Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 7 - 12 - 2009

ਰੂਸ 'ਚ ਸੋਮਵਾਰ ਨੂੰ ਰਾਸ਼ਟਰੀ ਸੋਗ

ਮਾਸਕੋ - ਰੂਸ ਦੇ ਰਾਸ਼ਟਰਪਤੀ ਦਮਿੱਤਰੀ ਮੇਦਵਦੇਵ ਨੇ ਨਾਇਟ ਕਲੱਬ ਅਗਨੀਕਾਂਡ ਵਿਚ ਮਾਰੇ ਗਏ ਲੋਕਾਂ ਦੀ ਯਾਦ ਵਿਚ ਸੋਮਵਾਰ ਨੂੰ ਰਾਸ਼ਟਰੀ ਸੋਗ ਦਾ ਐਲਾਣ ਕੀਤਾ ਹੈ।

Date:2009-12-07 Time:00:05:02

ਇਰਾਨ ਨੇ ਲਗਾਈ ਵਿਦੇਸ਼ੀ ਮੀਡੀਆ ਕਵਰੇਜ 'ਤੇ ਰੋਕ

ਤਿਹਰਾਨ - ਇਰਾਨ ਦੀ ਸਰਕਾਰ ਨੇ ਦੇਸ਼ ਵਿਚ ਅਗਲੇ ਹਫਤੇ ਹੋਣ ਵਾਲੀ ਵਿਦਿਆਰਥੀਆਂ ਦੀ ਰੈਲੀ ਨੂੰ ਵੇਖਦੇ ਹੋਏ ਕਿਸੇ ਵਿਵਾਦ ਤੋਂ ਬਚਣ ਲਈ ਵਿਦੇਸ਼ੀ ਮੀਡੀਆ ਵੱਲੋਂ ਇਸ ਦੀ ਰਿਪੋਰਟਿੰਗ ਕਰਨ ਉੱਪਰ ਰੋਕ ਲਗਾ ਦਿੱਤੀ ਹੈ।

Date:2009-12-07 Time:00:05:02

ਪੂਰਬ 'ਚ ਹੋਣਗੇ ਭਵਿੱਖ ਦੇ ਅਮਰੀਕੀ ਹਿੱਤ-ਜੋਂਸ

ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਮਸ ਜੋਂਸ ਨੇ ਕਿਹਾ ਹੈ ਕਿ ਭਵਿੱਖ ਵਿਚ ਅਮਰੀਕੀ ਹਿੱਤ ਅਫਗਾਨਿਸਤਾਨ ਦੇ ਪੂਰਬ ਵਿਚ ਸਥਿੱਤ ਹੋਣਗੇ ਜਿੱਥੇ ਉਹ ਦੋ ਪਰਮਾਣੂ ਹਥਿਆਰਾਂ ਨਾਲ ਲੈਸ ਗੁਆਂਢੀ ਦੇਸ਼ਾਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਘਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

Date:2009-12-07 Time:00:05:02

ਤਮਿਲਨਾਡੂ 'ਚ ਡਿਜ਼ੀਟਲ ਹੋਵੇਗਾ ਕੇਬਲ ਟੀਵੀ

ਚੇੱਨਈ - ਤਮਿਲਨਾਡੂ ਸਰਕਾਰ ਨੇ ਰਾਜ ਵਿਚ ਟੀਵੀ ਕੇਬਲ ਨੈਟਵਰਕ ਨੂੰ ਡਿਜ਼ੀਟਲ ਬਨਾਉਣ ਦੇ ਟ੍ਰਾਈ ਦੇ ਸੁਝਾਅ ਦਾ ਸਵਾਗਤ ਕੀਤਾ ਹੈ।ਟ੍ਰਾਈ ਨੇ ਆਪਣੇ ਸੁਝਾਅ ਵਿਚ ਕਿਹਾ ਹੈ ਕਿ ਬਿਹਤਰ ਪ੍ਰਸਾਰਣ ਲਈ ਨੈਟਵਰਕ ਨੂੰ ਡਿਜ਼ੀਟਲ ਬਨਾਉਣ ਦੇ ਨਾਲ ਹੀ ਉਸ ਵਿਚ ਬ੍ਰਾਡਬੈਂਡ ਜਿਹੀਆਂ ਵੈਲਿਊ ਐਡਿਡ ਸੇਵਾਵਾਂ ਨੂੰ ਸ਼ਾਮਲ ਕੀਤਾ ਜਾਵੇ।

