Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 23 - 6 - 2009

ਟੁੱਟੀ ਹਵੇਲੀ 'ਚ ਕਮਬਖਤ ਇਸ਼ਕ

ਇੱਕ ਫਿਲਮ ਬਣਾਉਣ ਲਈ ਕੀ-ਕੀ ਪਾਪੜ ਨਹੀਂ ਵੇਲਣੇ ਪੈਂਦੇ। ਕਈ ਵਾਰ ਇਹ ਲੋਕ ਜਾਨ ਮੁਸੀਬਤ 'ਚ ਪਾ ਕੇ ਫਿਲਮਾਂ ਸ਼ੂਟ ਕਰਦੇ ਹਨ। ਅਜਿਹਾ ਹੀ ਕੁਝ ਪਿਛਲੇ ਦਿਨੀਂ ਫਿਲਮ 'ਕਮਬਖਤ ਇਸ਼ਕ' ਦੀ ਯੁਨਿਟ ਨੇ ਕੀਤਾ। ਇਸ ਫਿਲਮ ਦੀ ਸ਼ੂਟਿੰਗ ਇਟਲੀ 'ਚ ਚੱਲ ਰਹੀ ਹੈ। ਉੱਥੇ ਫਿਲਮ ਦੇ ਕੁਝ ਹਿੱਸੇ ਇੱਕ ਪੁਰਾਣੀ ਹਵੇਲੀ ਵਿੱਚ ਸ਼ੂਟ ਕੀਤੇ ਜਾਣੇ ਸਨ, ਜਿਸ ਲਈ ਫਿਲਮ ਨਿਰਮਾਤਾ ਸਾਜਿਦ ਨਾਡੀਆਵਾਲਾ ਨੂੰ ਇੱਕ 300 ਸਾਲ ਪੁਰਾਣੀ ਹਵੇਲੀ ਪਸੰਦ ਆਈ। ਇਹ ਹਵੇਲੀ ਐਨੀ ਟੁੱਟੀ-ਫੁੱਟੀ ਸੀ ਕਿ ਇਸਦੇ ਮਾਲਿਕ ਨੇ ਉੱਥੇ ਸ਼ੂਟਿੰਗ ਦੀ ਪਰਮਿਸ਼ਨ ਦੇਣ ਤੋਂ ਇਨਕਾਰ ਕਰ ਦਿੱਤਾ। ਥੋੜੇ ਸਮੇਂ 'ਚ ਉਹ ਮੰਨ ਗਿਆ, ਪਰ ਇਹ ਵੀ ਜਤਾ ਦਿੱਤਾ ਕਿ ਇਸ ਹਵੇਲੀ ਵਿੱਚ ਸ਼ੂਟਿੰਗ ਦੇ ਦੌਰਾਨ ਕੋਈ ਵੀ ਦੁਰਘਟਨਾ ਹੋਈ, ਤਾਂ ਇਸਦੀ ਜਿੰਮੇਵਾਰੀ ਫਿਲਮਵਾਲਿਆਂ ਦੀ ਰਹੇਗੀ। ਸੰਭਲਦੇ-ਸੰਭਲਦੇ ਕੁਝ ਵੀ

Date:2009-06-23 Time:00:03:30

ਸ਼ਾਹਰੁਖ ਨੇ ਠੁਕਰਾਈ ਆਸ਼ੂਤੋਸ਼ ਦੀ ਫਿਲਮ

ਮਾਇਆਨਗਰੀ 'ਚ ਜਿੱਥੇ ਬਹੁਤ ਸਾਰੇ ਲੋਕ ਆਸ਼ੂਤੋਸ਼ ਗੋਵਾਰੀਕਰ ਵਰਗੇ ਨਿਰਦੇਸ਼ਕ ਨਾਲ ਕੰਮ ਕਰਨ ਲਈ ਉਤਾਵਲੇ ਹੋਣਗੇ, ਉੱਥੇ ਸ਼ਾਹਰੁਖ ਖਾਨ ਨੇ ਆਸ਼ੂਤੋਸ਼ ਨਾਲ ਕੰਮ ਕਰਨ ਤੋਂ ਸਾਫ਼ ਮਨਾ ਕਰ ਦਿੱਤਾ ਹੈ। ਦੱਸਦੇ ਹਨ ਕਿ ਆਸ਼ੂਤੋਸ਼ ਇੱਕ ਪੀਰੀਅਡ ਫਿਲਮ ਦਾ ਪ੍ਰਸਤਾਵ ਲੈ ਕੇ ਕਿੰਗ ਖਾਨ ਦੇ ਕੋਲ ਪਹੁੰਚੇ ਸਨ, ਪਰ ਫਿਲਮ 'ਸਵਦੇਸ਼' 'ਚ ਹੋਏ ਅਨੁਭਵ ਨੂੰ ਦੇਖਦੇ ਹੋਏ ਸ਼ਾਹਰੁਖ ਨੇ ਇਸ ਫਿਲਮ ਨੂੰ ਕਰਨ ਤੋਂ ਮਨਾ ਕਰ ਦਿੱਤਾ।

Date:2009-06-23 Time:00:03:30

ਭਲਾ ਕਿਉਂ ਨਰਾਜ ਹੋਵੇ ਕਰੀਨਾ?

