Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 6 - 12 - 2009
ਲਖਨਊ : ਇਲਾਹਾਬਾਦ ਹਾਈਕੋਰਟ ਦੇ ਦਾਦਰੀ ਬਿਜਲੀ ਪ੍ਰੋਜੈਕਟ ਸਬੰਧੀ ਕੱਲ੍ਹ ਆਏ ਫੈਸਲੇ ਦੇ ਬਾਅਦ ਅਨਿਲ ਅੰਬਾਨੀ ਦੀ ਅਗਵਾਈ ਵਾਲੇ ਰਿਲਾਇੰਸ ਪਾਵਰ ਲਿਮੀਟੇਡ ਨੇ ਕਿਹਾ ਕਿ ਕੰਪਨੀ ਬਿਜਲੀ ਪ੍ਰੋਜੈਕਟ ਨੂੰ ਪੂਰਾ ਕਰਨ ਦੇ ਲਈ ਵਚਨਬੱਧ ਹੈ ਅਤੇ ਉੱਤਰ ਪ੍ਰਦੇਸ਼ ਸਰਕਾਰ ਨੂੰ ਅਧਿਗ੍ਰਹਿਣ ਦੇ ਮਾਮਲੇ ਵਿੱਚ ਜਲਦ ਪਹਿਲ ਕਰਨੀ ਚਾਹੀਦੀ ਹੈ। Date:2009-12-06 Time:00:00:42
ਪਟਨਾ : ਬਿਹਾਰ ਸਰਕਾਰ ਨੇ ਸੂਬੇ ਵਿੱਚ ਕਰਜ਼ਾ ਮੁਹੱਈਆ ਨਹੀਂ ਕਰਵਾਉਣ ਵਾਲੀਆਂ ਨਿੱਜੀ ਬੈਂਕਾਂ ਦੀਆਂ ਬਰਾਂਚਾਂ ਨੂੰ ਬੰਦ ਕਰਨ ਦੀ ਚਿਤਾਵਨੀ ਦਿੱਤੀ ਹੈ, ਉੱਥੇ ਬੈਂਕਾਂ ਨੇ ਐਜੂਕੇਸ਼ਨ ਲੋਨ ਦੇ ਵਿਆਜ ਉੱਤੇ ਵਿੱਦਿਆਰਥੀਆਂ ਨੂੰ ਇੱਕ ਪ੍ਰਤੀਸ਼ਤ ਦੀ ਵਿਸ਼ੇਸ਼ ਛੋਟ ਦੇਣ ਦੀ ਘੋਸ਼ਣਾ ਕੀਤੀ ਹੈ। Date:2009-12-06 Time:00:00:42
ਜਮਸ਼ੇਦਪੁਰ : ਯੂਰੋਪ ਦੀ ਦੂਜੀ ਸਭ ਤੋਂ ਵੱਡੀ ਇਸਪਾਤ ਉਤਪਾਦਕ ਕੰਪਨੀ ਟਾਟਾ ਸਟੀਲ ਦੀ ਮਾਲਕੀ ਵਾਲੀ ਕੋਰਸ ਅਗਲੇ ਮਹੀਨੇ ਆਪਣੇ 1700 ਮੁਲਾਜਮਾਂ ਦੀ ਛੁੱਟੀ ਕਰ ਦੇਵੇਗੀ। Date:2009-12-06 Time:00:00:42
ਸੈਨ ਫ੍ਰਾਂਸਿਸਕੋ - ਯਾਹੂ ਅਤੇ ਮਾਈਕ੍ਰੋਸੌਫਟ ਨੇ ਘੋਸ਼ਣਾ ਕੀਤੀ ਕਿ ਉਹਨਾਂ ਨੇ ਇੰਟਰਨੈਟ ਸਰਚ ਅਤੇ ਵਿਗਿਆਪਨ ਸਬੰਧੀ ਸਾਂਝੇਦਾਰੀ ਦੇ ਬਿਓਰੇ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਕੰਪਨੀਆਂ ਨੂੰ ਉਮੀਦ ਹੈ ਕਿ ਨਿਗਮਾਂ ਦੀ ਮੰਜੂਰੀ ਤੋਂ ਬਾਅਦ ਅਗਲੇ ਸਾਲ ਸਮਝੌਤਾ ਲਾਗੂ ਹੋ ਜਾਵੇਗਾ। Date:2009-12-06 Time:00:00:42