Date:2009-12-07 Time:00:05:02

ਅਮਰੀਕੀ ਅੰਕੜਿਆਂ ਨੇ ਜਗਾਈ ਮੰਦੀ ਤੋਂ ਉੱਭਰਨ ਦੀ ਆਸ

ਵਾਸ਼ਿੰਗਟਨ - ਅਮਰੀਕਾ ਦੇ ਉਮੀਦ ਨਾਲੋਂ ਬਿਹਤਰ ਰੁਜ਼ਗਾਰ ਅੰਕੜਿਆਂ ਨੇ ਦੇਸ਼ ਦੀ ਅਰਥ ਵਿਵਸਥਾ ਦੇ ਮੰਦੀ ਤੋਂ ਉੱਭਰਨ ਦੀ ਆਸ ਜਗਾਈ ਹੈ।

Date:2009-12-07 Time:00:05:02

ਰਿਲਾਇੰਸ ਨੇ ਕੀਤੇ 38 ਤੇਲ ਅਤੇ ਗੈਸ ਖੇਤਰਾਂ ਲਈ ਕਰਾਰ

ਨਵੀਂ ਦਿੱਲੀ - ਦੇਸ਼ ਵਿਚ ਤੇਲ ਅਤੇ ਗੈਸ ਖੋਜ ਲਈ ਸ਼ੁਰੂ ਕੀਤੀ ਗਈ ਨਵੀਂ ਤੇਲ ਖੋਜ ਲਾਇਸੈਂਸ ਨੀਤੀ ਅਧੀਨ ਹੁਣ ਤੱਕ ਹੋਈ ਸੱਤ ਦੌਰ ਦੀ ਪੇਸ਼ਕਸ਼ ਵਿਚ ਨਿੱਜੀ ਕੰਪਨੀਆਂ ਨਾਲ 85 ਫੀਸਦੀ ਉਤਪਾਦਨ ਭਾਈਵਾਲੀ ਕਰਾਰ ਉੱਪਰ ਹਸਤਾਖਰ ਕੀਤੇ ਗਏ ਹਨ ਜਿੰਨ੍ਹਾਂ ਵਿਚੋਂ ਸੱਭ ਤੋਂ ਵੱਧ 38 ਕਰਾਰ ਰਿਲਾਇੰਸ ਇੰਡਸਟ੍ਰੀਜ਼ ਲਿਮਟਡ ਨਾਲ ਹੋਏ ਹਨ।

Date:2009-12-07 Time:00:05:02

ਸੋਨੇ 'ਚ ਉਛਾਲ ਮਗਰੋਂ ਤੇਜ਼ ਗਿਰਾਵਟ

ਨਵੀਂ ਦਿੱਲੀ - ਕੌਮਾਂਤਰੀ ਬਜ਼ਾਰ ਵਿਚ ਕਮਜ਼ੋਰ ਰੁੱਖ ਵਿਚਕਾਰ ਸਟਾਕਿਸਟਾਂ ਦੀ ਬਿਕਵਾਲੀ ਅਤੇ ਮੌਜੂਦਾ ਉੱਚੀਆਂ ਦਰਾਂ ਉੱਪਰ ਗਹਿਣਾ ਨਿਰਮਾਤਾਵਾਂ ਵੱਲੋਂ ਖਰੀਦਦਾਰੀ ਤੋਂ ਹੱਥ ਖਿੱਚ ਲਏ ਜਾਣ ਕਾਰਣ ਦਿੱਲੀ ਸਰਾਫਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ ਇਸ ਸਾਲ ਦੀ ਸੱਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ ਅਤੇ ਇਹ 18000 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਤੋਂ ਵੀ ਹੇਠਾਂ ਆ ਪੁੱਜਾ।

