Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 15 - 6 - 2009

ਨਿਵੇਸ਼ ਅਨੁਕੂਲ ਹੈ ਤਮਿਲਨਾਡੂ : ਸਟਾਲਿਨ

ਚੇੱਨਈ - ਤਮਿਲਨਾਡੂ ਦੇ ਉੱਪ ਮੁੱਖ ਮੰਤਰੀ ਐਮਕੇ ਸਟਾਲਿਨ ਨੇ ਕਿਹਾ ਹੈ ਕਿ ਮੁੱਖ ਨਿਰਯਾਤ ਉਦਯੋਗ ਜਿਵੇਂ ਕਿ ਕੱਪੜਾ, ਚਮੜਾ ਅਤੇ ਆਟੋ ਮੁਬਾਇਲ ਵਿਚ ਆਈ ਮੰਦੀ ਦੇ ਬਾਵਜੂਦ ਰਾਜ ਨਿਵੇਸ਼ ਅਨੁਕੂਲ ਮੰਜਲ ਬਣਿਆ ਹੋਇਆ ਹੈ।

Date:2009-06-15 Time:00:13:44

ਇਰਾਨ 'ਚ ਮੁਬਾਇਲ ਫੋਨ, ਫੇਸਬੁੱਕ 'ਤੇ ਰੋਕ

ਤਿਹਰਾਨ - ਇਰਾਨ ਦੀ ਰਾਜਧਾਨੀ ਤਿਹਰਾਨ ਵਿਚ ਦੇਸ਼ ਦੇ ਮੁੱਖ ਮੁਬਾਇਲ ਟੈਲੀਫੋਨ ਨੈਟਵਰਕ ਦੀਆਂ ਸੇਵਾਵਾਂ ਰੋਕ ਦਿੱਤੀਆਂ ਗਈਆਂ ਹਨ ਜਦੋਂ ਕਿ ਪ੍ਰਸਿੱਧ ਇੰਟਰਨੈਟ ਵੈਬਸਾਇਟ ਫੇਸਬੁੱਕ ਅਤੇ ਯੂ ਟਿਊਬ ਉੱਪਰ ਵੀ ਲੋਕ ਕੰਮ ਨਹੀਂ ਕਰ ਸਕੇ।

Date:2009-06-15 Time:00:13:44

ਯੂਪੀ 'ਚ ਵੋਟ ਬੈਂਕ ਮਜ਼ਬੂਤ ਕਰੇਗੀ ਕਾਂਗਰਸ

ਨਵੀਂ ਦਿੱਲੀ - ਉੱਤਰ ਪ੍ਰਦੇਸ਼ ਵਿਚ ਹੁਣ ਬਸਪਾ ਮਗਰੋਂ ਕਾਂਗਰਸ ਨੇ ਵੀ ਸੋਸ਼ਲ ਇੰਜਨੀਅਰਿੰਗ ਦਾ ਰਾਸਤਾ ਚੁਣ ਲਿਆ ਹੈ।ਪਾਰਟੀ ਰਾਹੁਲ ਗਾਂਧੀ ਦੇ ਜਨਮਦਿਨ ਮੌਕੇ ਬਸਪਾ ਦੇ ਵੋਟ ਬੈਂਕ 'ਤੇ ਨਿਸ਼ਾਨਾ ਲਗਾਉਣ ਦੀ ਯੋਜਨਾ ਬਣਾ ਰਹੀ ਹੈ।

Date:2009-06-15 Time:00:13:44

ਨੀਤਿਸ਼ ਦੀ ਸਭਾ 'ਚ ਅਧਿਆਪਕਾਂ ਵੱਲੋਂ ਵਿਰੋਧ

ਸਹਿਰਸਾ - ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਨੂੰ ਉਹਨਾਂ ਦੀ ਵਿਕਾਸ ਯਾਤਰਾ ਦੇ ਆਖਰੀ ਦੌਰ ਵਿਚ ਸਹਿਰਸਾ ਦੀ ਸੁਨਿੰਦਾ ਪੰਚਾਇਤ ਵਿਖੇ ਆਯੋਜਿਤ ਇੱਕ ਜਨਸਭਾ ਵਿਚ ਵਿਰੋਧ ਦਾ ਸਾਹਮਣਾ ਕਰਨਾ ਪਿਆ।

