Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 29 - 12 - 2009
ਰੇਲਵੇ ਵਿਚ ਇਸ ਵਰ੍ਹੇ ਮਾਰਚ ਤੱਕ ਸੀ ਅਤੇ ਡੀ ਗਰੁੱਪ ਦੀਆਂ ਲਗਭੱਗ ਪੌਣੇ ਦੋ ਲੱਖ ਅਸਾਮੀਆਂ ਖਾਲੀ ਸਨ।ਰੇਲ ਰਾਜ ਮੰਤਰੀ ਕੇ. ਐਚ ਮੁਨੀਅੱਪਾ ਮੁਤਾਬਕ ਇਹਨਾਂ ਸਮੂਹਾਂ ਵਿਚ ਭਰਤੀ ਪ੍ਰਕ੍ਰਿਆ ਵੱਖ-ਵੱਖ ਖੇਤਰੀ ਰੇਲ ਅਤੇ ਰੇਲ ਭਰਤੀ ਬੋਰਡਾਂ ਵਿਚ ਵੱਖ-ਵੱਖ ਦੌਰ ਵਿਚ ਹੈ। Date:2009-12-29 Time:01:19:17
ਸਟਾਫ ਸਲੈਕਸ਼ਨ ਕਮੀਸ਼ਨ ਵੱਲੋਂ ਭਾਰਤ ਸਰਕਾਰ ਦੇ ਵੱਖ-ਵੱਖ ਮਹਿਕਮਿਆਂ ਵਿਚ ਜੇਈ ਦੀਆਂ ਅਸਾਮੀਆਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ।18 ਤੋਂ 27 ਸਾਲ ਦੇ ਡਿਪਲੋਮਾ ਹੋਲਡਰ ਇਹਨਾਂ ਅਸਾਮੀਆਂ ਲਈ ਐਸਐਸਸੀ ਨੂੰ ਆਪਣੀਆਂ ਅਰਜ਼ੀਆਂ 27 ਜਨਵਰੀ 2010 ਤੱਕ ਭੇਜ ਸਕਦੇ ਹਨ। Date:2009-12-29 Time:01:19:17
ਤਿਰੂਚਿਰਾਪੱਲੀ : ਅਖਿਲ ਭਾਰਤੀ ਬੈਂਕ ਕਰਮਚਾਰੀ ਸੰਗਠਨ ਨੇ ਵੱਖ ਵੱਖ ਬੈਂਕਾਂ ਨੂੰ ਮਿਲਾਉਣ ਦੇ ਵਿਰੋਧ ਵਿੱਚ ਅਗਲੇ ਵਰ੍ਹੇ ਫਰਵਰੀ ਤੋਂ ਪ੍ਰਦਰਸ਼ਨ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ।ਸੰਗਠਨ ਦੇ ਮੁੱਖ ਸਕੱਤਰ ਚੌਧਰੀ ਵੈਂਕਟਚਲਮ ਨੇ ਅੱਜ ਇੱਕ ਪੱਤਰਕਾਰ ਸੰਮੇਲਨ ਵਿੱਚ ਦੱਸਿਆ ਕਿ ਇਹ ਪ੍ਰਦਰਸ਼ਨ ਸਾਰੇ ਪ੍ਰਮੁੱਖ ਸਰਵਜਨਕ ਖੇਤਰ ਦੀਆਂ ਬੈਂਕਾਂ ਨੂੰ ਮਿਲਾਉਣ ਅਤੇ ਕੇਂਦਰ ਸਰਕਾਰ ਦੁਆਰਾ ਵਿਸ਼ਵ ਬੈਂਕ ਤੋਂ ਦਸ ਹਜਾਰ ਕਰੋੜ ਰੁਪਏ ਦਾ ਕਰਜਾ ਲੈਣ ਦੇ ਵਿਰੋਧ ਵਿੱਚ ਆਯੋਜਿਤ ਕੀਤੇ ਜਾਣਗੇ। Date:2009-12-29 Time:01:19:17