ਨਵੀਂ ਦਿੱਲੀ- ਦਿੱਲੀ ਉੱਚ ਅਦਾਲਤ ਨੇ 2-ਜੀ ਸਪੈਕਟ੍ਰਮ ਵੰਡ 'ਤੇ ਇੱਕ ਯਾਚਿਕਾ ਖਾਰਜ ਕਰ ਦਿੱਤੀ। ਇਸ ਯਾਚਿਕਾ ਵਿੱਚ ਸਰਕਾਰ ਪਹਿਲਾਂ ਆਉ ਪਹਿਲਾਂ ਪਾਉ ਨੀਤੀ ਦੇ ਅਧਾਰ 'ਤੇ ਨਵੇਂ ਦੂਰਸੰਚਾਰ ਲਾਇਸੈਂਸ 2-ਜੀ ਸਪੈਕਟ੍ਰਮ ਦੇ ਨਾਲ ਦੇਣ ਨੂੰ ਚੁਣੌਤੀ ਦਿੱਤੀ ਗਈ ਸੀ। Date:2009-12-06 Time:00:00:41
ਮੁੰਬਈ : ਅਨਿਲ ਧੀਰੂਭਾਈ ਅੰਬਾਨੀ ਗਰੁੱਪ ਦੀ ਕੰਪਨੀ ਰਿਲਾਇੰਸ ਮੀਡੀਆ ਵਰੱਲਡ ਬੀਐੱਸਈ ਅਤੇ ਐੱਨਐੱਸਈ ਵਿੱਚ ਸੂਚੀਬੱਧ ਹੋ ਗਈ ਹੈ।ਬੀਐੱਸਈ ਵਿੱਚ ਕੰਪਨੀ ਦਾ ਸ਼ੇਅਰ 53.59 ਪ੍ਰਤੀਸ਼ਤ ਦੀ ਮਜਬੂਤੀ ਦੇ ਨਾਲ 137.85 ਰੁਪਏ ਉੱਤੇ ਬੰਦ ਹੋਇਆ ਜਦਕਿ ਨੈਸ਼ਨਲ ਐਕਸਚੇਂਜ ਵਿੱਚ ਇਹ 137.70 ਉੱਤੇ ਬੰਦ ਹੋਇਆ। Date:2009-12-06 Time:00:00:41
ਮੁੰਬਈ : ਬਿਰਲਾ ਸਨਲਾਈਫ਼ ਮਿਊਚਅਲ ਫੰਡ ਨੇ ਕਿਹਾ ਕਿ ਉਹ ਬੰਬਈ ਸਟਾਕ ਐਕਸਚੇਂਜ ਤੇ ਨੈਸ਼ਨਲ ਸਟਾਕ ਐਕਸਚੇਂਜ ਵਿੱਚ ਆਨਲਾਈਨ ਟ੍ਰੇਡਿੰਗ ਵਿੱਚ ਸ਼ਾਮਿਲ ਹੋ ਗਈ ਹੈ।ਕੰਪਨੀ ਦੁਆਰਾ ਜਾਰੀ ਇੱਕ ਪ੍ਰੈੱਸ ਨੋਟ ਦੇ ਮੁਤਾਬਿਕ ਇਸ ਸਹੂਲਤ ਨਾਲ ਗ੍ਰਾਹਕ ਸਕੀਮਾਂ ਦੀ ਸਥਿਤੀ ਦੇ ਬਾਰੇ ਵਿੱਚ ਜਾਣ ਸਕਣਗੇ ਅਤੇ ਵੇਚ ਵੱਟ ਕਰ ਸਕਣਗੇ। Date:2009-12-06 Time:00:00:41
ਨੌਜਵਾਨ ਵਰਗ ਵਿੱਚ ਪੈਨਡ੍ਰਾਈਵ ਦੇ ਵਧਦੇ ਪ੍ਰਯੋਗ ਕਾਰਨ ਸੀਡੀ ਦਾ ਬਿਜ਼ਨੈਸ ਬਹੁਤ ਘਟ ਗਿਆ ਹੈ। ਨੌਜਵਾਨਾਂ ਵਿਚਕਾਰ ਪੈਨਡ੍ਰਾਈਵ ਬਹੁਤ ਤੇਜੀ ਨਾਲ ਲੋਕਪ੍ਰਿਆ ਹੋ ਰਹੀ ਹੈ। ਕੁਝ ਸਮਾਂ ਪਹਿਲਾਂ ਸੀਡੀ ਨੇ ਕੈਸਿਟ ਬਜ਼ਾਰ ਨੂੰ ਪੂਰੀ ਤਰ੍ਹਾਂ ਧੱਕ ਦਿੱਤਾ ਸੀ। ਹੁਣ ਸੀਡੀ ਦੇ ਬਿਜ਼ਨੈਸ ਨੂੰ ਪੈਨ ਡ੍ਰਾਈਵ ਨੇ ਮੂਧੇ ਮੂੰਹ ਸੁੱਟ ਦਿੱਤਾ ਹੈ। ਨੌਜਵਾਨਾਂ ਵਿੱਚ ਖਾਸ ਕਰ ਕੇ ਆਈਟੀ ਨਾਲ ਜੁੜੇ ਲੋਕਾਂ 'ਚ ਪੈਨ ਡ੍ਰਾਈਵ ਦਾ ਕ੍ਰੇਜ਼ ਵਧਿਆ ਹੈ। ਨੌਜਵਾਨ ਡਾਟਾ ਦਾ ਅਦਾਨ-ਪ੍ਰਦਾਨ ਕਰਨ ਦੇ ਲਿਹਾਜ ਨਾਲ ਪੈਨ ਡ੍ਰਾਈਵ ਨੂੰ ਜਿਆਦਾ ਕਾਰਫਰ ਮੰਨ ਰਹੇ ਹਨ। Date:2009-12-06 Time:00:00:41
ਮੁੰਬਈ : ਪੂੰਜੀ ਬਾਜਾਰ ਪ੍ਰਬੰਧਕਰਤਾ ਸਕਿਊਰਿਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ (ਸੇਬੀ) ਨੇ ਕਿਹਾ ਹੈ ਕਿ ਬ੍ਰੋਕਰਾਂ ਨੂੰ ਗ੍ਰਾਹਕਾਂ ਦੇ ਆਪਸੀ ਸੌਦਿਆਂ ਦੇ ਲਈ ਇੱਕ ਦੂਜੇ ਦੇ ਧਨ ਦਾ ਇਸਤੇਮਾਲ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਸਮਝਿਆ ਜਾਂਦਾ ਹੈ ਕਿ ਇਸ ਫੈਸਲੇ ਨਾਲ ਬ੍ਰੋਕਰਾਂ ਦਾ ਕਾਰੋਬਾਰ ਹੋਰ ਅਨੁਸ਼ਾਸਿਤ ਹੋਵੇਗਾ। Date:2009-12-06 Time:00:00:41
ਨਵੀਂ ਦਿੱਲੀ : ਨਿਵੇਸ਼ਕਾਂ ਨੂੰ ਸਟੋਕ ਐਕਸਚੇਂਜ ਦੇ ਰਾਹੀਂ ਮਿਊਚਅਲ ਫੰਡ ਦੇ ਯੂਨਿਟਾਂ ਦੀ ਵੇਚ ਵੱਟ ਕਰਨ ਉੱਤੇ ਟੈਕਸ ਚੁਕਾਉਣਾ ਹੋਵੇਗਾ।ਈਕੁਇਟੀ ਸਕੀਮ ਵਿੱਚ ਪੈਸੇ ਲਗਾਉਣ ਜਾਂ ਕੱਢਣ ਉੱਤੇ ਜਿੱਥੇ ਨਿਵੇਸ਼ਕਾਂ ਨੂੰ ਸਕਿਊਰਿਟੀਜ਼ ਟਰਾਂਜੈਕਸ਼ਨ ਟੈਕਸ ਦੇਣਾ ਹੋਵੇਗਾ, ਉੱਥੇ ਹੀ ਡੇਟ ਅਤੇ ਲੀਕੁਇਡ ਫੰਡ ਦੇ ਨਿਵੇਸ਼ਕਾਂ ਨੂੰ ਪੂੰਜੀ ਕਰ ਭਾਵ ਕੈਪੀਟਲ ਗੇਂਜ਼ ਟੈਕਸ ਚੁਕਾਉਣਾ ਹੋਵੇਗਾ। Date:2009-12-06 Time:00:00:41