ਇਸ ਗੱਲ ਦੀ ਚਰਚਾ ਹੈ ਕਿ ਕਰੀਨਾ ਕਪੂਰ ਆਪਣੇ ਬੁਆਏਫ੍ਰੈਂਡ ਸੈਫ ਅਲੀ ਖਾਨ ਨਾਲ ਨਰਾਜ ਹੈ। ਕਾਰਨ ਕੀ ਹੈ? ਸੈਫ ਨੇ ਫਿਲਮ 'ਲਵ ਆਜ ਕੱਲ੍ਹ' ਵਿੱਚ ਦੀਪਿਕਾ ਦਾ ਚੁੰਬਨ ਲਿਆ ਹੈ। ਪਰ ਕਰੀਨਾ ਨਾਲ ਜੁੜੇ ਲੋਕਾਂ ਦੇ ਅਨੁਸਾਰ ਇਸ ਤਰ੍ਹਾਂ ਦੀ ਗੱਲ 'ਚ ਕੋਈ ਦਮ ਨਹੀਂ ਹੈ। ਕਰੀਨਾ ਉਸ ਪਰਿਵਾਰ ਤੋਂ ਹੈ, ਜਿਸਦਾ ਹਰ ਮੈਂਬਰ ਫਿਲਮਾਂ ਨਾਲ ਜੁੜਿਆ ਹੋਇਆ ਹੈ। ਉਹ ਭਲਾ ਸਕ੍ਰੀਨ 'ਤੇ ਦਿਖਾਏ ਜਾਣ ਵਾਲੇ ਚੁੰਬਨ ਦ੍ਰਿਸ਼ਾਂ ਤੋਂ ਕਿਉਂ ਨਰਾਜ ਹੋਵੇਗੀ। ਖ਼ਬਰ ਹੈ ਕਿ ਉਹਨਾਂ ਦੀ ਆਉਣ ਵਾਲੀ ਫਿਲਮ 'ਕਮਬਖਤ ਇਸ਼ਕ' ਵਿੱਚ ਉਹਨਾਂ ਨੇ ਅਕਸ਼ੈ ਕੁਮਾਰ ਨੂੰ ਚੁੰਬਨ ਦਿੱਤਾ ਹੈ। ਜਦੋਂ ਕਰੀਨਾ ਅਜਿਹਾ ਕਰ ਸਕਦੀ ਹੈ ਤਾਂ ਭਲਾ ਸੈਫ ਨੂੰ ਉਹ ਕਿਉਂ ਰੋਕੇਗੀ??

Date:2009-06-23 Time:00:03:30

ਖੁੱਲ੍ਹ ਗਿਆ ਭੇਦ

ਹੁਣ ਕਿਤੇ ਜਾ ਕੇ ਇੱਕ ਪੁਰਾਣਾ ਭੇਦ ਖੁੱਲ੍ਹਿਆ ਹੈ। ਬਾਲੀਵੁੱਡ ਸੁੰਦਰੀ ਪ੍ਰੀਤੀ ਜਿੰਟਾ ਅਤੇ ਨੇਸ ਵਾਡੀਆ ਵਿਚਕਾਰ ਦੂਰੀ ਵਧਣ ਦਾ ਕਾਰਨ ਚਰਚਾ 'ਚ ਆਉਣ ਲੱਗਿਆ ਹੈ। ਦੋਵਾਂ ਨਾਲ ਜੁੜੇ ਸੂਤਰ ਦੱਸਦੇ ਹਨ ਕਿ ਉਦਯੋਗਪਤੀ ਨੇਸ ਵਾਡੀਆ ਨਹੀਂ ਚਾਹੁੰਦੇ ਸਨ ਕਿ ਵਿਆਹ ਤੋਂ ਬਾਅਦ ਪ੍ਰੀਤੀ ਫਿਲਮਾਂ 'ਚ ਕੰਮ ਕਰੇ, ਜਦੋਂ ਕਿ ਪ੍ਰੀਤੀ ਨੂੰ ਇਹ ਸ਼ਰਨ ਮੰਜੂਰ ਨਹੀਂ ਸੀ। ਉਹ ਵਿਆਹ ਤੋਂ ਬਾਅਦ ਵੀ ਫਿਲਮਾਂ 'ਚ ਬਣੀ ਰਹਿਣਾ ਚਾਹੁੰਦੀ ਸੀ। ਦੱਸਦੇ ਹਨ ਕਿ ਇਸੇ ਮਸਲੇ 'ਤੇ ਦੋਵੇਂ ਸਹਿਮਤ ਨਹੀਂ ਹੋ ਸਕੇ ਅਤੇ ਆਖੀਰ 'ਚ ਉਹਨਾਂ ਨੇ ਆਪਣੇ-ਆਪਣੇ ਰਾਹਾਂ 'ਤੇ ਜਾਣ ਦਾ ਫੈਸਲਾ ਕੀਤਾ।