ਸੋਲ : ਪੂਰਬ ਅਤੇ ਦੱਖਣੀ ਪੂਰਬ ਏਸ਼ੀਆ ਦੇ 14 ਦੇਸ਼ਾਂ ਨੇ ਕਿਸੇ ਵੀ ਸੰਭਾਵਿਤ ਵਿੱਤੀ ਸੰਕਟ ਤੋਂ ਬੱਚਣ ਲਈ 120 ਅਰਬ ਡਾਲਰ ਦੇ ਸੰਕਟਕਾਲੀਨ ਫੰਡ ਚਿਆਂਗ ਮਾਈ ਇਨੀਸ਼ੀਏਟਿਵ ਮਲਟੀਲੇਟਰਲਾਈਜੇਸ਼ਨ ਦਾ ਗਠਨ ਕੀਤਾ ਹੈ। Date:2009-12-29 Time:01:19:16
ਮੁੰਬਈ : ਜਪਾਨ ਦੇ ਪ੍ਰਧਾਨ ਮੰਤਰੀ ਯੂਕੀਓ ਹਾਤੋਯਾਮਾ ਨੇ ਭਾਰਤ ਦੇ ਨਾਲ ਆਪਣੇ ਆਰਥਿਕ ਅਤੇ ਕਾਰੋਬਾਰਿਕ ਸਬੰਧਾਂ ਨੂੰ ਨਵੀਂਆਂ ਉੱਚਾਈਆਂ ਤੱਕ ਲੈਕੇ ਜਾਣ ਦੇ ਲਈ ਅੱਜ ਰਿਲਾਇੰਸ ਇੰਡਸਟਰੀਜ਼ ਲਿਮੀਟੇਡ ਦੇ ਮੁਕੇਸ਼ ਅੰਬਾਨੀ ਅਤੇ ਟਾਟਾ ਸਮੂਹ ਦੇ ਰਤਨ ਟਾਟਾ ਸਮੇਤ ਦੇਸ਼ ਦੇ ਪ੍ਰਮੁੱਖ ਉਦਯੋਗਪਤੀਆਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ। Date:2009-12-29 Time:01:19:16
ਨਵੀਂ ਦਿੱਲੀ : ਮੋਬਾਇਲ ਸੇਵਾ ਦੇਣ ਵਾਲੀ ਦੇਸ਼ ਦੀ ਮੋਹਰੀ ਕੰਪਨੀ ਭਾਰਤੀ ਏਅਰਟੈੱਲ ਨੇ ਪੱਛਮੀ ਏਸ਼ੀਆ ਦੇ ਲਈ ਡਾਟਾ ਸੇਵਾ ਸ਼ੁਰੂ ਕੀਤੀ ਹੈ। ਕੰਪਨੀ ਨੇ ਅੱਜ ਦੱਸਿਆ ਕਿ ਉਹ ਪੱਛਮੀ ਏਸ਼ੀਆ ਖੇਤਰ ਵਿੱਚ 17 ਗੀਗਾਵਾਈਟ ਪ੍ਰਤੀ ਸੈਕਿੰਡ ਦੀ ਸਮਰੱਥਾ ਨਾਲ ਇਹ ਸੇਵਾ ਮੁਹੱਈਆ ਕਰਵਾਏਗੀ। Date:2009-12-29 Time:01:19:16
ਨਵੀਂ ਦਿੱਲੀ- ਬਲਿੰਗ ਟੈਲੀਕਾਮ ਨੇ ਮੋਵਿਲ ਬ੍ਰਾਂਡ ਨਾਮ ਦੇ ਆਪਣੇ ਪੰਜ ਮੋਬਾਇਲ ਹੈਂਡਸੈਟ ਭਾਰਤੀ ਬਜ਼ਾਰ ਵਿੱਚ ਪੇਸ਼ ਕੀਤੇ। ਕੰਪਨੀ ਦੇ ਜਿਆਦਾਤਰ ਫੋਨ ਦੋ ਸਿਮ ਵਾਲੇ ਹਨ ਅਤੇ ਉਹ ਨੌਜਵਾਨ ਗਾਹਕਾਂ ਤੇ ਧਿਆਨ ਕੇਂਦਰਿਤ ਕਰੇਗੀ। ਮੋਵਿਲ ਦੇ ਪਰਿਚਾਲਨ ਪ੍ਰਮੁੱਖ ਵਿਕਾਸ ਸ਼ਰਮਾ ਨੇ ਦੱਸਿਆ ਕਿ ਕੰਪਨੀ ਕਈ ਹੋਰ ਹੈਂਡਸੈਟ ਲਿਆ ਰਹੀ ਹੈ ਅਤੇ ਮਾਰਚ 2010 ਤੱਕ ਇਹ ਗਿਣਤੀ 20 ਹੋਵੇਗੀ। ਕੰਪਨੀ ਨੇ ਆਪਣੇ ਹੈਂਡਸੈਟ ਦੀ ਕੀਮਤ 2000-10000 ਰੁਪਏ ਰੱਖੀ ਹੈ ਅਤੇ ਇਹਨਾਂ ਵਿੱਚ ਕੈਮਰਾ, ਐਮਪੀਥ੍ਰੀ, ਦੋ ਸਿਮ ਵਰਗੀਆਂ ਅਨੇਕ ਵਿਸ਼ੇਸ਼ਤਾਵਾਂ ਹਨ। Date:2009-12-29 Time:01:19:16
