Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 13 - 6 - 2009

ਹਨੇਰੇ 'ਚ ਸਵਿਮਿੰਗ ਕਰਦੀ ਹੈ ਬਿਪਸ

ਬਾਲੀਵੁੱਡ ਦੀ ਬਿੱਲੋ ਰਾਣੀ ਬਿਪਾਸ਼ਾ ਬਸੂ ਨੂੰ ਹਨੇਰੇ 'ਚ ਸਵਿਮਿੰਗ ਕਰਨਾ ਪਸੰਦ ਹੈ। ਆਮ ਤੌਰ 'ਤੇ ਹੀਰੋਇਨਾਂ ਸਵਿਮਿੰਗ ਸੀਨ ਜਿਆਦਾ ਲਾਈਟ 'ਚ ਸ਼ੂਟ ਕਰਨਾ ਪਸੰਦ ਕਰਦੀਆਂ ਹਨ। ਪਰ ਬਿਪਾਸ਼ਾ ਬਸੂ ਇਸ ਮਾਮਲੇ 'ਚ ਥੋੜੀ ਅਲੱਗ ਹੈ। ਖ਼ਬਰ ਹੈ ਕਿ ਬੰਗਾਲੀ ਬਿਊਟੀ ਹਨੇਰੇ 'ਚ ਸਵਿਮਿੰਗ ਕਰਨਾ ਪਸੰਦ ਕਰਦੀ ਹੈ। ਸੂਤਰ ਦੱਸਦੇ ਹਨ ਕਿ ਫਿਲਹਾਲ ਬਿਪਾਸ਼ਾ ਗੋਆ 'ਚ 'ਆਲ ਦ ਬੈਸਟ' ਦੀ ਸ਼ੂਟਿੰਗ ਕਰ ਰਹੀ ਹੈ। ਬਿਪਾਸ਼ਾ ਹੋਟਲ ਦੇ ਸਵਿਮਿੰਗ ਪੂਲ 'ਚ ਹਨੇਰੇ 'ਚ ਤੈਰਨਾ ਪਸੰਦ ਕਰਦੀ ਹੈ।

Date:2009-06-13 Time:00:04:36

ਜੇਨੇਲੀਆ ਨੂੰ ਦੇਖਣ ਲਈ ਉਮੜੀ ਭੀੜ

ਕੇਨ ਘੋਸ਼ ਦੀ ਇੱਕ ਫਿਲਮ ਦੀ ਸ਼ੂਟਿੰਗ ਲਈ ਮੁੰਬਈ ਦੇ ਬਾਂਦਰਾ ਖੇਤਰ 'ਚ ਦੋ ਘੰਟੇ ਦੀ ਸ਼ੂਟਿੰਗ ਹੋਣੀ ਸੀ। ਫਿਲਮ ਦੀ ਪੂਰੀ ਸ਼ੂਟਿੰਗ ਹੋ ਚੁੱਕੀ ਹੈ, ਸਿਰਫ਼ ਕੁਝ ਸ਼ਾਟਸ ਲੈਣੇ ਬਾਕੀ ਸਨ। ਇਸ ਲਈ ਫਿਲਮ ਦੀ ਯੁਨਿਟ ਬਾਂਦਰਾ ਖੇਤਰ 'ਚ ਸ਼ੂਟਿੰਗ ਕਰ ਰਹੀ ਸੀ। ਜੇਨੇਲੀਆ ਅਤੇ ਸ਼ਾਹਿਦ ਕਪੂਰ 'ਤੇ ਸ਼ਾਟ ਫਿਲਮਾਇਆ ਜਾਣਾ ਸੀ। ਜੇਨੇਲੀਆ ਜਿਵੇਂ ਹੀ ਸੈਟਸ 'ਤੇ ਪਹੁੰਚੀ ਆਸਪਾਸ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ। ਅਸਲ 'ਚ, ਜੇਨੇਲੀਆ ਨੂੰ ਸਕਰਟ ਪਹਿਨ ਕੇ ਇਹ ਸ਼ਾਟ ਸ਼ਾਹਿਦ ਕਪੂਰ ਨਾਲ ਕਰਨੇ ਸਨ। ਭੀੜ ਨੇ ਜਦੋਂ ਇਹ ਨਜਾਰਾ ਦੇਖਿਆ ਤਾਂ ਦੇਖਣ ਵਾਲਿਆਂ ਦੀ ਭੀੜ ਵੱਧਦੀ ਹੀ ਗਈ।

