Punjabi News

Home | Gurbani Vichar(Nit Nem) | About us | Contact us
Select news Month & Year

Home / Latest News
July 2010
June 2010
May 2010
April 2010
March 2010
February 2010
January 2010
December 2009
November 2009
October 2009
September 2009
August 2009
July 2009
June 2009
May 2009
April 2009
March 2009
February 2009
January 2009
December 2008
November 2008
October 2008
September 2008
August 2008
July 2008
June 2008
May 2008
April 2008
March 2008
February 2008
January 2008
December 2007
November 2007
October 2007
September 2007

Date : 28 - 12 - 2009

ਗੁਪਤਾ ਬਣੇ ਕਰੰਸੀ ਕਾਰੋਬਾਰ ਕੰਟਰੀ ਪ੍ਰਮੁੱਖ

ਨਵੀਂ ਦਿੱਲੀ : ਸ਼੍ਰੀ ਜੈ ਪ੍ਰਕਾਸ਼ ਗੁਪਤਾ ਵਿੱਤੀ ਸੇਵਾਵਾਂ ਪ੍ਰਦਾਨ ਕਰਨ ਵਾਲੀ ਕੰਪਨੀ ਯੂਨੀਕੋਨ ਫਾਈਨੰਸ਼ੀਅਲ ਇੰਟਰਮੈਡੀਅਰੀਜ਼ ਪ੍ਰਾਈਵੇਟ ਲਿਮੀਟੇਡ ਦੇ ਕੋਮੋਡਿਟੀ ਅਤੇ ਕਰੰਸੀ ਕਾਰੋਬਾਰ ਦੇ ਕੰਟਰੀ ਪ੍ਰਮੁੱਖ ਬਣਾਏ ਗਏ ਹਨ।

Date:2009-12-28 Time:00:59:41

ਚੀਨ ਨੇ ਦੁੜਾਈ ਦੁਨੀਆ ਦੀ ਸੱਭ ਤੋਂ ਤੇਜ਼ ਰੇਲਗੱਡੀ

ਵੁਹਾਨ - ਚੀਨ ਦੇ ਵੁਹਾਨ ਅਤੇ ਗੁਆਂਗਝੂ ਸ਼ਹਿਰਾਂ ਵਿਚਕਾਰ ਸ਼ਨੀਵਾਰ ਨੂੰ ਵਿਸ਼ਵ ਦੀ ਸੱਭ ਤੋਂ ਤੇਜ਼ ਰਫਤਾਰ ਨਾਲ ਦੌੜਨ ਵਾਲੀ ਰੇਲਗੱਡੀ ਦਾ ਪਰਿਚਾਲਨ ਸ਼ੁਰੂ ਹੋ ਗਿਆ।ਇਸ ਰੇਲਗੱਡੀ ਦੀ ਔਸਤ ਰਫਤਾਰ 350 ਕਿਲੋਮੀਟਰ ਪ੍ਰਤੀ ਘੰਟਾ ਹੈ।

Date:2009-12-28 Time:00:59:41

ਸਟੇਮ ਸੈਲ ਥੈਰੇਪੀ ਨਾਲ ਰੋਗਾਂ ਦਾ ਇਲਾਜ

ਨਵੀਂ ਦਿੱਲੀ - ਸਟੇਮ ਸੇਲ ਥਿਰੇਪੀ ਨੇ ਘਟਨਾਵਾਂ ਕਾਰਣ ਅਪਾਹਜ਼ ਹੋਏ ਲੋਕਾਂ 'ਚ ਉਮੀਦ ਦੀ ਨਵੀਂ ਕਿਰਣ ਜਗਾਈ ਹੈ।ਘੁੜਦੌੜ 'ਚ ਘੋੜੇ ਥੱਲੇ ਆ ਕੇ ਚੱਲਣ ਫਿਰਨ ਤੋਂ ਲਚਾਰ ਹੋਏ ਕਲਕੱਤਾ ਦੇ 23 ਸਾਲਾ ਰਦਰਫੋਰਡ ਨੂੰ ਸਟੇਮ ਸੇਲ ਥਿਰੇਪੀ ਨਾਲ ਨਵੀਂ ਜ਼ਿੰਦਗੀ ਮਿਲੀ ਅਤੇ ਉਹ ਇੱਕ ਵਾਰ ਫ਼ਿਰ ਚੱਲਣ ਫਿਰਨ 'ਚ ਸਮੱਰਥ ਹੋ ਗਏ ਹਨ।ਉਹ ਹੁਣ ਸਾਈਕਲ ਵੀ ਚਲਾ ਲੈਂਦੇ ਹਨ।

