Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 27 - 6 - 2009
ਲੂੰਹਦੀ ਗਰਮੀ ਕਾਰਨ ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੁਕੋਣ ਦਾ ਬੀਤੀ ਕੱਲ੍ਹ ਮੇਕ-ਅੱਪ ਲਹਿ ਗਿਆ ਕਿਉਂਕਿ ਉਹ ਵਿਚਾਰੀ ਮੁੜਕੋ-ਮੁੜਕੀ ਹੋ ਗਈ ਸੀ। ਇਸ ਕਾਰਨ ਅਭਿਨੇਤਰੀ ਨੇ ਨਿਮਰਤਾਪੂਰਵਕ ਕਿਹਾ ਕਿ ਗਰਮੀ ਥਕਾ ਦੇਣ ਵਾਲੀ ਹੈ। ਉਹ ਦਿੱਲੀ 'ਚ ਘੜੀਆਂ ਬਣਾਉਣ ਵਾਲੀ ਕੰਪਨੀ ਦੇ ਅੰਤਰਰਾਸ਼ਟਰੀ ਬ੍ਰਾਂਡ ਦੇ ਸ਼ੋ-ਰੂਮ ਦੇ ਉਦਘਾਟਨ ਮੌਕੇ ਤਸ਼ਰੀਫ ਲਿਆਈ ਸੀ। Date:2009-06-27 Time:00:10:07
ਬਾਲੀਵੁੱਡ ਭੇਡਚਾਲ ਲਈ ਪ੍ਰਸਿੱਧ ਹੈ। ਐਕਸ਼ਨ ਫਿਲਮ ਹਿੱਟ ਹੁੰਦੀ ਹੈ ਤਾਂ ਸਭ ਐਕਸ਼ਨ ਫਿਲਮ ਬਣਾਉਣ ਲੱਗਦੇ ਹਨ। ਇਸੇ ਤਰ੍ਹਾਂ ਕੋਈ ਹੀਰੋ ਜਿਮ ਜਾ ਕੇ ਸਿਕਸ/ਏਟ ਪੈਕ ਏਬਸ ਬਣਾਉਣ ਲੱਗਦਾ ਹੈ ਤਾਂ ਸਾਰੇ ਹੀਰੋ ਸਟੂਡੀਓ 'ਚ ਘੱਟ ਅਤੇ ਜਿਮ 'ਚ ਜਿਆਦਾ ਨਜ਼ਰ ਆਉਂਦੇ ਹਨ। ਇਸੇ ਤਰ੍ਹਾਂ ਬਲਾਗ ਲਿਖਣ ਦਾ ਚਸਕਾ ਅੱਜ ਕੱਲ੍ਹ ਬਾਲੀਵੁੱਡ ਨਾਲ ਜੁੜੇ ਲੋਕਾਂ ਨੂੰ ਲੱਗਿਆ ਹੋਇਆ ਹੈ। ਸੈਕਸੀ ਫਿਲਮਾਂ ਦੀ ਨਾਇਕਾ ਅਤੇ 'ਬਿਗ ਬੌਸ' ਦੇ ਘਰ 'ਚ ਰਹਿ ਚੁੱਕੀ ਪਾਇਲ ਰੋਹਤਗੀ ਵੀ ਅੱਜ ਕੱਲ੍ਹ ਬਲਾਗ ਲਿਖ ਕੇ ਬਾਲੀਵੁੱਡ 'ਚ ਬਣੇ ਰਹਿਣ ਦੀ ਕੋਸ਼ਿਸ਼ ਕਰ ਰਹੀ ਹੈ। ਪਾਇਲ ਦਾ ਮੰਨਣਾ ਹੈ ਕਿ ਇਸ ਨਾਲ ਉਹ ਆਪਣੇ ਪ੍ਰਸ਼ੰਸਕਾਂ ਨਾਲ ਜੁੜੀ ਰਹੇਗੀ। Date:2009-06-27 Time:00:10:07
