Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 5 - 12 - 2009
ਵਾਸ਼ਿੰਗਟਨ- ਅਮਰੀਕੀ ਰੱਖਿਆ ਮੰਤਰੀ ਰਾਬਰਟ ਗੇਟਸ ਨੇ ਕਿਹਾ ਹੈ ਕਿ ਅਲਕਾਇਦਾ ਭਾਰਤ ਵਿੱਚ ਹਮਲੇ ਕਰਨ ਦੇ ਅਭਿਆਨ ਵਿੱਚ ਲਸ਼ਕਰ-ਏ-ਤੈਇਬਾ ਦੀ ਮੱਦਦ ਕਰ ਰਿਹਾ ਹੈ। ਗੇਟਸ ਨੇ ਕਿਹਾ ਕਿ ਅਲਕਾਇਦਾ ਦਾ ਇਸਦੇ ਪਿੱਛੇ ਉਦੇਸ਼ ਭਾਰਤ-ਪਾਕਿਸਤਾਨ ਵਿਚਕਾਰ ਸੰਘਰਸ਼ ਨੂੰ ਉਕਸਾਉਣਾ ਹੈ। Date:2009-12-05 Time:00:00:57
ਮੇਘਾਲਿਆ- ਉਲਫਾ ਪ੍ਰਮੁੱਖ ਅਰਵਿੰਦ ਰਾਜਖੋਵਾ ਨੂੰ ਸ਼ੁਕਰਵਾਰ ਤੜਕੇ ਭਾਰਤ-ਬੰਗਲਾਦੇਸ਼ ਦੀ ਸੀਮਾ ਦੇ ਕੋਲ ਸਥਿਤ ਇੱਕ ਚੌਂਕੀ 'ਤੇ ਬੰਗਲਾਦੇਸ਼ ਦੀਆਂ ਸੁਰੱਖਿਆ ਨੇ ਸੀਮਾ ਸੁਰੱਖਿਆ ਬਲ ਨੂੰ ਸੌਂਪ ਦਿੱਤਾ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਉਲਫਾ ਦੇ ਸੈਨਿਕ ਅਭਿਆਨਾਂ ਦੇ ਉੱਪ ਪ੍ਰਮੁੱਖ ਰਾਜੂ ਬਰੂਆ ਸਮੇਤ ਦਸ ਹੋਰਾਂ ਨੇ ਨਾਲ ਰਾਜਖੋਵਾ ਨੂੰ ਜੈਨਤਿਆ ਜਿਲ੍ਹੇ ਦੇ ਦਾਵਕੀ ਚੌਂਕੀ 'ਤੇ ਬਲ ਨੂੰ ਸੌਂਪਿਆ ਗਿਆ। Date:2009-12-05 Time:00:00:57
ਉੜੀਸਾ- ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਡੀ ਸੁੱਬਾਰਾਵ ਨੇ ਬੈਂਕਾਂ ਨੂੰ ਕਿਹਾ ਕਿ ਉਹ ਖੇਤੀਬਾੜੀ ਨੂੰ ਜਿਆਦਾ ਵਿੱਤ ਪੋਸ਼ਣ ਉਪਲਬਧ ਕਰਾਉਣ, ਤਾਂ ਕਿ ਪੇਂਡੂ ਖੇਤਰਾਂ ਵਿੱਚ ਆਰਥਿਕ ਵਿਕਾਸ ਨੂੰ ਗਤੀ ਦਿੱਤੀ ਜਾ ਸਕੇ। Date:2009-12-05 Time:00:00:57
ਵਾਸ਼ਿੰਗਟਨ- ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਵਿੱਚ ਸਮਾਜ ਦੇ ਹੇਠਲੇ ਪੱਧਰ 'ਤੇ ਵਿੱਤੀ ਸੇਵਾਵਾਂ ਦੀ ਕਮੀ ਇੱਕ ਵੱਡੀ ਸਮੱਸਿਆ ਹੈ। ਪਰ ਅਮਰੀਕਾ ਵਰਗੇ ਵਿਕਸਿਤ ਵਿੱਤੀ ਬਜਾਰ ਵਿੱਚ ਵੀ ਘੱਟ ਆਮਦਨ ਦੇ ਕਾਰਨ 1.7 ਕਰੋੜ ਲੋਕਾਂ ਕੋਲ ਬੈਂਕ ਖਾਤੇ ਨਹੀਂ ਹਨ, ਜੋ ਅਬਾਦੀ ਦਾ ਕਰੀਬ ਅੱਠ ਪ੍ਰਤੀਸ਼ਤ ਹੈ। Date:2009-12-05 Time:00:00:57
