Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 20 - 6 - 2009

ਪੈਸੇ ਲਈ ਫਿਲਮਾਂ ਨਹੀਂ ਕਰਾਂਗੀ: ਕੈਟਰੀਨਾ

ਆਪਣੀ ਖੂਬਸੂਰਤੀ ਅਤੇ ਅਭਿਨੈ ਸਮਰੱਥਾ ਦੇ ਬਲ 'ਤੇ ਬਾਲੀਵੁੱਡ ਵਿੱਚ ਆਪਣਾ ਇੱਕ ਅਲੱਗ ਮੁਕਾਮ ਬਣਾਉਣ ਵਾਲੀ ਅਭਿਨੇਤਰੀ ਕੈਟਰੀਨਾ ਕੈਫ ਦਾ ਕਹਿਣਾ ਹੈ ਕਿ ਉਹ ਸਿਰਫ਼ ਧੰਨ ਲਈ ਕਦੇ ਫਿਲਮਾਂ ਨਹੀਂ ਕਰੇਗੀ। ਆਪਣੇ ਸੱਤ ਭੈਣਾਂ ਦੇ ਪਰਿਵਾਰ ਦੀ ਇੱਕਲੌਤੀ ਕਮਾਊ ਮੈਂਬਰ 24 ਸਾਲਾ ਅਭਿਨੇਤਰੀ ਨੇ ਕਿਹਾ ਹੈ ਕਿ ਅਜਿਹਾ ਵੀ ਸਮਾਂ ਆਉਂਦਾ ਹੈ ਜਦੋਂ ਉਹਨਾਂ ਦੀ ਪੈਸਿਆਂ ਦੀ ਲੋੜ ਹੁੰਦੀ ਹੈ ਅਤੇ ਉਹਨਾਂ ਕੋਲ ਕਿਸੇ ਫਿਲਮ ਦਾ ਪ੍ਰਸਤਾਵ ਆਉਂਦਾ ਹੈ।

Date:2009-06-20 Time:00:07:31

ਅਕਸ਼ੈ ਨੂੰ ਮਿਲੀ 31 ਕਰੋੜ ਦੀ ਫਿਲਮ

ਸਮਾਂ ਕਿਹੋ ਜਿਹੀ ਵੀ ਚੱਲ ਰਿਹਾ ਹੋਵੇ, ਫਿਲਮੀ ਦੁਨੀਆ ਦੇ ਕੁਝ ਹਿੱਸਿਆਂ 'ਚ ਹਮੇਸ਼ਾ ਕੁਝ ਨਵਾਂ ਚੱਲਦਾ ਰਹਿੰਦਾ ਹੈ। ਹਾਲ ਹੀ 'ਚ ਇਸ ਖ਼ਬਰ ਨੇ ਦੇਸ਼ 'ਚ ਮੰਦੀ ਦੀ ਚਰਚਾ ਕਰਨ ਵਾਲਿਆਂ ਨੂੰ ਹੋਸ਼ 'ਚ ਲਿਆ ਦਿੱਤਾ ਹੋਵੇਗਾ ਕਿ ਅਕਸ਼ੈ ਕੁਮਾਰ ਨੂੰ ਇੱਕ ਫਿਲਮ ਲਈ 31 ਕਰੋੜ ਰੁਪਇਆਂ 'ਚ ਸਾਈਨ ਕੀਤਾ ਗਿਆ ਹੈ। ਵੈਸੇ ਇਸ ਖ਼ਬਰ ਤੋਂ ਬਾਅਦ ਬਾਲੀਵੁੱਡ ਵਿੱਚ ਚਰਚਾ ਦਾ ਦੌਰ ਚੱਲ ਰਿਹਾ ਹੈ। ਫਿਲਮ ਟ੍ਰੇਡ ਨਾਲ ਜੁੜੇ ਸੂਤਰਾਂ ਅਨੁਸਾਰ ਮੰਦੀ ਦੇ ਇਸ ਦੌਰ 'ਚ ਅੱਕੀ ਨੂੰ ਐਨੀ ਵੱਡੀ ਰਕਮ ਦੇਣਾ ਸੱਚ ਮੁੱਚ ਹੈਰਾਨੀਜਨਕ ਹੈ।

