Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 2 - 6 - 2009

ਵਾਪਸੀ ਦੀ ਕੋਈ ਜਲਦੀ ਨਹੀਂ : ਕ੍ਰਿਸ਼ਮਾ

ਆਪਣੇ ਜਮਾਨੇ 'ਚ ਧੂਮ ਮਚਾ ਚੁੱਕੀ ਅਭਿਨੇਤਰੀ ਕ੍ਰਿਸ਼ਮਾ ਕਪੂਰ ਨੂੰ ਫਿਲਮਾਂ 'ਚ ਵਾਪਸੀ ਦੀ ਕੋਈ ਜਲਦੀ ਨਹੀਂ ਹੈ। ਉਹ ਨਾ ਸਿਰਫ਼ ਗ੍ਰਹਿਸਥ ਜੀਵਨ ਦਾ ਭਰਪੂਰ ਆਨੰਦ ਲੈ ਰਹੀ ਹੈ, ਬਲਕਿ ਬੱਚਿਆਂ ਨੂੰ ਜਿਆਦਾ ਤੋਂ ਜਿਆਦਾ ਸਮਾਂ ਦੇ ਰਹੀ ਹੈ। ਪਿਛਲੇ ਦਿਨੀਂ ਟੀਵੀ ਰਿਐਲਟੀ ਸ਼ੋਅ 'ਹੱਸ ਬੱਲੀਏ' ਦੀ ਸ਼ੂਟਿੰਗ ਦੌਰਾਨ ਮਿਲੇ ਸਮੇਂ ਵਿੱਚ ਉਹਨਾਂ ਨੇ ਕਈ ਗੱਲਾਂ ਸ਼ੇਅਰ ਕੀਤੀਆਂ। ਕ੍ਰਿਸ਼ਮਾ ਦੇ ਅਨੁਸਾਰ ਰੂਪਹਲੇ ਪਰਦੇ 'ਤੇ ਵਾਪਸੀ ਨੂੰ ਲੈ ਕੇ ਉਹਨਾਂ ਨੂੰ ਕੋਈ ਖਾਸ ਚਿੰਤਾ ਨਹੀਂ ਹੈ। ਅਜੇ ਉਹ ਆਪਣੇ ਅਨੁਸਾਰ ਸਮਾਂ ਗੁਜਾਰ ਰਹੀ ਹੈ ਅਤੇ ਇਸ ਤੋਂ ਸੰਤੁਸ਼ਟ ਵੀ ਹੈ।

Date:2009-06-02 Time:00:00:51

ਫਿਲਮ ਦੀ ਸਕ੍ਰਿਪਟ 'ਤੇ ਕੰਮ ਕਰ ਰਹੀ ਹੈ ਫਰਾਹ

ਕੋਰੀਓਗ੍ਰਾਫਰ ਤੋਂ ਫਿਲਮ ਨਿਰਦੇਸ਼ਕ ਬਣ ਚੁੱਕੀ ਫਰਾਹ ਖਾਨ ਹੁਣ ਇੱਕ ਹੋਰ ਫਿਲਮ ਦੀ ਤਿਆਰੀ 'ਚ ਲੱਗੀ ਹੈ। ਇਹ ਫਿਲਮ ਹੈ 'ਹੈਪੀ ਨਿਊ ਈਅਰ'। ਫਰਾਹ ਦੇ ਅਨੁਸਾਰ ਫਿਲਹਾਲ ਉਹ ਫਿਲਮ ਦੀ ਸਕ੍ਰਿਪਟ 'ਤੇ ਕੰਮ ਕਰ ਰਹੀ ਹੈ ਅਤੇ ਇਸ ਸਾਲ ਦੇ ਅੰਤ ਤੱਕ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਸਕਦੀ ਹੈ। ਵੈਸੇ ਤਾਂ ਇਸ ਫਿਲਮ ਬਾਰੇ ਕੁਝ ਵੀ ਦੱਸਣ ਤੋਂ ਪ੍ਰਹੇਜ ਕਰਦੀ ਹੈ, ਪਰ ਇਹ ਜਰੂਰ ਕਹਿੰਦੀ ਹੈ ਕਿ ਇਹ ਫਿਲਮ ਮੇਰੀਆਂ ਪੁਰਾਣੀਆਂ ਫਿਲਮਾਂ ਦੀ ਤਰ੍ਹਾਂ ਨਹੀਂ ਹੋਵੇਗੀ। ਇਹ ਬਹੁਤ ਹੀ ਆਧੁਨਿਕ ਫਿਲਮ ਹੋਵੇਗੀ। ਇਸ ਸਮੇਂ ਦੇ ਨਾਲ ਚੱਲਣ ਵਾਲੀ।