'ਫੈਸ਼ਨ' ਅਤੇ 'ਰਾਜ 2' ਵਿੱਚ ਨਾ ਸਿਰਫ਼ ਕੰਗਨਾ ਦੇ ਅਭਿਨੈ ਦੀ ਤਾਰੀਫ ਹੋਈ, ਬਲਕਿ ਇਹਨਾਂ ਦੋਵਾਂ ਫਿਲਮਾਂ ਨੂੰ ਬਾਕਸ ਆਫਿਸ 'ਤੇ ਸਫਲਤਾ ਵੀ ਮਿਲੀ। ਕੰਗਨਾ ਨੂੰ ਹੁਣ ਵੱਡੀਆਂ ਫਿਲਮਾਂ ਦੇ ਪ੍ਰਸਤਾਵ ਵੀ ਮਿਲਣ ਲੱਗੇ ਹਨ। ਖ਼ਬਰ ਹੈ ਕਿ ਕੰਗਨਾ ਹੁਣ ਅਮਿਤਾਭ ਬੱਚਨ ਦੇ ਨਾਲ ਸਕ੍ਰੀਨ 'ਤੇ ਦਿਖਾਈ ਦੇਣ ਵਾਲੀ ਹੈ। ਉਹਨਾਂ ਨੂੰ ਇੱਕ ਫਿਲਮ ਦਾ ਪ੍ਰਸਤਾਵ ਮਿਲਿਆ ਹੈ, ਜਿਸ 'ਚ ਉਹਨਾਂ ਦੇ ਨਾਲ ਅਭਿਨੈ ਦੇ ਬਾਦਸ਼ਾਹ ਹੋਣਗੇ। ਬਿਗ-ਬੀ ਦੇ ਨਾਲ ਕੰਮ ਕਰਨਾ ਹਰ ਕਲਾਕਾਰ ਦਾ ਸੁਫਨਾ ਹੁੰਦਾ ਹੈ। ਕੰਗਨਾ ਵੀ ਅਮਿਤਾਭ ਦੀ ਬਹੁਤ ਵੱਡੀ ਪ੍ਰਸ਼ੰਸਕ ਹੈ ਅਤੇ ਜਲਦੀ ਹੀ ਉਹਨਾਂ ਦਾ ਸੁਫਨਾ ਪੂਰਾ ਹੋਣ ਵਾਲਾ ਹੈ। Date:2009-06-27 Time:00:10:06
ਸਮਾਜ 'ਚ ਇੱਕ ਬਿਮਾਰੀ ਬਹੁਤ ਆਮ ਹੈ ਉਹ ਹੈ ਨਕਲ ਕਰਨ ਦੀ। ਕਿਸੇ ਨੇ ਕੁਝ ਕੀਤਾ ਨਹੀਂ ਕਿ ਦੂਜੇ ਵੀ ਉਸੇ ਰਾਹ 'ਤੇ ਚੱਲਣ ਲੱਗਦੇ ਹਨ। ਇਹ ਅਜਿਹੀ ਬਿਮਾਰੀ ਹੈ ਕਿ ਬਾਲੀਵੁੱਡ ਵੀ ਇਸ ਤੋਂ ਪਿੱਛੇ ਨਹੀਂ ਹੈ। ਇੱਥੇ ਸਭ ਚਾਹੁੰਦੇ ਹਨ ਕਿ ਉਹਨਾਂ ਦੀ ਅਲੱਗ ਪਹਿਚਾਣ ਹੋਵੇ, ਅਲੱਗ ਸਟਾਈਲ ਹੋਵੇ, ਪਰ ਕੰਮ ਕਈ ਵਾਰ ਇੱਕੋ ਜਿਹੇ ਕਰਦੇ ਹਨ। ਹੁਣ ਇਹੀ ਦੇਖ ਲਉ ਕਿ ਪਿਛਲੇ ਦਿਨੀਂ ਅਕਸ਼ੈ ਕੁਮਾਰ ਨੇ ਆਪਣੇ ਬੇਟੇ ਦੇ ਨਾਮ ਦਾ ਟੈਟੂ ਕੀ ਗੁਦਵਾਇਆ, ਅਜੈ ਦੇਵਗਨ ਵੀ ਚੱਲ ਪਏ ਉਹਨਾਂ ਦੇ ਰਸਤੇ 'ਤੇ। ਉਹ ਹੁਣ ਆਪਣੀ ਧੀ ਨਿਆਸਾ ਦੇ ਨਾਮ ਦਾ ਟੈਟੂ ਆਪਣੇ ਸਰੀਰ 'ਤੇ ਬਣਵਾਉਣਾ ਚਾਹੁੰਦੇ ਹਨ। Date:2009-06-27 Time:00:10:06
ਮੁੰਬਈ - ਟਾਟਾ ਕਮਿਨਿਕੇਸ਼ੰਸ ਨੇ ਇੱਥੇ ਜਾਣਕਾਰੀ ਦਿੱਤੀ ਕਿ ਉਸ ਨੇ ਉੱਤਰ ਅਮਰੀਕੀ ਕੰਪਨੀ ਟੈਲੇਕਸ ਨਾਲ ਅਮਰੀਕਾ ਵਿਖੇ ਆਪਣੇ ਗਾਹਕਾਂ ਨੂੰ ਸਹੂਲਤ ਪ੍ਰਦਾਨ ਕਰਨ ਲਈ ਕਰਾਰ ਕੀਤਾ ਹੈ। Date:2009-06-27 Time:00:10:04