ਭਾਰਤੀ ਸ਼ੇਅਰ ਬਜ਼ਾਰ ਵਿੱਚ ਸ਼ੁੱਕਰਵਾਰ ਨੂੰ ਕਾਰੋਬਾਰ ਦੀ ਸ਼ੁਰੂਆਤ ਗਿਰਾਵਟ ਦੇ ਨਾਲ ਹੋਈ। ਅੱਜ ਸੰਸੈਕਸ 92 ਅੰਕਾ ਦੀ ਗਿਰਾਵਟ ਦੇ ਨਾਲ 17094 ਦੇ ਸਤਰ ਤੇ ਖੁੱਲ੍ਹਿਆ, ਜਦੋਂਕਿ ਨਿਫ਼ਟੀ 28 ਅੰਕ ਥੱਲੇ 5104 ਤੇ ਖੁਲ੍ਹਿਆ। Date:2009-12-05 Time:00:00:57
ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੁਆਰਾ ਪ੍ਰਧਾਨ ਮੰਤਰੀ ਸ. ਮਨਮਹੋਨ ਸਿੰਘ ਦੇ ਸਨਮਾਨ 'ਚ ਦਿੱਤੇ ਗਏ ਰਾਤਰੀ ਭੋਜ 'ਚ ਬਿਨਾਂ ਬੁਲਾਏ ਆਏ ਮਹਿਮਾਨ ਜੋੜੇ ਨਾਲੋਂ ਸਥਾਨਕ ਭਾਰਤੀ ਦੂਤਘਰ ਨੇ ਨਾਤਾ ਤੋੜ ਲਿਆ ਹੈ। Date:2009-12-05 Time:00:00:57
ਨਿਊਯਾਰਕ- ਨਿਊਯਾਰਕ ਰਾਜ ਸੈਨੇਟ ਨੇ ਸਮਲਿੰਗੀ ਵਿਆਹਾਂ ਨੂੰ ਮਾਨਤਾ ਦੇਣ ਸਬੰਧੀ ਬਿਲ ਨੂੰ ਖਾਰਜ ਕਰ ਦਿੱਤਾ ਹੈ। ਰਾਜ ਵਿਧਾਨ ਸਭਾ ਨੇ ਇਸ ਬਿੱਲ ਨੂੰ 24 ਦੇ ਮੁਕਾਬਲੇ 38 ਵੋਟਾਂ ਨਾਲ ਰੱਦ ਕੀਤਾ। Date:2009-12-05 Time:00:00:57
ਇਸਲਾਮਾਬਾਦ- ਪਾਕਿਸਤਾਨ ਦੇ ਅਸ਼ਾਂਤ ਮੁਹੰਮਦ ਕਬੀਲਾਈ ਇਲਾਕੇ ਵਿੱਚ ਸੜਕ ਕਿਨਾਰੇ ਇੱਕ ਬੱਸ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਇੱਕ ਵਿਸਫੋਟ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ। ਪੰਜ ਹੋਰ ਜ਼ਖਮੀ ਹੋ ਗਏ। Date:2009-12-05 Time:00:00:57
