Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Date : 23 - 6 - 2009

ਯੁਗਾਂਡਾ 'ਚ ਜਨਮੀ 'ਕਮੀਨੇ' ਦੀ ਕਹਾਣੀ

ਵਿਸ਼ਾਲ ਭਾਰਦਵਾਜ ਦੀ ਫਿਲਮ 'ਕਮੀਨੇ' ਨਾਲ ਯੁਗਾਂਡਾ, ਮੀਰਾ ਨਾਇਰ ਅਤੇ ਤਾਜੇਤਨ ਨਾਮਕ ਵਿਅਕਤੀ ਜੁੜੇ ਹੋਏ ਹਨ। ਯੁਗਾਂਡਾ ਦੀ ਰਾਜਧਾਨੀ ਕੰਪਾਲਾ 'ਚ 'ਮਾਨਸੂਨ ਵੈਡਿੰਗ' ਅਤੇ 'ਦ ਨੇਮਸੇਕ' ਵਰਗੀਆਂ ਫਿਲਮਾਂ ਬਣਾਉਣ ਵਾਲੀ ਮੀਰਾ ਨਾਇਰ ਦੀ ਇੱਕ ਰਾਇਟਿੰਗ ਲੈਬੋਰੈਟਰੀ ਹੈ, ਜੋ ਖਾਸ ਤੌਰ 'ਤੇ ਨਵੇਂ ਲੇਖਕਾਂ ਅਤੇ ਫਿਲਮ ਪ੍ਰੇਮੀਆਂ ਲਈ ਹੈ। ਇਸ ਲੈਬੋਰੈਟਰੀ ਵਿੱਚ ਕੀਨੀਆ ਦੇ ਰਹਿਣ ਵਾਲੇ ਤਾਜੇਤਨ ਨਾਮਕ ਇੱਕ ਮੁੰਡੇ ਦੁਆਰਾ ਲਿਖੀ ਸ਼ੁਰੂਆਤੀ ਸਕ੍ਰਿਪਟ ਨੂੰ ਜਦੋਂ ਵਿਸ਼ਾਲ ਭਾਰਦਵਾਜ ਨੇ ਪੜ੍ਹਿਆ ਤਾਂ ਉਹਨਾਂ ਨੂੰ ਇਸ 'ਚ ਦਮ ਨਜ਼ਰ ਆਇਆ। ਮੱਕੜੀ, ਮਕਬੂਲ ਅਤੇ ਓਂਕਾਰਾ ਵਰਗੀ ਫਿਲਮ ਬਣਾ ਚੁੱਕੇ ਵਿਸ਼ਾਲ ਨੇ ਉਸ ਕੀਨੀਆਈ ਮੁੰਡੇ ਨੂੰ ਕਿਹਾ ਕਿ ਉਹ ਸਕ੍ਰਿਪਟ 'ਚ ਸੁਧਾਰ ਕਰ ਕੇ ਇਸ ਨੂੰ ਅੰਤਿਮ ਰੂਪ ਦੇਣ।

Date:2009-06-23 Time:00:03:27

ਫਲੱਸ਼ ਦਾ ਦਰਵਾਜ ਅਤੇ ਮੰਦਰ

ਸੌਂਦੇ ਵੇਲ੍ਹੇ ਫਲੱਸ਼ ਦਾ ਦਰਵਾਜਾ ਤੁਹਾਡੇ ਮੂੰਹ ਵੱਲ ਨਾ ਹੋਵੇ। ਫਲੱਸ਼ ਦਾ ਦਰਵਾਜਾ ਮੰਦਰ, ਰਸੋਈ ਆਦਿ ਦੇ ਸਾਹਮਣੇ ਨਾ ਖੁੱਲਦਾ ਹੋਵੇ