Date:2009-06-13 Time:00:04:36

'ਨਿਊਯਾਰਕ' ਦਾ ਸੰਗੀਤ ਰਿਲੀਜ਼

ਮਲਟੀਪਲੈਕਸ ਮਾਲਿਕਾਂ ਅਤੇ ਫਿਲਮਕਾਰਾਂ ਵਿਚਕਾਰ ਚੱਲ ਰਹੇ ਵਿਵਾਦ ਦੇ ਕਾਰਨ ਜੋ ਫਿਲਮਾਂ ਕਰੀਬ ਮਹੀਨੇ ਤੱਕ ਅਟਕੀਆਂ ਰਹੀਆਂ, ਉਹਨਾਂ 'ਚ ਇੱਕ ਯਸ਼ਰਾਜ ਫਿਲਮਸ ਦੀ ਮਲਟੀਸਟਾਰਰ 'ਨਿਊਯਾਰਕ' ਵੀ ਹੈ। 26 ਜੂਨ ਨੂੰ ਰਿਲੀਜ਼ ਹੋ ਰਹੀ ਇਸ ਫਿਲਮ ਦਾ ਸੰਗੀਤ 10 ਜੂਨ ਨੂੰ ਰਿਲੀਜ਼ ਕੀਤਾ ਗਿਆ। ਜਾਨ ਅਬ੍ਰਾਹਿਮ, ਕੈਟਰੀਨਾ ਕੈਫ ਅਤੇ ਨੀਲ ਨਿਤਿਨ ਮੁਕੇਸ਼ ਦੀ ਇਸ ਫਿਲਮ 'ਚ ਅਮਰੀਕਾ 'ਚ 9/11 ਦੇ ਬਾਅਦ ਬਣੇ ਹਾਲਾਤਾਂ ਦੀ ਕਹਾਣੀ ਹੈ। ਫਿਲਮ ਦੇ ਮਿਊਜ਼ਿਕ ਐਲਬਮ ਬਾਰੇ 'ਚ ਕਿਹਾ ਜਾ ਰਿਹਾ ਹੈ ਕਿ ਇਸਦਾ ਸੰਗੀਤ ਮੈਲੋਡੀਅਸ ਹੈ ਅਤੇ ਓਨਾ ਹੀ ਪਸੰਦ ਕੀਤਾ ਜਾਵੇਗਾ, ਜਿੰਨਾ 'ਰੱਬ ਨੇ ਬਨਾ ਦੀ ਜੋੜੀ' ਦਾ ਸੰਗੀਤ ਪਸੰਦ ਕੀਤਾ ਗਿਆ ਸੀ। ਸੁਨਿਧੀ ਚੌਹਾਨ, ਕੇਕੇ, ਮੋਹਿਤ ਚੌਹਾਨ ਵਰਗੇ ਗਾਇਕਾਂ ਨੇ ਇਸ ਐਲਬਮ ਨੂੰ ਸਜਾਇਆ ਹੈ।

Date:2009-06-13 Time:00:04:36

ਬੀਪੀਐਲ ਕੋਟਾ ਵਧਾਉ : ਮਾਇਆਵਤੀ

ਲਖਨਊ - ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਪੱਤਰ ਲਿੱਖ ਕੇ ਉੱਤਰ ਪ੍ਰਦੇਸ਼ ਦਾ ਬੀਪੀਐਲ ਕੋਟਾ ਵਧਾਉਣ ਦੀ ਅਪੀਲ ਕੀਤੀ ਹੈ।

Date:2009-06-13 Time:00:04:34

ਕੰਮ ਨੂੰ ਅੰਜਾਮ ਦੇਣ ਪੁਲੀਸ ਅਤੇ ਸੈਨਾ: ਗ੍ਰਹਿ ਮੰਤਰੀ

ਸ਼੍ਰੀਨਗਰ - ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਕਿਹਾ ਹੈ ਕਿ ਸੈਨਾ ਅਤੇ ਪੁਲਿਸ ਨੇ ਆਪਣੇ ਕੰਮ ਨੂੰ ਬਖੂਬੀ ਅੰਜਾਮ ਦੇਣਾ ਹੈ ਕਿਉਂ ਜੋ ਦੋਵਾਂ ਦੀ ਜੁੰਮੇਵਾਰੀਆਂ ਦਾ ਸਾਫ ਤੌਰ ਉੱਪਰ ਉੱਲੇਖ ਕੀਤਾ ਗਿਆ ਹੈ।

Date:2009-06-13 Time:00:04:34

ਮਈ 'ਚ ਭਾਰਤ 'ਚ 80 ਲੱਖ ਜੀਐਸਐਮ ਗਾਹਕ ਜੁੜੇ

ਨਵੀਂ ਦਿੱਲੀ - ਦੇਸ਼ ਵਿਚ ਮੁਬਾਇਲ ਗਾਹਕਾਂ ਦੀ ਗਿਣਤੀ ਮਈ ਦੌਰਾਨ ਵੀ ਵੱਧ ਦਰਜ ਕੀਤੀ ਗਈ।ਸਮੀਖਿਆ ਅਧੀਨ ਮਹੀਨੇ ਵਿਚ 83 ਲੱਖ ਨਵੇਂ ਜੀਐਸਐਮ ਮੁਬਾਇਲ ਗਾਹਕ ਬਣੇ ਅਤੇ ਇਹਨਾਂ ਦੀ ਕੁੱਲ ਗਿਣਤੀ ਵੱਧ ਕੇ 30.64 ਕਰੋੜ ਤੱਕ ਪੁੱਜ ਗਈ।