ਨਵੀਂ ਦਿੱਲੀ- ਫੇਰੋ ਕ੍ਰੋਮ ਉਤਪਾਦਨ ਇੰਡੀਅਨ ਮੈਟਲਸ ਐਂਫ ਫੇਰੋ ਅਲਾਇਜ਼ ਲਿਮਿਟੇਡ (ਆਈਐਮਐਫਏ) ਨੇ ਕਿਹਾ ਹੈ ਕਿ ਉਹ ਆਪਣੀ ਉਤਪਾਦਨ ਸਮਰੱਥਾ ਵਧਾਉਣ ਲਈ 1000 ਕਰੋੜ ਰੁਪਏ ਨਿਵੇਸ਼ ਕਰੇਗੀ। Date:2009-12-05 Time:00:00:57
ਨਵੀਂ ਦਿੱਲੀ- ਖਰਾਬ ਮੌਸਮ ਦੇ ਬਾਵਜੂਦ ਇਸ ਸਾਲ ਕਣਕ ਦਾ ਉਤਪਾਦਨ 820 ਲੱਖ ਟਨ ਹੋਣ ਦੀ ਉਮੀਦ ਹੈ, ਪਰ ਧਾਨ ਦਾ ਨਿਰਧਾਰਤ ਟੀਚਾ ਹਾਸਿਲ ਕਰ ਸਕਣਾ ਮੁਸ਼ਕਲ ਹੋਵੇਗਾ। ਪਿਛਲੇ ਸਾਲ ਕਣਕ ਦਾ 805 ਲੱਖ ਟਨ ਉਤਪਾਦਨ ਹੋਇਆ ਸੀ, ਜੋ ਹੁਣ ਤੱਕ ਦਾ ਸਭ ਤੋਂ ਜਿਆਦਾ ਉਤਪਾਦਨ ਸੀ। Date:2009-12-05 Time:00:00:57
ਕੋਟਕ ਮਹਿੰਦਰਾ ਬੈਂਕ ਲਿਮਿਟੇਡ ਨੇ ਸੂਚਿਤ ਕੀਤਾ ਹੈ ਕਿ 4 ਦਸੰਬਰ ਨੂੰ ਹੋਈ ਬੈਂਕ ਦੀ ਕਮੇਟੀ ਦੀ ਬੈਠਕ ਵਿੱਚ ਈਐਸਓਪੀ ਦੇ ਤਹਿਤ ਸਟਾਕ ਆਪਸ਼ਨਾਂ ਦੇ ਉਪਯੋਗ ਤੇ 10 ਰੁੱਪਏ ਪ੍ਰਤੀ ਦੇ 1,35,317 ਇਕਵਟੀ ਸ਼ੇਅਰਾਂ ਦੀ ਵੰਡ ਕੀਤੀ ਹੈ। Date:2009-12-05 Time:00:00:57
ਕੋਲਗੇਟ-ਪਾਮੋਲਿਵ ਲਿਮਿਟੇਡ ਦੇ ਸੰਚਾਲਕ ਮੰਡਲ ਦੀ 4 ਦਸੰਬਰ 2009 ਨੂੰ ਹੋਈ ਬੈਠਕ ਵਿੱਚ 31 ਮਾਰਚ 2010 ਨੂੰ ਖਤਮ ਹੋਣ ਵਾਲੇ ਸਾਲ ਲਈ ਇੱਕ ਰੁੱਪਏ ਮੂਲ ਦੇ ਪ੍ਰਤੀਸ਼ੇਅਰ ਤੇ 7 ਰੁੱਪਏ ਦੀ ਦਰ ਤੋਂ ਦੂਜੇ ਅੰਤਰਿਮ ਲਾਭਾਂਸ਼ ਦੀ ਸਿਫਾਰਿਸ਼ ਕੀਤੀ ਗਈ। Date:2009-12-05 Time:00:00:57
ਨਵੀਂ ਦਿੱਲੀ- ਮੋਬਾਇਲ ਪਰਿਚਾਲਕ ਬਦਲਣ ਦੇ ਬਾਵਜੂਦ ਪੁਰਾਣੇ ਮੋਬਾਇਲ ਨੰਬਰ ਬਰਕਰਾਰ ਰੱਖਣ ਦੀ ਸੁਵਿਧਾ (ਮੋਬਾਇਲ ਨੰਬਰ ਪੋਰਟਬਿਲਿਟੀ) ਦੇ ਸਬੰਧ ਵਿੱਚ ਜਰੂਰੀ ਲਾਇਸੈਂਸ ਕਰਾਰਾਂ 'ਤੇ ਅਪ੍ਰੈਲ 2009 ਵਿੱਚ ਹਸਤਾਖਰ ਕੀਤੇ ਗਏ ਹਨ। Date:2009-12-05 Time:00:00:57
ਰਾਵਲਪਿੰਡੀ : ਪਾਕਿਸਤਾਨ ਦੇ ਰਾਵਲਪਿੰਡੀ ਸ਼ਹਿਰ ਵਿੱਚ ਆਰਮੀ ਹੈੱਡਕੁਆਟਰ ਦੇ ਕੋਲ ਸਥਿਤ ਇੱਕ ਮਸਜਿਦ ਵਿੱਚ ਆਤਮਘਾਤੀ ਹਮਲਾਵਰਾਂ ਨੇ ਘੱਟ ਤੋਂ ਘੱਟ 40 ਲੋਕਾਂ ਨੂੰ ਮਾਰ ਸੁੱਟਿਆ ਅਤੇ 83 ਨੂੰ ਜਖ਼ਮੀ ਕਰ ਦਿੱਤਾ। Date:2009-12-05 Time:00:00:57
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਜਲਵਾਯੂ ਪਰਿਵਰਤਨ ਉੱਤੇ ਸੱਤ ਤੋਂ ਅਠਾਰ੍ਹਾਂ ਦਸੰਬਰ ਤੱਕ ਚੱਲਣ ਵਾਲੇ ਕੋਪੇਨਹੇਗਨ ਸ਼ਿਖਰ ਸੰਮੇਲਨ ਦੇ ਅੰਤਿਮ ਦਿਨ ਹਿੱਸਾ ਲੈਣਗੇ। Date:2009-12-05 Time:00:00:57
ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ 'ਵੀਰ' ਉਹਨਾਂ ਲਈ ਕਾਫ਼ੀ ਮਹੱਤਵਪੂਰਨ ਹੈ ਅਤੇ ਉਹ ਇਸ ਲਈ ਕੋਈ ਕਸਰ ਛੱਡਣਾ ਨਹੀਂ ਚਾਹੁੰਦੇ। ਸਲਮਾਨ ਨੇ ਫਿਲਮ 'ਜੋਧਾ-ਅਕਬਰ' ਤੋਂ ਸਬਕ ਸਿੱਖਦੇ ਹੋਏ ਆਪਣੀ ਫਿਲਮ 'ਵੀਰ' ਦੀ ਲੰਬਾਈ ਸੀਮਿਤ ਰੱਖਣ ਦਾ ਨਿਰਣਾ ਲਿਆ ਹੈ। ਵਰਣਨਯੋਗ ਹੈ ਕਿ 'ਜੋਧਾ-ਅਕਬਰ' ਫਿਲਮ ਥੋੜ੍ਹੀ ਲੰਬੀ ਹੋ ਗਈ ਸੀ, ਇਸ ਨੂੰ ਯਾਦ ਰੱਖਦੇ ਹੋਏ ਸਲਮਾਨ ਨੇ ਆਪਣੀ ਪ੍ਰੋਡਕਸ਼ਨ ਟੀਮ ਨੂੰ ਫਿਲਮ ਦੀ ਲੰਬਾਈ ਸੀਮਿਤ ਰੱਖਣ ਨੂੰ ਕਿਹਾ ਹੈ। ਸਲਮਾਨ ਦਾ ਮੰਨਣਾ ਹੈ ਕਿ 'ਹਮ ਆਪਕੇ ਹੈਂ ਕੌਨ' ਦਾ ਜ਼ਮਾਨਾ ਬੀਤ ਚੁੱਕਿਆ ਹੈ। ਹੁਣ ਦਰਸ਼ਕਾਂ ਕੋਲ ਲੰਬੀ ਫਿਲਮ ਦੇਖਣ ਦਾ ਸਮਾਂ ਨਹੀਂ ਹੈ। ਇਸੇ ਕਾਰਨ ਸਲਮਾਨ ਚਾਹੁੰਦੇ ਹਨ ਕਿ ਉਹਨਾਂ ਦੀ ਫਿਲਮ ਢਾਈ ਘੰਟੇ ਤੋਂ ਜਿਆਦਾ ਦੀ ਨਾ ਹੋਵੇ। ਆਪਣੇ ਬਲਾਗ 'ਤੇ ਸਲਮਾਨ ਲਿਖਦੇ ਹਨ ਕਿ ਤੁਸੀਂ ਜਦੋਂ Date:2009-12-05 Time:00:00:56