Date:2009-06-23 Time:00:03:27

ਇੱਕ ਦੇ ਉੱਤੇ ਇੱਕ

ਫਲੱਸ਼ ਵੱਖਰੀ-ਵੱਖਰੀ ਨਾ ਬਨਾਉਂਦੇ ਹੋਏ ਇੱਕ ਦੇ ਉੱਤੇ ਇੱਕ ਹੋਣੀ ਚਾਹੀਦੀ ਹੈ।

Date:2009-06-23 Time:00:03:27

ਵਿਦੇਸ਼ੀ ਭਾਸ਼ਾ ਦਾ ਸਨਮਾਨ ਕਰੋ : ਸੁੱਬਾਰਾਵ

ਜੋਧਪੁਰ-ਸੁਪ੍ਰਸਿੱਧ ਗਾਂਧੀਵਾਦੀ ਵਿਚਾਰਕ ਡਾ.ਐੱਸਐੱਨ ਸੁੱਬਾਰਾਵ ਨੇ ਕਿਹਾ ਹੈ ਕਿ ਦੂਜੇ ਦੇਸ਼ ਦੀ ਭਾਸ਼ਾ ਅਤੇ ਧਰਮ ਦਾ ਸਨਮਾਨ ਕਰਦੇ ਹੋਏ ਉਸਨੂੰ ਸਿੱਖਣਾ ਚਾਹੀਦਾ ਹੈ ਅਤੇ ਇਸਦੇ ਲਈ ਵੱਡੇ ਦਿਲ ਦਾ ਹੋਣਾ ਜ਼ਰੂਰੀ ਹੈ। ਨਹਿਰੂ

Date:2009-06-23 Time:00:03:27

ਹੜ੍ਹ ਮੁਕਤ ਕਰਨ ਦੀ ਯੋਜਨਾ

ਚੰਡੀਗੜ੍ਹ-ਪੰਜਾਬ ਦੇ ਸਿੰਚਾਈ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਕਿਹਾ ਹੈ ਕਿ ਪਟਿਆਲਾ ਅਤੇ ਸੰਗਰੂਰ ਜਿਲ੍ਹਿਆਂ ਵਿੱਚ ਬਰਸਾਤ ਵਿੱਚ ਤਬਾਹੀ ਮਚਾਉਣ ਵਾਲੀ ਘੱਗਰ ਨਦੀ ਨੂੰ ਚੌੜਾ ਅਤੇ ਕਿਨਾਰਿਆਂ ਨੂੰ ਮਜ਼ਬੂਤ ਕਰਨ ਉੱਤੇ 137.43 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ।

Date:2009-06-23 Time:00:03:27

ਖੇਡ ਮੰਤਰੀ ਨੇ ਦਿੱਤੀ ਪਾਕਿਸਤਾਨ ਨੂੰ ਵਧਾਈ

ਨਵੀਂ ਦਿੱਲੀ-ਖੇਡ ਮੰਤਰੀ ਡਾ.ਮਨੋਹਰ ਸਿੰਘ ਗਿੱਲ ਨੇ ਪਾਕਿਸਤਾਨ ਕ੍ਰਿਕਟ ਟੀਮ ਨੂੰ ਟਵੰਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਣ 'ਤੇ ਵਧਾਈ ਦਿੱਤੀ ਹੈ।

Date:2009-06-23 Time:00:03:27

ਸ਼੍ਰੀਲੰਕਾ ਦੌਰੇ ਲਈ ਯੁਸੂਫ਼ ਟੀਮ 'ਚ ਸ਼ਾਮਲ:ਅਖਤਰ

ਕਰਾਚੀ-ਪਾਕਿਸਤਾਨੀ ਚੋਣ ਕਰਤਾਵਾਂ ਨੇ ਸ਼ਨਿਵਾਰ ਨੂੰ ਸ਼ੁਰੂ ਹੋ ਰਹੇ ਸ਼੍ਰੀਲੰਕਾ ਦੌਰੇ ਲਈ ਘੋਸ਼ਿਤ ਟੈਸਟ ਟੀਮ 'ਚ ਮੱਧਕ੍ਰਮ ਦੇ ਬੱਲੇਬਾਜ਼ ਮੁਹੰਮਦ ਯੁਸੂਫ਼ ਨੂੰ ਸ਼ਾਮਲ ਕੀਤਾ ਹੈ,ਜਦੋਂਕਿ ਵਿਵਾਦਗ੍ਰਸਤ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਨੂੰ ਟੀਮ 'ਚ ਜਗ੍ਹਾ ਨਹੀਂ ਦਿੱਤੀ ਗਈ ਹੈ।