Date:2009-06-13 Time:00:04:34

ਸਾਬਕਾ ਸੇਬੀ ਚੇਅਰਮੈਨ ਐਸੀਲੇਟਰ ਸਮੂਹ 'ਚ

ਨਵੀਂ ਦਿੱਲੀ - ਭਾਰਤੀ ਸ਼ੇਅਰ ਬਜ਼ਾਰ ਰੈਗੂਲੇਟਰ ਸੇਬੀ ਦੇ ਸਾਬਕਾ ਚੇਅਰਮੈਨ ਜੀਐਨ ਵਾਜਪਾਈ ਅਮਰੀਕਾ ਵਿਖੇ ਸਥਿੱਤ ਨਿਵੇਸ਼ ਬੈਂਕਿੰਗ ਸੇਵਾ ਕੰਪਨੀ ਐਸੀਲੇਟਰ ਗਰੁੱਪ ਐਲਐਲਸੀ ਦੇ ਸਲਾਹਕਾਰ ਬੋਰਡ ਵਿਚ ਸ਼ਾਮਲ ਹੋ ਗਏ ਹਨ।

Date:2009-06-13 Time:00:04:34

ਵਾਅਦਾ ਨਿਭਾਵੇ ਸ਼੍ਰੀਲੰਕਾ : ਮੂਨ

ਸੰਰਾ - ਸੰਯੁਕਤ ਰਾਸ਼ਟਰ ਮਹਾਂਸਕਤੱਰ ਬਾਨ ਕੀ ਮੂਨ ਨੇ ਸ਼੍ਰੀਲੰਕਾ ਸਰਕਾਰ ਨੂੰ ਯਾਦ ਦੁਆਇਆ ਹੈ ਕਿ ਤਮਿਲ ਬਾਗੀਆਂ ਖਿਲਾਫ ਫੌਜੀ ਮੁਹਿੰਮ ਖਤਮ ਹੋਣ ਮਗਰੋਂ ਹੁਣ ਉਹ ਆਪਣਾ ਵਾਅਦਾ ਨਿਭਾਵੇ।

Date:2009-06-13 Time:00:04:34

ਵੱਖਵਾਦੀਆਂ ਨਾਲ ਗੱਲ ਸਹੀ ਸਮੇਂ 'ਤੇ : ਚਿਦੰਬਰਮ

ਸ਼੍ਰੀਨਗਰ - ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਇੱਥੇ ਕਿਹਾ ਕਿ ਕੇਂਦਰ ਕਸ਼ਮੀਰ ਵਿਚ ਵੱਖਵਾਦੀਆਂ ਨਾਲ ਰੁੱਕੀ ਹੋਈ ਗੱਲਬਾਤ ਨੂੰ ਉਚਿਤ ਸਮੇਂ ਸਿਰ ਬਹਾਲ ਕਰੇਗਾ।

Date:2009-06-13 Time:00:04:34

'ਆਇਸ਼ਾ' 'ਚ ਹੋਵੇਗਾ ਸੋਨਮ ਦਾ ਬੋਲਡ ਕਿਰਦਾਰ

ਮਕਾਊ-ਭਲਾਂ ਹੀ ਸੋਨਮ ਕਪੂਰ ਨੂੰ ਪਹਿਚਾਣ 'ਸਾਂਵਰੀਆਂ' 'ਚ ਉਨ੍ਹਾ ਦੀ ਸ਼ਰਮੀਲੀ ਭੂਮਿਕਾ ਨਾਲ ਮਿਲੀ ਹੋਵੇ ਪਰੰਤੂ ਉਹ ਜਲਦ ਹੀ ਆਉਣ ਵਾਲੀ ਫ਼ਿਲਮ 'ਆਇਸ਼ਾ' 'ਚ ਆਪਣੇ ਬੋਲਡ ਕਿਰਦਾਰ ਨਾਲ ਉਹ ਦਰਸ਼ਕਾਂ ਨੂੰ ਚਕਿਤ ਕਰ ਦੇਵੇਗੀ।ਇਸ ਫ਼ਿਲਮ 'ਚ ਉਹ ਇੱਕ ਸੋਸ਼ਲਾਈਟ ਦੀ ਭੂਮਿਕਾ 'ਚ ਹੈ।

