Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 3 - 12 - 2009
ਨਵੀਂ ਦਿੱਲੀ : ਆਵਾਜਾਈ ਸਾਧਨ ਬਣਾਉਣ ਵਾਲੀ ਕੰਪਨੀ ਜਨਰਲ ਮੋਟਰਜ਼ ਇੰਡੀਆ ਨੇ ਮੌਜੂਦਾ ਸਾਲ ਦੇ ਨਵੰਬਰ ਮਹੀਨੇ ਦੌਰਾਨ 7118 ਆਵਾਜਾਈ ਸਾਧਨ ਵੇਚੇ ਹਨ, ਜੋ ਕਿ ਨਵੰਬਰ 2008 ਦੇ 4307 ਆਵਾਜਾਈ ਸਾਧਨਾਂ ਦੇ ਮੁਕਾਬਲੇ 65.26 ਫੀਸਦੀ ਜਿਆਦਾ ਹਨ। Date:2009-12-03 Time:00:05:38
ਨਵੀਂ ਦਿੱਲੀ : ਆਵਾਜਾਈ ਸਾਧਨ ਨਿਰਮਾਤਾ ਕੰਪਨੀ ਹੋਂਡਾ ਸਿਏਲ ਕਾਰਸ ਇੰਡੀਆ ਦੀ ਇਸ ਵਰ੍ਹੇ ਨਵੰਬਰ ਵਿੱਚ ਵਿੱਕਰੀ 1.99 ਪ੍ਰਤੀਸ਼ਤ ਵੱਧਕੇ 5125 ਵਾਹਨ ਹੋ ਗਈ ਹੈ।ਪਿਛਲੇ ਵਰ੍ਹੇ ਦੀ ਇਸੇ ਮਿਆਦ ਵਿੱਚ ਇਹ ਅੰਕੜਾ 5025 ਆਵਾਜਾਈ ਸਾਧਨ ਦਾ ਰਿਹਾ ਸੀ। Date:2009-12-03 Time:00:05:38
ਮੁੰਬਈ : ਰਿਲਾਇੰਸ ਅਨਿਲ ਧੀਰੂਭਾਈ ਅੰਬਾਨੀ ਸਮੂਹ ਦੀ ਕੰਪਨੀ ਰਿਲਾਇੰਸ ਮੀਡੀਆ ਵਰਕਸ ਲਿਮੀਟੇਡ ਦੀ ਸਹਾਇਕ ਇਕਾਈ ਬਿਗ ਸਿਨੇਮਾ ਦੇ ਕੇਦਾਹ (ਮਲੇਸ਼ੀਆ) ਵਿਖੇ ਇੱਕ ਮਲਟੀਪਲੈਕਸ ਦੇ ਸ਼ੁਭ ਆਰੰਭ ਨਾਲ ਸਿਨੇਮਾ ਸਕ੍ਰੀਨਾਂ ਦੀ ਸੰਖਿਆ 500 ਹੋ ਗਈ ਹੈ। Date:2009-12-03 Time:00:05:38
ਜਲੰਧਰ : ਜਲੰਧਰ ਸ਼ਹਿਰ ਵਿੱਚ ਮੰਗਲਵਾਰ ਦੀ ਰਾਤ ਛਾਉਣੀ ਇਲਾਕੇ ਵਿੱਚ ਹੋਏ ਇੱਕ ਵਿਸਫੋਟ ਵਿੱਚ ਸੈਨਾ ਦੇ ਚਾਰ ਜਵਾਨਾਂ ਦੀ ਮੌਤ ਹੋ ਗਈ ਹੈ। ਸ਼ੁਰੂਆਤੀ ਖ਼ਬਰਾਂ ਦੇ ਅਨੁਸਾਰ ਵਿਸਫੋਟ ਵਿੱਚ ਹਵਲਦਾਰ ਟੀ ਬ੍ਰਹਮਾ, ਨਾਇਕ ਲਲਿਤ ਕੁਮਾਰ, ਲਾਂਸ ਨਾਇਕ ਜੇ ਟੋਪੋ ਅਤੇ ਡਰਾਈਵਰ ਜੇਐੱਸ ਰਾਵ ਦੀ ਮੌਤ ਹੋ ਗਈ ਹੈ। Date:2009-12-03 Time:00:05:38
