Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 11 - 6 - 2009

ਫਿਰ ਫਸੇ ਸਲਮਾਨ-ਕੈਟਰੀਨਾ

ਵਿਵਾਦ ਅਤੇ ਬਖੇੜੇ ਜਿਵੇਂ ਸਲਮਾਨ ਖਾਨ ਅਤੇ ਕੈਟਰੀਨਾ ਕੈਫ਼ ਦੇ ਪਿੱਛੇ ਪਏ ਹੋਏ ਹਨ। ਪਿਛਲੇ ਦਿਨੀਂ ਇਹ ਅਫ਼ਵਾਹ ਫੈਲੀ ਕਿ ਸਲਮਾਨ ਨੇ ਕੈਫ਼ ਦਾ ਸਮਾਨ ਆਪਣੇ ਘਰੋਂ ਬਾਹਰ ਕਰ ਦਿੱਤਾ ਹੈ। ਹੁਣ ਇੱਕ ਖ਼ਬਰ ਕਨੇਡਾ ਤੋਂ ਆ ਗਈ ਹੈ, ਫਿਲਹਾਲ ਜਿਸ ਨੂੰ ਸੁਣ ਕੇ ਦੋਵੇਂ ਚੁੱਪ ਹਨ, ਪਰ ਚਿੰਤਿਤ ਵੀ। ਖ਼ਬਰ ਇਹ ਹੈ ਕਿ ਕਨੇਡਾ ਵਿੱਚ ਅੱਜ ਕੱਲ੍ਹ ਇਹਨਾਂ ਦੋਵਾਂ ਕਲਾਕਾਰਾਂ ਦੇ ਨਾਮ 'ਤੇ ਇੱਕ ਅਸ਼ਲੀਲ ਵੀਡੀਓ ਧੜੱਲੇ ਨਾਲ ਵਿਕ ਰਹੀ ਹੈ। ਦੱਸਿਆ ਜਾਂਦਾ ਹੈ ਕਿ ਇਹ ਵੀਡੀਓ ਕਾਫੀ ਪ੍ਰਸਿੱਧ ਹੋ ਚੁੱਕਿਆ ਹੈ ਅਤੇ ਇਸ 'ਚ ਦੋਵਾਂ ਕਲਾਕਾਰਾਂ ਨਾਲ ਮਿਲਦੇ-ਜੁਲਦੇ ਲੋਕ ਨਜ਼ਰ ਆ ਰਹੇ ਹਨ।

Date:2009-06-11 Time:00:03:59

ਨਹੀਂ ਚਾਹੁੰਦਾ ਕਿ ਨਿਰਮਾਤਾ ਪਰੇਸ਼ਾਨ ਹੋਣ : ਸ਼ਾਹਿਦ

ਲੱਗਦਾ ਹੈ ਸ਼ਾਹਿਦ ਕਪੂਰ ਸੱਚਮੁੱਚ ਬਹੁਤ ਬਿਜ਼ੀ ਹਨ, ਤਾਂ ਹੀ ਉਹ ਆਈਫਾ ਅਵਾਰਡ ਸਮਾਰੋਹ 'ਚ ਪ੍ਰਸਤੁਤੀ ਨੂੰ ਲੈ ਕੇ ਇੱਕ ਵਾਰ ਫਿਰ ਸੋਚ-ਵਿਚਾਰ 'ਚ ਲੱਗ ਗਏ ਹਨ। ਵੈਸੇ ਸੂਤਰਾਂ ਦੀ ਮੰਨੀਏ ਤਾਂ ਇੱਕ ਤਰ੍ਹਾਂ ਨਾਲ ਉਹਨਾਂ ਨੇ ਇਸ ਸਾਲ ਲਈ ਇਸ ਸਮਾਰੋਹ 'ਚ ਪ੍ਰੋਗਰਾਮ ਦੇਣ ਤੋਂ ਲਗਭਗ ਇਨਕਾਰ ਹੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਸ਼ਾਹਿਦ ਉੱਥੇ ਪਰਫਾਰਮ ਕਰਨ ਲਈ ਤਿਆਰ ਹੋ ਗਏ ਸਨ। ਸ਼ਾਹਿਦ ਨਹੀਂ ਚਾਹੁੰਦੇ ਕਿ ਉਹਨਾਂ ਦੇ ਨਾ ਹੋਣ ਨਾਲ ਇਹਨਾਂ ਫਿਲਮਾਂ ਦਾ ਕੰਮ ਪ੍ਰਭਾਵਿਤ ਹੋਵੇ, ਸੋ ਉਹਨਾਂ ਨੇ ਆਈਫਾ 'ਚ ਜਾਣ ਤੋਂ ਮਨਾ ਕਰ ਦਿੱਤਾ ਹੈ।