Date:2009-06-13 Time:00:04:34

ਸੇਸਾ ਗੋਆ 'ਚ ਹਿੱਸੇਦਾਰੀ ਵਧਾਵੇਗਾ ਵੇਦਾਂਤਾ

ਨਵੀਂ ਦਿੱਲੀ-ਧਾਤੂ ਸਮਰਾਟ ਕਹੇ ਜਾਣ ਵਾਲੇ ਅਨਿਲ ਅਗਰਵਾਲ ਦੁਆਰਾ ਪ੍ਰਵਰਤਿਤ ਵੇਦਾਂਤਾ ਰਿਸੋਰਸਜ਼ ਨੇ ਕਿਹਾ ਹੈ ਕਿ ਉਹ ਸੇਸਾ ਗੋਆ ਦੀ ਤਰਜ਼ੀਹੀ ਸ਼ੇਅਰਾਂ ਦੀ ਖਰੀਦ ਪੇਸ਼ਕਸ਼ 'ਚ ਹਿੱਸਾ ਲਵੇਗੀ ਅਤੇ ਸਮੂਹ ਦੀ ਲੌਹੇ ਦਾ ਬੁਰਾਦਾ ਕੰਪਨੀ 'ਚ ਆਪਣੀ ਹਿੱਸੇਦਾਰੀ ਵਧਾਕੇ 55 ਪ੍ਰਤਿਸ਼ਤ ਕਰੇਗੀ।ਕੰਪਨੀ 'ਚ ਆਪਣੀ ਹਿੱਸੇਦਾਰੀ ਵਧਾਕੇ 55 ਪ੍ਰਤਿਸ਼ਤ ਕਰੇਗੀ।ਕੰਪਨੀ ਇਸ ਦੇ ਲਈ 12 ਕਰੋੜ ਡਾਲਰ 569.79 ਕਰੋੜ ਰੁੱਪਏ ਖਰਚ ਕਰੇਗੀ।

Date:2009-06-13 Time:00:04:34

ਬਜ਼ਾਰ 'ਚ ਲਗਾਤਾਰ ਦੂਸਰੇ ਦਿਨ ਗਿਰਾਵਟ

ਨਵੀਂ ਦਿੱਲੀ-ਭਾਰਤੀ ਸ਼ੇਅਰ ਬਜ਼ਾਰਾਂ 'ਚ ਸ਼ੁਕਰਵਾਰ ਨੂੰ ਲਗਾਤਾਰ ਦੂਸਰੇ ਦਿਨ ਗਿਰਾਵਟ ਦਰਜ਼ ਕੀਤੀ ਗਈ।ਸੰਸੈਕਸ 174 ਅੰਕ ਟੁੱਟਕੇ 15,237 ਦੇ ਸਤਰ 'ਤੇ ਬੰਦ ਹੋਇਆ,ਜਦੋਂਕਿ ਨਿਫ਼ਟੀ 54 ਅੰਕ ਟੁੱਟਕੇ 15,237 ਦੇ ਸਤਰ 'ਤੇ ਬੰਦ ਹੋਇਆ,ਜਦੋਂਕਿ ਨਿਫ਼ਟੀ 54 ਅੰਕ ਟੁੱਟਕੇ 4,58 3 ਦੇ ਸਤਰ 'ਤੇ ਬੰਦ ਹੋਇਆ।

Date:2009-06-13 Time:00:04:34

ਰੁੱਪਇਆ ਇੱਕ ਪੈਸਾ ਡਿੱਗਿਆ

ਮੁੰਬਈ-ਉਦਯੋਗਿਕ ਉਤਪਾਦ ਦੇ ਅੰਕੜੇ ਉਮੀਦ ਤੋਂ ਜ਼ਿਆਦਾ ਸਕਾਰਾਤਮਕ ਆਉਣ ਅਤੇ ਸ਼ੇਅਰ ਬਜ਼ਾਰਾਂ ਦੇ ਡਿੱਗਣ ਦੌਰਾਨ ਅੰਤਰ ਬੈਂਕਿੰਗ ਮੁਦਰਾ ਕਾਰੋਬਾਰ 'ਚ ਅੱਜ ਰੁੱਪਏ ਨੇ ਆਪਣੀ ਮਜ਼ਬੂਤੀ ਬਰਕਰਾਰ ਰੱਖੀ ਅਤੇ ਇਹ ਮਹਿਜ਼ ਇੱਕ ਪੈਸਾ ਡਿੱਗਕੇ 47 ਰੁੱਪਏ 61 ਪੈਸੇ ਡਾਲਰ 'ਤੇ ਬੰਦ ਹੋਇਆ।ਪਿੱਛਲੇ ਕਾਰੋਬਾਰੀ ਦਿਵਸ 'ਚ ਰੁੱਪਏ ਦਾ ਕਾਰੋਬਾਰ 47 ਰੁੱਪਏ 60 ਪੈਸੇ ਪ੍ਰਤਿ ਡਾਲਰ ਰਿਹਾ ਸੀ।