Date:2009-12-07 Time:00:05:02

ਪੈਰਾਮਾਉਂਟ ਦੇ ਤਿੰਨ ਜਹਾਜਾਂ ਦੀ ਰਜਿਸਟ੍ਰੇਸ਼ਨ ਰੱਦ

ਨਵੀਂ ਦਿੱਲੀ - ਪੈਰਾਮਾਉਂਟ ਏਅਰਵੇਜ਼ ਦੇ ਪੰਜ ਵਿਚੋਂ ਤਿੰਨ ਜਹਾਜਾਂ ਦੀ ਰਜਿਸਟ੍ਰੇਸ਼ਨ ਨਾਗਰਿਕ ਉਡਾਨ ਮਹਾਨਿਦੇਸ਼ਾਲੇ (ਡੀਜੀਸੀਏ) ਨੇ ਖਤਮ ਕਰ ਦਿੱਤੀ ਹੈ।ਲੀਜ਼ ਭੁਗਤਾਣ ਵਿਵਾਦ ਦੇ ਚੱਲਦਿਆਂ ਡੀਜੀਸੀਏ ਨੇ ਉਕਤ ਕਾਰਵਾਈ ਕੀਤੀ ਹੈ।

Date:2009-12-07 Time:00:05:02

ਸੁਰੱਖਿਆ ਜਾਂਚ 'ਚ ਜੁਟੀ ਸੀਆਈਐਸਐਫ

ਨਵੀਂ ਦਿੱਲੀ - ਭਾਰਤ ਦੇ ਪੱਛਮੀ ਅਤੇ ਉੱਤਰੀ ਤੱਟਾਂ ਲਾਗੇ ਪਰਮਾਣੂ ਅਦਾਰਿਆਂ ਸਮੇਤ ਹੋਰਨਾਂ ਮਹਤੱਵ ਪੂਰਨ ਅਦਾਰਿਆਂ ਵਿਖੇ ਅੱਤਵਾਦੀ ਹਮਲਿਆਂ ਦੇ ਖਦਸ਼ੇ ਦੇ ਚੱਲਦਿਆਂ ਸੀਆਈਐਸਐਫ ਨੇ ਆਪਣੀ ਸੁਰੱਖਿਆ ਜਾਂਚ ਸ਼ੁਰੂ ਕਰ ਦਿੱਤੀ ਹੈ।

Date:2009-12-07 Time:00:05:02

ਇੱਕ ਹਫਤੇ ਅੰਦਰ ਖਤਮ ਹੋਵੇਗਾ ਕਸਾਬ ਦਾ ਮਾਮਲਾ!

ਮੁੰਬਈ - 26/11 ਦੇ ਮੁੰਬਈ ਹਮਲੇ ਦੇ ਦੋਸ਼ੀ ਅਜਮਲ ਕਸਾਬ ਦਾ ਮੁਕੱਦਮਾ ਅਗਲੇ ਇੱਕ ਹਫਤੇ ਅੰਦਰ ਖਤਮ ਹੋਣ ਦੀ ਸੰਭਾਵਨਾ ਹੈ।ਸਰਕਾਰੀ ਵਕੀਲ ਉੱਜਵਲ ਨਿਕਮ ਨੇ ਕਿਹਾ ਕਿ ਮਾਮਲੇ ਵਿਚ 331 ਗਵਾਹਾਂ ਦੇ ਬਿਆਨ ਜਲਦੀ ਹੀ ਅਦਾਲਤ ਵਿਚ ਦਰਜ ਕਰਾਏ ਜਾਣਗੇ ਜਦੋਂ ਕਿ 296 ਲੋਕਾਂ ਦੇ ਬਿਆਨ ਪਹਿਲਾਂ ਹੀ ਦਰਜ ਕਰਾਏ ਜਾ ਚੁੱਕੇ ਹਨ।

Date:2009-12-07 Time:00:05:02

ਭਾਰਤ ਦੀ ਕੋਪਨਹੇਗਨ ਮੁਹਿੰਮ ਨੂੰ ਧੱਕਾ

ਨਵੀਂ ਦਿੱਲੀ - ਜਲਵਾਯੂ ਬਦਲਾਅ ਸੰਬੰਧੀ ਹੋ ਰਹੇ ਕੋਪਨਹੇਗਨ ਸੰਮੇਲਨ ਵਿਖੇ ਭਾਰਤੀ ਤਿਆਰੀਆਂ ਨੂੰ ਉਸ ਵੇਲ੍ਹੇ ਧੱਕਾ ਪੁੱਜਾ ਜਦੋਂ ਇਸ ਦੇ ਇੱਕ ਸੀਨੀਅਰ ਵਾਰਤਾਕਾਰ ਚੰਦਰ ਸ਼ੇਖਰ ਦਾਸਗੁਪਤਾ ਹੋਰਨਾਂ ਵਾਰਤਾਕਾਰਾਂ ਨਾਲ ਕੋਪਨਹੇਗਨ ਲਈ ਰਵਾਨਾ ਨਹੀਂ ਹੋਏ।