Date:2009-06-11 Time:00:03:59

ਟਿਊਲਿਪ ਜੋਸ਼ੀ ਦਾ ਸੈਕਸੀ ਡਾਂਸ

ਆਉਣ ਵਾਲੀ ਫਿਲਮ 'ਰਨਵੇ' 'ਚ ਟਿਊਲਿਪ ਜੋਸ਼ੀ 'ਤੇ ਇੱਕ ਸੈਕਸੀ ਆਈਟਮ ਸਾਂਗ ਫਿਲਮਾਇਆ ਗਿਆ ਹੈ। ਗਾਣਾ ਐਨਾ ਹਾਟ ਬਣਿਆ ਹੈ ਕਿ ਸੈਂਸਰ ਨੇ ਇਸ ਫਿਲਮ ਨੂੰ 'ਸਿਰਫ਼ ਬਾਲਗਾਂ ਲਈ' ਦਾ ਪ੍ਰਮਾਣ-ਪੱਤਰ ਦੇ ਦਿੱਤਾ ਹੈ। ਟਿਊਲਿਪ ਇਹ ਗੱਲ ਮਾਣ ਨਾਲ ਦੱਸਦੀ ਹੈ। ਬਾਲੀਵੁੱਡ ਵਿੱਚ ਬਣੇ ਰਹਿਣ ਲਈ ਟਿਊਲਿਪ ਨੇ ਸੈਕਸੀ ਸਾਂਗ ਕਰਨਾ ਮੰਜੂਰ ਕਰ ਲਿਆ। ਹਾਲਾਂਕਿ ਟਿਊਲਿਪ ਨੇ ਹਿੰਦੀ ਦੇ ਇਲਾਵਾ ਕੁਝ ਹੋਰ ਭਾਰਤੀ ਭਾਸ਼ਾਵਾਂ ਦੀਆਂ ਫਿਲਮਾਂ 'ਚ ਕੰਮ ਕੀਤਾ ਹੈ, ਜਿਹਨਾਂ 'ਚੋਂ ਉਹਨਾਂ ਦੁਆਰਾ ਅਭਿਨੀਤ ਪੰਜਾਬੀ ਫਿਲਮ ਨੂੰ ਚੰਗੀ ਕਾਮਯਾਬੀ ਮਿਲੀ ਹੈ।

Date:2009-06-11 Time:00:03:59

ਪੇਂਡੂ ਖੇਤਰਾਂ 'ਚ ਸੰਚਾਰ ਕ੍ਰਾਂਤੀ ਪਹੁੰਚਾਏਗਾ ਏਅਰਟੇਲ

ਪਟਨਾ-ਨਿੱਜੀ ਖੇਤਰ 'ਚ ਦੇਸ਼ ਦੀ ਪ੍ਰਮੁੱਖ ਦੂਰਸੰਚਾਰ ਸੇਵਾ ਪ੍ਰਮੁੱਖ ਕੰਪਨੀ ਏਅਰਟੇਲ ਦੇਸ਼ ਦੇ ਪੇਂਡੂ ਇਲਾਕਿਆਂ ਨੂੰ ਇੱਕ ਸੂਤਰ 'ਚ ਪਿਰੋਨੇ ਦੇ ਉਦੇਸ਼ ਨਾਲ ਦੇਸ਼ ਭਰ 'ਚ 25 ਹਜ਼ਾਰ ਗ੍ਰਾਹਕ ਸੇਵਾ ਕੇਂਦਰ ਖੋਲ੍ਹੇਗਾ।