Date:2009-06-13 Time:00:04:34

ਐਵਰੋਨ ਸਿਸਟਮਜ਼ ਦਾ ਸ਼ੁੱਧ ਲਾਭ 73% ਵੱਧਿਆ

ਨਵੀਂ ਦਿੱਲੀ-ਸਿੱਖਿਆ ਦੇ ਖੇਤਰ 'ਚ ਕਾਰਜਕਾਰੀ ਕੰਪਨੀ ਐਵਰੋਨ ਸਿਸਟਮਜ਼ ਇੰਡੀਆ ਲਿਮਿਟੇਡ ਨੇ ਵਿੱਤੀ ਸਾਲ 2008-09 'ਚ 23 ਕਰੋੜ 84 ਲੱਖ ਰੁੱਪਏ ਦਾ ਸ਼ੁੱਧ ਲਾਭ ਅਰਜਿਤ ਕੀਤਾ,ਜੋ ਇਸ ਤੋਂ ਪਿੱਛਲੇ ਵਿੱਤੀ ਸਾਲ 'ਚ 13 ਕਰੋੜ 78 ਲੱਖ ਰੁੱਪਏ ਤੋਂ 73 ਪ੍ਰਤਿਸ਼ਤ ਜ਼ਿਆਦਾ ਹੈ।

Date:2009-06-13 Time:00:04:33

ਰਾਬੜੀ ਦੇਵੀ ਖਿਲਾਫ਼ ਗਵਾਹੀ

ਪਟਨਾ-ਜਨਤਾ ਦਲ ਯੂਨਾਈਟੇਡ (ਜਦਯੂ) ਦੀ ਬਿਹਾਰ ਇਕਾਈ ਦੇ ਪ੍ਰਧਾਨ ਅਤੇ ਸਾਂਸਦ ਰਾਜੀਵ ਰੰਜਨ ਸਿੰਘ ਉਰਫ਼ ਲਲਨ ਸਿੰਘ ਵੱਲੋਂ ਸਾਬਕਾ ਮੁੱਖਮੰਤਰੀ ਅਤੇ ਵਿਧਾਨ ਸਭਾ 'ਚ ਪ੍ਰਤਿ ਪੱਖ ਦੀ ਨੇਤਾ ਰਾਬੜੀ ਦੇਵੀ ਦੇ ਖਿਲਾਫ਼ ਦਾਖਲ ਸ਼ਿਕਾਇਤੀ ਮੁਕੱਦਮੇ 'ਚ ਅੱਜ ਇੱਕ ਸਾਬਕਾ ਮੁਖੀਆ ਨੇ ਇੱਥੋਂ ਦੀ ਇੱਕ ਅਦਾਲਤ 'ਚ ਆਪਣੀ ਗਵਾਹੀ ਦਿੱਤੀ।

Date:2009-06-13 Time:00:04:33

ਡਾਲਰ ਦੇ ਮਜ਼ਬੂਤ ਹੋਣ ਨਾਲ ਕੱਚਾ ਤੇਲ ਡਿੱਗਿਆ

ਲੰਦਨ-ਡਾਲਰ ਦੇ ਮਜ਼ਬੂਤ ਹੋਣ ਨਾਲ ਅੰਤਰਰਾਸ਼ਟਰੀ ਕਾਰੋਬਾਰ ਦੌਰਾਨ ਕੱਚੇ ਤੇਲ ਦੇ ਦਾਮ ਅੱਜ ਅੱਠ ਮਹੀਨੇ ਦੀ ਉੱਚਾਈ ਤੋਂ ਉੱਤਰਦੇ ਹੋਏ 71.63 ਡਾਲਰ ਪ੍ਰਤਿ ਬੈਰਲ ਬੋਲੇ ਗਏ।

Date:2009-06-13 Time:00:04:33

ਜ਼ਰਦਾਰੀ ਨਾਲ ਮਿਲਣਗੇ ਮਨਮੋਹਨ ਸਿੰਘ

ਨਵੀਂ ਦਿੱਲੀ-ਪ੍ਰਧਾਨਮੰਤਰੀ ਮਨਮੋਹਨ ਸਿੰਘ 16 ਜੂਨ ਨੂੰ ਰੂਸ 'ਚ ਇੱਕ ਬਹੁ ਪੱਖੀ ਸੰਮੇਲਨ ਦੌਰਾਨ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨਾਲ ਮੁਲਾਕਾਤ ਕਰਨਗੇ,ਜੋ ਮੁੰਬਈ ਹਮਲਿਆਂ ਬਾਅਦ ਦੋਨੋਂ ਦੇਸ਼ਾਂ ਵਿੱਚ ਪਹਿਲਾ ਉੱਚ ਸਤਰੀ ਸੰਪਰਕ ਹੋਵੇਗਾ।

Date:2009-06-13 Time:00:04:33

ਪੁੱਤ ਦੀ ਖਾਤਿਰ...

