Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 16 - 6 - 2009
ਬਗਦਾਦ-ਇਰਾਕ ਦੇ ਰਾਸ਼ਟਰਪਤੀ ਜਲਾਲ ਤਾਲਬਾਨੀ ਨੇ ਮਹਿਮੂਦ ਅਹਿਮਦੀਨੇਜਾਦ ਨੂੰ ਫ਼ਿਰ ਤੋਂ ਇਰਾਨੀ ਰਾਸ਼ਟਰਪਤੀ ਚੁਣੇ ਜਾਣ 'ਤੇ ਵਧਾਈ ਦਿੱਤੀ ਹੈ। Date:2009-06-16 Time:00:21:54
ਲੰਦਨ-ਸਕਾਟਲੈਂਡ ਦੇ ਇੱਕ ਹਸਪਤਾਲ 'ਚ ਸਵਾਈਨ ਫਲੂ ਤੋਂ ਇੱਕ ਵਿਅਕਤੀ ਦੀ ਮੌਤ ਹੋ ਗਈ,ਜੋ ਬ੍ਰਿਟੇਨ 'ਚ ਇਸ ਬਿਮਾਰੀ ਨਾਲ ਹੋਣ ਵਾਲੀ ਪਹਿਲੀ ਮੌਤ ਹੈ। Date:2009-06-16 Time:00:21:54
ਮੁੰਬਈ - ਹਿੰਦੀ ਫਿਲਮਾਂ ਦੇ ਕਲਾਕਾਰ ਸ਼ਾਇਨੀ ਆਹੂਜਾ ਨੂੰ ਅੱਜ ਸਵੇਰੇ ਜ਼ਬਰ ਜਿਨਾਂਹ ਦੇ ਆਰੋਪ ਵਿਚ ਗ੍ਰਿਫਤਾਰ ਕਰ ਲਿਆ।ਉਹਨਾਂ ਉੱਪਰ ਘਰੇ ਕੰਮ ਕਰਨ ਵਾਲੀ ਨੌਕਰਾਨੀ ਨਾਲ ਜ਼ਬਰ ਜਿਨਾਂਹ ਦਾ ਆਰੋਪ ਹੈ। Date:2009-06-16 Time:00:21:54
ਮੁੰਬਈ - ਬੰਬਈ ਹਾਈਕੋਰਟ ਵੱਲੋਂ ਆਰਐਨਆਰਐਲ-ਆਰਆਈਐਲ ਵਿਵਾਦ ਵਿਚ ਆਰਐਨਆਰਐਲ ਦੇ ਪੱਖ ਵਿਚ ਫੈਸਲਾ ਸੁਨਾਉਣ ਮਗਰੋਂ ਆਰਐਨਆਰਐਲ ਦੇ ਸ਼ੇਅਰਾਂ ਵਿਚ ਜ਼ਬਰਦਸਤ ਉਛਾਲ ਆਇਆ ਹੈ ਅਤੇ ਉਹਨਾਂ ਦੀ ਕੀਮਤ 20 ਫੀਸਦੀ ਤੋਂ ਵੀ ਵੱਧ ਵੱਧੀ। Date:2009-06-16 Time:00:21:54
ਮੈਲਬੋਰਨ - ਆਸਟ੍ਰੇਲੀਆ ਵਿਚ ਇੱਕ ਹੋਰ ਭਾਰਤੀ ਵਿਦਿਆਰਥੀ ਦੀ ਮਾਰ ਕੁੱਟ ਦਾ ਮਾਮਲਾ ਸਾਹਮਣੇ ਆਇਆ ਹੈ।ਅਖਬਾਰ 'ਦ ਐਜ' ਵਿਚ ਸੋਮਵਾਰ ਨੂੰ ਛਪੀ ਖਬਰ ਮੁਤਾਬਕ 20 ਸਾਲਾ ਭਾਰਤੀ ਵਿਦਿਆਰਥੀ ਸੰਨੀ ਬਜਾਜ ਉੱਪਰ ਬੋਰੋਨੀਆ ਵਿਖੇ ਸ਼ੁੱਕਰਵਾਰ ਦੀ ਰਾਤ ਉਸ ਵੇਲ੍ਹੇ ਹਮਲਾ ਕੀਤਾ ਗਿਆ ਜਦੋਂ ਉਹ ਆਪਣੀ ਕਾਰ ਵਿਚ ਬੈਠਣ ਵਾਲਾ ਸੀ। Date:2009-06-16 Time:00:21:54
