Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 22 - 5 - 2009
ਬੱਚਾ: ਸਰ ਅੱਜ ਮੈਨੂੰ ਛੇਤੀ ਛੁੱਟੀ ਚਾਹੀਦੀ ਏ ਮੇਰੇ ਘਰ ਤਿੰਨ ਮਹਿਮਾਨ ਆਉਣ ਵਾਲੇ ਹਨ। ਅਧਿਆਪਕ: ਕੌਣ-ਕੌਣ ਆ ਰਿਹਾ ਹੈ? ਬੱਚਾ: ਮੇਰੀ ਨਾਨੀ ਦਾ ਬੇਟਾ, ਮੇਰੀ ਮਾਂ ਦਾ ਭਰਾ ਅਤੇ ਮੇਰੇ ਮਾਮਾਜੀ। Date:2009-05-22 Time:00:02:46
ਜੇਲ ਦੇ ਦ੍ਰਿਸ਼ਾਂ ਦਾ ਫਿਲਮਾਂਕਣ ਕਰਨ ਪਿੱਛੋਂ ਫਿਲਮ ਦਾ ਡਾਇਰੈਕਟਰ ਜੇਲਰ ਦਾ ਧੰਨਵਾਦ ਕਰਦਿਆਂ ਬੋਲਿਆ, ਸਹਿਯੋਗ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਜੇਲਰ: ਧੰਨਵਾਦ ਦੀ ਕੀ ਗੱਲ ਹੈ, ਇਸ ਜੇਲ ਦੇ ਦਰਵਾਜੇ ਤੁਹਾਡੇ ਲਈ ਹਮੇਸ਼ਾ ਖੁੱਲ੍ਹੇ ਹਨ। Date:2009-05-22 Time:00:02:46
ਰਾਜੂ: ਯਾਰ ਅੱਜ ਤਾਂ ਤੈਨੂੰ ਡਾਕਟਰ ਕੋਲ ਜਾਣਾ ਸੀ ਗਿਆ ਕਿਉਂ ਨਹੀਂ? ਪਿੰਟੂ: ਯਾਰ ਕੱਲ੍ਹ ਜਾਵਾਂਗਾ, ਅੱਜ ਮੇਰੀ ਤਬੀਅਤ ਠੀਕ ਨਹੀਂ ਹੈ। Date:2009-05-22 Time:00:02:46
ਥਾਣੇਦਾਰ: ਤੇਰੀ ਗੁੰਮ ਹੋਈ ਮੱਝ ਦੀ ਪਹਿਚਾਣ ਕੀ ਏ? ਦੋਝੀ: ਜੀ, ਉਹ ਪੂਛ ਹਿਲਾਉਂਦੀ ਏ। Date:2009-05-22 Time:00:02:46
ਪ੍ਰਕਾਸ਼ ਮੇਹਰਾ ਦੀ 'ਜੰਜੀਰ' ਫਿਲਮ ਦੇ ਰਾਹੀਂ ਵੱਡੇ ਪਰਦੇ ਉੱਤੇ ਐਂਗਰੀ ਯੰਗ ਮੈਨ ਦੀ ਪਹਿਚਾਣ ਹਾਸਿਲ ਕਰਕੇ ਸ਼ਤਾਬਦੀ ਦੇ ਮਹਾਨਾਇਕ ਬਣੇ ਅਮਿਤਾਭ ਬੱਚਨ ਦਾ ਕਹਿਣਾ ਹੈ ਕਿ ਪ੍ਰਕਾਸ਼ ਮੇਹਰਾ ਦੇ ਨਿਧਨ ਨਾਲ ਸਿਨੇਮਾ ਦਾ ਇੱਕ ਯੁੱਗ ਚੱਲਿਆ ਗਿਆ ਹੈ। Date:2009-05-22 Time:00:02:46
