Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 29 - 5 - 2009
ਪਿੱਛਲੇ ਦਿਨਾਂ ਵਿੱਚ ਇੱਕ ਖ਼ਬਰ ਬਹੁਤ ਤੇਜੀ ਨਾਲ ਫੈਲੀ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਮਾਧੁਰੀ ਦੀਕਸ਼ਿਤ ਅਤੇ ਦੀਪਿਕਾ ਪਾਦੁਕੋਣ ਦੇ ਬੁਆਏਫ੍ਰੈਂਡ ਰਣਬੀਰ ਕਪੂਰ 'ਦ੍ਰੌਪਦੀ' ਨਾਮ ਦੀ ਇੱਕ ਫਿਲਮ ਕਰਨ ਵਾਲੇ ਹਨ, ਜਿਸ ਦਾ ਨਿਰਦੇਸ਼ਨ ਪ੍ਰਕਾਸ਼ ਝਾ ਕਰ ਰਹੇ ਹਨ। Date:2009-05-29 Time:00:00:14
ਅਨੁਪਮ ਖੇਰ ਇਹ ਪਲ ਸ਼ਾਇਦ ਹੀ ਭੁੱਲ ਪਾਉਣਗੇ। 26 ਮਈ ਨੋ ਉਹ ਵਾਲਟ ਡਿਜਨੀ ਪ੍ਰੋਡਕਸ਼ਨ ਦੀ 'ਜੋੱਕੋਮਾਨ' ਦੀ ਸ਼ੂਟਿੰਗ ਵਿੱਚ ਹਿੱਸਾ ਲੈਣ ਲਈ ਪਹੁੰਚੇ ਤਾਂ 100 ਬੱਚਿਆਂ ਦੇ ਨਾਲ ਪੂਰੀ ਯੂਨਿਟ ਨੇ ਬੈਂਡ ਬਾਜੇ ਨਾਲ ਅਨੁਪਮ ਦਾ ਸੁਆਗਤ ਕੀਤਾ। Date:2009-05-29 Time:00:00:14
ਹਾਲ ਵਿੱਚ ਹੀ ਨੀਤੂ ਚੰਦਰਾ ਨੇ ਇੱਕ ਮੈਗਜ਼ੀਨ ਲਈ ਹਾਟ ਫੋਟੋ ਸੀਨ ਸ਼ੂਟ ਕਰਵਾਏ। ਇਸ ਦਾ ਇੱਕ ਪਾਰਟੀ ਦੇ ਸਮਰਥਕਾਂ ਨੇ ਵਿਰੋਧ ਵੀ ਕੀਤਾ ਅਤੇ ਅਗਲੇ ਹੀ ਦਿਨ ਨੀਤੂ ਚੰਦਰਾ ਨੇ ਇਸ ਤਰ੍ਹਾਂ ਦੀ ਕੋਈ ਘਟਨਾ ਹੋਣ ਤੋਂ ਮਨ੍ਹਾਂ ਵੀ ਕਰ ਦਿੱਤਾ। Date:2009-05-29 Time:00:00:14
ਲੰਦਨ-ਸੈਲੀਬ੍ਰਿਟੀ ਐਸ਼ਟਨ ਕੁਚੇਰ ਅਤੇ ਜਾਨ ਮੇਅਰ ਦੇ ਬਾਅਦ ਹੁਣ 77 ਸਾਲਾ ਹਾਲੀਵੁੱਡ ਸਟਾਰ ਐਲਿਜ਼ਾਬੈਥ ਟੇਲ ਬਲਾਗਿੰਗ ਟਿਵਟਰ 'ਚ ਖੋ ਗਈ ਹੈ। Date:2009-05-29 Time:00:00:12