Date:2009-06-20 Time:00:07:31

ਜਾਨ ਨੇ ਪੜ੍ਹਿਆ ਕੁਰਾਨ

ਸਾਡੇ ਫਿਲਮੀ ਕਲਾਕਾਰਾਂ 'ਚ ਅੱਜ ਕੱਲ੍ਹ ਅਸਲੀਅਤ ਦੇ ਨੇੜੇ ਜਾ ਕੇ ਕੰਮ ਕਰਨ ਦਾ ਰਿਵਾਜ ਆਮ ਹੁੰਦਾ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਜਾਨ ਅਬ੍ਰਾਹਮ ਨੇ ਫਿਲਮ 'ਨਿਊਯਾਰਕ' ਦੇ ਦੌਰਾਨ ਕੁਰਾਨ ਦਾ ਅਧਿਐਨ ਕੀਤਾ। ਕਬੀਰ ਖਾਨ ਦੁਆਰਾ ਨਿਰਦੇਸ਼ਿਤ ਕੀਤੀ ਜਾਣ ਵਾਲੀ ਫਿਲਮ ਅੱਤਵਾਦ 'ਤੇ ਅਧਾਰਿਤ ਹੈ। ਇਸ ਫਿਲਮ ਵਿੱਚ ਜਾਨ ਇੱਕ ਅਪ੍ਰਵਾਸੀ ਭਾਰਤੀ ਮੁਸਲਿਮ ਦਾ ਰੋਲ ਕਰ ਰਹੇ ਹਨ। ਫਿਲਮ ਦੀ ਕਹਾਣੀ ਦੇ ਅਨੁਸਾਰ ਅੱਤਵਾਦੀ ਹਮਲਿਆਂ ਨਾਲ ਸਬੰਧ ਹੋਣ ਦੇ ਸ਼ੱਕ ਦੇ ਅਧਾਰ 'ਤੇ ਜਾਨ ਨੂੰ ਦੰਡ ਦਿੱਤਾ ਜਾਂਦਾ ਹੈ।

Date:2009-06-20 Time:00:07:30

ਜੂਟ ਦਾ ਘੱਟ ਤੋਂ ਘੱਟ ਸਮੱਰਥਨ ਮੁੱਲ੍ਹ ਵੱਧਿਆ

ਨਵੀਂ ਦਿੱਲੀ-ਕੇਂਦਰ ਸਰਕਾਰ ਨੇ ਕੱਚੇ ਜੂਟ ਦਾ ਘੱਟ ਤੋਂ ਘੱਟ ਸਮੱਰਥਨ ਮੁੱਲ੍ਹ 10 ਪ੍ਰਤਿਸ਼ਤ ਵਧਾਕੇ 1325 ਰੁੱਪਏ ਪ੍ਰਤਿ ਕੁਇੰਟਲ ਕਰ ਦਿੱਤਾ ਹੈ।ਪਿੱਛਲੇ ਸਾਲ ਕੱਚੇ ਜੂਟ ਦਾ ਸਮੱਰਥਨ ਮੁੱਲ੍ਹ 1250 ਰੁੱਪਏ ਪ੍ਰਤਿ ਕੁਇੰਟਲ ਸੀ।

Date:2009-06-20 Time:00:07:29

ਮੰਤਰੀਮੰਡਲ ਦੀ ਤ੍ਰਿਪੁਰਾ ਗੈਸ ਯੋਜਨਾ ਨੂੰ ਮੰਜ਼ੂਰੀ

ਨਵੀਂ ਦਿੱਲੀ-ਕੇਂਦਰ ਸਰਕਾਰ ਨੇ ਤ੍ਰਿਪੁਰਾ ਗੈਸ ਅਧਾਰਤ ਪਾਵਰ ਯੋਜਨਾ 100 ਮੈਗਾ ਵਾਟ ਸਮਰੱਥਾ ਦੇ ਕਾਰਜਸ਼ੀਲ ਨੂੰ ਮੰਜ਼ੂਰ ਕਰ ਲਿਆ ਹੈ।

Date:2009-06-20 Time:00:07:29

ਥੋਕ ਮੁੱਲ੍ਹ ਸੂਚਕਾਂਕ 'ਚ ਗਿਰਾਵਟ ਚਿੰਤਾ ਵਿਸ਼ਾ ਨਹੀਂ

ਨਵੀਂ ਦਿੱਲੀ-ਯੋਜਨਾ ਆਯੋਗ ਦੇ ਉੱਪਪ੍ਰਧਾਨ ਮੋਂਟੇਕ ਸਿੰਘ ਆਹਲੂਵਾਲੀਆ ਨੇ ਕਿਹਾ ਹੈ ਕਿ ਥੋਕ ਮੁੱਲ੍ਹ ਸੂਚਕਾਂਕ 'ਚ ਗਿਰਾਵਟ ਚਿੰਤਾ ਦਾ ਵਿਸ਼ਾ ਨਹੀਂ ਹੈ।

