Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 30 - 12 - 2009
ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਬਿਗ ਪਿਕਚਰਸ ਨੇ ਦੱਸਿਆ ਕਿ ਉਸਦੀ ਨਵੀਂ ਫਿਲਮ 'ਥ੍ਰੀ ਈਡੀਅਟਸ' ਨੂੰ ਪਹਿਲੇ ਚਾਰ ਦਿਨਾਂ ਵਿੱਚ ਹੀ 100 ਕਰੋੜ ਰੁਪਏ ਤੋਂ ਜਿਆਦਾ ਦੀ ਕਮਾਈ ਹੋਈ ਹੈ। ਕੰਪਨੀ ਨੇ ਬਿਆਨ ਵਿੱਚ ਕਿਹਾ ਹੈ ਕਿ ਇਸ ਫਿਲਮ ਨੂੰ 2126 ਸਿਨੇਮਾਘਰਾਂ ਵਿੱਚ ਰਿਲੀਜ਼ ਕੀਤਾ ਗਿਆ, ਜਿਹਨਾਂ ਚੋਂ 366 ਸਕ੍ਰੀਨਾਂ ਵਿਦੇਸ਼ ਵਿੱਚ ਹਨ। ਬਿਗ ਪਿਕਚਰਸ ਦੇ ਪ੍ਰਧਾਨ ਅਮਿਤ ਖੰਨਾ ਨੇ ਫਿਲਮ ਦੀ ਕਮਾਈ ਨੂੰ ਹੈਰਾਨੀਜਨਕ ਦੱਸਿਆ ਹੈ। Date:2009-12-30 Time:00:01:35
ਵੇਲੋਰ : ਭਾਰਤੀ ਪੁਰਾਤਨ ਸਰਵੇਖਣ ਦੀ ਸਰਪ੍ਰਸਤੀ ਵਾਲੇ 16ਵੀਂ ਸ਼ਤਾਬਦੀ ਵਿੱਚ ਬਣੇ ਵੇਲੋਰ ਕਿਲ੍ਹੇ ਵਿੱਚ ਇੱਕ ਮਸਜਿਦ ਦੇ ਆਲੇ ਦੁਆਲੇ ਸੁਰੱਖਿਆ ਬਣਾ ਦਿੱਤੀ ਗਈ ਹੈ।ਇਹ ਫੈਸਲਾ ਇਸ ਸੂਚਨਾ ਦੇ ਬਾਅਦ ਲਿਆ ਗਿਆ ਕਿ ਮੁਸਲਿਮ ਸਮਾਜ ਦਾ ਇੱਕ ਵਰਗ ਇੱਥੇ ਨਮਾਜ ਅਦਾ ਕਰਨ ਵਾਸਤੇ ਜ਼ੋਰ ਜਬਰਦਸਤੀ ਦੇ ਨਾਲ ਅੰਦਰ ਦਾਖ਼ਲ ਹੋ ਸਕਦਾ ਹੈ। Date:2009-12-30 Time:00:01:33
ਸਟਾਰਕਵਿਲੇ : ਇੱਕ ਅਪਾਰਟਮੈਂਟ ਵਿੱਚ ਕੱਲ੍ਹ ਸਵੇਰੇ ਅੱਗ ਲੱਗਣ ਨਾਲ ਘੱਟ ਤੋਂ ਘੱਟ ਛੇ ਬੱਚਿਆਂ ਸਮੇਤ ਨੌ ਲੋਕਾਂ ਦੀ ਮੌਤ ਹੋ ਗਈ। ਕਾਊਂਟੀ ਕੋਨੋਨਰ ਮਾਈਕਲ ਹੰਟ ਦੇ ਅਨੁਸਾਰ ਇਹ ਅੱਗ ਸੂਰਜ ਉੱਗਣ ਦੇ ਸਮੇਂ ਲੱਗਣ ਦੀ ਜਾਣਕਾਰੀ ਮਿਲੀ। Date:2009-12-30 Time:00:01:33
