Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 26 - 5 - 2009
ਕਰੀਨਾ ਕਪੂਰ ਚੋਣਵੇਂ ਪੁਰਸਕਾਰ ਸਮਾਰੋਹਾਂ ਵਿੱਚ ਹੀ ਪਰਫਾਰਮ ਕਰਨਾ ਪਸੰਦ ਕਰਦੀ ਹੈ, ਪਰ ਆਈਫ਼ਾ ਦੇ ਪ੍ਰਤੀ ਉਹਨਾਂ ਦੇ ਦਿਲ ਵਿੱਚ ਖਾਸੀ ਚਾਹ ਹੈ। ਕਰੀਨਾ ਇਸ ਵਾਰ ਵੀ ਆਈਫ਼ਾ ਵਿੱਚ ਪਰਫਾਰਮ ਕਰੇਗੀ ਅਤੇ ਇਹ ਉਹਨਾਂ ਦਾ ਲਗਾਤਾਰ ਤੀਜਾ ਸਾਲ ਹੋਵੇਗਾ। Date:2009-05-26 Time:00:00:26
'ਕਾਈਟਸ' ਦਾ ਨਿਰਦੇਸ਼ਨ ਅਨੁਰਾਗ ਬਸੂ ਨੇ ਕੀਤਾ ਹੈ, ਜਦੋਂ ਕਿ ਰਾਕੇਸ਼ ਰੌਸ਼ਨ ਨਿਰਮਾਤਾ ਹਨ। ਰਾਕੇਸ਼ ਰੌਸ਼ਨ ਵੀ ਨਿਰਦੇਸ਼ਕ ਹਨ ਅਤੇ ਕਈ ਸਫ਼ਲ ਫਿਲਮਾਂ ਬਣਾ ਚੁੱਕੇ ਹਨ। ਖ਼ਬਰ ਹੈ ਕਿ ਉਹਨਾਂ ਨੇ ਨਿਰਦੇਸ਼ਕ ਦੇ ਨਜਰੀਏ ਨਾਲ 'ਕਾਈਟਸ' ਨੂੰ ਦੇਖਿਆ ਅਤੇ ਫਿਲਮ ਤੋਂ ਉਹ ਖਾਸ ਖੁਸ਼ ਨਜ਼ਰ ਨਹੀਂ ਆਏ। ਰਿਤਿਕ ਨੇ ਜਿਸ ਤਰ੍ਹਾਂ ਅਭਿਨੈ ਦੀ ਸ਼ੈਲੀ ਅਪਣਾਈ, ਉਸ ਤੋਂ ਰਾਕੇਸ਼ ਸਹਿਮਤ ਨਜ਼ਰ ਨਹੀਂ ਆਏ। Date:2009-05-26 Time:00:00:26
ਐਸ਼ਵਰਿਆ ਰਾਏ ਬਿਜ਼ੀ ਕਲਾਕਾਰ ਹੈ। ਸ਼ੂਟਿੰਗ, ਪ੍ਰੋਗਰਾਮ, ਵਿਗਿਆਪਨ ਤੋਂ ਲੈ ਕੇ ਫਿਲਮ ਸਮਾਰੋਹ ਵਿੱਚ ਹਿੱਸਾ ਲੈਣਾ ਉਹਨਾਂ ਦੇ ਕੰਮ ਦਾ ਹਿੱਸਾ ਹੈ। ਐਸ਼ਵਰਿਆ ਦੇ ਪਿਤਾ ਵੀ ਬਿਮਾਰ ਹਨ। ਦੋਵੇਂ ਪਾਸੇ ਧਿਆਨ ਦੇਣਾ ਐਸ਼ਵਰਿਆ ਦਾ ਫ਼ਰਜ ਹੈ। ਪਿਤਾ ਉਹਨਾਂ ਨੂੰ ਪਿਆਰੇ ਹਨ ਅਤੇ ਨਿਰਮਾਤਾ ਦਾ ਨੁਕਸਾਨ ਨਾ ਹੋ ਇਸਦਾ ਵੀ ਉਹ ਧਿਆਨ ਰੱਖਦੀ ਹੈ। ਅਜਿਹੀ ਸਥਿਤੀ ਵਿੱਚ ਐਸ਼ਵਰਿਆ ਬਹੁਤ ਚਤੁਰਾਈ ਨਾਲ ਸਮੇਂ ਦਾ ਉਪਯੋਗ ਕਰਦੀ ਹੈ। ਜਿੱਥੇ ਕੁਝ ਘੰਟੇ ਉਹਨਾਂ ਨੂੰ ਮਿਲਦੇ ਹਨ, ਉਹ ਫੌਰਨ ਆਪਣੇ ਪਿਤਾ ਨੂੰ ਮਿਲਣ ਪਹੁੰਚ ਜਾਂਦੀ ਹੈ ਅਤੇ ਉਹਨਾਂ ਦੀ ਦੇਖਭਾਲ ਕਰਦੀ ਹੈ। Date:2009-05-26 Time:00:00:26