ਨਵੀਂ ਦਿੱਲੀ : ਭਾਰਤ ਨੂੰ ਪਛਾੜਦਿਆਂ ਚੀਨ ਦੁਨੀਆ ਦਾ ਸਭ ਤੋਂ ਵੱਡਾ ਸੋਨਾ ਗ੍ਰਾਹਕ ਬਣ ਸਕਦਾ ਹੈ। ਬਲਿਊਬਰਗ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਚੀਨ ਦੀ ਸੋਨੇ ਦੀ ਮੰਗ ਅਨੁਮਾਨਿਤ 432 ਟਨ ਰਹੇਗੀ, ਜਦਕਿ ਭਾਰਤ ਦੇ ਲਈ ਇਹ ਮਾਤਰਾ 422 ਟਨ ਰਹਿਣ ਦਾ ਅਨੁਮਾਨ ਹੈ। Date:2009-12-06 Time:00:00:41
ਐਪਲ ਨੇ ਦੋ ਸਾਲ ਪਹਿਲਾਂ ਇੱਕ ਆਈਫੋਨ ਲਾਂਚ ਕੀਤਾ ਸੀ। ਹੁਣ ਕੁਝ ਹੀ ਸਮਾਂ ਪਹਿਲਾਂ ਇਸਨੇ ਆਈਫੋਨ 3 -ਜੀ ਐਸ ਲਾਂਚ ਕੀਤਾ ਹੈ। ਇੱਥੇ ਐਸ ਦਾ ਮਤਲਬ ਸਪੀਡ ਤੋਂ ਹੈ। ਇਸ ਆਈਫੋਨ ਦੇ ਬਾਰੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਹੁਣ ਤੱਕ ਦਾ ਫਾਸਟੈਸਟ, ਮੋਸਟ ਪਾਵਰਫੁਲ ਆਈਫੋਨ ਹੈ। ਇੱਧਰ ਨੌਜਵਾਨਾਂ ਵਿੱਚ ਆਈਫੋਨ ਦੇ ਪ੍ਰਤੀ ਕ੍ਰੇਜ਼ ਹੌਲੀ-ਹੌਲੀ ਵਧ ਰਿਹਾ ਹੈ। ਇਸ ਤੋਂ ਪਹਿਲਾਂ ਐਪਲ ਨੇ ਆਈਫੋਨ ਥ੍ਰੀ ਜੀ ਨੂੰ ਲੱਖਾਂ ਦੀ ਗਿਣਤੀ ਵਿੱਚ ਵੇਚਿਆ ਸੀ। ਹੁਣ ਇਹ ਇਸਦਾ ਐਡਵਾਂਸਡ ਵਰਜਨ ਹੈ। ਇਸ ਆਈਫੋਨ ਦੀ ਇੱਕ ਹੋਰ ਖਾਸੀਅਤ ਹੈ ਵੀਡੀਓ ਰਿਕਾਰਡਿੰਗ ਅਤੇ ਵਾਇਸ ਕੰਟਰੋਲ। ਇਸ ਨਾਲ ਤੁਸੀਂ ਰਿਕਾਰਡਿੰਗ ਅਤੇ ਐਡਿਟਿੰਗ ਕਰ ਸਕਦੇ ਹੋ। ਵੀਡੀਓ ਰਿਕਾਰਡਿੰਗ ਰਾਹੀਂ ਹਾਈ ਕਵਾਲਿਟੀ ਪਿਕਚਰ ਖਿੱਚ ਸਕਦੇ ਹੋ। Date:2009-12-06 Time:00:00:41
ਮੁੰਬਈ : ਭਾਰਤੀ ਆਯਾਤ ਨਿਰਯਾਤ ਬੈਂਕ 'ਐਕਜ਼ਿਮ ਬੈਂਕ' ਭਾਰਤ ਤੋਂ ਪੂੰਜੀਗਤ ਉਤਪਾਦਾਂ ਦੇ ਨਿਰਯਾਤ ਨੂੰ ਸਹੂਲਤ ਪ੍ਰਦਾਨ ਕਰਨ ਦੇ ਲਈ ਅਗਲੇ 10-15 ਦਿਨਾਂ ਵਿੱਚ ਰਸ਼ੀਅਨ ਬੈਂਕ ਫਾਰ ਡੈਵਲਪਮੈਂਟ ਐਂਡ ਫਾਰੇਨ ਇਕਨਾਮਿਕ ਅਫੇਅਰਜ਼ ਦੇ ਨਾਲ 10 ਕਰੋੜ ਡਾਲਰ ਦੇ ਲਾਈਨ ਆਫ਼ ਕ੍ਰੈਡਿਟ ਦੇ ਸਬੰਧ ਵਿੱਚ ਸਮਝੌਤਿਆਂ ਉੱਤੇ ਹਸਤਾਖ਼ਰ ਕਰੇਗਾ। Date:2009-12-06 Time:00:00:41