ਮੁੰਬਈ - ਬੰਬਈ ਸਟਾਕ ਐਕਸਚੇਂਜ ਵਿਖੇ ਬੀਐਸਈ ਸੈਂਸੈਕਸ ਵਿਚ ਅੱਜ ਸ਼ੁਰੂਆਤੀ ਕਾਰੋਬਾਰ ਦੌਆਨ 170 ਅੰਕਾਂ ਦਾ ਵਾਧਾ ਦਰਜ ਕੀਤਾ ਗਿਆ।ਇਹ ਵਾਧਾ ਨਿਵੇਸ਼ਕਾਂ ਅਤੇ ਫੰਡਾਂ ਦੀ ਖਰੀਦਦਾਰੀ ਕਾਰਣ ਹੋਇਆ। Date:2009-06-27 Time:00:10:04
ਫਲੈਟਾਂ ‘ਚ,ਪੱਕੇ ਘਰਾਂ ‘ਚ ਰਹਿਣ ਨੂੰ ਕਿਸਦਾ ਦਿਲ ਨਹੀਂ ਕਰਦਾ,ਬਾਬੂ ਜੀ,ਸਾਡਾ ਵੀ ਵਧੇਰਾ ਦਿਲ ਕਰਦਾ ਹੈ,ਪੱਕੇ ਘਰਾਂ ‘ਚ ਰਹਿਣ ਨੂੰ,ਆਪਣੇ ਬੱਚਿਆਂ ਨੂੰ ਪੜ੍ਹਾਉਣ ਦਾ ਪਰ ਕੀ ਕਰੀਏ। ਸਾਡੇ ਪਰਿਵਾਰ ਦੇ ਸਾਰੇ ਦੇ ਸਾਰੇ ਮੈਂਬਰ ਮਿੱਟੀ ਨਾਲ ਮਿੱਟੀ ਹੋ ਕੇ ਮੁਸ਼ਕਿਲ ਨਾਲ ਢਿੱਡ ਭਰਨ ਜੋਗਾ ਪੈਸਾ ਕਮਾਉਂਦੇ ਹਨ।ਸਾਡਾ ਕੋਈ ਪੱਕਾ ਠਿਕਾਣਾ ਨਹੀਂ ਹੈ। Date:2009-06-27 Time:00:10:04
ਪੱਛਮੀ ਮਿਦਨਾਪੁਰ-ਪੱਛਮੀ ਬੰਗਾਲ ਦੇ ਹਿੰਸਾਗ੍ਰਸਤ ਲਾਲਗੜ੍ਹ ਤੋਂ ਮਾਓਵਾਦੀਆਂ ਦੇ ਸਫ਼ਾਏ ਲਈ ਤਾਜ਼ਾ ਅਭਿਆਨ ਸ਼ੁਰੂ ਕਰਦੇ ਹੋਏ ਸੀਪੀਐਮਐਫ਼ ਅਤੇ ਰਾਜ ਪੁਲਿਸ ਦੀ ਸੰਯੁਕਤ ਟੀਮ ਨੇ ਅੱਜ ਗਵਾਲਤੋੜ ਤੋਂ ਰਾਮਗੜ੍ਹ ਵੱਲ ਵੱਧਣਾ ਸ਼ੁਰੂ ਕੀਤਾ ਹੈ। Date:2009-06-27 Time:00:10:04
ਸ਼੍ਰੀਨਗਰ-ਕਸ਼ਮੀਰ ਘਾਟੀ 'ਚ ਹੜਤਾਲ ਨਾਲ ਅੱਜ ਇੱਕ ਵਾਰ ਫ਼ਿਰ ਜਨਜੀਵਣ ਅਸਤਵਿਅਸਤ ਹੋ ਗਿਆ ਹੈ।ਹੁਰੀਅਤ ਕਾਂਫ੍ਰੇਸ ਤੋਂ ਅਲੱਗ ਹੋਏ ਧੜੇ ਨੇ ਸ਼ੋਪੀਆਂ 'ਚ ਦੋ ਮਹਿਲਾਵਾਂ ਦੇ ਨਾਲ ਬਲਾਤਕਾਰ ਅਤੇ ਉਨ੍ਹਾ ਦੀ ਹੱਤਿਆ,ਅਲਗਾਵਵਾਦੀ ਨੇਤਾਵਾਂ ਦੀ ਗ੍ਰਿਫ਼ਤਾਰੀ ਅਤੇ ਮਾਨਵ ਅਧਿਕਾਰਾਂ ਦੀ ਉਲੰਘਣਾ ਖਿਲਾਫ਼ ਇਸ ਹੜਤਾਲ ਦਾ ਐਲਾਨ ਕੀਤਾ ਹੈ। Date:2009-06-27 Time:00:10:04