ਦੀਪਾ ਮਹਿਤਾ ਦੀ ਫਿਲਮ 'ਵਾਟਰ' ਤੋਂ ਚਰਚਾ ਵਿੱਚ ਆਈ ਭਾਰਤੀ ਮੂਲ ਦੀ ਅਭਿਨੇਤਰੀ ਲੀਜਾ ਰੇ ਨੂੰ ਹੈਲੋ ਪੱਤ੍ਰਿਕਾ ਦੇ ਕਨੇਡੀਅਨ ਐਡੀਸ਼ਨ ਨੇ ਦੇਸ਼ ਦੇ 50 ਸਭ ਤੋਂ ਖੂਬਸੂਰਤ ਲੋਕਾਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਹੈ। 'ਹੈਲੋ ਆਨਲਾਈਨ' ਨੇ ਖ਼ਬਰ ਦਿੱਤੀ ਹੈ ਕਿ ਸੁਪਰ ਮਾਡਲ ਤੋਂ ਅਭਿਨੇਤਰੀ ਬਣੀ ਲੀਜਾ ਰੇ ਨੂੰ ਕਨੇਡੀਅਨ ਰਾਜਨੇਤਾ ਰੂਬੀ ਢੱਲਾ ਨਾਲ ਸੂਚੀ ਵਿੱਚ ਸਥਾਨ ਦਿੱਤਾ ਗਿਆ ਹੈ। ਸੂਚੀ ਵਿੱਚ ਕੇਵਲ ਦੋ ਭਾਰਤੀ ਨਾਮ ਹਨ। Date:2009-05-22 Time:00:02:46
ਲੱਗਦਾ ਹੈ ਕਿ ਅੱਜਕੱਲ੍ਹ ਸ਼ਾਹਰੁਖ ਖਾਨ ਦੇ ਸਿਤਾਰੇ ਗਰਦਿਸ਼ ਵਿੱਚ ਹਨ। ਜਿੱਥੇ ਇੱਕ ਪਾਸੇ ਉਹਨਾਂ ਦੀ ਫਿਲਮ 'ਬਿੱਲੂ' ਪਿਟ ਗਈ। ਉੱਥੇ ਦੂਜੇ ਪਾਸੇ ਕ੍ਰਿਕਟ ਵਿੱਚ ਕੋਲਕਾਤਾ ਨਾਈਟਰਾਈਡਰਜ਼ ਕੋਈ ਕਮਾਲ ਨਹੀਂ ਵਿਖਾ ਪਾਈ। ਦੱਖਣੀ ਅਫ਼ਰੀਕਾ ਤੋਂ ਤਾਂ ਨਿਰਾਸ਼ ਹੋ ਕੇ ਸ਼ਾਹਰੁਖ ਘਰ ਆ ਚੁੱਕੇ ਹਨ, ਪਰੰਤੂ ਹਾਲੇ ਤੱਕ ਇਸ ਗਮ ਨੂੰ ਭੁਲਾ ਨਹੀਂ ਪਾ ਰਹੇ ਹਨ। Date:2009-05-22 Time:00:02:46
ਇਸ ਸਾਲ ਰਿਲੀਜ਼ ਹੋਈ ਮਾਧਵਨ ਦੀ ਫਿਲਮ '13 ਬੀ' ਨੂੰ 12ਵੇਂ ਕੌਮਾਂਤਰੀ ਸ਼ੰਘਾਈ ਫਿਲਮ ਮੇਲੇ ਵਿੱਚ ਵਿਸ਼ੇਸ਼ ਤੌਰ 'ਤੇ ਪ੍ਰਦਰਸ਼ਿਤ ਕੀਤਾ ਜਾਵੇਗਾ। ਐਨਾ ਹੀ ਨਹੀਂ, ਇਸ ਫਿਲਮ ਦੇ ਤਮਿਲ ਸੰਸਕਰਨ ਨੂੰ ਵੀ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਫਿਲਮ ਵਿੱਚ ਅਹਿਮ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਮਾਧਵਨ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਦੀ ਵਧੇਰੀ ਖੁਸ਼ੀ ਹੈ ਕਿ ਉਹਨਾਂ ਦੀ ਫਿਲਮ ਨੂੰ ਸ਼ੰਘਾਈ ਫਿਲਮ ਮੇਲੇ ਵਿੱਚ ਵਿਖਾਇਆ ਜਾ ਰਿਹਾ ਹੈ। Date:2009-05-22 Time:00:02:46