ਮੁੰਬਈ- ਜੀ ਸਮੂਹ ਦੀ ਕੰਪਨੀ ਡਿਸ਼ ਟੀਵੀ ਨੇ ਅੱਜ ਕਿਹਾ ਕਿ ਉਹ ਵਿਦੇਸ਼ੀ ਮੁਦਰਾ ਪਰਿਵਰਤਨੀ ਬਾਂਡ 'ਐੱਫਸੀਸੀਬੀ' ਦੇ ਰਾਹੀਂ 20 ਕਰੋੜ ਡਾਲਰ ਤੱਕ ਜੁਟਾਵੇਗੀ। ਕੰਪਨੀ ਨੇ ਬੰਬਈ ਸਟਾਕ ਐਕਸਚੇਂਜ ਨੂੰ ਦਿੱਤੀ ਜਾਣਕਾਰੀ ਵਿੱਚ ਦੱਸਿਆ ਬੋਰਡ ਨੇ ਐੱਫਸੀਸੀਬੀ ਦੇ ਰਾਹੀਂ ਲੰਮੇ ਸਮੇਂ ਦੇ ਫੰਡ ਜੁਟਾਉਣ ਦੇ ਪ੍ਰਸਤਾਵ ਨੂੰ ਮੰਜ਼ੂਰੀ ਦੇ ਦਿੱਤੀ ਹੈ। Date:2009-05-29 Time:00:00:12
ਨਾਸਿਕ-ਨਾਸਿਕ 'ਚ ਅੱਜ ਵਾਂਦੇਰ ਦੁਮਲਾ ਇਲਾਕੇ 'ਚ ਇੱਕ ਚਾਲਕ ਰਹਿਤ ਜਹਾਜ਼ ਦੁਰਘਟਨਾ ਗ੍ਰਸਤ ਹੋ ਗਿਆ। Date:2009-05-29 Time:00:00:12
ਨਿਊਯਾਰਕ- ਸੰਯੁਕਤ ਰਾਸ਼ਟਰ ਨੇ ਅਨੁਮਾਨ ਲਗਾਇਆ ਹੈ ਕਿ 2009 'ਚ ਵੈਸ਼ਵਿਕ ਅਰਥ ਵਿਵਸਥਾ 'ਚ 2.6 ਫ਼ੀਸਦੀ ਦੀ ਗਿਰਾਵਟ ਆਵੇਗੀ।ਪੰਜ ਮਹੀਨੇ ਪਹਿਲਾਂ ਸੰਯੁਕਤ ਰਾਸ਼ਟਰ ਨੇ ਵੈਸ਼ਵਿਕ ਅਰਥ ਵਿਵਸਥਾ ਦੇ ਬਾਰੇ 'ਚ ਪਹਿਲਾਂ ਨਿਰਾਸ਼ਾਵਾਦੀ ਅਨੁਮਾਨ ਲਗਾਇਆ ਸੀ।ਹੁਣ ਇਸ ਨੂੰ ਹੋਰ ਹੇਠਾਂ ਕਰ ਦਿੱਤਾ ਗਿਆ ਹੈ। Date:2009-05-29 Time:00:00:12
ਨਵੀਂ ਦਿੱਲੀ - ਸੁਪਰੀਮ ਕੋਰਟ ਨੇ ਅੱਜ ਵਿਵਾਦਤ ਤਾਂਤ੍ਰਿਕ ਚੰਦਰਾਸਵਾਮੀ ਨੂੰ ਵਿਦੇਸ਼ ਜਾਣ ਦੀ ਇਜ਼ਾਜ਼ਤ ਇਸ ਸ਼ਰਤ ਉੱਪਰ ਦੇ ਦਿੱਤੀ ਕਿ ਉਹਨਾਂ ਨੂੰ ਸੁਣਵਾਈ ਅਦਾਲਤ ਵਿਚ 10 ਲੱਖ ਰੁਪਏ ਦੀ ਰਕਮ ਜਮਾਨਤ ਵਜੋਂ ਜਮਾ ਕਰਾਉਣੀ ਪਵੇਗੀ। Date:2009-05-29 Time:00:00:12
ਕੋਲੰਬੋ - ਸ਼੍ਰੀਲੰਕਾ ਨੇ ਕਿਹਾ ਹੈ ਕਿ ਲਿੱਟੇ ਦੀ ਯੋਜਨਾ ਸ਼੍ਰੀਲੰਕਾਈ ਸੈਨਾ ਨੂੰ ਹਰਾ ਕੇ ਦੇਸ਼ ਦੇ ਸਮੁੱਚੇ ਪੂਰਬੀ ਕੰਢੇ ਅਤੇ ਉੱਤਰੀ ਜਾਫਨਾ ਉੱਪਰ ਕਬਜ਼ਾ ਕਰਨ ਦੀ ਸੀ। Date:2009-05-29 Time:00:00:12