ਨਵੀਂ ਦਿੱਲੀ : ਨਿੱਜੀ ਖੇਤਰ ਦੀ ਹਵਾਬਾਜੀ ਕੰਪਨੀ ਸਪਾਈਸ ਜੈੱਟ ਨੂੰ ਨਵੇਂ ਵਰ੍ਹੇ ਦਾ ਤੋਹਫ਼ਾ ਸਮੇਂ ਤੋਂ ਪਹਿਲਾਂ ਹੀ ਮਿਲ ਗਿਆ ਹੈ। ਉਸਨੂੰ ਦੇਸ਼ ਦੀ ਸਭ ਤੋਂ ਕਿਫ਼ਾਇਤੀ ਏਅਰਲਾਇੰਸ ਦੇ ਪੁਰਸਕਾਰ ਦੇ ਨਾਲ ਨਵਾਜਿਆ ਗਿਆ ਹੈ। Date:2009-12-30 Time:00:01:33
ਨਵੀਂ ਦਿੱਲੀ : ਵਹੀਕਲ ਕੰਪਨੀ ਹੋਂਡਾ ਸੀਏਲ ਇੰਡੀਆ ਨੇ ਆਪਣੇ ਡੀਲਰਾਂ ਨੂੰ ਵਿੱਤੀ ਸਹਾਇਤਾ ਉਪਲਬੱਧ ਕਰਵਾਉਣ ਦੇ ਲਈ ਐਕਸਿਸ ਬੈਂਕ ਦੇ ਨਾਲ ਕਰਾਰ ਕੀਤਾ ਹੈ।ਇਸ ਸਮਝੌਤੇ ਤਹਿਤ ਬੈਂਕ ਹੋਂਡਾ ਸੀਏਲ ਦੇ ਡੀਲਰਾਂ ਨੂੰ ਹੋਂਡਾ ਦੀਆਂ ਕਾਰਾਂ ਰੱਖਣ ਅਤੇ ਨਾਲ ਹੀ ਗ੍ਰਾਹਕਾਂ ਨੂੰ ਵਹੀਕਲ ਲੋਨ ਉਪਲਬੱਧ ਕਰਵਾਉਣ ਦੇ ਲਈ ਕਰਜਾ ਦੇਵੇਗੀ। Date:2009-12-30 Time:00:01:33
ਨਿਊਯਾਰਕ - ਕੱਚੇ ਤੇਲ ਦੀ ਕੀਮਤ ਸੋਮਵਾਰ ਨੂੰ 79 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਈ। ਇਸ ਨਾਲ ਨਿਵੇਸ਼ਕਾਂ ਨੂੰ ਸਰਦੀ ਦੇ ਮੌਸਮ ਵਿੱਚ ਤੇਲ ਦੀ ਪੂਰਤੀ ਵਿੱਚ ਗਿਰਾਵਟ ਦਾ ਖਦਸ਼ਾ ਵਧ ਗਿਆ। Date:2009-12-30 Time:00:01:33
ਭਾਰਤੀ ਸ਼ੇਅਰ ਬਜ਼ਾਰਾਂ ਵਿੱਚ ਮੰਗਲਵਾਰ ਨੂੰ ਕਾਰੋਬਾਰ ਦੀ ਸ਼ੁਰੂਆਤ ਮਾਮੂਲੀ ਵਾਧੇ ਨਾਲ ਹੋਈ। ਸੈਂਸੇਕਸ 59 ਅੰਕਾਂ ਦੇ ਵਾਧੇ ਨਾਲ 17420 ਦੇ ਪੱਧਰ 'ਤੇ ਖੁੱਲ੍ਹਿਆ, ਜਦੋਂ ਕਿ ਨਿਫਟੀ 13 ਅੰਕ ਵਧ ਕੇ 5192 ਦੇ ਪੱਧਰ ਤੇ ਖੁੱਲ੍ਹਿਆ। Date:2009-12-30 Time:00:01:33
ਨਵੀਂ ਦਿੱਲੀ - ਇੱਕ ਪਾਸੇ ਜਿੱਥੇ ਦੇਸ਼ ਵਿੱਚ ਇੱਕ ਲੱਖ ਰੁਪਏ ਦੀ ਕਾਰ ਬਣਾਈ ਜਾ ਰਹੀ ਹੈ, ਉੱਥੇ ਦੂਜੇ ਪਾਸੇ ਸਾਈਕਲ ਬਣਾਉਣ ਵਾਲੀ ਕੰਪਨੀ ਫਾਇਰਫਾਕਸ ਨੇ ਇੱਥੇ ਆਟੋ ਐਕਸਪੋ ਦੇ ਦੌਰਾਨ ਅਜਿਹੀ ਸਾਈਕਲ ਪੇਸ਼ ਕਰਨ ਦੀ ਘੋਸ਼ਣਾ ਕੀਤੀ ਹੈ, ਜਿਸਦੀ ਕੀਮਤ ਲਖਟਕੀਆ ਕਾਰ ਦੇ ਮੁੱਲ ਦੇ ਦੁੱਗਣੇ ਤੋਂ ਜਿਆਦਾ ਹੈ। Date:2009-12-30 Time:00:01:33
