Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 8 - 12 - 2009
ਮਾਸਕੋ - ਰੂਸੀ ਰਾਸ਼ਟਰਪਤੀ ਦਮਿੱਤਰੀ ਮੇਦਵੇਦੇਵ ਨੇ ਆਪਣੇ ਨਿਵਾਸ ਸਥਾਨ 'ਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਸਵਾਗਤ ਕਰਦਿਆਂ ਕਿਹਾ ਕਿ ਭਾਰਤ ਅਤੇ ਰੂਸ ਚੰਗੇ ਮਿੱਤਰ ਹਨ। Date:2009-12-08 Time:00:09:44
ਨਵੀਂ ਦਿੱਲੀ - ਸਰਕਾਰ ਨੇ ਕਿਹਾ ਹੈ ਕਿ ਜਲਵਾਯੂ ਬਦਲਾਅ ਦੇ ਮੁੱਦੇ ਉੱਪਰ ਵਿਕਾਸਸ਼ੀਲ ਦੇਸ਼ਾਂ ਦੇ ਵਤੀਰੇ ਤੋਂ ਭਾਰਤ ਸੰਤੁਸ਼ਟ ਨਹੀਂ ਹੈ।ਰਾਜਸਭਾ ਵਿਚ ਅੱਜ ਪ੍ਰਸ਼ਨਕਾਲ ਦੌਰਾਨ ਵਾਤਾਵਰਣ ਅਤੇ ਜੰਗਲਾਤ ਮੰਤਰੀ ਜੈ ਰਾਮ ਰਮੇਸ਼ ਨੇ ਕਿਹਾ ਕਿ ਜਲਵਾਯੂ ਬਦਲਾਅ ਦੇ ਮੁੱਦੇ ਉੱਪਰ ਵਿਕਾਸਸ਼ੀਲ ਦੇਸ਼ ਭਾਰਤ ਨੂੰ ਅਪੇਖਿਆ ਮੁਤਾਬਕ ਮਦੱਦ ਨਹੀਂ ਦੇ ਰਹੇ ਅਤੇ ਉਹਨਾਂ ਦੇ ਵਤੀਰੇ ਤੋਂ ਭਾਰਤ ਸੰਤੁਸ਼ਟ ਨਹੀਂ ਹੈ। Date:2009-12-08 Time:00:09:44
ਨਵੀਂ ਦਿੱਲੀ - ਬਿਜਲੀ ਉਪਕਰਨ ਬਨਾਉਣ ਵਾਲੀ ਦੇਸ਼ ਦੀ ਮੋਹਰੀ ਕੰਪਨੀ ਭਾਰਤ ਹੈਵੀ ਇਲੈਕਟ੍ਰਿਕਲਸ ਲਿਮਟਡ(ਭੇਲ) ਨੂੰ ਦੇਸ਼ ਦਾ ਪਹਿਲਾ ਫੇਸ ਸ਼ਿਫਟਿੰਗ ਟ੍ਰਾਂਸਫਾਰਮਰ ਲਗਾਉਣ ਦਾ ਆਰਡਰ ਮਿਲਿਆ ਹੈ। Date:2009-12-08 Time:00:09:44
ਮੁੰਬਈ - ਪੇਂਡੂ ਭਾਰਤ ਨੂੰ ਧਿਆਨ ਵਿਚ ਰੱਖਦੇ ਹੋਏ ਟਾਟਾ ਕੈਮੀਕਲ ਕੰਪਨੀ ਨੇ ਸਾਫ ਪਾਣੀ ਮੁਹੱਈਆ ਕਰਾਉਣ ਵਾਲੀ ਕਿਫਾਇਤੀ ਮਸ਼ੀਨ ਪੇਸ਼ ਕੀਤੀ ਹੈ।ਟਾਟਾ ਕੰਪਨੀ ਨੇ 19 ਲੀਟਰ ਸਮਰੱਥਾ ਵਾਲੀ ਪਾਣੀ ਸਾਫ ਕਰਨ ਵਾਲੀ ਮਸ਼ੀਨ 'ਸਵੱਛ' ਦਾ ਅੱਜ ਇੱਥੇ ਉਦਘਾਟਨ ਕੀਤਾ। Date:2009-12-08 Time:00:09:44