ਲੁਧਿਆਣਾ : ਪੰਜਾਬ ਵਿੱਚ ਰਾਸ਼ਨ ਦੀਆਂ ਦੁਕਾਨਾਂ ਉੱਤੇ ਗ੍ਰਾਹਕਾਂ ਨੂੰ ਕਣਕ ਦੇ ਬਦਲੇ ਚੰਗੀ ਗੁਣਵੱਤਾ ਵਾਲਾ ਆਟਾ ਮੁਹੱਈਆ ਹੋਵੇਗਾ। ਇਹ ਜਾਣਕਾਰੀ ਖਾਧ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਅੱਜ ਇੱਥੇ ਦਿੱਤੀ। Date:2009-12-03 Time:00:05:38
ਨਵੀਂ ਦਿੱਲੀ : ਦੋ ਟਾਇਰਾ ਵਹੀਕਲ ਬਣਾਉਣ ਵਾਲੀ ਸੁਜੁਕੀ ਮੋਟਰਸਾਈਕਲ ਇੰਡੀਆ ਲਿਮੀਟੇਡ ਦੀ ਇਸ ਵਰ੍ਹੇ ਨਵੰਬਰ ਵਿੱਚ ਮੋਟਰਸਾਈਕਲਾਂ ਦੀ ਵਿੱਕਰੀ 47.65 ਪ੍ਰਤੀਸ਼ਤ ਵੱਧਕੇ 14745 ਹੋ ਗਈ ਹੈ, ਜਦਕਿ ਨਵੰਬਰ 2008 ਵਿੱਚ 9986 ਆਵਾਜਾਈ ਸਾਧਨ ਵੇਚੇ ਗਏ ਸਨ। Date:2009-12-03 Time:00:05:38
ਇਸਲਾਮਾਬਾਦ : ਅੱਜ ਜਲ ਸੈਨਾ ਦੇ ਸੈਕਟਰ ਈ ਅੱਠ ਸਥਿਤ ਮੁੱਖ ਦਫ਼ਤਰ ਦੇ ਵਿੱਚ ਹੋਏ ਆਤਮਘਾਤੀ ਹਮਲੇ ਵਿੱਚ ਇੱਕ ਸੈਨਾ ਅਧਿਕਾਰੀ ਦੀ ਮੌਤ ਅਤੇ ਤਿੰਨ ਹੋਰ ਦੇ ਫੱਟੜ ਹੋਣ ਦੀ ਸੂਚਨਾ ਮਿਲੀ ਹੈ। Date:2009-12-03 Time:00:05:38
ਮੁੰਬਈ : ਸੂਚਨਾ ਅਤੇ ਤਕਨੀਕ ਕੰਪਨੀ ਮਹਿੰਦਰਾ ਸੱਤਿਅਮ ਨੇ ਕੰਪਨੀ ਦੀ ਵਿੱਤ ਸਥਿਤੀ ਨੂੰ ਲੈਕੇ ਨਿਵੇਸ਼ਕਾਂ ਵਿੱਚ ਪੈਦਾ ਹੋਈ ਆਸ਼ੰਕਾ ਦੂਰ ਕਰਨ ਦੇ ਲਈ ਅੱਜ ਸਪੱਸ਼ਟੀਕਰਨ ਜਾਰੀ ਕੀਤਾ ਹੈ। Date:2009-12-03 Time:00:05:38
ਨਵੀਂ ਦਿੱਲੀ- ਦੁਨੀਆ ਦੇ ਦੂਜੇ ਸਭ ਤੋਂ ਵੱਡੇ ਕੰਪਿਊਟਰ ਨਿਰਮਾਤਾ ਏਸਰ ਨੇ ਅੱਜ ਇੱਥੇ ਦੇਸ਼ ਦੇ ਪਰਸਨਲ ਕੰਪਿਊਟਰ (ਪੀਸੀ) ਬਜ਼ਾਰ ਵਿੱਚ ਵਿੰਡੋਜ਼ 7 ਦੀਆਂ ਖੂਬੀਆਂ ਵਾਲੇ 3 ਡੀ ਨੋਟਬੁੱਕ ਅਤੇ ਟਚ ਸਕ੍ਰੀਨ ਲੈਪਟਾਪ ਲਾਂਚ ਕੀਤੇ। ਏਸਰ ਨੇ 5738 ਡੀ ਮਾਡਲ ਦੇ 3 ਡੀ ਨੋਟਬੁਕ ਅਤੇ ਐਸਪਾਇਰ ਸੀਰੀਜ਼ ਵਿੱਚ ਮਲਟੀ ਟਚ ਟੈਕਨਾਲਾਜੀ ਨਾਲ ਲੈਸ ਲੈਪਟਾਪ ਲਾਂਚ ਕਰਦੇ ਹੋਏ ਪੀਸੀ ਬਜ਼ਾਰ ਵਿੱਚ ਇੱਕ ਹੋਰ ਮੁਕਾਮ ਹਾਸਿਲ ਕਰ ਲਿਆ। Date:2009-12-03 Time:00:05:38