ਲੁਧਿਆਣਾ- ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਮਜਦੂਰਾਂ ਨੇ ਅੱਜ ਲੁਧਿਆਣਾ-ਦਿੱਲੀ ਹਾਈਵੇ 'ਤੇ ਹੰਗਾਮਾ ਕਰ ਦਿੱਤਾ। ਵੱਡੀ ਸੰਖਿਆ ਵਿੱਚ ਮਜਦੂਰ ਸਵੇਰੇ ਹਾਈਵੇ 'ਤੇ ਉੱਤਰ ਆਏ ਅਤੇ ਹੰਗਾਮਾ ਕੀਤਾ। ਇਸ ਦੌਰਾਨ ਉਹਨਾਂ ਨੇ ਕਈ ਗੱਡੀਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। Date:2009-12-05 Time:00:00:56
ਕਰਾਚੀ -ਪਾਕਿਸਤਾਨ ਦੇ ਸਾਬਕਾ ਕਪਤਾਨ ਯੂਨੁਸ ਖਾਨ ਦੇ ਘਰੇਲੂ ਕਾਯਦੇ ਆਜਮ ਟੂਰਨਾਮੈਂਟ ਵਿੱਚ ਭਾਗ ਨਹੀਂ ਲੈਣ ਤੋਂ ਆਸਟ੍ਰੇਲੀਆ ਦੌਰੇ ਨੂੰ ਲੈ ਕੇ ਉਹਨਾਂ ਦੀ ਉਪਲਬੱਧਤਾ ਤੇ ਫਿਰ ਸ਼ੱਕ ਦੇ ਬਾਦਲ ਮੰਡਰਾਉਣ ਲਗੇ ਹਨ। Date:2009-12-05 Time:00:00:56
ਮਦੁਰੈ -ਮਦਰਾਸ ਉੱਚ ਅਦਾਲਤ ਦੀ ਇੱਕ ਪੀਠ ਨੇ ਉਸ ਜਨਹਿਤ ਯਾਚਿਕਾ ਨੂੰ ਖਾਰਿਜ ਕਰ ਦਿੱਤਾ, ਜਿਸ ਵਿੱਚ ਕਿਕੇਟ ਟੀਮ ਨੂੰ ਸ਼੍ਰੀਲੰਕਾ ਦੇ ਖਿਲਾਫ ਮੈਚ ਖੇਡਣ ਤੋਂ ਰੋਕਣ ਦੀ ਮੰਗ ਕੀਤੀ ਗਈ ਸੀ। Date:2009-12-05 Time:00:00:56
ਬਿਗ ਬੀ ਅਮਿਤਾਭ ਬੱਚਨ ਦੀ ਫਿਲਮ 'ਪਾ' ਅੱਜ ਰਿਲੀਜ਼ ਹੋ ਗਈ। ਇਸ ਮੌਕੇ 'ਤੇ ਕੋਲਕਾਤਾ ਵਿੱਚ ਉਹਨਾਂ ਦੇ ਪ੍ਰਸ਼ੰਸਕਾਂ ਨੇ ਖੂਬ ਜਸ਼ਨ ਮਨਾਇਆ। ਫਿਲਮ 'ਪਾ' ਲੋਕਾਂ ਨੂੰ ਬਹੁਤ ਪਸੰਦ ਆ ਰਹੀ ਹੈ। ਫਿਲਮ 'ਪਾ' ਦੀ ਰਿਲੀਜ਼ ਤੋਂ ਬਾਅਦ ਕੋਲਕਾਤਾ ਵਿੱਚ ਅਮਿਤਾਬ ਬੱਚਨ ਫੈਂਸ ਕਲੱਬ ਦੇ ਮੈਂਬਰ ਕਾਫ਼ੀ ਖੁਸ਼ ਹਨ। ਇਸ ਮੌਕੇ 'ਤੇ ਉਹਨਾਂ ਨੇ ਪ੍ਰਸ਼ੰਸਕਾਂ ਨੇ ਖੂਬ ਜਸ਼ਨ ਮਨਾਇਆ। ਫਿਲਮ ਵਿੱਚ ਓਰੋ ਦੇ ਰੂਪ ਵਿੱਚ ਅਮਿਤਾਭ ਬੱਚਨ ਦੇ ਅਭਿਨੈ ਨੂੰ ਲੋਕਾਂ ਨੇ ਖੂਬ ਸਲਾਹਿਆ। ਓਰੋ ਦੇ ਰੂਪ ਵਿੱਚ ਬਿਗ ਬੀ ਨੂੰ ਦੇਖ ਕੇ ਸਾਰੇ ਬਹੁਤ ਹੈਰਾਨ ਵੀ ਹਨ। 'ਪਾ' ਵਿੱਚ ਬਿਗ ਬੀ 13 ਸਾਲ ਦੇ ਇੱਕ ਬੱਚੇ ਓਰੋ ਦੇ ਕਿਰਦਾਰ ਵਿੱਚ ਹਨ, ਜੋ ਪ੍ਰੇਓਜੇਰੀਆ ਨਾਮ ਦੀ ਬਿਮਾਰੀ ਨਾਲ ਪੀੜਤ ਹੈ। Date:2009-12-05 Time:00:00:56