ਪੇਈਚਿੰਗ : ਚੀਨ ਵਿੱਚ ਇਸ ਵਰ੍ਹੇ ਸਰਦੀਆਂ ਵਿੱਚ ਕੁਦਰਤੀ ਗੈਸ ਦੀ ਭਿਆਨਕ ਕਿੱਲਤ ਦੇ ਮੱਦੇਨਜਰ ਦੇਸ਼ ਭਰ ਵਿੱਚ ਅਗਲੇ ਵਰ੍ਹੇ ਕੁਦਰਤੀ ਗੈਸ ਸਟੋਰੇਜ ਕੇਂਦਰਾਂ ਦੀ ਸਥਾਪਨਾ ਕੀਤੀ ਜਾਵੇਗੀ। Date:2009-12-29 Time:01:19:16
ਮੁੰਬਈ : ਬੰਬੇ ਸਟਾਕ ਐਕਸਚੇਂਜ (ਬੀਐੱਸਈ) ਅਤੇ ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਵਿੱਚ ਅੱਜ ਮੋਹਰਮ ਮੌਕੇ ਉੱਤੇ ਕਾਰੋਬਾਰ ਬੰਦ ਰਿਹਾ। ਬਾਜਾਰ ਵਿੱਚ ਹਫ਼ਤਾਵਰੀ ਕਾਰੋਬਾਰ ਦੀ ਸ਼ੁਰੂਆਤ ਕੱਲ੍ਹ ਮੰਗਲਵਾਰ ਤੋਂ ਹੋਵੇਗੀ। Date:2009-12-29 Time:01:19:16
ਭੁਪਾਲ : ਲੋਕ ਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ ਸੁਸ਼ਮਾ ਸਵਰਾਜ ਨੇ ਅੱਜ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਡੋਰ ਰਾਸ਼ਟਰੀ ਸਵੈ ਸੰਘ ਦੇ ਹੱਥ ਵਿੱਚ ਨਹੀਂ ਹੈ ਅਤੇ ਪਾਰਟੀ ਪ੍ਰਮੁੱਖ ਦੇ ਅਹੁਦੇ ਲਈ ਨਿਤਿਨ ਗਡਕਰੀ ਦਾ ਨਾਂਅ ਵੀ ਸੰਘ ਵੱਲੋਂ ਨਹੀਂ ਆਇਆ ਸੀ। Date:2009-12-29 Time:01:19:16
ਅਜਮੇਰ : ਅੱਜ ਮੋਹਰਮ ਦੀ ਦਸ ਤਾਰੀਖ਼ ਨੂੰ ਹਜਰਤ ਇਮਾਮ ਹੁਸੈਨ ਅਤੇ ਉਹਨਾਂ ਦੇ ਜਾਨ ਨਿਖਾਰਾਂ ਦੀ ਸ਼ਹਾਦਤ ਦੀ ਯਾਦ ਵਿੱਚ ਕੌਮ ਦੇ ਲੋਕ ਯੌਮ ਏ ਆਸ਼ੂਰਾ ਮਨਾ ਰਹੇ ਹਨ। ਇਸ ਦੌਰਾਨ ਅੱਜ ਦੁਪਹਿਰ ਵੇਲੇ ਦਰਗਾਹ ਖੇਤਰ ਵਿੱਚ ਚਾਂਦੀ ਦਾ ਤਾਜੀਆ ਲੰਗਰਖਾਨਾ ਦਰਵਾਜੇ ਤੋਂ ਨਿਜਾਮ ਦਰਵਾਜਾ ਲਿਆਂਦਾ ਗਿਆ। Date:2009-12-29 Time:01:19:16