Date:2009-12-07 Time:00:05:02

ਮਾਸਕੋ ਪੁੱਜੇ ਮਨਮੋਹਨ

ਮਾਸਕੋ - ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅੱਜ ਤਿੰਨ ਦਿਨਾ ਰੂਸ ਦੌਰੇ ਅਧੀਨ ਮਾਸਕੋ ਪੁੱਜ ਚੁੱਕੇ ਹਨ।ਆਪਣੇ ਇਸ ਦੌਰੇ ਦੌਰਾਨ ਮਨਮੋਹਨ ਵੱਲੋਂ ਸਿਵਲ ਪਰਮਾਣੂ ਸਹਿਯੋਗ ਸੰਬੰਧੀ ਬੁਨਿਆਦੀ ਕਰਾਰ ਉੱਪਰ ਹਸਤਾਖਰ ਕਰਨ ਅਤੇ ਰੱਖਿਆ ਖੇਤਰ ਨਾਲ ਜੁੜੇ ਤਿੰਨ ਸਮਝੌਤੇ ਕਰਨ ਦੀ ਆਸ ਹੈ।

Date:2009-12-07 Time:00:05:02

ਉਈਗੁਰ ਲੋਕਾਂ ਨੇ ਮੰਗੀ ਕੰਬੋਡਿਆ ਤੋਂ ਸ਼ਰਨ

ਪੇਈਚਿੰਗ - ਚੀਨ ਵਿਚ ਬੀਤੀ ਜੁਲਾਈ ਵਿਚ ਹੋਈ ਨਸਲੀ ਹਿੰਸਾ ਮਗਰੋਂ ਦੇਸ਼ ਤੋਂ ਪਲਾਇਨ ਕਰਨ ਵਾਲੇ ਉਈਗੁਰ ਸਮਾਜ ਦੇ ਲੋਕਾਂ ਨੇ ਕੰਬੋਡਿਆ ਵਿਚ ਸ਼ਰਨ ਲਈ ਸੰਯੁਕਤ ਰਾਸ਼ਟਰ ਅੱਗੇ ਅਪੀਲ ਕੀਤੀ ਹੈ।

Date:2009-12-07 Time:00:05:02

ਬਿਹਾਰ 'ਚ ਮਾਲਗੱਡੀ ਪਟੜੀ ਤੋਂ ਉੱਤਰੀ

ਸਾਸਾਰਾਮ - ਬਿਹਾਰ ਦੇ ਸਾਸਾਰਾਮ ਦੇ ਕੋਲ ਮਾਲਗੱਡੀ ਦੇ 20 ਡੱਬੇ ਪਲਟ ਗਏ। ਇਹ ਹਾਦਸਾ ਸੋਮਵਾਰ ਤੜਕੇ ਕਰੀਬ ਤਿੰਨ ਵਜੇ ਸਾਸਾਰਾਮ ਤੋਂ 10 ਕਿਲੋਮੀਟਰ ਦੂਰ ਸ਼ਿਵਸਾਗਰ ਦੇ ਕੋਲ ਹੋਇਆ। ਮਾਲਗੱਡੀ ਝਾਰਖੰਡ ਦੇ ਰਾਏ ਤੋਂ ਕੋਲਾ ਲੱਦ ਕੇ ਮੁਗਲਸਰਾਏ ਵੱਲ ਆ ਰਹੀ ਸੀ।