Date:2009-06-23 Time:00:03:27

ਪ੍ਰਿਅੰਕਾ 'ਤੇ ਮੇਹਰਬਾਨ ਹੋਏ ਆਸ਼ੂਤੋਸ਼

ਆਈਫਾ ਸਮਾਰੋਹ ਦੇ ਦੌਰਾਨ ਹੋਏ ਵਿਵਾਦ ਨੂੰ ਭੁਲਾਉਂਦੇ ਹੋਏ ਆਸ਼ੂਤੋਸ਼ ਗੋਵਾਰੀਕਰ ਨੇ ਫਿਲਮ ਅਭਿਨੇਤਰੀ ਦੇਸੀ ਗਰਲ ਪ੍ਰਿਅੰਕਾ ਚੋਪੜਾ 'ਤੇ 12 ਗਾਣੇ ਫਿਲਮਾਉਣ ਦਾ ਨਿਰਣਾ ਲਿਆ ਹੈ। ਫਿਲਮ 'ਵਟਸ ਯੂਅਰ ਰਾਸ਼ੀ' ਦੇ ਇਹ ਗੀਤ 12 ਅਲੱਗ-ਅਲੱਗ ਰਾਸ਼ੀਆਂ ਨੂੰ ਦਰਸਾਉਣਗੇ। ਪਿਛਲੇ ਦਿਨੀਂ ਮਕਾਊ ਵਿੱਚ ਸਪੰਨ ਹੋਏ ਆਈਫਾ ਪੁਰਸਕਾਰ ਸਮਾਰੋਹ ਦੇ ਦੌਰਾਨ ਆਸ਼ੂਤੋਸ਼ ਗੋਵਾਰੀਕਰ ਦੀ ਟਿੱਪਣੀ ਤੋਂ ਪ੍ਰਿਅੰਕਾ ਕਾਫੀ ਨਰਾਜ ਹੋ ਗਈ ਸੀ। ਫਿਲਮ ਫੈਸ਼ਨ ਲਈ ਸਰਵਸ਼੍ਰੇਸ਼ਠ ਅਭਿਨੇਤਰੀ ਦਾ ਖਿਤਾਬ ਜਿੱਤਣ ਵਾਲੀ ਪ੍ਰਿਅੰਕਾ ਲਈ ਆਸ਼ੂਤੋਸ਼ ਨੇ ਕਿਹਾ ਸੀ ਕਿ ਉਹਨਾਂ ਨੂੰ ਸਮਝ ਨਹੀਂ ਆਉਂਦਾ ਕਿ ਪ੍ਰਿਅੰਕਾ ਨੂੰ ਇਹ ਪੁਰਸਕਾਰ ਕਿਵੇਂ ਮਿਲ ਗਿਆ।