ਵਾਸ਼ਿੰਗਟਨ - ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਕਿਹਾ ਹੈ ਕਿ ਪੱਛਮੀ ਏਸ਼ੀਆ ਦੀ ਸਮੱਸਿਆ ਦੇ ਸਥਾਈ ਅਤੇ ਸ਼ਾਂਤੀਪੂਰਨ ਹੱਲ ਲਈ ਅਮਰੀਕਾ ਇਸਰਾਇਲ ਅਤੇ ਫਿਲਸਤੀਨ ਲਈ ਖਾਸ ਪ੍ਰਸਤਾਵ ਤਿਆਰ ਕਰੇਗਾ। Date:2009-05-29 Time:00:00:12
ਸੰਰਾ - ਸੰਯੁਕਤ ਰਾਸ਼ਟਰ ਦੇ ਇੱਕ ਡਿਪਲੋਮੈਟ ਦਾ ਕਹਿਣਾ ਹੈ ਕਿ ਉੱਤਰ ਕੋਰੀਆ ਦੇ ਹਾਲ ਦੇ ਪਰਮਾਣੂ ਪਰੀਖਣ ਮਗਰੋਂ ਦੁਨੀਆ ਦੀਆਂ ਮੁੱਖ ਤਾਕਤਾਂ ਨੇ ਉਸ ਖਿਲਾਫ ਰੋਕਾਂ ਦੀ ਝੜੀ ਲਗਾਉਣ ਦੀ ਹਿਮਾਇਤ ਕੀਤੀ ਹੈ। Date:2009-05-29 Time:00:00:12
ਨਵੀਂ ਦਿੱਲੀ - ਰੱਖਿਆ ਮੰਤਰੀ ਏਕੇ ਐਂਟਨੀ ਨੇ ਫੌਜੀ ਉਪਕਰਨਾਂ ਦੀ ਸਪਲਾਈ ਵਿਚ ਹੋ ਰਹੀ ਦੇਰੀ ਉੱਪਰ ਚਿੰਤਾ ਜ਼ਾਹਰ ਕਰਦਿਆਂ ਰੂਸ ਅਤੇ ਇਸਰਾਇਲ ਸਮੇਤ ਵਿਦੇਸ਼ੀ ਆਪੂਰਤੀ ਕਰਤਾਵਾਂ ਨੂੰ ਕਿਹਾ ਹੈ ਕਿ ਉਹ ਨਿਰਧਾਰਤ ਸਮਾਂ ਮਿਆਦ ਦੀ ਪਾਲਨਾਂ ਕਰਨ।ਇਸ ਦੇ ਨਾਲ ਹੀ ਉਹਨਾਂ ਹਵਾਈ ਨਿਗਰਾਨੀ ਪ੍ਰਣਾਲੀ ਫਾਲਕਨ ਅਵਾਕਸ ਨੂੰ ਅੱਜ ਭਾਰਤੀ ਹਵਾਈ ਸੈਨਾ ਵਿਚ ਰਸਮੀ ਤੌਰ 'ਤੇ ਸ਼ਾਮਲ ਕੀਤਾ। Date:2009-05-29 Time:00:00:12
ਇਸਲਾਮਾਬਾਦ - ਪਾਕਿਸਤਾਨ ਨੇ ਸਵਾਤ ਵਾਦੀ ਵਿਚ ਸਰਗਰਮ 21 ਮੁੱਢਲੇ ਤਾਲੀਬਾਨੀ ਅੱਤਵਾਦੀਆਂ ਸਿਰ ਅੱਜ ਇਨਾਮ ਨਿਰਧਾਰਤ ਕੀਤਾ।ਕੱਟੜਪੰਥੀ ਧਰਮਗੁਰੂ ਮੌਲਾਨਾ ਫਜਲ ਉੱਲਾ ਇਸ ਸੂਚੀ ਵਿਚ ਸੱਭ ਤੋਂ ਉੱਪਰ ਹੈ ਅਤੇ ਉਸਦੇ ਸਿਰ 50 ਲੱਖ ਰੁਪਏ ਦਾ ਇਨਾਮ ਹੈ। Date:2009-05-29 Time:00:00:12
ਮੁੰਬਈ-ਜਿੰਦਲ ਸਟੀਲ ਐਂਡ ਪਾਵਰ 'ਜੇਐੱਸਪੀਐੱਲ' ਦਾ ਇੰਟਗ੍ਰੇਟਡ ਸ਼ੁੱਧ ਮੁਨਾਫ਼ਾ 31 ਮਾਰਚ 2009 ਨੂੰ ਸਮਾਪਤ ਵਿੱਤ ਸਾਲ ਵਿੱਚ ਵੱਧਕੇ ਦੁੱਗਣਾ ਤੋਂ ਵੱਧ 3007.15 ਕਰੋੜ ਰੁਪਏ ਪੁੱਜ ਗਿਆ। Date:2009-05-29 Time:00:00:12