Date:2009-12-07 Time:00:05:01

ਸ਼੍ਰੀਲੰਕਾ ਜਾਵੇਗਾ ਕੇਂਦਰੀ ਪ੍ਰਤੀਨਿੱਧੀ ਮੰਡਲ, ਕਰੁਣਾ ਖੁਸ਼

ਚੇੱਨਈ - ਤਮਿਲਨਾਡੂ ਦੇ ਮੁੱਖ ਮੰਤਰੀ ਐਮ. ਕਰੁਣਾਨਿੱਧੀ ਨੇ ਸੰਸਦ ਵਿਚ ਵਿਦੇਸ਼ ਮੰਤਰੀ ਐਸਐਮ ਕ੍ਰਿਸ਼ਨਾ ਦੇ ਲੰਕਾ ਵਿਚ ਤਮਿਲਾਂ ਦੀ ਸਥਿੱਤੀ ਉੱਪਰ ਦਿੱਤੇ ਗਏ ਬਿਆਨ ਦਾ ਅੱਜ ਸਵਾਗਤ ਕੀਤਾ ਜਿਸ ਵਿਚ ਉਹਨਾਂ ਕਿਹਾ ਸੀ ਕਿ ਸ਼੍ਰੀਲੰਕਾਈ ਤਮਿਲਾਂ ਦੀ ਸਥਿੱਤੀ ਦਾ ਜਾਇਜਾ ਲੈਣ ਲਈ ਕੇਂਦਰ ਇੱਕ ਪ੍ਰਤੀਨਿੱਧੀ ਮੰਡਲ ਸ਼੍ਰੀਲੰਕਾ ਜਾਵੇਗਾ।

Date:2009-12-07 Time:00:05:01

ਲੁਧਿਆਣਾ ਦੇ ਵਧੇਰੇ ਖੇਤਰਾਂ 'ਚ ਕਰਫਿਊ ਜ਼ਾਰੀ

ਲੁਧਿਆਣਾ - ਪੰਜਾਬ ਦੇ ਉਦਯੋਗਿਕ ਸ਼ਹਿਰ ਲੁਧਿਆਣਾ ਵਿਚ ਵੀਰਵਾਰ ਤੋਂ ਜ਼ਾਰੀ ਤਣਾਅ ਦੇ ਮੱਦੇਨਜ਼ਰ ਐਤਵਾਰ ਨੂੰ ਵਧੇਰੇ ਖੇਤਰਾਂ ਵਿਚ ਕਰਫਿਊ ਜ਼ਾਰੀ ਰਿਹਾ।ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਹਿੰਸਕ ਝੜਪਾਂ ਹੋਈਆਂ ਸਨ।

Date:2009-12-07 Time:00:05:01

ਵਿਸ਼ਵ ਮਾਸਟਰਸ ਸੁਪਰ ਸੀਰੀਜ਼, ਸਾਇਨਾ ਬਾਹਰ

ਜੋਹੋਰ ਬਾਰੂ - ਭਾਰਤ ਦੀ ਸਾਇਨਾ ਨੇਹਵਾਲ ਵਿਸ਼ਵ ਮਾਸਟਰਸ ਸੁਪਰ ਸੀਰੀਜ਼ ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਇਨਲ ਮੁਕਾਬਲੇ ਵਿਚ ਜਰਮਨੀ ਦੀ ਜੂਲੀਅਨ ਸ਼ੇਂਕ ਤੋਂ ਹਾਰ ਕੇ ਇਸ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ।

Date:2009-12-07 Time:00:05:01

ਸਪੇਨ ਬਣਿਆ ਡੇਵਿਸ ਕੱਪ ਚੈਂਪੀਅਨ

ਬਾਰਸੀਲੋਨਾ - ਫੇਲਿਸੀਆਨੋ ਲੋਪੇਜ਼ ਅਤੇ ਫਰਨਾਂਡੋ ਵਰਦਾਸਕੋ ਦੀ ਡਬਲਸ ਮੁਕਾਬਲੇ ਵਿਚ ਜਿੱਤ ਦੇ ਨਾਲ ਹੀ ਸਪੇਨ ਲਗਾਤਾਰ ਦੂਜੀ ਦਫਾ ਡੇਵਿਸ ਕੱਪ ਚੈਂਪੀਅਨ ਬਣ ਗਿਆ ਅਤੇ ਕੁੱਲ ਚਾਰ ਉਹ ਇਸ ਖਿਤਾਬ ਨੂੰ ਆਪਣੇ ਨਾਂ ਕਰ ਚੁੱਕਾ ਹੈ।