Date:2009-06-02 Time:00:00:51

ਪੰਜਾਬੀ ਵੀ ਕਰਾਂਗਾ, ਪਰ ਹਿੰਦੀ ਪਹਿਲਾਂ

ਹਿੰਦੀ ਫਿਲਮਾਂ ਵਿੱਚ ਸੰਘਰਸ਼ ਕਰਨ ਵਾਲੇ ਕਲਾਕਾਰ ਜਿੰਮੀ ਸ਼ੇਰਗਿੱਲ ਨੇ ਪੰਜਾਬੀ ਫਿਲਮਾਂ ਵਿੱਚ ਧੂਮ ਮਚਾ ਦਿੱਤੀ ਹੈ। ਵੈਸੇ ਉਹ 'ਏ ਵੈਡਨਸ ਡੇ' ਵਰਗੀ ਅਲੱਗ ਤਰ੍ਹਾਂ ਦੀ ਫਿਲਮ ਵਿੱਚ ਵੀ ਆਪਣੀ ਪ੍ਰਤਿਭਾ ਦਿਖਾ ਚੁੱਕੇ ਹਨ, ਪਰ ਪੰਜਾਬੀ ਫਿਲਮਾਂ ਦਾ ਤਾਂ ਇਹ ਹਾਲ ਹੈ ਕਿ ਉੱਥੇ ਉਹਨਾਂ ਦੀ ਦੋ ਫਿਲਮਾਂ 'ਤੇਰਾ ਮੇਰਾ ਕੀ ਰਿਸ਼ਤਾ' ਅਤੇ 'ਮੁੰਡੇ ਯੂਕੇ ਦੇ' ਨੇ ਦਰਸ਼ਕਾਂ ਨੂੰ ਲੁੱਟ ਲਿਆ ਹੈ। ਉਹ ਕਹਿੰਦੇ ਹਨ ਕਿ ਹਿੰਦੀ ਫਿਲਮਾਂ ਮੇਰੀ ਪਹਿਲ ਵਿੱਚ ਰਹਿਣਗੀਆਂ। ਇਹੀ ਦੇਖ-ਸੁਣ ਕੇ ਲੱਗਦਾ ਹੈ ਕਿ ਸਹੀ ਮਾਇਨਿਆਂ ਵਿੱਚ ਭਾਰਤੀ ਫਿਲਮ-ਉਦਯੋਗ ਦਾ ਵਿਸਥਾਰ ਹੁਣ ਹੋ ਰਿਹਾ ਹੈ।

Date:2009-06-02 Time:00:00:51

ਅਜਨਬੀ ਪਹੁੰਚਿਆ ਕੈਟ ਦੇ ਦਰਵਾਜੇ

ਇਸ ਸਮੇਂ ਦੀ ਸਫ਼ਲ ਅਦਾਕਾਰਾ ਕੈਟਰੀਨਾ ਕੈਫ ਦਾ ਇੱਕ ਦੀਵਾਨਾ ਕਿਸੇ ਤਰ੍ਹਾਂ ਉਹਨਾਂ ਦੇ ਅਪਾਰਟਮੈਂਟ ਵਿੱਚ ਪ੍ਰਵੇਸ ਕਰ ਗਿਆ। ਨਾ ਸਿਰਫ਼ ਉਹ ਉੱਥੇ ਗਿਆ, ਬਲਕਿ ਦੋ ਵਾਰ ਕੈਟ ਦੇ ਦਰਵਾਜੇ 'ਤੇ ਵੀ ਪਹੁੰਚਿਆ। ਇੱਕ ਵਾਰ ਉਹ ਸਵੇਰੇ ਪਹੁੰਚਿਆ ਤਾਂ ਕੈਟ ਦੀ ਨੌਕਰਾਣੀ ਨਾਲ ਉਸਦੀ ਮੁੱਠਭੇੜ ਹੋ ਗਈ। ਤਾਂ ਉਸਨੇ ਕਿਹਾ ਕਿ ਕੈਟ ਨੇ ਉਸ ਨੂੰ ਮਿਲਣ ਲਈ ਬੁਲਾਇਆ ਹੈ। ਉਸਨੇ ਇਹ ਗੱਲ ਕੈਟ ਦੇ ਮੈਨੇਜਰ ਨੂੰ ਦੱਸੀ, ਜਿਸਨੇ ਕਿਹਾ ਕਿ ਜੋ ਵੀ ਮਿਲਣ ਆਇਆ ਹੈ, ਉਸ ਨੂੰ ਕਹੋ ਕਿ ਸ਼ਾਮ ਨੂੰ ਆਵੇ। ਕੈਟ ਦਾ ਉਹ ਦੀਵਾਨਾ ਸ਼ਾਮ ਨੂੰ ਫਿਰ ਉੱਥੇ ਜਾ ਪਹੁੰਚਿਆ। ਇਸ ਵਾਰ ਮੈਨੇਜਰ ਨੇ ਦੇਖਿਆ ਕਿ ਇਹ ਤਾਂ ਕੋਈ ਅਜਨਬੀ ਹੈ, ਸੋ ਉਸਨੇ ਚੁੱਪਚਾਪ ਪੁਲਿਸ ਨੂੰ ਬੁਲਾ ਲਿਆ।