Date:2009-06-11 Time:00:03:57

ਕਾਰ ਬੰਬ ਧਮਾਕੇ 'ਚ ਗਈਆਂ 28 ਜਾਨਾਂ

ਬਗਦਾਦ- ਇਰਾਕ ਦੇ ਨਾਸੀਰੀਆ ਪ੍ਰਾਂਤ ਵਿੱਚ ਜਿਆਦਾ ਭੀੜ੍ਹ ਵਾਲੇ ਇੱਕ ਬਾਜ਼ਾਰ ਵਿੱਚ ਅੱਜ ਹੋਏ ਕਾਰ ਬੰਬ ਧਮਾਕੇ ਵਿੱਚ ਘੱਟ ਤੋਂ ਘੱਟ 28 ਲੋਕਾਂ ਦੀ ਮੌਤ ਹੋ ਗਈ ਅਤੇ 35 ਹੋਰ ਬੁਰੀ ਤਰ੍ਹਾਂ ਫ਼ੱਟੜ ਹੋ ਗਏ।

Date:2009-06-11 Time:00:03:57

ਫਿਏਟ ਬਣੇਗਾ ਕ੍ਰਿਸਲਰ ਦਾ ਮਾਲਕ

ਵਾਸ਼ਿੰਗਟਨ- ਦੀਵਾਲੀਆ ਘੋਸ਼ਿਤ ਪ੍ਰਸਿੱਧ ਕਾਰ ਕੰਪਨੀ ਕ੍ਰਿਸਲਰ ਅਤੇ ਓਬਾਮਾ ਪ੍ਰਸ਼ਾਸਨ ਨੂੰ ਉਸ ਵੇਲੇ ਸਭ ਤੋਂ ਵੱਡੀ ਰਾਹਤ ਮਿਲੀ। ਜਦੋਂ ਕੱਲ੍ਹ ਅਮਰੀਕੀ ਸਰਬ ਉੱਚ ਅਦਾਲਤ ਨੇ ਕ੍ਰਿਸਲਰ ਨੂੰ ਇਟਲੀ ਦੀ ਕਾਰ ਕੰਪਨੀ ਫਿਏਟ ਨੀਤ ਸਮੂਹ ਨੂੰ ਵੇਚਣ ਦੀ ਆਗਿਆ ਦੇ ਦਿੱਤੀ।

Date:2009-06-11 Time:00:03:57

ਭਾਰਤ ਦਾ ਪੁੱਤਰ ਮੰਨਦਾ ਹਾਂ:ਦਲਾਈਲਾਮਾ

ਇੰਦੌਰ-ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਤ ਤਿੱਬਤੀ ਧਰਮਗੁਰੂ ਦਲਾਈਲਾਮਾ ਨੇ ਅੱਜ ਇੱਥੇ ਕਿਹਾ ਹੈ ਕਿ ਉਹ ਆਪਣੇ ਆਪ ਨੂੰ ਭਾਰਤ ਦਾ ਪੁੱਤਰ ਮੰਨਦੇ ਹਨ।

Date:2009-06-11 Time:00:03:57

ਸੈਂਟਰਲ ਬੈਂਕ ਪੰਜ ਅਰਬ ਰੁੱਪਏ ਦੇ ਵੇਚੇਗੀ ਬੌਂਡ

ਮੁੰਬਈ-ਸਰਵਜਨਕ ਖੇਤਰ ਦੇ ਸੈਂਟ੍ਰਲ ਬੈਂਕ ਆਫ਼ ਇੰਡੀਆ ਨੇ ਬਜ਼ਾਰ ਤੋਂ ਪੰਜ ਅਰਬ ਰੁੱਪਏ ਜੁਟਾਉਣ ਦੀ ਯੋਜਨਾ ਬਣਾਈ ਹੈ।

Date:2009-06-11 Time:00:03:57

ਸੱਤਿਅਮ ਨੇ ਕਾਨੂੰਨੀ ਖਰਚੇ ਦੇਣ ਤੋਂ ਕੀਤਾ ਇਨਕਾਰ

ਨਵੀਂ ਦਿੱਲੀ-ਸੱਤਿਅਮ ਕੰਪਿਊਟਰ ਨੇ ਸਾਬਕਾ ਨਿਦੇਸ਼ਕਾਂ ਦੁਆਰਾ ਸੰਭਾਵਤ ਕਾਨੂੰਨੀ ਖਰਚਿਆਂ ਜਾਂ ਨੁਕਸਾਨ ਤੋਂ ਸੁਰੱਖਿਆ ਪ੍ਰਦਾਨ ਕਰਨ ਦੇ ਸਬੰਧ 'ਚ ਕੀਤੇ ਗਏ ਬਿਨੈ ਨੂੰ ਠੁਕਰਾ ਦਿੱਤਾ ਹੈ।