ਗਵਾਲੀਅਰ-ਮੱਧਪ੍ਰਦੇਸ਼ ਦੇ ਗਵਾਲੀਅਰ ਸ਼ਹਿਰ ਦੇ ਬਹੋਰਾਪੁਰ ਥਾਣਾ ਖੇਤਰ 'ਚ ਅਪਰਾਧ ਨੂੰ ਨੱਥ ਪਾਉਣ ਲਈ ਕੀਤੀ ਜਾ ਰਹੀ ਚੈਕਿੰਗ ਦੌਰਾਨ ਅੱਜ ਸਵੇਰੇ ਬਦਮਾਸ਼ਾਂ ਨੇ ਦੋ ਪੁਲਿਸ ਕਰਮੀਆਂ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਹੈ। Date:2009-06-27 Time:00:10:04
ਰਾਂਚੀ-ਝਾਰਖੰਡ 'ਚ ਸਰਕਾਰ ਬਨਾਉਣ ਲਈ ਸੰਯੁਕਤ ਪ੍ਰਗਤੀਸ਼ੀਲ ਗਠਬੰਧਨ (ਸਪ੍ਰੰਗ) ਦੇ ਸਹਿਯੋਗੀ ਦਲ ਬਹੁਮਤ ਸਿੱਧ ਕਰਨ ਲਈ ਵਿਧਾਇਕਾਂ ਦੇ ਦਸਤਖਤ ਇਕੱਠੇ ਕਰਨ 'ਚ ਜੁੱਟ ਗਏ ਹਨ। Date:2009-06-27 Time:00:10:04
ਪੱਛਮੀ ਮਿਦਨਾਪੁਰ - ਪੱਛਮੀ ਬੰਗਾਲ ਦੇ ਹਿੰਸਾਗ੍ਰਸਤ ਪੱਛਮੀ ਮਿਦਨਾਪੁਰ ਜਿਲ੍ਹੇ ਤੋਂ ਮਾਓਵਾਦੀਆਂ ਦੇ ਸਫਾਏ ਲਈ ਰੱਖਿਆ ਬਲਾਂ ਨੇ ਤਾਜ਼ਾ ਮੁਹਿੰਮ ਵਿੱਢੀ ਹੈ।ਡੀਆਈਜੀ ਰਾਜ ਕਨੌਜੀਆ ਨੇ ਦੱਸਿਆ ਕਿ ਸਾਡੇ ਜਵਾਨ ਪਿੰਗਬੋਨੀ ਅਤੇ ਖਾਰਾਸੋਲ ਇਲਾਕਿਆਂ ਵੱਲ ਵੱਧ ਰਹੇ ਹਨ ਅਤੇ ਸਾਡੇ ਕੋਲ ਉਚਿਤ ਗਿਣਤੀ ਵਿਚ ਬਲ ਹੈ। Date:2009-06-27 Time:00:10:04
ਨਵੀਂ ਦਿੱਲੀ - 5 ਨਵੇਂ ਮਾਮਲਿਆਂ ਦੇ ਨਾਲ ਹੀ ਦੇਸ਼ ਵਿਚ ਸਵਾਇਨ ਫਲੂ ਦੇ ਨਵੇਂ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ।ਇਹਨਾਂ ਵਿਚ ਦਿੱਲੀ ਦੇ ਨਾਲ ਲੱਗਦੇ ਗੁੜਗਾਂਵ ਦੇ ਦੋ ਲੋਕ, ਦਿੱਲੀ, ਕੋਲਕਾਤਾ ਅਤੇ ਪੁਨੇ ਦੇ ਇੱਕ-ਇੱਕ ਵਿਅਕਤੀ ਸ਼ਾਮਲ ਹਨ। Date:2009-06-27 Time:00:10:04