Date:2009-06-23 Time:00:03:30

ਨਜ਼ਰ ਆਵੇਗੀ ਉਦੈ-ਪ੍ਰਿਅੰਕਾ ਦੀ ਜੋੜੀ

ਮਾਇਆਨਗਰੀ ਸੁੰਦਰੀ ਪ੍ਰਿਅੰਕਾ ਚੋਪੜਾ ਨੇ 'ਪਿਆਰ ਇੰਪਾਸੀਬਲ' ਨਾਮ ਦੀ ਫਿਲਮ ਸਾਈਨ ਕੀਤੀ ਹੈ, ਜੋ ਕਿ ਉੱਘੇ ਯਸ਼ਰਾਜ ਘਰਾਣੇ ਦੀ ਫਿਲਮ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਆਪਣੇ ਫਿਲਮੀ ਜੀਵਨ ਵਿੱਚ ਉਹ ਪਹਿਲੀ ਵਾਰ ਯਸ਼ਰਾਜ ਬੈਨਰ ਦੀ ਫਿਲਮ 'ਚ ਨਜ਼ਰ ਆਵੇਗੀ। ਪ੍ਰਿਅੰਕਾ ਦਾ ਕਹਿਣਾ ਹੈ ਕਿ ਫਿਲਮ ਉਹਨਾਂ ਨੇ ਸਕ੍ਰਿਪਟ ਦੇ ਕਾਰਨ ਸਾਈਨ ਕੀਤੀ ਹੈ। ਹੁਣ ਇਹ ਵੀ ਦੱਸ ਹੀ ਦਿੰਦੇ ਹਾਂ ਕਿ ਫਿਲਮ ਦੀ ਸਕ੍ਰਿਪਟ ਉਦੈ ਚੋਪੜਾ ਨੇ ਲਿਖੀ ਹੈ। ਉਹ ਹੀ ਇਸ ਫਿਲਮ ਵਿੱਚ ਹੀਰੋ ਦਾ ਰੋਲ ਵੀ ਕਰ ਰਹੇ ਹਨ। ਪ੍ਰਿਅੰਕਾ ਦਾ ਕਹਿਣਾ ਹੈ ਕਿ ਫਿਲਮ ਦੀ ਸਕ੍ਰਿਪਟ ਬਹੁਤ ਚੰਗੀ ਹੈ। ਐਨੀ ਚੰਗੀ ਹੈ ਕਿ ਉਹ ਇਸ ਨੂੰ ਸੁਣਦੇ ਹੀ ਖੁਸ਼ ਹੋ ਗਈ।

Date:2009-06-23 Time:00:03:30

ਸੂਰਤ ਸੇਜ ਦਾ ਨਿਰਯਾਤ ਵੱਧਿਆ

ਮੁੰਬਈ-ਕੌਮਾਂਤਰੀ ਆਰਥਿਕ ਮੰਦੀ ਦੇ ਬਾਵਜੂਦ ਨਿੱਜੀ ਖੇਤਰ ਦੁਆਰਾ ਵਿਕਸਿਤ ਅਤੇ ਸੰਚਾਲਿਤ ਦੇਸ਼ ਦੇ ਪਹਿਲੇ ਵਿਸ਼ੇਸ਼ ਆਰਥਿਕ ਖੇਤਰ 'ਸੇਜ' ਸੂਰਤ ਨੇ ਪਿਛਲੇ ਵਿੱਤ ਵਰ੍ਹੇ ਵਿੱਚ ਨਿਰਯਾਤ ਦੇ ਪੱਧਰ ਉੱਤੇ 21 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਹੈ।

Date:2009-06-23 Time:00:03:28

ਪਾਕਿਸਤਾਨ 'ਚ ਸਰਬਜੀਤ ਮਾਮਲੇ ਦੀ ਸੁਣਵਾਈ ਬੁੱਧਵਾਰ ਨੂੰ

ਇਸਲਾਮਾਬਾਦ-ਪਾਕਿਸਤਾਨ ਦੇ ਸੁਪ੍ਰੀਮ ਕੋਰਟ ਨੇ ਭਾਰਤੀ ਕੈਦੀ ਸਰਬਜੀਤ ਸਿੰਘ ਦੀ ਫਾਂਸੀ ਨੂੰ ਚੁਣੌਤੀ ਦੇਣ ਵਾਲੇ ਇੱਕ ਮਾਮਲੇ ਦੀ ਸੁਣਵਾਈ ਉਸ ਦੇ ਵਕੀਲ ਦੇ ਅਦਾਲਤ 'ਚ ਮੌਜੂਦ ਨਾ ਰਹਿਣ ਕਾਰਣ ਬੁੱਧਵਾਰ ਤੱਕ ਲਈ ਸਥੱਗਿਤ ਕਰ ਦਿੱਤੀ ਹੈ।