ਜਲੰਧਰ-ਪੰਜਾਬ ਦੀ ਨੂਰਮਹਿਲ ਵਿਧਾਨਸਭਾ ਸੀਟ 'ਤੇ ਹੋਈਆਂ ਉੱਪ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਨੇ ਜਿੱਤ ਦਰਜ਼ ਕਰ ਲਈ ਹੈ। Date:2009-06-16 Time:00:21:54
ਭੋਪਾਲ - ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਨੇਤਾ ਸੁਸ਼ਮਾ ਸਵਰਾਜ ਨੇ ਪਾਰਟੀ ਵਿਚ ਲੋਕਸਭਾ ਚੌਣਾਂ ਵਿਚ ਆਸ ਮੁਤਾਬਕ ਜਨਸਮਰਥਨ ਨਾ ਮਿਲਣ ਕਾਰਣ ਫੈਲੇ ਕਲੇਸ਼ ਬਾਰੇ ਕੋਈ ਵੀ ਟਿੱਪਣੀ ਦੇਣ ਤੋਂ ਇਨਕਾਰ ਕਰ ਦਿੱਤਾ। Date:2009-06-16 Time:00:21:54
ਨਵੀਂ ਦਿੱਲੀ - ਸੂਰਜ ਦੀ ਪਹਿਲੀ ਕਿਰਨ ਦੇ ਨਾਲ ਸਾਡੇ ਘਰ ਅਤੇ ਵਿਹੜ੍ਹੇ ਵਿਚ ਚਹਿਚਹਾਉਣ ਵਾਲੀ ਘਰੇਲੂ ਚਿੜੀ ਹੁਣ ਘਰ ਅਤੇ ਭੋਜਨ ਦੇ ਸੰਕਟ ਨਾਲ ਇੰਨ੍ਹੀ ਜੂਝ ਰਹੀ ਹੈ ਕਿ ਉਸ ਦੀ ਹੋਂਦ ਲਈ ਸੰਕਟ ਪੈਦਾ ਹੋ ਗਿਆ ਹੈ। Date:2009-06-16 Time:00:21:54
ਨਵੀਂ ਦਿੱਲੀ - ਭਾਰਤ ਦੀ ਅਜਾਦੀ ਦੇ ਸੰਘਰਸ਼ ਵਿਚ ਅਲੀਪੁਰ ਕਾਂਡ ਦਾ ਮਹਤੱਵ ਬਹੁਤ ਹੈ ਕਿਉਂ ਜੋ ਇਸ ਨਾਲ ਸਵਰਾਜ ਦੀ ਭਾਵਨਾ ਨੂੰ ਹੱਲ੍ਹਾਸ਼ੇਰੀ ਮਿਲੀ।ਅਲੀਪੁਰ ਬੰਬ ਕਾਂਡ ਸਾਜਿਸ਼ ਮੁਕੱਦਮੇ ਵਿਚ ਮੁੱਖ ਆਰੋਪੀ ਅਰਵਿੰਦੋ ਘੋਸ਼ ਦਾ ਬਚਾਅ ਕੀਤਾ। Date:2009-06-16 Time:00:21:54
ਨਵੀਂ ਦਿੱਲੀ-ਇੰਜਨੀਅਰਿੰਗ ਫ਼ਰਮ ਹਿੰਦੁਸਤਾਨ ਡੋਰ ਓਲੀਵਰ ਲਿਮਿਟੇਡ ਨੂੰ ਐਚਪੀਸੀਐਲ,ਮਿੱਤਲ ਅਨਰਜ਼ੀ ਲਿਮਿਟੇਡ ਨਾਲ 126.95 ਕਰੋੜ ਰੁੱਪਏ ਦੀ ਯੋਜਨਾ ਨਿਰਮਾਣ ਦਾ ਠੇਕਾ ਮਿਲਿਆ ਹੈ। Date:2009-06-16 Time:00:21:54