ਫਿਲਮਾਂ ਵਿੱਚ ਮਰਦ ਔਰਤ ਦਾ ਰੋਲ ਕਰਦੇ ਆਮ ਹੀ ਨਜ਼ਰ ਆ ਜਾਂਦੇ ਹਨ, ਹੁਣ ਇਸ ਕਤਾਰ ਵਿੱਚ ਸ਼੍ਰੇਅਸ ਤਲਪਦੇ ਦਾ ਨਾਮ ਵੀ ਸ਼ਾਮਿਲ ਹੋ ਗਿਆ। ਜੀ ਹਾਂ, ਉਹ ਆਪਣੀ ਆਉਣ ਵਾਲੀ ਫਿਲਮ 'ਪੇਇੰਗ ਗੇਸਟ' ਦੇ ਵਿੱਚ ਕੁੱਝ ਇਸ ਤਰ੍ਹਾਂ ਦਾ ਹੀ ਕਰਨ ਵਾਲੇ ਹਨ, ਜਿਸਨੂੰ ਵੇਖਕੇ ਦਰਸ਼ਕ ਹੈਰਾਨ ਹੋ ਜਾਣਗੇ। ਦਰਅਸਲ ਇਸ ਫਿਲਮ ਵਿੱਚ ਉਹ ਇੱਕ ਔਰਤ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ। Date:2009-05-22 Time:00:02:46
ਇੱਕ ਔਰਤ ਨੂੰ ਜੌੜੇ ਬੱਚੇ ਹੋਏ। ਨਰਸ ਨੇ ਉਸ ਨੂੰ ਵਧਾਈਆਂ ਦਿੱਤੀਆਂ, ਪਰ ਔਰਤ ਉਦਾਸ ਹੋ ਗਈ। ਨਰਸ ਨੇ ਪੁੱਛਿਆ- ਕੀ ਤੁਸੀਂ ਖੁਸ਼ ਨਹੀਂ ਹੋ? ਔਰਤ ਬੋਲੀ- ਮੈਂ ਤਾਂ ਇਹ ਸੋਚ ਰਹੀ ਹਾਂ ਕਿ ਆਪਣੇ ਪਤੀ ਨੂੰ ਦੂਜੇ ਬੱਚੇ ਬਾਰੇ ਕੀ ਦੱਸਾਂਗੀ? Date:2009-05-22 Time:00:02:46
ਇੱਕ ਡਾਕਟਰ ਦੇ ਕਲੀਨਿਕ ਦੇ ਬਾਹਰ ਮਰੀਜ਼ਾਂ ਦੀ ਭੀੜ ਲੱਗੀ ਸੀ। ਜਦੋਂ ਕੋਈ ਆਦਮੀ ਅੱਗੇ ਜਾਂਦਾ, ਉਸ ਨੂੰ ਲੋਕ ਫੜ ਕੇ ਪਿੱਛੇ ਕਰ ਦਿੰਦੇ। ਇੱਕ ਆਦਮੀ ਨੇ ਕਈ ਵਾਰ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਵੀ ਲੋਕਾਂ ਨੇ ਪਿੱਛੇ ਖਿੱਚ ਲਿਆ। 5-6 ਵਾਰ ਪਿੱਛੇ ਖਿੱਚੇ ਜਾਣ ਤੋਂ ਬਾਅਦ ਉਹ ਆਦਮੀ ਬੋਲਿਆ- ਲੱਗੇ ਰਹੋ ਲਾਈਨ ਵਿੱਚ...ਮੈਂ ਵੀ ਅੱਜ ਕਲੀਨਿਕ ਨਹੀਂ ਖੋਲਾਂਗਾ। Date:2009-05-22 Time:00:02:46
ਪਤੀ-ਪਤਨੀ ਵਿਚ ਲੜਾਈ ਹੋਈ। ਪਤੀ ਨੇ ਆਤਮਹੱਤਿਆ ਕਰਨ ਦਾ ਮਨ ਬਣਾ ਕੇ ਜਹਿਰ ਲਿਆ ਕੇ ਖਾ ਲਿਆ। ਉਹ ਮਰਿਆ ਨਹੀਂ, ਬਿਮਾਰ ਹੋ ਗਿਆ। ਪਤਨੀ ਬੋਲੀ- ਸੌ ਵਾਰ ਕਿਹਾ ਹੈ ਕਿ ਚੀਜ਼ਾਂ ਦੇਖ ਕੇ ਖਰੀਦਿਆ ਕਰੋ। ਪੈਸੇ ਵੀ ਗਏ ਅਤੇ ਜਿਸ ਕੰਮ ਲਈ ਲਿਆਏ ਉਹ ਵੀ ਨਹੀਂ ਹੋਇਆ। Date:2009-05-22 Time:00:02:46