Date:2009-06-23 Time:00:03:28

ਬ੍ਰਿਟੇਨ ਭਾਰਤ ਦਾ ਕਾਰੋਬਾਰ ਵੱਧੇਗਾ

ਨਵੀਂ ਦਿੱਲੀ- ਭਾਰਤੀ ਉਦਯੋਗ ਸੰਘ (ਸੀਆਈਆਈ) ਨੇ ਕਿਹਾ ਹੈ ਕਿ ਭਾਰਤ ਅਤੇ ਬ੍ਰਿਟੇਨ ਦੇ ਵਿਚਾਲੇ 2015 ਤੱਕ ਦੁਪਾਸੜ ਵਪਾਰ 40 ਅਰਬ ਡਾਲਰ ਦੀ ਸੀਮਾ ਪਾਰ ਕਰ ਜਾਵੇਗਾ। ਸੀਆਈਆਈ ਬ੍ਰਿਟੇਨ ਵਿੱਚ 21 ਤੋਂ 23 ਜੂਨ ਤੱਕ ਸੀਆਈਆਈ ਇੰਡੀਆ ਬਿਜ਼ਨਸ ਫੋਰਮ ਦਾ ਆਯੋਜਨ ਕਰ ਰਿਹਾ ਹੈ।

Date:2009-06-23 Time:00:03:28

ਅਮਰਨਾਥ ਤੀਰਥ ਯਾਤਰੀਆਂ ਪੰਜਵਾਂ ਜੱਥਾ ਰਵਾਨਾ

ਜੰਮੂ-ਜੰਮੂ-ਕਸ਼ਮੀਰ 'ਚ ਪਵਿੱਤਰ ਅਮਰਨਾਥ ਗੁਫ਼ਾ 'ਚ ਬਣੇ ਕੁਦਰਤੀ ਹਿਮ ਸ਼ਿਵਲਿੰਗ ਦੇ ਦਰਸ਼ਨ ਲਈ 1703 ਸ਼ਰਧਾਲੂਆਂ ਦਾ ਪੰਜਵਾਂ ਦਾ ਜੱਥਾ ਇੱਥੇ ਸਥਿੱਤ ਯਾਤਰੀ ਭਵਨ ਤੋਂ ਅੱਜ ਸਖਤ ਸੁਰੱਖਿਆ ਵਿੱਚ ਰਵਾਨਾ ਹੋ ਗਿਆ।

Date:2009-06-23 Time:00:03:28

ਨਵੀਂ ਬਾਈਕ ਲੈਕੇ ਆ ਰਿਹਾ ਯਾਮਹਾ

ਨਵੀਂ ਦਿੱਲੀ-ਦੋਟਾਇਰਾ ਵਾਹਨ ਨਿਰਮਾਤਾ ਕੰਪਨੀ ਇੰਡੀਆ ਯਾਮਹਾ ਮੋਟਰ ਲਿਮੀਟੇਡ ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਨਵੀਂ ਮੋਟਰਸਾਈਕਲ ਲਾਂਚ ਕਰੇਗੀ। ਕੰਪਨੀ ਦੇ ਉਤਪਾਦਨ ਪ੍ਰਮੁੱਖ ਅਤੇ ਬ੍ਰਾਂਡ ਪ੍ਰਬੰਧ ਸੰਜੇ ਤ੍ਰਿਪਾਠੀ ਨੇ ਯੂਨੀਵਾਰਤਾ ਨੂੰ ਦੱਸਿਆ ਕਿ ਕੰਪਨੀ ਛੇ ਜੁਲਾਈ ਨੂੰ ਨਵੀਂ ਮੋਟਰਸਾਈਕਲ ਲਾਂਚ ਕਰੇਗੀ

Date:2009-06-23 Time:00:03:28

ਹੁੱਡਾ ਨੇ ਸਾਇਨਾ ਨੂੰ ਦਿੱਤੀ ਜਿੱਤਣ 'ਤੇ ਵਧਾਈ

ਚੰਡੀਗੜ੍ਹ-ਹਰਿਆਣਾ ਦੇ ਮੁੱਖਮੰਤਰੀ ਭੁਪਿੰਦਰ ਸਿੰਘ ਹੁਡਾ ਨੇ ਭਾਰਤੀ ਬੈਡਮਿੰਟਨ ਦੀ ਸਨਸਨੀ ਸਾਇਨਾ ਨੇਹਵਾਲ ਨੂੰ ਇੰਡੋਨੇਸ਼ੀਆ 'ਚ ਸੁਪਰ ਸੀਰੀਜ਼ ਜਿੱਤਣ 'ਤੇ ਵਧਾਈ ਦਿੱਤੀ ਹੈ।