ਵਿਦਿਆ ਬਾਲਨ ਚਾਹ ਦੀ ਦੀਵਾਨੀ ਹੈ, ਇਹ ਤਾਂ ਸਾਰੇ ਜਾਣਦੇ ਹਨ, ਪਰ ਉਹ ਕੌਫੀ ਪੀਣਾ ਵੀ ਓਨਾ ਹੀ ਪਸੰਦ ਕਰਦੀ ਹੈ, ਜਿੰਨੀ ਕਿ ਚਾਹ। ਵਿਦਿਆ ਦੇ ਦੋਸਤ ਅਤੁਲ ਕਸਬੇਕਰ ਨੂੰ ਜਦੋਂ ਇਹ ਪਤਾ ਲੱਗਿਆ ਤਾਂ ਉਹਨਾਂ ਨੇ ਹਾਲ ਹੀ ਵਿੱਚ ਵਿਦਿਆ ਨੂੰ ਕੌਫੀ ਮੇਕਿੰਗ ਮਸ਼ੀਨ ਗਿਫ਼ਟ ਵਿੱਚ ਦੇ ਦਿੱਤੀ। Date:2009-05-26 Time:00:00:26
ਵਾਸ਼ਿੰਗਟਨ - ਇੱਕ ਅਮਰੀਕੀ ਸੀਨੀਅਰ ਫੌਜੀ ਅਧਿਕਾਰੀ ਨੇ ਕਿਹਾ ਹੈ ਕਿ ਇਰਾਨ ਪਰਮਾਣੂ ਹਥਿਆਰ ਬਨਾਉਣ ਦੇ ਲਾਗੇ ਪੁੱਜ ਗਿਆ ਹੈ।ਸੀਨੀਅਰ ਅਧਿਕਾਰੀ ਨੇ ਇਹ ਵੀ ਕਿਹਾ ਹੈ ਕਿ ਇਰਾਨ ਨੂੰ ਅਜਿਹਾ ਕਰਨ ਤੋਂ ਰੋਕਣ ਲਈ ਕੀਤੇ ਜਾਣ ਵਾਲੇ ਹਮਲੇ ਦੇ ਸਿੱਟੇ ਆਸਾਂ ਦੇ ਉਲਟ ਵੀ ਹੋ ਸਕਦੇ ਹਨ। Date:2009-05-26 Time:00:00:24
ਲੰਦਨ-ਮਹਾਨ ਸੰਗੀਤਕਾਰ ਰਾਬਿਨਸਨ ਨੇ ਜਸਟਿਨ ਟਿੰਬਰਲੇਕ ਮਾਰੀਆ ਕੈਰੇ ਅਤੇ ਐਲੀਸੀਆ ਕੀਜ਼ ਨੂੰ ਮੌਜੂਦਾ ਪੀੜੀ ਦੇ ਪ੍ਰਤਿਭਾਸ਼ਾਲੀ ਸੰਗੀਤਕਾਰਾਂ 'ਚ ਸ਼ੁਮਾਰ ਕੀਤਾ ਹੈ। Date:2009-05-26 Time:00:00:24
ਮੁੰਬਈ-ਰੀਅਲ ਈਸਟੇਟ ਕੰਪਨੀ ਪਾਰਸ਼ਵਨਾਥ ਡੇਵੱਲਪਰਜ਼ ਪਾਤਰ ਸੰਸਥਾਗਤ ਨਿਯੋਜਨ (ਕਿਊਆਈਪੀ) ਦੇ ਜ਼ਰੀਏ 500 ਕਰੋੜ ਰੁੱਪਏ ਜੁਟਾਉਣ ਦੀ ਯੋਜਨਾ ਬਣਾ ਰਹੀ ਹੈ। Date:2009-05-26 Time:00:00:24