ਤਾਈਪੇ - ਤਾਈਵਾਨ ਵਿਚ ਮਹਿਲਾਵਾਂ ਦੇ ਬੇਵੱਸੀ ਅਤੇ ਮਜ਼ਬੂਰੀ ਦਾ ਫਾਇਦਾ ਲੈ ਕੇ ਫੈਲਣ ਵਾਲੇ ਵੇਸ਼ਵਾ ਬਿਰਤੀ ਦੇ ਧੰਦੇ ਨੂੰ ਕਨੂੰਨੀ ਰੂਪ ਦੇਣ ਦੀ ਯੋਜਨਾ ਉਲੀਕੀ ਜਾ ਰਹੀ ਹੈ।ਤਾਈਵਾਨ ਦੇ ਗ੍ਰਹਿ ਮੰਤਰਾਲੇ ਨੇ ਵੇਸ਼ਵਾ ਬਿਰਤੀ ਲਈ ਇੱਕ ਵਿਸ਼ੇਸ਼ ਖੇਤਰ ਬਨਾਉਣ ਦਾ ਪ੍ਰਸਤਾਵ ਕੈਬਿਨੇਟ ਸਾਹਮਣੇ ਪੇਸ਼ ਕੀਤਾ। Date:2009-06-16 Time:00:21:54
ਪਟਨਾ-ਘੜੀਆਂ ਦੇ ਸੰਗਠਿਤ ਬਜ਼ਾਰ 'ਚ ਲੱਗਭਗ 60 ਫ਼ੀਸਦੀ ਹਿੱਸੇਦਾਰੀ ਰੱਖਣ ਵਾਲੇ ਦੇਸ਼ਾਂ ਦੀ ਮੰਨੀ ਪ੍ਰਮੰਨੇ ਘੜੀ ਨਿਰਮਾਤਾ ਕੰਪਨੀ ਟਾਈਟਨ ਇੰਡਸਟ੍ਰੀਜ਼ ਲਿਮਿਟੇਡ ਨੇ ਚਾਲੂ ਵਿੱਤੀ ਸਾਲ 'ਚ 1500 ਕਰੋੜ ਰੁੱਪਏ ਦੇ ਕਾਰੋਬਾਰ ਦਾ ਲਕਸ਼ ਨਿਰਧਾਰਤ ਕੀਤਾ ਹੈ। Date:2009-06-16 Time:00:21:54
ਮੁੰਬਈ -ਭਾਰਤੀ ਸ਼ੇਅਰ ਬਜ਼ਾਰਾਂ ਵਿੱਚ ਸੋਮਵਾਰ ਨੂੰ ਲਗਾਤਾਰ ਤੀਜੇ ਦਿਨ ਗਿਰਾਵਟ ਦਰਜ ਕੀਤੀ ਗਈ। ਅੱਜ ਸੰਸੈਕਸ 362 ਅੰਕਾਂ ਦੀ ਗਿਰਾਵਟ ਦੇ ਨਾਲ 14876 ਦੇ ਸਤਰ ਤੇ ਬੰਦ ਹੋਇਆ ਜਦੋਂਕਿ ਨਿਫ਼ਟੀ 99 ਅੰਕਾਂ ਦੀ ਗਿਰਾਵਟ ਦੇ ਨਾਲ 4484 ਦੇ ਸਤਰ ਤੇ ਬੰਦ ਹੋਇਆ। Date:2009-06-16 Time:00:21:54
ਮੁੰਬਈ-ਬਾਂਬੇ ਉੱਚ ਅਦਾਲਤ ਨੇ ਸੋਮਵਾਰ ਨੂੰ ਰਿਲਾਇੰਸ ਇੰਡਸਟ੍ਰੀਜ਼ ਲਿਮੀਟੇਡ ਨੂੰ 17 ਸਾਲਾਂ ਤੱਕ ਰਿਲਾਇੰਸ ਨੈਚੁਰਲ ਰਿਸੋਰਸੇਸ ਲਿਮੀਟੇਡ ਨੂੰ 28 ਐਮਐਮਐਸਸੀਐਐਮਡੀ ਗੈਸ ਆਪੂਰਤੀ ਕਰਨ ਦਾ ਨਿਰਦੇਸ਼ ਦਿੱਤਾ। Date:2009-06-16 Time:00:21:53