ਜੈਸਲਮੇਰ : ਰਾਜਸਥਾਨ ਦੇ ਸੀਮਾਵਰਤੀ ਜਿਲ੍ਹੇ ਜੈਸਲਮੇਰ ਦੀ ਚਾਂਧਨ ਫੀਲਡ ਫਾਇਰਿੰਗ ਰੇਂਜ ਵਿੱਚ ਅੱਜ ਭਾਰਤੀ ਹਵਾਈ ਸੈਨਾ ਦੇ ਗੋਲਾ ਬਾਰੂਦ ਨਾਲ ਭਰੇ ਇੱਕ ਟੱਰਕ ਵਿੱਚ ਵਿਸਫੋਟ ਹੋਣ ਕਾਰਣ ਅੱਗ ਲੱਗ ਗਈ। Date:2009-12-29 Time:01:19:16
ਮੁੰਬਈ - ਸ਼ਿਵਸੈਨਾ ਮੁਖੀ ਬਾਲ ਠਾਕਰੇ ਨੇ ਅੱਜ ਦਿੱਲੀ ਦੀ ਮੁੱਖ ਮੰਤਰੀ ਨੂੰ ਦਿੱਲੀ ਵਿਚ ਬਾਹਰੀ ਲੋਕਾਂ ਦੀ ਭੀੜ ਰੋਕਣ ਸੰਬੰਧੀ ਬਿਆਨ ਦੇਣ 'ਤੇ ਵਧਾਈ ਦਿੰਦਿਆਂ ਕਿਹਾ ਕਿ ਉਹ ਕਾਂਗਰਸ ਵਿਚ ਇੱਕ ਮਰਦ ਵਾਂਗ ਹੈ। Date:2009-12-29 Time:01:19:16
ਚੰਡੀਗੜ੍ਹ : ਟੈਨਿਸ ਦੀ ਉਭਰਦੀ ਖਿਡਾਰੀ ਰੁਚਿਕਾ ਗਿਰਹੋਤਰਾ ਦੇ ਨਾਲ ਛੇੜਛਾੜ ਮਾਮਲੇ ਦੀ ਇੱਕਲੌਤੀ ਗਵਾਹ ਆਰਾਧਨਾ ਨੇ ਆਲ ਇੰਡੀਆ ਐਂਟੀ ਟੈਰਰਿਸਟ ਫਰੰਟ ਦਾ ਬਹਾਦੁਰੀ ਪੁਰਸਕਾਰ ਲੈਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਲੜਾਈ ਤਾਂ ਹੁਣ ਸ਼ੁਰੂ ਹੋਈ ਹੈ, ਫਿਰ ਪੁਰਸਕਾਰ ਕਿਸਦੇ ਲਈ। Date:2009-12-29 Time:01:19:16
ਤੇਹਰਾਨ : ਇਰਾਨ ਦੇ ਸੁਰੱਖਿਆ ਬਲਾਂ ਨੇ ਕੱਲ੍ਹ ਬਹੁਤ ਸਾਰੇ ਵਿਦਰੋਹੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਸੁਰੱਖਿਆ ਬਲਾਂ ਅਤੇ ਵਿਦਰੋਹੀਆਂ ਦੇ ਵਿਚਕਾਰ ਹੋਏ ਸੰਘਰਸ਼ ਵਿੱਚ ਘੱਟ ਤੋਂ ਘੱਟ ਅੱਠ ਲੋਕਾਂ ਦੀ ਮੌਤ ਹੋ ਗਈ ਸੀ। Date:2009-12-29 Time:01:19:16
ਰਾਜਕੁਮਾਰ ਹਿਰਾਨੀ ਦੀ ਖਾਸੀਅਤ ਹੈ ਕਿ ਉਹ ਗੰਭੀਰ ਗੱਲਾਂ ਮਨੋਰੰਜਕ ਅਤੇ ਹੱਸਦੇ-ਹੱਸਦੇ ਕਹਿ ਦਿੰਦੇ ਹਨ। ਜਿਹਨਾਂ ਨੂੰ ਉਹ ਗੱਲਾਂ ਸਮਝ ਨਹੀਂ ਵੀ ਆਉਂਦੀਆਂ ਹਨ, ਉਹਨਾਂ ਦਾ ਘੱਟ ਤੋਂ ਘੱਟ ਮਨੋਰੰਜਨ ਤਾਂ ਹੋ ਹੀ ਜਾਂਦਾ ਹੈ। ਚੇਤਨ ਭਗਤ ਦੇ ਨਾਵਲ 'ਫਾਈਵ ਪੌਂਇੰਟ ਸਮਵਨ' ਤੋਂ ਪ੍ਰੇਰਿਤ ਫਿਲਮ '3 ਈਡੀਅਟਸ' ਰਾਹੀਂ ਹਿਰਾਨੀ ਨੇ ਵਰਤਮਾਨ ਸਿੱਖਿਆ ਪ੍ਰਣਾਲੀ, ਪੈਰੇਂਟਸ ਦਾ ਬੱਚਿਆਂ ਤੇ ਕੁਝ ਬਣਨ ਦਾ ਦਬਾਅ ਅਤੇ ਕਿਤਾਬੀ ਗਿਆਨ ਦੇ ਉਪਯੋਗ 'ਤੇ ਮਨੋਰੰਜਕ ਤਰੀਕੇ ਨਾਲ ਸਵਾਲ ਉਠਾਏ ਹਨ। ਹਰ ਵਿਦਿਆਰਥੀ ਇੱਕ ਨਾ ਇੱਕ ਵਾਰ ਇਹ ਸੋਚਦਾ ਹੈ ਕਿ ਜੋ ਵੀ ਉਹ ਪੜ੍ਹ ਰਿਹਾ ਹੈ, ਉਸਦਾ ਕੀ ਉਪਯੋਗ ਹੈ। ਸਾਲਾਂ ਪੁਰਾਣੀਆਂ ਲਿਖੀਆਂ ਗੱਲਾਂ ਨੂੰ ਉਸ ਨੂੰ ਰਟਣਾ ਪੈਂਦਾ ਹੈ, ਕਿਉਂਕਿ ਪ੍ਰੀਖਿਆ ਵਿੱਚ ਨੰਬਰ ਲਿਆਉਣੇ ਹਨ, ਜਿਸਦੇ ਅਧਾਰ 'ਤੇ ਨੌਕਰੀ ਮਿਲਦੀ ਹੈ। Date:2009-12-29 Time:01:19:16
ਕੈਲੀਫੋਰਨੀਆ ਸਥਿਤ ਯੂਨੀਵਰਸਿਟੀ ਵਿੱਚ ਪੜ੍ਹਨ ਵਾਲੀ ਅਲੀਸ਼ਾ (ਪ੍ਰਿਅੰਕਾ ਚੋਪੜਾ) ਦੇ ਚਰਚੇ ਚਾਰੇ ਪਾਸੇ ਹਨ। ਇਸਦਾ ਕਾਰਨ ਹੈ ਅਲੀਸ਼ਾ ਦੀ ਖੂਬਸੂਰਤੀ। ਪੂਰੇ ਕੈਂਪਸ ਵਿੱਚ ਉਸ ਵਰਗੀ ਹਾਟ ਅਤੇ ਸੋਹਣੀ ਕੁੜੀ ਹੋਰ ਨਹੀਂ ਹੈ। ਹਰ ਮੁੰਡਾ ਉਸ ਨੂੰ ਚਾਹੁੰਦਾ ਹੈ ਅਤੇ ਉਸ ਨੂੰ ਦੇਖਣ ਲਈ ਘੰਟਿਆਂ ਤੱਕ ਇੰਤਜਾਰ ਕਰਦਾ ਹੈ। ਅਭੈ (ਉਦੈ ਚੋਪੜਾ) ਵੀ ਸਾਰੇ ਮੁੰਡਿਆਂ ਦੀ ਤਰ੍ਹਾਂ ਦਿਲ ਵਿੱਚ ਅਲੀਸ਼ਾ 'ਤੇ ਮਰਨ ਲੱਗਦਾ ਹੈ। ਆਪਣੇ ਕੰਪਿਊਟਰ ਪ੍ਰੋਗਰਾਮ ਅਤੇ ਮੈਕ ਸਟੋਰਸ ਦੇ ਕਾਰਨ ਉਹ ਅਲੀਸ਼ਾ ਬਾਰੇ ਜਿਆਦਾ ਸੋਚਦਾ ਹੈ। ਅਭੈ ਇੱਕ ਬਹੁਤ ਸਧਾਰਨ ਮੁੰਡਾ ਹੈ, ਜੋ ਮੋਟਾ ਚਸ਼ਮਾ ਲਗਾਉਂਦਾ ਹੈ। ਅਜੀਬ ਜਿਹਾ ਵਿਹਾਰ ਕਰਦਾ ਹੈ ਦੁਨੀਆ ਦਾ ਸਾਹਮਣਾ ਕਰਨ ਤੋਂ ਘਬਰਾਉਂਦਾ ਹੈ। ਉਸ ਵਿੱਚ ਆਤਮ ਵਿਸ਼ਵਾਸ ਬਿਲਕੁਲ ਵੀ ਨਹੀਂ ਹੈ ਅਤੇ ਉਹ ਬਹੁਤ ਸ਼ਰਮੀਲਾ ਹੈ। ਅਲੀ Date:2009-12-29 Time:01:19:16
