Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 18 - 6 - 2009

ਕੱਪੜਾ ਉਦਯੋਗ ਲਈ ਨੀਤੀ ਤਿਆਰ:ਮਾਰਨ

ਕੋਇੰਬਟੂਰ - ਬਜਟ 2009-10 ਤੋਂ ਪਹਿਲਾਂ ਕੱਪੜਾ ਮੰਤਰੀ ਦਯਾਨਿਧੀ ਮਾਰਨ ਨੇ ਇੱਥੇ ਕਿਹਾ ਕਿ ਉਹਨਾਂ ਦੇ ਮੰਤਰਾਲੇ ਨੇ 7.8 ਫੀਸਦੀ ਦੀ ਵਾਧਾ ਦਰ ਹਾਸਲ ਕਰਨ ਲਈ ਇੱਕ ਨੀਤੀ ਦੀ ਰੂਪਰੇਖਾ ਉਲੀਕੀ ਹੈ।

Date:2009-06-18 Time:00:00:22

ਲੰਦਨ ਸੰਮੇਲਨ ਦੇ ਫੈਸਲੇ ਲਾਗੂ ਕਰੋ : ਮਨਮੋਹਨ

ਯੇਕਤਰਿਨਬਰਗ - ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਜੀ-20 ਲੰਦਨ ਸੰਮੇਲਨ ਵਿਚ ਕੀਤੇ ਗਏ ਫੈਸਲੇ ਲਾਗੂ ਕਰਨ 'ਤੇ ਜ਼ੋਰ ਦਿੱਤਾ.ਉਹਨਾਂ ਕਿਹਾ ਕਿ ਸੰਸਾਰਕ ਵਿੱਤੀ ਸੰਕਟ ਨਾਲ ਨਜਿੱਠਣ ਲਈ ਜੀ-20 ਸੰਮੇਲਨ ਦੇ ਉਪਰਾਲਿਆਂ ਦੀ ਪਛਾਣ ਕੀਤੀ ਗਈ ਸੀ।

Date:2009-06-18 Time:00:00:22

ਰੂਸ,ਚੀਨ ਵੱਲੋਂ ਭਾਰਤ ਦੀ ਹਿਮਾਇਤ

ਯੇਕਤਾਰਿਨਬਰਗ - ਰੂਸ ਅਤੇ ਚੀਨ ਨੇ ਸੰਯੁਕਤ ਰਾਸ਼ਟਰ ਮਾਮਲਿਆਂ ਵਿਚ ਮਹਤੀ ਭੂਮਿਕਾ ਨਿਭਾਉਣ ਦੀ ਭਾਰਤ ਦੀ ਮਹਿਤੀ ਇੱਛਾ ਦਾ ਅੱਜ ਸਮਰਥਨ ਕੀਤਾ।ਬ੍ਰਾਜ਼ੀਲ, ਰੂਸ, ਭਾਰਤ ਅਤੇ ਚੀਨ ਦੇ ਨੇਤਾਵਾਂ ਦੀ ਪਹਿਲੀ ਸ਼ਿਖਰ ਬੈਠਕ ਮਗਰੋਂ ਜਾਰੀ ਸਾਂਝੇ ਬਿਆਨ ਵਿਚ ਕਿਹਾ ਗਿਆ ਕਿ ਅੰਤਰ ਰਾਸ਼ਟਰੀ ਮਾਮਲਿਆਂ ਵਿਚ ਭਾਰਤ ਅਤੇ ਬ੍ਰਾਜ਼ੀਲ ਦੇ ਦਰਜੇ ਨੂੰ ਅਸੀਂ ਕਿੰਨੀ ਅਹਿਮੀਅਤ ਦਿੰਦੇ ਹਾਂ, ਇਸ ਨੂੰ ਅਸੀਂ ਇੱਕ ਵਾਰ ਮੁੜ ਤੋਂ ਦੁਹਰਾ ਰਹੇ ਹਾਂ।

Date:2009-06-18 Time:00:00:22

ਅਮਰਨਾਥ ਯਾਤਰਾ ਦੂਸਰੇ ਦਿਨ ਵੀ ਸਥੱਗਿਤ

ਜੰਮੂ-ਬਾਲਤਾਲ 'ਚ ਖਰਾਬ ਮੌਸਮ ਦੀ ਵਜ੍ਹਾ ਨਾਲ ਤੀਰਥ ਯਾਤਰੀਆਂ ਦੇ ਦੂਸਰੇ ਦਿਨ ਵੀ ਫੱਸੇ ਹੋਣ ਦੇ ਕਾਰਣ ਸਲਾਨਾ ਅਮਰਨਾਥ ਯਾਤਰਾ ਜੰਮੂ ਅਧਾਰ ਕੈਂਪ ਤੋਂ ਸਥੱਗਿਤ ਕਰ ਦਿੱਤੀ ਗਈ ਹੈ।