ਇੱਕ ਸੰਗੀਤਕਾਰ ਨੂੰ ਉਸਦੇ ਗੁਆਂਢੀ ਨੇ ਕਿਹਾ- ਕੀ ਅੱਜ ਰਾਤ ਲਈ ਤੁਸੀਂ ਆਪਣਾ ਸਿਤਾਰ ਅਤੇ ਤਬਲਾ ਮੈਨੂੰ ਦੇ ਸਕਦੇ ਹੋ? ਸੰਗੀਤਕਾਰ- ਕੀ ਮੇਰਾ ਗਾਣਾ ਸੁਣ-ਸੁਣ ਕੇ ਤੁਹਾਡਾ ਵੀ ਮਨ ਗਾਉਣ ਨੂੰ ਕਰ ਰਿਹਾ ਹੈ? ਗੁਆਂਢੀ- ਨਹੀਂ, ਅੱਜ ਮੈਂ ਅਰਾਮ ਨਾਲ ਸੌਣਾ ਚਾਹੁੰਦਾ ਹਾਂ। Date:2009-05-22 Time:00:02:46
ਮੋਨੂੰ(ਨਾਨਾ ਜੀ ਨੂੰ)- ਨਾਨਾ ਜੀ ਤੁਹਾਡੇ ਸਿਰ ਦੇ ਵਾਲ ਤਾਂ ਸਫ਼ੇਦ ਹਨ, ਪਰ ਮੁੱਛਾਂ ਦੇ ਵਾਲ ਕਾਲੇ ਕਿਉਂ ਹਨ? ਨਾਨਾ ਜੀ- ਬੇਟਾ, ਮੇਰੇ ਮੁੱਛਾਂ ਦੇ ਵਾਲ ਮੇਰੇ ਸਿਰ ਦੇ ਵਾਲਾਂ ਤੋਂ ਵੀਹ ਸਾਲ ਛੋਟੇ ਹਨ। Date:2009-05-22 Time:00:02:46
ਅੰਦਰੋਂ ਅਤੇ ਬਾਹਰੋਂ ਇੱਕੋ ਜਿਹਾ ਹੋਣਾ ਭਲਾ ਹੀ ਮਨੁੱਖ ਲਈ ਬਹੁਤ ਮੁਸ਼ਕਿਲ ਹੋਵੇ, ਪਰ ਝਾਂਸੀ ਦੀ ਰਾਣੀ ਲਛਮੀਬਾਈ ਦੀ ਯਾਦਗਾਰ ਭੂਮੀ ਗਵਾਲੀਅਰ ਵਿੱਚ ਭੀਤਰਵਾਰ ਦਾ ਕਿਲ੍ਹਾ ਅਜਿਹਾ ਹੈ, ਜੋ ਅੰਦਰੋਂ ਅਤੇ ਬਾਹਰੋਂ ਇੱਕੋ ਜਿਹਾ ਦਿਖਾਈ ਦਿੰਦਾ ਹੈ। Date:2009-05-22 Time:00:02:46
ਕਾਨ ਫਿਲਮ ਸਮਾਰੋਹ ਵਿੱਚ ਹਿੱਸਾ ਲੈਣ ਦੇ ਬਾਅਦ ਕਾਈਟਸ ਦੇ ਨਿਰਮਾਤਾ ਰਾਕੇਸ਼ ਰੌਸ਼ਨ, ਨਿਰਦੇਸ਼ਕ ਅਨੁਰਾਗ ਬਸੁ ਅਤੇ ਅਭਿਨੇਤਾ ਰੀਤੀਕ ਰੋਸ਼ਨ ਮੁੰਬਈ ਵਾਪਸ ਆ ਗਏ ਹਨ। ਉਹ ਇੱਥੇ ਕਾਈਟਸ ਨੂੰ ਪ੍ਰਮੋਟ ਕਰਨ ਗਏ ਸੀ। ਫਿਲਮ ਦੇ 9 ਮਿੰਟ ਦੇ ਟ੍ਰੇਲਰ ਨੂੰ ਕਾਫੀ ਪਸੰਦ ਕੀਤਾ ਗਿਆ। Date:2009-05-22 Time:00:02:46
ਕਾਨ ਫ਼ਿਲਮ ਸਮਾਰੋਹ ਵਿੱਚ ਭਾਗ ਲੈਣ ਗਈ ਸਪੈਨਿਸ਼ ਸਟਾਰ ਪੇਨੇਲੋਪ ਕਰੂਜ ਦਾ ਮਜਾ ਉਸ ਸਮੇਂ ਖ਼ਰਾਬ ਹੋ ਗਿਆ ਜਦੋਂ ਉਹ ਉੱਥੇ ਜਾ ਕੇ ਬੀਮਾਰ ਹੋ ਗਈ। ਪੇਨਲੋਪ ਆਪਣੀ ਫ਼ਿਲਮ ਨਾਈਨ ਨੂੰ ਪ੍ਰਮੋਟ ਕਰਨ ਲਈ ਗਈ ਹੈ। Date:2009-05-22 Time:00:02:45
ਆਮਿਰ ਖਾਨ ਨੇ 20 ਸਾਲ ਪਹਿਲਾ 'ਰਾਖ' ਨਾਮ ਦੀ ਫ਼ਿਲਮ ਵਿੱਚ ਕੰਮ ਕੀਤਾ ਸੀ, ਜੋ ਕਮੀਅਰਸ਼ੀਲ ਸਿਨੇਮਾ ਤੋਂ ਹੱਟ ਕੇ ਸੀ। 12 ਜੂਨ ਨੂੰ ਇਸ ਨੂੰ ਇੱਕ ਵਾਰ ਫਿਰ ਰਿਲੀਜ਼ ਕੀਤਾ ਜਾ ਰਿਹਾ ਹੈ। Date:2009-05-22 Time:00:02:45