Date:2009-12-28 Time:00:59:41

ਪਾਕਿ 'ਚ ਤਾਲਿਬਾਨ ਨੇਤਾ ਦੇ ਸਿਰ ਕਲਮ

ਇਸਲਾਮਾਬਾਦ - ਪਾਕਿਸਤਾਨ ਦੀ ਬਾਜੌਰ ਏਜੰਸੀ 'ਚ ਅੱਤਵਾਦੀਆਂ ਨੇ ਤਾਲਿਬਾਨ ਵਿਰੋਧੀ ਕਬਾਇਲੀ ਨੇਤਾ ਦਾ ਸਿਰ ਕਲਮ ਕਰਕੇ ਉਸਦੀ ਲਾਸ਼ ਸੜਕ ਕਿਨਾਰੇ ਸੁੱਟ ਦਿੱਤੀ।

Date:2009-12-28 Time:00:59:41

ਨਰਾਇਣ ਦੱਤ ਤਿਵਾੜੀ ਦਾ ਅਸਤੀਫ਼ਾ ਮੰਜ਼ੂਰ

ਨਵੀਂ ਦਿੱਲੀ - ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਆਂਧਰਾ ਪ੍ਰਦੇਸ਼ ਦੇ ਰਾਜਪਾਲ ਨਰਾਇਣ ਦੱਤ ਤਿਵਾੜੀ ਦਾ ਅਸਤੀਫ਼ਾ ਅੱਜ ਮੰਜ਼ੂਰ ਕਰ ਲਿਆ।

Date:2009-12-28 Time:00:59:41

ਐੱਚਸੀਐੱਲ ਨੇ ਸੀਡੀਐੱਸਈ ਨਾਲ ਕੀਤਾ ਕਰਾਰ

ਨਵੀਂ ਦਿੱਲੀ : ਸੂਚਨਾ ਤਕਨੀਕ ਖੇਤਰ ਦੀ ਮੋਹਰੀ ਕੰਪਨੀ ਐੱਚਸੀਐੱਲ ਦੀ ਸਹਾਇਕ ਇਕਾਈ ਐੱਚਸੀਐੱਲ ਕੈਰੀਅਰ ਡੇਵਲਪਮੈਂਟ ਸੈਂਟਰ (ਸੀਡੀਐੱਸ) ਨੇ ਦੇਸ਼ ਭਰ ਦੇ ਰੁਜ਼ਗਾਰ ਮਾਹਰਤ ਵਿਕਾਸ ਕੇਂਦਰ (ਸੀਡੀਐੱਸਈ) ਵਿੱਚ ਸਿਖਲਾਈ ਪ੍ਰਦਾਨ ਕਰਨ ਦੇ ਲਈ ਗ੍ਰਾਮੀਣ ਭਾਰਤ ਦੇ ਗੈਰ ਸਰਕਾਰੀ ਸੰਗਠਨਾਂ ਦੀ ਐਸੋਸੀਏਸ਼ਨ ਦੇ ਨਾਲ ਇੱਕ ਕਰਾਰ ਕੀਤਾ ਹੈ।

Date:2009-12-28 Time:00:59:41

ਤਿਵਾੜੀ ਨੂੰ ਫਸਾਇਆ ਗਿਆ ਹੈ : ਦਿਗਵਿਜੈ ਸਿੰਘ

ਸਹਾਰਨਪੁਰ : ਕਾਂਗਰਸ ਮੁੱਖ ਸਕੱਤਰ ਦਿਗਵਿਜੈ ਸਿੰਘ ਨੇ ਕਥਿਤ ਸੈਕਸ ਸਕੈਂਡਲ ਦੇ ਮਾਮਲੇ ਵਿੱਚ ਫੱਸੇ ਆਂਧਰਾ ਪ੍ਰਦੇਸ਼ ਦੇ ਸਾਬਕਾ ਰਾਜਪਾਲ ਨਾਰਾਇਣ ਦੱਤ ਤਿਵਾੜੀ ਦਾ ਬਚਾਅ ਕਰਦਿਆਂ ਕਿਹਾ ਕਿ 86 ਵਰ੍ਹਿਆਂ ਦੇ ਬਜ਼ੁਰਗ ਨੇਤਾ ਐੱਨਡੀ ਤਿਵਾੜੀ ਖਾਨ ਮਾਫ਼ੀਆ ਦੀ ਸਾਜਿਸ਼ ਦਾ ਸ਼ਿਕਾਰ ਹੋ ਗਏ ਹਨ।