Date:2009-06-02 Time:00:00:51

ਆਈਫਾ ਅਵਾਰਡ 'ਚ ਸਿਤਾਰਿਆਂ ਦਾ ਮੇਲਾ

ਆਈਫਾ ਅਵਾਰਡ ਹਰ ਸਾਲ ਅਲੱਗ-ਅਲੱਗ ਦੇਸ਼ਾਂ 'ਚ ਆਯੋਜਿਤ ਕੀਤੇ ਜਾਂਦੇ ਹਨ, ਤਾਂ ਕਿ ਹਿੰਦੀ ਫਿਲਮਾਂ ਦੀ ਲੋਕਪ੍ਰਿਅਤਾ ਵਿਸ਼ਵ ਦੇ ਹਰ ਕੋਨੇ ਤੱਕ ਫੈਲੇ। ਇਸ ਵਾਰ ਇਹ ਪੁਰਸਕਾਰ ਸਮਾਰੋਹ ਚੀਨ ਦੇ ਮਕਾਊ 'ਚ ਹੋਵੇਗਾ। ਫਿਲਮਾਂ ਦੀ ਦ੍ਰਿਸ਼ਟੀ ਨਾਲ ਚੀਨ ਇੱਕ ਬਹੁਤ ਵੱਡਾ ਬਜ਼ਾਰ ਹੈ, ਅਤੇ ਇਸ ਮਾਰਕਿਟ ਦਾ ਦੋਹਨ ਫਿਲਮ ਨਿਰਮਾਤਾ ਕਰਨਾ ਚਾਹੁੰਦੇ ਹਨ। ਨਿਸ਼ਚਿਤ ਰੂਪ ਨਾਲ ਇਸ ਆਯੋਜਨ ਤੋਂ ਬਾਅਦ ਬਾਲੀਵੁੱਡ ਫਿਲਮਾਂ ਦੀ ਲੋਕਪ੍ਰਿਅਤਾ ਚੀਨ 'ਚ ਫੈਲੇਗੀ।

Date:2009-06-02 Time:00:00:51

ਖਤਰਿਆਂ ਨਾਲ ਖੇਡਦੀ ਪ੍ਰਿਅੰਕਾ

ਸ਼ਾਇਦ ਪ੍ਰਿਅੰਕਾ ਇਹ ਸਾਬਿਤ ਕਰਨ ਵਿੱਚ ਲੱਗੀ ਹੋਈ ਹੈ ਕਿ ਉਹ ਬਾਲੀਵੁੱਡ ਦੇ ਹੀਰੋ ਤੋਂ ਕਿਸੇ ਵੀ ਮਾਮਲੇ ਵਿੱਚ ਘੱਟ ਨਹੀਂ ਹੈ। ਅਜਿਹਾ ਹੀ ਇੱਕ ਕਾਰਨਾਮਾ ਉਹਨਾਂ ਨੇ ਬੈਂਕਾਕ ਵਿੱਚ ਕਰ ਦਿਖਾਇਆ, ਜਿੱਥੇ 'ਪਿਆਰ ਇਮਪਾਸੀਬਲ' ਦੀ ਸ਼ੂਟਿੰਗ ਕੀਤੀ ਜਾ ਰਹੀ ਹੈ। ਪ੍ਰਿਅੰਕਾ ਦੇ ਕੋਲ ਖਾਲੀ ਸਮਾਂ ਸੀ ਤਾਂ ਉਹ ਸਵਿਮਿੰਗ ਪੂਲ ਜਾ ਪਹੁੰਚੀ। ਉੱਥੇ ਉਹਨਾਂ ਨੇ ਚਾਰ ਮੰਜਿਲਾ ਉੱਚੇ ਫਲਿਪ ਬੋਰਡ ਤੋਂ ਛਾਲ ਲਗਾ ਕੇ ਸਭ ਨੂੰ ਹੈਰਾਨ ਕਰ ਦਿੱਤਾ।

Date:2009-06-02 Time:00:00:51

ਭਾਰਤੀ ਹਨ ਵਿਕਾਸ 'ਚ ਸਹਿਯੋਗੀ : ਸੁਲੇਮਾਨ

ਦੁਬਈ - ਸੰਯੁਕਤ ਅਰਬ ਅਮੀਰਾਤ ਦੇ ਵਿਕਾਸ ਵਿਚ ਭਾਰਤੀ ਕਾਰੋਬਾਰੀ ਸਮਾਜ ਦੇ ਸੰਕਲਪ ਬੱਧ ਯੋਗਦਾਨ ਨੂੰ ਕਬੂਲ ਕਰਦਿਆਂ ਦੁਬਈ ਇੰਟਰਨੈਸ਼ਨਲ ਫਿਨਾਂਸ਼ਲ ਸੈਂਟਰ ਦੇ ਗਵਰਨਰ ਓਮਰ ਬਿਨ ਸੁਲੇਮਾਨ ਨੇ ਕਿਹਾ ਕਿ ਯੂਏਈ ਦੇ ਆਰਥਿਕ ਵਿਕਾਸ ਵਿਚ ਭਾਰਤੀ ਸਮਾਜ ਦਾ ਅਹਿਮ ਯੋਗਦਾਨ ਰਿਹਾ ਹੈ।

Date:2009-06-02 Time:00:00:49

ਆਸਟ੍ਰੇਲਿਆ ਨਸਲਵਾਦ ਵਿਰੁੱਧ ਚੁੱਕੇ ਸਾਰਥਕ ਕਦਮ:ਅਡਵਾਨੀ

ਨਵੀਂ ਦਿੱਲੀ-ਲੋਕਸਭਾ 'ਚ ਵਿਰੋਧੀ ਧਿਰ ਦੇ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਅੱਜ ਆਸਟ੍ਰੇਲਿਆ 'ਚ ਸਿੱਖਿਆ ਹਾਸਿਲ ਕਰ ਰਹੇ ਭਾਰਤੀ ਵਿਦਿਆਰਥੀਆਂ 'ਤੇ ਇਨ੍ਹੀ ਦਿਨ੍ਹੀ ਹੋ ਰਹੇ ਕਥਿੱਤ ਨਸਲਵਾਦੀ ਹਮਲਿਆਂ ਦੀ ਸਖਤ ਨਿੰਦਾ ਕੀਤੀ ਅਤੇ ਇਨ੍ਹਾ ਹਮਲਿਆਂ 'ਚ ਸ਼ਾਮਲ ਲੋਕਾਂ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ।

Date:2009-06-02 Time:00:00:49

ਟੀਵੀਐੱਸ ਟੂ ਵ੍ਹੀਲਰ ਦੀ ਵਿੱਕਰੀ ਵੱਧੀ

ਨਵੀਂ ਦਿੱਲੀ -ਟੀਵੀਐੱਸ ਮੋਟਰ ਕੰਪਨੀ ਦੇ ਦੋ ਟਾਇਰਾ ਵਾਹਨਾਂ ਦੀ ਵਿੱਕਰੀ ਮਈ ਵਿੱਚ 5.15 ਫੀਸਦੀ ਵੱਧਕੇ 18574 ਇਕਾਈਆਂ ਉੱਤੇ ਪਹੁੰਚ ਗਈ. ਇਸ ਤੋਂ ਪਹਿਲਾਂ ਵਾਲੇ ਵਰ੍ਹੇ ਦੀ ਸਮਾਨ ਮਿਆਦ ਵਿੱਚ ਕੰਪਨੀ ਨੇ 12770 ਇਕਾਈਆਂ ਵੇਚੀਆ ਸਨ।

Date:2009-06-02 Time:00:00:49

ਘਰੇਲੂ ਬਜ਼ਾਰ 'ਚ ਹੁੰਡਈ ਦੀ ਵਿੱਕਰੀ ਘਟੀ

ਨਵੀਂ ਦਿੱਲੀ - ਹੁੰਡਈ ਮੋਟਰ ਇੰਡੀਆ ਲਿਮੀਟੇਡ 'ਐਚਐਮਆਈਐੱਲ' ਦੀ ਮਈ ਵਿੱਚ ਘਰੇਲੂ ਮਾਰਕਿਟ ਵਿੱਚ ਕਾਰ ਦੀ ਵਿੱਕਰੀ 4.11 ਫੀਸਦੀ ਘੱਟਕੇ 23503 ਇਕਾਈਆਂ ਰਹਿ ਗਈ ਜੋ ਪਿਛਲੇ ਵਰ੍ਹੇ ਦੀ ਸਮਾਨ ਮਿਆਦ ਵਿੱਚ 24510 ਇਕਾਈਆਂ ਸੀ.