Date:2009-06-15 Time:00:13:44

ਪਾਰਟੀ ਨਹੀਂ ਛੱਡਾਂਗਾ : ਯਸ਼ਵੰਤ ਸਿਨਹਾ

ਰਾਂਚੀ-ਲੋਕ ਸਭਾ ਚੋਣਾਂ ਵਿੱਚ ਹੋਈ ਹਾਰ ਦੀ ਜਿੰਮੇਦਾਰੀ ਨਹੀਂ ਲੈਣ ਦੇ ਲਈ ਪਾਰਟੀ ਅਗਵਾਈ ਦੀ ਆਲੋਚਨਾ ਕਰਨ ਵਾਲੇ ਭਾਜਪਾ ਦੇ ਸੀਨੀਅਰ ਨੇਤਾ ਯਸ਼ਵੰਤ ਸਿਨਹਾ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪਾਰਟੀ ਉਪ ਪ੍ਰਮੁੱਖ ਦੇ ਅਹੁਦੇ ਤੋਂ ਉਹਨਾਂ ਦਾ ਤਿਆਗ ਪੱਤਰ ਮੰਜ਼ੂਰ ਕਰ ਲਿਆ ਗਿਆ, ਪਰੰਤੂ ਇਸਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹ ਪਾਰਟੀ ਵਿੱਚ ਬਣੇ ਰਹਿਣਗੇ।

Date:2009-06-15 Time:00:13:44

'ਤਦਭਵ' ਨੂੰ ਕੀਤਾ ਜਾਵੇਗਾ ਸਨਮਾਨਿਤ

ਮੁਜੱਫਰਪੁਰ-ਸਾਹਿਤ ਪੱਤ੍ਰਿਕਾ 'ਤਦਭਵ' ਅਤੇ ਉਸਦੇ ਸੰਪਾਦਕ ਅਖਿਲੇਸ਼ ਨੂੰ ਸਾਲ 2009 ਦਾ ਅਯੋਧਿਆ ਪ੍ਰਸਾਦ ਖੱਤਰੀ ਯਾਦਗਾਰੀ ਸਨਮਾਨ ਦੇਣ ਦੀ ਘੋਸ਼ਣਾ ਕੀਤੀ ਗਈ ਹੈ।

Date:2009-06-15 Time:00:13:44

ਅਮਰੀਕੀ ਡਰੋਨ ਹਮਲੇ 'ਚ ਪੰਜ ਢੇਰ

ਇਸਲਾਮਾਬਾਦ-ਅਫਗਾਨਿਸਤਾਨ ਨਾਲ ਲੱਗਦੇ ਉੱਤਰ ਪੱਛਮੀ ਪਾਕਿਸਤਾਨ ਦੇ ਇੱਕ ਕਬਾਇਲੀ ਇਲਾਕੇ ਉੱਤੇ ਅੱਜ ਅਮਰੀਕੀ ਡਰੋਨ ਹਮਲੇ ਵਿੱਚ ਘੱਟ ਤੋਂ ਘੱਟ ਪੰਜ ਅੱਤਵਾਦੀ ਮਾਰੇ ਗਏ।