Date:2009-06-20 Time:00:07:29

ਸੇਬੀ ਦੇ ਮੈਂਬਰਾਂ ਦੀ ਉਮਰ ਵੱਧੇਗੀ

ਨਵੀਂ ਦਿੱਲੀ-ਸਕਿਉਰਟੀ ਐਂਡ ਐਕਸਚੇਂਜ਼ ਬੋਰਡ ਆਫ਼ ਇੰਡੀਆ (ਸੇਬੀ) ਦੇ ਮੈਂਬਰਾਂ ਦੇ ਦੀ ਜ਼ਿਆਦਾਤਰ ਉਮਰ 62 ਸਾਲਾਂ ਤੋਂ ਵਧਾਕੇ 65 ਸਾਲਾਂ ਦੀ ਕੀਤੀ ਜਾਵੇਗੀ।

Date:2009-06-20 Time:00:07:29

ਸੱਜਣ ਜ਼ਿੰਦਲ ਦਾ ਹਿੱਸੇਦਾਰੀ ਵੇਚਣ ਤੋਂ ਇਨਕਾਰ

ਮੁੰਬਈ-ਜੇਐਸਡਬਲਿਊ ਸਟੀਲ ਦੇ ਉੱਪ ਪ੍ਰਧਾਨ ਅਤੇ ਪ੍ਰਬੰਧ ਨਿਦੇਸ਼ਕ ਸੱਜਣ ਜ਼ਿੰਦਲ ਦੀ ਕੰਪਨੀ ਲਈ ਸੰਸਾਧਨ ਜੁਟਾਉਣ ਦੇ ਉਦੇਸ਼ ਨਾਲ ਉਨ੍ਹਾ ਦੀ 10 ਪ੍ਰਤਿਸ਼ਤ ਹਿੱਸੇਦਾਰੀ ਵੇਚਣ ਦੇ ਪ੍ਰਸਤਾਵ ਸਬੰਧੀ ਖਬਰਾਂ ਦਾ ਖੰਡਨ ਕਰਦੇ ਹੋਏ ਕੰਪਨੀ ਨੇ ਇਸ ਨੂੰ ਅਧਾਰਹੀਣ ਅਤੇ ਭਰੱਮਿਤ ਕਰਨ ਵਾਲੀਆਂ ਅਫ਼ਵਾਹਾਂ ਕਰਾਰ ਦਿੱਤਾ ਹੈ।

Date:2009-06-20 Time:00:07:28

ਅਮਰਨਾਥ ਯਾਤਰਾ ਸ਼ੁਰੂ

ਜੰਮੂ - ਖਰਾਬ ਮੌਸਮ ਕਾਰਣ ਬੀਤੇ ਤਿੰਨ ਦਿਨਾਂ ਤੱਕ ਰੁਕਾਵਟ ਰਹਿਣ ਮਗਰੋਂ ਅਮਰਨਾਥ ਯਾਤਰਾ ਅੱਜ ਮੁੜ ਤੋਂ ਸ਼ੁਰੂ ਹੋ ਗਈ ਅਤੇ ਜੰਮੂ ਤੋਂ 1860 ਤੀਰਥਯਾਤਰੀਆਂ ਦਾ ਜੱਥਾ ਕਸ਼ਮੀਰ ਵਿਖੇ ਪਵਿੱਤਰ ਗੁਫਾ ਲਈ ਰਵਾਨਾ ਹੋਇਆ।

Date:2009-06-20 Time:00:07:28

ਆਸਟ੍ਰੇਲਿਆ 'ਚ ਭਾਰਤੀਆਂ 'ਤੇ ਹਮਲਾ ਨਿੰਦਣਯੋਗ

ਨਵੀਂ ਦਿੱਲੀ-ਭਾਰਤੀ ਵਿਦਿਆਰਥੀਆਂ 'ਤੇ ਹਮਲੇ ਨਿੰਦਣਯੋਗ ਕਾਰਵਾਈ ਹੈ ਅਤੇ ਇਸ ਮੰਦਭਾਗੇ ਸਿਲਸਿਲੇ ਨੂੰ ਇੱਥੇ ਹੀ ਰੋਕ ਦੇਣਾ ਚਾਹੀਦਾ ਹੈ ਅਤੇ ਸਾਰਿਆਂ ਨੂੰ ਮਿਲਕੇ ਵਿਦੇਸ਼ੀ ਨੌਜੁਆਨਾਂ ਦੀ ਸੁਰੱਖਿਆ ਨਿਸ਼ਚਿਤ ਕਰਨ ਦੇ ਯਤਨ ਕਰਨੇ ਚਾਹੀਦੇ ਹਨ।ਇਹ ਸ਼ਬਦ ਆਸਟ੍ਰੇਲਿਆ ਦੇ ਮਹਾਨ ਕ੍ਰਿਕਟਰ ਸਟੀਵ ਵਾ ਇੱਥੇ ਇੱਕ ਸਮਾਗਮ ਦੇ ਸਿਲਸਿਲੇ 'ਚ ਪਹੁੰਚਣ 'ਤੇ ਕਹੇ।