ਨਵੀਂ ਦਿੱਲੀ-ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਰਾਜਸਭਾ ਦਾ ਸਤਰ ਅਗਲੀ ਚਾਰ ਜੂਨ ਤੋਂ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। Date:2009-05-29 Time:00:00:11
ਮੁੰਬਈ-ਵਾਅਦਾ ਸੌਦਿਆਂ ਦੇ ਨਿਪਟਾਉਣ ਲਈ ਖਰੀਦਦਾਰੀ ਦਾ ਜ਼ੋਰ ਰਹਿਣ ਅਤੇ ਇੰਜੀਨਿਅਰਿੰਗ ਪ੍ਰਮੁੱਖ ਲਾਰਸਨ ਐਂਡ ਟੁਬਰੋ ਦੇ ਬਿਹਤਰ ਨਤੀਜੇ ਵਿੱਚ ਘਰੇਲੂ ਸ਼ੇਅਰ ਬਜ਼ਾਰ 'ਚ ਅੱਜ ਤੇਜ਼ੀ ਬਣੀ ਰਹੀ।ਬੰਬਈ ਸਟਾਕ ਐਕਸਚੇਂਜ ਦੇ ਸੰਸੈਕਸ ਨੇ 186 ਅੰਕਾਂ ਅਤੇ ਨੈਸ਼ਨਲ ਸਟਾਕ ਐਕਸਚੇਂਜ਼ ਦੇ ਨਿਫ਼ਟੀ ਨੇ 6 ਅੰਕਾਂ ਦੀ ਬੜ੍ਹਤ ਲਈ। Date:2009-05-29 Time:00:00:11
ਬਠਿੰਡਾ-ਪੰਜਾਬ ਦੀਆਂ ਵਿਭਿੰਨ ਮੰਡੀਆਂ 'ਚ ਪਿੱਛਲੇ ਸਾਲ ਦੀ ਤੁਲਨਾ 'ਚ ਇਸ ਸਾਲ ਕਪਾਹ ਦੇ ਉਤਪਾਦਨ 'ਚ ਗਿਰਾਵਟ ਦਰਜ਼ ਹੋਈ ਹੈ। Date:2009-05-29 Time:00:00:11
ਮੁੰਬਈ-ਸ਼ੇਅਰ ਬਜ਼ਾਰਾਂ 'ਚ ਆਈ ਜਬਰਦਸਤ ਤੇਜ਼ੀ ਵਿੱਚ ਅੰਤਰ ਬੈਂਕਿੰਗ ਬਜ਼ਾਰ 'ਚ ਅੱਜ ਰੁਪੱਈਆ ਡਾਲਰ ਦੇ ਮੁਕਾਬਲੇ ਹਫ਼ਤੇ ਦੀ ਸਭ ਤੋਂ ਜ਼ਿਆਦਾ ਬੜ੍ਹਤ ਹਾਸਿਲ ਕਰਦੇ ਹੋਏ 24 ਪੈਸੇ ਮਜ਼ਬੂਤ ਬਣਿਆ। Date:2009-05-29 Time:00:00:11
ਨਵੀਂ ਦਿੱਲੀ-ਕਪਿਲ ਸਿੱਬਲ ਨਵੇਂ ਮਾਨਵ ਸੰਸਾਧਨ ਵਿਕਾਸ ਮੰਤਰੀ ਹੋਣਗੇ,ਜਦੋਂਕਿ ਕਾਨੂੰਨ ਵਿਭਾਗ ਦਾ ਕੰਮਕਾਜ਼ ਹੁਣ ਐਮ.ਵਿਰੱਪਾ ਦੇ ਹੱਥਾਂ 'ਚ ਹੋਵੇਗਾ। Date:2009-05-29 Time:00:00:11