Date:2009-06-15 Time:00:13:44

ਪ੍ਰੀਤੀ ਨੂੰ ਭੇਜਿਆ ਜੇਲ੍ਹ

ਕੋਟਾ- ਸਥਾਨਕ ਅਦਾਲਤ ਨੇ ਪਿਛਲੇ ਦਿਨੀਂ ਦੋ ਬੱਚਿਆਂ ਦੇ ਨਾਲ ਚੰਬਲ ਨਦੀ ਵਿੱਚ ਛਾਲ ਮਾਰਕੇ ਆਤਮਹੱਤਿਆ ਦਾ ਯਤਨ ਕਰਨ ਵਾਲੀ ਪ੍ਰੀਤੀ ਜੈਨ ਨੂੰ ਜੇਲ੍ਹ ਭੇਜ ਦਿੱਤਾ ਹੈ। ਪੁਲਿਸ ਨੇ ਇਹ ਜਾਣਕਾਰੀ ਦਿੰਦਿਆ ਦੱਸਿਆ ਕਿ ਪ੍ਰੀਤੀ ਜੈਨ ਨੂੰ ਆਤਮਹੱਤਿਆ ਦਾ ਯਤਨ ਕਰਨ ਅਤੇ ਸਮੀਕਸ਼ਾ ਦੀ ਹੱਤਿਆ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ।

Date:2009-06-15 Time:00:13:44

ਮੋਸਾਬੀ ਦੀ ਸਮਰਥੱਕਾਂ ਨੂੰ ਅਪੀਲ

ਤਿਹਰਾਨ - ਇਰਾਨ ਦੀਆਂ ਰਾਸ਼ਟਰਪਤੀ ਚੌਣਾਂ ਵਿਚ ਮਹਿਮੂਦ ਅਹਿਮਦੀਨੇਜ਼ਾਰ ਹੱਥੀਂ ਹਾਰੇ ਮੀਰ ਹੁਸੈਨ ਮੋਸਾਬੀ ਨੇ ਆਪਣੇ ਸਮਰਥੱਕਾਂ ਨੋ ਹਿੰਸਾ ਨਾ ਕਰਨ ਲਈ ਕਿਹਾ ਹੈ।ਚੌਣਾਂ ਵਿਚ ਮੋਸਾਬੀ ਦੀ ਹਾਰ ਮਗਰੋਂ ਉਹਨਾਂ ਦੇ ਸਮਰਥੱਕਾਂ ਨੇ ਤਿਹਰਾਨ ਵਿਚ ਵਿਰੋਧ ਪ੍ਰਦਰਸ਼ਨ ਅਤੇ ਹਿੰਸਾ ਸ਼ੁਰੂ ਕਰ ਦਿੱਤੀ ਸੀ।

Date:2009-06-15 Time:00:13:44

ਸੰਸੈਕਸ ਪਹੁੰਚ ਸਕਦਾ ਹੈ 18000 'ਤੇ

ਮੁੰਬਈ-ਕੇਂਦਰ 'ਚ ਕਾਂਗਰਸ ਸਰਕਾਰ ਬਨਣ ਬਾਅਦ ਤੋਂ ਆਈ ਤੇਜ਼ੀ ਵਿੱਚ ਮਾਹਿਰਾਂ ਦਾ ਮੰਨਣਾ ਹੈ ਕਿ ਅਗਲੇ 200 ਦਿਨ੍ਹਾ 'ਚ ਬਾਂਬੇ ਸ਼ੇਅਰ ਬਜ਼ਾਰ ਦਾ 30 ਸ਼ੇਅਰਾਂ 'ਤੇ ਅਧਾਰਤ ਸੰਵੇਦੀ ਸੂਚਕਾਂਕ 18,000 ਦੇ ਸਤਰ ਨੂੰ ਛੂਹ ਸਕਦਾ ਹੈ।

Date:2009-06-15 Time:00:13:44

ਕੰਪਨੀਆਂ ਦੇ ਨਿਵੇਸ਼ ਦਾ ਪਸੰਦੀਦਾ ਖੇਤਰ ਪੱਛਮੀ ਖੇਤਰ

ਨਵੀਂ ਦਿੱਲੀ-ਨਿਵੇਸ਼ਕਾਂ ਦੇ ਅਨੁਕੂਲ ਨੀਤੀਆਂ ਦੇ ਚੱਲਦੇ ਨਿਵੇਸ਼ ਦੇ ਮਾਮਲੇ 'ਚ ਘਰੇਲੂ ਕੰਪਨੀਆਂ ਦਾ ਦੇਸ਼ ਦਾ ਪੱਛਮੀ ਖੇਤਰ ਪਸੰਦੀਦਾ ਹੈ।ਇੱਕ ਰਿਪੋਰਟ ਅਨੁਸਾਰ 2008-09 'ਚ ਇਸ ਖੇਤਰ ਨੇ ਕੁੱਲ੍ਹ ਨਿਵੇਸ਼ ਯੋਜਨਾਵਾਂ 'ਚੋਂ 22.43 ਫ਼ੀਸਦੀ ਹਿੱਸੇ ਨੂੰ ਆਕਰਸ਼ਿਤ ਕੀਤਾ ਹੈ।

Date:2009-06-15 Time:00:13:44

ਸੰਸੈਕਸ 'ਚ ਤੇਜ਼ੀ

ਮੁੰਬਈ-ਬੀਤੇ ਹਫ਼ਤੇ ਚਾਰ ਸਾਲ 'ਚ ਪਹਿਲੀ ਵਾਰ ਬਾਂਬੇ ਸ਼ੇਅਰ ਬਜ਼ਾਰ (ਬੀਐਸਈ) ਦਾ 30 ਸ਼ੇਅਰਾਂ 'ਤੇ ਅਧਾਰਤ ਸੰਵੇਦੀ ਸੂਚਕਾਂਕ ਲਗਾਤਾਰ 14ਵੇਂ ਹਫ਼ਤੇ ਬੜ੍ਹਤ ਦੇ ਨਾਲ ਬੰਦ ਹੋਇਆ।ਅਗਲੇ ਹਫ਼ਤੇ ਵੀ ਸ਼ੇਅਰ ਬਜ਼ਾਰਾਂ 'ਚ ਤੇਜ਼ੀ ਦਾ ਰੁੱਖ ਬਣੇ ਰਹਿਣ ਦੀ ਸੰਭਾਵਨਾ ਹੈ,ਹਾਲਾਂਕਿ ਮਾਹਿਰਾਂ ਨੇ ਬੱਜਟ ਦੇ ਮੱਦੇਨਜ਼ਰ ਨਿਵੇਸ਼ਕਾਂ ਨਾਲ ਸਾਵਧਾਨੀ ਪੂਰਬਕ ਨਿਵੇਸ਼ ਕਰਨ ਦੀ ਸਲਾਹ ਦਿੱਤੀ ਹੈ।

Date:2009-06-15 Time:00:13:44

ਮੰਦੀ ਨਾਲ ਝਾਰਖੰਡ ਨੂੰ 25 ਫ਼ੀਸਦੀ ਨੁਕਸਾਨ

ਜਮਸ਼ੇਦਪੁਰ-ਦੇਸ਼ ਦੇ ਪ੍ਰਮੁੱਖ ਉਦਯੋਗਿਕ ਰਾਜ ਝਾਰਖੰਡ ਨੂੰ ਵੈਸ਼ਵਿਕ ਮੰਦੀ ਦੇ ਚੱਲਦੇ ਵਪਾਰਕ ਅਤੇ ਉਦਯੋਗਿਕ ਕਾਰੋਬਾਰ 'ਚ 20 ਤੋਂ 25 ਫ਼ੀਸਦੀ ਦਾ ਨੁਕਸਾਨ ਉਠਾਉਣਾ ਪਿਆ ਹੈ।

Date:2009-06-15 Time:00:13:44

ਉੱਤਰ ਭਾਰਤ ਨੂੰ ਮਿਲੀ ਗਰਮੀ ਤੋਂ ਰਾਹਤ

ਨਵੀਂ ਦਿੱਲੀ- ਹਫ਼ਤੇ ਭਰ ਤੱਕ ਭਿਆਨਕ ਗਰਮੀ ਤੋਂ ਬੇਹਾਲ ਰਹਿਣ ਬਾਅਦ ਉੱਤਰ ਭਾਰਤ 'ਚ ਲੋਕਾਂ ਨੂੰ ਪਾਰੇ ਦੇ ਥੱਲੇ ਡਿੱਗਣ ਤੋਂ ਰਾਹਤ ਮਿਲੀ ਹੈ ਪਰੰਤੂ ਲਖਨਊ ਅੱਜ ਵੀ ਗਰਮੀ ਤੋਂ ਬੇਹਾਲ ਰਿਹਾ।