Date:2009-06-20 Time:00:07:28

ਪੀਐਸਬੀ ਜੁਟਾਵੇਗੀ 350 ਕਰੋੜ

ਨਵੀਂ ਦਿੱਲੀ-ਪੰਜਾਬ ਐਂਡ ਸਿੰਧ ਬੈਂਕ ਕਰਜ਼ੇ ਵਾਧੇ ਦਾ ਵਿੱਤੀ ਪੋਸ਼ਨ ਕਰਨ ਲਈ ਚਾਲੂ ਵਿੱਤੀ ਸਾਲ ਦੀ ਦੂਸਰੀ ਛਿਮਾਹੀ 'ਚ ਬਾਂਡਾ ਦੇ ਜ਼ਰੀਏ 350 ਕਰੋੜ ਰੁੱਪਏ ਜੁਟਾਵੇਗਾ।

Date:2009-06-20 Time:00:07:28

ਮਹਿੰਦਰਾ ਹੋਲੀਡੇਜ਼ ਨੇ ਪ੍ਰਾਈਸ ਬੈਂਡ 325 ਤੈਅ ਕੀਤਾ

ਮੁੰਬਈ-ਮਹਿੰਦਰਾ ਹੋਲੀਡੇਜ਼ ਐਂਡ ਰਿਜ਼ਾਰਟਸ ਇੰਡੀਆ ਨੇ ਆਈਪੀਓ ਦੇ ਲਈ ਹਰੇਕ 10 ਰੁੱਪਏ ਦੇ ਸ਼ੇਅਰ ਦਾ ਇਸ਼ੂ ਮੁੱਲ੍ਹ 275 ਰੁੱਪਏ ਅਤੇ 325 ਰੁੱਪਏ ਵਿੱਚ ਤੈਅ ਕੀਤਾ।

Date:2009-06-20 Time:00:07:28

ਚੋਣਾਂ 'ਚ ਨਹੀਂ ਹੋਈ ਧੋਖਾਧੜੀ-ਖੁਮੈਨੀ

ਤੇਹਰਾਨ-ਈਰਾਨ ਦੇ ਸਰਵਉੱਚ ਨੇਤਾ ਅਯਾਤੁਲਾ ਅਲੀ ਖੁਮੈਨੀ ਨੇ ਸ਼ੁਕਰਵਾਰ ਨੂੰ ਕਿਹਾ ਹੈ ਕਿ ਦੇਸ਼ 'ਚ ਹਾਲ 'ਚ ਹੋਈਆਂ ਰਾਸ਼ਟਰਪਤੀ ਚੋਣਾਂ 'ਚ ਧਾਂਦਲੀ ਨਹੀਂ ਹੈ ਅਤੇ ਚੋਣ ਨਤੀਜਿਆਂ ਨੇ ਨਿਸ਼ਚਿਤ ਜਿੱਤ ਨੂੰ ਸਾਹਮਣੇ ਰੱਖਿਆ ਹੈ।

Date:2009-06-20 Time:00:07:28

ਸ਼ੇਅਰ ਬਜ਼ਾਰ 'ਚ ਰੌਣਕ ਪਰਤੀ

ਮੁੰਬਈ-ਪੂਰ੍ਹੇ ਹਫ਼ਤੇ ਦੀ ਗਿਰਾਵਟ ਬਾਅਦ ਸ਼ੁਕਰਵਾਰ ਨੂੰ ਭਾਰਤੀ ਸ਼ੇਅਰ ਬਜ਼ਾਰ 'ਚ ਰੌਣਕ ਪਰਤ ਆਈ।ਅੱਜ ਸੰਸੈਕਸ 256 ਅੰਕਾਂ ਦੀ ਬੜ੍ਹਤ ਨਾਲ 14,522 ਦੇ ਸਤਰ 'ਤੇ ਬੰਦ ਹੋਇਆ,ਜਦੋਂਕਿ ਨਿਫ਼ਟੀ 62 ਅੰਕ ਵੱਧਣ ਬਾਅਦ 4314 ਦੇ ਸਤਰ 'ਤੇ ਬੰਦ ਹੋਇਆ।