Date:2009-06-23 Time:00:03:28

ਐਸਬੀਆਈ ਦੀਆਂ 467 ਸ਼ਾਖਾਵਾਂ 'ਚ ਹੜਤਾਲ

ਭੋਪਾਲ-ਸਟੇਟ ਬੈਂਕ ਆਫ਼ ਇੰਦੌਰ ਦੇ ਭਾਰਤੀ ਸਟੇਟ ਬੈਂਕ 'ਚ ਸਮਝੌਤੇ ਦੇ ਪ੍ਰਸਤਾਵ ਨੂੰ ਬਹੁਮਤ ਨਾਲ ਲਾਗੂ ਕੀਤੇ ਜਾਣ ਦੇ ਵਿਰੋਧ 'ਚ ਅੱਜ ਸਟੇਟ ਬੈਂਕ ਆਫ਼ ਇੰਦੌਰ ਦੀ ਮੱਧਪ੍ਰਦੇਸ਼ ਸਮੇਤ ਦੇਸ਼ ਭਰ ਦੀਆਂ ਸਾਰੀਆਂ 467 ਸ਼ਾਖਾਵਾਂ 'ਚ ਹੜਤਾਲ ਰਹੀ।

Date:2009-06-23 Time:00:03:28

ਲੋਕ ਲੁਭਾਊ ਹੋਵੇਗਾ ਬਜਟ : ਮੋਂਟੇਕ

ਨਵੀਂ ਦਿੱਲੀ - ਯੋਜਨਾ ਆਯੋਗ ਦੇ ਉਪ ਪ੍ਰਧਾਨ ਮੋਂਟੇਕ ਸਿੰਘ ਆਹਲੂਵਾਲੀਆ ਨੇ ਕਿਹਾ ਹੈ ਕਿ ਨਵੀਂ ਸੰਪ੍ਰਗ ਸਰਕਾਰ ਵੱਲੋਂ ਪੇਸ਼ ਕੀਤਾ ਜਾਣ ਵਾਲਾ ਪਹਿਲਾ ਬਜਟ ਲੋਕ ਲੁਭਾਊ ਹੋਵੇਗਾ।

Date:2009-06-23 Time:00:03:28

ਅਮਰਨਾਥ ਯਾਤਰਾ ਮਾਰਗ 'ਤੇ ਆਈਈਡੀ ਕ੍ਰਿਆਹੀਣ

ਜੰਮੂ - ਸੈਨਾ ਨੇ ਅਮਰਨਾਥ ਯਾਤਰਾ ਮਾਰਗ ਨੂੰ ਨਿਸ਼ਾਨਾ ਬਨਾਉਣ ਦੀ ਅੱਤਵਾਦੀਆਂ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਅਤੇ ਇੱਥੋਂ 155 ਕਿਲੋਮੀਟਰ ਦੂਰ ਪੰਥਾਲ ਵਿਚ ਜੰਮੂ-ਕਸ਼ਮੀਰ ਰਾਸ਼ਟਰੀ ਰਾਜਮਾਰਗ ਉੱਪਰ ਆਈਈਡੀ ਨੂੰ ਕ੍ਰਿਆਹੀਣ ਕਰ ਦਿੱਤਾ।

Date:2009-06-23 Time:00:03:28

ਕਿਸਾਨਾਂ ਨੂੰ ਡੀਜ਼ਲ 'ਤੇ ਸਬਸਿਡੀ ਦੇਣ ਦਾ ਫ਼ੈਸਲਾ

ਪਟਨਾ-ਬਿਹਾਰ ਦੇ ਮੁੱਖਮੰਤਰੀ ਨੀਤਿਸ਼ ਕੁਮਾਰ ਨੇ ਮਾਨਸੂਨ ਦੀ ਬਰਸਾਤ ਨਾ ਹੋਣ ਨਾਲ ਉਤਪੰਨ ਸਥਿਤੀ ਨਾਲ ਨਿਪਟਣ ਲਈ ਸਾਰੇ ਵਿਭਾਗਾਂ ਨੂੰ ਅਚਾਨਕ ਯੋਜਨਾ ਬਨਾਉਣ ਅਤੇ ਕਿਸਾਨਾਂ ਨੂੰ ਸਿੰਚਾਈ ਲਈ ਡੀਜ਼ਲ ਖਰੀਦ 'ਤੇ ਸਬਸਿਡੀ ਦੇਣ ਦਾ ਨਿਰਦੇਸ਼ ਦਿੱਤਾ ਹੈ।