ਲਖਨਊ - ਐਸਪੀਜੀ ਤੋਂ ਪੂਰਾ ਪ੍ਰੋਗਰਾਮ ਮਿਲਣ ਮਗਰੋਂ ਹੁਣ ਉੱਤਰ ਪ੍ਰਦੇਸ਼ ਸਰਕਾਰ ਕਾਂਗਰਸ ਮਹਾਂਸਕਤੱਰ ਰਾਹੁਲ ਗਾਂਧੀ ਦੇ ਦੋ ਦਿਨਾ ਪ੍ਰੋਗਰਾਮ ਦੌਰਾਨ ਪੂਰਨ ਸੁਰੱਖਿਆ ਮੁਹੱਈਆ ਕਰਾਵੇਗੀ। Date:2009-12-06 Time:00:00:41
ਲੁਧਿਆਣਾ - ਲੁਧਿਆਣਾ ਵਿਚ ਅਜੇ ਬੀਤੇ ਕੱਲ੍ਹ ਮਜ਼ਦੂਰਾਂ ਨਾਲ ਹੋਈ ਬਦਸਲੂਕੀ ਦਾ ਮਾਮਲਾ ਸ਼ਾਂਤ ਵੀ ਨਹੀਂ ਹੋਇਆ ਸੀ ਕਿ ਅੱਜ ਸ਼ਨੀਵਾਰ ਨੂੰ ਦਿਵਯਾ ਜੋਤੀ ਜਾਗ੍ਰਿਤੀ ਸੰਸਥਾਨ ਦੇ ਆਸ਼ੂਤੋਸ਼ ਮਹਾਰਾਜ ਦਾ ਸਤਸੰਗ ਰੋਕਣ ਲਈ ਜਾਂਦੇ ਹੋਏ ਹਥਿਆਰ ਬੰਦ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਮੁੜ ਤੋਂ ਝੜਪ ਹੋ ਗਈ। Date:2009-12-06 Time:00:00:41
'ਪਾ' ਦਾ ਮੁੱਖ ਕਿਰਦਾਰ ਔਰੋ(ਅਮਿਤਾਭ ਬੱਚਨ) ਪ੍ਰੋਜੇਰਿਆ ਨਾਂਅ ਦੀ ਬੀਮਾਰੀ ਤੋਂ ਪੀੜਤ ਹੈ, ਜਿਸ ਵਿੱਚ ਵਿਅਕਤੀ ਆਪਣੀ ਉਮਰ ਤੋਂ ਬਹੁਤ ਵੱਡਾ ਨਜ਼ਰ ਆਉਂਦਾ ਹੈ, ਪਰ ਉਸ ਦੀ ਕਹਾਣੀ ਨੂੰ ਹਾਸੇ-ਮਜਾਕ ਨਾਲ ਪੇਸ਼ ਕੀਤਾ ਗਿਆ ਹੈ। Date:2009-12-06 Time:00:00:41
ਫ਼ਿਲਮ ਇੰਡਸਟ੍ਰੀ ਦੇ ਬਹੁਤ ਸਾਰੇ ਲੋਕ ਭਾਵੇ ਹੀ ਇੱਕ ਦੂਜੇ ਤੇ ਸ਼ਬਦਾਂ ਦੇ ਬਾਣ ਚਲਾਉਣ ਅਤੇ ਆਪਣੇ ਮੂੰਹ ਆਪਣੀ ਪ੍ਰਸ਼ੰਸਾ ਕਰਨ ਵਿੱਚ ਮਸ਼ਗੂਲ ਰਹਿੰਦੇ ਹਨ, ਪਰ ਬਾਲੀਵੁੱਡ ਅਭਿਨੇਤਰੀ ਪ੍ਰੀਤੀ ਜ਼ਿੰਟਾ ਇਸ ਭੀੜ ਵਿੱਚ ਸਭ ਤੋਂ ਵੱਖ ਨਜ਼ਰ ਆਉਂਦੀ ਹੈ। Date:2009-12-06 Time:00:00:41