Date:2009-06-20 Time:00:07:28

ਰੋਬੋਟ ਨੂੰ ਯੁੱਧ ਦੇ ਨਿਯਮ ਸਿਖਾਉਣ ਦੀ ਕਵਾਇਦ

ਨਿਊਯਾਰਕ-ਜ਼ਰਾ ਅਜਿਹੇ ਯੁੱਧ ਦੀ ਕਲਪਨਾ ਕਰੋ,ਜਿੱਥੇ ਹਥਿਆਰ ਆਪਣੇ ਫ਼ੈਸਲੇ ਖੁਦ ਲੈਂਦੇ ਹੋਣ।ਇਹ ਕਲਪਨਾ ਕੱਲ੍ਹ ਹਕੀਕਤ 'ਚ ਵੀ ਤਬਦੀਲ ਹੋ ਸਕਦੀ ਹੈ।

Date:2009-06-20 Time:00:07:28

ਠਾਕਰੇ ਦੀ ਸਿਹਤ 'ਚ ਸੁਧਾਰ:ਜੋਸ਼ੀ

ਮੁੰਬਈ-ਸ਼ਿਵ ਸੈਨਾ ਸੁਪ੍ਰੀਮੋ ਬਾਲਾ ਸਾਹਿਬ ਠਾਕਰੇ ਦੇ ਸਿਹਤ 'ਚ ਸੁਧਾਰ ਹੋ ਰਿਹਾ ਹੈ।ਉਨ੍ਹਾ ਦਾ ਇੱਥੇ ਇੱਕ ਉੱਪ ਨਗਰੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।ਇਹ ਜਾਣਕਾਰੀ ਪਾਰਟੀ ਦੇ ਸੀਨੀਅਰ ਨੇਤਾ ਮਨੋਹਰ ਜੋਸ਼ੀ ਨੇ ਅੱਜ ਦਿੱਤੀ।

Date:2009-06-20 Time:00:07:28

ਰੂਸੀ ਏਅਰਕ੍ਰਾਫ਼ਟ ਭਾਰਤੀ ਸੀਮਾ 'ਚ ਵੜ੍ਹਿਆ

ਮੁੰਬਈ- ਰੂਸੀ ਸੈਨਾ ਦਾ ਮਾਲ ਢੋਆ ਢੁਆਈ ਏਅਰਕ੍ਰਾਫ਼ਟ ਏਐੱਨ 24 ਅੱਜ ਰਾਤ ਪਾਕਿਸਤਾਨ ਤੋਂ ਭਾਰਤੀ ਹਵਾਈ ਸੀਮਾ ਵਿੱਚ ਵੜ੍ਹ ਆਇਆ, ਜਿਸਨੂੰ ਸਥਾਨਕ ਕੌਮਾਂਤਰੀ ਹਵਾਈ ਅੱਡੇ ਉੱਤੇ ਉਤਾਰ ਲਿਆ ਗਿਆ।

Date:2009-06-20 Time:00:07:28

ਸ਼ਰਮੀਲਾ ਟੈਗੋਰ ਨੇ ਖੁਦ ਡਿਜ਼ਾਈਨ ਕੀਤੇ ਕੱਪੜੇ

ਪ੍ਰਸਿੱਧ ਅਦਾਕਾਰਾ ਸ਼ਰਮੀਲਾ ਟੈਗੋਰ ਨੇ ਆਪਣੀ ਫ਼ਿਲਮ 'ਮਾਰਨਿੰਗ ਵਾਕ' ਦੇ ਲਈ ਖੁਦ ਹੀ ਕੱਪੜੇ ਡਿਜ਼ਾਈਨ ਕੀਤੇ ਹਨ। ਫ਼ਿਲਮ 'ਚ ਕੰਮ ਕਰ ਰਹੇ ਇੱਕ ਸੂਤਰ ਨੇ ਦੱਸਿਆ ਕਿ ਸ਼ਰਮੀਲਾ ਹਮੇਸ਼ਾਂ ਬੇਹੱਦ ਸਲੀਕੇਦਾਰ ਕੱਪੜੇ ਪਹਿਨਦੀ ਹੈ। ਇਸੇ ਲਈ ਉਨ੍ਹਾਂ ਨੇ ਫ਼ਿਲਮ ਲਈ ਆਪਣੇ ਕੱਪੜੇ ਖੁਦ ਹੀ ਡਿਜ਼ਾਈਨ ਕੀਤੇ ਹਨ। 'ਮਾਰਨਿੰਗ ਵਾਕ' ਜਿਸ 'ਚ ਲੰਮੇ ਸਮੇਂ ਬਾਅਦ ਸ਼ਰਮੀਲਾ ਟੈਗੋਰ ਅਨੂਪਮ ਖੇਰ ਨਾਲ ਨਜ਼ਰ ਆਉਣਗੇ, 10 ਜੁਲਾਈ ਨੂੰ ਰੀਲੀਜ਼ ਹੋ ਰਹੀ ਹੈ।