Date:2009-12-07 Time:00:05:01

ਬਾਲੀਵੁੱਡ 'ਚ ਸਭ ਤੋਂ ਹਾਟ ਰਣਬੀਰ

ਇਨ੍ਹੀਂ ਦਿਨੀਂ ਆਪਣੀ ਕਾਮੇਡੀ ਨਾਲ ਸਭ ਦੇ ਦਿਲਾਂ 'ਤੇ ਰਾਜ ਕਰ ਰਹੇ ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਨੂੰ ਪੀਪੁਲ ਮੈਗਜ਼ੀਨ ਨੇ ਸਭ ਤੋਂ ਸੈਕਸੀ ਪੁਰਸ਼ ਘੋਸ਼ਿਤ ਕੀਤਾ ਹੈ। ਇਸ ਮਾਮਲੇ ਵਿੱਚ ਰਣਬੀਰ ਨੇ ਸ਼ਾਹਰੁਖ ਖਾਨ ਅਤੇ ਜਾਨ ਅਬ੍ਰਾਹਿਮ ਨੂੰ ਵੀ ਪਛਾੜ ਦਿੱਤਾ ਹੈ। ਹਾਲਾਂਕਿ 27 ਸਾਲਾ ਰਣਬੀਰ ਆਪਣੇ ਆਪ ਨੂੰ ਸੈਕਸੀ ਇਮੇਜ਼ ਵਾਲਾ ਨਹੀਂ ਮੰਨਦੇ। ਉਹਨਾਂ ਦਾ ਮੰਨਣਾ ਹੈ ਕਿ ਚਿਹਰੇ ਅਤੇ ਬਾਡੀ ਦੇ ਮਾਮਲੇ ਵਿੱਚ ਉਹਨਾਂ ਵਿੱਚ ਕਈ ਚੀਜ਼ਾਂ ਗੜਬੜ ਹਨ। ਇਸ ਲਈ ਇਹ ਟਾਈਟਲ ਪਾਉਣਾ ਉਹਨਾਂ ਲਈ ਸੱਚਮੁੱਚ ਹੈਰਾਨੀਜਨਕ ਹੈ। ਰਣਬੀਰ ਨੇ ਕਿਹਾ ਕਿ ਉਹ ਨਹੀਂ ਜਾਣਦੇ ਕਿ ਸੈਕਸੀ ਕਿਸ ਨੂੰ ਕਿਹਾ ਜਾਂਦਾ ਹੈ। ਵੈਸੇ ਰਣਬੀਰ ਜਲਦ ਹੀ ਇਸ ਮੈਗਜ਼ੀਨ ਦੇ ਕਵਰ 'ਤੇ ਦਿਖਾਈ ਦੇਣਗਏ। ਇਹ ਸੀਨ ਇੱਕ ਬੀਚ ਦਾ ਹੋਵੇਗਾ, ਜਿਸ ਵਿੱਚ ਰਣਬੀਰ ਬਿਨਾ ਸ਼ਰਟ ਤੋਂ ਦਿਖਾਈ ਦੇਣ