Date:2009-12-28 Time:00:59:41

ਟਰੱਕ ਪਲਟਣ ਨਾਲ ਸੱਤ ਦੀ ਮੌਤ

ਬੜੌਦਾ : ਗੁਜਰਾਤ ਦੇ ਆਨੰਦ ਜਿਲ੍ਹੇ ਵਿੱਚ ਅੱਜ ਟਾਈਲ ਨਾਲ ਭਰਿਆ ਇੱਕ ਟਰੱਕ ਪਲਟ ਜਾਣ ਨਾਲ ਦੋ ਔਰਤਾਂ ਸਮੇਤ ਸੱਤ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਫੱਟੜ ਹੋ ਗਏ ਹਨ।

Date:2009-12-28 Time:00:59:41

ਰਾਸ਼ਟਰਪਤੀ ਦੀ ਹੈਦਰਾਬਾਦ ਯਾਤਰਾ ਰੱਦ

ਨਵੀਂ ਦਿੱਲੀ : ਝਾਰਖੰਡ ਵਿਖੇ ਸਰਕਾਰ ਗਠਨ ਦੀਆਂ ਕੋਸ਼ਿਸ਼ਾਂ ਨੂੰ ਵੇਖਦਿਆਂ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਆਪਣੀ ਪ੍ਰਸਤਾਵਿਤ ਹੈਦਰਾਬਾਦ ਯਾਤਰਾ ਨੂੰ ਰੱਦ ਕਰ ਦਿੱਤਾ ਹੈ ਅਤੇ ਉਹ ਕੱਲ੍ਹ ਰਾਜਧਾਨੀ ਪਰਤ ਆਵੇਗੀ।

Date:2009-12-28 Time:00:59:41

ਮੋਬਾਇਲ ਕੰਪਨੀਆਂ ਨੂੰ ਝੱਲਣੀ ਪਈ ਨਾਰਾਜਗੀ

ਨਵੀਂ ਦਿੱਲੀ : ਦੂਰਸੰਚਾਰ ਖੇਤਰ ਦੀਆਂ ਕੰਪਨੀਆਂ ਰਿਲਾਇੰਸ ਕਮਿਊਨੀਕੇਸ਼ੰਸ ਅਤੇ ਆਈਡੀਆ ਸੈਲਿਊਲਰ ਸਮੇਤ 15 ਕੰਪਨੀਆਂ ਨੂੰ ਭਾਰਤੀ ਵਿਗਿਆਪਨ ਮਾਨਕ ਪਰਿਸ਼ਦ "ਏਐੱਸਸੀਆਈ" ਨੇ ਫ਼ਟਕਾਰ ਲਗਾਈ ਹੈ।

Date:2009-12-28 Time:00:59:41

22 ਦੇਸ਼ਾਂ ਦਾ ਸਮਾਂ ਇੱਕ ਘੜੀ 'ਤੇ

ਬੀਕਾਨੇਰ : ਰਾਜਸਥਾਨ ਵਿੱਚ ਬੀਕਾਨੇਰ ਦੇ ਉਦਾਸਰ ਨਿਵਾਸੀ ਨੇਮਾਰਾਮ ਮੋਡਸੀਆ ਨੇ ਭਾਰਤ ਸਮੇਤ 22 ਦੇਸ਼ਾਂ ਦਾ ਸਮਾਂ ਦੱਸਣ ਵਾਲੀ ਵਰੱਲਡ ਵਾਚ ਤਿਆਰ ਕੀਤੀ ਹੈਬਿਜਲੀ ਦਾ ਕੰਮ ਕਰਨ ਵਾਲੇ ਨੇਮਾਰਾਮ ਨੇ ਦੱਸਿਆ ਕਿ ਇਸ ਘੜੀ ਨੂੰ ਤਿਆਰ ਕਰਨ ਵਿੱਚ ਲਗਭਗ ਛੇ ਮਹੀਨਿਆਂ ਦਾ ਸਮਾਂ ਲੱਗਿਆ।