Date:2009-06-02 Time:00:00:49

ਵੈਬਲ ਨੂੰ ਚਾਹੀਦੈ ਸਹਿਯੋਗੀ

ਕੋਲਕਾਤਾ - ਪੱਛਮੀ ਬੰਗਾਲ ਇਲੈਕਟ੍ਰੋਨਿਕਸ ਉਦਯੋਗ ਨਿਗਮ (ਵੈਬਲ) ਕਲਿਆਣੀ ਇਨਫੋਟੈਕ ਪਾਰਕ ਲਈ ਪ੍ਰਸਤਾਵਤ 5 ਹਜ਼ਾਰ ਕਰੋੜ ਰੁਪਏ ਲਈ ਨਿੱਜੀ ਸਹਿਯੋਗੀ ਨੂੰ ਇੱਕ ਜੂਨ ਨੂੰ ਅੰਤਮ ਰੂਪ ਦੇਵੇਗੀ।

Date:2009-06-02 Time:00:00:49

ਐਕਸਿਸ ਬੈਂਕ 'ਚ ਸ਼ਿਖਾ ਨੇ ਸੰਭਾਲਿਆ ਕੰਮਕਾਜ

ਮੁੰਬਈ- ਨਿੱਜੀ ਖੇਤਰ ਦੇ ਕਰਜ਼ਦਾਤਾ ਐਕਸਿਸ ਬੈਂਕ ਦੀ ਪ੍ਰਬੰਧ ਨਿਦੇਸ਼ਕ ਅਤੇ ਮੁੱਖ ਕਾਰਜਾਧਿਕਾਰੀ ਸ਼ਿਖਾ ਸ਼ਰਮਾ ਨੇ ਆਪਣਾ ਕੰਮ ਕਾਜ ਸੰਭਾਲ ਲਿਆ। ਬੈਂਕ ਦੁਆਰਾ ਅੱਜ ਜਾਰੀ ਇੱਕ ਪ੍ਰੈੱਸ ਨੋਟ ਵਿੱਚ ਕਿਹਾ ਗਿਆ ਹੈ ਕਿ ਸ਼ਰਮਾ ਦਾ ਵਿੱਤੀ ਖੇਤਰ ਵਿੱਚ 29 ਵਰ੍ਹਿਆਂ ਦਾ ਵਿਆਪਕ ਅਨੁਭਵ ਹੈ।

Date:2009-06-02 Time:00:00:49

ਟਾਈਟੈਨਿਕ ਦੀ ਆਖਰੀ ਜੀਵਤ ਯਾਤਰੀ ਦਾ ਦੇਹਾਂਤ

ਲੰਦਨ-ਵਿਸ਼ਵ ਦੇ ਪਹਿਲੇ ਸਭ ਤੋਂ ਪ੍ਰਸਿੱਧ ਕ੍ਰੂਜ਼ ਜਹਾਜ਼ ਟਾਈਟੈਨਿਕ ਦੀ ਸਵਾਰੀ ਕਰਨ ਵਾਲੀ ਆਖਰੀ ਜੀਵਿਤ ਮਹਿਲਾ ਦਾ ਕੱਲ੍ਹ ਇੱਥੇ ਦੇਹਾਂਤ ਹੋ ਗਿਆ।

Date:2009-06-02 Time:00:00:49

ਦਿਨ ਭਰ ਲਈ ਹੱਟਿਆ ਕਰਫ਼ਿਊ

ਲਾਹੌਰ-ਪਾਕਿਸਤਾਨੀ ਸੈਨਾ ਨੇ ਸਵਾਤ ਘਾਟੀ ਦੇ ਸੱਤ ਸ਼ਹਿਰਾਂ ਨੂੰ ਕਰਫ਼ਿਊ ਮੁਕਤ ਕਰਦੇ ਹੋਏ ਲੋਕਾਂ ਨੂੰ ਖਾਣ ਪੀਣ ਦੀਆਂ ਵਸਤੂਆਂ ਲਾਉਣ ਦੀ ਆਗਿਆ ਦੇ ਦਿੱਤੀ ਹੈ। ਸੂਤਰਾਂ ਦੇ ਮੁਤਾਬਿਕ ਸਵਾਤ ਘਾਟੀ ਦੇ ਕੁੱਝ ਸ਼ਹਿਰਾਂ ਵਿੱਚ ਕਰਫ਼ਿਊ ਤਾਲਿਬਾਨ ਲੜਾਕੂਆਂ ਨੂੰ ਫੜ੍ਹਨ ਵਾਸਤੇ ਚਲਾਏ ਅਭਿਆਨ ਦੇ ਤਹਿਤ ਲਗਾਇਆ ਗਿਆ ਸੀ।