ਨਵੀਂ ਦਿੱਲੀ - ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਅੱਜ ਸਾਫ ਕੀਤਾ ਕਿ ਸਰਕਾਰ ਬੈਂਕਾਂ ਦੇ ਮੇਲ ਅਤੇ ਕਬਜ਼ਾਉਣ ਦੇ ਮਾਮਲੇ ਵਿਚ ਕੋਈ ਦਖਲ ਨਹੀਂ ਦਿੰਦੀ ਹੈ ਅਤੇ ਜਨਤਕ ਖੇਤਰ ਦੇ ਭਾਰਤੀ ਸਟੇਟ ਬੈਂਕ ਨੇ ਸੌਰਾਸ਼ਟਰ ਬੈਂਕ 'ਤੇ ਕਬਜ਼ਾ ਕਨੂੰਨੀ ਢਾਂਚੇ ਹੇਠ ਕੀਤਾ ਹੈ। Date:2009-12-08 Time:00:09:44
ਗੁਹਾਟੀ - ਉਲਫਾ ਕਮਾਂਡਰ ਪਰੇਸ਼ ਬਰੂਆ ਨੇ ਆਪਣੇ ਗ੍ਰਿਫਤਾਰ ਪ੍ਰਧਾਨ ਅਰਵਿੰਦ ਰਾਜਖੋਵਾ ਦੇ ਉਸ ਬਿਆਨ ਨੂੰ ਨੈਤਿਕ ਜਿੱਤ ਕਰਾਰ ਦਿੱਤਾ ਹੈ ਜਿਸ ਵਿਚ ਰਾਜਖੋਵਾ ਨੇ ਕਿਹਾ ਹੈ ਕਿ ਉਸ ਨੇ ਆਤਮਸਮਰਪਣ ਨਹੀਂ ਕੀਤਾ ਅਤੇ ਜੇਲ੍ਹ ਵਿਚ ਰਹਿੰਦੇ ਹੋਏ ਉਹ ਸਰਕਾਰ ਨਾਲ ਕੋਈ ਗੱਲਬਾਤ ਨਹੀਂ ਕਰੇਗਾ। Date:2009-12-08 Time:00:09:44
ਨਵੀਂ ਦਿੱਲੀ - ਭਾਰਤ ਨੇ ਅਫਰੀਕੀ ਦੇਸ਼ਾਂ ਨਾਲ ਪਟਰੋਲੀਅਮ ਕਾਰੋਬਾਰ ਦੇ ਵੱਖ-ਵੱਖ ਖੇਤਰਾਂ ਵਿਚ ਸਹਿਯੋਗ ਦੀ ਪੇਸ਼ਕਸ਼ ਕਰਦਿਆਂ ਕਿਹਾ ਕਿ ਤੇਲ ਅਤੇ ਕੁਦਰਤੀ ਗੈਸ ਨਿਗਮ(ਓਐਨਜੀਸੀ) ਦੀ ਵਿਦੇਸ਼ ਵਿਚ ਕਾਰੋਬਾਰ ਕਰਨ ਵਾਲੀ ਸਹਿਯੋਗੀ ਕੰਪਨੀ ਓਐਨਜੀਸੀ ਵਿਦੇਸ਼ ਨਾਈਜ਼ੀਰੀਆ ਵਿਚ ਰਿਫਾਇਨਰੀ ਲਗਾਉਣ ਦੀ ਸੰਭਾਵਨਾ ਉੱਪਰ ਵਿਚਾਰ ਕਰ ਰਹੀ ਹੈ। Date:2009-12-08 Time:00:09:44
ਨਵੀਂ ਦਿੱਲੀ - ਸਰਕਾਰ ਨੇ ਅੱਜ ਕਿਹਾ ਕਿ ਉਸ ਵੱਲੋਂ ਨਿਯੁਕਤ ਵਿਸ਼ੇਸ਼ ਆਡਿਟਰ ਨੇ ਰਿਲਾਇੰਸ ਕਮਿਊਨਿਕੇਸ਼ੰਸ ਲਿਮਟਡ ਅਤੇ ਉਸ ਦੀਆਂ ਦੋ ਸਹਿਯੋਗੀ ਕੰਪਨੀਆਂ ਨੂੰ ਸਾਲ 2006-07 ਅਤੇ 07-08 ਦੌਰਾਨ ਆਪਣੀ ਆਮਦਨੀ ਘੱਟ ਵਿਖਾਉਣ ਦਾ ਦੋਸ਼ਿਆ ਦੱਸਿਆ ਹੈ ਅਤੇ ਇਹਨਾਂ ਖਿਲਾਫ ਜਲਦੀ ਹੀ ਉਚਿਤ ਕਾਰਵਾਈ ਕੀਤੀ ਜਾਵੇਗੀ। Date:2009-12-08 Time:00:09:44