Date:2009-06-18 Time:00:00:22

ਤ੍ਰੈਣਮੂਲ ਮੰਤਰੀਆਂ ਦਾ ਹਿੰਸਾ ਪਿੱਛੇ ਹੱਥ

ਕਲਕੱਤਾ-ਮਾਕਪਾ ਨੇ ਰਾਜ 'ਚ ਹਿੰਸਕ ਘਟਨਾਵਾਂ ਨੂੰ ਨੇਤਰਤੱਵ ਪ੍ਰਦਾਨ ਕਰਨ ਦਾ ਆਰੋਪ ਤ੍ਰੈਣਮੂਲ ਕਾਂਗਰਸੀਆਂ ਦੇ ਮੰਤਰੀਆਂ 'ਤੇ ਲਗਾਇਆ ਹੈ।

Date:2009-06-18 Time:00:00:22

ਗੀਤਾ ਹੁਣ ਰਾਜਬੰਗਸ਼ੀ ਭਾਸ਼ਾ 'ਚ ਵੀ ਉਪਲੱਬਧ

ਕਾਠਮੰਢੂ-ਹਿੰਦੂਆਂ ਦਾ ਪਵਿੱਤਰ ਗ੍ਰੰਥ ਗੀਤਾ ਹੁਣ ਰਾਜਬੰਗਸ਼ੀ ਭਾਸ਼ਾ 'ਚ ਵੀ ਉਪਲੱਬਧ ਹੈ।ਰਾਜਬੰਗਸ਼ੀ ਭਾਸ਼ਾ ਨੇਪਾਲ ਅਤੇ ਪੱਛਮੀ ਬੰਗਾਲ ਦੇ ਕੁਝ ਖੇਤਰਾਂ 'ਚ ਬੋਲੀ ਜਾਂਦੀ ਹੈ।

Date:2009-06-18 Time:00:00:22

ਜੋਲੀ 'ਤੇ ਫਿਦਾ ਮੇਗਨ ਫਾਕਸ

ਲੰਦਨ-ਲੱਖਾਂ ਦਿਲਾਂ ਦੀ ਧੜਕਨ ਅੰਜੇਲੀਨਾ ਜੋਲੀ 'ਤੇ ਹਾਲੀਵੁੱਡ ਦੀ ਅਭਿਨੇਤਰੀ ਮੇਗਨ ਫਾਕਸ ਦਾ ਵੀ ਦਿਲ ਆ ਗਿਆ ਹੈ,ਜੋ ਇਸ ਦੇ ਪਹਿਲਾਂ ਔਰਤਾਂ ਪ੍ਰਤਿ ਆਕਰਸ਼ਣ ਦੀ ਗੱਲ ਕਹਿ ਚੁੱਕੀ ਹੈ।ਫ਼ਾਕਸ ਜੋਲੀ ਦੇ ਨਾਲ ਡੇਟ 'ਤੇ ਜਾਣਾ ਚਾਹੁੰਦੀ ਹੈ।

Date:2009-06-18 Time:00:00:22

ਜੈਟ ਦਾ ਕਿਰਾਇਆ ਹੋਇਆ ਮਹਿੰਗਾ

ਮੁੰਬਈ-ਹਵਾਈ ਜਹਾਜ਼ ਦੇ ਤੇਲ ਦੀ ਮਹਿੰਗਾਈ ਦੇ ਚੱਲਦੇ ਜੇਟ ਏਅਰਵੇਜ਼ ਨੇ ਘਰੇਲੂ ਮਾਰਗਾਂ ਦੇ ਕਿਰਾਇਆਂ 'ਤੇ ਅੱਜ ਤੋਂ ਤੇਲ 'ਚ 400 ਰੁੱਪਏ ਤੱਕ ਵਾਧਾ ਕੀਤਾ ਹੈ।