Date:2009-06-02 Time:00:00:49

ਡਿਡਕਸ਼ਨ ਮੁੜ ਤੋਂ ਲਾਗੂ ਕਰਨ ਦਾ ਸੁਝਾਅ

ਨਵੀਂ ਦਿੱਲੀ - ਅਕਾਉਂਟਿੰਗ ਰੈਗੂਲੇਟਰੀ ਸੰਸਥਾ ਆਈਸੀਏਆਈ ਨੇ ਸਾਲ 2009-10 ਦੇ ਬਜਟ ਵਿਚ ਸਟੈਂਡਰਡ ਡਿਡਕਸ਼ਨ ਨੂੰ ਲਾਗੂ ਕਰਨ ਦਾ ਸੁਝਾਅ ਦਿੱਤਾ ਹੈ।ਆਈਸੀਏਆਈ ਦਾ ਕਹਿਣਾ ਹੈ ਕਿ ਜੇਕਰ ਸਟੈਂਡਰਡ ਡਿਡਕਸ਼ਨ ਮੁੜ ਤੋਂ ਲਾਗੂ ਹੋ ਜਾਂਦੀ ਹੈ ਤਾਂ ਇਸ ਨਾਲ ਲੱਖਾਂ ਵੇਤਨ ਭੋਗੀਆਂ ਨੂੰ ਫਾਇਦਾ ਮਿਲੇਗਾ।

Date:2009-06-02 Time:00:00:49

ਚੋਣ ਜਿੱਤਿਆ ਤਾਂ ਬਣੇਗਾ ਪ੍ਰਧਾਨਮੰਤਰੀ ਅਹੁਦਾ:ਅਬਦੁਲਾ

ਕਾਬੁਲ-ਅਫ਼ਗਾਨਿਸਤਾਨ 'ਚ ਹੋਣ ਵਾਲੀਆਂ ਅਗਾਮੀ ਰਾਸ਼ਟਰਪਤੀ ਚੋਣਾਂ ਦੇ ਪ੍ਰਮੁੱਖ ਉਮੀਦਵਾਰ ਅਤੇ ਸਾਬਕਾ ਵਿਦੇਸ਼ ਮੰਤਰੀ ਅਬਦੁਲਾ ਨੇ ਕਿਹਾ ਹੈ ਕਿ ਜੇਕਰ ਉਹ ਚੋਣਾਂ ਜਿੱਤੇ ਤਾਂ ਦੇਸ਼ ਦੇ ਸੰਵਿਧਾਨ 'ਚ ਸੋਧ ਕਰਕੇ ਪ੍ਰਧਾਨਮੰਤਰੀ ਦਾ ਅਹੁਦਾ ਬਣਾਇਆ ਜਾਵੇਗਾ ਅਤੇ ਸੰਸਦ ਦੀਆਂ ਸ਼ਕਤੀਆਂ ਨੂੰ ਹੋਰ ਵਧਾਇਆ ਜਾਵੇਗਾ।

Date:2009-06-02 Time:00:00:49

ਦਰਾਮਦ 'ਚ ਗਿਰਾਵਟ ਮੁੱਖ ਮੁੱਦਾ : ਸਿੰਧੀਆ

ਨਵੀਂ ਦਿੱਲੀ - ਵਣਜ ਅਤੇ ਉਦਯੋਗ ਰਾਜ ਮੰਤਰੀ ਜੋਤਿਰ ਆਦਿਤਿਆ ਸਿੰਧੀਆ ਨੇ ਕਿਹਾ ਕਿ ਦਰਾਮਦ 'ਚ ਗਿਰਾਵਟ ਸਰਕਾਰ ਸਾਹਮਣੇ ਇੱਕ ਮੱਖ ਮੁੱਦਾ ਹੈ ਅਤੇ ਇਸ ਨੂੰ ਵਧਾਉਣ ਲਈ ਉਚਿਤ ਉਪਰਾਲੇ ਕੀਤੇ ਜਾ ਰਹੇ ਹਨ।

Date:2009-06-02 Time:00:00:49

ਹਮਲੇ ਨੇ ਕਮਜ਼ੋਰ ਕੀਤਾ ਅਲਕਾਇਦਾ

ਵਾਸ਼ਿੰਗਟਨ - ਸੀਆਈਏ ਸੰਚਾਲਤ ਡ੍ਰੋਨਾਂ ਰਾਹੀਂ ਦਾਗੀਆਂ ਗਈਆਂ ਮਿਸਾਇਲਾਂ ਨੇ ਅਫਗਾਨਿਸਤਨ ਸਰਹੱਦ ਨਾਲ ਲੱਗਦੇ ਪਾਕਿਸਤਾਨ ਦੇ ਕਬਾਇਲੀ ਇਲਾਕਿਆਂ ਵਿਚ ਅਲ ਕਾਇਦਾ ਅਤੇ ਹੋਰਨਾਂ ਅੱਤਵਾਦੀ ਸੰਗਠਨਾਂ ਦੇ 20 ਮੁੱਖ ਲੋੜੀਂਦੇ ਅੱਤਵਾਦੀਆਂ ਵਿਚੋਂ 10 ਦਾ ਸਫਾਇਆ ਕਰ ਦਿੱਤਾ ਹੈ।