ਨਵੀਂ ਦਿੱਲੀ : ਹੇਡਲੀ ਮਾਮਲੇ ਵਿੱਚ ਉਸ ਵੇਲੇ ਇੱਕ ਨਵਾਂ ਮੋੜ੍ਹ ਆਇਆ, ਜਦੋਂ ਇਸ ਗੱਲ ਦਾ ਪਤਾ ਚੱਲਿਆ ਕਿ ਡੇਵਿਡ ਕੋਲਮੈਨ ਹੇਡਲੀ ਇੱਕ ਹੋਰ ਅਮਰੀਕੀ ਨਾਗਰਿਕ ਦੇ ਸੰਪਰਕ ਵਿੱਚ ਸੀ, ਜੋ ਇੱਥੇ ਪਿਛਲੇ ਨੌ ਸਾਲ ਤੋਂ ਟੂਰਸਿਟ ਵੀਜੇ ਦੇ ਆਧਾਰ ਉੱਤੇ ਰਹਿ ਰਿਹਾ ਹੈ ਅਤੇ ਮਾਲਿਸ਼ ਪਾਰਲਰ ਚਲਾਉਂਦਾ ਹੈ। Date:2009-12-30 Time:00:01:33
ਜਮਸ਼ੇਦਪੁਰ - ਮੰਦੀ ਦੇ ਦੌਰ ਵਿੱਚ ਲਗਭਗ 30 ਹਜਾਰ ਨੌਕਰੀਆਂ ਦੇਣ ਵਾਲਾ ਦੇਸ਼ ਵਿੱਚ ਸਰਕਾਰੀ ਖੇਤਰ ਦਾ ਸਭ ਤੋਂ ਵੱਡਾ ਭਾਰਤੀ ਸਟੇਟ ਬੈਂਕ 12 ਹਜਾਰ ਨਵੀਂਆਂ ਨਿਯੁਕਤੀਆਂ ਕਰੇਗਾ। Date:2009-12-30 Time:00:01:32
ਮਾਸਕੋ : ਰੂਸ ਨੇ ਇਰਾਨ ਦੀ ਰਾਜਧਾਨੀ ਤੇਹਰਾਨ ਵਿੱਚ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਦੇ ਵਿਚਕਾਰ ਹੋਈ ਝੜਪ ਉੱਤੇ ਚਿੰਤਾ ਪ੍ਰਗਟਾਉਂਦੇ ਹੋਏ ਇਸ ਉੱਤੇ ਤੱਤਕਾਲ ਰੋਕ ਲਗਾਉਣ ਦੀ ਅਪੀਲ ਕੀਤੀ ਹੈ। Date:2009-12-30 Time:00:01:32
ਮੁੰਬਈ - ਇੱਥੋਂ ਦੇ ਪਰਮਾਣੂ ਰਿਐਕਟਰਾਂ ਤੋਂ ਕੁੱਝ ਹੀ ਕਿਲੋਮੀਟਰ ਦੂਰ ਸਥਿੱਤ ਭਾਭਾ ਪਰਮਾਣੂ ਸੋਧ ਕੇਂਦਰ (ਬਾਰਕ) ਦੀ ਰਸਾਇਣ ਲਬਾਰਟਰੀ ਵਿਚ ਬੀਤੇ ਕੱਲ੍ਹ ਅੱਗ ਲੱਗ ਗਈ ਜਿਸ ਨਾਲ ਦੋ ਸਿੱਖਿਆਰਥੀ ਵਿਗਿਆਨੀ ਮਾਰੇ ਗਏ। Date:2009-12-30 Time:00:01:32