ਮੁੰਬਈ : ਭਾਰਤੀ ਸ਼ੇਅਰ ਬਾਜਾਰ ਵਿੱਚ ਬੁੱਧਵਾਰ ਨੂੰ ਕਾਰੋਬਾਰ ਦੀ ਸ਼ੁਰੂਆਤ ਬੜ੍ਹਤ ਦੇ ਨਾਲ ਹੋਈ, ਪ੍ਰੰਤੂ ਦਿਨ ਭਰ ਬਾਜਾਰ ਵਿੱਚ ਉਤਾਰ ਚੜ੍ਹਾਅ ਵੇਖਿਆ ਗਿਆ। ਅੱਜ ਸੈਂਸੇਕਸ 28 ਅੰਕਿਆਂ ਦੀ ਗਿਰਾਵਟ ਦੇ ਨਾਲ 17170 ਦੇ ਪੱਧਰ ਉੱਤੇ ਬੰਦ ਹੋਇਆ, ਜਦਕਿ ਨਿਫ਼ਟੀ 1 ਅੰਕ ਵੱਧਕੇ 5123 ਦੇ ਪੱਧਰ ਉੱਤੇ ਬੰਦ ਹੋਇਆ। Date:2009-12-03 Time:00:05:38
ਨਵੀਂ ਦਿੱਲੀ - ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਇੱਥੇ ਦੇਸ਼ਵਾਸੀਆਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਕਿਸੇ ਵੀ ਹਮਲੇ ਭਾਂਵੇ ਉਹ ਸਰਹੱਦ ਪਾਰੋਂ ਹੋਵੇ ਜਾਂ ਨਕਸਲੀਆਂ ਵੱਲੋਂ, ਹਰ ਸਥਿੱਤੀ ਨਾਲ ਨਜਿੱਠਣ ਲਈ ਤਿਆਰ ਹੈ। Date:2009-12-03 Time:00:05:38
ਕਰਵਾਰ - ਕਰਨਾਟਕ ਪੁਲਿਸ ਨੇ ਅੱਜ ਇੱਥੇ ਕੈਗਾ ਪਰਮਾਣੂ ਬਿਜਲੀ ਕਾਰਖਾਨੇ ਦੇ ਪੀਣ ਦੇ ਪਾਣੀ ਵਿਚ ਕਥਿੱਤ ਰੂਪ ਨਾਲ ਉੱਚ ਸਮਰੱਥਾ ਵਾਲਾ ਰੇਡਿਉ ਧਰਮੀ ਪਦਾਰਥ ਟ੍ਰੀਟੀਅਮ ਮਿਲਾਉਣ ਦੇ ਮਾਮਲੇ ਵਿਚ ਅਣਪਛਾਤੇ ਲੋਕਾਂ ਖਿਲਾਫ ਐਫਆਈਆਰ ਦਰਜ ਕੀਤੀ। Date:2009-12-03 Time:00:05:38
ਆਗਰਾ- ਆਸਕਰ ਪੁਰਸਕਾਰ ਨਾਲ ਨਵਾਜੇ ਜਾ ਚੁੱਕੇ ਅਤੇ ਆਉਣ ਵਾਲੀ ਬਾਲੀਵੁੱਡ ਫਿਲਮ 'ਤਾਜ' ਵਿੱਚ ਸ਼ਾਹਜਹਾਂ ਦਾ ਕਿਰਦਾਰ ਨਿਭਾਉਣ ਜਾ ਰਹੇ 67 ਸਾਲ ਦੇ ਮਸ਼ਹੂਰ ਅਭਿਨੇਤਾ ਬੇਨ ਕਿੰਗਸਲੇ ਨੇ ਬੁੱਧਵਾਰ ਨੂੰ ਆਪਣੀ ਪਤਨੀ ਡੇਨਿਏਲਾ ਲੈਵੇਂਡਰ ਨਾਲ ਤਾਜਮਹਿਲ ਦੀ ਸੈਰ ਦਾ ਆਨੰਦ ਲਿਆ। Date:2009-12-03 Time:00:05:38