Date:2009-06-20 Time:00:07:28

'ਆਇਸ਼ਾ' ਲਈ ਭਾਰਤ ਆ ਰਿਹਾ ਏ ਅਭੈ ਦਿਓਲ

ਫ਼ਿਲਮ 'ਦੇਵਦਾਸ' ਤੇ 'ਦੇਵ ਡੀ' ਦੇ ਜ਼ਰੀਏ ਆਪਣੀ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੇ ਅਦਾਕਾਰ ਅਭੈ ਦਿਓਲ ਆਪਣੀ ਅਗਲੀ ਫ਼ਿਲਮ 'ਆਇਸ਼ਾ' ਲਈ ਨਿਊਯਾਰਕ ਨੂੰ ਭਾਰਤ ਪਰਤਣ ਦੀ ਤਿਆਰੀ ਕਰ ਰਹੇ ਹਨ। ਅਭੈ ਨੇ ਕਿਹਾ ਹੈ ਕਿ ਮੈਂ ਜੂਨ ਦੇ ਆਖ਼ਰ 'ਚ ਵਾਪਸ ਆ ਰਿਹਾ ਹਾਂ। ਇਸ ਤਰ੍ਹਾਂ ਤਿਆਰੀ ਲਈ ਮੇਰੇ ਕੋਲ ਦੋ ਹਫ਼ਤਿਆਂ ਦਾ ਸਮਾਂ ਹੋਵੇਗਾ। ਉਨ੍ਹਾਂ ਕਿਹਾ ਕਿ ਮੈਂ ਆਪਣੀ ਫ਼ਿਲਮ ਨਿਰਮਾਣ ਕੰਪਨੀ ਸ਼ੁਰੂ ਕਰ ਰਿਹਾ ਹਾਂ। ਦੱਸਣਯੋਗ ਹੈ ਕਿ ਆਇਸ਼ਾ 'ਚ ਅਬੈ ਨਾਲ ਅਦਾਕਾਰਾ ਸੋਨਮ ਕਪੂਰ ਕੰਮ ਕਰ ਰਹੀ ਹੈ।

Date:2009-06-20 Time:00:07:28

ਸੱਲੂ ਅਤੇ ਕਿੰਗ ਖਾਨ 'ਚ ਪੈਚਅੱਪ!

ਬਾਲੀਵੁੱਡ ਅਭਿਨੇਤਾ ਸ਼ਾਹਰੁਖ ਅਤੇ ਸਲਮਾਨ ਦੀ ਇੱਕ-ਦੂਜੇ ਨਾਲ ਬਿਲਕੁਲ ਨਹੀਂ ਬਣਦੀ। ਇਹ ਸਭ ਜਾਣਦੇ ਹਨ। ਇਸਦੀ ਇੱਕ ਝਲਕ ਸਲਮਾਨ ਦੀ ਪ੍ਰੇਮਿਕਾ ਕੈਟਰੀਨਾ ਕੈਫ ਦੀ ਬਰਥ ਡੇ ਪਾਰਟੀ 'ਤੇ ਸਾਫ਼ ਦੇਖਣ ਨੂੰ ਮਿਲੀ। ਪਰ ਸੂਤਰਾਂ ਦੇ ਮੁਤਾਬਿਕ ਹੁਣ ਸੱਲੂ ਅਤੇ ਕਿੰਗ ਖਾਨ ਸ਼ਾਹਰੁਖ 'ਚ ਪੈਚਅੱਪ ਹੋਣ ਜਾ ਰਿਹਾ ਹੈ। ਦਰਅਸਲ, ਫਰਾਹ ਖਾਨ ਨੇ ਆਪਣੇ ਚੈਟ ਸ਼ੋਅ ਵਿੱਚ ਸਲਮਾਨ ਖਾਨ ਨੂੰ ਮਹਿਮਾਨ ਦੇ ਤੌਰ 'ਤੇ ਸੱਦਾ ਦਿੱਤਾ ਸੀ। ਖਾਸ ਗੱਲ ਇਹ ਹੈ ਕਿ ਇਹ ਚੈਟ ਸ਼ੋਅ ਸ਼ਾਹਰੁਖ ਖਾਨ ਦਾ ਪ੍ਰੋਡਕਸ਼ਨ ਰੈਡ ਚਿੱਲੀ ਪ੍ਰੋਡਿਊਸ ਕਰ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਸਲਮਾਨ ਖਾਨ ਦੇ ਇਸ ਸ਼ੋਅ 'ਤੇ ਆਉਣ ਨਾਲ ਦੋਵਾਂ ਦੇ ਆਪਸੀ ਸ਼ਿਕਵੇ-ਸ਼ਿਕਾਇਤਾਂ ਖਤਮ ਹੋ ਜਾਣਗੀਆਂ।