Date:2009-12-07 Time:00:05:01

ਨਵੇਂ ਆਸ਼ਿਆਨੇ ਦੀ ਤਲਾਸ਼ 'ਚ ਕੈਟ

ਬਾਲੀਵੁੱਡ ਦੀ ਸੈਕਸੀ ਅਤੇ ਹਾਟ ਅਭਿਨੇਤਰੀ ਕੈਟਰੀਨਾ ਕੈਫ ਹੁਣ ਸਲਮਾਨ ਖਾਨ ਤੋਂ ਦੂਰ ਰਹਿਣਾ ਚਾਹੁੰਦੀ ਹੈ। ਇਸ ਲਈ ਤਾਂ ਉਹ ਇਨ੍ਹੀਂ ਦਿਨੀਂ ਇੱਕ ਨਵੇਂ ਘਰ ਦੀ ਤਲਾਸ਼ ਕਰ ਰਹੀ ਹੈ। ਕੈਟਰੀਨਾ ਬਾਂਦਰਾ ਵਿੱਚ ਇੱਕ ਅਜਿਹੇ ਘਰ ਦੀ ਖੋਜ 'ਚ ਹੈ, ਜੋ ਸਲਮਾਨ ਦੇ ਘਰ ਗੈਲੇਕਸੀ ਅਪਾਰਟਮੈਂਟ ਤੋਂ ਦੂਰ ਹੋਵੇ ਅਤੇ ਰਣਬੀਰ ਦੇ ਘਰ ਕ੍ਰਿਸ਼ਣਾ ਰਾਜ ਦੇ ਕੋਲ ਹੋਵੇ। ਕੈਟ ਦਾ ਇਹ ਤਲਾਸ਼ ਅਭਿਆਨ ਪਿਛਲੇ ਕਈ ਮਹੀਨਿਆਂ ਤੋਂ ਜਾਰੀ ਹੈ। ਪਰ ਅੱਜ ਕੱਲ੍ਹ ਇਸ ਵਿੱਚ ਕੁਝ ਜਿਆਦਾ ਹੀ ਤੇਜੀ ਆ ਗਈ ਹੈ। ਕੈਟਰੀਨਾ ਨੂੰ ਚਾਰ ਬੈਡਰੂਮ ਵਾਲਾ ਇੱਕ ਅਜਿਹਾ ਘਰ ਚਾਹੀਦਾ ਹੈ, ਜਿਸਦੀ ਖਿੜਕੀ ਚੋਂ ਸਮੁੰਦਰ ਦਿਖਾਈ ਦਿੰਦਾ ਹੋਵੇ। ਉਹਨਾਂ ਨੇ ਇਸ ਲਈ 10 ਕਰੋੜ ਦਾ ਬਜਟ ਵੀ ਰੱਖਿਆ ਹੈ। ਕੈਟ ਇਨ੍ਹੀਂ ਦਿਨੀਂ ਜਿਸ ਘਰ ਵਿੱਚ ਰਹਿ ਰਹੀ ਹੈ, ਉਹ ਉਹਨਾਂ ਨੂੰ ਸਲਮਾਨ ਨੇ ਤੋਹਫ਼ੇ ਵ

Date:2009-12-07 Time:00:05:01

ਸੋਨੀਆ ਦੀ ਯੋਜਨਾ 'ਚ ਦੇਰੀ ਤੋਂ ਨੌਜਵਾਨ ਨਿਰਾਸ਼

ਰਾਏਬਰੇਲੀ - ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਸੰਸਦੀ ਖੇਤਰ ਰਾਏਬਰੇਲੀ ਵਿਖੇ ਸਥਾਪਤ ਹੋਣ ਵਾਲੇ ਰੇਲ ਕੋਚ ਕਾਰਖਾਨੇ ਦੀ ਉਸਾਰੀ ਵਿਚ ਨੌਕਰਸ਼ਾਹੀ ਦੀ ਅੜੰਗੇਬਾਜ਼ੀ ਕਾਰਣ ਹੋ ਰਹੀ ਦੇਰੀ ਨਾਲ ਨੌਜਵਾਨ ਨਿਰਾਸ਼ ਹਨ ਅਤੇ ਦੇਰੀ ਕਾਰਣ ਇਸ ਦੀ ਲਾਗਤ ਵੀ ਵੱਧਦੀ ਜਾ ਰਹੀ ਹੈ।

Date:2009-12-07 Time:00:05:01

ਕਾਂਗਰਸ-ਤ੍ਰਿਣਮੂਲ ਦੀ ਮਮਤਾ ਹੋਵੇਗੀ ਮੁੱਖ ਮੰਤਰੀ

ਕੋਲਕਾਤਾ - ਕਾਂਗਰਸ ਦੇ ਸੀਨੀਅਰ ਆਗੂ ਤੇ ਕੇਂਦਰੀ ਵਿੱਤ ਮੰਤਰੀ ਸ੍ਰੀ ਪ੍ਰਣਬ ਮੁਖਰਜੀ ਨੇ ਕਿਹਾ ਹੈ ਕਿ 2011 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਜੇ ਕਾਂਗਰਸ-ਤ੍ਰਿਣਾਮੂਲ ਕਾਂਗਰਸ ਦਾ ਗਠਜੋੜ ਸੱਤਾ ਵਿਚ ਆਉਂਦਾ ਹੈ ਤਾਂ ਮਮਤਾ ਬੈਨਰਜੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਹੋਣਗੇ।