Date:2009-06-11 Time:00:03:57

ਈਰਾ ਇੰਫਰਾ ਇੰਜ਼ਨੀਅਰਿੰਗ ਨੇ 35 ਕਰੋੜ ਜੁਟਾਏ

ਮੁੰਬਈ-ਨਿਰਮਾਣ ਖੇਤਰ ਦੀ ਈਰਾ ਇੰਫ਼ਰਾ ਇੰਜਨੀਅਰਿੰਗ ਨੇ ਬੌਂਡ ਵੇਚਕੇ 35 ਕਰੋੜ ਰੁੱਪਏ ਜੁਟਾਏ ਹਨ।

Date:2009-06-11 Time:00:03:57

ਸੁਮੇਲ ਲਈ ਅੱਗੇ ਆਉਣ ਬੈਂਕਾਂ : ਮੁਖਰਜੀ

ਨਵੀਂ ਦਿੱਲੀ - ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਅੱਜ ਕਿਹਾ ਕਿ ਬੈਂਕ ਪ੍ਰਬੰਧਨ ਸੁਮੇਲ ਪ੍ਰਸਤਾਵਾਂ ਨਾਲ ਸਾਹਮਣੇ ਆਉਣ ਤਾਂ ਜੋ ਬੈਂਕਿੰਗ ਖੇਤਰ ਵਿਚ ਪੁਨਰ ਗਠਨ ਦੀ ਪ੍ਰਕ੍ਰਿਆ ਅੱਗੇ ਵੱਧ ਸਕੇ।

Date:2009-06-11 Time:00:03:57

ਪੀਐਮ ਨੂੰ ਮਿਲੇ ਰਾਜਾ

ਨਵੀਂ ਦਿੱਲੀ - ਦੂਰਸੰਚਾਰ ਅਤੇ ਸੂਚਨਾ ਤਕਨੀਕੀ ਮੰਤਰੀ ਏ ਰਾਜਾ ਨੇ ਇੱਥੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਚਿਰਾਂ ਉਡੀਕੀ ਜਾ ਰਹੀਆਂ ਥ੍ਰੀ ਜੀ ਸੇਵਾਵਾਂ ਦੇ ਵਿਸਥਾਰ ਅਤੇ ਸਪ੍ਰੈਕਟ੍ਰਮ ਨਿਲਾਮੀ ਦੇ ਮੁੱਦੇ ਉੱਪਰ ਚਰਚਾ ਕੀਤੀ।

Date:2009-06-11 Time:00:03:57

ਪੜ੍ਹਾਈ ਜ਼ਾਰੀ ਰੱਖਣ ਭਾਰਤੀ : ਗਿਲਕ੍ਰਿਸਟ

ਮੈਲਬੋਰਨ - ਸਾਬਕਾ ਆਸਟ੍ਰੇਲੀਆਈ ਵਿਕਟ ਕੀਪਰ ਅਤੇ ਆਈਪੀਐਲ ਵਿਚ 2009 ਦੀ ਚੈਂਪੀਅਨ ਡੇੱਕਨ ਚਾਰਜ਼ਰਸ ਦੇ ਕਪਤਾਨ ਗਿਲਕ੍ਰਿਸਟ ਨੇ ਕਿਹਾ ਕਿ ਭਾਰਤੀ ਵਿਦਿਆਰਥੀ ਆਸਟ੍ਰੇਲੀਆ ਵਿਚ ਪੜ੍ਹਾਈ ਲਈ ਆਉਣਾ ਜ਼ਾਰੀ ਰੱਖਣ।