'ਜੋਧਾ ਅਕਬਰ' ਫਿਲਮ ਵਿੱਚ ਜੋਧਾ ਦੀ ਭੂਮਿਕਾ ਨਿਭਾਉਣ ਵਾਲੀ ਐਸ਼ਵਰਿਆ ਰਾਏ ਬੱਚਨ ਹੁਣ ਬੇਨ ਕਿੰਗਸਲੇ ਦੀ ਫਿਲਮ 'ਤਾਜ' ਵਿੱਚ ਮੁਮਤਾਜ ਦੀ ਭੂਮਿਕਾ ਨਿਭਾਉਣ ਲਈ ਤਿਆਰ ਹੈ। ਭਾਰਤੀ ਇਤਿਹਾਸ ਦੀ ਇਹ ਸਭ ਤੋਂ ਰੌਚਕ ਕਹਾਣੀ ਹੈ। ਸ਼ਾਹਜਹਾਂ-ਮੁਮਤਾਜ ਮਹਿਲ ਦੀ ਇਸ ਪ੍ਰੇਮ ਕਹਾਣੀ ਵਿੱਚ ਐਸ਼ਵਰਿਆ ਬੇਨ ਕਿੰਗਸਲੇ ਨਾਲ ਕੰਮ ਕਰੇਗੀ। ਐਸ਼ਵਰਿਆ ਪਹਿਲਾਂ ਵੀ ਸਾਲ 2007 ਵਿੱਚ 'ਦ ਲਾਸਟ ਲੇਜਨ' ਨਾਮਕ ਫਿਲਮ ਵਿੱਚ ਬੇਨ ਕਿੰਗਸਲੇ ਨਾਲ ਕੰਮ ਕਰ ਚੁੱਕੀ ਹੈ। ਰਾਸ਼ਟਰੀ ਰਾਜਧਾਨੀ ਵਿੱਚ ਮੌਜੂਦ ਇਸ ਅਭਿਨੇਤਰੀ ਨੇ ਕਿਹਾ ਕਿ 'ਦ ਲਾਸਟ ਲੇਜਨ' ਦੀ ਸ਼ੂਟਿੰਗ ਦੇ ਦੌਰਾਨ ਬੇਨ ਕਿੰਗਸਲੇ ਨਾਲ ਮੇਰੀ ਇਸ ਫਿਲਮ ਨੂੰ ਲੈ ਕੇ ਗੱਲਬਾਤ ਹੋਈ ਸੀ ਅਤੇ ਹੁਣ ਮੈਨੂੰ ਇਸ ਫਿਲਮ ਦੀ ਸਕ੍ਰਿਪਟ ਮਿਲ ਚੁੱਕੀ ਹੈ। ਇਸ ਲਈ ਮੈਂ ਅੱਗੇ ਸੋਚ ਰਹੀ ਹਾਂ। ਸਾਬਕਾ ਮਿਸ ਯੁਨਿਵਰਸ ਰਹਿ ਚੁੱ Date:2009-12-03 Time:00:05:37
ਨਵੀਂਆਂ ਫਿਲਮਾਂ ਦਾ ਪ੍ਰਦਰਸ਼ਨ ਸ਼ੁਕਰਵਾਰ ਨੂੰ ਹੁੰਦਾ ਹੈ, ਪਰ ਹਿਮੇਸ਼ ਰੇਸ਼ਮੀਆ ਦੀ 'ਰੇਡੀਓ' ਵੀਰਵਾਰ ਨੂੰ ਸਿਨੇਮਾ ਘਰਾਂ 'ਚ ਦਿਖਾਈ ਜਾਵੇਗੀ। ਇਹ ਹਿਮੇਸ਼ ਦੇ ਕਹਿਣ 'ਤੇ ਕੀਤਾ ਗਿਆ ਹੈ। ਹਿਮੇਸ਼ ਨੇ ਇਹ ਕਿਉਂ ਕੀਤਾ? 'ਨੰਬਰ 4 ਅਤੇ 8 ਮੇਰੇ ਲਈ ਭਾਗਸ਼ਾਲੀ ਨਹੀਂ ਹਨ। 'ਕਰਜ਼' ਪਿਛਲੇ ਸਾਲ 17 ਅਕਤੂਬਰ ਨੂੰ ਰਿਲੀਜ਼ ਹੋਈ ਸੀ, ਜਿਸਦਾ ਜੋੜ ਅੱਠ ਹੁੰਦਾ ਹੈ। ਮੈਂ ਨਹੀਂ ਚਾਹੁੰਦਾ ਸੀ ਕਿ ਫਿਲਮ 17 ਨੂੰ ਰਿਲੀਜ਼ ਹੋਵੇ, ਪਰ ਅਜਿਹਾ ਹੋਇਆ। ਫਿਲਮ ਫਲਾਪ ਹੋ ਗਈ ਅਤੇ ਮੇਰਾ ਡਰ ਸਹੀ ਸਾਬਿਤ ਹੋਇਆ। ਇਸ ਲਈ ਮੈਂ ਫੈਸਲਾ ਕੀਤਾ ਕਿ 'ਰੇਡੀਓ' 4 ਦਸੰਬਰ ਦੀ ਬਜਾਏ 3 ਦਸੰਬਰ ਨੂੰ ਰਿਲੀਜ਼ ਹੋਵੇਗੀ।' ਹਿਮੇਸ਼ ਦੱਸਦੇ ਹਨ। ਹਿਮੇਸ਼ ਨੂੰ 'ਰੇਡੀਓ' ਦੇ ਰਿਲੀਜ਼ ਹੋਣ ਅਤੇ ਦਰਸ਼ਕਾਂ ਦੇ ਹੁੰਗਾਰੇ ਦਾ ਇੰਤਜਾਰ ਹੈ। ਇਸ ਵਾਰ ਫਿਲਮ ਮਲਟੀਪਲੈਕਸ ਜਨਤਾ ਨੂੰ ਧਿਆਨ ਵਿੱਚ ਰੱਖ ਕੇ ਬਣਾਈ Date:2009-12-03 Time:00:05:37