Date:2009-12-07 Time:00:05:00

ਲੁਧਿਆਣਾ ਹਿੰਸਾ ਦੇ ਵਿਰੋਧ 'ਚ ਅੱਜ ਪੰਜਾਬ ਬੰਦ

ਲੁਧਿਆਣਾ- ਸ਼ਨੀਵਾਰ ਨੂੰ ਲੁਧਿਆਣਾ ਵਿੱਚ ਹੋਈ ਹਿੰਸਾ ਦੇ ਵਿਰੋਧ ਵਿੱਚ ਦਮਦਮੀ ਟਕਸਾਲ ਅਤੇ ਸੰਤ ਸਮਾਜ ਵਰਗੇ ਸਿੱਖ ਸੰਗਠਨਾਂ ਨੇ ਅੱਜ ਸੋਮਵਾਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਹੈ। ਬੰਦ ਨੂੰ ਦੇਖਦੇ ਹੋਏ ਪੁਲਿਸ ਨੇ ਰਾਜ ਦੇ ਸਾਰੇ ਜਿਲ੍ਹਿਆਂ ਨੂੰ ਹਾਈ ਅਲੱਰਟ ਕੀਤਾ ਹੈ।

Date:2009-12-07 Time:00:05:00

ਅਮਰੀਕਾ ਕੋਲ ਹੈਡਲੀ-ਰਾਣਾ ਸਬੰਧ ਦੇ ਸਬੂਤ

ਨਵੀਂ ਦਿੱਲੀ- ਅਮਰੀਕਾ ਨੇ ਸੰਕੇਤ ਦਿੱਤਾ ਹੈ ਕਿ ਉਸਦੇ ਕੋਲ ਇਸ ਗੱਲ ਦੇ ਸਬੂਤ ਹਨ ਕਿ ਸ਼ੱਕੀ ਅੱਤਵਾਦੀ ਡੇਵਿਡ ਕੋਲਮੈਨ ਹੈਡਲੀ ਅਤੇ ਉਸਦੇ ਪਾਕਿਸਤਾਨੀ ਸਹਿਯੋਗੀ ਤਹਵੁੱਰ ਰਾਣਾ ਦਾ ਮੁੰਬਈ ਹਮਲਿਆਂ ਨਾਲ ਸਬੰਧ ਹੈ।

Date:2009-12-07 Time:00:05:00

ਬੰਗਲਾਦੇਸ਼ 'ਚ ਸੜਕ ਹਾਦਸਾ-27 ਮੌਤਾਂ

ਢਾਕਾ- ਬੰਗਲਾਦੇਸ਼ 'ਚ ਦੋ ਬੱਸਾਂ ਦੀ ਭਿਆਨਕ ਟੱਕਰ 'ਚ 'ਚ 27 ਲੋਕ ਮਾਰੇ ਗਏ ਅਤੇ 40 ਦੇ ਕਰੀਬ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਦੱਖਣੀ ਬੰਗਲਾਦੇਸ਼ ਦੇ ਫਰੀਦਪੁਰ ਇਲਾਕੇ 'ਚ ਦੋ ਬੱਸਾਂ ਦੀ ਆਹਮੋ ਸਾਹਮਣੀ ਟੱਕਰ ਹੋ ਗਈ।

Date:2009-12-07 Time:00:05:00


1   2  

page no.1

Select news date :

31 - 12 - 2009
30 - 12 - 2009
29 - 12 - 2009
28 - 12 - 2009
27 - 12 - 2009
26 - 12 - 2009
25 - 12 - 2009
24 - 12 - 2009
23 - 12 - 2009
22 - 12 - 2009
21 - 12 - 2009
20 - 12 - 2009
19 - 12 - 2009
18 - 12 - 2009
17 - 12 - 2009
16 - 12 - 2009
15 - 12 - 2009
14 - 12 - 2009
13 - 12 - 2009
12 - 12 - 2009
11 - 12 - 2009
10 - 12 - 2009
9 - 12 - 2009
8 - 12 - 2009
7 - 12 - 2009
6 - 12 - 2009
5 - 12 - 2009
4 - 12 - 2009
3 - 12 - 2009
2 - 12 - 2009
1 - 12 - 2009