Date:2009-06-23 Time:00:03:28

ਸੈਨਿਕਾਂ ਦੇ ਕਾਫ਼ਲੇ 'ਤੇ ਹਮਲਾ,ਤਿੰਨ ਮਰੇ

ਕੰਧਾਰ-ਅਫ਼ਗਾਨਿਸਤਾਨ ਦੇ ਕੰਧਾਰ ਪ੍ਰਾਂਤ 'ਚ ਸੋਮਵਾਰ ਨੂੰ ਇੱਕ ਆਤਮਘਾਤੀ ਹਮਲਾਵਰ ਨੇ ਸੈਨਿਕਾਂ ਦੇ ਕਾਫ਼ਲੇ 'ਤੇ ਕਾਰ ਨੂੰ ਟੱਕਰ ਮਾਰ ਦਿੱਤੀ,ਜਿਸ ਵਿੱਚ ਤਿੰਨ ਸੈਨਿਕਾਂ ਦੀ ਮੌਤ ਹੋ ਗਈ ਅਤੇ ਦੋ ਪੈਦਲ ਯਾਤਰੀਆਂ ਦੇ ਇਲਾਵਾ ਪੰਜ ਸੈਨਿਕ ਜ਼ਖਮੀ ਹੋ ਗਏ।

Date:2009-06-23 Time:00:03:28

ਤਾਨਾਸ਼ਾਹਾਂ ਨੂੰ ਸਮੱਰਥਨ ਦਿੰਦਾ ਹੈ ਅਮਰੀਕਾ:ਜ਼ਰਦਾਰੀ

ਵਾਸ਼ਿੰਗਟਨ-ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਆਰੋਪ ਲਗਾਇਆ ਹੈ ਕਿ ਪੱਛਮੀ ਦੇਸ਼ ਵਿਸ਼ੇਸ ਕਰ ਅਮਰੀਕਾ ਨੇ ਕੁੱਝ ਸਵਾਰਥ ਅਤੇ ਹਿੱਤ ਲਈ ਫਿਲੀਪੀਂਜ਼,ਇਰਾਨ ਅਤੇ ਪਾਕਿਸਤਾਨ 'ਚ ਤਾਨਾਸ਼ਾਹਾਂ ਦੀ ਮਦਦ ਕੀਤੀ।

Date:2009-06-23 Time:00:03:28

ਸਲੇਮ ਮਾਮਲੇ 'ਚ ਪੰਜ ਗਵਾਹਾਂ ਦੇ ਬਿਆਨ ਦਰਜ਼

ਭੋਪਾਲ-ਅੰਡਰਵੱਰਲਡ ਸਰਗਨਾ ਅਬੂ ਸਲੇਮ ਦੇ ਫ਼ਰਜ਼ੀ ਪਾਸਪੋਰਟ ਨਾਲ ਜੁੜੇ ਅਪਰਾਧਕ ਮਾਮਲੇ 'ਚ ਅੱਜ ਇੱਥੇ ਮੁੱਖ ਨਿਆਇਕ ਦੰਡਾ ਅਧਿਕਾਰੀ ਦੀ ਅਦਾਲਤ 'ਚ ਪੰਜ ਗਵਾਹਾਂ ਦੇ ਬਿਆਨ ਦਰ ਜ਼ ਹੋਏ।ਇਸ ਮੌਕੇ 'ਤੇ ਸਲੇਮ ਵੀ ਅਦਾਲਤ 'ਚ ਮੌਜੂਦ ਸੀ।

Date:2009-06-23 Time:00:03:28

ਭਾਰਤੀ ਕੰਪਨੀਆਂ ਯੂਰੋਪ 'ਚ ਨਿਵੇਸ਼ ਨੂੰ ਤਿਆਰ:ਫਿੱਕੀ

ਨਵੀਂ ਦਿੱਲੀ-ਉਦਯੋਗ ਮੰਡਲ ਫਿੱਕੀ ਦਾ ਕਹਿਣਾ ਹੈ ਕਿ ਭਾਰਤੀ ਕੰਪਨੀਆਂ ਵੈਸ਼ਵਿਕ ਮੰਦੀ ਤੋਂ ਬੁਰ੍ਹੀ ਤਰ੍ਹਾਂ ਆਹਤ ਯੂਰੋਪੀ ਬਜ਼ਾਰ 'ਚ ਅਗਲੇ ਛੇ ਤੋਂ 12 ਮਹੀਨੇ ਦੌਰਾਨ ਅਧਿਗ੍ਰਹਿਣ ਦੇ ਰੂਪ 'ਚ ਵੱਡਾ ਨਿਵੇਸ਼ ਕਰਨ ਦੀ ਇੱਛੁਕ ਹੈ।

Date:2009-06-23 Time:00:03:28

ਸੱਤਿਅਮ ਕੰਪਿਊਟਰ 'ਤੇ ਲੱਗੇਗਾ ਮਹਿੰਦਰਾ ਲੋਗੋ

ਹੈਦਰਾਬਾਦ-ਦੇਸ਼ ਦੇ ਸਭ ਤੋਂ ਵੱਡੇ ਕਾਰਪੋਰੇਟ ਘੋਟਾਲੇ 'ਚ ਫੱਸੀ ਸੂਚਨਾ ਉਦਯੋਗਿਕੀ ਕੰਪਨੀ ਸੱਤਿਅਮ ਕੰਪਿਊਟਰ ਸਰਵਿਸਜ਼ ਲਿਮਿਟੇਡ ਹੁਣ ਮਹਿੰਦਰਾ ਸੱਤਿਅਮ ਦੇ ਨਾਮ ਨਾਲ ਜਾਣੀ ਜਾਵੇਗੀ।