Date:2009-06-15 Time:00:13:44

ਰੈਂਗਿਗ ਮਾਮਲੇ 'ਚ ਪੰਜ ਖਿਲਾਫ਼ ਮਾਮਲਾ ਦਰਜ਼

ਸਤਨਾ-ਮੱਧਪ੍ਰਦੇਸ਼ ਦੇ ਸਤਨਾ 'ਚ ਇੱਕ ਨਿੱਜੀ ਇੰਜ਼ਨੀਅਰਿੰਗ ਕਾਲਜ਼ ਇਮਾਰਤ 'ਚ ਰੈਂਗਿਗ ਦੇ ਮਾਮਲੇ 'ਚ ਕਾਲੇਜ਼ ਦੇ ਪੰਜ ਵਿਦਿਆਰਥੀਆਂ ਖਿਲਾਫ਼ ਪੁਲਿਸ ਨੇ ਮਾਮਲਾ ਦਰਜ਼ ਕੀਤਾ ਹੈ।

Date:2009-06-15 Time:00:13:43

ਨੂਰਮਹਿਲ ਵਿਧਾਨਸਭਾ ਸੀਟ 'ਤੇ ਗਿਣਤੀ ਕੱਲ੍ਹ

ਜਲੰਧਰ-ਪੰਜਾਬ 'ਚ ਜਲੰਧਰ ਜਿਲ੍ਹੇ ਦੇ ਨੂਰਮਹਿਲ ਵਿਧਾਨਸਭਾ ਖੇਤਰ 'ਚ ਕੱਲ੍ਹ ਸਵੇਰੇ ਸਖਤ ਸੁਰੱਖਿਆ ਵਿੱਚ ਗਿਣਤੀ ਸ਼ੁਰੂ ਹੋਵੇਗੀ।

Date:2009-06-15 Time:00:13:43

ਸ਼੍ਰੀਲੰਕਾ ਨੇ ਆਇਰਲੈਂਡ ਨੂੰ ਹਰਾਇਆ

ਲੰਦਨ-ਟਵੰਟੀ-20 ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ ਦੇ ਸੁਪਰ-8 ਮੁਕਾਬਲੇ 'ਚ ਸ਼੍ਰੀਲੰਕਾ ਵਰਗੀ ਕਦਾਵਰ ਟੀਮ ਕਮਜ਼ੋਰ ਆਇਰਲੈਂਡ ਖਿਲਾਫ਼ ਸੰਘਰਸ਼ਪੂਰਣ ਮੈਚ 'ਚ 9 ਰਨਾਂ ਨਾਲ ਜੇਤੂ ਰਹੀ।ਸ਼੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 9 ਵਿਕੇਟ ਖੋ ਕੇ 144 ਰਨ ਬਣਾਏ।ਆਇਰਲੈਂਡ ਦੀ ਟੀਮ 7 ਵਿਕੇਟ 'ਤੇ 135 ਰਨ ਹੀ ਬਣਾ ਸਕੀ।