Date:2009-06-18 Time:00:00:22

ਕਸ਼ਮੀਰ 'ਚ ਹੋਵੇ ਦਾਵੋਸ ਵਰਗਾ ਸੰਮੇਲਨ:ਓਮਰ

ਨਵੀਂ ਦਿੱਲੀ-ਜੰਮੂ-ਕਸ਼ਮੀਰ ਨੂੰ ਨਿਵੇਸ਼ ਅਨੁਕੂਲ ਰਾਜ ਦੇ ਤੌਰ 'ਤੇ ਪੇਸ਼ ਕਰਦੇ ਹੋਏ ਰਾਜ ਦੇ ਮੁੱਖਮੰਤਰੀ ਉਮਰ ਅਬਦੁਲਾ ਨੇ ਕਿਹਾ ਹੈ ਕਿ ਭਾਰਤੀ ਕੰਪਨੀਆਂ ਨੂੰ ਦਾਵੋਸ ਕਿਸਮ ਦਾ ਉਦਯੋਗ ਸੰਮੇਲਨ ਆਯੋਜਤ ਕਰਨਾ ਚਾਹੀਦਾ ਹੈ ਅਤੇ ਇਸ ਦੇ ਲਈ ਗੁਲਮਰਗ ਇੱਕ ਉਚਿੱਤ ਸਥਾਨ ਹੋ ਸਕਦਾ ਹੈ।

Date:2009-06-18 Time:00:00:22

ਆਰਬੀਆਈ ਦੇ ਬੈਂਕਾਂ ਨੂੰ ਨਿਰਦੇਸ਼

ਮੁੰਬਈ-ਬੈਂਕਿੰਗ ਸੇਵਾਵਾਂ ਨੂੰ ਗ੍ਰਾਹਕਾਂ ਅਨਕੂਲ ਬਨਾਉਣ ਦੇ ਯਤਨ ਤਹਿਤ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਜ਼ਿਆਦਾ ਤੋਂ ਜ਼ਿਆਦਾ ਬੈਂਕਾਂ ਨੂੰ ਰਾਸ਼ੀ ਹਸਤਾਂਤਰਣ ਦੇ ਬਾਰੇ 'ਚ ਐਸਐਸਐਸ ਜਾਂ ਈਮੇਲ ਦੇ ਜ਼ਰੀਏ ਸਬੰਧਤ ਗ੍ਰਾਹਕਾਂ ਨੂੰ ਜਾਣਕਾਰੀ ਦੇਣ ਨੂੰ ਕਿਹਾ ਹੈ,ਹਾਲਾਂਕਿ ਕਈ ਬੈਂਕ ਉਦਯੋਗਿਕ ਇਸਤੇਮਾਲ ਕਰ ਖਾਤਿਆਂ 'ਚ ਪੈਸਾ ਜਮ੍ਹਾ ਜਾਂ ਨਿਕਾਸੀ ਦੇ ਬਾਰੇ 'ਚ ਗ੍ਰਾਹਕਾਂ ਨੂੰ ਸੂਚਿਤ ਕਰ ਰਹੇ ਹਨ,ਬਹਿਰਹਾਲ ਰਿਜ਼ਰਵ ਬੈਂਕ ਦੀ ਅਧਿਸੂਚਨਾ 'ਚ ਕਿਹਾ ਗਿਆ ਹੈ ਕਿ ਸਾਰੇ ਬੈਂਕਾਂ ਨੂੰ ਇਸ ਵਿਵਸਥਾ ਨੂੰ ਅਪਨਾਉਣਾ ਚਾਹੀਦਾ ਹੈ।

Date:2009-06-18 Time:00:00:22

400 ਲੋਕਾਂ ਨੂੰ ਹਟਾਵੇਗੀ ਮਾਈਸਪੇਸ:ਰਪਟ

ਲੰਦਨ-ਸੋਸ਼ਲ ਨੈਟਵਰਕਿੰਗ ਸਾਈਟ ਮਾਈਸਪੇਸ ਆਪਣੇ 400 ਕਰਮਚਾਰੀਆਂ ਨੂੰ ਹਟਾਵੇਗੀ,ਜੋ ਕੰਪਨੀ ਦੇ ਅਮਰੀਕੀ ਕਰਮਚਾਰੀਆਂ ਦਾ ਲੱਗਭਗ 30 ਪ੍ਰਤਿਸ਼ਤ ਹੈ।

Date:2009-06-18 Time:00:00:22

ਵਿਕਾਸਸ਼ੀਲ ਦੇਸ਼ ਮੰਦਭਾਗੇ ਨਾਲ ਮੰਦੀ ਦਾ ਸ਼ਿਕਾਰ:ਭਾਰਤ

ਜਿਨੀਵਾ-ਭਾਰਤ ਨੇ ਵਿਕਾਸਸ਼ੀਲ ਦੇਸ਼ਾਂ ਨੂੰ ਮੌਜੂਦਾ ਆਰਥਿਕ ਸੰਕਟ ਦੇ ਮੰਦਭਾਗੇ ਦਾ ਸ਼ਿਕਾਰ ਦੱਸਦੇ ਹੋਏ ਅੱਜ ਕਿਹਾ ਹੈ ਕਿ ਮੌਜੂਦਾ ਸਥਿੱਤੀ 'ਚ ਅੰਤਰਰਾਸ਼ਟਰੀ ਮਜ਼ਦੂਰ ਸੰਗਠਨ (ਆਈਐਲਓ) ਦੀ ਭੂਮਿਕਾ ਜ਼ਿਆਦਾ ਮਹੱਤਵਪੂਰਣ ਹੋ ਗਈ ਹੈ।