Date:2009-06-23 Time:00:03:28

ਰੁਪੱਈਆ 50 ਪੈਸੇ ਟੁੱਟਿਆ

ਮੁੰਬਈ-ਸ਼ੇਅਰ ਬਜ਼ਾਰਾਂ 'ਚ ਗਿਰਾਵਟ ਅਤੇ ਡਾਲਰ ਦੇ ਅੰਤਰਰਾਸ਼ਟਰੀ ਸਤਰ 'ਤੇ ਮਜ਼ਬੂਤ ਹੋਣ ਨਾਲ ਅੰਤਰਬੈਂਕਿੰਗ ਮੁਦਰਾ ਬਜ਼ਾਰ 'ਚ ਰੁਪੱਈਆ ਅੱਜ 50 ਪੈਸੇ ਟੁੱਟਦੇ ਹੋਏ 48.61 ਰੁੱਪਏ ਪ੍ਰਤਿ ਡਾਲਰ 'ਤੇ ਬੰਦ ਹੋਇਆ।

Date:2009-06-23 Time:00:03:28

ਬਰਜ਼ਰ ਪੇਂਟਸ ਦਾ ਸ਼ੁੱਧ ਲਾਭ ਘੱਟਿਆ

ਕਲਕੱਤਾ-ਬਰਜਰ ਪੇਂਟਸ ਇੰਡੀਆ ਲਿਮਿਟੇਡ ਦੇ ਵਿੱਤੀ ਸਾਲ 2008-09 'ਚ ਕਾਰੋਬਾਰ 'ਚ 12 ਪ੍ਰਤਿਸ਼ਤ ਤੋਂ ਜ਼ਿਆਦਾ ਦੇ ਵਾਧਾ ਹੋਣ ਦੇ ਬਾਵਜੂਦ ਸ਼ੁੱਧ ਲਾਭ ਇਸ ਨੂੰ ਪਿੱਛਲੇ ਸਾਲ 'ਚ 92 ਕਰੋੜ ਰੁੱਪਏ ਤੋਂ ਘੱਟਕੇ 88.7 ਕਰੋੜ 'ਤੇ ਆ ਗਿਆ।

Date:2009-06-23 Time:00:03:28

ਬਾਦਲ ਰੱਖਿਆ ਨੇ ਪੁੱਲ ਦਾ ਨੀਂਹ ਪੱਥਰ

ਮੁਕੇਰੀਆਂ -ਮੁਕੇਰੀਆਂ ਉਪ-ਮੰਡਲ ਦੇ ਪਿੰਡ ਧਨੋਆ ਵਿਖੇ ਦਰਿਆ ਬਿਆਸ ਉਪਰ ਪੈਂਦੇ ਧਨੋਆ ਪੱਤਣ ਉਪਰ ਬੇੜੀਆਂ ਦੇ ਪੁਲ ਦੀ ਥਾਂ ਪੱਕਾ ਪੁਲ ਬਣਾਉਣ ਵਾਸਤੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਅੱਜ ਨੀਂਹ ਪੱਥਰ ਰੱਖਿਆ ਗਿਆ|

Date:2009-06-23 Time:00:03:28

ਅਕਸ਼ੈ ਕੁਮਾਰ : ਐਕਸ਼ਨ ਫਿਲਮਾਂ ਵੱਲ!

ਅਕਸ਼ੈ ਕੁਮਾਰ ਦੀਆਂ ਕੁਝ ਫਿਲਮਾਂ ਅਸਫ਼ਲ ਹੋ ਗਈਆਂ ਹਨ ਅਤੇ ਇੱਕ ਸਫ਼ਲ ਫਿਲਮ ਦੀ ਉਹਨਾਂ ਨੂੰ ਸਖ਼ਤ ਲੋੜ ਹੈ। ਸਾਰੀਆਂ ਉਮੀਦਾਂ 'ਕਮਬਖਤ ਇਸ਼ਕ' 'ਤੇ ਟਿਕੀਆਂ ਹੋਈਆਂ ਹਨ, ਜੋ 3 ਜੁਲਾਈ ਨੂੰ ਪ੍ਰਦਰਸ਼ਿਤ ਹੋ ਰਹੀ ਹੈ। ਕੁਝ ਸਾਲ ਪਹਿਲਾਂ ਅਕਸ਼ੈ ਐਕਸ਼ਨ ਹੀਰੋ ਮੰਨੇ ਜਾਂਦੇ ਸਨ। ਉਹਨਾਂ ਦੀਆਂ ਕਈ ਐਕਸ਼ਨ ਫਿਲਮਾਂ ਨੇ ਬਾਕਸ ਆਫਿਸ 'ਤੇ ਚੰਗੀ ਸਫ਼ਲਤਾ ਹਾਸਿਲ ਕੀਤੀ। ਅਕਸ਼ੈ ਹੁਣ ਐਕਸ਼ਨ ਫਿਲਮਾਂ ਵੱਲ ਪਰਤਣਾ ਚਾਹੁੰਦੇ ਹਨ ਤਾਂ ਕਿ ਇੱਕ ਵਾਰ ਫਿਰ ਸਫਲਤਾ ਉਹਨਾਂ ਦੇ ਕਦਮ ਚੁੰਮੇ।

