Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 27 - 12 - 2009

8 ਫੀਸਦੀ ਹੋਵੇਗੀ ਮਹਿੰਗਾਈ ਦਰ

ਨਵੀਂ ਦਿੱਲੀ - ਦੇਸ਼ ਵਿਚ ਮਹਿੰਗਾਈ ਦੀ ਦਰ ਚਾਲੂ ਵਿੱਤੀ ਵਰ੍ਹੇ ਦੇ ਆਖਰ ਤੱਕ 8 ਫੀਸਦੀ ਦੇ ਪੱਧਰ ਉੱਪਰ ਪੁੱਜ ਜਾਵੇਗੀ।ਇਸ ਗੱਲ ਦਾ ਵੀ ਖਦਸ਼ਾ ਹੈ ਕਿ ਖਾਧ ਵਸਤਾਂ ਦੀਆਂ ਉੱਚੀਆਂ ਕੀਮਤਾਂ ਕਾਰਣ ਇਵੱਤੀ ਵਰ੍ਹੇ ਦੇ ਆਖਰ ਤੱਕ ਇਹ ਦੋ ਅੰਕਾਂ ਵਿਚ ਪੁੱਜ ਜਾਵੇ।

Date:2009-12-27 Time:00:03:26

ਬਿਜਲੀ ਉਤਪਾਦਨ 'ਚ ਚੀਨ ਦੂਜੇ ਸਥਾਨ 'ਤੇ ਪੁੱਜਾ

ਬੀਜਿੰਗ - ਇਸ ਸਾਲ ਦੇ ਆਖਰ ਤੱਕ ਚੀਨ ਦੀ ਬਿਜਲੀ ਉਤਪਾਦਨ ਕਰਨ ਦੀ ਸਮਰੱਥਾ ਵੱਧ ਕੇ 86 ਕਰੋੜ ਮੈਗਾਵਾਟ ਹੋ ਜਾਵੇਗੀ ਜੋ ਅਮਰੀਕਾ ਮਗਰੋਂ ਦੁਨੀਆ ਦੇ ਕਿਸੇ ਵੀ ਦੇਸ਼ ਦੀ ਬਿਜਲੀ ਉਤਪਾਦਨ ਸਮਰੱਥਾ ਤੋਂ ਵੱਧ ਹੈ।

Date:2009-12-27 Time:00:03:26

ਡਾ.ਸ਼ੰਕਰ ਦਿਆਲ ਸ਼ਰਮਾ ਨੂੰ ਦਿੱਤੀ ਸ਼ਰਧਾਂਜਲੀ

ਨਵੀਂ ਦਿੱਲੀ : ਸਾਬਕਾ ਰਾਸ਼ਟਰਪਤੀ ਡਾ. ਸ਼ੰਕਰ ਦਿਆਲ ਸ਼ਰਮਾ ਦੀ ਦਸਵੀਂ ਬਰਸੀ ਮੌਕੇ ਉਪ ਰਾਸ਼ਟਰਪਤੀ ਮੁਹੰਮਦ ਹਾਮਿਦ ਅੰਸਾਰੀ, ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਲੋਕ ਸਭਾ ਪ੍ਰਮੁੱਖ ਮੀਰਾ ਕੁਮਾਰ ਨੇ ਅੱਜ ਉਹਨਾਂ ਦੀ ਸਮਾਧੀ ਉੱਤੇ ਸ਼ਰਧਾ ਦੇ ਫੁੱਲ ਚੜ੍ਹਾਏ।

Date:2009-12-27 Time:00:03:26

ਹਾਲਮਾਰਕ ਲੈਬੋਰੇਟਰੀ ਖੋਲ੍ਹਣ ਦੀ ਮੰਗ

ਇੰਦੌਰ : ਮੱਧ ਪ੍ਰਦੇਸ਼ ਵਿਖੇ ਸੋਨੇ ਦਾ ਕਾਰੋਬਾਰ ਕਰਨ ਵਾਲੇ ਵਪਾਰੀਆਂ ਨੇ ਮੰਗ ਹੈ ਕਿ ਇੱਥੇ ਹਾਲਮਾਰਕ ਦੀ ਪਰਖ਼ ਕਰਨ ਲਈ ਇੱਕ ਹੋਰ ਲੈਬੋਰੇਟਰੀ ਦੀ ਸਥਾਪਨਾ ਕੀਤੀ ਜਾਣੀ ਚਾਹੀਦੀ ਹੈ।

Date:2009-12-27 Time:00:03:26

ਮੁੜ ਤੋਂ ਖੁੱਲੇਗਾ ਰੁੱਚਿਕਾ ਮਾਮਲਾ!