Date:2009-06-02 Time:00:00:49

ਸੁਜੂਕੀ ਮੋਟਰਸਾਈਕਲ ਦੀ ਵਿੱਕਰੀ ਵੱਧੀ

ਨਵੀਂ ਦਿੱਲੀ-ਦੋਪਹੀਆ ਵਾਹਨ ਬਨਾਉਣ ਵਾਲੀ ਪ੍ਰਮੁੱਖ ਆਟੋ ਕੰਪਨੀ ਸੁਜੂਕੀ ਮੋਟਰ ਸਾਈਕਲ ਇੰਡੀਆ ਪ੍ਰਾਈਵੇਟ ਲਿਮਿਟੇਡ ਦੀ ਵਿੱਕਰੀ ਮਈ 2009 'ਚ ਪਿੱਛਲੇ ਸਾਲ ਦੀ ਆਲੋਚਯ ਅੱਵਧੀ ਦੇ ਮੁਕਾਬਲੇ 17 ਫ਼ੀਸਦੀ ਜ਼ਿਆਦਾ ਰਹੀ।

Date:2009-06-02 Time:00:00:48

ਟੀਵੀਐਸ ਦੀ ਵਿੱਕਰੀ ਪੰਜ ਫ਼ੀਸਦੀ ਵਾਧਾ

ਮੁੰਬਈ- ਪ੍ਰਮੁੱਖ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਟੀਵੀਐਸ ਮੋਟਰ ਕੰਪਨੀ ਦੀ ਵਿੱਕਰੀ ਇਸ ਸਾਲ ਮਈ 'ਚ ਪੰਜ ਫ਼ੀਸਦੀ ਦੇ ਵਾਧੇ ਨਾਲ 11,85,74 ਦੋਪਹੀਆ ਵਾਹਨਾਂ ਤੱਕ ਪਹੁੰਚ ਗਈ ਹੈ,ਜਦੋਂਕਿ ਪਿੱਛਲੇ ਸਾਲ ਮਈ 'ਚ ਕੰਪਨੀ ਨੇ 112770 ਵਾਹਨ ਵੇਚੇ ਸਨ।

Date:2009-06-02 Time:00:00:48

ਪਾਕਿਸਤਾਨ 'ਚ 500 ਵਿਦਿਆਰਥੀ ਅਗਵਾ

ਇਸਲਾਮਾਬਾਦ- ਤਾਲਿਬਾਨ ਨੇ ਸੋਮਵਾਰ ਨੂੰ ਪਾਕਿਸਤਾਨ ਦੇ ਪੰਜ ਸੌ ਵਿਦਿਆਰਥੀਆਂ ਨੂੰ ਅਗਵਾ ਕਰ ਲਿਆ ਗਿਅ ।ਸਾਰੇ ਵਿਦਿਆਰਥੀ ਮਿਲਟ੍ਰੀ ਸਕੂਲ ਦੇ ਦੱਸੇ ਜਾਂਦੇ ਹਨ।ਅਗਵਾ ਕੀਤੇ ਲੋਕਾਂ 'ਚ ਅਧਿਆਪਕ ਅਤੇ ਸੁਰੱਖਿਆ ਕਰਮੀ ਵੀ ਸ਼ਾਮਲ ਹਨ,ਹਾਲਾਂਕਿ ਸਕੂਲ ਦੇ ਪ੍ਰਿੰਸੀਪਲ ਨੇ ਚਾਲੀ ਵਿਦਿਆਰਥੀਆਂ ਨੂੰ ਹੀ ਅਗਵਾ ਬਣਾਏ ਜਾਣ ਦੀ ਗੱਲ ਕਹੀ ਹੈ।

Date:2009-06-02 Time:00:00:48

ਬਿਪਾਸ਼ਾ ਕਰੇਗੀ ਬਿਲੀ ਜ਼ੇਨ ਨਾਲ ਫਿਲਮ

ਬਿਪਾਸ਼ਾ ਬਸੂ ਦੇ ਕੋਲ ਦੱਸਣ ਲਈ ਇਸ ਸਮੇਂ ਬਹੁਤ ਵੱਡੀ ਖ਼ਬਰ ਹੈ, ਜਿਸ ਤੋਂ ਉਹ ਪਰਦਾ ਫਿਲਹਾਲ ਉਠਾਉਣਾ ਨਹੀਂ ਚਾਹੁੰਦੀ ਹੈ। ਚੱਲੋ, ਅਸੀਂ ਹੀ ਦੱਸ ਦਿੰਦੇ ਹਾਂ। ਬਿਪਾਸ਼ਾ ਨੂੰ ਟਾਇਟੈਨਿਕ ਫਿਲਮ 'ਚ ਕੰਮ ਕਰਨ ਵਾਲੇ ਅਭਿਨੇਤਾ ਬਿਲੀ ਜ਼ੇਨ ਨਾਲ ਫਿਲਮ ਕਰਨ ਦਾ ਮੌਕਾ ਮਿਲਿਆ ਹੈ, ਜਿਸਦਾ ਨਿਰਦੇਸ਼ਨ ਤਪਨ ਸਾਹਾ ਕਰਨ ਵਾਲੇ ਹਨ। ਬਿਪਾਸ਼ਾ ਇਸ 'ਚ ਬਿਲੀ ਦੀ ਨਾਇਕਾ ਹੋਵੇਗੀ ਅਤੇ ਖ਼ਬਰ ਹੈ ਕਿ ਦੋਵਾਂ ਵਿਚਕਾਰ ਗਰਮਾਗਰਮ ਸੀਨ ਵੀ ਹੋਣਗੇ। ਬਿਲੀ ਜ਼ੇਨ ਇਸ 'ਚ ਅਮੈਰੀਕਨ ਡਾਕਟਰ ਹੋਣਗੇ ਜੋ ਭਾਰਤ ਦੇ ਇੱਕ ਹਸਪਤਾਲ ਵਿੱਚ ਕੰਮ ਕਰਦੇ ਹਨ।