ਅਕਸ਼ੈ ਕੁਮਾਰ ਦਾ ਬੇਟਾ ਆਰਵ ਹੁਣ 7 ਸਾਲ ਦਾ ਹੋ ਚੁੱਕਿਆ ਹੈ। ਆਰਵ ਦੇ ਸਕੂਲ ਦੀਆਂ ਛੁੱਟੀਆਂ ਚੱਲ ਰਹੀਆਂ ਹਨ ਅਤੇ ਉਹ ਇਨ੍ਹੀਂ ਦਿਨੀਂ ਵਰਲਡ ਰੈਸਲਿੰਗ ਇੰਟਰਟੇਨਮੈਂਟ ਦੇ ਪ੍ਰੋਗਰਾਮ ਦੇਖਦੇ ਰਹਿੰਦੇ ਹਨ। ਇਸ 'ਚ ਕਈ ਪੁਰਾਣੇ ਪਹਿਲਵਾਨ ਆਪਸ 'ਚ ਲੜਦੇ ਹਨ। ਇਹਨਾਂ 'ਚੋਂ ਸਭ ਤੋਂ ਜਿਆਦਾ ਪ੍ਰਸਿੱਧ ਕੇਨ ਹਨ। ਆਰਵ ਕੇਨ ਦੇ ਫੈਨ ਹਨ ਅਤੇ ਜਦੋਂ ਆਰਵ ਨੂੰ ਇਹ ਪਤਾ ਲੱਗਿਆ ਕਿ ਉਹਨਾਂ ਦੇ ਚਹੇਤੇ ਹੀਰੋ ਕੇਨ ਮੁੰਬਈ 'ਚ ਆ ਰਹੇ ਹਨ ਤਾਂ ਉਸਨੇ ਪਾਪਾ ਅਕਸ਼ੈ ਕੁਮਾਰ ਅੱਗੇ ਕੇਨ ਨੂੰ ਮਿਲਣ ਦੀ ਇੱਛਾ ਜਾਹਿਰ ਕੀਤੀ। ਆਰਵ ਦੀ ਮੰਗ 'ਤੇ ਅਕਸ਼ੈ ਕੁਮਾਰ ਨੇ ਆਪਣੇ ਸੂਤਰਾਂ ਨੂੰ ਹਿਲਾਇਆ ਅਤੇ ਕੇਨ ਅਕਸ਼ੈ ਦੇ ਘਰ ਪਹੁੰਚਣ ਵਾਲੇ ਹਨ।

Date:2009-06-13 Time:00:04:33

ਆਈਟਮ ਸਾਂਗ ਕਰੇਗੀ ਦੀਪਿਕਾ

ਓਮ ਸ਼ਾਂਤੀ ਓਮ ਤੋਂ ਬਾਲੀਵੁੱਡ 'ਚ ਕਦਮ ਰੱਖਣ ਵਾਲੀ ਅਭਿਨੇਤਰੀ ਦੀਪਿਕਾ ਪਾਦੁਕੋਣ ਜਲਦੀ ਹੀ ਦੱਖਣ ਦੀ ਇੱਕ ਫਿਲਮ 'ਚ ਆਈਟਮ ਡਾਂਸ ਕਰਦੀ ਨਜ਼ਰ ਆਵੇਗੀ। ਖ਼ਬਰ ਹੈ ਕਿ ਦੀਪਿਕਾ ਨੇ ਤੇਲਗੂ ਫਿਲਮ 'ਲਵ ਫਾਰ ਐਵਰ' 'ਚ ਇੱਕ ਆਈਟਸ ਸਾਂਗ ਕਰਨ ਲਈ ਹਾਮੀ ਭਰੀ ਹੈ। ਫਿਲਮ ਦੀ ਸ਼ੂਟਿੰਗ 24 ਜੂਨ ਤੋਂ ਬਾਅਦ ਸ਼ੁਰੂ ਹੋਵੇਗੀ। ਇਹ ਫਿਲਮ ਲਾਫਿੰਗ ਵਾਟਰਸ ਇੰਟਰਨੈਸ਼ਨਲ ਦੇ ਬੈਨਰ ਹੇਠ ਬਣ ਰਹੀ ਹੈ ਅਤੇ ਇਸਦੇ ਨਿਰਦੇਸ਼ਕ ਜਯੰਤ ਸੀ ਪ੍ਰਾਣਜੀ ਹਨ।