ਕਲਕੱਤਾ-ਮਿੰਨੀ ਰਤਨ ਕੰਪਨੀ ਬਾਲਮਰ ਲਾਰੀ ਐਂਡ ਕੰਪਨੀ ਲਿਮਿਟੇਡ ਨੇ ਵਿੱਤੀ ਸਾਲ 2008-09 'ਚ 102 ਕਰੋੜ ਰੁੱਪਏ ਦਾ ਸ਼ੁੱਧ ਲਾਭ ਅਰਜਿਤ ਕੀਤਾ,ਜੋ ਇਸ ਤੋਂ ਪਿੱਛਲੇ ਸਾਲ 'ਚ 87 ਕਰੋੜ ਰੁੱਪਏ ਦੀ ਤੁਲਨਾ 'ਚ 17 ਪ੍ਰਤਿਸ਼ਤ ਜ਼ਿਆਦਾ ਹੈ। Date:2009-06-16 Time:00:21:53
ਨਵੀਂ ਦਿੱਲੀ-ਪਾਵਰ ਫਾਈਨੈਂਸ ਕਾਰਪੋਰੇਸ਼ਨ ਆਫ਼ ਇੰਡੀਆ ਲਿਮਿਟੇਡ (ਪੀਐਫ਼ਸੀਐਲ) ਨੇ ਵਿੱਤੀ ਸਾਲ 2008-09 'ਚ 1969.96 ਕਰੋੜ ਰੁੱਪਏ ਦਾ ਸ਼ੁੱਧ ਲਾਭ ਅਰਜਿਤ ਕੀਤਾ,ਜੋ ਇਸ ਨੂੰ ਪਿੱਛਲੇ ਸਾਲ 'ਚ 1206.76 ਕਰੋੜ ਰੁੱਪਏ ਨਾਲ 63.24 ਪ੍ਰਤਿਸ਼ਤ ਜ਼ਿਆਦਾ ਹੈ। Date:2009-06-16 Time:00:21:53
ਮੁੰਬਈ-ਸ਼ੇਅਰ ਬਜ਼ਾਰ 'ਚ ਦੋ ਪ੍ਰਤਿਸ਼ਤ ਤੋਂ ਜ਼ਿਆਦਾ ਦੀ ਗਿਰਾਵਟ ਦੇ ਕਾਰਣ ਰੁੱਪਏ 'ਤੇ ਜਬਰਦਸਤ ਦਬਾਅ ਦੇਖਣ ਨੂੰ ਮਿਲਿਆ ਅਤੇ ਅੰਤਰਬੈਂਕਿੰਗ ਮੁਦਰਾ ਬਜ਼ਾਰ 'ਚ ਤਿੰਨ ਹਫ਼ਤੇ ਦੇ ਹੇਠਲੇ ਸਤਰ 'ਤੇ ਪਹੁੰਚ ਕੇ 47.72 ਰੁੱਪਏ ਪ੍ਰਤਿ ਡਾਲਰ 'ਤੇ ਬੰਦ ਹੋਇਆ,ਜੋਕਿ ਪਿੱਛਲੇ ਕਾਰੋਬਾਰੀ ਦਿਵਸ 'ਚ 47.62 ਰੁੱਪਏ ਪ੍ਰਤਿ ਡਾਲਰ 'ਤੇ ਰਿਹਾ ਸੀ। Date:2009-06-16 Time:00:21:53
ਮੰਨ ਲਉ ਕਿ ਜੇਕਰ ਬਾਲੀਵੁੱਡ ਦੇ ਕਲਾਕਾਰਾਂ ਨੂੰ ਕੇਂਦਰੀ ਮੰਤਰੀ ਮੰਡਲ 'ਚ ਸ਼ਾਮਿਲ ਕੀਤਾ ਜਾਵੇ ਤਾਂ ਉਨ੍ਹਾਂ ਨੂੰ ਕਿਹੜੇ ਮੰਤਰਾਲੇ ਮਿਲਣਗੇ। ਅੰਤਰਰਾਸ਼ਟਰੀ ਭਾਰਤੀ ਫ਼ਿਲਮ ਅਕਾਦਮੀ (ਆਈਫਾ) ਦੇ ਪੁਰਸਕਾਰ ਸਮਾਰੋਹ ਦੀ ਮੇਜ਼ਬਾਨੀ ਕਰ ਰਹੇ ਅਭਿਨੇਤਾ ਬੋਮਨ ਈਰਾਨੀ ਅਤੇ ਰਿਤੇਸ਼ ਦੇਸ਼ਮੁਖ ਨੇ ਬੀਤੀ ਰਾਤ ਕੁਝ ਅਜਿਹਾ ਹੀ ਕਰਨ ਦੀ ਕੋਸ਼ਿਸ਼ ਕੀਤੀ। ਦੋਵਾਂ ਕਲਾਕਾਰਾਂ ਨੇ ਆਪਣੀ 'ਡਰੀਮ ਕੈਬਨਿਟ' ਬਣਾਈ ਅਤੇ ਉਸ ਵਿਚ ਬਿਪਾਸ਼ਾ ਬਸੂ, ਆਮਿਰ ਖ਼ਾਨ, ਅਕਸ਼ੈ ਕੁਮਾਰ ਅਤੇ ਆਸ਼ੁਤੋਸ਼ ਗੋਵਾਰੀਕਰ ਜਿਹੇ ਕਲਾਕਾਰਾਂ ਨੂੰ ਸ਼ਾਮਿਲ ਕੀਤਾ। ਬੋਮਨ ਤੇ ਦੇਸ਼ਮੁਖ ਨੇ ਕਿਹਾ ਕਿ ਬਿਪਾਸ਼ਾ ਨੂੰ ਭਾਰਤ ਦੀ ਵਾਤਾਵਰਣ ਮੰਤਰੀ ਬਣਾਇਆ ਜਾਣਾ ਚਾਹੀਦਾ ਹੈ ਕਿਉਂਕਿ 'ਪੂਰੇ ਵਿਸ਼ਵ 'ਚ ਗਲੋਬਲ ਵਾਰਮਿੰਗ ਦੀ ਮੁੱਖ ਵਜ੍ਹਾ ਇਹ ਹਾਟ ਅਭਿਨੇਤਰੀ ਹੀ ਹੈ।' ਇਸ ਤੋਂ ਇਲਾਵਾ ਨਿਰਦੇਸ਼ Date:2009-06-16 Time:00:21:53
ਆਪਣੇ ਕਰੀਅਰ ਵਿੱਚ ਕਈ ਉਤਾਰ-ਚੜ੍ਹਾਅ ਦੇਖ ਚੁੱਕੀ ਸੁਸ਼ਮਿਤਾ ਸੇਨ ਦਾ ਕਹਿਣਾ ਹੈ ਕਿ ਉਹਨਾਂ ਨੂੰ ਜੀਵਨ ਵਿੱਚ ਚੰਗੇ ਸਮੇਂ ਦਾ ਇੰਤਜਾਰ ਹੈ। ਸੁਸ਼ਮਿਤਾ ਦੀਆਂ ਪੂਰੀਆਂ ਉਮੀਦਾਂ ਆਪਣੀਆਂ ਆਉਣ ਵਾਲੀਆਂ ਫਿਲਮਾਂ ਡੂ ਨਾਟ ਡਿਸਟਰਬ ਅਤੇ ਦੂਲਹਾ ਮਿਲ ਗਿਆ 'ਤੇ ਹਨ। ਸੁਸ਼ਮਿਤਾ ਨੇ ਕਿਹਾ 'ਅਜਿਹਾ ਲੱਗਦਾ ਹੈ ਕਿ ਮੇਰੇ ਉੱਪਰ ਸ਼ਨੀ ਦੀ ਨਜ਼ਰ ਹੈ, ਪਰ ਫਿਰ ਮੈਂ ਸੋਚਦੀ ਹਾਂ ਕਿ ਹਰ ਕੰਮ ਆਪਣੇ ਸਮੇਂ 'ਤੇ ਹੀ ਹੁੰਦਾ ਹੈ। ਸ਼ਾਹਰੁਖ ਦੇ ਨਾਲ ਮੇਰੀ ਫਿਲਮ ਦੂਲਹਾ ਮਿਲ ਗਿਆ ਤਿਆਰ ਹੈ। ਉਸ ਤੋਂ ਬਾਅਦ ਡੂ ਨਾਟ ਡਿਸਟਰਬ ਆਵੇਗੀ, ਜਿਸ 'ਚ ਮੈਂ ਗੋਵਿੰਦਾ ਦੀ ਪਤਨੀ ਦੀ ਭੂਮਿਕਾ ਨਿਭਾਈ ਹੈ।' Date:2009-06-16 Time:00:21:53