Date:2009-06-20 Time:00:07:28

ਕੋਸ਼ਿਆਰੀ ਨੇ ਲਿਆ ਅਸਤੀਫਾ ਵਾਪਸ

ਨਵੀਂ ਦਿੱਲੀ - ਬੁੱਧਵਾਰ ਨੂੰ ਰਾਜਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਵਾਲੇ ਭਾਜਪਾ ਦੇ ਉੱਤਰਾਖੰਡ ਦੇ ਸੀਨੀਅਰ ਨੇਤਾ ਭਗਤ ਸਿੰਘ ਕੋਸ਼ੀਆਰੀ ਨੇ ਪਾਰਟੀ ਆਗੂਆਂ ਦੇ ਨਿਰਦੇਸ਼ 'ਤੇ ਆਪਣਾ ਅਸਤੀਫਾ ਵਾਪਸ ਲੈ ਲਿਆ.ਕੋਸ਼ੀਆਰੀ ਨੇ ਅਸਤੀਫਾ ਵਾਪਸ ਲੈਣ ਲਈ ਉੱਪ ਰਾਸ਼ਟਰਪਤੀ ਅਤੇ ਰਾਜਸਭਾ ਦੇ ਸਭਾਪਤੀ ਹਾਮਿਦ ਅੰਸਾਰੀ ਨਾਲ ਵੀ ਮੁਲਾਕਾਤ ਕੀਤੀ।

Date:2009-06-20 Time:00:07:28

ਆਯੂਰਵੈਦਿਕ ਇਲਾਜ ਫਾਇਦੇਮੰਦ:ਸਿਹਤ ਮੰਤਰੀ

ਅਮ੍ਰਿਤਸਰ-ਦੇਸ਼ ਵਿੱਚ ਕੇਰਲਾ ਤੋਂ ਬਾਅਦ ਪੰਜਾਬ ਲਈ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਆਯੂਸ਼ ਕਲੱਸਟਰ ਸਕੀਮ ਤਹਿਤ ਨਵਾਂ ਪ੍ਰੋਜੈਕਟ ਪਾਸ ਕਰਨ ਨਾਲ ਜਿੱਥੇ ਆਯੂਰਵੈਦਿਕ ਦਵਾਈਆਂ ਦੇ ਮਿਆਰ 'ਚ ਵਾਧਾ ਹੋਵੇਗਾ,ਉੱਥੇ ਹੀ ਪੰਜਾਬ ਅਤੇ ਅਮ੍ਰਿਤਸਰ ਜਿਲ੍ਹੇ ਦੇ ਕਿਸਾਨਾਂ ਨੂੰ ਦਵਾਈਆਂ ਵਿੱਚ ਵਰਤੀਆਂ ਜਾਣ ਵਾਲੀਆਂ ਜੜ੍ਹੀਆਂ ਬੂਟੀਆਂ ਫ਼ਸਲਾਂ ਦੇ ਲਾਹੇਬੰਦ ਮੁੱਲ੍ਹ ਵੀ ਮਿਲ ਸਕਣਗੇ,ਇਹ ਸ਼ਬਦ ਪ੍ਰੋ:ਲਕਸ਼ਮੀਕਾਂਤਾ ਚਾਵਲਾ,ਸਿਹਤ ਮੰਤਰੀ ਪੰਜਾਬ ਨੇ ਪਿੰਡ ਖਿਆਲਾ ਖੁਰਦ,ਰਾਮ ਤੀਰਥ ਰੋਡ ਅਮ੍ਰਿਤਸਰ ਵਿਖੇ 17 ਕਰੋੜ ਰੁੱਪਏ ਦੀ ਲਾਗਤ ਨਾਲ ਕੇਂਦਰ ਸਰਕਾਰ ਦੇ ਸਹਿਯੋਗ ਨਵੇਂ ਪ੍ਰੋਜੈਕਟ ਦਾ ਨੀਂਹ ਪੱਖਰ ਰੱਖਣ ਸਮੇਂ ਸਮਾਗਮ ਨੂੰ ਸੰਬੋਧਨ ਕਰਦਿਆਂ ਕਹੇ।