ਮੁੰਬਈ - ਬੰਬਈ ਸਟਾਕ ਐਕਸਚੇਂਜ਼ ਦੇ ਸੈਂਸੈਕਸ ਵਿਚ ਅੱਜ ਕਾਰੋਬਾਰੀ ਸੈਸ਼ਨ ਖਤਮ ਹੋਣ ਮੌਕੇ 419 ਅੰਕਾਂ ਦਾ ਵਾਧਾ ਦਰਜ ਕੀਤਾ ਗਿਆ ਅਤੇ ਇਹ 14,764 ਅੰਕਾਂ ਦੇ ਪੱਧਰ ਉੱਪਰ ਜਾ ਪੁੱਜਾ। Date:2009-06-27 Time:00:10:04
ਲੰਦਨ - ਬ੍ਰਿਟਿਸ਼ ਏਅਰਵੇਜ਼(ਬੀਏ) ਨੇ ਮੰਦੀ ਨਾਲ ਨਜਿੱਠਣ ਲਈ ਆਪਣੇ 7 ਹਜ਼ਾਰ ਕਾਮਿਆਂ ਦੀ ਤਨਖਾਹ ਘਟਾਉਣ ਅਤੇ 800 ਨੂੰ ਤਨਖਾਹ ਨਾ ਦੇਣ ਦੀ ਯੋਜਨਾ ਬਣਾਈ ਹੈ।ਕੰਪਨੀ ਨੇ ਦੱਸਿਆ ਕਿ ਇਸ ਵਿਚ ਕੰਪਨੀ ਦੇ ਕਾਮਿਆਂ ਦੀ ਰਜ਼ਾਮੰਦੀ ਹੈ। Date:2009-06-27 Time:00:10:04
ਨਵੀਂ ਦਿੱਲੀ-ਸ਼ੇਅਰ ਬਜ਼ਾਰਾਂ ਅਤੇ ਕੱਚੇ ਤੇਲ 'ਚ ਆਈ ਤੇਜ਼ੀ ਅਤੇ ਅੰਤਰਰਾਸ਼ਟਰੀ ਬਜ਼ਾਰਾਂ 'ਚ ਸੋਨੇ 'ਚ ਉਛਾਲ ਆਉਣ ਨਾਲ ਅੱਜ ਦਿੱਲੀ ਸਰਾਫ਼ਾ ਬਜ਼ਾਰ 'ਚ ਇਹ 15 ਹਜ਼ਾਰ ਵੱਲ ਵੱਧ ਗਿਆ ਹੈ।ਸੋਨਾ 30 ਰੁੱਪਏ ਦੀ ਬੜ੍ਹਤ ਨਾਲ 14,920 ਰੁੱਪਏ ਪ੍ਰਤਿ ਦਸ ਗ੍ਰਾਮ ਰਿਹਾ ਅਤੇ ਚਾਂਦੀ 'ਚ 150 ਰੁੱਪਏ ਪ੍ਰਤਿ ਕਿੱਲੋਗ੍ਰਾਮ ਚਮਕ ਗਈ। Date:2009-06-27 Time:00:10:04
ਨਵੀਂ ਦਿੱਲੀ-ਦਵਾਈ ਬਨਾਉਣ ਵਾਲੀ ਮੈਟ੍ਰਿਕਸ ਲੈਬੋਰੇਟਰੀਜ਼ ਲਿਮਿਟੇਡ ਨੇ ਵਿੱਤੀ ਸਾਲ 2008-09 'ਚ ਘਾਟੇ ਤੋਂ ਉੱਭਰਦੇ ਹੋਏ 29 ਕਰੋੜ 90 ਲੱਖ ਰੁੱਪਏ ਦਾ ਸ਼ੁੱਧ ਲਾਭ ਅਰਜਿੱਤ ਕੀਤਾ।ਕੰਪਨੀ ਨੂੰ ਵਿੱਤੀ ਸਾਲ 2007-08 456 ਕਰੋੜ 93 ਲੱਖ ਰੁੱਪਏ ਦਾ ਘਾਟਾ ਹੋਇਆ ਸੀ। Date:2009-06-27 Time:00:10:04