ਬਰਾਕ ਓਬਾਮਾ ਨੇ 20 ਜਨਵਰੀ ਨੂੰ ਸੱਭ ਤੋਂ ਸ਼ਕਤੀਸ਼ਾਲੀ ਕਹੇ ਜਾਣ ਵਾਲੇ ਦੇਸ਼ ਅਮਰੀਕਾ ਦੇ ਪਹਿਲੇ ਅਸ਼ਵੇਤ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ।ਓਬਾਮਾ ਦਾ ਜਨਮ 4 ਅਗਸਤ 1961 ਨੂੰ ਅਮਰੀਕਾ ਦੇ ਹੋਨੋਲੂਲੂ ਵਿਖੇ ਤੁਲਾ ਲਗਨ ਅਤੇ ਬ੍ਰਿਸ਼ਭ ਦੇ ਨਵਾਂਸ਼ ਵਿਚ ਹੋਇਆ। Date:2009-06-16 Time:00:21:53
ਹਿਸਾਰ-ਹਰਿਆਣਾ ਦੇ ਸਾਬਕਾ ਗ੍ਰਹਿਮੰਤਰੀ ਮਨੀਰਾਮ ਗੋਦਾਰਾ ਦਾ ਲੰਬੀ ਬੀਮਾਰੀ ਦੇ ਬਾਅਦ ਅੱਜ ਸਵੇਰੇ ਇੱਥੇ ਆਪਣੀ ਰਿਹਾਇਸ਼ 'ਤੇ ਦੇਹਾਂਤ ਹੋ ਗਿਆ। Date:2009-06-16 Time:00:21:53
ਜੱਬਲਪੁਰ - ਮੱਧਪ੍ਰਦੇਸ਼ ਦੇ ਜੱਬਲਪੁਰ ਵਿਖੇ ਪਵਿੱਤਰ ਨਦੀ ਨਰਮਦਾ ਦੇ ਕੰਡੇ ਸਥਿੱਤ ਗੁਰਦੁਆਰੇ ਦੀ ਇਮਾਰਤ ਵਿਚ 113 ਫੁੱਟ ਉੱਚੇ ਨਿਸ਼ਾਨ ਸਾਹਿਬ ਸਥਾਪਤ ਕੀਤੇ ਗਏ ਹਨ।ਹਾਇਡ੍ਰੋਲਿਕ ਤਕਨੀਕ ਦੀ ਮਦੱਦ ਨਾਲ ਸਥਾਪਤ 1100 ਕਿਲੋ ਵਜਨੀ ਇਹ ਨਿਸ਼ਾਨ ਸਾਹਿਬ ਏਸ਼ੀਆ ਵਿਚ ਸੱਭ ਤੋਂ ਉੱਚੇ ਅਤੇ ਵਜ਼ਨੀ ਪ੍ਰਤੀਕ ਚਿੰਨ੍ਹ ਹਨ। Date:2009-06-16 Time:00:21:53
ਨਾਟਿੰਘ-ਨਿਊਜ਼ੀਲੈਂਡ ਕ੍ਰਿਕਟ ਟੀਮ ਦੇ ਕਪਤਾਨ ਡੇਨੀਅਲ ਵਿਟੋਰੀ ਨੇ ਅੱਜ ਕਿਹਾ ਹੈ ਕਿ ਉਹ ਬਾਗੀ ਇੰਡੀਅਨ ਕ੍ਰਿਕਟ ਲੀਗ (ਆਈਸੀਐਲ) ਦੇ ਨਾਲੋਂ ਨਾਤਾ ਤੋੜ ਚੁੱਕੇ ਤੂਫ਼ਾਨੀ ਗੇਂਦਬਾਜ਼ ਸ਼ੇਨ ਬਾਂਡ ਦੀ ਰਾਸ਼ਟਰੀ ਟੀਮ 'ਚ ਵਾਪਸੀ ਦਾ ਸੁਆਗਤ ਕਰਨਗੇ। Date:2009-06-16 Time:00:21:53
ਇੰਦੌਰ-ਪਹਿਲੇ ਐਮ.ਪੀ ਓਪਨ ਬਿਲਿਅਰਡਸ ਸਨੂਕਰ ਚੈਂਪਿਅਨਸ਼ਿਪ 'ਚ ਭੋਪਾਲ ਦੇ ਕਮਲ ਚਾਵਲਾ ਨੇ ਸੀਨੀਅਰ ਬਿਲਿਅਰਡਸ ਅਤੇ ਸੀਨੀਅਰ ਸਿਕਸ ਗ੍ਰੇਡ ਸਨੂਕਰ ਦਾ ਫਾਈਨਲ ਜਿੱਤਕੇ ਦੋਹਰੀ ਕਾਮਯਾਬੀ ਹਾਸਿਲ ਕੀਤੀ। Date:2009-06-16 Time:00:21:53