Date:2009-06-15 Time:00:13:43

ਭਾਰਤ ਟਵੰਟੀ-20 ਵਿਸ਼ਵਕੱਪ ਤੋਂ ਬਾਹਰ

ਲੰਦਨ-ਆਈਸੀਸੀ ਟਵੰਟੀ-20 ਵਿਸ਼ਵਕੱਪ ਦੇ ਸਭ ਤੋਂ ਮਹੱਤਵਪੂਰਣ ਮੁਕਾਬਲੇ 'ਚ ਇੰਗਲੈਂਡ ਨੇ ਪਿੱਛਲੇ ਜੇਤੂ ਭਾਰਤ ਨੂੰ 3 ਰਨਾਂ ਨਾਲ ਹਰਾਕੇ ਉਸ ਨੂੰ ਟੂਰਨਾਮੈਂਟ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ।ਇੰਗਲੈਂਡ ਨੇ ਟਾਸ ਹਾਰਕੇ 7 ਵਿਕੇਟ ਖੋ ਕੇ 153 ਸਕੋਰ ਬਣਾਏ।ਭਾਰਤ 5 ਵਿਕੇਟ ਖੋ ਕੇ 150 ਰਨ ਹੀ ਬਣਾ ਸਕਿਆ।ਇਸ ਤਰ੍ਹਾਂ ਸੁਪਰ-8 'ਚ ਹੋਈ ਇਹ ਹਾਰ ਨੇ ਭਾਰਤ ਨੂੰ ਟੂਰਨਾਮੈਂਟ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ।

Date:2009-06-15 Time:00:13:43

ਰਿਤਿਕ, ਪ੍ਰਿਅੰਕਾ ਨੇ ਮਾਰੀ ਬਾਜ਼ੀ

ਮਕਾਊ- ਕੱਲ੍ਹ ਇੱਥੇ ਦਸਵੇਂ ਆਈਫਾ ਐਵਾਰਡ ਦੇ ਦੌਰਾਨ ਨੌਜਵਾਨ ਦਿਲਾਂ ਦੀ ਧੜਕਣ ਰਿਤਿਕ ਰੋਸ਼ਨ, ਪ੍ਰਿਅੰਕਾ ਚੋਪੜਾ ਨੇ ਕ੍ਰਮਵਾਰ ਚੰਗੇ ਅਭਿਨੇਤਾ ਅਤੇ ਚੰਗੀ ਅਭਿਨੇਤਰੀ ਪੁਰਸਕਾਰ ਜਿੱਤਿਆ।

Date:2009-06-15 Time:00:13:43

ਵਿਦਿਆ ਬਾਲਨ ਨੇ ਚੁੰਬਨ ਦੇ ਹੀ ਦਿੱਤਾ

ਆਖਰਕਾਰ ਵਿਦਿਆ ਬਾਲਨ ਝੁਕ ਗਈ ਅਤੇ 'ਇਸ਼ਕੀਆ' ਫਿਲਮ ਦੇ ਇੱਕ ਦ੍ਰਿਸ਼ ਵਿੱਚ ਅਰਸ਼ਦ ਵਾਰਸੀ ਨੂੰ ਉਹਨਾਂ ਨੂੰ ਚੁੰਬਨ ਦੇਣਾ ਹੀ ਪਿਆ। ਪਿਛਲੇ ਦਿਨੀਂ ਖ਼ਬਰ ਆਈ ਸੀ ਕਿ ਵਿਦਿਆ ਨੇ ਇਸ ਫਿਲਮ ਵਿੱਚ ਅਰਸ਼ਦ ਨੂੰ ਕਿਸ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਜਦੋਂ ਕਿ ਉਹਨਾਂ ਨੂੰ ਇਹ ਗੱਲ ਫਿਲਮ ਸਾਈਨ ਕਰਦੇ ਸਮੇਂ ਹੀ ਦੱਸ ਦਿੱਤੀ ਗਈ ਸੀ ਕਿ ਅਜਿਹਾ ਇੱਕ ਦ੍ਰਿਸ਼ ਫਿਲਮ 'ਚ ਹੋਵੇਗਾ। ਵਿਦਿਆ ਪਹਿਲੀ ਵਾਰ ਸਕ੍ਰੀਨ 'ਤੇ ਕਿਸੇ ਹੀਰੋ ਨੂੰ ਕਿਸ ਨਹੀਂ ਕਰ ਰਹੀ ਹੈ। 'ਗੁਰੂ' ਫਿਲਮ ਵਿੱਚ ਉਹਨਾਂ ਦੇ ਅਤੇ ਆਰ. ਮਾਧਵਨ ਵਿਚਕਾਰ ਕਿਸਿੰਗ ਸੀਨ ਫਿਲਮਾਇਆ ਗਿਆ ਸੀ।