ਮੁੰਬਈ - ਝਾਰਖੰਡ ਮੁਕਤੀ ਮੋਰਚਾ ਦੇ ਨੇਤਾ ਸ਼ਿਬੂ ਸੋਰੇਨ ਨੇ ਰਾਜ ਵਿਚ 30 ਦਸੰਬਰ ਨੂੰ ਆਪਣੀ ਸਰਕਾਰ ਗਠਿਤ ਕਰਨ ਦਾ ਐਲਾਣ ਕਰਨ ਮਗਰੋਂ ਇੱਥੇ ਕਿਹਾ ਕਿ ਉਹਨਾਂ ਦੇ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਆਪਸੀ ਭਰੋਸੇ ਮਗਰੋਂ ਹੀ ਗਠਬੰਧਨ ਹੋਇਆ ਹੈ ਅਤੇ ਦੋਵੇਂ ਇੱਕ ਦੂਜੇ ਨੂੰ ਦਗਾ ਨਹੀਂ ਦੇਣਗੇ। Date:2009-12-29 Time:01:19:15
ਪਟਨਾ - ਲੋਕ ਜਨਸ਼ਕਤੀ ਪਾਰਟੀ ਦੇ ਪ੍ਰਧਾਨ ਅਤੇ ਕੇਂਦਰੀ ਮੰਤਰੀ ਰਾਮਬਿਲਾਸ ਪਾਸਵਾਨ ਨੇ ਰਾਜ ਦੀ ਨੀਤਿਸ਼ ਕੁਮਾਰ ਸਰਕਾਰ ਨੂੰ ਹਰ ਮੋਰਚੇ ਉੱਪਰ ਨਾਕਾਮ ਦੱਸਦਿਆ ਆਰੋਪ ਲਗਾਇਆ ਕਿ ਸਰਕਾਰ ਜਨਤਾ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰ ਸਕੀ। Date:2009-12-29 Time:01:19:15
ਮੈਲਬੋਰਨ - ਸਾਬਕਾ ਆਸਟ੍ਰੇਲਿਆਈ ਦਿੱਗਜ ਲੈਗ ਸਪਿੰਨਰ ਸ਼ੇਨ ਵਾਰਨ ਨੇ ਆਸਟ੍ਰੇਲਿਆਈ ਪ੍ਰਧਾਨ ਮੰਤਰੀ ਕੇਵਿਨ ਰੱਡ ਦੀ ਕ੍ਰਿਕਟ ਵਿਚ ਵਾਪਸੀ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਹੈ।ਵਾਰਨ ਨੇ ਹੇਰਾਲਡ ਸਨ ਲਈ ਆਪਣੇ ਬਲਾਗ ਵਿਚ ਲਿਖਿਆ ਹੈ ਕਿ ਉਹ ਪ੍ਰਧਾਨ ਮੰਤਰੀ ਦੇ ਇਸ ਪ੍ਰਸਤਾਵ ਤੋਂ ਖੁਸ਼ ਹਨ ਪਰ ਹੁਣ ਉਹ ਕ੍ਰਿਕਟ ਵਿਚ ਵਾਪਸੀ ਨਹੀਂ ਕਰ ਸਕਦੇ। Date:2009-12-29 Time:01:19:15
ਨਵੀਂ ਦਿੱਲੀ - ਵਿਸਫੋਟਕ ਸਲਾਮੀ ਬੱਲੇਬਾਜ ਵਰਿੰਦਰ ਸਹਿਵਾਗ ਨੇ 14 ਮਹੀਨੇ ਪਹਿਲਾਂ ਟੀਮ ਇੰਡੀਆ ਵਿਚ ਵਾਪਸੀ ਅਤੇ ਉਸ ਤੋਂ ਮਗਰੋਂ ਆਸਟ੍ਰੇਲਿਆ ਦੌਰੇ ਦੌਰਾਨ ਫਾਰਮ ਵਿਚ ਵਾਪਸ ਪਰਤਣ ਦਾ ਸਿਹਰਾ ਕੋਚ ਗੈਰੀ ਕਰਸਟਨ ਨੂੰ ਦਿੱਤਾ ਹੈ ਅਤੇ ਉਹਨਾਂ ਦਾ ਮੰਨਣਾ ਹੈ ਕਿ ਕਰਸਟਨ ਦੇ ਸਮਰਥਨ ਨਾਲ ਹੀ ਮੈਨੂੰ ਆਤਮ ਵਿਸ਼ਵਾਸ ਮਿਲਿਆ ਸੀ। Date:2009-12-29 Time:01:19:15