Date:2009-06-23 Time:00:03:27

ਕਰੀਨਾ 'ਚ ਆਪਣੀ ਝਲਕ ਦੇਖਦੀ ਹਾਂ- ਰਵੀਨਾ

ਬਾਲੀਵੁੱਡ ਨੂੰ ਬਾਏ-ਬਾਏ ਕਹਿ ਚੁੱਕੀ ਅਭਿਨੇਤਰੀ ਰਵੀਨਾ ਟੰਡਨ ਆਪਣੀ ਇਮੇਜ ਕਰੀਨਾ ਕਪੂਰ 'ਚ ਦੇਖਦੀ ਹੈ। ਉਹਨਾਂ ਨੇ ਕਿਹਾ ਕਿ ਅੱਜ ਕੱਲ੍ਹ ਜਿਆਦਾਤਰ ਅਭਿਨੇਤਰੀਆਂ ਕੱਦ 'ਚ ਛੋਟੀਆਂ ਹਨ। ਮੈਨੂੰ ਲੰਬੀਆਂ ਕੁੜੀਆਂ ਪਸੰਦ ਹਨ। ਕਰੀਨਾ ਦੀ ਲੰਬਾਈ ਚੰਗੀ ਹੈ। ਅਭਿਨੇਤਰੀ ਨੂੰ ਅਜਿਹਾ ਹੀ ਹੋਣਾ ਚਾਹੀਦਾ ਹੈ। ਰਵੀਨਾ ਨੂੰ ਬਾਲੀਵੁੱਡ ਵਿੱਚ ਸਭ ਤੋਂ ਜਿਆਦਾ ਪਸੰਦ ਕਰੀਨਾ ਕਪੂਰ ਹੈ। ਉਸ ਦੀ ਐਕਟਿੰਗ ਅਤੇ ਸਟਾਈਲ ਵਿੱਚ ਰਵੀਨਾ ਆਪਣੇ ਆਪ ਨੂੰ ਦੇਖਦੀ ਹੈ। ਰਵੀਨਾ ਨੇ ਦੱਸਿਆ ਕਿ ਨਵੀਆਂ ਅਭਿਨੇਤਰੀਆਂ 'ਚ ਕਰੀਨਾ ਦੇ ਅੰਦਰ ਮੈਨੂੰ ਆਪਣੀ ਕੁਝ ਝਲਕ ਦਿਖਾਈ ਦਿੰਦੀ ਹੈ। ਉਹ ਬਹੁਤ ਮਜਬੂਤ ਅਤੇ ਪ੍ਰਤਿਭਾਸ਼ਾਲੀ ਹੈ।

Date:2009-06-23 Time:00:03:27

ਬਾਪੂ, ਨਹਿਰੂ ਦੇ ਖ਼ਤਾਂ ਦੀ ਨਿਲਾਮੀ

ਲੰਡਨ- ਲੰਡਨ ਵਿੱਚ ਆਉਂਦੀ 14 ਜੁਲਾਈ ਨੂੰ ਭਾਰਤੀ ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਦੇ ਲਿਖੇ ਪੱਤਰਾਂ ਅਤੇ ਉਹਨਾਂ ਨਾਲ ਸੰਬੰਧਤ ਕਈ ਹੋਰਨਾਂ ਚੀਜ਼ਾਂ ਦੀ ਨਿਲਾਮੀ ਹੋਣ ਜਾ ਰਹੀ ਹੈ।

Date:2009-06-23 Time:00:03:27

ਸਿੱਖ ਜੱਥਾ ਲਾਹੌਰ ਰਵਾਨਾ

ਅੰਮ੍ਰਿਤਸਰ-ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਲਾਹੌਰ (ਪਾਕਿਸਤਾਨ) ਵਿਖੇ ਮਨਾਉਣ ਲਈ ਸ਼੍ਰੋਮਣੀ ਕਮੇਟੀ ਵਲੋਂ ਸ. ਬਲਦੇਵ ਸਿੰਘ ਐਮ. ਏ. ਮੈਂਬਰ ਸ਼੍ਰੋਮਣੀ ਕਮੇਟੀ ਦੀ ਅਗਵਾਈ ਹੇਠ ਸਿੱਖ ਯਾਤਰੂਆਂ ਦਾ ਜਥਾ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਤੋਂ ਪਾਕਿਸਤਾਨ ਲਈ ਰਵਾਨਾ ਹੋਇਆ।

Date:2009-06-23 Time:00:03:27

ਅੱਧ ਨੰਗੇ ਹੋਏ ਮਨਾਉਣ ਲੱਗੇ ਇੰਦਰਦੇਵ

ਇੰਦੌਰ, ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਵਿੱਚ ਮਾਨਸੂਨ ਆਉਣ ਵਿੱਚ ਦੇਰੀ ਹੋਣ ਦੇ ਕਾਰਣ ਹੁਣ ਟੂਣੇ ਟੋਟਕਿਆਂ ਦੁਆਰਾ ਵਰਖ਼ਾ ਕਰਵਾਉਣ ਦਾ ਦੌਰ ਸ਼ੁਰੂ ਹੋ ਗਿਆ ਹੈ। ਕੁੱਝ ਦਿਨ ਪਹਿਲਾਂ ਜਿਉਂਦੇ ਜਾਗਦੇ ਵਿਅਕਤੀ ਦੀ ਅਰਥੀ ਕੱਢਣ ਦੇ ਬਾਅਦ ਅੱਜ ਲੋਕਾਂ ਨੇ ਅੱਧ ਨੰਗੇ ਹੋਕੇ ਰੁੱਸੇ ਇੰਦਰਦੇਵ ਨੂੰ ਮਨਾਉਣ ਦਾ ਯਤਨ ਕੀਤਾ।

