸ਼ਿੰਗਟਨ - ਅੱਤਵਾਦ ਖਿਲਾਫ ਲੜਾਈ ਅਤੇ ਖੇਤਰੀ ਸਥਿੱਰਤਾ ਲਈ ਅਮਰੀਕਾ ਭਾਰਤ-ਪਾਕਿਸਤਾਨ ਵਾਰਤਾ ਦੀ ਹਿਮਾਇਤ ਕਰੇਗਾ।ਵਾਰਤਾ ਦੀ ਰੂਪਰੇਖਾ ਦੋਵੇਂ ਦੇਸ਼ ਮਿਲ ਕੇ ਉਲੀਕਣਗੇ। Date:2009-06-27 Time:00:10:03
ਚੰਡੀਗੜ੍ਹ - ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਰਸਮੀ ਖੇਡਾਂ ਨੂੰ ਹੱਲ੍ਹਾ ਸ਼ੇਰੀ ਦੇਣ ਲਈ ਰਾਜ ਵਿਚ ਪ੍ਰਤਿਭਾ ਖੋਜ ਮੁਹਿੰਮ ਵਿੱਢੀ ਹੈ।ਰਾਜ ਦੇ ਖੇਡ ਨਿਦੇਸ਼ਕ ਪਰਗਟ ਸਿੰਘ ਨੇ ਇੱਥੇ ਦੱਸਿਆ ਕਿ ਪੰਚਾਇਤ ਨੌਜਵਾਨ ਅਤੇ ਖੇਡ ਮੁਹਿੰਮ ਅਧੀਨ ਸਾਲ 2009-10 ਦੌਰਾਨ ਪ੍ਰਤਿਭਾ ਖੋਜ ਲਈ 1233 ਪਿੰਡਾਂ ਅਤੇ 14 ਸਬ ਡਿਵੀਜ਼ਨਾਂ ਦੀ ਚੌਣ ਕੀਤੀ ਗਈ ਹੈ। Date:2009-06-27 Time:00:10:03
ਲੰਦਨ - ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਕਿਹਾ ਹੈ ਕਿ ਉਹਨਾਂ ਦੇ ਦੇਸ਼ ਸਾਹਮਣੇ ਸੱਭ ਤੋਂ ਵੱਡਾ ਖਤਰਾ ਭਾਰਤ ਨਹੀਂ ਸਗੋਂ ਤਾਲੀਬਾਨੀ ਅੱਤਵਾਦ ਹੈ।ਇਹ ਆਪਣੇ ਗੁਆਂਢੀ ਦੇਸ਼ ਪ੍ਰਤੀ ਪਾਕਿਸਤਨ ਦੇ ਰੁੱਖ ਵਿਚ ਆਇਆ ਇੱਕ ਅਹਿਮ ਬਦਲਾਅ ਹੈ ਪਰ ਇਸ ਨੇ ਇਸਲਾਮੀ ਦੇਸ਼ ਵਿਚ ਵਿਵਾਦ ਨੂੰ ਜਨਮ ਦੇ ਦਿੱਤਾ ਹੈ। Date:2009-06-27 Time:00:10:03
page no.2 |
Select news date : 30 - 6 - 2009 29 - 6 - 2009 28 - 6 - 2009 27 - 6 - 2009 26 - 6 - 2009 25 - 6 - 2009 24 - 6 - 2009 23 - 6 - 2009 22 - 6 - 2009 21 - 6 - 2009 20 - 6 - 2009 19 - 6 - 2009 18 - 6 - 2009 17 - 6 - 2009 16 - 6 - 2009 15 - 6 - 2009 14 - 6 - 2009 13 - 6 - 2009 12 - 6 - 2009 11 - 6 - 2009 10 - 6 - 2009 9 - 6 - 2009 8 - 6 - 2009 7 - 6 - 2009 6 - 6 - 2009 5 - 6 - 2009 4 - 6 - 2009 3 - 6 - 2009 2 - 6 - 2009 1 - 6 - 2009 |