ਕਾਠਮੰਢੂ-ਨੇਪਾਲ ਦੇ ਹਾਲ ਦੇ ਇਤਿਹਾਸ 'ਚ ਹੋਈਆਂ ਕੁੱਝ ਮਹੱਤਵਪੂਰਣ ਘਟਨਾਵਾਂ ਇਸ ਪ੍ਰਕਾਰ ਹਨ: Date:2009-05-26 Time:00:00:24
ਥਿੰਪੂ- ਭੂਟਾਨ ਦੇ ਕਾਰ ਪ੍ਰੇਮੀ ਕਈ ਸਾਲਾਂ ਤੱਕ ਨੈਨੋ ਦੀ ਸਵਾਰੀ ਤੋਂ ਵੰਚਿਤ ਰਹਿਣਗੇ,ਕਿਉਂਕਿ ਭੂਟਾਨੀ ਸਰਕਾਰ ਦਾ ਮੰਨਣਾ ਹੈ ਕਿ ਟਾਟਾ ਦੀ ਲੱਖਟਕੀਆ ਕਾਰ ਨੈਨੋ ਭੂਟਾਨ 'ਚ ਛਾ ਜਾਵੇਗੀ,ਜਿਸ ਨਾਲ ਆਵਾਜਾਈ ਵੱਧੇਗੀ ਅਤੇ ਪ੍ਰਦੂਸ਼ਣ ਦੀ ਆਸ਼ੰਕਾ ਹੈ। Date:2009-05-26 Time:00:00:24
ਨਵੀਂ ਦਿੱਲੀ-ਆਸਟ੍ਰੀਆ 'ਚ ਇੱਕ ਡੇਰਾ ਨੇਤਾ ਦੀ ਹੱਤਿਆ ਬਾਅਦ ਪੰਜਾਬ 'ਚ ਭੜਕੀ ਹਿੰਸਾ ਦੇ ਚੱਲਦੇ ਭਾਰਤੀ ਵਾਲਮਾਰਟ ਨੇ ਅਮ੍ਰਿਤਸਰ 'ਚ ਆਪਣੀ ਪਹਿਲੀ ਕੈਸ਼ ਐਂਡ ਕੈਰੀ ਸਟੋਰ ਖੋਲ੍ਹਣ ਦੀ ਯੋਜਨਾ ਫ਼ਿਲਹਾਲ ਟਾਲ ਦਿੱਤੀ ਹੈ।ਕੰਪਨੀ ਕੱਲ੍ਹ ਸਟੋਰ ਖੋਲ੍ਹਣ ਵਾਲੀ ਸੀ। Date:2009-05-26 Time:00:00:24
ਮੁੰਬਈ-ਰਿਲਾਇੰਸ ਇੰਫ਼੍ਰਾਸਟ੍ਰਕਚਰ ਆਪਣੇ ਮੋਢੀਆਂ (ਅਨਿਲ ਅੰਬਾਨੀ ਸਮੂਹ) ਨੂੰ 4.29 ਕਰੋੜ ਇਕਵਟੀ ਸ਼ੇਅਰ ਜ਼ਾਰੀ ਕਰ 4300 ਕਰੋੜ ਰੁੱਪਏ ਤੱਕ ਦੀ ਪੂੰਜੀ ਜੁਟਾਵੇਗੀ।ਕੰਪਨੀ ਦੀ ਇਸ ਪਹਿਲ ਨਾਲ ਮੋਢੀਆਂ ਦੀ ਹਿੱਸੇਦਾਰੀ ਵੱਧਕੇ 48 ਫ਼ੀਸਦੀ ਹੋ ਜਾਵੇਗੀ। Date:2009-05-26 Time:00:00:24
ਨਵੀਂ ਦਿੱਲੀ-ਨਵੀਂ ਮਲਕੀਅਤ 'ਚ ਜਾ ਰਹੀ ਸਾਫ਼ਟਵੇਅਰ ਸੇਵਾ ਕੰਪਨੀ ਸੱਤਿਅਮ ਕੰਪਿਊਟਰ 7500 ਤੋਂ 8000 ਅਜਿਹੇ ਕਰਮਚਾਰੀਆਂ ਦੀ ਛੁੱਟੀ ਕਰ ਸਕਦੀ ਹੈ,ਜੋ ਉਸ ਦੀ ਕਮਾਈ ਦੇ ਕੰਮਾਂ 'ਚ ਸਿੱਧੇ ਨਹੀਂ ਜੁੜੇ ਹਨ।ਸੱਤਿਅਮ ਕੰਪਿਊਟਰ ਦਾ ਅਧਿਗ੍ਰਹਣ ਕੰਪਨੀ ਵਾਲੀ ਟੇਕ ਮਹਿੰਦਰਾ ਪਹਿਲੀ ਜੂਨ ਤੋਂ ਕੰਪਨੀ ਦਾ ਪ੍ਰਬੰਧ ਆਪਣੇ ਹੱਥ 'ਚ ਲੈਣ ਜਾ ਰਹੀ ਹੈ। Date:2009-05-26 Time:00:00:24