ਸਾਲ 2009 ਸੇਲੀਨਾ ਜੇਟਲੀ ਨੂੰ ਖੁਸ਼ੀਆਂ ਦਿੰਦੇ ਹੋਏ ਵਿਦਾ ਹੋ ਰਿਹਾ ਹੈ। ਸਾਲ ਦੇ ਅੰਤਿਮ ਦਿਨ 31 ਦਸੰਬਰ ਨੂੰ ਸੇਲੀਨਾ ਦੀ ਫਿਲਮ 'ਐਕਸੀਡੈਂਟ ਆਨ ਹਿਲ ਰੋੜ' ਰਿਲੀਜ਼ ਹੋ ਰਹੀ ਹੈ। ਨਾਲ ਹੀ ਸੇਲੀਨਾ ਨੂੰ ਨਵੇਂ ਸਾਲ ਦੇ ਮੌਕੇ 'ਤੇ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਦੇ ਬਦਲੇ 60 ਲੱਖ ਤੋਂ ਵੀ ਜਿਆਦਾ ਰੁਪਏ ਮਿਲ ਰਹੇ ਹਨ। ਮੁੰਬਈ ਦੇ ਇੱਕ ਕਲੱਬ ਵਿੱਚ ਸੇਲੀਨਾ ਆਪਣੇ ਹਿੱਟ ਗੀਤਾਂ 'ਤੇ ਡਾਂਸ ਕਰੇਗੀ। ਕੁਝ ਘੰਟਿਆਂ ਦੇ ਪਰਫਾਰਮੈਂਸ ਬਦਲੇ ਉਹਨਾਂ ਨੂੰ ਭਾਰੀ ਰਾਸ਼ੀ ਮਿਲ ਰਹੀ ਹੈ। ਵਰਣਨਯੋਗ ਹੈ ਕਿ ਬਾਲੀਵੁੱਡ ਦੀਆਂ ਕਈ ਨਾਇਕਾਵਾਂ ਹੋਟਲਾਂ/ਕਲੱਬਾਂ ਵਿੱਚ ਪਰਫਾਰਮ ਕਰਨ ਵਾਲੀਆਂ ਹਨ। ਉਹਨਾਂ ਨੂੰ ਉਹਨਾਂ ਦੀ ਸਟਾਰ ਵੈਲਿਊ ਦੇ ਮੁਤਾਬਕ ਧਨਰਾਸ਼ੀ ਦਿੱਤੀ ਜਾ ਰਹੀ ਹੈ। Date:2009-12-30 Time:00:01:32
ਅੱਤਵਾਦ ਦੀ ਛਾਂ ਪੰਜਾਬੀ ਫਿਲਮ ਇੰਡਸਟਰੀ 'ਤੇ ਪਈ, ਤਾਂ ਚਹਿਕਦੀ, ਖਿੜਖੜਾਉਂਦੀ ਇੰਡਸਟਰੀ ਜਿਵੇਂ ਦਮ ਤੋੜ ਗਈ। ਅੱਤਵਾਦ ਖਤਮ ਹੋਣ ਤੋਂ ਅਰਸਿਆਂ ਬਾਅਦ ਵੀ ਪੰਜਾਬੀ ਫਿਲਮਾਂ ਸਿਨੇਮਾਂ ਘਰਾਂ ਤੋਂ ਰੁੱਸੀਆਂ ਹੀ ਰਹੀਆਂ, ਪਰ ਹੁਣ ਪੰਜਾਬੀ ਫਿਲਮਾਂ ਦੇ ਦੀਵਾਨਿਆਂ ਦੇ ਚਿਹਰੇ 'ਤੇ ਮੁਸਕਾਨ ਦਿਖਾਈ ਦੇਣ ਲੱਗੀ ਹੈ। ਹੁਣ ਇੱਕ ਤੋਂ ਬਾਅਦ ਇੱਕ ਵਧੀਆ ਅਤੇ ਵੱਡੇ ਬਜਟ ਦੀਆਂ ਫਿਲਮਾਂ ਬਣ ਰਹੀਆਂ ਹਨ। ਇਸ ਲਈ ਲੋਕਾਂ ਨੂੰ ਧੰਨਵਾਦ ਕਰਨਾ ਚਾਹੀਦਾ ਹੈ, ਹਰਭਜਨ ਮਾਨ ਦਾ, ਜਿਹਨਾਂ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਦੁਬਾਰਾ ਜਿਉਂਦਾ ਕਰਨ ਲਈ ਆਪਣੀ ਗਾਇਕੀ ਨੂੰ ਇੱਕ ਪਾਸੇ ਰੱਖ ਕੇ ਪੰਜਾਬੀ ਫਿਲਮ ਇੰਡਸਟਰੀ ਦੇ ਭਲੇ ਦਾ ਕੰਮ ਸ਼ੁਰੂ ਕੀਤਾ। ਕੁਝ ਸਾਲ ਪਹਿਲਾਂ ਜਦੋਂ ਹਰਭਜਨ ਮਾਨ ਨੇ ਪੰਜਾਬੀ ਫਿਲਮ 'ਜੀ ਆਇਆਂ ਨੂੰ' ਤੋਂ ਫਿਲਮ ਨਿਰਮਾਣ ਦੀ ਸ਼ੁਰੂਆਤ Date:2009-12-30 Time:00:01:32