ਚੰਡੀਗੜ੍ਹ - ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਰੁੱਚਿਕਾ ਕੇਸ ਦੀ ਦੁਬਾਰਾ ਜਾਂਚ ਦੀ ਲੋੜ ਦੱਸੀ ਹੈ।ਉਹਨਾਂ ਕਿਹਾ ਕਿ ਸਾਰੇ ਪਹਿਲੂਆਂ ਦੀ ਪੜਤਾਲ ਜ਼ਾਰੀ ਹੈ ਅਤੇ ਕਨੂੰਨੀ ਦਾਇਰੇ ਵਿਚ ਰਹਿੰਦੇ ਹੋਏ ਕਾਰਵਾਈ ਦੀ ਦਿਸ਼ਾ ਨਿਰਧਾਰਤ ਕੀਤੀ ਜਾਵੇਗੀ।

Date:2009-12-27 Time:00:03:26

ਠੰਡੇ ਰਹੇ ਏਸ਼ੀਆਈ ਸ਼ੇਅਰ ਬਾਜਾਰ

ਟੋਕੀਓ : ਅਮਰੀਕੀ ਸ਼ੇਅਰ ਬਾਜਾਰਾਂ ਵਿੱਚ ਤੇਜੀ ਦੇ ਬਾਵਜੂਦ ਕੱਲ੍ਹ ਕ੍ਰਿਸਮਸ ਦੀ ਛੁੱਟੀ ਹੋਣ ਕਾਰਣ ਏਸ਼ੀਆਈ ਬਾਜਾਰਾਂ ਵਿੱਚ ਕੰਮ ਕਾਜ ਬਹੁਤ ਠੰਡ ਰਿਹਾ। ਚੀਨ ਦਾ ਸ਼ੰਘਾਈ ਕੰਪੋਜਿਟ ਅਤੇ ਜਾਪਾਨ ਦਾ ਨਿੱਕੀ ਗਿਰਾਵਟ ਵਿੱਚ ਦਰਜ ਕੀਤੇ ਗਏ ਜਦਕਿ ਤਾਈਵਾਨ ਦਾ ਸ਼ੇਅਰ ਬਾਜਾਰ ਬੜ੍ਹਤ ਵਿੱਚ ਬੰਦ ਹੋਇਆ।

Date:2009-12-27 Time:00:03:26

ਰੁਜ਼ਗਾਰ ਪੈਦਾ ਕਰਨ ਲਈ ਉਦਯੋਗ ਜ਼ਰੂਰੀ:ਮੁਖਰਜੀ

ਦੁਰਗਾਪੁਰ - ਕੇਂਦਰੀ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਕਿਹਾ ਕਿ ਖੇਤੀਬਾੜੀ ਸਾਰਿਆਂ ਨੂੰ ਰੁਜ਼ਗਾਰ ਮੁਹੱਈਆ ਨਹੀਂ ਕਰਾ ਸਕਦੀ।ਇਸੇ ਲਈ ਅੱਜ ਉਦਯੋਗ ਦੀ ਜਰੂਰਤ ਹੈ।

Date:2009-12-27 Time:00:03:26

ਇੰਡੋਨੇਸ਼ੀਆ 'ਚ ਭੁਚਾਲ ਦੇ ਤੇਜ ਝੱਟਕੇ

ਸਿੰਗਾਪੁਰ : ਇੰਡੋਨੇਸ਼ੀਆ ਦੇ ਸੌਮਲਾਕੀ ਦੇ ਕੋਲ ਸਥਿਤ ਤਨਿਮਬਾਰ ਟਾਪੂ ਸਮੂਹ ਵਿੱਚ ਅੱਜ ਭੁਚਾਲ ਦੇ ਤੇਜ ਝੱਟਕੇ ਮਹਿਸੂਸ ਕੀਤੇ ਗਏ।