ਸਲਮਾਨ ਖਾਨ ਬੋਨੀ ਕਪੂਰ ਲਈ ਲੱਕੀ ਰਹੇ ਹਨ। 'ਨੋ ਐਂਟਰੀ' ਅਤੇ 'ਵਾਂਟੇਡ' ਨਾਮਕ ਫਿਲਮ ਉਹਨਾਂ ਨੇ ਬੋਨੀ ਲਈ ਕੀਤੀ ਦੋਵਾਂ ਫਿਲਮਾਂ ਨੇ ਬਾਕਸ ਆਫਿਸ 'ਤੇ ਸਫ਼ਲਤਾ ਦੇ ਝੰਡੇ ਗੱਡ ਦਿੱਤੇ। ਇਸ ਲਈ ਬੋਨੀ ਚਾਹੁੰਦੇ ਹਨ ਕਿ ਉਹਨਾਂ ਦੀਆਂ ਆਉਣ ਵਾਲੀਆਂ ਸਾਰੀਆਂ ਫਿਲਮਾਂ ਵਿੱਚ ਸਲਮਾਨ ਨਜ਼ਰ ਆਉਣ। ਸਲਮਾਨ ਨੂੰ ਲੈ ਕੇ 'ਨੋ ਐਂਟਰੀ' ਅਤੇ 'ਵਾਂਟੇਡ' ਦੇ ਸੀਕਵਲ ਬਣਾਉਣ ਦੀ ਦਿਸ਼ਾ ਵਿੱਚ ਉਹ ਚੱਲ ਪਏ ਹਨ ਅਤੇ ਆਪਣੀ ਸਾਲਾਂ ਪੁਰਾਣੀ ਹਿਟ ਫਿਲਮ 'ਮਿ. ਇੰਡੀਆ 2' ਦਾ ਵੀ ਅਗਲਾ ਭਾਗ ਉਹ ਬਣਾ ਰਹੇ ਹਨ। ਸੂਤਰਾਂ ਦਾ ਕਹਿਣਾ ਹੈ ਕਿ 'ਮਿ. ਇੰਡੀਆ 2' ਵਿੱਚ ਵੀ ਸੱਲੂ ਨਜ਼ਰ ਆਉਣ ਵਾਲੇ ਹਨ। ਬੋਨੀ ਚਾਹੁੰਦੇ ਹਨ ਕਿ ਉਹਨਾਂ ਦੇ ਲਕੀ ਹੀਰੋ ਸਲਮਾਨ ਵੀ ਇਸ ਫਿਲਮ ਵਿੱਚ ਅਭਿਨੈ ਕਰਨ। ਸਲਮਾਨ ਮਿ. ਇੰਡੀਆ ਤਾਂ ਬਣ ਨਹੀਂ ਸਕਦੇ ਹਨ, ਇਸ ਲਈ ਉਹ ਇਸ ਫਿਲਮ ਵਿੱਚ ਖਲਨਾਇਕੀ ਦੇ ਜੌਹਰ ਦ Date:2009-12-05 Time:00:00:56
ਮੁੰਬਈ- ਪਰਦੇ 'ਤੇ ਆਉਣ ਤੋਂ ਪਹਿਲਾਂ ਹੀ ਆਮ ਆਦਮੀ ਦੀ ਜੁਬਾਨ 'ਤੇ ਛਾ ਜਾਣ ਵਾਲੀ ਫਿਲਮ 'ਪਾ' ਦੇ ਨਿਰਦੇਸ਼ਕ ਆਰ.ਬਾਲਕੀ ਆਪਣੀ ਇਸ ਫਿਲਮ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ। ਹਾਲਾਂਕਿ ਇਸ ਫਿਲਮ ਦਾ ਸਿਕਵੇਲ ਬਣਾਉਣ ਦਾ ਉਹਨਾਂ ਦਾ ਕੋਈ ਵਿਚਾਰ ਨਹੀਂ ਹੈ। Date:2009-12-05 Time:00:00:56
ਲੁਧਿਆਣਾ- ਲੁਧਿਆਣਾ ਵਿੱਚ ਲੁੱਟ ਮਾਰ ਦਾ ਮਾਮਲਾ ਦਰਜ ਕਰਨ ਵਿੱਚ ਪੁਲਿਸ ਦੇ ਨਾਕਾਮਯਾਬ ਰਹਿਣ ਤੋਂ ਬਾਅਦ ਇੱਥੇ ਪ੍ਰਵਾਸੀ ਮਜਦੂਰਾਂ ਦਾ ਪ੍ਰਦਰਸ਼ਨ ਹਿੰਸਕ ਹੋ ਗਿਆ। ਇਸ ਨਾਲ ਅੱਜ ਇੱਥੋਂ ਦੇ ਤਿੰਨ ਪੁਲਿਸ ਥਾਣਿਆਂ ਵਿੱਚ ਅਨਿਸ਼ਚਿਤ ਸਮੇਂ ਤੱਕ ਕਰਫਿਊ ਲਗਾ ਦਿੱਤਾ ਗਿਆ। Date:2009-12-05 Time:00:00:56