ਸਾਲ 2009 ਦੇ ਆਖਰੀ ਮਹੀਨੇ ਦੇ ਹਰੇਕ ਹਫ਼ਤੇ ਵੱਡੀਆਂ ਫਿਲਮਾਂ ਦਾ ਪ੍ਰਦਰਸ਼ਨ ਹੋਵੇਗਾ। ਗੱਲ ਸ਼ੁਰੂ ਕਰਦੇ ਹਾਂ ਪਹਿਲੇ ਹਫ਼ਤੇ ਤੋਂ। ਸ਼ੁਕਰਵਾਰ ਤਾਂ 4 ਦਸੰਬਰ ਨੂੰ ਹੈ, ਪਰ ਇਸ ਤਾਰੀਖ ਨੂੰ ਹਿਮੇਸ਼ ਰੇਸ਼ਮੀਆ ਆਪਣੇ ਲਈ ਭਾਗਸ਼ਾਲੀ ਨਹੀਂ ਮੰਨਦੇ ਹਨ, ਇਸ ਲਈ ਉਹਨਾਂ ਦੀ ਫਿਲਮ 'ਰੇਡੀਓ' ਵੀਰਵਾਰ 3 ਦਸੰਬਰ ਦੀ ਸ਼ਾਮ ਨੂੰ ਰਿਲੀਜ਼ ਹੋਵੇਗੀ। ਹਿਮੇਸ਼ ਇਸ ਵਾਰ ਮਲਟੀਪਲੈਕਸ ਜਨਤਾ ਵਿੱਚ ਆਪਣੀ ਪਹਿਚਾਣ ਬਣਾਉਣ ਲਈ ਉਤਾਵਲੇ ਹਨ, ਇਸ ਲਈ ਉਹਨਾਂ ਦਾ ਕਹਿਣਾ ਹੈ ਕਿ ਇਹ ਫਿਲਮ ਉਹਨਾਂ ਦਰਸ਼ਕਾਂ ਦੀ ਪਸੰਦ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਗਈ ਹੈ। ਹਿਮੇਸ਼ ਸ਼ਾਇਦ ਇਹ ਭੁੱਲ ਗਏ ਹਨ ਕਿ ਉਹਨਾਂ ਦੀ ਹਿੱਟ ਫਿਲਮ 'ਆਪਕਾ ਸਰੂਰ' ਨੇ ਸਿੰਗਲ ਸਕ੍ਰੀਨ ਸਿਨੇਮਾਘਰਾਂ ਵਿੱਚ ਚੰਗਾ ਬਿਜ਼ਨੈਸ ਕੀਤਾ ਸੀ। ਰੇਡੀਓ' ਦਾ ਸੰਗੀਤ ਲੋਕਪ੍ਰਿਆ ਹੋ ਰਿਹਾ ਹੈ। ਸੰਗੀਤਕਾਰ ਦੇ ਰੂਪ ਵਿੱਚ ਤਾ Date:2009-12-03 Time:00:05:37
ਚੰਡੀਗੜ੍ਹ - ਪੰਜਾਬ ਪੁਲਿਸ ਨੇ ਅੱਤਵਾਦੀ ਘਟਨਾਵਾਂ ਨਾਲ ਨਜਿੱਠਣ ਲਈ ਆਪਣਾ ਇੱਕ ਵਿਸ਼ੇਸ਼ ਕਮਾਂਡੋ ਦਸਤਾ ਤਿਆਰ ਕੀਤਾ ਹੈ।ਇਸ ਨੂੰ 'ਸਪੈਸ਼ਲ ਵੈਪਨ ਐਂਡ ਟੈਕਟਿਕਸ ਟੀਮ' (ਸਵਾਤ) ਦੇ ਨਾਂ ਨਾਲ ਜਾਣਿਆ ਜਾਵੇਗਾ। Date:2009-12-03 Time:00:05:37