ਨਵੀਂ ਦਿੱਲੀ-ਹਸਪਤਾਲ ਅਤੇ ਬੀਮਾ ਕਾਰੋਬਾਰ ਕਰਨ ਵਾਲੀ ਕੰਪਨੀ ਮੈਕਸ ਇੰਡੀਆ ਲਿਮਿਟੇਡ ਨੂੰ ਪਿੱਛਲੀ 31 ਮਾਰਚ ਨੂੰ ਸਮਾਪਤ ਤਿਮਾਹੀ 'ਚ ਛੇ ਕਰੋੜ 76 ਲੱਖ ਰੁੱਪਏ ਦਾ ਘਾਟਾ ਹੋਇਆ,ਜਦੋਂਕਿ ਇਸ ਤੋਂ ਪਿੱਛਲੇ ਸਾਲ ਦੀ ਅਲੋਚਯ ਅੱਵਧੀ 'ਚ ਉਸ ਨੂੰ 20 ਕਰੋੜ 22 ਲੱਖ ਰੁੱਪਏ ਦਾ ਸ਼ੁੱਧ ਲਾਭ ਹੋਇਆ ਸੀ। Date:2009-06-27 Time:00:10:04
ਮੁੰਬਈ-ਇੰਡੀਆਬੁਲਜ਼ ਫਾਈਨੈਂਸ਼ੀਅਲ ਸਰਵਿਸਜ਼ ਅਕਵਿਟੀ ਸ਼ੇਅਰ ਜ਼ਾਰੀ ਕਰ 971.43 ਕਰੋੜ ਰੁੱਪਏ ਜੁਟਾਵੇਗੀ। Date:2009-06-27 Time:00:10:04
ਮੁੰਬਈ-ਉਦਯੋਗਿਕ ਵਿਸਫ਼ੋਟਕ ਅਤੇ ਲਿਊਬ੍ਰਿਕੇਂਟ ਬਨਾਉਣ ਵਾਲੀ ਕੰਪਨੀ ਗਲਫ਼ ਆਇਲ ਕਾਰਪੋਰੇਸ਼ਨ ਲਿਮਿਟੇਡ ਨੇ ਪਿੱਛਲੀ 31 ਮਾਰਚ ਨੂੰ ਸਮਾਪਤ ਤਿਮਾਹੀ 'ਚ 26 ਕਰੋੜ 74 ਲੱਖ ਰੁੱਪਏ ਦਾ ਸ਼ੁੱਧ ਲਾਭ ਅਰਜਿਤ ਕੀਤਾ,ਜੋ ਇਸ ਤੋਂ ਪਿੱਛਲੇ ਸਾਲ ਦੀ ਅਲੋਚਯ ਅੱਵਧੀ 'ਚ ਅੱਠ ਕਰੋੜ 6 ਲੱਖ ਰੁੱਪਏ ਸੀ। Date:2009-06-27 Time:00:10:04
ਨਵੀਂ ਦਿੱਲੀ-ਸਰਵਜਨਕ ਖੇਤਰ ਦੇ ਭਾਰੀ ਅਰਥ ਮੂਵਿੰਗ ਉੱਪਕਰਣ ਬਨਾਉਣ ਵਾਲੀ ਕੰਪਨੀ ਭਾਰਤ ਅਰਥ ਮੂਵਰਜ਼ ਲਿਮਿਟੇਡ ਨੇ ਵਿੱਤੀ ਸਾਲ 2008-09 ਦੀ ਚੌਥੀ ਤਿਮਾਹੀ 'ਚ 172.02 ਕਰੋੜ ਰੁੱਪਏ ਦੀ ਤੁਲਨਾ 'ਚ 45.16 ਪ੍ਰਤਿਸ਼ਤ ਜ਼ਿਆਦਾ ਹੈ। Date:2009-06-27 Time:00:10:04
ਪਰਿਵਾਰਿਕ ਫਿਲਮ 'ਮਾਰਨਿੰਗ ਵਾਕ' ਜਲਦੀ ਹੀ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੀ ਹੈ। ਇਹ ਇੱਕ ਪਰਿਵਾਰਿਕ ਡ੍ਰਾਮਾ ਹੈ, ਜਿਸ 'ਚ ਅਨੁਪਮ ਖੇਰ ਦੇ ਨਾਲ ਆਪਣੇ ਸਮੇਂ ਦੀ ਪ੍ਰਸਿੱਧ ਨਾਇਕਾ ਸ਼ਰਮੀਲਾ ਟੈਗੋਰ ਵੀ ਕੰਮ ਕਰ ਰਹੀ ਹੈ। ਫਿਲਮ ਦੀ ਕਹਾਣੀ ਦੋ ਪਰਿਵਾਰਾਂ ਨਾਲ ਜੁੜੀ ਹੋਈ ਹੈ, ਜੋ ਵੈਸੇ ਤਾਂ ਅਲੱਗ-ਅਲੱਗ ਹਨ, ਪਰ ਉਹਨਾਂ 'ਚ ਬਹੁਤ ਕੁਝ ਸਾਂਝਾ ਵੀ ਹੈ। ਇਹਨਾਂ ਪਰਿਵਾਰਾਂ ਦੇ ਸਬੰਧਾਂ 'ਚ ਆਉਣ ਵਾਲੇ ਉਤਾਰ-ਚੜਾਅ ਦੀ ਕਹਾਣੀ ਫਿਲਮ 'ਚ ਕਹੀ ਗਈ ਹੈ। ਅਰੂਪ ਦੱਤਾ ਨਿਰਦੇਸ਼ਿਤ ਫਿਲਮ ਦਾ ਨਿਰਮਾਣ ਆਈਨਾਕਸ ਮੋਸ਼ਨ ਪਿਕਚਰ ਨੇ ਕੀਤਾ ਹੈ ਅਤੇ ਇਹ ਇਸ ਪ੍ਰੋਡਕਸ਼ਨ ਹਾਊਸ ਦੀ ਪਹਿਲੀ ਫਿਲਮ ਹੈ। Date:2009-06-27 Time:00:10:03
ਪਿਛਲੇ ਦਿਨੀਂ ਖ਼ਬਰ ਆਈ ਸੀ ਕਿ ਕਰਨ ਜੌਹਰ ਆਪਣੇ ਪਿਤਾ ਯਸ਼ ਜੌਹਰ ਦੁਆਰਾ ਨਿਰਮਿਤ ਅਤੇ ਅਮਿਤਾਭ ਬੱਚਨ ਦੁਆਰਾ ਅਭਿਨੀਤ 'ਅਗਨੀਪਥ' ਦਾ ਰੀਮੇਕ ਬਣਾਉਣਾ ਚਾਹੁੰਦੇ ਹਨ। ਅਮਿਤਾਭ ਦੀ ਭੂਮਿਕਾ ਲਈ ਉਹਨਾਂ ਨੇ ਰਿਤਿਕ ਰੌਸ਼ਨ ਦਾ ਪ੍ਰਸਤਾਵ ਭੇਜਿਆ ਸੀ। ਤਾਜਾ ਖ਼ਬਰ ਇਹ ਹੈ ਕਿ ਰਿਤਿਕ ਰੌਸ਼ਨ ਨੇ ਕਰਨ ਦੇ ਇਸ ਪ੍ਰਸਤਾਵ ਨੂੰ ਠੁਕਰਾ ਦਿੱਤਾ। ਸ਼ਾਇਦ ਰਿਤਿਕ ਨਹੀਂ ਚਾਹੁੰਦੇ ਹੋਣਗੇ ਕਿ ਉਹਨਾਂ ਦੇ ਅਤੇ ਅਮਿਤਾਭ ਦੇ ਅਭਿਨੈ ਦੀ ਤੁਲਨਾ ਹੋਵੇ। 'ਡੌਨ' ਵਿੱਚ ਸ਼ਾਹਰੁਖ ਇਹ ਕੋਸ਼ਿਸ਼ ਕਰ ਚੁੱਕੇ ਹਨ ਅਤੇ ਉਹਨਾਂ ਨੂੰ ਕਿੰਨੀ ਆਲੋਚਨਾ ਝੱਲਣੀ ਪਈ, ਇਹ ਗੱਲ ਰਿਤਿਕ ਚੰਗੀ ਤਰ੍ਹਾਂ ਜਾਣਦੇ ਹਨ। ਸੂਤਰਾਂ ਦੇ ਮੁਤਾਬਿਕ ਰਿਤਿਕ ਦੁਆਰਾ ਇਨਕਾਰ ਕਰਨ ਤੋਂ ਬਾਅਦ ਕਰਨ ਨੇ ਹੁਣ ਪ੍ਰਸਤਾਵ ਸਮਾਲ ਬੀ ਮਤਲਬ ਅਭਿਸ਼ੇਕ ਕੋਲ ਭੇਜਿਆ ਹੈ। ਅਭਿਸ਼ੇਕ ਕਈ ਵਾਰ ਇੱਛਾ ਜਾਹਿਰ ਕਰ Date:2009-06-27 Time:00:10:03