Date:2009-06-23 Time:00:03:27

ਗੁੜ ਦਾ ਇਸਤੇਮਾਲ ਕਰਦੀ ਹੈ ਅਸੀਨ

ਖੰਡ ਨਹੀਂ, ਗੁੜ ਦਾ ਇਸਤੇਮਾਲ ਕਰੋ। ਦਵਾਈਆਂ ਵੀ ਵਿਦੇਸ਼ੀ ਨਹੀਂ, ਸ਼ੁੱਧ ਦੇਸੀ ਹੀ ਚਾਹੀਦੀਆਂ ਹਨ, ਮਤਲਬ ਅੰਗਰੇਜੀ ਦਵਾਈਆਂ ਦਾ ਚੱਕਰ ਖਤਮ। ਚੰਗਾ ਹੋਣਾ ਹੈ ਤਾਂ ਆਯੁਰਵੈਦਿਕ ਦਵਾਈਆਂ ਲਉ, ਭਲਾ ਠੀਕ ਹੋਣ 'ਚ ਥੋੜਾ ਸਮਾਂ ਲੱਗੇ। ਪਿਛਲੇ ਦਿਨੀਂ ਅਸੀਨ ਦੇ ਪੈਰ 'ਚ ਸੱਟ ਕੀ ਲੱਗੀ, ਉਹਨਾਂ ਬਾਰੇ ਕਈ ਨਵੀਆਂ ਗੱਲਾਂ ਪਤਾ ਲੱਗੀਆਂ। ਥੋੜੇ ਸਮੇਂ 'ਚ ਹੀ ਹਿੰਦੀ ਸਿਨੇਮਾ 'ਚ ਨਾਮ ਕਮਾ ਲੈਣ ਵਾਲੀ ਦੱਖਣ ਭਾਰਤੀ ਅਭਿਨੇਤਰੀ ਅਸੀਨ ਸਥਾਨੀ ਮਾਰਸ਼ਲ ਆਰਟਸ ਕਲਾਰੀਪਅੱਟੂ ਦਾ ਅਭਿਆਸ ਕਰਦੇ ਸਮੇਂ ਡਿੱਗ ਪਈ। ਡਿੱਗੀ ਵੀ ਇਸ ਤਰ੍ਹਾਂ ਕਿ ਪੈਰ ਸੁੱਜ ਗਿਆ। ਹੁਣ ਉਹ ਇਸਦਾ ਇਲਾਜ ਕਰਾ ਰਹੀ ਹੈ, ਉਹ ਵੀ ਆਯੁਰਵੈਦਿਕ ਤਰੀਕੇ ਨਾਲ। ਪੈਰ ਦੀ ਸੱਟ ਦੇ ਬਹਾਨੇ ਹੀ ਇਹ ਪਤਾ ਲੱਗਿਆ ਕਿ ਉਹ ਅੰਗਰੇਜੀ ਦਵਾਈਆਂ 'ਚ ਵਿਸ਼ਵਾਸ ਨਹੀਂ ਕਰਦੀ ਹੈ, ਨਾ ਹੀ ਇੱਧਰ-ਉੱਧਰ ਦੀਆਂ ਚ

Date:2009-06-23 Time:00:03:27


1   2  

page no.1

Select news date :

30 - 6 - 2009
29 - 6 - 2009
28 - 6 - 2009
27 - 6 - 2009
26 - 6 - 2009
25 - 6 - 2009
24 - 6 - 2009
23 - 6 - 2009
22 - 6 - 2009
21 - 6 - 2009
20 - 6 - 2009
19 - 6 - 2009
18 - 6 - 2009
17 - 6 - 2009
16 - 6 - 2009
15 - 6 - 2009
14 - 6 - 2009
13 - 6 - 2009
12 - 6 - 2009
11 - 6 - 2009
10 - 6 - 2009
9 - 6 - 2009
8 - 6 - 2009
7 - 6 - 2009
6 - 6 - 2009
5 - 6 - 2009
4 - 6 - 2009
3 - 6 - 2009
2 - 6 - 2009
1 - 6 - 2009