Date:2009-06-18 Time:00:00:22

ਸੰਸੈਕਸ ਨੇ ਲਾਈ ਡੁੱਬਕੀ

ਮੁੰਬਈ-ਦੁਪਹਿਰ ਦੇ ਕਾਰੋਬਾਰ 'ਚ ਥੋੜੇ ਜਿਹੇ ਸੁਧਾਰ ਬਾਅਦ ਹੀ ਯੂਰੋਪੀ ਬਜ਼ਾਰ 'ਚ ਨਰਮੀ ਅਤੇ ਵਿਦੇਸ਼ੀ ਫੰਡਾਂ ਦੀ ਲਗਾਤਾਰ ਬਿਕਵਾਲੀ ਕਾਰਣ ਸੰਸੈਕਸ ਨੇ 435 ਅੰਕਾਂ ਦੀ ਡੁੱਬਕੀ ਲਗਾਈ ਅਤੇ ਸਾਲ ਦੀ ਚੌਥੀ ਸਭ ਤੋਂ ਤੇਜ਼ ਗਿਰਾਵਟ ਦਰਜ਼ ਹੋਈ।

Date:2009-06-18 Time:00:00:22

ਓਬਾਮਾ ਨੇ ਮਾਰੀ ਮੱਖੀ

ਵਾਸ਼ਿੰਗਟਨ-ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਤਾਕਤ ਦਾ ਸਾਹਮਣਾ ਇੱਕ ਪ੍ਰੇਸ਼ਾਨ ਕਰਨ ਵਾਲੀ ਮੱਖੀ ਨਾਲ ਕਰਨਾ ਪਿਆ,ਜਦੋਂ ਉਸਨੇ ਇੱਕ ਟੈਲੀਵਿਜ਼ਨ ਇੰਟਰਵਿਊ ਦੌਰਾਨ ਉਸ ਨੇ ਦੁਨੀਆਂ ਦੀ ਸਭ ਤੋਂ ਸ਼ਕਤੀਸ਼ਾਲੀ ਸੈਨਾ ਕਮਾਂਡਰ 'ਤੇ ਹਮਲਾ ਕੀਤਾ।

Date:2009-06-18 Time:00:00:21

ਆਈਪੀਓ ਲਿਆਵੇਗੀ ਜ਼ਿੰਦਲ ਪਾਵਰ

ਨਵੀਂ ਦਿੱਲੀ-ਜ਼ਿੰਦਲ ਪਾਵਰ ਲਿਮਿਟੇਡ ਨੇ ਆਪਣੀ ਮੂਲ ਕੰਪਨੀ ਜੇਐਸਪੀਐਲ ਦੇ ਵਿਸਤਾਰ ਕਾਰਜਕ੍ਰਮਾਂ ਦੇ ਅੰਸ਼ਤ ਵਿੱਤ ਪੋਸ਼ਣ ਲਈ ਚਾਲੂ ਵਿੱਤੀ ਸਾਲ 'ਚ ਸ਼ੁਰੂਆਤੀ ਸਰਵਜਨ ਨਿਗਮ (ਆਈਪੀਓ) ਲਿਆਉਣ ਦੀ ਯੋਜਨਾ ਬਣਾਈ ਹੈ।