Date:2009-06-15 Time:00:13:43

ਸੰਤ ਰਾਮਾਨੰਦ ਨਮਿਤ ਸ਼ਰਧਾਂਜਲੀ ਸਮਾਗਮ

ਜਲੰਧਰ-ਆਸਟਰੀਆ ਦੀ ਰਾਜਧਾਨੀ ਵਿਆਨਾ ਵਿਖੇ ਹੋਏ ਹਮਲੇ 'ਚ ਸਦੀਵੀ ਵਿਛੋੜਾ ਦੇ ਗਏ ਡੇਰਾ ਸਚਖੰਡ ਬੱਲਾਂ ਦੇ ਸੰਤ ਰਾਮਾਨੰਦ ਨਮਿੱਤ ਸ਼ਰਧਾਂਜਲੀ ਸਮਾਗਮ ਡੇਰਾ ਸਚਖੰਡ ਬੱਲਾਂ ਦੇ ਸਤਿਸੰਗ ਭਵਨ ਵਿਖੇ ਕਰਵਾਇਆ ਗਿਆ,ਜਿਸ ਵਿਚ ਵੱਖ-ਵੱਖ ਰਾਜਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਤੋਂ ਇਲਾਵਾ ਵੱਡੀ ਗਿਣਤੀ 'ਚ ਦੇਸ਼-ਵਿਦੇਸ਼ ਤੋਂ ਸੰਗਤ ਸ਼ਾਮਿਲ ਹੋਈ।

Date:2009-06-15 Time:00:13:43

ਜਲ ਸੰਸਾਧਨ ਮੰਤਰਾਲੇ ਵੇਖਣਗੇ ਬਾਂਸਲ

ਨਵੀਂ ਦਿੱਲੀ- ਸੰਸਦੀ ਕੰਮ ਕਾਜ ਮੰਤਰੀ ਪਵਨ ਕੁਮਾਰ ਬਾਂਸਲ ਹੁਣ ਸ਼੍ਰੀਮਤੀ ਮੀਰਾ ਕੁਮਾਰ ਨੂੰ ਪਹਿਲਾਂ ਸੌਂਪਿਆ ਗਿਆ ਜਲ ਸੰਸਾਧਨ ਮੰਤਰਾਲੇ ਦਾ ਕੰਮ ਕਾਜ ਵੀ ਵੇਖਣਗੇ, ਜਦਕਿ ਦੋ ਹੋਰਨਾਂ ਰਾਜ ਮੰਤਰੀਆਂ ਪ੍ਰਤੀਕ ਪਾਟਿਲ ਅਤੇ ਅਰੁਣ ਯਾਦਵ ਦੇ ਵਿਭਾਗਾਂ ਦੀ ਅਦਲਾਬਦਲੀ ਕਰ ਦਿੱਤੀ ਗਈ ਹੈ।

Date:2009-06-15 Time:00:13:43

ਪੰਜਾਬ,ਮਾਨੀਟੋਬਾ 'ਚ ਸਹਿਮਤੀ ਪੱਤਰ 'ਤੇ ਦਸਤਖਤ

ਟੋਰਾਂਟੋ-ਕਨਾਡਾ ਦਾ ਇੱਕ ਪ੍ਰਾਂਤ ਪੰਜਾਬ 'ਚ ਫੂਡ ਡੇਵੱਲਪਮੈਂਟ ਸੈਂਟਰ ਸਥਾਪਤ ਕਰਨ ਲਈ ਆਪਣੀ ਮਾਹਿਰਤਾ ਅਤੇ ਤਕਨੀਕੀ ਜਾਣਕਾਰੀ ਉਪਲੱਬਧ ਕਰਵਾਏਗਾ।ਇਸ ਦਾ ਮਕਸਦ ਪੰਜਾਬ 'ਚ ਖੇਤੀ ਖਾਧ ਉਦਯੋਗ ਦਾ ਵਿਕਾਸ ਕਰਨਾ ਹੈ।