ਪਿਛਲੇ ਦਿਨੀਂ ਨੀਤੂ ਚੰਦਰਾ ਨੇ ਇੱਕ ਮੈਗਜ਼ੀਨ ਲਈ ਸੈਕਸੀ ਫੋਟੋ ਸ਼ੂਟ ਕਰਵਾਏ। ਅਚਾਨਕ ਨੀਤੂ ਦਾ ਫਿਗਰ ਸੈਕਸੀ ਨਜ਼ਰ ਆਉਣ ਲੱਗਿਆ, ਜਿਸ ਨਾਲ ਬਾਲੀਵੁੱਡ 'ਚ ਅਫਵਾਹਾਂ ਦਾ ਦੌਰ ਚੱਲਣ ਲੱਗਿਆ। ਕਿਹਾ ਜਾ ਰਿਹਾ ਹੈ ਕਿ ਨੀਤੂ ਨੇ ਪਿਛਲੇ ਦਿਨੀਂ ਸਰਜਰੀ ਕਰਵਾਈ ਅਤੇ ਆਪਣੇ ਸਰੀਰ 'ਤੇ ਜੰਮੀ ਫਾਲਤੂ ਚਰਬੀ ਨੂੰ ਘੱਟ ਕਰਵਾਇਆ। ਉਸ ਤੋਂ ਬਾਅਦ ਸੈਕਸੀ ਫੋਟੋ ਖਿੱਚਵਾ ਕੇ ਉਹਨਾਂ ਨੇ ਆਪਣੇ ਸਰੀਰ ਦਾ ਪ੍ਰਦਰਸ਼ਨ ਕੀਤਾ। ਵੈਸੇ ਵੀ ਬਾਲੀਵੁੱਡ ਵਿੱਚ ਸਰਜਰੀ ਦੁਆਰਾ ਆਪਣੇ ਆਪ ਨੂੰ ਸੈਕਸੀ ਬਣਾਉਣ ਦਾ ਰਿਵਾਜ ਅੱਜ ਕੱਲ੍ਹ ਆਮ ਹੈ। ਕਈ ਪ੍ਰਮੁੱਖ ਨਾਇਕਾਵਾਂ ਨੇ ਆਪਣੇ ਅੰਗਾਂ ਦੀ ਸਰਜਰੀ ਕਰਵਾਈ ਹੈ। ਹਾਲ ਹੀ ਵਿੱਚ ਸ਼ੇਰਲਿਨ ਚੋਪੜਾ ਨੇ ਸਰਜਰੀ ਰਾਹੀਂ ਆਪਣੇ ਸਤਨਾਂ ਦਾ ਅਕਾਰ ਵਧਾਇਆ ਹੈ। Date:2009-06-27 Time:00:10:03
ਜੰਮੂ - ਸੁਰੱਖਿਆ ਬਲਾਂ ਨੇ ਰਾਜੌਰੀ ਅਤੇ ਜੰਮੂ ਜਿਲ੍ਹਿਆਂ ਤੋਂ ਹਥਿਆਰ ਅਤੇ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਹੈ। Date:2009-06-27 Time:00:10:03
page no.1 |
Select news date : 30 - 6 - 2009 29 - 6 - 2009 28 - 6 - 2009 27 - 6 - 2009 26 - 6 - 2009 25 - 6 - 2009 24 - 6 - 2009 23 - 6 - 2009 22 - 6 - 2009 21 - 6 - 2009 20 - 6 - 2009 19 - 6 - 2009 18 - 6 - 2009 17 - 6 - 2009 16 - 6 - 2009 15 - 6 - 2009 14 - 6 - 2009 13 - 6 - 2009 12 - 6 - 2009 11 - 6 - 2009 10 - 6 - 2009 9 - 6 - 2009 8 - 6 - 2009 7 - 6 - 2009 6 - 6 - 2009 5 - 6 - 2009 4 - 6 - 2009 3 - 6 - 2009 2 - 6 - 2009 1 - 6 - 2009 |