Date:2009-06-11 Time:00:03:57

ਰਣਨੀਤਕ ਸਹਿਯੋਗੀ ਵਜੋਂ ਉੱਭਰਿਆ ਭਾਰਤ : ਮੁਲੇਨ

ਵਾਸ਼ਿੰਗਟਨ - ਅਮਰੀਕਾ ਦੇ ਇੱਕ ਸੀਨੀਅਰ ਫੌਜੀ ਅਧਿਕਾਰੀ ਨੇ ਕਿਹਾ ਹੈ ਕਿ ਭਾਰਤ ਅਮਰੀਕਾ ਦੇ ਇੱਕ ਮਹਤੱਵ ਪੂਰਨ ਰਣਨੀਤਕ ਸਹਿਯੋਗੀ ਵਜੋਂ ਉੱਭਰਿਆ ਹੈ ਅਤੇ ਦੋਵੇਂ ਦੇਸ਼ਾਂ ਸਾਹਮਣੇ ਪੈਦਾ ਇੱਕੋ ਜਿਹੀਆਂ ਰੱਖਿਆ ਚੁਣੌਤੀਆਂ ਨਾਲ ਨਜਿੱਠਣ ਲਈ ਓਬਾਮਾ ਪ੍ਰਸ਼ਾਸਨ ਇਹ ਸਹਿਯੋਗ ਹੋਰ ਮਜ਼ਬੂਤ ਕਰਨਾ ਚਾਹੁੰਦਾ ਹੈ।

Date:2009-06-11 Time:00:03:57

ਸਿੱਖ ਜੱਥਾ ਪਾਕਿਸਤਾਨ ਰਵਾਨਾ

ਅਟਾਰੀ ਸਰਹੱਦ/ਅੰਮ੍ਰਿਤਸਰ-ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ (ਪਾਕਿਸਤਾਨ) ਵਿਖੇ ਮਨਾਉਣ ਲਈ ਅੱਜ ਸ਼੍ਰੋਮਣੀ ਕਮੇਟੀ ਦੀ ਅਗਵਾਈ ਹੇਠ 167 ਸਿੱਖ ਸ਼ਰਧਾਲੂਆਂ ਦਾ ਇਕ ਜਥਾ ਵਿਸ਼ੇਸ਼ ਰੇਲ ਗੱਡੀ ਰਾਹੀਂ ਪਾਕਿਸਤਾਨ ਰਵਾਨਾ ਹੋਇਆ,ਜਿਸ ਦਾ ਪਾਕਿਸਤਾਨ ਸਥਿਤ ਵਾਹਗਾ ਰੇਲਵੇ ਸਟੇਸ਼ਨ ਵਿਖੇ ਪਾਕਿਸਤਨ ਓਕਾਫ਼ ਬੋਰਡ ਅਤੇ ਪੀ. ਜੀ. ਪੀ. ਸੀ. ਦੇ ਅਹੁਦੇਦਾਰਾਂ ਨੇ ਸਵਾਗਤ ਕੀਤਾ।

Date:2009-06-11 Time:00:03:57

ਡਾਲਰ ਦੀ ਤੁਲਨਾ 'ਚ ਰੁੱਪਏ 'ਚ ਮਜ਼ਬੂਤੀ

ਮੁੰਬਈ-ਅੰਤਰ ਬੈਂਕ ਵਿਦੇਸ਼ੀ ਮੁਦਰਾ ਬਜ਼ਾਰ 'ਚ ਰੁੱਪਇਆ ਅੱਜ ਅਮਰੀਕੀ ਮੁਦਰਾ ਦੀ ਤੁਲਨਾ 'ਚ 24 ਪੈਸੇ ਮਜ਼ਬੂਤ ਹੋ ਕੇ 47.24-25 ਰੁੱਪਏ ਪ੍ਰਤਿ ਡਾਲਰ 'ਤੇ ਬੰਦ ਹੋਇਆ।