ਨਵੀਂ ਦਿੱਲੀ-ਦੇਸ਼ 'ਚ ਦਵਾਈਆਂ ਦਾ ਨਿਰਮਾਣ ਕਰਨ ਵਾਲੀ ਪ੍ਰਮੁੱਖ ਰੈਨਬੈਕਸੀ 'ਚ ਸਿੰਘ ਪਰਿਵਾਰ ਦੀ 48 ਸਾਲਾ ਪੁਰਾਣੀ ਨੇਤਰਤੱਵਕਾਰੀ ਭੂਮਿਕਾ ਸਮਾਪਤ ਹੋ ਗਈ ਅਤੇ ਜਪਾਨੀ ਦਵਾ ਕੰਪਨੀ ਦਾਇਚੀ ਸਾਂਕਿਉ ਦੇ ਹੱਥੋਂ ਵਿਕਣ ਦੇ ਇੱਕ ਸਾਲ ਅੰਦਰ ਰੈਨਬੈਕਸੀ ਲੇਬੋਰੇਟਰੀਜ਼ ਦੇ ਪ੍ਰਧਾਨ ਅਤੇ ਪ੍ਰਬੰਧ ਨਿਦੇਸ਼ਕ ਮਲਵਿੰਦਰ ਸਿੰਘ ਨੇ ਆਪਣਾ ਅਹੁਦਾ ਛੱਡ ਦਿੱਤਾ। Date:2009-05-26 Time:00:00:24
ਮੁੰਬਈ-ਨਿੱਜੀ ਖੇਤਰ ਦੇ ਧਨਲਕਸ਼ਮੀ ਬੈਂਕ ਨੇ 2,000 ਕਰੋੜ ਰੁੱਪਏ ਦੀ ਨਿਧੀ ਦੇ ਨਾਲ ਵੈਂਚਰ ਉੱਦਮ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ। Date:2009-05-26 Time:00:00:24
ਨਵੀਂ ਦਿੱਲੀ-ਸੁਨੀਲ ਮਿੱਤਲ ਭਾਰਤੀ ਏਅਰਟੇਲ ਨੇ ਦੱਖਣੀ ਅਫ਼ਰੀਕਾ ਦੀ ਦੂਰਸੰਚਾਰ ਕੰਪਨੀ ਐਮਟੀਐਨ 'ਚ 49 ਫ਼ੀਸਦੀ ਹਿੱਸੇਦਾਰੀ ਖਰੀਦਣ ਦੇ ਯਤਨ ਦੁਆਰਾ ਸ਼ੁਰੂ ਕਰ ਦਿੱਤੇ ਹਨ। Date:2009-05-26 Time:00:00:24
ਕੋਲੰਬੋ - ਲਿੱਟੇ ਦਾ ਦੇਸ਼ ਤੋਂ ਪੂਰੀ ਤਰ੍ਹਾਂ ਖਾਤਮਾ ਹੋਣ ਦਾ ਦਾਅਵਾ ਕਰਦਿਆਂ ਸ਼੍ਰੀਲੰਕਾ ਨੇ ਕਿਹਾ ਹੈ ਕਿ ਤਮੋਲ ਛਾਪਾਮਾਰਾਂ ਜਾ ਹੋਰ ਕਿਸੇ ਵੀ ਅੱਤਵਾਦੀ ਸੰਗਠਨ ਨੂੰ ਦੁਬਾਰਾ ਦੇਸ਼ ਵਿਚ ਜੜ੍ਹਾਂ ਜਮਾਉਣ ਨਹੀਂ ਦਿੱਤਾ ਜਾਵੇਗਾ। Date:2009-05-26 Time:00:00:24