Date:2009-12-27 Time:00:03:26

ਸੋਮਨਾਥ ਚਟਰਜੀ ਨੂੰ ਕੀਤਾ ਸਨਮਾਨਿਤ

ਮੁੰਬਈ : ਸਾਬਕਾ ਲੋਕ ਸਭਾ ਪ੍ਰਮੁੱਖ ਸੋਮਨਾਥ ਚਟਰਜੀ ਸਮੇਤ ਵੱਖ ਵੱਖ ਖੇਤਰਾਂ ਦੇ ਕੁੱਝ ਵਿਸ਼ੇਸ਼ ਲੋਕਾਂ ਨੂੰ ਦੱਖਣੀ ਭਾਰਤੀ ਸਿੱਖਿਆ ਸੁਸਾਇਟੀ ਨੇ 12ਵੇਂ ਰਾਸ਼ਟਰੀ ਸਥਾਪਤ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ।

Date:2009-12-27 Time:00:03:26

ਯੂਨੀਅਨ ਬੈਂਕ ਕਰੇਗੀ ਮਿਊਚਅਲ ਫੰਡ ਕਾਰੋਬਾਰ

ਬੈਂਗਲੂਰ : ਸਰਵਜਨਕ ਖੇਤਰ ਦੀ ਯੂਨੀਅਨ ਬੈਂਕ ਆਫ਼ ਇੰਡੀਆ ਨੇ ਅਗਲੇ ਵਰ੍ਹੇ ਮਿਊਚਅਲ ਫੰਡ ਕਾਰੋਬਾਰ ਵਿੱਚ ਪ੍ਰਵੇਸ਼ ਕਰਨ ਦੀ ਘੋਸ਼ਣਾ ਕੀਤੀ ਹੈ। ਬੈਂਕ ਨੇ ਵਰ੍ਹੇ 2012 ਤੱਕ ਦੇਸ਼ ਵਿੱਚ 500 ਬਰਾਂਚਾਂ ਖੋਲ੍ਹਣ ਦੀ ਵੀ ਯੋਜਨਾ ਬਣਾਈ ਹੈ।

Date:2009-12-27 Time:00:03:26

ਟੋਆਟਾ ਕਰੇਗੀ 75 ਲੱਖ ਗੱਡੀਆਂ ਦਾ ਨਿਰਮਾਣ

ਟੋਕੀਓ : ਕਾਰਾਂ ਅਤੇ ਬਹੁ ਉਪਯੋਗੀ ਗੱਡੀਆਂ ਬਣਾਉਣ ਵਾਲੀ ਦੁਨੀਆ ਦੀ ਪ੍ਰਮੁੱਖ ਟੋਆਟਾ ਮੋਟਰ ਕਾਰਪੋਰੇਸ਼ਨ ਨੇ ਸਾਲ 2010 ਵਿੱਚ ਕੌਮਾਂਤਰੀ ਪੱਧਰ ਉੱਤੇ 75 ਲੱਖ ਗੱਡੀਆਂ ਬਣਾਉਣ ਦੀ ਸੰਭਾਵਨਾ ਦਾ ਪ੍ਰਗਟਾਵਾ ਕੀਤਾ ਹੈ।

Date:2009-12-27 Time:00:03:26

ਬੀਐੱਸਐੱਨਐੱਲ ਦੀ ਯੋਜਨਾ ਸੰਕਟ 'ਚ

ਨਵੀਂ ਦਿੱਲੀ : ਸਰਕਾਰੀ ਦੂਰਸੰਚਾਰ ਕੰਪਨੀ ਬੀਐੱਸਐੱਨਐੱਲ ਦੀ 35000 ਕਰੋੜ ਰੁਪਏ ਮੁੱਲ ਦੇ ਸਾਜੋ ਸਾਮਾਨ ਖਰੀਦਣ ਦੀ ਯੋਜਨਾ ਸੰਕਟ ਵਿੱਚ ਪੈ ਗਈ ਹੈ, ਕਿਉਂਕਿ ਬੋਰਡ ਦੇ ਸਰਕਾਰ ਦੁਆਰਾ ਨਿਯੁਕਤ ਕੀਤੇ ਗਏ ਦੋ ਮੈਂਬਰਾਂ ਨੇ ਕਈ ਤਰ੍ਹਾਂ ਦਾ ਇਤਰਾਜ ਪ੍ਰਗਟਾਇਆ ਹੈ।

Date:2009-12-27 Time:00:03:26

ਪੌਪ ਤੇ ਹਮਲਾ ਕਰਨ ਵਾਲੀ ਹਸਪਤਾਲ ਚ

ਵੈਟੀਕਨ ਸਿਟੀ : ਕ੍ਰਿਸਮਸ ਮੌਕੇ ਆਯੋਜਿਤ ਸਮਾਗਮ ਦੇ ਦੌਰਾਨ ਵੀਰਵਾਰ ਨੂੰ ਪੌਪ ਬੇਨੇਡਿਕਟ 16ਵੇਂ ਉੱਤੇ ਡਿੱਗਣ ਵਾਲੀ ਮਹਿਲਾ ਸੁਸਾਨਾ ਮਾਈਓਲੋ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