ਨਵੀਂ ਦਿੱਲੀ - ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਰਾਜਨਾਥ ਸਿੰਘ ਨੇ ਅਯੁੱਧਿਆ ਵਿਚ ਬਾਬਰੀ ਮਸੀਤ ਡੇਗੇ ਜਾਣ ਦੀ ਘਟਨਾ ਦੀ ਜਾਂਚ ਕਰਨ ਵਾਲੇ ਲਿਬ੍ਰਾਹਨ ਆਯੋਗ ਦੀ ਰਿਪੋਰਟ ਨੂੰ ਅੱਜ ਬੇਬੁਨਿਆਦ, ਪੱਖਪਾਤ ਪੂਰਨ ਅਤੇ ਸਿਆਸਤ ਤੋਂ ਪ੍ਰੇਰਿਤ ਕਰਾਰ ਦਿੱਤਾ। Date:2009-12-08 Time:00:09:44
ਕੋਪਨਹੇਗਨ - ਡੈਨਮਾਰਕ ਦੇ ਪ੍ਰਧਾਨ ਮੰਤਰੀ ਲਾਰਸ ਲੋੱਕੇ ਰਾਸਮੁੱਸੇਨ ਵੱਲੋਂ ਧਰਤੀ ਬਚਾਉਣ ਦਾ ਅਚੂਕ ਮੌਕਾ ਕਰਾਰ ਦਿੱਤੇ ਜਾਣ ਦੇ ਨਾਲ ਹੀ ਜਲਵਾਯੂ ਬਦਲਾਅ ਦੇ ਮੁੱਦੇ ਉੱਪਰ ਹੁਣ ਤੱਕ ਦਾ ਸੱਭ ਤੋਂ ਵੱਡਾ ਵਾਤਾਵਰਣ ਸੰਮੇਲਨ ਡੈਨਮਾਰਕ ਦੀ ਰਾਜਧਾਨੀ ਕੋਪਨਹੇਗਨ ਵਿਖੇ ਅੱਜ ਰਸਮੀ ਰੂਪ ਨਾਲ ਸ਼ੁਰੂ ਹੋ ਗਿਆ। Date:2009-12-08 Time:00:09:44
ਨਵੀਂ ਦਿੱਲੀ - ਭਾਰਤੀ ਉਦਯੋਗ ਵਪਾਰ ਮੰਡਲ ਨੇ ਦਿੱਲੀ ਵਿਚ ਵੈਟ ਵਧਾਉਣ ਦਾ ਵਿਰੋਧ ਕਰਦਿਆਂ ਸੜ੍ਹਕਾਂ ਉੱਪਰ ਨਿੱਤਰਨ ਦਾ ਫੈਸਲਾ ਕੀਤਾ ਹੈ।ਮੰਡਲ ਦੇ ਪ੍ਰਧਾਨ ਮਨੋਹਰ ਲਾਲ ਕੁਮਾਰ ਅਤੇ ਮਹਾਮੰਤਰੀ ਵਿਜੇ ਪ੍ਰਕਾਸ਼ ਜੈਨ ਨੇ ਕਿਹਾ ਕਿ 150 ਤੋਂ ਵੱਧ ਵਪਾਰੀ ਸੰਗਠਨਾਂ ਨੇ ਇਹ ਫੈਸਲਾ ਕੀਤਾ ਹੈ। Date:2009-12-08 Time:00:09:44
ਮਾਸਕੋ- ਭਾਰਤ ਅਤੇ ਰੂਸ ਨੇ ਗੈਰ ਫ਼ੌਜੀ ਪ੍ਰਮਾਣੂ ਖੇਤਰ ਵਿੱਚ ਵਿਆਪਕ ਸਹਿਯੋਗ ਦੇ ਇੱਕ ਸਮਝੌਤੇ 'ਤੇ ਸੋਮਵਾਰ ਨੂੰ ਦਸਤਖਤ ਕੀਤੇ ਜੋ ਭਾਰਤ ਦੇ ਪ੍ਰਮਾਣੂ ਕਾਰਖਾਨਿਆਂ ਲਈ ਤਕਨੀਕ ਅਤੇ ਹਸਤਾਂਤਰਣ ਅਤੇ ਯੁਰੇਨੀਅਮ ਈਂਧਣ ਦੀ ਪੂਰਰੀ ਨਿਸ਼ਚਿਤ ਕਰੇਗਾ। Date:2009-12-08 Time:00:09:44
ਨਵੀਂ ਦਿੱਲੀ- ਸਰਚ ਇੰਜਣ ਗੂਗਲ ਨੇ ਇੰਟਰਨੈਟ 'ਤੇ ਹਿੰਦੀ ਦੀ ਸਮੱਗਰੀ ਨੂੰ ਬੜ੍ਹਾਵਾ ਦੇਣ ਲਈ ਇੱਕ ਮੁਕਾਬਲਾ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ। ਗੂਗਲ ਇੰਡੀਆ ਦੇ ਉਤਪਾਦ ਪ੍ਰਬੰਧਨ ਸੰਜੇ ਜੈਨ ਨੇ ਕਿਹਾ ਕਿ ਅਸੀਂ ਦੇਖਿਆ ਕਿ ਇੰਟਰਨੈਟ 'ਤੇ ਹਿੰਦੀ ਅਤੇ ਹੋਰ ਭਾਸ਼ਾਵਾਂ ਦੀ ਚੰਗੀ ਗੁਣਵਤਾਪੂਰਨ ਸਮੱਗਰੀ ਦੀ ਕਮੀ ਹੈ। Date:2009-12-08 Time:00:09:44
ਸੈਫ਼ ਅਲੀ ਖਾਨ ਅਤੇ ਕਰੀਨਾ ਕਪੂਰ ਭਲਾ ਹੀ ਬਾਲੀਵੁੱਡ ਦੇ ਹਾਟ ਕਪਲ ਮੰਨੇ ਜਾਂਦੇ ਹੋਣ, ਪਰ ਸਕ੍ਰੀਨ 'ਤੇ ਉਹਨਾਂ ਦੀ ਜੋੜੀ ਇੱਕ ਦਮ ਠੰਡੀ ਦਿਖਾਈ ਦਿੰਦੀ ਹੈ। 'ਟਸ਼ਨ' ਤੋਂ ਬਾਅਦ ਉਹਨਾਂ ਦੀ ਹਾਲੀਆ ਫਿਲਮ 'ਕੁਰਬਾਨ' ਵੀ ਫਲਾਪ ਹੋ ਗਈ। ਸੈਫ਼ ਅਤੇ ਕਰੀਨਾ ਇਕੱਠੇ ਹੋਰ ਫਿਲਮ ਕਰਨਾ ਚਾਹੁੰਦੇ ਹਨ, ਪਰ ਬਾਲੀਵੁੱਡ ਦੇ ਨਿਰਮਾਤਾ ਉਹਨਾਂ ਨੂੰ ਲੈ ਕੇ ਫਿਲਮ ਬਣਾਉਣ ਤੋਂ ਕੰਨੀ ਕਤਰਾ ਰਹੇ ਹਨ। ਸੂਤਰਾਂ ਦੇ ਮੁਤਾਬਿਕ ਕੁਝ ਨਿਰਮਾਤਾ ਸੈਫ਼ ਅਤੇ ਕਰੀਨਾ ਨੂੰ ਲੈ ਕੇ ਫਿਲਮ ਬਣਾਉਣ ਦੀ ਯੋਜਨਾ ਬਣਾ ਰਹੇ ਸਨ, ਪਰ ਹੁਣ ਉਹ ਆਪਣੇ ਨਿਰਣੇ 'ਤੇ ਇੱਕ ਵਾਰ ਫਿਰ ਵਿਚਾਰ ਕਰ ਰਹੇ ਹਨ। ਬਾਕਸ ਆਫਿਸ 'ਤੇ ਇਸ ਜੋੜੀ ਦੀ 'ਕੁਰਬਾਨ' ਅਤੇ 'ਟਸ਼ਨ' ਬੁਰੀ ਤਰ੍ਹਾਂ ਫਲਾਪ ਰਹੀ ਅਤੇ ਦਰਸ਼ਕਾਂ ਨੂੰ ਇਸ ਜੋੜੀ ਦੀ ਕੈਮੇਸਟ੍ਰੀ ਠੰਡੀ ਲੱਗੀ। ਸੈਫ਼ ਅਤੇ ਕਰੀਨਾ ਇਕੱਠੇ ਜਿਆਦਾ ਤੋਂ ਜਿ Date:2009-12-08 Time:00:09:43
ਹਾਲ ਹੀ ਵਿੱਚ ਹੋਏ ਕਾਇਰੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਸੇਲੀਨਾ ਜੇਟਲੀ ਉਸ ਸਮੇਂ ਹੈਰਾਨ ਰਹਿ ਗਲੀ ਜਦੋਂ ਬੈਸਟ ਅਭਿਨੇਤਰੀ ਲਈ ਉਹਨਾਂ ਦਾ ਨਾਮ ਲਿਆ ਗਿਆ। ਸੇਲੀਨਾ ਨੂੰ ਇਹ ਪੁਰਸਕਾਰ ਅੰਗਰੇਜ਼ੀ ਫਿਲਮ 'ਲਵ ਹੈਜ਼ ਨੋ ਲੈਂਗਵੇਜ਼' ਵਿੱਚ ਬਿਹਤਰੀਨ ਅਭਿਨੈ ਲਈ ਦਿੱਤਾ ਗਿਆ। ਕਈ ਹਿੰਦੀ ਫਿਲਮਾਂ ਵਿੱਚ ਅਭਿਨੈ ਕਰ ਚੁੱਕੀ ਸੇਲੀਨਾ ਨੂੰ ਕਦੇ ਵੀ ਗੰਭੀਰ ਅਭਿਨੇਤਰੀ ਨਹੀਂ ਮੰਨਿਆ ਗਿਆ ਅਤੇ ਅਕਸਰ ਉਹਨਾਂ ਦੇ ਅਭਿਨੈ ਦੀ ਆਲੋਚਨਾ ਹੋਈ। ਬਾਲੀਵੁੱਡ ਦੀਆਂ ਫਿਲਮਾਂ 'ਚ ਉਹ ਅਭਿਨੈ ਲਈ ਘੱਟ ਅਤੇ ਅੰਗ ਪ੍ਰਦਰਸ਼ਨ ਲਈ ਜਿਆਦਾ ਜਾਣੀ ਜਾਂਦੀ ਹੈ। ਇਸ ਫਿਲਮ ਫੈਸਟੀਵਲ ਵਿੱਚ ਸੇਲੀਨਾ ਨੂੰ ਮਹਿਮਾਨ ਦੇ ਰੂਪ ਵਿੱਚ ਬੁਲਾਇਆ ਗਿਆ ਸੀ ਅਤੇ ਸੇਲੀਨਾ ਇਸ ਗੱਲ ਤੋਂ ਅਣਜਾਣ ਸੀ ਕਿ ਬੈਸਟ ਹੀਰੋਇਨ ਸ਼੍ਰੇਣੀ ਵਿੱਚ ਉਸਦਾ ਨਾਮ ਵੀ ਹੈ। 'ਲਵ ਹੈਜ਼ ਨੋ ਲੈਂਗਵ Date:2009-12-08 Time:00:09:43
ਪ੍ਰਸਿੱਧ ਫਿਲਮ ਅਭਿਨੇਤਰੀ ਬੀਨਾ ਰਾਏ ਦਾ ਮੁੰਬਈ ਵਿੱਚ ਸ਼ਨੀਵਾਰ ਰਾਤ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਉਹ 78 ਸਾਲ ਦੇ ਸਨ। ਅਭਿਨੇਤਾ ਪ੍ਰੇਮਨਾਥ ਦੀ ਪਤਨੀ ਬੀਨਾ ਰਾਏ ਨੇ ਆਪਣੇ ਅਭਿਨੈ ਦੀ ਸਫ਼ਰ ਦੀ ਸ਼ੁਰੂਆਤ 1951 ਵਿੱਚ 'ਕਾਲੀ ਘਟਾ' ਫਿਲਮ ਤੋਂ ਕੀਤੀ ਸੀ। ਉਹ ਲਖਨਊ ਤੋਂ ਸਨ ਅਤੇ ਚੋਣ ਮੁਕਾਬਲਾ ਜਿੱਤ ਕੇ ਫਿਲਮਾਂ ਵਿੱਚ ਆਈ ਸੀ। ਉਹਨਾਂ ਨੇ ਅਨਾਰਕਲੀ (1953), ਤਾਜਮਹਿਲ (1963) ਅਤੇ ਘੁੰਘਟ (1960) ਵਰਗੀਆਂ ਅਨੇਕਾਂ ਮਸ਼ਹੂਰ ਫਿਲਮਾਂ ਵਿੱਚ ਅਭਿਨੈ ਕੀਤਾ। ਘੁੰਘਟ ਵਿੱਚ ਬਿਹਤਰੀਨ ਅਭਿਨੈ ਲਈ ਫਿਲਮਫੇਅਰ ਪੁਰਸਕਾਰ ਨਾਲ ਹੀ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰੇਮਨਾਥ ਅਤੇ ਬੀਨਾ ਨੇ ਔਰਤ, ਪ੍ਰਿਜਨਰ ਆਫ ਗੋਲਕੁੰਡਾ, ਸਮੁੰਦਰ ਅਤੇ ਵਤਨ ਵਰਗੀਆਂ ਫਿਲਮਾਂ ਵਿੱਚ ਇਕੱਠੇ ਕੰਮ ਕੀਤਾ ਸੀ। ਬੀਨਾ ਦੇ ਦੋ ਬੇਟੇ ਪ੍ਰੇਮ ਕਿਸ਼ਨ ਅਤੇ ਕੈਲਾਸ਼ ਨਾਥ Date:2009-12-08 Time:00:09:43