ਨਵੀਂ ਦਿੱਲੀ - ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਰਾਜਸਥਾਨ ਦੇ ਰਾਜਪਾਲ ਐਸਕੇ ਸਿੰਘ ਦੇ ਦਿਹਾਂਤ ਕਾਰਣ ਹਿਮਾਚਲ ਪ੍ਰਦੇਸ਼ ਦੀ ਰਾਜਪਾਲ ਪ੍ਰਭਾ ਰਾਓ ਨੂੰ ਅਸਥਾਈ ਤੌਰ ਉੱਪਰ ਰਾਜਸਥਾਨ ਦੇ ਰਾਜਪਾਲ ਦੀ ਜੁੰਮੇਵਾਰੀ ਸੌਂਪੀ ਹੈ। Date:2009-12-03 Time:00:05:37
ਮੁੰਬਈ - ਭਾਰਤ-ਸ਼੍ਰੀਲੰਕਾ ਵਿਚਕਾਰ ਤਿੰਨ ਟੈਸਟ ਮੈਚਾਂ ਦੀ ਲੜ੍ਹੀ ਦਾ ਤੀਜਾ ਅਤੇ ਆਖਰੀ ਟੈਸਟ ਮੈਚ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ ਵਿਚ ਅੱਜ ਬੁੱਧਵਾਰ ਨੂੰ ਪਹਿਲੇ ਦਿਨ ਸ਼੍ਰੀਲੰਕਾਈ ਟੀਮ ਨੇ 8 ਵਿਕਟਾਂ ਦੇ ਨੁਕਸਾਨ ਉੱਪਰ 366 ਦੌੜਾਂ ਬਣਾਈਆਂ। Date:2009-12-03 Time:00:05:37
ਮੈਲਬੋਰਨ - ਆਸਟ੍ਰੇਲਿਆ ਦੇ ਸਾਬਕਾ ਕੋਚ ਜਾਨ ਬੁਕਾਨਨ ਨੇ ਕੌਮਾਂਤਰੀ ਕ੍ਰਿਕਟ ਪਰੀਸ਼ਦ ਨੂੰ ਅਪੀਲ ਕੀਤੀ ਹੈ ਕਿ ਉਹ ਵੈਸਟ ਇੰਡੀਜ਼ ਕ੍ਰਿਕਟ ਨੂੰ ਬਚਾਉਣ ਲਈ ਦਖਲ ਅੰਦਾਜ਼ੀ ਕਰੇ। Date:2009-12-03 Time:00:05:37
ਫ਼ਿਲਮ 'ਹੇ ਰਾਮ' 'ਚ ਇਕ ਟੀਨਏਜਰ ਦੀ ਨਿੱਕੀ ਜਿਹੀ ਭੂਮਿਕਾ ਨਿਭਾਉਣ ਵਾਲੀ ਸ਼ਰੁਤੀ ਹਾਸਨ ਹੁਣ ਵੱਡੀ ਹੋ ਗਈ ਹੈ। ਇਸੇ ਕਰਕੇ ਉਹ ਮੰਨਦੀ ਹੈ ਕਿ ਘੱਗਰਾ ਤੇ ਬਿਕਨੀ ਦੋਵਾਂ ਨੂੰ ਪਹਿਨਣ 'ਚ ਕੋਈ ਅੰਤਰ ਨਹੀਂ ਹੈ। ਸਾਰਿਕਾ ਤੇ ਕਮਲ ਹਾਸਨ ਦੀ ਬੇਟੀ ਸ਼ਰੁਤੀ ਵਿਦੇਸ਼ 'ਚ ਰਾਕ ਸਟਾਰ ਤੋਂ ਬਾਅਦ ਹੁਣ ਦੇਸ਼ 'ਚ ਬਿਹਤਰ ਅਭਿਨੇਤਰੀ ਬਣਨ ਦੀ ਹਰ ਕੋਸ਼ਿਸ਼ ਕਰ ਰਹੀ ਹੈ। ਸੰਗੀਤ ਦੀ ਰੁਚੀ ਸ਼ਰੁਤੀ ਨੂੰ ਅਮਰੀਕਾ 'ਚ ਉਚ ਸਿੱਖਿਆ ਲੈਣ ਲਈ ਲੈ ਗਈ। ਉਥੇ ਹੀ ਉਸ ਨੇ ਰਾਕ ਸਟਾਰ ਬੈਂਡ ਬਣਾ ਲਿਆ ਤੇ ਉਸ ਨੂੰ ਉਥੇ ਅਲੱਗ ਪਛਾਣ ਮਿਲ ਗਈ। ਅਭਿਨੈ ਸ਼ਰੁਤੀ ਨੂੰ ਵਿਰਾਸਤ 'ਚੋਂ ਮਿਲਿਆ ਹੈ ਪਰ ਅਭਿਨੈ ਦੇ ਮਾਮਲੇ 'ਚ ਉਸ ਦੇ ਘਰਦਿਆਂ ਨੇ ਉਸ ਨੂੰ ਆਪਣੇ ਕਦਮਾਂ 'ਤੇ ਚੱਲਣ ਤੇ ਕੋਈ ਗੱਲ ਨਹੀਂ ਸੀ ਕਹੀ। ਫ਼ਿਲਮ 'ਲੱਕ' ਦੇ ਨਿਰਦੇਸ਼ਕ ਸੋਹਮ ਦੀ ਸਿਫ਼ਤ ਕਰਦੀ ਸ਼ਰੁਤੀ ਇਸ ਫ਼ਿਲਮ 'ਚ ਸਟੰਟ ਕਰ Date:2009-12-03 Time:00:05:37
ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਗੱਲ ਦਾ ਪੂਰਾ ਯਕੀਨ ਹੈ ਕਿ ਉਹਨਾਂ ਦੇ ਅਭਿਨੇਤਾ ਪਤੀ ਅਭਿਸ਼ੇਕ ਬੱਚਨ ਅਸਲ ਜੀਵਨ 'ਚ ਇੱਕ ਚੰਗੇ ਪਿਤਾ ਸਾਬਿਤ ਹੋਣਗੇ। ਸਾਬਕਾ ਵਿਸ਼ਵ ਸੁੰਦਰੀ ਐਸ਼ਵਰਿਆ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਸਾਡੀ ਆਉਣ ਵਾਲੀ ਫਿਲਮ 'ਪਾ' ਨਾਲ ਜੋੜਦੇ ਹੋਏ ਹਰ ਕੋਈ ਮੈਨੂੰ ਪੁੱਛ ਰਿਹਾ ਹੈ ਕਿ ਕੀ ਅਭਿਸ਼ੇਕ ਚੰਗੇ ਪਿਤਾ ਹੋਣਗੇ? ਐਸ਼ਵਰਿਆ ਨੇ ਕਿਹਾ ਕਿ ਜਿਸ ਵਿਅਕਤੀ ਨਾਲ ਉਹਨਾਂ ਨੇ ਵਿਆਹ ਕੀਤਾ ਹੈ, ਉਸਦੇ ਚੰਗੇ ਪਿਤਾ ਹੋਣ ਦਾ ਉਹਨਾਂ ਨੂੰ ਪੂਰਾ ਵਿਸ਼ਵਾਸ ਹੈ। ਐਸ਼ਵਰਿਆ ਨੇ ਕਿਹਾ ਕਿ ਅਭਿਸ਼ੇਕ ਬਹੁਤ ਵਾਸਤਵਿਕ, ਜੜ੍ਹਾਂ ਨਾਲ ਜੁੜੇ ਹੋਏ ਅਤੇ ਬਹੁਤ ਮਾਨਵੀ ਹਨ ਅਤੇ ਉਹ ਉਹਨਾਂ ਨੂੰ ਕਾਫੀ ਲੰਬੇ ਸਮੇਂ ਤੋਂ ਜਾਣਦੀ ਹੈ। ਆਉਣ ਵਾਲੀ ਫਿਲਮ 'ਰਾਵਣ' ਵਿੱਚ ਅਭਿਸ਼ੇਕ ਅਤੇ ਐਸ਼ਵਰਿਆ ਇਕੱਠੇ ਨਜ਼ਰ ਆਉਣਗ Date:2009-12-03 Time:00:05:37
ਅੰਮ੍ਰਿਤਸਰ - ਸ. ਪ੍ਰਕਾਸ਼ ਸਿੰਘ ਬਾਦਲ, ਮੁੱਖ ਮੰਤਰੀ,ਪੰਜਾਬ ਨੇ ਦੇਸ਼ ਦੇ ਉਦਯੋਗਿਕ ਨਕਸ਼ੇ ਤੇ ਪੰਜਾਬ ਨੂੰ ਮੋਹਰੀ ਸੂਬਾ ਬਣਾਉਣ ਦੇ ਫੈਸਲੇ ਨੂੰ ਦੁਹਰਾਉਂਦਿਆਂ ਕਿਹਾ ਕਿ ਸੂਬੇ ਵਿੱਚ ਉਦਯੋਗਿਕ ਵਿਕਾਸ ਲਈ ਸੰਭਾਵੀ ਵਪਾਰੀਆਂ ਤੇ ਨਿਵੇਸ਼ਕਾਂ ਨੂੰ ਢੁੱਕਵਾਂ ਵਾਤਾਵਰਣ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਪੰਜਾਬ ਨੂੰ ਨਾ ਸਿਰਫ ਦੇਸ਼ ਵਿੱਚ ਬਲਕਿ ਦੁਨੀਆਂ ਵਿੱਚ ਨਿਵੇਸ਼ਕਾਂ ਦੀ ਪਹਿਲੀ ਪਸੰਦ ਦਾ ਕੇਂਦਰ ਬਣਾਇਆ ਜਾਵੇਗਾ। Date:2009-12-03 Time:00:05:37