ਹਾਲ ਹੀ ਵਿੱਚ ਸੇਲੀਨਾ ਜੇਟਲੀ ਨੂੰ ਕਾਈਰੋ ਅੰਤਰਰਾਸ਼ਟਰੀ ਫਿਲਮ ਸਮਾਰੋਹ ਵਿੱਚ ਸ਼੍ਰੇਸ਼ਠ ਅਭਿਨੇਤਰੀ ਦਾ ਪੁਰਸਕਾਰ ਮਿਲਿਆ ਹੈ ਅਤੇ ਇਸ ਸਨਮਾਨ ਤੋਂ ਬਾਅਦ ਅਚਾਨਕ ਬਾਲੀਵੁੱਡ ਵਾਲਿਆਂ ਦੇ ਦ੍ਰਿਸ਼ਟੀਕੋਣ ਵਿੱਚ ਬਦਲਾਅ ਆ ਗਿਆ ਹੈ। ਹੁਣ ਸੇਲੀਨਾ ਨੂੰ ਵੀ ਗੰਭੀਰਤਾ ਨਾਲ ਲਿਆ ਜਾਣ ਲੱਗੇਗਾ। ਸੇਲੀਨਾ ਦੀ ਆਉਣ ਵਾਲੀ ਫਿਲਮ 'ਐਕਸੀਡੈਂਟ ਆਨ ਹਿਲ ਰੋੜ' 31 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ ਅਤੇ ਇਸ ਵਿੱਚ ਸੇਲੀਨਾ ਦੇ ਰੋਲ ਅਤੇ ਅਭਿਨੈ ਬਾਰੇ ਗੱਲ ਕੀਤੀ ਜਾ ਰਹੀ ਹੈ। ਫਿਲਮ ਨਾਲ ਜੁੜੇ ਲੋਕਾਂ ਦੇ ਮੁਤਾਬਿਕ ਸੇਲੀਨਾ ਨੇ ਬਿਹਤਰੀਨ ਅਭਿਨੈ ਕੀਤਾ ਹੈ। ਆਪਣੇ ਰੋਲ ਦੇ ਬਾਰੇ ਸੇਲੀਨਾ ਦੱਸਦੀ ਹੈ ਕਿ ਉਹਨਾਂ ਨੇ ਕਾਫ਼ੀ ਮਿਹਨਤ ਕੀਤੀ ਹੈ। ਅਭਿਮਨਿਊ ਸਿੰਘ ਅਤੇ ਫਾਰੂਖ ਸ਼ੇਖ ਵਰਗੇ ਕਲਾਕਾਰਾਂ ਨਾਲ ਉਹਨਾਂ ਨੂੰ ਅਭਿਨੈ ਕਰਨਾ ਸੀ, ਇਸ ਲਈ ਉਹਨਾਂ ਨੇ 1 Date:2009-12-29 Time:01:19:15
ਮੁੰਬਈ ਦੇ ਹਸਪਤਾਲ ਵਿੱਚ ਇਲਾਜ ਕਰਾ ਕੇ ਕੈਟਰੀਨਾ ਅਰਾਮ ਕਰਨ ਲਈ ਲੰਦਨ ਗਈ ਹੈ। ਅਰਾਮ ਦੇ ਨਾਲ-ਨਾਲ ਉਹਨਾਂ ਨੂੰ ਆਪਣੇ ਪਰਿਵਾਰ ਦੇ ਨਾਲ ਵੀ ਸਮਾਂ ਗੁਜਾਰਨ ਦਾ ਮੌਕਾ ਮਿਲ ਗਿਆ ਹੈ ਅਤੇ ਨਵੇਂ ਸਾਲ ਦਾ ਸਵਾਗਤ ਉਹ ਲੰਦਨ ਵਿੱਚ ਕਰੇਗੀ। ਨਾਲ ਹੀ ਉਹਨਾਂ ਨੇ ਕੁਝ ਹੋਰ ਕਰਨ ਦੀ ਵੀ ਠਾਣੀ ਹੈ। ਦੁਨੀਆ ਕੈਟਰੀਨਾ ਦੀ ਦੀਵਾਨੀ ਹੈ, ਪਰ ਇਹ ਖੂਬਸੂਰਤ ਅਭਿਨੇਤਰੀ ਹਾਲੀਵੁੱਡ ਸਟਾਰ ਰਾਬਰਟ ਪੈਟਿਨਸਨ ਦੀ ਬਹੁਤ ਵੱਡੀ ਪ੍ਰਸੰਸਕ ਹੈ। 'ਟਵਿਲਾਈਟ' ਫਿਲਮ ਦੇਖਣ ਤੋਂ ਬਾਅਦ ਹੀ ਰਾਬਰਟ ਦਾ ਜਾਦੂ ਕੈਟਰੀਨਾ 'ਤੇ ਚੱਲ ਗਿਆ ਅਤੇ ਉਹ ਉਹਨਾਂ ਨਾਲ ਮੁਲਾਕਾਤ ਕਰਨ ਦੀ ਯੋਜਨਾ ਬਣਾ ਰਹੀ ਹੈ। ਫਿਲਮ ਨਾਲ ਸਬੰਧਿਤ ਕਿਤਾਬਾਂ ਖਰੀਦ ਕੇ ਉਹ ਪੜ੍ਹ ਰਹੀ ਹੈ, ਤਾਂ ਕਿ ਰਾਬਰਟ ਨਾਲ ਮੁਲਾਕਾਤ ਦੌਰਾਨ ਗੱਲ ਕਰ ਸਕੇ। ਇੱਧਰ ਬਾਲੀਵੁੱਡ ਵਿੱਚ ਕੈਟਰੀਨਾ ਦੇ ਲੰਦਨ ਜਾਣ 'ਤ Date:2009-12-29 Time:01:19:15