ਆਪਣੀ ਆਵਾਜ਼ ਦੇ ਨਾਲ ਪੰਜਾਬੀ ਸਰੋਤਿਆਂ ਨੂੰ ਕੀਲਣ ਵਾਲੇ ਪੰਜਾਬੀ ਮਾਂ ਬੋਲੀ ਦੇ ਕਈ ਲਾਡਲੇ ਗਾਇਕਾਂ ਨੇ ਕਈ ਸਾਲਾਂ ਤੋਂ ਵੈਂਟੀਲੇਟਰ 'ਤੇ ਚੱਲ ਰਹੇ ਪੰਜਾਬੀ ਸਿਨੇਮੇ ਨੂੰ ਮੁੜ੍ਹ ਤੋਂ ਜੀਵੰਤ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਸ਼ੁਰੂ ਕਰ ਦਿੱਤਾ। ਗਾਇਕੀ ਤੋਂ ਫਿਲਮੀ ਪਰਦੇ ਵੱਲ ਕਦਮ ਵਧਾਉਣ ਦਾ ਰੁਝਾਨ ਪੰਜਾਬੀ ਗਾਇਕ ਤੋਂ ਅਭਿਨੇਤਾ ਬਣੇ ਹਰਭਜਨ ਮਾਨ ਨੂੰ ਮਿਲੀ ਸਫ਼ਲਤਾ ਦੇ ਬਾਅਦ ਵੇਖਣ ਨੂੰ ਮਿਲਿਆ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬੀ ਸਿਨੇਮੇ ਅਤੇ ਗਾਇਕੀ ਦਾ ਪੁਰਾਣਾ ਸੰਬੰਧ ਹੈ, ਪਰੰਤੂ ਇਹ ਸੰਬੰਧ ਹਰਭਜਨ ਮਾਨ ਨੂੰ ਮਿਲੀ ਭਰਪੂਰ ਸਫ਼ਲਤਾ ਦੇ ਬਾਅਦ ਹੋਰ ਗੂੜ੍ਹਾ ਹੋਣ ਲੱਗ ਪਿਆ ਹੈ। ਅਭਿਨੇਤਾ ਹਰਭਜਨ ਮਾਨ ਤੋਂ ਪਹਿਲਾਂ ਗੁਰਦਾਸ ਮਾਨ ਹੀ ਇੱਕ ਅਜਿਹਾ ਗਾਇਕ ਸੀ, ਜਿਸਨੂੰ ਵੱਡੇ ਪਰਦੇ ਉੱਤੇ ਦਰਸ਼ਕਾਂ ਨੇ ਖਿੜੇ ਮੱਥੇ ਪ੍ਰ Date:2009-12-30 Time:00:01:32
ਅਭਿਨੇਤਾ ਰਾਜੇਸ਼ ਖੰਨਾ ਦੀ ਧੀ ਅਤੇ ਸੁਪਰ ਸਟਾਰ ਅਕਸ਼ੈ ਕੁਮਾਰ ਦੀ ਪਤਨੀ ਟਵਿੰਕਲ ਖੰਨਾ ਸਿਰਫ਼ ਸਟਾਰ ਬੇਟੀ ਜਾਂ ਪਤਨੀ ਹੋਣ ਨਾਲ ਹੀ ਪ੍ਰਸਿੱਧ ਨਹੀਂ ਹੈ, ਬਲਕਿ ਉਹ ਇੱਕ ਸੁਤੰਤਰ ਬਿਜ਼ਨੈਸਵੂਮੈਨ ਦੇ ਰੂਪ ਵਿੱਚ ਸਥਾਪਤ ਹੋ ਚੁੱਕੀ ਹੈ। ਟਵਿੰਕਲ ਖੰਨਾ ਦਾ ਜਨਮ 29.12.1974 ਨੂੰ ਪੂਨਾ ਵਿਖੇ ਹੋਇਆ। ਸੂਰਜ ਕੁੰਡਲੀ ਦੇ ਅਨੁਸਾਰ ਟਵਿੰਕਲ ਧਨੁ ਲਗਨ ਅਤੇ ਮਿਥੁਨ ਰਾਸ਼ੀ ਵਿੱਚ ਜਨਮੀ ਹੈ। ਲਗਨ ਵਿੱਚ ਬੁੱਧ-ਸ਼ੁਕਰ ਮੌਜੂਦ ਹਨ ਜੋ ਕਲਾ ਦੀ ਉੱਚ ਰੁਚੀ ਨਾਲ ਸਮਝ ਅਤੇ ਤਰਕਸ਼ੀਲਤਾ ਵੀ ਦਿੰਦੇ ਹਨ। ਇਸ 'ਤੇ ਸ਼ਨੀ ਚੰਦਰ ਦੀ ਦ੍ਰਿਸ਼ਟੀ ਇਸ ਨੂੰ ਤਕਨੀਤੀ ਸਮਝ, ਕਾਰੀਗਰੀ ਦਾ ਰਾਹ ਦਿੰਦੀ ਹੈ। ਇਸ ਲਈ ਟਵਿੰਕਲ ਇੰਟੀਰੀਅਰ ਡੈਕੋਰੇਸ਼ਨ ਦੇ ਕੰਮ ਵਿੱਚ ਅੱਗੇ ਵਧੀ, ਅਭਿਨੈ ਵਿੱਚ ਨਹੀਂ। ਤੀਜੇ ਭਾਵ ਦਾ ਗੁਰੂ ਭੈਣ-ਭਰਾਵਾਂ ਦੇ ਪਰਿਵਾਰ ਨਾਲ, ਮਾਤਾ ਨਾਲ ਚੰਗੇ ਸਬੰਧ ਅਤ Date:2009-12-30 Time:00:01:32
ਨਵੀਂ ਦਿੱਲੀ : ਦਿੱਲੀ ਦੇ ਬਦਰਪੁਰ ਖੇਤਰ ਵਿੱਚ ਮੰਗਲਵਾਰ ਸਵੇਰੇ ਇੱਕ ਜਿਆਦਾ ਆਵਾਜਾਈ ਵਾਲੀ ਸੜਕ ਨਾਲ ਲੱਗਦੇ ਫਲਾਈਓਵਰ ਨਿਰਮਾਣ ਸਥਲ ਉੱਤੇ ਇੱਕ ਕਰੇਨ ਪਲਟ ਗਈ ਅਤੇ ਇਸ ਘਟਨਾ ਵਿੱਚ ਚਾਰ ਕਾਰਾਂ ਦਾ ਨੁਕਸਾਨ ਪਹੁੰਚਿਆ ਹੈ। Date:2009-12-30 Time:00:01:32
ਜਲੰਧਰ - 55ਵੀਂਆ ਨੈਸ਼ਨਲ ਸਕੂਲ ਖੇਡਾਂ ਟੈਨਿਸ ਬਾਲ ਅੰਡਰ 19 ਸਾਲ ਲੜਕੇ ਵਰਗ ਦੇ ਮੁਕਾਬਲੇ 1 ਤੋਂ 5 ਜਨਵਰੀ 2010 ਤੱਕ ਜੰਮੂ ਵਿਖੇ ਕਰਵਾਏ ਜਾ ਰਹੇ ਹਨ।ਇਹ ਜਾਣਕਾਰੀ ਡਿਪਟੀ ਡਾਇਰੈਕਟਰ ਫਿਜ਼ੀਕਲ ਐਜੂਕੇਸ਼ਨ ਸਿੱਖਿਆ ਵਿਭਾਗ ਪੰਜਾਬ ਵੱਲੋਂ ਦਿੱਤੀ ਗਈ। Date:2009-12-30 Time:00:01:32
ਕੋਲਕਾਤਾ - ਭਾਰਤ ਦੀ 'ਏ' ਟੀਮ ਨੇ ਇਥੇ ਖੇਡੀ ਗਈ ਟਾਟਾ ਸਟੀਲ ਏਸ਼ੀਆਈ ਸ਼ਤਰੰਜ ਪ੍ਰਤੀਯੋਗਤਾ 'ਚ ਸੋਨ ਤਮਗਾ ਪ੍ਰਾਪਤ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ।ਪੀ. ਹਰੀਕ੍ਰਿਸ਼ਨਾ, ਕੇ. ਸਸੀਕਿਰਨ, ਸੁਰੀਆ ਸੇਖਰ ਗਾਂਗੁਲੀ ਅਤੇ ਪਰੀਮਰਜਨ ਨੇਗੀ 'ਤੇ ਅਧਾਰਿਤ ਟੀਮ ਨੇ ਫਾਈਨਲ ਗੇੜ 'ਚ ਸ੍ਰੀਲੰਕਾ ਦੀ ਟੀਮ 'ਤੇ 4-0 ਨਾਲ ਜਿੱਤ ਦਰਜ ਕੀਤੀ। Date:2009-12-30 Time:00:01:32