Date:2009-06-18 Time:00:00:21

ਕੈਟਰੀਨਾ ਕੈਫ਼ ਨੇ ਮੰਗੀਆਂ ਸਨ ਨੌਂ ਡ੍ਰੈਸਾਂ

26 ਜੂਨ ਨੂੰ ਆ ਰਹੀ ਫ਼ਿਲਮ ਨਿਊਯਾਰਕ ਦੇ ਇਕ ਸੰਗੀਤ ਵੀਡੀਓ ਲਈ ਕੈਟਰੀਨਾ ਨੇ ਆਪਣੀ ਡ੍ਰੈਸ ਦੇਖ ਕੇ ਉਸ 'ਚ ਸੱਤ ਤਬਦੀਲੀਆਂ ਕਰਾਉਣ ਦਾ ਹੁਕਮ ਦਿੱਤਾ ਸੀ। ਨਿਰਦੇਸ਼ਕ ਅਦਿਤਯ ਚੋਪੜਾ ਨੇ ਤੁਰੰਤ ਕੋਰੀਓਗ੍ਰਾਫ਼ਰ ਅਹਿਮਦ ਖਾਨ ਨਾਲ ਮਸ਼ਵਰਾ ਕੀਤਾ ਤੇ ਤਿੰਨ ਡ੍ਰੈਸਾਂ ਬਦਲਣ ਦਾ ਫੈਸਲਾ ਲਿਆ। ਕੈਟੀ ਨੂੰ ਇਹ ਵੀ ਮਨਜ਼ੂਰ ਨਹੀਂ ਸੀ ਤੇ ਉਹ ਅੜ ਗਈ ਕਿ ਘੱਟੋ-ਘੱਟ ਉਸ ਲਈ ਨੌਂ ਡ੍ਰੈਸਾਂ ਨਵੀਆਂ ਲਿਆਂਦੀਆਂ ਜਾਣ।

Date:2009-06-18 Time:00:00:21

ਸ਼ਿਲਪਾ ਸ਼ੈਟੀ ਅਭਿਨੇਤਰੀ ਘੱਟ ਤੇ ਵਪਾਰਨ ਜ਼ਿਆਦਾ

ਪੂਰਾ ਵਿਸ਼ਵਾਸ ਤੇ ਪੂਰਾ ਭਰੋਸਾ ਸ਼ਿਲਪਾ ਸ਼ੈਟੀ ਆਪਣੇ ਜਾਨ ਤੋਂ ਪਿਆਰੇ ਸੱਜਣ ਰਾਜ ਕੁੰਦਰਾ 'ਤੇ ਕਰਦੀ ਹੈ। ਆਈ. ਪੀ. ਐਲ. 'ਚ ਪੈਸਾ ਉਸ ਨੇ ਰਾਜ ਦੇ ਕਹਿਣ 'ਤੇ ਹੀ ਲਾਇਆ ਸੀ। ਵੈਸੇ ਵੀ ਵਪਾਰਕ ਘਰਾਣੇ ਦੀ ਸ਼ਿਲਪਾ ਵਪਾਰ ਬਾਰੇ ਬਹੁਤ ਕੁਝ ਜਾਣਦੀ ਹੈ। ਫ਼ਿਲਮ ਨਗਰੀ 'ਤੇ ਆਰਥਿਕ ਮੰਦੀ ਦੇ ਕਾਰਨ ਮਨੀਸ਼ ਝਾਅ ਨੂੰ ਨਿਰਦੇਸ਼ਕ ਲੈ ਕੇ ਬਣਨ ਵਾਲੀ ਆਪਣੀ ਘਰੇਲੂ ਫ਼ਿਲਮ ਉਸ ਨੇ ਲੇਟ ਕਰ ਦਿੱਤੀ ਹੈ। ਕਿਰਨ ਬਾਵਾ ਦੇ ਨਾਲ ਭਿਆਲੀ ਪਾ ਕੇ ਸੁੰਦਰਤਾ ਸਾਧਨਾਂ ਦਾ ਇਕ ਸੈਲੂਨ ਵੀ ਸ਼ਿਲਪਾ ਨੇ ਖੋਲ੍ਹਿਆ ਹੈ। ਗੱਲ ਫ਼ਿਲਮਾਂ ਦੀ ਤਾਂ 'ਦਾ ਮੈਨ' ਤੇ 'ਦਾ ਡਿਜ਼ਾਈਨਰ' ਉਸ ਦੀਆਂ ਆ ਰਹੀਆਂ ਫ਼ਿਲਮਾਂ ਹਨ। ਦੋਵਾਂ ਫ਼ਿਲਮਾਂ 'ਚ ਸ਼ਿਲਪਾ ਦੇ ਵੱਖ-ਵੱਖ ਕਿਰਦਾਰ ਹਨ।