Date:2009-06-02 Time:00:00:48

ਬਿਗ ਬੀ ਨੂੰ ਪਸੰਦ ਆਈ ਦਿੱਲੀ ਮੈਟਰੋ

ਨਵੀਂ ਦਿੱਲੀ- ਦਿੱਲੀ ਦੀ ਮੈਟਰੋ ਮੈਗਾਸਟਾਰ ਅਮਿਤਾਭ ਬੱਚਨ ਨੂੰ ਬਹੁਤ ਪਸੰਦ ਆਈ ਹੈ। ਫਿਲਮ 'ਪਾ' ਦੀ ਸ਼ੂਟਿੰਗ ਦੇ ਲਈ 30 ਮਈ ਨੂੰ ਦਿੱਲੀ ਆਏ ਅਮਿਤਾਭ ਨੇ 31 ਮਈ ਨੂੰ ਦਿੱਲੀ ਮੈਟਰੋ ਦੇ ਦਫ਼ਤਰਾਂ ਨੂੰ ਵੇਖਿਆ ਅਤੇ ਮੈਟਰੋ ਰੇਲ ਵਿੱਚ ਸ਼ੂਟਿੰਗ ਵੀ ਕੀਤੀ।

Date:2009-06-02 Time:00:00:48

ਆਇਸ਼ਾ ਟਾਕੀਆ

ਵਾਂਟੇਡ (2009) ਪਾਠਸ਼ਾਲਾ (2009) ਐਟ ਬਾਏ ਟੇਨ ਤਸਵੀਰ (2009) ਦੇ ਤਾਲੀ (2008) ਸੰਡੇ (2008) ਨੋ ਸਮੋਕਿੰਗ (2007) ਕੈਸ਼ (2007) ਫੂਲ ਐਨ ਫਾਈਨਲ (2007) ਕਿਆ ਲਵ ਸਟੋਰੀ ਹੈ(2007) ਸਲਾਮ-ਏ-ਇਸ਼ਕ (2007) ਡੋਰ (2006) ਯੂ ਹੋਤਾ ਤੋ ਕਿਆ ਹੋਤਾ (2006) ਸ਼ਾਦੀ ਸੇ ਪਹਿਲੇ (2006) ਜਵੈਲਰੀ ਬਾਕਸ (2006)

Date:2009-06-02 Time:00:00:48

ਚੌੜਾ ਮਕਾਨ ਸ਼ੁੱਭ ਨਹੀਂ

ਅੱਗੇ ਤੋਂ ਜਿਆਦਾ ਚੌੜਾ ਮਕਾਨ ਸ਼ੁੱਭ ਨਹੀਂ ਹੁੰਦਾ। ਪਿੱਛੇ ਤੋਂ ਜਿਆਦਾ ਚੌੜਾ ਮਕਾਨ ਸ਼ੁੱਭ ਹੁੰਦਾ ਹੈ।

Date:2009-06-02 Time:00:00:48


1   2  

page no.1

Select news date :

30 - 6 - 2009
29 - 6 - 2009
28 - 6 - 2009
27 - 6 - 2009
26 - 6 - 2009
25 - 6 - 2009
24 - 6 - 2009
23 - 6 - 2009
22 - 6 - 2009
21 - 6 - 2009
20 - 6 - 2009
19 - 6 - 2009
18 - 6 - 2009
17 - 6 - 2009
16 - 6 - 2009
15 - 6 - 2009
14 - 6 - 2009
13 - 6 - 2009
12 - 6 - 2009
11 - 6 - 2009
10 - 6 - 2009
9 - 6 - 2009
8 - 6 - 2009
7 - 6 - 2009
6 - 6 - 2009
5 - 6 - 2009
4 - 6 - 2009
3 - 6 - 2009
2 - 6 - 2009
1 - 6 - 2009