ਪੰਜਾਬੀ ਗਾਇਕੀ ਅਤੇ ਸੰਗੀਤ ਵਿੱਚ ਮਾਨਾਂ ਨੂੰ ਜੋ ਮਾਣ ਮਿਲਿਆ ਹੈ ਉਹ ਕਿਸੇ ਵਿਆਖਿਆ ਦਾ ਮੁਹਤਾਜ ਨਹੀਂ ਜਿਵੇਂ ਕਿ ਗੀਤਕਾਰੀ ਵਿੱਚ ਆਪਣੀ ਸਰਦਾਰੀ ਬਣਾਈ ਬੈਠਾ ਬਾਬੂ ਸਿੰਘ ਮਾਨ ਮਰਾੜਾਂ ਵਾਲਾ, ਪੀਰਾਂ-ਫ਼ਕੀਰਾਂ ਵਾਲੀ ਸੋਚ ਵਾਲਾ ਗੁਰਦਾਸ ਮਾਨ, ਆਪਣੇ ਚੁਟਕਲਿਆਂ ਨਾਲ ਹਸਾ-ਹਸਾ ਕੇ ਢਿੱਡੀਂ ਪੀੜਾਂ ਪਾਉਣ ਵਾਲਾ ਭਗਵੰਤ ਮਾਨ, ਨੌਜਵਾਨਾਂ ਦੇ ਦਿਲਾਂ ਦੀ ਧੜਕਣ ਬੱਬੂ ਮਾਨ ਜਾਂ ਫਿਰ ਹਲੀਮੀ ਭਰਪੂਰ ਤੇ ਹਰ ਵਰਗ 'ਚ ਹਰਮਨ ਪਿਆਰਾ ਹਰਭਜਨ ਮਾਨ। Date:2009-12-30 Time:00:01:32
1988 - ਇਸ਼ਕ ਦੇ ਮਾਮਲੇ 1990 - ਗਿੱਧਾ ਪੰਜਾਬਣਾਂ ਦਾ 1992 - ਚਿੱਠੀਏ ਨੀ ਚਿੱਠੀਏ 1994 - ਜੱਗ ਜਿਉਂਦਿਆਂ ਦੇ ਮੇਲੇ 1996 - ਵਧਾਈਆਂ ਜੀ ਵਧਾਈਆਂ 1999 - ਓਏ-ਹੋਏ 2000 - ਲਾਲਾ ਲਾਲਾ ਲਾਲਾ 2000 - ਹਰਭਜਨ ਮਾਨ ਦੇ ਦਰਦ ਭਰੇ ਗੀਤ 2001 - ਨੱਚ ਲੈ 2001 - ਹਾਏ ਮੇਰੀ ਬਿੱਲੋ 2003 - ਸਤਰੰਗੀ ਪੀਂਘ (ਗੁਰਸੇਵਕ ਮਾਨ ਦੇ ਨਾਲ) 2005 - ਦਿਲ ਡੋਲ ਗਿਆ 2007 - ਮੌਜ ਮਸਤੀਆਂ 2008 - ਨਜ਼ਰਾਂ ਮਿਲੀਆਂ 2008 - ਸੋਹਣੀਏ Date:2009-12-30 Time:00:01:32
ਨਾਗਪੁਰ : ਭਾਰਤੀ ਜਨਤਾ ਪਾਰਟੀ ਦੇ ਪ੍ਰਮੁੱਖ ਨਿਤਿਨ ਗਡਕਰੀ ਨੇ ਕਿਹਾ ਕਿ ਪਾਰਟੀ ਦੀ ਨਵੀਂ ਕਾਰਜਕਾਰਣੀ ਦੀ ਨਵੀਂ ਟੀਮ ਫਰਵਰੀ ਤੱਕ ਬਣਾ ਦਿੱਤੀ ਜਾਵੇਗੀ।ਸ਼੍ਰੀ ਗਡਕਰੀ ਅੱਜ ਬਾਅਦ ਦੁਪਹਿਰ ਨਾਗਪੁਰ ਪੱਤਰਕਾਰ ਸੰਗਠਨ ਦੁਆਰਾ ਆਯੋਜਿਤ ਪ੍ਰੋਗ੍ਰਾਮ ਵਿੱਚ ਕਿਹਾ ਕਿ ਪਾਰਟੀ ਦੀ ਨਵੀਂ ਵਰਕਿੰਗ ਕਮੇਟੀ ਦੀ ਚੋਣ ਰਾਸ਼ਟਰੀ ਸੰਮੇਲਨ ਤੋਂ ਪਹਿਲਾਂ ਹੋ ਜਾਵੇਗੀ ਅਤੇ ਸੰਮੇਲਨ ਫਰਵਰੀ ਦੇ ਅੰਤਿਮ ਹਫ਼ਤੇ ਵਿੱਚ ਹੋ ਸਕਦਾ ਹੈ। Date:2009-12-30 Time:00:01:32