Date:2009-06-11 Time:00:03:57

ਫੋਰਡ ਫਿਏਸਟਾ 'ਚ ਚੱਲਣਗੇ ਗ੍ਰਹਿਮੰਤਰੀ ਚਿਦੰਬਰਮ

ਨਵੀਂ ਦਿੱਲੀ-ਸਰਕਾਰ ਨੇ ਆਪਣੇ ਸੀਨੀਅਰ ਨੌਕਰਸ਼ਾਹਾਂ ਅਤੇ ਮੰਤਰੀਆਂ ਨੂੰ ਨਵੇਂ ਬ੍ਰਾਂਡ ਦੇ ਮਾਡਲ ਦੇਣ ਦਾ ਫੈਸਲਾ ਕੀਤਾ ਹੈ।ਇਸੇ ਦੇ ਤਹਿਤ ਗ੍ਰਹਿਮੰਤਰੀ ਪੀ.ਚਿਦੰਬਰਮ ਨੂੰ ਕੱਲ੍ਹ ਫੋਰਡ ਫਿਏਸਟਾ ਕਾਰ ਮਿਲ ਗਈ,ਜੋ ਪਿੱਛਲੀ ਸਰਕਾਰ ਦੌਰਾਨ ਮਾਰੂਤੀ ਅਸਟੀਮ ਦਾ ਇਸਤੇਮਾਲ ਕਰ ਰਹੇ ਸਨ।

Date:2009-06-11 Time:00:03:57

ਐਲਐਂਡਟੀ ਦੀ ਕੁੱਝ ਹਿੱਸੇਦਾਰੀ ਵੇਚਣ ਦੀ ਯੋਜਨਾ

ਨਵੀਂ ਦਿੱਲੀ-ਢਾਂਚਾਗਤ ਅਤੇ ਇੰਜਨੀਅਰਿੰਗ ਖੇਤਰ ਦੀ ਪ੍ਰਮੁੱਖ ਕੰਪਨੀ ਲਾਰਸਨ ਐਂਡ ਟੂਬਰੋ ਨੇ ਅਲਟ੍ਰਾਟੇਕ ਸੀਮੇਂਟ 'ਚ ਆਪਣੀ ਕੁੱਝ ਹਿੱਸੇਦਾਰੀ ਵੇਚਣ ਦੀ ਯੋਜਨਾ ਬਣਾਈ ਹੈ।

Date:2009-06-11 Time:00:03:57

ਲੱਕੀ ਅਲੀ ਖੂੰਖਾਰ ਹਤਿਆਰੇ ਦੇ ਰੂਪ 'ਚ

ਆਪਣੀ ਗਾਇਕੀ ਤੋਂ ਨਾਮ ਕਮਾ ਚੁੱਕੇ ਲੱਕੀ ਅਲੀ ਹੁਣ ਇੱਕ ਖੂੰਖਾਰ ਹਤਿਆਰੇ ਦੇ ਰੂਪ 'ਚ ਫਿਲਮੀ ਪਰਦੇ 'ਤੇ ਨਜ਼ਰ ਆਉਣ ਵਾਲੇ ਹਨ। ਖ਼ਬਰਾਂ ਦੇ ਅਨੁਸਾਰ ਐਕਸ਼ਨ ਥ੍ਰਿਲਰ ਫਿਲਮ 'ਰਨਵੇ' ਵਿੱਚ ਉਹ ਇੱਕ ਅਜੀਬ ਕਿਸਮ ਦੇ ਹਤਿਆਰੇ ਦਾ ਰੋਲ ਕਰ ਰਹੇ ਹਨ। ਖਾਲਿਦ ਨਾਮਕ ਇਹ ਪਾਕਿਸਤਾਨੀ ਬਹੁਤ ਮੰਨਿਆ ਹੋਇਆ ਹਤਿਆਰਾ ਹੈ, ਜੋ ਆਪਣੇ ਪਿੱਛੇ ਕੋਈ ਸੁਰਾਗ ਨਹੀਂ ਛੱਡਦਾ। ਇਸ ਖਤਰਨਾਕ ਹਤਿਆਰੇ ਲਈ ਸਾਲਾਂ ਪਹਿਲਾਂ ਇੰਟਰਪੋਲ ਰੈਡ ਅਲਰਟ ਜਾਰੀ ਕਰ ਚੁੱਕਿਆ ਹੈ।