Date:2009-06-18 Time:00:00:21

ਅਕਸ਼ੈ ਕੁਮਾਰ ਨੇ ਪਤਨੀ ਨੂੰ ਦਿੱਤਾ ਮਹਿੰਗਾ ਤੋਹਫ਼ਾ

ਭਾਰਤ ਸਰਕਾਰ ਤੋਂ ਪਦਮਸ੍ਰੀ ਪ੍ਰਾਪਤ ਅਭਿਨੇਤਾ ਅਕਸ਼ੈ ਕੁਮਾਰ ਵੱਲੋਂ ਆਮਿਰ ਖਾਨ, ਸਲਮਾਨ ਤੇ ਸ਼ਾਹਰੁਖ ਖਾਨ ਨੂੰ ਟੱਕਰ ਦੇਣੀ ਜਾਰੀ ਹੈ। ਗੱਲ ਸਨਮਾਨਾਂ ਦੀ ਚੱਲੇ ਤਾਂ ਉਸ ਦਾ ਕਹਿਣਾ ਹੈ ਕਿ ਉਹ ਇਕ ਹਰਫਨ ਮੌਲਾ ਅਭਿਨੇਤਾ ਹੈ। ਇਸ ਲਈ ਜੇ ਉਸ ਨੂੰ ਕਾਮੇਡੀਅਨ ਦੇ ਰੂਪ ਵਿਚ ਕੋਈ ਵੱਡਾ ਸਨਮਾਨ ਦਿੱਤਾ ਜਾਵੇ ਤਾਂ ਉਹ ਹਰਗਿਜ਼ ਸਵੀਕਾਰ ਨਹੀਂ ਕਰੇਗਾ। ਪਤਨੀ ਨੂੰ ਜਨਮ ਦਿਨ 'ਤੇ 22 ਕਰੋੜ ਦਾ ਬੰਗਲਾ ਤੋਹਫ਼ੇ 'ਚ ਦੇਣ ਸਬੰਧੀ ਉਸ ਦਾ ਕਹਿਣਾ ਹੈ ਕਿ ਪਤਨੀ ਚੰਗੀ ਤੇ ਪਿਆਰੀ ਹੋਵੇ ਤਾਂ ਤੋਹਫ਼ੇ ਦੇਣੇ ਹੀ ਪੈਂਦੇ ਹਨ। ਅੱਜਕਲ੍ਹ ਉਹ ਚੰਡੀਗੜ੍ਹ ਦੇ ਨੇੜੇ ਗਰੀਬ ਬੱਚਿਆਂ ਲਈ ਸਕੂਲ ਵੀ ਖੋਲ੍ਹ ਰਿਹਾ ਹੈ ਤਾਂ ਕਿ ਉਹ ਵੀ ਪੜ੍ਹ ਸਕਣ।

Date:2009-06-18 Time:00:00:21

ਮੇਰਠ ਦੇ 4 ਥਾਣਾ ਖੇਤਰਾਂ 'ਚ ਬੇਮਿਆਦੀ ਕਰਫਿਊ

ਮੇਰਠ - ਉੱਤਰ ਪ੍ਰਦੇਸ਼ ਦੇ ਮੇਰਠ ਵਿਖੇ ਦੋ ਸਮਜਾਂ ਦੇ ਲੋਕਾਂ ਵਿਚਕਾਰ ਹੋਈ ਝੜਪ ਕਾਰਣ ਬੀਤੀ ਦੇਰ ਰਾਤ ਪਥਰਾਅ ਅਤੇ ਅੱਗ ਲਗਾਉਣ ਦੀਆਂ ਘਟਨਾਵਾਂ ਮਗਰੋਂ ਪੁਰਾਣੇ ਮੇਰਠ ਸ਼ਹਿਰ ਦੇ ਚਾਰ ਥਾਣਾ ਖੇਤਰਾਂ ਵਿਚ ਚੌਕਸੀ ਵਜੋਂ ਬੇਮਿਆਦੀ ਕਰਫਿਊ ਲਗਾਇਆ ਗਿਆ ਹੈ।

Date:2009-06-18 Time:00:00:21

ਪੰਨਾ ਟਾਇਗਰ ਰਿਜ਼ਰਵ 'ਚ ਸੁਰੱਖਿਅਤ ਹਨ ਬਾਘ

ਭੋਪਾਲ - ਮੱਧ ਪ੍ਰਦੇਸ਼ ਜੰਗਲਾਤ ਮਹਿਕਮੇ ਨੇ ਅੱਜ ਕਿਹਾ ਕਿ ਰਾਜ ਦੇ ਪੰਨਾ ਬਾਘ ਸੰਰਖਿਅਣ ਕੇਂਦਰ ਵਿਚ ਇਸ ਸਾਲ ਮਾਰਚ ਵਿਚ ਤਬਦੀਲੀ ਕੀਤੇ ਗਏ ਦੋ ਜਨਾਨਾ ਬਾਘ ਉੱਥੇ ਵਿਚਰਦੇ ਵੇਖੇ ਗਏ ਹਨ ਅਤੇ ਉਹ ਪੂਰੀ ਤਰ੍ਹਾਂ ਸੁਰਖਿਅੱਤ ਹਨ।