Date:2009-12-28 Time:00:59:41

ਫੋਰਟਿਸ ਨੇ ਬਣਾਈ ਵਿਸਤਾਰ ਯੋਜਨਾ

ਮੁੰਬਈ : ਸਿਹਤ ਖੇਤਰ ਦੀ ਪ੍ਰਮੁੱਖ ਕੰਪਨੀ ਫੋਰਟਿਸ ਹੋਸਪਟਿਲਜ਼ ਨੇ ਅਗਲੇ ਵਿੱਤ ਵਰ੍ਹੇ ਵਿੱਚ 250 ਕਰੋੜ ਰੁਪਏ ਦੀ ਵਿਸਤਾਰ ਯੋਜਨਾ ਤਿਆਰ ਕੀਤੀ ਹੈ।ਫੋਰਟਿਸ ਹਾਸਪਟਿਲਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਿਸ਼ਾਲ ਬਾਲੀ ਨੇ ਅੱਜ ਇੱਥੇ ਦੱਸਿਆ ਕਿ ਕੰਪਨੀ ਦੁਆਰਾ ਅਗਲੇ ਵਿੱਤ ਵਰ੍ਹੇ ਵਿੱਚ ਕੋਲਕਾਤਾ, ਮੁੰਬਈ ਅਤੇ ਬੈਂਗਲੂਰ ਵਿੱਚ ਨਿਵੇਸ਼ ਕੀਤਾ ਜਾਵੇਗਾ।

Date:2009-12-28 Time:00:59:41

ਉਦਯੋਗਿਕ ਪੈਕੇਜ ਮਿਆਦ ਵਧਾਉਣ ਦੀ ਮੰਗ

ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਸੂਬੇ ਨੂੰ ਦਿੱਤਾ ਗਿਆ ਵਿਸ਼ੇਸ਼ ਉਦਯੋਗਿਕ ਪੈਕੇਜ ਸਾਲ 2020 ਤੱਕ ਵਧਾਉਣ ਦੀ ਬੇਨਤੀ ਕੀਤੀ ਹੈ।

Date:2009-12-28 Time:00:59:41

ਪੰਜਾਬ 'ਚ ਕਪਾਹ ਦੇ ਭਾਅ ਚੜ੍ਹੇ

ਬਠਿੰਡਾ : ਪੰਜਾਬ ਵਿੱਚ ਇਸ ਵਾਰ ਪਿਛਲੇ ਵਰ੍ਹੇ ਦੀ ਤੁਲਨਾ ਵਿੱਚ ਕਪਾਹ 650 ਤੋਂ 700 ਰੁਪਏ ਕੁਇੰਟਲ ਮਹਿੰਗੀ ਵਿੱਕ ਰਹੀ ਹੈ। ਬਾਜਾਰ ਸੂਤਰਾਂ ਨੇ ਅੱਜ ਇੱਥੇ ਦੱਸਿਆ ਕਿ ਪੰਜਾਬ ਮੰਡੀਆਂ ਵਿੱਚ ਕਪਾਹ 3250 ਤੋਂ 3400 ਰੁਪਏ ਪ੍ਰਤੀ ਕੁਇੰਟਲ ਵਿੱਕ ਰਹੀ ਜਦਕਿ ਪਿਛਲੇ ਵਰ੍ਹੇ ਇਸੇ ਮਿਆਦ ਦੇ ਦੌਰਾਨ ਇਸਦਾ ਮੁੱਲ 2550 ਰੁਪਏ ਪ੍ਰਤੀ ਕੁਇੰਟਲ ਸੀ।