Date:2009-06-20 Time:00:07:27

ਵੈਸਟਇੰਡਿਜ਼ ਨੇ ਟਾਸ ਜਿੱਤੀ,ਫ਼ੀਲਡਿੰਗ ਦਾ ਫ਼ੈਸਲਾ

ਓਵਲ-ਆਈਸੀਸੀ ਟਵੰਟੀ-20 ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ ਦੇ ਦੂਸਰੇ ਸੈਮੀਫ਼ਾਈਨਲ 'ਚ ਵੈਸਟਇੰਡੀਜ਼ ਨੇ ਟਾਸ ਜਿੱਤਕੇ ਪਹਿਲਾਂ ਫ਼ੀਲਡਿੰਗ ਕਰਨ ਦਾ ਫ਼ੈਸਲਾ ਲਿਆ ਹੈ।

Date:2009-06-20 Time:00:07:27

ਸ਼੍ਰੀਲੰਕਾ ਫਾਈਨਲ 'ਚ

ਓਵਲ- 'ਮੈਨ ਆਫ਼ ਦੀ ਮੈਚ' ਤਿਲਕਰਤਨੇ ਦਿਲਸ਼ਾਨ ਦੀ ਸ਼ਾਨਦਾਰ ਬੱਲੇਬਾਜ਼ੀ ਦੇ ਬਾਅਦ ਐਂਜੇਲੋ ਮੈਥਿਊਜ਼ ਦੇ ਕਹਿਰ ਦੀ ਬਦੌਲਤ ਸ਼੍ਰੀਲੰਕਾ ਨੇ ਵੈਸਟਇੰਡੀਜ਼ ਨੂੰ 57 ਦੌੜਾਂ ਨਾਲ ਹਰਾਕੇ ਟਟੈਂਟੀ 20 ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ 'ਚ ਪ੍ਰਵੇਸ਼ ਕੀਤਾ।

Date:2009-06-20 Time:00:07:27

ਲਵ ਆਜ ਕੱਲ੍ਹ

ਲੰਡਨ ਵਿੱਚ ਰਹਿਣ ਵਾਲੇ ਜੈ ਅਤੇ ਮੀਰਾ ਵਰਤਮਾਨ ਜਮਾਨੇ ਦੇ ਪ੍ਰੇਮੀ ਹਨ। ਦੋਵੇਂ ਬਹੁਤ ਖੁਸ਼ ਹਨ, ਪਰ ਵਿਆਹ ਵਰਗੀ ਪਰੰਪਰਾ ਵਿੱਚ ਉਹਨਾਂ ਦਾ ਵਿਸ਼ਵਾਸ ਨਹੀਂ ਹੈ। ਜਦੋਂ ਜਿੰਦਗੀ ਦੋਵਾਂ ਨੂੰ ਅਲੱਗ-ਅਲੱਗ ਦਿਸ਼ਾਵਾਂ 'ਚ ਲੈ ਜਾਂਦੀ ਹੈ, ਤਾਂ ਉਹ ਖੁਸ਼ੀ-ਖੁਸ਼ੀ ਉਸ ਬਹਾਅ ਦੇ ਨਾਲ ਜਾਣਾ ਪਸੰਦ ਕਰਦੇ ਹਨ। 'ਇਹ ਹੀਰ-ਰਾਂਝਾ, ਰੋਮੀਓ-ਜੂਲੀਅਟ, ਜਨਮ-ਜਨਮ ਦਾ ਸਾਥ ਟਾਈਪ ਕਪਲ ਸਿਰਫ਼ ਕਹਾਣੀਆਂ ਦੀ ਕਿਤਾਬ 'ਚ ਹੁੰਦੇ ਹਨ' ਜੈ ਕਹਿੰਦਾ ਹੈ। ਅਸਲ ਜਿੰਦਗੀ ਵਿੱਚ ਸਾਨੂੰ ਪ੍ਰੈਕਟੀਕਲ ਹੋਣਾ ਪੈਂਦਾ ਹੈ।

Date:2009-06-20 Time:00:07:27


1   2  

page no.1

Select news date :

30 - 6 - 2009
29 - 6 - 2009
28 - 6 - 2009
27 - 6 - 2009
26 - 6 - 2009
25 - 6 - 2009
24 - 6 - 2009
23 - 6 - 2009
22 - 6 - 2009
21 - 6 - 2009
20 - 6 - 2009
19 - 6 - 2009
18 - 6 - 2009
17 - 6 - 2009
16 - 6 - 2009
15 - 6 - 2009
14 - 6 - 2009
13 - 6 - 2009
12 - 6 - 2009
11 - 6 - 2009
10 - 6 - 2009
9 - 6 - 2009
8 - 6 - 2009
7 - 6 - 2009
6 - 6 - 2009
5 - 6 - 2009
4 - 6 - 2009
3 - 6 - 2009
2 - 6 - 2009
1 - 6 - 2009