ਬਾਲੀਵੁੱਡ ਦਾ ਹਰ ਹੀਰੋ ਕੈਟਰੀਨਾ ਕੈਫ ਦੇ ਨਾਲ ਕੰਮ ਕਰਨਾ ਚਾਹੁੰਦਾ ਹੈ ਕਿਉਂਕਿ ਇਸ ਸਮੇਂ ਉਹ ਦਨਾ-ਦਨ ਹਿਟ ਫ਼ਿਲਮਾਂ ਦੇ ਰਹੀ ਹੈ, ਪਰ ਕੈਟ ਰਣਬੀਰ ਕਪੂਰ ਦੇ ਨਾਲ ਜੋੜੀ ਬਨਾਉਣਾ ਚਾਹੁੰਦੀ ਹੈ। Date:2009-12-06 Time:00:00:41
ਹੈਦਰਾਬਾਦ : ਬਾਬਰੀ ਮਸਜਿਦ ਢਾਹੁਣ ਦੀ ਬਰਸੀ ਉੱਤੇ ਧਾਰਮਿਕ ਭਾਈਚਾਰਾ ਕਾਇਮ ਰੱਖਣ ਦੇ ਯਤਨਾਂ ਹੇਠ ਹੈਦਰਾਬਾਦ ਅਤੇ ਸਿਕੰਦਰਾਬਾਦ ਵਿੱਚ ਧਾਰਾ 144 ਲਗਾਈ ਗਈ ਹੈ। Date:2009-12-06 Time:00:00:41
ਪੁਣੇ - ਜੰਮੂ ਕਸ਼ਮੀਰ ਦੇ ਕੁੱਝ ਸਥਾਨਾਂ 'ਤੇ ਬਰਫ ਅਤੇ ਜਾਂ ਫਿਰ ਬਾਰਿਸ਼ ਹੋਣ ਦੀ ਸੰਭਾਵਨਾ ਹੈ। Date:2009-12-06 Time:00:00:41
ਕੇਪਟਾਊਨ - ਦੱਖਣੀ ਅਫ੍ਰੀਕਾ ਵਿਚ ਅਗਲੇ ਵਰ੍ਹੇ ਹੋਣ ਵਾਲੇ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਲਈ ਮੇਜ਼ਬਾਨ ਟੀਮ ਨੂੰ ਮੁਸ਼ਕਲ ਗਰੁੱਪ ਵਿਚ ਰੱਖੇ ਜਾਣ ਦੇ ਬਾਵਜੂਦ ਦੇਸ਼ ਵਾਸੀਆਂ ਨੇ ਜੰਮ ਕੇ ਜਸ਼ਨ ਮਨਾਇਆ। Date:2009-12-06 Time:00:00:41
ਮੁੰਬਈ - ਤੇਜ਼ ਗੇਂਦਬਾਜ਼ ਜ਼ਹੀਰ ਖਾਨ ਦੀ ਅਗਵਾਈ ਹੇਠ ਗੇਂਦਬਾਜਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਭਾਰਤ ਤੀਜੇ ਅਤੇ ਆਖਰੀ ਕ੍ਰਿਕਟ ਟੈਸਟ ਵਿਚ ਸ਼੍ਰੀਲੰਕਾ ਖਿਲਾਫ ਜਿੱਤ ਦਰਜ ਕਰਨ ਅਤੇ ਆਈਸੀਸੀ ਟੈਸਟ ਰੈਂਕਿੰਗ ਵਿਚ ਨੰਬਰ ਇੱਕ ਬਨਣ ਤੋਂ ਸਿਰਫ ਚਾਰ ਕਦਮ ਦੂਰ ਹੈ। Date:2009-12-06 Time:00:00:41