Date:2009-12-28 Time:00:59:41

ਮੋਬਾਇਲ ਫੋਨ ਉਤਾਰੇਗਾ ਗੂਗਲ

ਦੁਨੀਆ ਦਾ ਪ੍ਰਸਿੱਧ ਇੰਟਰਨੈਟ ਸਰਚ ਇੰਜਣ ਗੂਗਲ ਹੁਣ ਮੋਬਾਇਲ ਬਜ਼ਾਰ ਵਿੱਚ ਕਦਮ ਰੱਖਣ ਦੀ ਯੋਜਨਾ ਬਣਾ ਰਿਹਾ ਹੈ। ਸੂਤਰਾਂ ਦੇ ਅਨੁਸਾਰ ਸਾਲ 2010 ਵਿੱਚ ਗੂਗਲ ਆਪਣਾ ਮੋਬਾਇਲ ਫੋਨ ਉਤਾਰਨਾ ਚਾਹੁੰਦਾ ਹੈ। ਗੂਗਲ ਦਾ ਮੋਬਾਇਲ ਫੋਨ ਆਧੁਨਿਕ ਤਕਨੀਕਾਂ ਨਾਲ ਲੈਸ ਹੋਵੇਗਾ। ਸੂਤਰਾਂ ਦੇ ਅਨੁਸਾਰ ਗੂਗਲ ਮੋਬਾਇਲ ਸੇਵਾ ਪ੍ਰਦਾਤਾ ਕੰਪਨੀਆਂ ਦੀ ਸਹਾਇਤਾ ਦੇ ਬਿਨਾ ਗਾਹਕਾਂ ਤੱਕ ਸਿੱਧਾ ਪਹੁੰਚਣ ਦੀ ਕੋਸ਼ਿਸ਼ ਕਰੇਗਾ। ਜਾਣਕਾਰਾਂ ਦੇ ਅਨੁਸਾਰ ਗੂਗਲ ਦਾ ਇਹ ਫੋਨ ਤਾਈਵਾਨ ਦੀ ਕੰਪਨੀ ਐਚਟੀਸੀ ਤਿਆਰ ਕਰੇਗੀ।

Date:2009-12-28 Time:00:59:41

ਟਵਿਟਰ ਨੇ ਮਿਕਸਰ ਲੈਬਸ ਖਰੀਦਿਆ

ਨਿਊਯਾਰਕ - ਟਵਿਟਰ ਨੇ ਮਿਕਸਰ ਲੈਬਸ ਨੂੰ ਖਰੀਦ ਲਿਆ ਹੈ। ਮਾਈਕ੍ਰੋਬਲਾਗਿੰਗ ਖੇਤਰ ਦੀ ਇਸ ਪ੍ਰਸਿੱਧ ਕੰਪਨੀ ਨੇ ਇਸ ਸੌਦੇ ਦੀ ਰਾਸ਼ੀ ਦਾ ਖੁਲਾਸਾ ਨਹੀਂ ਕੀਤਾ ਹੈ। ਮਿਕਸਰ ਲੈਬਸ ਲੋਕੇਸ਼ਨ ਟ੍ਰੈਕਿੰਗ ਫਰਮ ਹੈ ਅਤੇ ਜਿਓਏਪੀਆਈ ਉਸੇ ਦਾ ਉਤਪਾਦ ਹੈ। ਕੰਪਨੀ ਨੇ ਆਪਣੇ ਇੱਕ ਬਲਾਗ ਵਿੱਚ ਹੀ ਇਸ ਸੌਦੇ ਦਾ ਖੁਲਾਸਾ ਕੀਤਾ ਹੈ।

Date:2009-12-28 Time:00:59:41

ਸ਼ਿਬੂ ਸੋਰੇਨ ਦੇ ਹੱਥ ਹੋਵੇਗੀ ਝਾਰਖੰਡ ਦੀ ਕਮਾਨ

ਸੋਮਵਾਰ - ਝਾਰਖੰਡ ਮੁਕਤੀ ਮੋਰਚਾ (ਜੇਐਮਐਮ) ਪ੍ਰਮੁੱਖ ਸ਼ਿਬੂ ਸੋਰੇਨ ਝਾਰਖੰਡ ਦੇ ਤੀਸਰੀ ਵਾਰ ਮੁੱਖਮੰਤਰੀ ਬਨਣ ਜਾ ਰਹੇ ਹਨ।ਰਾਜਨੀਤੀ 'ਚ ਆਉਣ ਤੋਂ ਪਹਿਲਾਂ ਉਹ ਗਰੀਬ ਆਦਿਵਾਸੀਆਂ ਦਾ ਸੋਸ਼ਣ ਕਰਨ ਵਾਲਿਆਂ ਨਾਲ ਕਈ ਸਾਲਾਂ ਤੱਕ ਲੜਦੇ ਰਹੇ।