Date:2009-06-11 Time:00:03:56

ਸੋਹਣਾ ਤਾਂ ਕੰਮ ਹੋਣਾ ਚਾਹੀਦੈ: ਨੇਹਾ ਧੂਪੀਆ

ਨੇਹਾ ਧੂਪੀਆ ਨੇ ਇਹ ਗੱਲ ਗ਼ਲਤ ਸਿੱਧ ਕਰ ਦਿੱਤੀ ਹੈ ਕਿ ਇਕ ਦਿੱਖ 'ਚ ਕੈਦ ਹੋ ਕੇ ਬਾਹਰ ਨਿਕਲਣਾ ਮੁਸ਼ਕਿਲ ਹੈ। ਪਹਿਲੀ ਹੀ ਫ਼ਿਲਮ 'ਚ ਗੁਲਾਬੀ ਰੰਗ ਦੀ ਬਿਕਨੀ ਪਾਉਣ ਵਾਲੀ ਨੇਹਾ ਨੇ ਸ਼ੁਰੂ 'ਚ 'ਕਿਆਮਤ', 'ਜੂਲੀ', 'ਸਿਸਕੀਆਂ', 'ਕਿਆ ਕੂਲ ਹੈਂ ਹਮ' 'ਚ ਚਮਕ-ਦਮਕ ਭਰਪੂਰ ਕਿਰਦਾਰ ਕੀਤੇ ਹਨ। ਅਸਲ 'ਚ ਉਹ ਲੋਕਾਂ ਦੀ ਨਜ਼ਰ 'ਚ ਆਉਣਾ ਚਾਹੁੰਦੀ ਸੀ। ਆਪਣੀ ਖੂਬਸੂਰਤੀ ਤੇ ਕਾਮੁਕ ਦਿਖ ਸਬੰਧੀ ਉਹ ਕਹਿੰਦੀ ਹੈ ਕਿ ਕਿਸੇ ਵੀ ਲੜਕੀ ਨੂੰ ਦੋ ਘੰਟੇ ਮੇਕਅੱਪ ਰੂਮ 'ਚ ਲੈ ਜਾਓ ਤੇ ਡਿਜ਼ਾਈਨ ਕੀਤੇ ਕੱਪੜੇ ਪਹਿਨਾਓ ਤੇ ਉਹ ਵੀ ਸੁੰਦਰ ਲੱਗੇਗੀ। ਦਰਅਸਲ ਸੁੰਦਰ ਕੰਮ ਨਾਲ ਬਣੀਦਾ ਹੈ।

Date:2009-06-11 Time:00:03:56

ਮਲਿਕਾ ਸ਼ੇਰਾਵਤ, ਹਿਸਸ ਅਤੇ ਸਫ਼ਲਤਾ

'ਹਿਸਸ' ਨੂੰ ਮਲਿਕਾ ਐਨੀ ਗੰਭੀਰਤਾ ਨਾਲ ਲੈ ਰਹੀ ਹੈ ਕਿ ਉਹ ਇਸ ਸਮੇਂ ਅਮਰੀਕਾ 'ਚ ਹੈ, ਜਿੱਥੇ ਪੋਸਟ ਪ੍ਰੋਡਕਸ਼ਨ ਦਾ ਕੰਮ ਚੱਲ ਰਿਹਾ ਹੈ। ਉਹ ਤਿੰਨ ਮਹੀਨੇ ਤੱਕ ਹੋਰ ਉੱਥੇ ਰਹੇਗੀ ਅਤੇ ਉੱਥੇ ਉਹਨਾਂ ਨੇ ਇੱਕ ਸ਼ਾਨਦਾਰ ਘਰ ਕਿਰਾਏ 'ਤੇ ਲਿਆ ਹੈ। ਮਲਿਕਾ ਨੂੰ ਲੱਗਦਾ ਹੈ ਕਿ 'ਹਿਸਸ' ਉਹਨਾਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਚਰਚਾ ਦੁਆ ਸਕਦੀ ਹੈ। ਪ੍ਰਸਿੱਧ ਨਿਰਦੇਸ਼ਕ ਡੇਵਿਡ ਲਿੰਚ ਦੀ ਬੇਟੀ ਜੇਨੀਫਰ ਲਿੰਚ ਫਿਲਮ ਦਾ ਨਿਰਦੇਸ਼ਨ ਕਰ ਰਹੀ ਹੈ।