Date:2009-06-23 Time:00:03:27

ਸੰਤ ਲਾਲ ਸਾਈਂ ਨੇ ਕੀਤਾ ਆਤਮਸਮਰਪਣ

ਭੁਪਾਲ- ਬਲਾਤਕਾਰ ਦੇ ਆਰੋਪ ਦੇ ਬਾਅਦ ਪਿਛਲੇ ਕਰੀਬ ਅੱਠ ਮਹੀਨਿਆਂ ਤੋਂ ਫਰਾਰ ਵਿਵਾਦਿਤ ਸੰਤ ਲਾਲ ਸਾਈਂ ਨੇ ਅੱਜ ਸਵੇਰੇ ਭੁਪਾਲ ਦੇ ਮਹਿਲਾ ਥਾਣੇ ਵਿੱਚ ਆਤਮਸਮਰਪਣ ਕਰ ਦਿੱਤਾ।

Date:2009-06-23 Time:00:03:27

ਲਾਲਗੜ੍ਹ 'ਚ 22 ਪਿੰਡਾ ਨੂੰ ਕਰਵਾਇਆ ਮੁਕਤ

ਲਾਲਗੜ੍ਹ-ਸੁਰੱਖਿਆ ਬਲਾਂ ਨੇ ਲਾਲਗੜ੍ਹ ਦੇ 42 ਪਿੰਡਾਂ 'ਚੋਂ 22 ਨੂੰ ਮਾਓਵਾਦੀ ਸਮੱਰਥਤ ਆਦਿਵਾਸੀ ਅੰਦੋਲਣਕਾਰੀਆਂ ਤੋਂ ਮੁਕਤ ਕਰਵਾ ਲਿਆ ਹੈ ਅਤੇ ਹੁਣ ਆਪਣੀ ਹਾਲਤ ਦ੍ਰਿੜ ਕਰਨ 'ਚ ਜੁਟੇ ਹੋਏ ਹਨ।

Date:2009-06-23 Time:00:03:27

ਬਾਦਲ ਰੱਖਿਆ ਨੇ ਪੁੱਲ ਦਾ ਨੀਂਹ ਪੱਥਰ

ਮੁਕੇਰੀਆਂ -ਮੁਕੇਰੀਆਂ ਉਪ-ਮੰਡਲ ਦੇ ਪਿੰਡ ਧਨੋਆ ਵਿਖੇ ਦਰਿਆ ਬਿਆਸ ਉਪਰ ਪੈਂਦੇ ਧਨੋਆ ਪੱਤਣ ਉਪਰ ਬੇੜੀਆਂ ਦੇ ਪੁਲ ਦੀ ਥਾਂ ਪੱਕਾ ਪੁਲ ਬਣਾਉਣ ਵਾਸਤੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਅੱਜ ਨੀਂਹ ਪੱਥਰ ਰੱਖਿਆ ਗਿਆ|

Date:2009-06-23 Time:00:03:27


1   2  

page no.2

Select news date :

30 - 6 - 2009
29 - 6 - 2009
28 - 6 - 2009
27 - 6 - 2009
26 - 6 - 2009
25 - 6 - 2009
24 - 6 - 2009
23 - 6 - 2009
22 - 6 - 2009
21 - 6 - 2009
20 - 6 - 2009
19 - 6 - 2009
18 - 6 - 2009
17 - 6 - 2009
16 - 6 - 2009
15 - 6 - 2009
14 - 6 - 2009
13 - 6 - 2009
12 - 6 - 2009
11 - 6 - 2009
10 - 6 - 2009
9 - 6 - 2009
8 - 6 - 2009
7 - 6 - 2009
6 - 6 - 2009
5 - 6 - 2009
4 - 6 - 2009
3 - 6 - 2009
2 - 6 - 2009
1 - 6 - 2009