Date:2009-12-28 Time:00:59:41

ਉਲਫਾ ਮੁਖੀ ਰਾਜਖੋਵਾ ਨਿਆਇਕ ਹਿਰਾਸਤ 'ਚ

ਗੁਹਾਟੀ - ਉਲਫਾ ਮੁਖੀ ਅਰਵਿੰਦ ਰਾਜਖੋਵਾ ਅਤੇ ਸੰਗਠਨ ਦੇ ਉਪ ਕਮਾਂਡਰ ਰਾਜੂ ਬਰੂਆ ਦੀ 9 ਦਿਨਾਂ ਦੀ ਪੁਲਿਸ ਹਿਰਾਸਤ ਦੀ ਮਿਆਦ ਖਤਮ ਹੋਣ ਮੌਕੇ ਇੱਥੋਂ ਦੀ ਇੱਕ ਅਦਾਲਤ ਨੇ ਦੋਵਾਂ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ।

Date:2009-12-28 Time:00:59:40

ਆਈਡਬਲਿਊਐੱਫ਼ ਪ੍ਰਮੁੱਖ ਬਣੇ ਵੈਸ਼ਯ

ਨਵੀਂ ਦਿੱਲੀ : ਭਾਰਤੀ ਓਲੰਪਿਕ ਸੰਘ (ਆਈਓਏ) ਦੇ ਉੱਤਰ ਪੂਰਬੀ ਆਯੋਗ ਦੇ ਪ੍ਰਮੁੱਖ ਅਤੇ ਸੰਸਦ ਮੈਂਬਰ ਬੀਪੀ ਵੈਸ਼ਯ ਭਾਰਤੀ ਭਾਰਤੋਲਕ ਫਾਊਂਡੇਸ਼ਨ (ਆਈਡਬਲਿਊਐੱਫ) ਦੇ ਪ੍ਰਮੁੱਖ ਚੁਣੇ ਗਏ ਹਨ।

Date:2009-12-28 Time:00:59:40

ਭੂਟੀਆ ਦੇ ਗੋਲ ਨਾਲ ਈਸਟ ਬੰਗਾਲ ਸੈਮੀਫ਼ਾਈਨਲ 'ਚ

ਗੁਹਾਟੀ - ਸਟਾਰ ਸਟ੍ਰਾਈਕਰ ਬਾਈਚੁੰਗ ਭੂਟੀਆ ਦੇ ਇੱਕ ਮਾਤਰ ਗੋਲ ਦੀ ਬਦੌਲਤ ਈਸਟ ਬੰਗਾਲ ਨੇ ਜੇਸੀਟੀ ਨੂੰ ਹਰਾਕੇ ਅੱਜ ਫੈਡਰੇਸ਼ਨ ਕੱਪ ਫੁੱਟਬਾਲ ਟੂਰਨਾਮੈਂਟ ਦੇ ਸੈਮੀਫ਼ਾਈਨਲ 'ਚ ਜਗ੍ਹਾ ਬਣਾ ਲਈ,ਜਿੱਥੇ ਉਸ ਦਾ ਮੁਕਾਬਲਾ ਸਾਬਕਾ ਚੈਂਪੀਅਨ ਮੋਹਨ ਬਗਾਨ ਨਾਲ ਹੋਵੇਗਾ।

Date:2009-12-28 Time:00:59:40

ਮਾਈ ਨੇਮ ਇਜ਼ ਖਾਨ : ਬਰਲਿਨ 'ਚ ਪ੍ਰੀਮੀਅਰ

ਸਾਲ 2010 ਦੀਆਂ ਪ੍ਰਸਿੱਧ ਫਿਲਮਾਂ ਚੋਂ ਇੱਕ 'ਮਾਈ ਨੇਮ ਇਜ਼ ਖਾਨ' 12 ਫਰਵਰੀ ਨੂੰ ਰਿਲੀਜ਼ ਹੋਵੇਗੀ। ਫਾਕਸ ਸਟਾਰ ਸਟੂਡੀਓ ਇਸ ਫਿਲਮ ਨੂੰ ਵੱਡੇ ਪੈਮਾਨੇ 'ਤੇ ਕਈ ਦੇਸ਼ਾਂ ਵਿੱਚ ਰਿਲੀਜ਼ ਕਰ ਰਿਹਾ ਹੈ। ਇਸ ਫਿਲਮ ਦਾ ਪ੍ਰੀਮੀਅਰ ਦੁਨੀਆ ਦੇ ਮਸ਼ਹੂਰ ਫਿਲਮ ਸਮਾਰੋਹਾਂ ਚੋਂ ਇੱਕ ਬਰਲਿਨ ਫਿਲਮ ਫੈਸਟੀਵਲ ਵਿੱਚ ਹੋਵੇਗਾ। ਫਿਲਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਕਰਨ ਜੌਹਰ ਮੁਤਾਬਕ ਇਹ ਸਨਮਾਨ ਦੀ ਗੱਲ ਹੈ। ਇਸ ਫਿਲਮ ਨੂੰ ਪ੍ਰਤੀਯੋਗੀ ਖੰਡ ਵਿੱਚ ਦਿਖਾਇਆ ਜਾਵੇਗਾ, ਪਰ ਇਹ ਫਿਲਮ ਪ੍ਰਤੀਯੋਗੀ ਦੇ ਰੂਪ ਵਿੱਚ ਸ਼ਾਮਿਲ ਨਹੀਂ ਕੀਤੀ ਜਾਵੇਗੀ। 'ਗੋਲਡਨ ਕਪਲ' ਕਹੀ ਜਾਣ ਵਾਲੀ ਸ਼ਾਹਰੁਖ ਅਤੇ ਕਾਜੋਲ ਦੀ ਜੋੜੀ ਇਸ ਫਿਲਮ ਦਾ ਪ੍ਰਮੁੱਖ ਆਕਰਸ਼ਣ ਹੈ। ਵਰਣਨਯੋਗ ਹੈ ਕਿ ਇਸ ਜੋੜੀ ਦੀਆਂ ਸਾਰੀਆਂ ਫਿਲਮਾਂ ਸੁਪਰਹਿੱਟ ਸਾਬਿਤ ਹੋਈਆਂ ਹਨ। ਕਰਨ ਜੌਹਰ ਦਾ ਕਹਿਣਾ ਹੈ

Date:2009-12-28 Time:00:59:40

ਕਰੀਨਾ ਨੂੰ ਸਾਈਨ ਕੀਤਾ ਸ਼ਾਹਰੁਖ ਨੇ!

ਕਰੀਨਾ ਕਪੂਰ ਬਾਲੀਵੁੱਡ ਦੀਆਂ ਉਹਨਾਂ ਅਭਿਨੇਤਰੀਆਂ ਚੋਂ ਇੱਕ ਹੈ ਜਿਸ ਨਾਲ ਹਰ ਹੀਰੋ ਕੰਮ ਕਰਨਾ ਚਾਹੁੰਦਾ ਹੈ। ਭਲਾ ਹੀ ਕਰੀਨਾ ਦੀਆਂ ਕਿੰਨੀਆਂ ਹੀ ਫਿਲਮਾਂ ਫਲਾਪ ਕਿਉਂ ਨਾ ਹੋਈਆਂ ਹੋਣ, ਉਸਦੀ ਮੰਗ ਬਰਕਰਾਰ ਹੈ। ਖ਼ਬਰ ਹੈ ਕਿ ਸ਼ਾਹਰੁਖ ਖਾਨ ਨੇ ਉਸ ਨੂੰ ਆਪਣੀ ਆਉਣ ਵਾਲੀ ਫਿਲਮ 'ਰਾ 1' ਲਈ ਬਤੌਰ ਨਾਇਕਾ ਸਾਈਨ ਕੀਤਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਬੇਬੋ ਨੌਜਵਾਨਾਂ 'ਚ ਬਹੁਤ ਲੋਕਪ੍ਰਿਆ ਹੈ ਅਤੇ ਇਸੇ ਗੱਲ ਨੂੰ ਧਿਆਨ ਵਿੱਚ ਰੱਖ ਕੇ ਉਸਦੀ ਚੋਣ ਕੀਤੀ ਗਈ ਹੈ। ਕਰੀਨਾ ਕਪੂਰ ਆਪ ਵੀ ਸ਼ਾਹਰੁਖ ਦੀ ਬਹੁਤ ਵੱਡੀ ਪ੍ਰਸੰਸਕ ਹੈ ਅਤੇ ਇਹ ਗੱਲ ਉਹ ਕਈ ਵਾਰ ਕਹਿ ਚੁੱਕੀ ਹੈ। ਦੋਵਾਂ ਨੇ 'ਅਸ਼ੋਕਾ' ਵਿੱਚ ਇਕੱਠੇ ਕੰਮ ਕੀਤਾ ਸੀ ਅਤੇ ਉਹ ਫਿਲਮ ਵੀ ਸ਼ਾਹਰੁਖ ਦੀ ਹੋਰ ਪ੍ਰੋਡਕਸ਼ਨ ਸੀ।