ਨਵੀਂ ਦਿੱਲੀ - ਸਰਕਾਰ ਕਸ਼ਮੀਰ ਵਿਵਾਦ ਨੂੰ ਹੱਲ ਕਰਨ ਲਈ ਸਾਰੇ ਸਮੂਹਾਂ ਨਾਲ ਬਿਨਾਂ ਕਿਸੇ ਸ਼ੋਰ ਸ਼ਰਾਬੇ ਦੇ ਗੱਲਬਾਤ ਕਰਨਾ ਚਾਹੁੰਦੀ ਹੈ।ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਰਾਜਸਭਾ ਵਿਚ ਪ੍ਰਸ਼ਨਕਾਲ ਦੌਰਾਨ ਉਕਤ ਗੱਲ ਕਹੀ। Date:2009-12-03 Time:00:05:37
ਚੰਡੀਗੜ੍ਹ - ਪੰਜਾਬ ਦੇ ਡੀਜੀਪੀ ਪੀਐਸ ਗਿੱਲ ਨੇ ਕਿਹਾ ਹੈ ਕਿ ਪਾਕਿਸਤਾਨ ਦੀ ਸੂਹੀਆ ਏਜੰਸੀ ਆਈਐਸਆਈ ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ਾਂ ਵਿਚ ਬਸਾਉਣ ਜਿਹੇ ਲਾਲਚ ਦੇ ਕੇ ਅੱਤਵਾਦੀ ਸੰਗਠਨਾਂ ਵਿਚ ਸ਼ਾਮਲ ਕਰ ਰਹੀ ਹੈ ਅਤੇ ਇਸ ਮੰਤਵ ਲਈ ਉਹ ਬੱਬਰ ਖਾਲਸਾ ਦੇ ਭਾਰਤ ਵਿਖੇ ਸਥਿੱਤ ਸੰਪਰਕਾਂ ਦੀ ਵਰਤੋਂ ਕਰ ਰਹੀ ਹੈ। Date:2009-12-03 Time:00:05:37
page no.1 |
Select news date : 31 - 12 - 2009 30 - 12 - 2009 29 - 12 - 2009 28 - 12 - 2009 27 - 12 - 2009 26 - 12 - 2009 25 - 12 - 2009 24 - 12 - 2009 23 - 12 - 2009 22 - 12 - 2009 21 - 12 - 2009 20 - 12 - 2009 19 - 12 - 2009 18 - 12 - 2009 17 - 12 - 2009 16 - 12 - 2009 15 - 12 - 2009 14 - 12 - 2009 13 - 12 - 2009 12 - 12 - 2009 11 - 12 - 2009 10 - 12 - 2009 9 - 12 - 2009 8 - 12 - 2009 7 - 12 - 2009 6 - 12 - 2009 5 - 12 - 2009 4 - 12 - 2009 3 - 12 - 2009 2 - 12 - 2009 1 - 12 - 2009 |