Date:2009-06-18 Time:00:00:21

ਦੁਬਈ 'ਚ ਅਭਿਆਸ ਕਰੇਗੀ ਭਾਰਤੀ ਟੀਮ

ਦੁਬਈ - ਨਹਿਰੂ ਕੱਪ ਦੇ ਆਯੋਜਨ ਤੋਂ ਪਹਿਲਾਂ ਆਪਣੀ ਮੁਹਾਰਤ ਵਿਚ ਸੁਧਾਰ ਲਿਆਉਣ ਲਈ ਭਾਰਤੀ ਫੁੱਟਬਾਲ ਟੀਮ ਇੱਥੇ ਆਯੋਜਿਤ ਹੋਣ ਵਾਲੇ ਗਰਮੀ ਦੇ ਅਭਿਆਸ ਕੈਂਪ ਵਿਚ ਲਗਭੱਗ ਦੋ ਹਫਤੇ ਤੱਕ ਇੱਥੇ ਜੰਮ ਕੇ ਪਸੀਨਾ ਰੋੜ੍ਹੇਗੀ।

Date:2009-06-18 Time:00:00:21

ਕੀਵੀਆਂ ਨਾਲ ਭਿੜੇਗੀ ਝੂਲਨ ਦੀ ਟੀਮ

ਨਾਟਿੰਘਮ - ਲਗਾਤਾਰ ਦੋ ਜਿੱਤਾਂ ਤੋਂ ਉਤਸ਼ਾਹਤ ਕਪਤਾਨ ਝੂਲਨ ਗੋਸਵਾਮੀ ਦੀ ਅਗਵਾਈ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਭਲਕੇ ਇੱਥੇ ਮਹਿਲਾ ਟੀ-20 ਵਿਸ਼ਵ ਕੱਪ ਦੇ ਪਹਿਲੇ ਸੈਮੀਫਾਇਨਲ ਵਿਚ ਅਜੇਤੂ ਨਿਊਜ਼ੀਲੈਂਡ ਨਾਲ ਭਿੜੇਗੀ।

Date:2009-06-18 Time:00:00:21

ਹਾਂ ਜਾਂ ਨਾਂਹ?

ਫਿਲਮਾਂ 'ਚ ਸ਼ਾਮਿਲ ਕੀਤੇ ਜਾਣ ਵਾਲੇ ਚੁੰਬਨ ਦ੍ਰਿਸ਼ਾਂ ਦੀ ਚਰਚਾ ਹੁਣ ਆਮ ਗੱਲ ਹੋ ਗਈ ਹੈ। ਬਹੁਤ ਸਾਰੇ ਲੋਕਾਂ ਅਨੁਸਾਰ ਅਜਿਹੀਆਂ ਖ਼ਬਰਾਂ ਨਿਸ਼ਚਿਤ ਢੰਗ ਨਾਲ ਪ੍ਰਚਾਰ ਲਈ ਬਕਾਇਦਾ ਫੈਲਾਈਆਂ ਜਾਂਦੀਆਂ ਹਨ। ਪਰ ਇੱਕ ਫਿਲਮ ਨਾਲ ਜੁੜੀ ਇਹ ਖ਼ਬਰ ਚੱਲ ਰਹੀ ਹੈ ਕਿ ਇਸ ਫਿਲਮ ਦੀ ਹੀਰੋਇਨ ਨੇ ਹੀਰੋ ਨੂੰ ਚੁੰਬਨ ਦੇਣ ਤੋਂ ਇਨਕਾਰ ਕੀਤਾ। ਗੱਲ ਹੈ ਫਿਲਮ 'ਕਮਬਖਤ ਇਸ਼ਕ' ਦੀ। ਦੱਸਦੇ ਹਨ ਕਿ ਇਸ ਫਿਲਮ ਵਿੱਚ ਮੁੱਖ ਰੋਲ ਨਿਭਾਉਣ ਵਾਲੀ ਅਭਿਨੇਤਰੀ ਕਰੀਨਾ ਕਪੂਰ ਨੇ ਫਿਲਮ ਦੇ ਹੀਰੋ ਅਕਸ਼ੈ ਕੁਮਾਰ ਨਾਲ ਚੁੰਬਨ ਦ੍ਰਿਸ਼ ਦੇਣ ਤੋਂ ਮਨਾ ਕਰ ਦਿੱਤਾ ਸੀ। ਕਰੀਨਾ ਇਸ ਤੋਂ ਪਹਿਲਾਂ ਫਿਲਮ 'ਜਬ ਵੀ ਮੈਟ' ਵਿੱਚ ਸ਼ਾਹਿਦ ਕਪੂਰ ਨਾਲ ਅਤੇ ਫਿਲਮ 'ਦੇਵ' ਵਿੱਚ ਫਰਦੀਨ ਖਾਨ ਨਾਲ ਕਿਸਿੰਗ ਸੀਨ ਕਰ ਚੁੱਕੀ ਹੈ।