Date:2009-12-27 Time:00:03:26

ਐੱਨਡੀ ਤਿਵਾੜੀ ਨੇ ਦਿੱਤਾ ਅਸਤੀਫ਼ਾ

ਹੈਦਰਾਬਾਦ : ਸੈਕਸ ਸਕੈਂਡਲ ਦੇ ਆਰੋਪਾਂ ਨਾਲ ਘਿਰੇ ਆਂਧਰਾ ਪ੍ਰਦੇਸ਼ ਦੇ ਰਾਜਪਾਲ ਨਾਰਾਇਣ ਦੱਤ ਤਿਵਾੜੀ ਨੇ ਅੱਜ ਸਿਹਤ ਕਾਰਣਾਂ ਦੇ ਚੱਲਦਿਆਂ ਤਿਆਗ ਪੱਤਰ ਦੇ ਦਿੱਤਾ।ਰਾਜ ਭਵਨ ਤੋਂ ਜਾਰੀ ਇੱਕ ਪ੍ਰੈੱਸ ਦੇ ਅਨੁਸਾਰ ਸ਼੍ਰੀ ਤਿਵਾੜੀ ਨੇ ਆਪਣਾ ਤਿਆਗ ਪੱਤਰ ਪ੍ਰਤਿਭਾ ਪਾਟਿਲ ਨੂੰ ਭੇਜ ਦਿੱਤਾ ਹੈ।

Date:2009-12-27 Time:00:03:26

ਪੀਐੱਨਬੀ ਨੂੰ 1759 ਕਰੋੜ ਰੁਪਏ ਸ਼ੁੱਧ ਲਾਭ

ਜੈਪੁਰ : ਪੰਜਾਬ ਨੈਸ਼ਨਲ ਬੈਂਕ ਨੇ ਸਤੰਬਰ ਵਿੱਚ ਸਮਾਪਤ ਛਿਮਾਹੀ ਦੇ ਦੌਰਾਨ ਪਿਛਲੇ ਵਰ੍ਹੇ ਦੀ ਤੁਲਨਾ ਵਿੱਚ 44.2 ਪ੍ਰਤੀਸ਼ਤ ਜਿਆਦਾ 1759 ਕਰੋੜ ਰੁਪਏ ਦਾ ਸ਼ੁੱਧ ਲਾਭ ਪ੍ਰਾਪਤ ਕੀਤਾ ਹੈ।

Date:2009-12-27 Time:00:03:26

ਸੈਂਟਰਲ ਬੈਂਕ ਨੇ ਦੁੱਗਣਾ ਕੀਤਾ ਫੰਡ

ਢਾਕਾ : ਕੌਮਾਂਤਰੀ ਆਰਥਿਕ ਸੰਕਟ ਦੌਰਾਨ ਘਾਟੇ ਦਾ ਸ਼ਿਕਾਰ ਹੋਏ ਨਿਰਯਾਤਕਾਂ ਦੀ ਮਦਦ ਦੇ ਲਈ ਬੰਗਲਾਦੇਸ਼ ਸੈਂਟਰਲ ਬੈਂਕ ਨੇ ਨਿਰਯਾਤ ਵਿਕਾਸ ਫੰਡ ਦੀ ਰਾਸ਼ੀ ਦੁੱਗਣੀ ਕਰਕੇ 30 ਕਰੋੜ ਡਾਲਰ ਕਰ ਦਿੱਤੀ ਹੈ।

Date:2009-12-27 Time:00:03:26

ਸੁਨਾਮੀ ਦੀ 5ਵੀਂ ਬਰਸੀ ਮਨਾਈ

ਚੇੱਨਈ - ਤਬਾਹੀ ਦੀ ਸੁਨਾਮੀ ਨੂੰ ਉਂਝ ਤਾਂ ਪੰਜ ਵਰ੍ਹੇ ਹੋ ਗਏ ਹਨ ਪਰ ਯਾਦਾਂ ਦੇ ਜ਼ਖਮ ਅਜੇ ਵੀ ਨਹੀਂ ਭਰੇ ਹਨ।ਅੱਖਾਂ ਵਿਚ ਅੱਥਰੂ ਲਈ ਅੱਜ ਲੋਕਾਂ ਨੇ ਉਹਨਾਂ ਆਪਣਿਆਂ ਨੂੰ ਯਾਦ ਕੀਤਾ ਜਿੰਨ੍ਹਾਂ ਨੂੰ ਪੰਜ ਸਾਲ ਪਹਿਲਾਂ ਆਈ ਸੁਨਾਮੀ ਨੇ ਆਪਣਾ ਸ਼ਿਕਾਰ ਬਣਾ ਲਿਆ ਸੀ।