ਫਿਲਮ ਫੈਸ਼ਨ ਵਿੱਚ ਛੋਟੀ-ਜਿਹੀ ਭੂਮਿਕਾ ਤੋਂ ਬਾਲੀਵੁੱਡ ਤੋਂ ਆਪਣੀ ਪਾਰੀ ਦੀ ਸ਼ੁਰੂਆਤ ਕਰਨ ਵਾਲੀ ਅਭਿਨੇਤਰੀ ਮੁਗਧਾ ਗੋਡਸੇ, ਮਧੁਰ ਭੰਡਾਰਕਰ ਦੀ ਅਗਲੀ ਫਿਲਮ ਜੇਲ੍ਹ 'ਚ ਪਹਿਲੀ ਵਾਰ ਲੀਡ ਭੂਮਿਕਾ ਨਿਭਾ ਰਹੀ ਹੈ ਅਤੇ ਇਸ ਕਿਰਦਾਰ ਰਾਹੀਂ ਉਹ ਆਪਣੀ ਵਿਸ਼ੇਸ਼ ਛਾਪ ਛੱਡਣ ਨੂੰ ਤਿਆਰ ਹੈ। ਫੈਸ਼ਨ ਵਿੱਚ ਇੱਕ ਮਾਡਲ ਦਾ ਕਿਰਦਾਰ ਨਿਭਾਉਣ ਵਾਲੀ ਮੁਗਧਾ ਆਪਣੀ ਆਉਣ ਵਾਲੀ ਫਿਲਮ ਜੇਲ੍ਹ ਵਿੱਚ ਇੱਕ ਆਮ ਕੁੜੀ ਦੀ ਭੂਮਿਕਾ ਨਿਭਾ ਰਹੀ ਹੈ। ਮੁਗਧਾ ਨੇ ਕਿਹਾ ਕਿ ਫੈਸ਼ਨ ਪਹਿਲਾਂ ਹੀ ਮੇਰੇ ਕਰੀਅਰ ਵਿੱਚ ਨਿਰਣਾ ਲੈਣ ਦਾ ਮੋੜ ਬਣ ਚੁੱਕੀ ਹੈ ਅਤੇ ਫਿਲਮ ਜਗਤ ਵਿੱਚ ਮੇਰਾ ਸਫ਼ਰ ਸ਼ੁਰੂ ਹੋ ਚੁੱਕਿਆ ਹੈ। Date:2009-06-16 Time:00:21:53
page no.1 |
Select news date : 30 - 6 - 2009 29 - 6 - 2009 28 - 6 - 2009 27 - 6 - 2009 26 - 6 - 2009 25 - 6 - 2009 24 - 6 - 2009 23 - 6 - 2009 22 - 6 - 2009 21 - 6 - 2009 20 - 6 - 2009 19 - 6 - 2009 18 - 6 - 2009 17 - 6 - 2009 16 - 6 - 2009 15 - 6 - 2009 14 - 6 - 2009 13 - 6 - 2009 12 - 6 - 2009 11 - 6 - 2009 10 - 6 - 2009 9 - 6 - 2009 8 - 6 - 2009 7 - 6 - 2009 6 - 6 - 2009 5 - 6 - 2009 4 - 6 - 2009 3 - 6 - 2009 2 - 6 - 2009 1 - 6 - 2009 |