ਮਾਸਕੋ : ਰੂਸ ਦੇ ਪਰਮ ਸ਼ਹਿਰ ਸਥਿਤ ਇੱਕ ਨਾਈਟ ਕਲੱਬ ਵਿੱਚ ਹੋਏ ਭਿਆਨਕ ਵਿਸਫੋਟ ਵਿੱਚ ਘੱਟ ਤੋਂ ਘੱਟ ਸੌ ਲੋਕਾਂ ਦੀ ਮੌਤ ਹੋ ਗਈ ਅਤੇ 60 ਹੋਰ ਲੋਕ ਫੱਟੜ ਹੋ ਗਏ।ਰੂਸੀ ਮੀਡੀਆ ਦੇ ਮੁਤਾਬਿਕ ਇਹ ਵਿਸਫੋਟ ਕੱਲ੍ਹ ਪਰਮ ਸ਼ਹਿਰ ਦੇ ਮੱਧ ਸਥਿਤ ਲੇਮ ਹਾਰਸ ਨਾਈਟ ਕਲਬ ਵਿੱਚ ਸਥਾਨਕ ਸਮੇਂ ਅਨੁਸਾਰ ਰਾਤ 11 ਵੱਜਕੇ 15 ਮਿੰਟ ਉੱਤੇ ਹੋਇਆ। Date:2009-12-05 Time:00:00:56
ਇਸਲਾਮਾਬਾਦ : ਵਿਸ਼ਵ ਲਈ 'ਜਿਉਂਦਾ ਜਾਂ ਮੋਇਆ' ਇੱਕ ਅਣਸੁਲਝਵੀਂ ਪਹੇਲੀ ਬਣ ਚੁੱਕਿਆ ਓਸਾਮਾ ਬਿਨ ਲਾਦੇਨ ਜਿਉਂਦਾ ਹੈ, ਕੁੱਝ ਇਸ ਤਰ੍ਹਾਂ ਦਾ ਦਾਅਵਾ ਹੀ ਕੀਤਾ ਹੈ ਪਾਕਿਸਤਾਨ ਦੀ ਜੇਲ੍ਹ ਦੇ ਵਿੱਚ ਬੰਦ ਇੱਕ ਤਾਲਿਬਾਨੀ ਕੈਦੀ ਨੇ। Date:2009-12-05 Time:00:00:56
page no.1 |
Select news date : 31 - 12 - 2009 30 - 12 - 2009 29 - 12 - 2009 28 - 12 - 2009 27 - 12 - 2009 26 - 12 - 2009 25 - 12 - 2009 24 - 12 - 2009 23 - 12 - 2009 22 - 12 - 2009 21 - 12 - 2009 20 - 12 - 2009 19 - 12 - 2009 18 - 12 - 2009 17 - 12 - 2009 16 - 12 - 2009 15 - 12 - 2009 14 - 12 - 2009 13 - 12 - 2009 12 - 12 - 2009 11 - 12 - 2009 10 - 12 - 2009 9 - 12 - 2009 8 - 12 - 2009 7 - 12 - 2009 6 - 12 - 2009 5 - 12 - 2009 4 - 12 - 2009 3 - 12 - 2009 2 - 12 - 2009 1 - 12 - 2009 |