Date:2009-06-15 Time:00:13:43

ਹਰਿਆਣਾ ਸਰਕਾਰ ਨੇ ਪੀੜਤਾਂ ਲਈ ਮਕਾਨ ਬਣਵਾਏ

ਪਟਨਾ-ਬਿਹਾਰ ਦੇ ਕੋਸੀ ਇਲਾਕੇ 'ਚ ਪਿੱਛਲੇ ਸਾਲ ਆਏ ਹੜ੍ਹਾਂ ਨਾਲ ਬੇਘਰ ਹੋਏ ਸਹਰਸਾ ਦੇ ਸ ਹਾਰਪੁਰ,ਮਸੌੜੀ ਪਿੰਡ ਦੇ ਲੋਕਾਂ ਲਈ ਹਰਿਆਣਾ ਦੀ ਕਾਂਗਰਸ ਨੀਤ ਭੁਪਿੰਦਰ ਸਿੰਘ ਹੁੱਡਾ ਦੀ ਸਰਕਾਰ ਨੇ 223 ਮਕਾਨਾਂ ਦਾ ਨਿਰਮਾਣ ਕੀਤਾ ਹੈ।

Date:2009-06-15 Time:00:13:43

ਸੈਲਾਨੀ ਸੰਖਿਆ ਵਧਾਵਾਂਗੇ: ਉਮਰ

ਲੇਹ-ਜੰਮੂ ਕਸ਼ਮੀਰ 'ਚ ਮੁੱਖਮੰਤਰੀ ਉਮਰ ਅਬਦੁਲਾ ਨੇ ਕਿਹਾ ਹੈ ਕਿ ਲਦਾਖ 'ਚ ਸੈਲਾਨੀਆਂ ਦੀ ਸੰਖਿਆ 'ਚ ਇਜ਼ਾਫ਼ਾ ਕਰਨ ਲਈ ਉਹ ਕੇਂਦਰ ਸਰਕਾਰ ਨੂੰ ਇਨਰ ਲਾਈਨ ਪਰਮਿਟ ਨੂੰ ਸੋਖਾ ਬਨਾਉਣ ਨੂੰ ਕਹੇਗੀ।ਇਸ ਦੇ ਪਹਿਲਾਂ ਪ੍ਰਦੇਸ਼ ਸਰਕਾਰ ਕੇਂਦਰ ਦੇ ਸਾਹਮਣੇ ਕੈਲਾਸ਼ ਮਾਨਸਰੋਵਰ ਯਾਤਰਾ ਨੂੰ ਲਦਾਖ ਦੇ ਰਸਤੇ ਸਪੰਨ ਕਰਵਾਉਣ ਅਤੇ ਇਸ ਦੇ ਲਈ ਚੀਨ ਨਾਲ ਗੱਲ ਕਰਨ ਦੀ ਮੰਗ ਵੀ ਕਰ ਚੁੱਕੀ ਹੈ।

Date:2009-06-15 Time:00:13:43


1   2  

page no.1

Select news date :

30 - 6 - 2009
29 - 6 - 2009
28 - 6 - 2009
27 - 6 - 2009
26 - 6 - 2009
25 - 6 - 2009
24 - 6 - 2009
23 - 6 - 2009
22 - 6 - 2009
21 - 6 - 2009
20 - 6 - 2009
19 - 6 - 2009
18 - 6 - 2009
17 - 6 - 2009
16 - 6 - 2009
15 - 6 - 2009
14 - 6 - 2009
13 - 6 - 2009
12 - 6 - 2009
11 - 6 - 2009
10 - 6 - 2009
9 - 6 - 2009
8 - 6 - 2009
7 - 6 - 2009
6 - 6 - 2009
5 - 6 - 2009
4 - 6 - 2009
3 - 6 - 2009
2 - 6 - 2009
1 - 6 - 2009