ਜਮਸ਼ੇਦਪੁਰ - ਝਾਰਖੰਡ ਵਿਚ ਲਗਾਤਾਰ ਉਤਪਾਤ ਮਚਾ ਰਹੇ ਨਕਸਲੀਆਂ ਦੇ ਹੌਂਸਲੇ ਇੰਨ੍ਹੇ ਵੱਧ ਗਏ ਹਨ ਕਿ ਉਹਨਾਂ ਇੱਕ ਐਸਪੀ ਦਾ ਕਤਲ ਕਰਨ ਵਾਲੇ ਨੂੰ ਤਿੰਨ ਲੱਖ ਰੁਪਏ ਦਾ ਇਨਾਮ ਦੇਣ ਦਾ ਫੁਰਮਾਨ ਜ਼ਾਰੀ ਕਰ ਦਿੱਤਾ ਹੈ। Date:2009-12-08 Time:00:09:43
ਹੈਦਰਾਬਾਦ - ਵੱਖਰੇ ਤੇਲੰਗਾਣਾ ਰਾਜ ਦੀ ਮੰਗ ਨੂੰ ਲੈ ਕੇ ਤੇਲੰਗਾਣਾ ਰਾਸ਼ਟਰ ਸੰਮਤੀ(ਟੀਆਰਐਸ) ਵੱਲੋਂ ਦਿੱਤੇ ਗਏ ਰਾਜ ਬੰਦ ਦੇ ਦੂਜੇ ਦਿਨ ਤੇਲੰਗਾਣਾ ਖੇਤਰ ਦੇ ਦੱਸ ਜਿਲ੍ਹਿਆਂ ਵਿਚ ਆਮ ਜੀਵਨ ਪ੍ਰਭਾਵਿਤ ਰਿਹਾ। Date:2009-12-08 Time:00:09:43
ਮੁੰਬਈ -ਕਪਤਾਨ ਮਹਿੰਦਰ ਸਿੰਘ ਧੋਨੀ ਦੇ ਧੁਰੰਧਰਾਂ ਨੂੰ ਐਤਵਾਰ ਨੂੰ ਸ਼੍ਰੀਲੰਕਾ ਨੂੰ ਹਰਾ ਕੇ ਵਿਸ਼ਵ ਵੀ ਨੰਬਰ ਇੱਕ ਟੈਸਟ ਟੀਮ ਬਣਨ ਦੇ ਬਾਅਦ ਭਾਰਤੀ ਕ੍ਰਿਕੇਟ ਬੋਰਡ ਨੇ ਟੀਮ ਦੇ ਹਰ ਮੈਂਬਰ ਲਈ 25 ਲੱਖ ਰੁਪਏ ਦੇ ਇਨਾਮ ਦੀ ਘੋਸ਼ਣਾ ਕੀਤੀ। Date:2009-12-08 Time:00:09:43
ਬੰਗਲੌਰ - ਰਾਸ਼ਟਰੀ ਚੈਂਪੀਅਨ ਅਰਵਿੰਦ ਭੱਟ ਸਮੇਤ ਦੇਸ਼ ਦੇ 27 ਰਾਜਾਂ ਦੇ ਲਗਭੱਗ 300 ਬੈਡਮਿੰਟਨ ਖਿਡਾਰੀ ਮੰਗਲਵਾਰ ਤੋਂ ਇੱਥੇ ਸ਼ੁਰੂ ਹੋ ਰਹੇ ਆਲ ਇੰਡੀਆ ਪ੍ਰਾਇਜ਼ ਮਨੀ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ ਵਿਚ ਭਾਗ ਲੈਣਗੇ। Date:2009-12-08 Time:00:09:43
ਲੰਬੇ ਇੰਤਜਾਰ ਤੋਂ ਬਾਅਦ ਜੇਨੇਲੀਆ ਦੇ ਪ੍ਰਸ਼ੰਸਕਾਂ ਨੂੰ ਉਹਨਾਂ ਦੀ ਫਿਲਮ ਦੇਖਣ ਨੂੰ ਮਿਲੇਗੀ। ਸ਼ਾਹਿਦ ਕਪੂਰ ਦੇ ਨਾਲ 'ਚਾਂਸ ਪੇ ਡਾਂਸ' ਨਾਮਕ ਫਿਲਮ ਵਿੱਚ ਉਹ ਨਜ਼ਰ ਆਵੇਗੀ ਜੋ ਜਨਵਰੀ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਵਿੱਚ ਜੇਨੇਲੀਆ ਦੀ ਭੂਮਿਕਾ ਗਲੈਮਰਸ ਹੈ ਅਤੇ ਉਹਨਾਂ ਦਾ ਨਵਾਂ ਅੰਦਾਜ ਦਰਸ਼ਕਾਂ ਨੂੰ ਦੇਖਣ ਨੂੰ ਮਿਲੇਗਾ। ਜੇਨੇਲੀਆ ਦਾ ਮੰਨਣਾ ਹੈ ਕਿ ਗਲੈਮਰਸ ਜਾਂ ਸੈਕਸੀ ਦਿਸਣ ਲਈ ਛੋਟੀਆਂ ਡ੍ਰੈਸੇਸ ਪਹਿਨਣ ਦੀ ਲੋੜ ਨਹੀਂ ਹੁੰਦੀ ਹੈ। ਬਿਨਾ ਕੱਪੜੇ ਉਤਾਰੇ ਵੀ ਤੁਸੀਂ ਸੈਕਸੀ ਨਜ਼ਰ ਆ ਸਕਦੇ ਹੋ। ਬਿਕਨੀ ਵਿੱਚ ਆਪਣੇ ਆਪ ਨੂੰ ਜੇਨੇਲੀਆ ਸਹਿਜ ਮਹਿਸੂਸ ਨਹੀਂ ਕਰਦੀ। ਉਹਨਾਂ ਦਾ ਮੰਨਣਾ ਹੈ ਕਿ ਜਿਹਨਾਂ ਕੱਪੜਿਆਂ ਵਿੱਚ ਤੁਸੀਂ ਸਹਿਜ ਮਹਿਸੂਸ ਨਹੀਂ ਕਰਦੇ ਹੋ, ਉਹਨਾਂ ਨੂੰ ਨਹੀਂ ਪਹਿਨਣਾ ਚਾਹੀਦਾ। ਇਸ ਲਈ ਉਹ ਬਿਕਨੀ ਨ Date:2009-12-08 Time:00:09:43
ਐਸ਼ਵਰਿਆ ਰਾਏ ਦੇ ਬਾਰੇ ਹਰ ਤੀਜੇ ਦਿਨ ਇਹ ਖ਼ਬਰ ਆਉਂਦੀ ਹੈ ਕਿ ਉਹ ਮਾਂ ਬਣਨ ਵਾਲੀ ਹੈ। ਇਸ ਤਰ੍ਹਾਂ ਦੀਆਂ ਖ਼ਬਰਾਂ ਨੇ ਐਸ਼ਵਰਿਆ ਨੂੰ ਪਰੇਸ਼ਾਨ ਕਰ ਦਿੱਤਾ ਹੈ। ਐਸ਼ ਦਾ ਕਹਿਣਾ ਹੈ ਕਿ ਮੀਡੀਆ ਵਾਲਿਆਂ ਦੇ ਕਾਰਨ ਵੀ ਉਹਨਾਂ ਨੂੰ ਪਰੇਸ਼ਾਨੀ ਹੁੰਦੀ ਹੈ। ਉਹ ਜਿੱਥੇ ਜਾਂਦੀ ਹੈ, ਇਹੀ ਸਵਾਲ ਪੁੱਛਿਆ ਜਾਂਦਾ ਹੈ ਕਿ ਉਹ ਮਾਂ ਕਦੋਂ ਬਣ ਰਹੀ ਹੈ। ਐਸ਼ ਦੇ ਮੁਤਾਬਿਕ ਜਦੋਂ ਵੀ ਅਜਿਹਾ ਹੋਵੇਗਾ ਪੂਰੀ ਦੁਨੀਆ ਨੂੰ ਪਤਾ ਲੱਗ ਜਾਵੇਗਾ। ਪਿਛਲੇ ਦਿਨੀਂ ਇੱਕ ਚੈਨਲ ਨੇ ਰੈਂਪ 'ਤੇ ਚੱਲਦੀ ਐਸ਼ਵਰਿਆ ਦੇ ਪੇਟ ਨੂੰ ਦਿਖਾ ਕੇ ਇਹ ਗੱਲ ਕਹਿਣੀ ਸ਼ੁਰੂ ਕੀਤੀ ਕਿ ਉਹ ਪ੍ਰੈਗਨੈਂਟ ਹੈ। ਇਸ ਤੋਂ ਬਾਅਦ ਤੁਸੀਂ ਐਸ਼ਵਰਿਆ ਦੀ ਪਰੇਸ਼ਾਨੀ ਦਾ ਅੰਦਾਜਾ ਲਗਾ ਹੀ ਸਕਦੇ ਹੋ, ਜਦੋਂ ਲੋਕਾਂ ਨੇ ਉਹਨਾਂ ਤੋਂ ਇਸ ਬਾਰੇ ਪੁੱਛਣਾ ਸ਼ੁਰੂ ਕਰ ਦਿੱਤਾ। ਇਹਨਾਂ ਸਵਾਲਾਂ ਨੇ ਐਸ਼ ਹੀ ਨਹੀਂ ਬ Date:2009-12-08 Time:00:09:43