Date:2009-12-28 Time:00:59:40

ਲੋਕਤੰਤਰ ਦੀ ਹਰ ਹਾਲ 'ਚ ਰੱਖਿਆ ਕਰਾਂਗਾ:ਜ਼ਰਦਾਰੀ

ਇਸਲਾਮਾਬਾਦ - ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਅੱਜ ਕਿਹਾ ਹੈ ਕਿ ਉਹ ਆਪਣੇ ਰਾਜਨੀਤਿਕ ਵਿਰੋਧੀਆਂ ਦੇ ਅੱਗੇ ਗੋਡੇ ਨਹੀਂ ਟੇਕਣਗੇ ਅਤੇ ਅੱਤਵਾਦ ਨਾਲ ਜੂਝ ਰਹੇ ਆਪਣੇ ਦੇਸ਼ 'ਚ ਲੋਕਤੰਤਰ ਦੀ ਹਰਸੰਭਵ ਰੱਖਿਆ ਕਰਨਗੇ।

Date:2009-12-28 Time:00:59:40

ਰੁਚਿਕਾ ਮਾਮਲੇ 'ਚ ਦੁਆਰਾ ਜਾਂਚ ਅਪੀਲ ਕਰੇਗਾ ਕੇਂਦਰ

ਨਵੀਂ ਦਿੱਲੀ - ਐਮ.ਵੀਰੱਪਾ ਮੋਇਲੀ ਨੇ ਅੱਜ ਕਿਹਾ ਹੈ ਕਿ ਰੁੱਚਿਕਾ ਛੇੜਛਾੜ ਮਾਮਲੇ 'ਚ ਦੁਆਰਾ ਜਾਂਚ ਦੀ ਅਪੀਲ ਕੀਤੀ ਜਾਵੇਗੀ।

Date:2009-12-28 Time:00:59:40

ਭਾਰਤ ਦੀ 'ਏ' ਟੀਮ ਨੇ ਪੱਕਾ ਕੀਤਾ ਸੋਨ ਤਗਮਾ

ਕਲਕੱਤਾ - ਭਾਰਤ ਦੀ 'ਏ' ਟੀਮ ਨੇ ਛੇਵੇਂ ਦੌਰ ਦੀ ਬਾਜ਼ੀ 'ਚ ਅੱਜ ਇੱਥੇ ਸਿੰਗਾਪੁਰ ਨੂੰ ਹਰਾਕੇ ਏਸ਼ਿਆਈ ਟੀਮ ਸ਼ਤਰੰਜ਼ ਚੈਂਪੀਅਨਸ਼ਿਪ 'ਚ ਅਪਣਾ ਸੋਨ ਤਗਮਾ ਪੱਕਾ ਕਰ ਲਿਆ।

Date:2009-12-28 Time:00:59:40


1   2  

page no.1

Select news date :

31 - 12 - 2009
30 - 12 - 2009
29 - 12 - 2009
28 - 12 - 2009
27 - 12 - 2009
26 - 12 - 2009
25 - 12 - 2009
24 - 12 - 2009
23 - 12 - 2009
22 - 12 - 2009
21 - 12 - 2009
20 - 12 - 2009
19 - 12 - 2009
18 - 12 - 2009
17 - 12 - 2009
16 - 12 - 2009
15 - 12 - 2009
14 - 12 - 2009
13 - 12 - 2009
12 - 12 - 2009
11 - 12 - 2009
10 - 12 - 2009
9 - 12 - 2009
8 - 12 - 2009
7 - 12 - 2009
6 - 12 - 2009
5 - 12 - 2009
4 - 12 - 2009
3 - 12 - 2009
2 - 12 - 2009
1 - 12 - 2009