Date:2009-06-11 Time:00:03:56

ਸਕਾਰਾਤਮਕ ਵਾਸਤੁ ਉਰਜਾ

ਸਕਾਰਾਤਮਕ ਵਾਸਤੁ ਉਰਜਾ ਵਿੱਚ ਵਾਧਾ ਕਰਨ ਲਈ ਰੋਜ ਆਪਣੇ ਘਰ ਵਿੱਚ ਕਪੂਰ ਜਲਾਉ।

Date:2009-06-11 Time:00:03:56

ਤੁਲਸੀ ਦਾ ਪੌਧਾ

ਨਵੇਂ ਘਰ ਵਿੱਚ ਪੁਰਾਣੇ ਸੁੱਕੇ ਹੋਏ ਪੌਧਿਆਂ ਨੂੰ ਹਟਾ ਕੇ ਨਵੇਂ ਪੌਧੇ ਲਗਾਉ ਹੋ ਸਕੇ ਤਾਂ ਤੁਲਸੀ ਦਾ ਪੌਧਾ ਜਰੂਰ ਲਗਾਉ। ਇਸ ਨਾਲ ਸਕਾਰਾਤਮਕ ਉਰਜਾ ਮਿਲਦੀ ਹੈ।

Date:2009-06-11 Time:00:03:56

ਗਰੀਬਾਂ ਦੇ ਬਿੱਲ ਭਰੇਗੀ ਬਿਹਾਰ ਸਰਕਾਰ

ਪਟਨਾ - ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਨੇ ਇੱਥੇ ਕਿਹਾ ਕਿ ਰਾਜ ਸਰਕਾਰ ਨੇ ਗਰੀਬ ਲੋਕਾਂ ਨੂੰ ਉਹਨਾਂ ਵੱਲੋਂ ਸਰਕਾਰੀ ਅਤੇ ਨਿੱਜੀ ਪ੍ਰਯੋਗਸ਼ਾਲਾਵਾਂ ਵਿਚ ਕਰਾਏ ਗਏ ਮੈਡੀਕਲ ਟੈਸਟ ਦੇ ਬਿਲ ਦਾ ਭੁਗਤਾਨ ਕਰਨ ਦਾ ਫੈਸਲਾ ਕੀਤਾ ਹੈ।

Date:2009-06-11 Time:00:03:56

ਪੰਜਾਬ 'ਚ ਪ੍ਰੇਮੀ-ਪ੍ਰੇਮਿਕਾ ਨੇ ਖਾਧਾ ਜ਼ਹਿਰ

ਬਠਿੰਡਾ-ਇੱਕ ਵਿਆਹੁਤਾ ਮਹਿਲਾ ਅਤੇ ਉਸ ਦੇ ਪ੍ਰੇਮੀ ਨੇ ਪੁਲਿਸ ਥਾਣੇ 'ਚ ਭਰੀ ਪੰਚਾਇਤ ਸਾਹਮਣੇ ਜ਼ਹਿਰ ਖਾ ਲਿਆ।ਦੋਨੋਂ ਨੂੰ ਗੰਭੀਰ ਹਾਲਤ 'ਚ ਬਠਿੰਡਾ ਦੇ ਇੱਕ ਪ੍ਰਾਈਵੇਟ ਹਸਪਤਾਲ 'ਚ ਭਰਤੀ ਕਰਵਾਇਆ ਗਿਆ,ਜਿੱਥੇ ਪੰਜ ਘੰਟੇ ਤੱਕ ਮੌਤ ਨਾਲ ਜੂਝਣ ਬਾਅਦ ਦੋਨਾਂ ਨੇ ਦਮ ਤੋੜ ਦਿੱਤਾ।

Date:2009-06-11 Time:00:03:56


1   2  

page no.1

Select news date :

30 - 6 - 2009
29 - 6 - 2009
28 - 6 - 2009
27 - 6 - 2009
26 - 6 - 2009
25 - 6 - 2009
24 - 6 - 2009
23 - 6 - 2009
22 - 6 - 2009
21 - 6 - 2009
20 - 6 - 2009
19 - 6 - 2009
18 - 6 - 2009
17 - 6 - 2009
16 - 6 - 2009
15 - 6 - 2009
14 - 6 - 2009
13 - 6 - 2009
12 - 6 - 2009
11 - 6 - 2009
10 - 6 - 2009
9 - 6 - 2009
8 - 6 - 2009
7 - 6 - 2009
6 - 6 - 2009
5 - 6 - 2009
4 - 6 - 2009
3 - 6 - 2009
2 - 6 - 2009
1 - 6 - 2009