Date:2009-06-18 Time:00:00:21

ਜਾਨ ਅਬ੍ਰਾਹਿਮ : ਖੁਦ ਦਾ ਕਿਰਦਾਰ ਨਿਭਾਉਣਾ ਮੁਸ਼ਕਿਲ

ਆਮ ਤੌਰ 'ਤੇ ਸਭ ਕਲਾਕਾਰਾਂ ਨੂੰ ਖੁਦ ਦੀ ਭੂਮਿਕਾ ਨਿਭਾਉਣਾ ਸਭ ਤੋਂ ਸੌਖੀ ਲੱਗਦੀ ਹੈ, ਕਿਉਂਕਿ ਉਹਨਾਂ ਨੂੰ ਉਹੀ ਕਰਨਾ ਪੈਂਦਾ ਹੈ, ਜੋ ਉਹ ਅਸਲ ਜੀਵਨ 'ਚ ਕਰਦੇ ਹਨ। ਪਰ ਜਾਨ ਅਬ੍ਰਾਹਿਮ ਨੂੰ ਇਹ ਸਭ ਕਰਨਾ ਮੁਸ਼ਕਿਲ ਲੱਗ ਰਿਹਾ ਹੈ। ਆਉਣ ਵਾਲੀ ਫਿਲਮ 'ਫਿਲਮ ਸਿਟੀ' ਵਿੱਚ ਜਾਨ ਦਾ ਕਿਰਦਾਰ ਅਸਲ ਜਿੰਦਗੀ ਵਿੱਚ ਬਿਲਕੁਲ ਉਹਨਾਂ ਵਰਗਾ ਹੀ ਹੈ। ਜਾਨ ਦੇ ਅਨੁਸਾਰ ਮੈਂ ਫਿਲਮ ਵਿੱਚ ਜਾਨ ਦਾ ਹੀ ਕਿਰਦਾਰ ਨਿਭਾ ਰਿਹਾ ਹੈ, ਪਰ ਇਹ ਬਹੁਤ ਮੁਸ਼ਕਿਲ ਹੈ। ਮੈਨੂੰ ਉਸੇ ਚੀਜ਼ ਦੀ ਐਕਟਿੰਗ ਕਰਨੀ ਪੈ ਰਹੀ ਹੈ, ਜੋ ਮੈਂ ਆਪਣੀ ਪਰਸਨਲ ਜਿੰਦਗੀ ਵਿੱਚ ਕਰਦਾ ਹਾਂ।

Date:2009-06-18 Time:00:00:21

ਸ਼ਾਇਨੀ ਹੈ ਬੇਕਸੂਰ:ਅਨੁਪਮਾ

ਮੁੰਬਈ-ਅਭਿਨੇਤਾ ਸ਼ਾਇਨੀ ਆਹੂਜ਼ਾ ਦੀ ਪਤਨੀ ਅਨੂਪਮਾ ਆਹੂਜ਼ਾ ਨੇ ਅੱਜ ਦਾਅਵਾ ਕੀਤਾ ਹੈ ਕਿ ਉਨ੍ਹਾ ਦੇ ਪਤੀ ਬੇਕਸੂਰ ਹਨ ਅਤੇ ਉਨ੍ਹਾ ਨੂੰ ਨੌਕਰਾਣੀ ਨਾਲ ਬਲਾਤਕਾਰ ਦੇ ਮਾਮਲੇ 'ਚ ਫਸਾਇਆ ਗਿਆ ਹੈ।

Date:2009-06-18 Time:00:00:21


1   2  

page no.1

Select news date :

30 - 6 - 2009
29 - 6 - 2009
28 - 6 - 2009
27 - 6 - 2009
26 - 6 - 2009
25 - 6 - 2009
24 - 6 - 2009
23 - 6 - 2009
22 - 6 - 2009
21 - 6 - 2009
20 - 6 - 2009
19 - 6 - 2009
18 - 6 - 2009
17 - 6 - 2009
16 - 6 - 2009
15 - 6 - 2009
14 - 6 - 2009
13 - 6 - 2009
12 - 6 - 2009
11 - 6 - 2009
10 - 6 - 2009
9 - 6 - 2009
8 - 6 - 2009
7 - 6 - 2009
6 - 6 - 2009
5 - 6 - 2009
4 - 6 - 2009
3 - 6 - 2009
2 - 6 - 2009
1 - 6 - 2009