ਨਵੀਂ ਦਿੱਲੀ - ਸੀਟੀਬੀਟੀ ਉੱਪਰ ਹਸਤਾਖਰ ਦੀ ਜਪਾਨ ਦੀ ਅਪੀਲ ਖਾਰਜ ਕਰਦਿਆਂ ਮਨਮੋਹਨ ਨੇ ਕਿਹਾ ਕਿ ਅਸੀਂ ਜਪਾਨ ਅਤੇ ਅਜਿਹੇ ਹੀ ਵਿਚਾਰਾਂ ਵਾਲੇ ਦੇਸ਼ਾਂ ਨਾਲ ਭੇਦਭਾਵ ਰਹਿਤ ਪਰਮਾਣੂ ਨਿਸ਼ਸਤਰੀਕਰਨ ਉੱਪਰ ਕੰਮ ਕਰਨ ਦੇ ਇਛੁਕ ਹਾਂ। Date:2009-12-30 Time:00:01:31
ਮੁੰਬਈ - ਇੱਥੋਂ ਦੇ ਪਰਮਾਣੂ ਰਿਐਕਟਰਾਂ ਤੋਂ ਕੁੱਝ ਹੀ ਕਿਲੋਮੀਟਰ ਦੂਰ ਸਥਿੱਤ ਭਾਭਾ ਪਰਮਾਣੂ ਸੋਧ ਕੇਂਦਰ (ਬਾਰਕ) ਦੀ ਰਸਾਇਣ ਲਬਾਰਟਰੀ ਵਿਚ ਬੀਤੇ ਕੱਲ੍ਹ ਅੱਗ ਲੱਗ ਗਈ ਜਿਸ ਨਾਲ ਦੋ ਸਿੱਖਿਆਰਥੀ ਵਿਗਿਆਨੀ ਮਾਰੇ ਗਏ। Date:2009-12-30 Time:00:01:31
page no.1 |
Select news date : 31 - 12 - 2009 30 - 12 - 2009 29 - 12 - 2009 28 - 12 - 2009 27 - 12 - 2009 26 - 12 - 2009 25 - 12 - 2009 24 - 12 - 2009 23 - 12 - 2009 22 - 12 - 2009 21 - 12 - 2009 20 - 12 - 2009 19 - 12 - 2009 18 - 12 - 2009 17 - 12 - 2009 16 - 12 - 2009 15 - 12 - 2009 14 - 12 - 2009 13 - 12 - 2009 12 - 12 - 2009 11 - 12 - 2009 10 - 12 - 2009 9 - 12 - 2009 8 - 12 - 2009 7 - 12 - 2009 6 - 12 - 2009 5 - 12 - 2009 4 - 12 - 2009 3 - 12 - 2009 2 - 12 - 2009 1 - 12 - 2009 |