Date:2009-06-13 Time:00:04:33

ਮਲਟੀਪਲੈਕਸ 'ਚ ਰੌਣਕ, 3 ਫਿਲਮਾਂ ਰਿਲੀਜ਼

ਲੰਬੇ ਇੰਤਜਾਰ ਤੋਂ ਬਾਅਦ ਮਲਟੀਪਲੈਕਸ 'ਚ ਰੌਣਕ ਵਾਪਸ ਆਈ ਹੈ। ਅੱਜ ਇਸ ਹਫ਼ਤੇ ਦੀਆਂ ਤਿੰਨ ਵੱਡੀਆਂ ਫਿਲਮਾਂ ਰਿਲੀਜ਼ ਹੋਈਆਂ ਹਨ। ਇਸ 'ਚ ਕੱਲ੍ਹ ਕਿਸਨੇ ਦੇਖਾ, ਜੋਰ ਲਗਾ ਕੇ ਹਈਆ ਅਤੇ ਕਰਮਾ ਸ਼ਾਮਿਲ ਹਨ। ਪਿਛਲੇ ਹਫ਼ਤੇ ਮਲਟੀਪਲੈਕਸ ਮਾਲਿਕ ਅਤੇ ਡਿਸਟ੍ਰੀਬਿਊਟਰਸ ਵਿਚਕਾਰ ਵਿਵਾਦ ਸੁਲਝਣ ਅਤੇ ਸਟ੍ਰਾਈਕ ਖਤਮ ਹੋਣ ਤੋਂ ਬਾਅਦ ਅੱਜ ਪਰਦੇ 'ਤੇ ਤਿੰਨ ਵੱਡੀਆਂ ਫਿਲਮਾਂ ਰਿਲੀਜ਼ ਹੋਈਆਂ ਹਨ। ਇਸ ਨਾਲ ਦਰਸ਼ਕ ਕਾਫੀ ਖੁਸ਼ ਹਨ। ਨਾਲ ਹੀ ਮਾਲਸ 'ਚ ਆਉਣ ਵਾਲੇ ਦਿਨਾਂ 'ਚ ਕਾਫੀ ਭੀੜ ਜਮਾਂ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

Date:2009-06-13 Time:00:04:33

ਸਰਕਾਰ ਸਾਹਮਣੇ ਅਨੇਕਾਂ ਚੁਣੌਤੀਆਂ : ਓਮਰ

ਸ਼੍ਰੀਨਗਰ - ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਓਮਰ ਅਬਦੁੱਲਾ ਨੇ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਸਾਹਮਣੇ ਅਨੇਕਾਂ ਚੁਣੌਤੀਆਂ ਹਨ ਜਿੰਨ੍ਹਾਂ ਵਿਚੋਂ ਸੱਭ ਤੋਂ ਮਹਤੱਵ ਪੂਰਨ ਕੰਮ ਮੌਜੂਦਾ ਵਿਕਾਸ ਪ੍ਰੋਜੈਕਟਾਂ ਨੂੰ ਵਧਾਉਣਾ ਅਤੇ ਉਹਨਾਂ ਨੂੰ ਸਮੇਂ ਸਿਰ ਪੂਰਾ ਕਰਨਾ ਹੈ।

Date:2009-06-13 Time:00:04:33

ਰੈਗਿੰਗ ਰੋਕਣ ਯੂਨੀਵਰਸਿਟੀਆਂ:ਰੈਡੀ

ਹੈਦਰਾਬਾਦ - ਰਾਜ ਵਿਚ ਜਾਰੀ ਰੈਗਿੰਗ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ।ਐਸ।ਰਾਜਸ਼ੇਖਰ ਰੈਡੀ ਨੇ ਯੂਨੀਵਰਸਿਟੀਆਂ ਦੇ ਕੁਲਪਤੀਆਂ ਨੂੰ ਕਿਹਾ ਹੈ ਕਿ ਉਹ ਇਸ ਨੂੰ ਰੋਕਣ ਲਈ ਸਖਤ ਉਪਰਾਲੇ ਕਰਨ।

Date:2009-06-13 Time:00:04:33

ਮੁੱਕੇਬਾਜ਼ ਵਜਿੰਦਰ ਹਾਰਿਆ

ਚੇਨਈ-ਚੀਨ ਦੇ ਸ਼ਹਿਰ ਜੁਹਾਏ ਵਿਖੇ ਖੇਡੀ ਜਾ ਰਹੀ ਏਸ਼ੀਆ ਮੁੱਕੇਬਾਜ਼ੀ ਚੈਂਪਿਅਨਸ਼ਿਪ 'ਚ ਬੀਜ਼ਿੰਗ ਓਲੰਪਿਕ ਦਾ ਕਾਂਸੇ ਦਾ ਤਗਮਾ ਜਿੱਤਣ ਵਾਲ ਮੁੱਕੇਬਾਜ਼ ਵਜਿੰਦਰ ਸਿੰਘ ਸੈਮੀਫ਼ਾਈਨਲ 'ਚ ਹਾ ਰ ਗਿਆ ਹੈ।