ਫ਼ਿਲਮ ਅਭਿਨੇਤਾ ਰਿਤੀਕ ਰੌਸ਼ਨ ਅਤੇ ਪ੍ਰਿਅੰਕਾ ਚੋਪੜਾ ਨੂੰ ਸੰਨ 2008 ਲਈ ਸੰਯੁਕਤ ਰੂਪ ਤੋਂ ਚੌਥੇ ਅਪਸਰਾ ਫ਼ਿਲਮ ਅਤੇ ਟੇਲੀਵਿਜ਼ਨ ਪ੍ਰੋਡਿਊਸਰਸ ਗਿਲਡ ਪੁਰਸਕਾਰ ਤੋਂ ਕੱਲ੍ਹ ਦੇਰ ਰਾਤ ਸਨਮਾਨਿਤ ਕੀਤਾ ਗਿਆ। Date:2009-12-06 Time:00:00:41
ਗੱਲ ਜਦੋਂ ਫ਼ਿਲਮ ਦੇ ਪ੍ਰਚਾਰ ਦੀ ਹੋਵੇ ਤਾਂ ਸ਼ਾਹਰੁਖ ਖਾਨ ਇਸ ਵਿੱਚ ਕੋਈ ਕਸਰ ਨਹੀਂ ਛੱਡਦੇ। ਸ਼ਾਹਰੁਖ ਤੋਂ ਇਹ ਪਾਠ ਆਮਿਰ ਖਾਨ ਨੇ ਸਿੱਖਿਆ ਅਤੇ ਹੁਣ ਉਹ ਉਹਨਾਂ ਤੋਂ ਵੀ ਅੱਗੇ ਨਿਕਲ ਗਏ ਹਨ। Date:2009-12-06 Time:00:00:41
ਰਾਂਚੀ - ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਨਕਸਲਵਾਦ ਦੀ ਸਮੱਸਿਆ ਦਾ ਹੱਲ ਪ੍ਰਸ਼ਾਸਨਿਕ ਪੱਧਰ ਦੇ ਨਾਲ-ਨਾਲ ਸਮਾਜਕ ਪੱਧਰ 'ਤੇ ਵੀ ਹੋਣਾ ਚਾਹੀਦਾ ਹੈ। Date:2009-12-06 Time:00:00:41
page no.1 |
Select news date : 31 - 12 - 2009 30 - 12 - 2009 29 - 12 - 2009 28 - 12 - 2009 27 - 12 - 2009 26 - 12 - 2009 25 - 12 - 2009 24 - 12 - 2009 23 - 12 - 2009 22 - 12 - 2009 21 - 12 - 2009 20 - 12 - 2009 19 - 12 - 2009 18 - 12 - 2009 17 - 12 - 2009 16 - 12 - 2009 15 - 12 - 2009 14 - 12 - 2009 13 - 12 - 2009 12 - 12 - 2009 11 - 12 - 2009 10 - 12 - 2009 9 - 12 - 2009 8 - 12 - 2009 7 - 12 - 2009 6 - 12 - 2009 5 - 12 - 2009 4 - 12 - 2009 3 - 12 - 2009 2 - 12 - 2009 1 - 12 - 2009 |