ਨਵੀਂ ਦਿੱਲੀ - ਗ੍ਰਹਿ ਮੰਤਰੀ ਪੀ।ਚਿਦੰਬਰਮ ਨੇ ਪੰਜਾਬ ਦੇ ਸੰਸਦ ਮੈਂਬਰਾਂ ਦੇ ਪ੍ਰਤੀਨਿੱਧੀ ਮੰਡਲ ਨੂੰ ਭਰੋਸਾ ਦਿੱਤਾ ਕਿ ਵਿਆਨਾ ਵਿਖੇ ਡੇਰੇ ਦੇ ਨੇਤਾਵਾਂ ਉੱਪਰ ਹਮਲੇ ਮਗਰੋਂ ਪੰਜਾਬ ਵਿਚ ਫੈਲੀ ਹਿੰਸਾ ਨਾਲ ਨਜਿੱਠਣ ਲਈ ਰਾਜ ਸਰਕਾਰ ਨੂੰ ਸੈਨਾ, ਅਰਧ ਸੈਨਿਕ ਬਲ ਅਤੇ ਹੈਲੀਕਾਪਟਰਾਂ ਸਮੇਤ ਹਰ ਕਿਸਮ ਦੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। Date:2009-05-26 Time:00:00:24
ਸਿੰਗਾਪੁਰ-ਓਪੇਕ ਦੀ ਇਸ ਹਫ਼ਤੇ ਪ੍ਰਸਤਾਵਤ ਬੈਠਕ ਤੋਂ ਪਹਿਲਾਂ ਏਸ਼ਿਆਈ ਬਜ਼ਾਰ 'ਚ ਤੇਲ ਦੀ ਕੀਮਤ 60 ਡਾਲਰ ਪ੍ਰਤਿ ਬੈਰਲ ਉੱਪਰ ਚਲੇ ਗਈ। Date:2009-05-26 Time:00:00:24
ਮੁੰਬਈ-ਵੈਸ਼ਵਿਕ ਬਜ਼ਾਰਾਂ ਤੋਂ ਮਿਲੇ ਕਮਜ਼ੋਰ ਰੁਝਾਨ ਦੇ ਬਾਅਦ ਭਾਰਤੀ ਬਜ਼ਾਰ ਸੋਮਵਾਰ ਨੂੰ ਕਮਜ਼ੋਰ ਖੁਲ੍ਹੇ,ਲੇਕਿਨ ਕਾਰੋਬਾਰ ਦੌਰਾਨ ਸੈਂਸੇਕਸ ਅਤੇ ਨਿਫ਼ਟੀ 'ਚ ਚੰਗੀ ਤੇਜ਼ੀ ਦੇਖੀ ਗਈ।ਦਿਨ ਦੇ ਅੰਤ 'ਚ ਬਜ਼ਾਰ ਫਲੈਟ ਬੰਦ ਹੋਏ। Date:2009-05-26 Time:00:00:24
ਲਖਨਊ-ਉੱਚ ਅਦਾਲਤ ਦੇ ਆਦੇਸ਼ ਬਾਅਦ ਉੱਤਰ ਪ੍ਰਦੇਸ਼ ਸਰਕਾਰ ਨੇ ਬਰਖਾਸਤ ਸਿਪਾਹੀਆਂ ਦੀ ਤੁਰੰਤ ਬਹਾਲੀ ਦੀ ਪ੍ਰਕ੍ਰਿਆ ਸ਼ੁਰੂ ਕਰਨ ਲਈ ਨਿਰਦੇਸ਼ ਜ਼ਾਰੀ ਕਰ ਦਿੱਤੇ ਹਨ। Date:2009-05-26 Time:00:00:24