ਟੋਕੀਓ- ਪੂਰੀ ਦੁਨੀਆ ਵਿੱਚ ਸਵਾਈਨ ਫਲੂ ਦੇ ਸੰਕ੍ਰਮਿਤ ਰੋਗੀਆਂ ਦੀ ਸੰਖਿਆ ਅੱਜ ਦਸ ਹਜਾਰ ਦੇ ਅੰਕੜੇ ਨੂੰ ਪਾਰ ਕਰ ਗਈ ਅਤੇ ਜਪਾਨ ਵਿੱਚ ਸਵਾਈਨ ਦਾ ਪਹਿਲਾ ਮਾਮਲਾ ਪ੍ਰਕਾਸ਼ ਵਿੱਚ ਆਇਆ ਹੈ। ਸਵਾਈਨ ਫਲੂ ਦੇ ਸੰਕ੍ਰਮਿਤ ਰੋਗੀਆਂ ਦੀ ਸੰਖਿਆ 10243 ਹੋ ਗਈ, ਜਿਸ ਵਿੱਚ 80 ਲੋਕਾਂ ਦੀ ਮੌਤ ਹੋ ਚੁੱਕੀ ਹੈ। Date:2009-05-22 Time:00:02:44
ਨਵੀਂ ਦਿੱਲੀ-ਭਾਰਤ ਦੇ ਪ੍ਰਧਾਨਮੰਤਰੀ ਡਾ.ਮਨਮੋਹਨ ਸਿੰਘ ਨੇ ਕੱਲ੍ਹ ਪ੍ਰਧਾਨਮੰਤਰੀ ਦੀ ਦੂਸਰੀ ਵਾਰ ਸੌਂਹ ਚੁੱਕਣ ਬਾਰੇ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨਾਲ ਅੱਜ ਮੁਲਾਕਾਤ ਕਰਨੀ ਸੀ ਪਰੰਤੂ ਉਹ ਮੁਲਾਕਾਤ ਅੱਜ ਕਿਸੇ ਕਾਰਣ ਕਰਕੇ ਰੱਦ ਕਰ ਦਿੱਤੀ ਗਈ ਹੈ। Date:2009-05-22 Time:00:02:44
ਫਗਵਾੜਾ-ਸੱਤਾਰੂੜ੍ਹ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਹੋਈ,ਜਿਸ ਵਿੱਚ ਪੰਜਾਬ 'ਚ ਲੋਕਸਭਾ ਚੋਣਾਂ 'ਚ ਪਾਰਟੀ ਦੇ ਪ੍ਰਦਰਸ਼ਨ ਦੀ ਸਮੀਖਿਆ ਕੀਤੀ ਗਈ। Date:2009-05-22 Time:00:02:44
ਬੋਕਾਰੋ-ਸੀਨੇ 'ਚ ਬੇਚੈਨੀ ਦੀ ਸ਼ਿਕਾਇਤ ਦੇ ਬਾਅਦ ਹਸਪਤਾਲ 'ਚ ਭਰਤੀ ਕਰਵਾਏ ਗਏ ਝਾਰਖੰਡ ਮੁਕਤੀ ਮੋਰਚਾ ਦੇ ਪ੍ਰਧਾਨ ਸ਼ਿਬੂ ਸੋਰੇਨ ਦੇ ਵੱਡੇ ਪੁੱਤਰ ਦੁਰਗਾ ਸੋਰੇਨ ਦੀ ਅੱਜ ਮੌਤ ਹੋ ਗਈ। Date:2009-05-22 Time:00:02:44
ਮੁੰਬਈ - ਸ਼ੇਅਰ ਬਜ਼ਅਰ 'ਚ ਵੀਰਵਾਰ ਦੇ ਮੁੱਖ ਬਿੰਦੂ ਇਸ ਪ੍ਰਕਾਰ ਹਨ: ਭਾਰਤੀ ਸ਼ੇਅਰ ਬਜ਼ਾਰ ਗਿਰਾਵਟ ਨਾਲ ਖੁੱਲ੍ਹੇ। ਸੈਂਸੇਕਸ ਵਿੱਚ 17 ਅੰਕਾਂ ਦੀ ਸ਼ੁਰੂਆਤੀ ਗਿਰਾਵਟ, ਨਿਫਟੀ ਵੀ 16 ਅੰਕ ਹੇਠ ਖੁੱਲ੍ਹਿਆ। ਡੀਐਲਐਫ, ਭਾਰਤੀ ਏਅਰਟੇਲ, ਰਿਲਾਇੰਸ, ਓਐਨਜੀਸੀ, ਇਨਫੋਸਿਸ, ਦੇ ਸ਼ੇਅਰਾਂ ਵਿੱਚ ਸ਼ੁਰੂਆਤੀ ਬੜ੍ਹਤ। ਵਿਪਰੋ, ਗ੍ਰੇਸਿਮ, ਟਾਟਾ ਮੋਟਰਸ, ਐਚਡੀਐਫਸੀ ਬੈਂਕ ਅਤੇ ਐਸਬੀਆਈ ਦੇ ਸ਼ੇਅਰ ਗਿਰਾਵਟ ਨਾਲ ਖੁੱਲ੍ਹੇ। Date:2009-05-22 Time:00:02:44
ਹੈਦਰਾਬਾਦ-ਆਂਧਰਾ ਪ੍ਰਦੇਸ਼ ਵਿਧਾਨਸਭਾ 'ਚ ਕਾਂਗਰਸ ਨੂੰ ਸ਼ਾਨਦਾਰ ਜਿੱਤ ਦਿਵਾਉਣ ਵਾਲੇ ਵਾਈ.ਐਸ.ਰਾਜਸ਼ੇਖਰ ਰੈਡੀ ਨੇ ਅੱਜ ਲਗਾਤਾਰ ਦੂਸਰੀ ਵਾਰ ਮੁੱਖਮੰਤਰੀ ਅਹੁਦੇ ਦੀ ਸੌਂਹ ਲੈ ਲਈ ਹੈ। Date:2009-05-22 Time:00:02:44
ਨਵੀਂ ਦਿੱਲੀ - ਭਾਰਤ ਦੀ ਪ੍ਰਮੁੱਖ ਵਾਹਨ ਨਿਰਮਾਤਾ ਕੰਪਨੀ ਟਾਟਾ ਮੋਟਰਸ 4200 ਕਰੋੜ ਰੁਪਏ(ਕਰੀਬ 88.4 ਕਰੋੜ ਡਾਲਰ) ਜੁਟਾਉਣ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਨੂੰ ਜੈਗਵਾਰ ਅਤੇ ਲੈਂਡ ਰੋਵਰ ਦੀ ਖ੍ਰੀਦ ਦੇ ਸਮੇਂ ਲਏ ਗਏ ਦੋ ਅਰਬ ਡਾਲਰ ਦੇ ਬ੍ਰਿਜ਼ ਲੋਨ ਦਾ ਭੁਗਤਾਨ ਅਗਲੇ ਮਹੀਨੇ ਦੀ ਸ਼ੁਰੂਆਤ ਵਿੱਚ ਕਰਨਾ ਹੈ। Date:2009-05-22 Time:00:02:44
page no.1 |
Select news date : 31 - 5 - 2009 30 - 5 - 2009 29 - 5 - 2009 28 - 5 - 2009 27 - 5 - 2009 26 - 5 - 2009 25 - 5 - 2009 24 - 5 - 2009 23 - 5 - 2009 22 - 5 - 2009 21 - 5 - 2009 20 - 5 - 2009 19 - 5 - 2009 18 - 5 - 2009 17 - 5 - 2009 16 - 5 - 2009 15 - 5 - 2009 14 - 5 - 2009 13 - 5 - 2009 12 - 5 - 2009 11 - 5 - 2009 10 - 5 - 2009 9 - 5 - 2009 8 - 5 - 2009 7 - 5 - 2009 6 - 5 - 2009 5 - 5 - 2009 4 - 5 - 2009 3 - 5 - 2009 2 - 5 - 2009 1 - 5 - 2009 |