ਮੁੰਬਈ - ਮੁੰਬਈ ਹਮਲੇ ਦੀ ਸੁਣਵਾਈ ਕਰ ਰਹੀ ਵਿਸ਼ੇਸ਼ ਅਦਾਲਤ ਦੇ ਜੱਜ ਐਮਐਲ ਟਹਿਲਿਆਣੀ ਨੇ ਅੱਜ ਸਰਕਾਰੀ ਵਕੀਲ ਨੂੰ ਆਦੇਸ਼ ਦਿੱਤਾ ਕਿ ਮਾਮਲੇ ਨੂੰ 9 ਦਸੰਬਰ ਤੱਕ ਪੂਰਾ ਕੀਤਾ ਜਾਵੇ।ਜੱਜ ਨੇ ਸਰਕਾਰੀ ਵਕੀਲ ਨੂੰ ਇਸ ਮਾਮਲੇ ਨੂੰ ਖਤਮ ਕਰਨ ਲਈ 9 ਦਸੰਬਰ ਦੀ ਸਮਾਂ ਮਿਆਦ ਦਿੱਤੀ ਹੈ। Date:2009-12-08 Time:00:09:43
ਅਲੀਗੜ੍ਹ- ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਬਣਨ ਲਈ ਕਿਸੇ ਵਿਸ਼ੇਸ਼ ਧਰਮ ਦੀ ਲੋੜ ਬਿਲਕੁਲ ਨਹੀਂ ਅਤੇ ਇਕ ਯੋਗ ਤੇ ਸਮਰੱਥ ਮੁਸਲਮਾਨ ਵਿਅਕਤੀ ਵੀ ਪ੍ਰਧਾਨ ਮੰਤਰੀ ਬਣ ਸਕਦਾ ਹੈ। Date:2009-12-08 Time:00:09:43
ਸ਼ਿਕਾਗੋ- ਪਾਕਿਸਤਾਨੀ ਮੂਲ ਦੇ ਅਮਰੀਕੀ ਨਾਗਰਿਕ ਅਤੇ ਲਸ਼ਕਰ-ਏ-ਤੈਅਬਾ ਦੇ ਸ਼ੱਕੀ ਅੱਤਵਾਦੀ ਡੇਵਿਡ ਕੋਲਮੈਨ ਹੈਡਲੀ 'ਤੇ ਸੋਮਵਾਰ ਨੂੰ ਇੱਥੋਂ ਦੀ ਇੱਕ ਅਦਾਲਤ ਨੇ ਮੁੰਬਈ ਹਮਲਿਆਂ ਦੀ ਸਾਜਿਸ਼ ਵਿੱਚ ਸ਼ਾਮਿਲ ਹੋਣ ਦਾ ਆਰੋਪ ਤੈਅ ਕੀਤਾ। Date:2009-12-08 Time:00:09:43
page no.1 |
Select news date : 31 - 12 - 2009 30 - 12 - 2009 29 - 12 - 2009 28 - 12 - 2009 27 - 12 - 2009 26 - 12 - 2009 25 - 12 - 2009 24 - 12 - 2009 23 - 12 - 2009 22 - 12 - 2009 21 - 12 - 2009 20 - 12 - 2009 19 - 12 - 2009 18 - 12 - 2009 17 - 12 - 2009 16 - 12 - 2009 15 - 12 - 2009 14 - 12 - 2009 13 - 12 - 2009 12 - 12 - 2009 11 - 12 - 2009 10 - 12 - 2009 9 - 12 - 2009 8 - 12 - 2009 7 - 12 - 2009 6 - 12 - 2009 5 - 12 - 2009 4 - 12 - 2009 3 - 12 - 2009 2 - 12 - 2009 1 - 12 - 2009 |