ਸਮਾਂ ਬਹੁਤ ਤੇਜ਼ੀ ਨਾਲ ਭੱਜ ਰਿਹਾ ਹੈ। ਉਸ ਦੇ ਨਾਲ ਦੁਨੀਆ ਵੀ ਭੱਜ ਰਹੀ ਹੈ ਨਾਲ ਹੀ ਭੱਜ ਰਹੀ ਹੈ ਫ਼ਿਲਮੀ ਦੁਨੀਆ। ਇਸ ਭੱਜ ਨੱਠ ਵਿੱਚ ਕਦੋਂ ਕਿੱਥੇ ਜੁੜ ਜਾਵੇਗਾ ਅਤੇ ਕਿੱਥੇ ਕੋਈ ਸਾਥੀ ਪਿੱਛੇ ਰਹਿ ਜਾਵੇਗਾ ਪਤਾ ਨਹੀਂ। Date:2009-05-29 Time:00:00:11
ਨਿਰਦੇਸ਼ਕ-ਅਭਿਨੇਤੀ ਦੀ ਜੋੜੀ ਕਮਾਲ ਕਰ ਕੇ ਦਿਖਾਉਂਦੀ ਹੈ।ਮਸ਼ਹੂਰ ਨਿਰਦੇਸ਼ਕ ਡੇਵਿਡ ਧਵਨ ਅਤੇ ਕ੍ਰਿਸ਼ਮਾ ਕਪੂਰ ਦੀ ਜੋੜੀ ਫ਼ਿਲਮੀ ਪਰਦੇ ਤੇ ਕਮਾਲ ਵਿਖਾ ਚੁਕੀ ਹੈ।ਇਹੀ ਜੋੜੀ ਹੁਣ ਟੈਲੀਵੀਜ਼ਨ ਤੇ ਨਜ਼ਰ ਆਉਣ ਵਾਲੀ ਹੈ ਪਰ ਇਸ ਵਾਰ ਭੂਮਿਕਾ ਵੱਖਰੀ ਹੋਵੇਗੀ। Date:2009-05-29 Time:00:00:11
ਪ੍ਰਤਿਭਾਸ਼ਾਲੀ ਅਭਿਨੇਤਰੀ ਵਿਦਿਆ ਬਾਲਨ ਨੇ ਫ਼ਿਲਮ 'ਈਸ਼ਕੀਆ' ਦੇ ਸੈਟ ਤੇ ਉਸ ਵੇਲੇ ਧਮਾਕਾ ਕਰ ਦਿੱਤਾ,ਜਦੋਂ ਉਹਨਾਂ ਨੇ ਫ਼ਿਲਮ ਵਿੱਚ 'ਚੁੰਮੀ' ਦਾ ਸੀਨ ਕਰਨ ਤੋਂ ਸਾਫ਼ ਮਨ੍ਹਾ ਕਰ ਦਿੱਤਾ। ਫ਼ਿਲਮ ਨਾਲ ਜੁੜੇ ਸੂਤਰਾਂ ਅਨੁਸਾਰ ਫ਼ਿਲਮ ਦੀ ਸ਼ੂਟਿੰਗ ਮੁੰਬਈ ਸਥਿੱਤ ਬੋਰੀਵਲੀ ਨੈਸ਼ਨਲ ਪਾਰਕ ਵਿੱਚ ਚੱਲ ਰਹੀ ਸੀ। Date:2009-05-29 Time:00:00:11
ਕਾਨਪੁਰ - ਯੂਪੀ ਏਟੀਐਸ ਵੱਲੋਂ ਕਾਬੂ ਕੀਤੇ ਗਏ ਪਾਕਿਸਤਾਨੀ ਆਈਐਸਆਈ ਏਜੈਂਟ ਪਾਸੋਂ ਕਾਨਪੁਰ ਦਾ ਵੋਟਰ ਪਛਾਣ ਪੱਤਰ ਮਿਲਣ ਮਗਰੋਂ ਜਿਲ੍ਹਾ ਪ੍ਰਸ਼ਾਸਨ ਵਿਚ ਭੁਚਾਲ ਜਿਹਾ ਆ ਗਿਆ ਹੈ।ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੰਦਿਆਂ ਇਸ ਗੱਲ ਦੀ ਰਿਪੋਰਟ ਤਿੰਨ ਦਿਨਾਂ ਅੰਦਰ ਮੰਗੀ ਹੈ। Date:2009-05-29 Time:00:00:11