ਨਵੀਂ ਦਿੱਲੀ - ਕੇਂਦਰੀ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਤੇਲੰਗਾਣਾ ਵਿਖੇ ਖੁਸ਼ਖਬਰੀ ਦਾ ਵਾਅਦਾ ਕੀਤਾ ਅਤੇ ਆਂਧਰਾ ਪ੍ਰਦੇਸ਼ ਵਿਚ ਤੇਲੰਗਾਣਾ ਖੇਤਰ ਤੋਂ ਕਾਂਗਰਸ ਦੇ ਮੰਤਰੀਆਂ ਨੂੰ ਆਪਣਾ ਅਸਤੀਫਾ ਵਾਪਸ ਲੈਣ ਲਈ ਕਿਹਾ ਪਰ ਇਹ ਮੰਤਰੀ ਆਪਣਾ ਅਸਤੀਫਾ ਵਾਪਸ ਲੈਣ ਦੇ ਮੂਡ ਵਿਚ ਨਹੀਂ ਵਿਖਾਈ ਦੇ ਰਹੇ ਹਨ। Date:2009-12-29 Time:01:19:15
ਕਰਾਚੀ : ਪਾਕਿਸਤਾਨ ਵਿੱਚ ਕਰਾਚੀ ਸ਼ਹਿਰ ਸਥਿਤ ਐੱਮਏ ਜਿਨਾਹ ਰੋਡ ਉੱਤੇ ਅੱਜ ਸ਼ਿਆ ਸਮੁਦਾਇ ਦੇ ਧਾਰਮਿਕ ਜੁਲੂਸ ਵਿੱਚ ਹੋਏ ਜ਼ਬਰਦਸਤ ਵਿਸਫੋਟ ਵਿੱਚ ਘੱਟ ਤੋਂ ਘੱਟ 20 ਲੋਕਾਂ ਦੀ ਮੌਤ ਹੋ ਗਈ ਜਦਕਿ 45 ਫੱਟੜ ਹੋ ਗਏ। Date:2009-12-29 Time:01:19:15
page no.1 |
Select news date : 31 - 12 - 2009 30 - 12 - 2009 29 - 12 - 2009 28 - 12 - 2009 27 - 12 - 2009 26 - 12 - 2009 25 - 12 - 2009 24 - 12 - 2009 23 - 12 - 2009 22 - 12 - 2009 21 - 12 - 2009 20 - 12 - 2009 19 - 12 - 2009 18 - 12 - 2009 17 - 12 - 2009 16 - 12 - 2009 15 - 12 - 2009 14 - 12 - 2009 13 - 12 - 2009 12 - 12 - 2009 11 - 12 - 2009 10 - 12 - 2009 9 - 12 - 2009 8 - 12 - 2009 7 - 12 - 2009 6 - 12 - 2009 5 - 12 - 2009 4 - 12 - 2009 3 - 12 - 2009 2 - 12 - 2009 1 - 12 - 2009 |