'ਚਲ ਚਲੇਂ' ਕਹਾਣੀ ਹੈ ਉਹਨਾਂ ਬੱਚਿਆਂ ਦੀ ਜਿਹਨਾਂ ਦੇ ਮਾਤਾ-ਪਿਤਾ ਉਹਨਾਂ 'ਤੇ ਦਬਾਅ ਪਾਉਂਦੇ ਹਨ। ਉਸਦੇ ਕਈ ਕਾਰਨ ਹਨ। ਮਾਤਾ-ਪਿਤਾ ਚਾਹੁੰਦੇ ਹਨ ਕਿ ਬੱਚੇ ਪੜ੍ਹਨ-ਲਿਖਣ ਤਾਂ ਕਿ ਉਹਨਾਂ ਨੂੰ ਨੌਕਰੀ ਮਿਲੇ। ਉਹ ਚੰਗਾ ਕਮਾ ਸਕਣ। ਕੁਝ ਮਾਤਾ-ਪਿਤਾ ਆਪਣੇ ਅਧੂਰੇ ਸੁਪਨਿਆਂ ਨੂੰ ਬੱਚਿਆਂ ਦੇ ਮਾਧਿਅਮ ਰਾਹੀਂ ਪੂਰਾ ਕਰਨਾ ਚਾਹੁੰਦੇ ਹਨ। ਜੋ ਬੱਚੇ ਇਹ ਦਬਾਅ ਸਹਿਣ ਨਹੀਂ ਕਰ ਸਕਦੇ, ਉਹ ਆਪਣੀ ਜੀਵਨ ਲੀਲਾ ਸਮਾਪਤ ਕਰਨ ਵਰਗਾ ਕਦਮ ਵੀ ਉਠਾ ਲੈਂਦੇ ਹਨ। Date:2009-05-26 Time:00:00:23
ਰੀਅਲ ਲਾਈਫ ਵਿੱਚ ਹਰਮਨ ਸਿਗਰੇਟ ਨਹੀਂ ਪੀਂਦੇ ਹਨ, ਪਰ ਪੈਨ ਨਲਿਨ ਦੀ ਫਿਲਮ 'ਇਕੋ ਆਫ ਇਕੋ' ਲਈ ਉਹਨਾਂ ਨੂੰ ਇੱਕ ਦ੍ਰਿਸ਼ ਵਿੱਚ ਸਿਗਰੇਟ ਪੀਣੀ ਸੀ। ਇਸ ਸੀਨ ਨੂੰ ਫਿਲਮਾਉਂਦੇ ਸਮੇਂ ਹਰਮਨ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸ਼ੂਟਿੰਗ ਦੇ ਦੌਰਾਨ ਮੌਜੂਦ ਇੱਕ ਯੁਨਿਟ ਮੈਂਬਰ ਦਾ ਕਹਿਣਾ ਹੈ ਕਿ ਹਰਮਨ ਸਿਗਰੇਟ ਦੇ ਖਿਲਾਫ ਹਨ ਅਤੇ ਉਹ ਚਾਹੁੰਦੇ ਹਨ ਕਿ ਪੂਰੀ ਦੁਨੀਆ ਵਿੱਚ ਸਿਗਰੇਟ 'ਤੇ ਰੋਕ ਲਗਾ ਦੇਣੀ ਚਾਹੀਦੀ ਹੈ। ਪਹਿਲੀ ਸਿਗਰੇਟ ਜਲਾਉਂਦੇ ਸਮੇਂ ਉਹਨਾਂ ਨੂੰ ਅਲੱਗ ਤਰ੍ਹਾਂ ਦਾ ਅਨੁਭਵ ਹੋਇਆ। ਹਰਮਨ ਨੇ ਉਂਗਲੀਆਂ ਵਿਚਕਾਰ ਸਿਗਰੇਟ ਫਸਾਇਆ ਅਤੇ ਜਿਸ ਪਾਸਿਓਂ ਕਸ਼ ਖਿੱਚਿਆ ਜਾਂਦਾ ਹੈ ਉਸ ਪਾਸਿਓਂ ਸੁਲਗਾਉਣ ਲੱਗੇ। Date:2009-05-26 Time:00:00:23
ਪ੍ਰਸਿੱਧ ਨਿਰਮਾਤਾ-ਨਿਰਦੇਸ਼ਕ ਕਰਨ ਜੌਹਰ 25 ਮਈ ਨੂੰ 37 ਸਾਲ ਦੇ ਪੂਰੇ ਹੋ ਗਏ ਹਨ। ਇਸ ਮੌਕੇ ਨੂੰ ਜੋਰਦਾਰ ਤਰੀਕੇ ਨਾਲ ਮਨਾਉਣ ਦਾ ਨਿਸ਼ਚਾ ਕਰਨ ਨੇ ਕੀਤਾ ਹੈ। ਮੁੰਬਈ ਦੇ ਇੱਕ ਹੋਟਲ ਵਿੱਚ ਉਹ ਸ਼ਾਨਦਾਰ ਪਾਰਟੀ ਦੇ ਰਹੇ ਹਨ, ਜਿਸ ਵਿੱਚ ਉਹਨਾਂ ਨੇ ਆਪਣੇ ਨਾਲ ਜੁੜੇ ਕਈ ਲੋਕਾਂ ਨੂੰ ਸੱਦਾ ਦਿੱਤਾ ਹੈ। Date:2009-05-26 Time:00:00:23