ਜਲੰਧਰ-ਪ੍ਰਮੁੱਖ ਸੂਫ਼ੀ ਗਾਇਕ ਪਦਮਸ੍ਰੀ ਹੰਸ ਰਾਜ ਹੰਸ ਨੇ ਜਲੰਧਰ ਅਤੇ ਪੰਜਾਬ ਦੇ ਹੋਰ ਵੱਖ-ਵੱਖ ਸ਼ਹਿਰਾਂ ਵਿਚ ਪਿਛਲੇ ਕੁਝ ਦਿਨਾਂ ਤੋਂ ਬਣੇ ਹੋਏ ਤਣਾਅ ਅਤੇ ਟਕਰਾਅ ਵਾਲੇ ਮਾਹੌਲ 'ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਸਮੂਹ ਪੰਜਾਬ ਵਾਸੀਆਂ ਨੂੰ ਰਾਜ ਵਿਚ ਅਮਨ ਅਤੇ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ। Date:2009-05-29 Time:00:00:11
ਨਵੀਂ ਦਿੱਲੀ - ਜਿਆਦਾ ਕ੍ਰਿਕਟ ਅਤੇ ਅਪੇਖਿਆਵਾਂ ਦੇ ਭਾਰੀ ਦਾਬ ਕਾਰਣ ਟੀਮ ਇੰਡੀਆ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਫਿਟਨੈਸ ਅਤੇ ਪ੍ਰਦਰਸ਼ਨ ਉੱਪਰ ਪ੍ਰਭਾਵ ਨੂੰ ਨਕਾਰਦਿਆਂ ਸਾਬਕਾ ਵਿਕਟ ਕੀਪਰਾਂ ਦਾ ਮੰਨਣਾ ਹੈ ਕਿ ਉਹ ਇੰਗਲੈਂਡ ਵਿਚ 5 ਜੂਨ ਨੂੰ ਸ਼ੁਰੂ ਹੋਣ ਵਾਲੇ ਆਈਸੀਸੀ 20-20 ਵਿਸ਼ਵ ਕੱਪ ਵਿਚ ਭਾਰਤ ਨੂੰ ਇੱਕ ਵਾਰ ਮੁੜ ਤੋਂ ਖਿਤਾਬ ਦੁਆਉਣਗੇ। Date:2009-05-29 Time:00:00:11
page no.1 |
Select news date : 31 - 5 - 2009 30 - 5 - 2009 29 - 5 - 2009 28 - 5 - 2009 27 - 5 - 2009 26 - 5 - 2009 25 - 5 - 2009 24 - 5 - 2009 23 - 5 - 2009 22 - 5 - 2009 21 - 5 - 2009 20 - 5 - 2009 19 - 5 - 2009 18 - 5 - 2009 17 - 5 - 2009 16 - 5 - 2009 15 - 5 - 2009 14 - 5 - 2009 13 - 5 - 2009 12 - 5 - 2009 11 - 5 - 2009 10 - 5 - 2009 9 - 5 - 2009 8 - 5 - 2009 7 - 5 - 2009 6 - 5 - 2009 5 - 5 - 2009 4 - 5 - 2009 3 - 5 - 2009 2 - 5 - 2009 1 - 5 - 2009 |