Date:2009-06-13 Time:00:04:33

ਵੈਸਟਇੰਡੀਜ਼ 7 ਵਿਕੇਟ ਨਾਲ ਜੇਤੂ

ਲੰਦਨ-ਲਾਰਡਸ ਦੇ ਇਤਿਹਾਸਕ ਮੈਦਾਨ 'ਤੇ ਆਈਸੀਸੀ ਟਵੰਟੀ-20 ਵਿਸ਼ਵਕੱਪ ਕ੍ਰਿਕਟ ਟੂਰਨਾਮੈਂਟ ਦੇ ਸੁਪਰ ਅੱਠ ਮੁਕਾਬਲੇ 'ਚ ਭਾਰਤ ਨੂੰ ਵੈਸਟਇੰਡੀਜ਼ ਨੇ ਸੱਤ ਵਿਕੇਟ ਨਾਲ ਹਰਾ ਦਿੱਤਾ।ਭਾਰਤ ਨੇ ਵੈਸਟਇੰਡੀਜ਼ ਖਿਲਾਫ਼ ਟਾਸ ਜਿੱਤਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ 'ਚ 7 ਵਿਕੇਟ ਖੋ ਕੇ 153 ਸਕੋਰ ਬਣਾਏ,ਜਦੋਂਕਿ ਵੈਸਟ ਇੰਡੀਜ਼ ਨੇ 18.4 ਓਵਰਾਂ 'ਚ 3 ਵਿਕੇਟ ਖੋ ਕੇ ਇਸ ਟੀਚੇ ਨੂੰ ਪ੍ਰਾਪਤ ਕਰ ਕੇ ਇਹ ਮੈਚ 'ਚ ਜੇਤੂ ਰਹੇ।

Date:2009-06-13 Time:00:04:33

ਹੁਣ ਅਧਿਐਨ ਅੰਜਨਾ ਦੇ ਪਿੱਛੇ!

ਅਧਿਐਨ ਸੁਮਨ ਅਤੇ ਕੰਗਨਾ ਰਾਨਾਵਤ ਦੀਆਂ ਦੂਰੀਆਂ ਵਧਣ ਲੱਗੀਆਂ ਹਨ। ਉਹਨਾਂ ਦੀ ਥਾਂ ਹੁਣ ਅੰਜਨਾ ਸੁਖਾਨੀ ਨੇ ਲੈ ਲਈ ਹੈ। ਅਧਿਐਨ ਸੁਮਨ ਵੀ ਕੰਗਨਾ ਨੂੰ ਭੁਲਾ ਕੇ ਅੰਜਨਾ 'ਤੇ ਫਿਦਾ ਹੋ ਗਏ ਹਨ। ਦਿਲਚਸਪ ਗੱਲ ਇਹ ਹੈ ਕਿ ਕੰਗਨਾ ਨੇ ਆਪਣੇ ਪੈਰ 'ਤੇ ਕੁਹਾੜੀ ਮਾਰੀ ਹੈ। ਦਰਅਸਲ ਕੰਗਨਾ ਨੇ ਹੀ ਅੰਜਨਾ ਅਤੇ ਅਧਿਐਨ ਦੀ ਮੁਲਾਕਾਤ ਕਰਾਈ ਸੀ। ਖ਼ਬਰ ਹੈ ਕਿ ਸ਼ੁਰੂ 'ਚ ਫਿਲਮ 'ਜਸ਼ਨ' 'ਚ ਅਧਿਐਨ ਦੇ ਅਪੋਜਿਟ ਕੰਮ ਕਰਨ ਲਈ ਕੋਈ ਵੀ ਅਭਿਨੇਤਰੀ ਰਾਜੀ ਨਹੀਂ ਸੀ। ਪਰ ਕੰਗਨਾ ਨੂੰ ਆਪਣੇ ਬੁਆਏਫ੍ਰੈਂਡ ਦੀ ਇਹ ਬੇਇੱਜਤੀ ਬਰਦਾਸ਼ਤ ਨਹੀਂ ਹੋਈ। ਉਹਨਾਂ ਨੇ ਅੰਜਨਾ ਸੁਖਾਨੀ ਨੂੰ ਮਨਾਇਆ ਅਤੇ ਭੱਟ ਬੈਨਰ ਨੂੰ ਉਸ ਦਾ ਨਾਮ ਪ੍ਰਸਤਾਵਿਤ ਕੀਤਾ। ਜਿਵੇਂ-ਜਿਵੇਂ ਫਿਲਮ ਅੱਗੇ ਵਧੀ ਅਧਿਐਨ ਅਤੇ ਅੰਜਨਾ ਵਿਚਕਾਰ ਨਜ਼ਦੀਕੀਆਂ ਵਧਣ ਦੀਆਂ ਖ਼ਬਰਾਂ ਆਉਣ ਲੱਗੀਆਂ। ਇਸ ਨਾ

Date:2009-06-13 Time:00:04:33


1   2  

page no.1

Select news date :

30 - 6 - 2009
29 - 6 - 2009
28 - 6 - 2009
27 - 6 - 2009
26 - 6 - 2009
25 - 6 - 2009
24 - 6 - 2009
23 - 6 - 2009
22 - 6 - 2009
21 - 6 - 2009
20 - 6 - 2009
19 - 6 - 2009
18 - 6 - 2009
17 - 6 - 2009
16 - 6 - 2009
15 - 6 - 2009
14 - 6 - 2009
13 - 6 - 2009
12 - 6 - 2009
11 - 6 - 2009
10 - 6 - 2009
9 - 6 - 2009
8 - 6 - 2009
7 - 6 - 2009
6 - 6 - 2009
5 - 6 - 2009
4 - 6 - 2009
3 - 6 - 2009
2 - 6 - 2009
1 - 6 - 2009