ਫਲੱਸ਼ ਬਨਾਉਂਦੇ ਹੋਏ ਕਾਫੀ ਚੌਕਸੀ ਵਰਤਣੀ ਚਾਹੀਦੀ ਹੈ, ਨਹੀਂ ਤਾਂ ਇਹ ਸਾਡੀ ਸਕਾਰਾਤਮਕ ਊਰਜਾ ਨੂੰ ਨਸ਼ਟ ਕਰ ਦਿੰਦੇ ਹਨ ਅਤੇ ਸਾਡੇ ਜੀਵਨ ਵਿਚ ਸ਼ੁੱਭਤਾ ਦੀ ਕਮੀ ਆਉਣ ਨਾਲ ਮਨ ਅਸ਼ਾਂਤ ਜਿਹਾ ਮਹਿਸੂਸ ਕਰਦਾ ਹੈ| Date:2009-05-26 Time:00:00:23
ਬਾਲੀਵੁੱਡ ਦੇ ਮਿਲੇਨੀਅਮ ਸਟਾਰ ਅਤੇ ਬਿੱਗ ਬੀ ਦੇ ਨਾਂ ਨਾਲ ਜਾਣੇ ਜਾਂਦੇ ਅਮਿਤਾਬ ਬੱਚਨ ਦੇ ਪੁੱਤਰ ਅਭਿਸ਼ੇਕ ਬੱਚਨ ਦਾ ਜਨਮ 5 ਫਰਵਰੀ 1976 ਨੂੰ ਮੀਨ ਰਾਸ਼ੀ ਅਤੇ ਸ਼ਨੀ ਦੇ ਨਖੱਤਰ ਉੱਤਰ ਭਾਦੋਂ ਵਿਚ ਹੋਇਆ ਜਿਸ ਦਾ ਉਪ ਸਵਾਮੀ ਗੁਰੂ ਹੈ। Date:2009-05-26 Time:00:00:23
page no.1 |
Select news date : 31 - 5 - 2009 30 - 5 - 2009 29 - 5 - 2009 28 - 5 - 2009 27 - 5 - 2009 26 - 5 - 2009 25 - 5 - 2009 24 - 5 - 2009 23 - 5 - 2009 22 - 5 - 2009 21 - 5 - 2009 20 - 5 - 2009 19 - 5 - 2009 18 - 5 - 2009 17 - 5 - 2009 16 - 5 - 2009 15 - 5 - 2009 14 - 5 - 2009 13 - 5 - 2009 12 - 5 - 2009 11 - 5 - 2009 10 - 5 - 2009 9 - 5 - 2009 8 - 5 - 2009 7 - 5 - 2009 6 - 5 - 2009 5 - 5 - 2009 4 - 5 - 2009 3 - 5 - 2009 2 - 5 - 2009 1 - 5 - 2009 |