Date:2009-12-27 Time:00:03:25

ਜੰਮੂ ਕਸ਼ਮੀਰ 'ਚ ਬਰਫ਼ ਪੈਣ ਦੀ ਸੰਭਾਵਨਾ

ਪੁਣੇ : ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਕੁੱਝ ਹਿੱਸਿਆਂ ਵਿੱਚ ਅਗਲੇ 48 ਘੰਟਿਆਂ ਵਿੱਚ ਮੀਂਹ ਹੋਣ ਅਤੇ ਬਰਫ਼ ਡਿੱਗਣ ਦੀ ਸੰਭਾਵਨਾ ਹੈ।ਮੌਸਮ ਵਿਭਾਗ ਅਨੁਸਾਰ ਇਸਦੇ ਇਲਾਵਾ ਦੱਖਣੀ ਤਮਿਲਨਾਡੂ, ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ, ਰਾਇਲਸੀਮਾ, ਉੱਤਰੀ ਤਮਿਲਨਾਡੂ, ਦੱਖਣੀ ਅੰਦਰੂਨੀ ਕਰਨਾਟਕ, ਕੇਰਲ ਅਤੇ ਲਕਸ਼ਦੀਪ ਵਿੱਚ ਕਿਤੇ ਕਿਤੇ ਮੀਂਹ ਹੋ ਸਕਦਾ ਹੈ ਅਤੇ ਗਰਜ ਦੇ ਨਾਲ ਹਲਕੀਆਂ ਕਣੀਆਂ ਪੈ ਸਕਦੀਆਂ ਹਨ।

Date:2009-12-27 Time:00:03:25

ਮੁਲਤਵੀ ਹੋ ਸਕਦੀਆਂ ਹਨ ਰਾਸ਼ਟਰੀ ਸਕੂਲ ਖੇਡਾਂ

ਜਲੰਧਰ - 55ਵੀਂਆਂ ਰਾਸ਼ਟਰੀ ਸਕੂਲ ਖੇਡਾਂ ਦੇ ਕਬੱਡੀ ਅੰਡਰ 17 ਸਾਲ ਲੜਕੇ ਅਤੇ ਲੜਕੀਆਂ ਦੇ ਵਰਗ ਦੇ ਮੁਕਾਬਲੇ 24 ਤੋਂ 28 ਦਸੰਬਰ ਤੱਕ ਆਂਧਰਾ ਪ੍ਰਦੇਸ਼ ਦੇ ਸ਼ਹਿਰ ਨਲਗੋਂਡਾ ਵਿਖੇ ਕਰਾਏ ਜਾਣੇ ਹਨ ਪਰ ਜਿਵੇਂ ਆਂਧਰਾ ਦੇ ਤੇਲੰਗਾਣਾ ਵਿਖੇ ਅੰਦੋਲਨ ਚੱਲ ਰਿਹਾ ਹੈ ਉਸ ਤੋਂ ਜਾਪਦਾ ਅਹਿ ਕਿ ਇਹ ਖੇਡਾਂ ਮੁਲਤਵੀ ਹੋ ਜਾਣ।

Date:2009-12-27 Time:00:03:25

ਜ਼ਖਮੀ ਤਨਵੀਰ ਵਿਕਟੋਰੀਆ ਬੁਸ਼ਰੇਂਜ਼ਰਸ ਤੋਂ ਬਾਹਰ

ਸਿਡਨੀ - ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸੋਹੇਲ ਤਨਵੀਰ ਗੋਡੇ ਦੀ ਸੱਟ ਕਾਰਨ ਆਸਟ੍ਰੇਲਿਆਈ ਘਰੇਲੂ ਟੀਮ ਵਿਕਟੋਰੀਆ ਬੁਸ਼ਰੇਂਜ਼ਰਸ ਵੱਲੋਂ 20-20 ਕ੍ਰਿਕਟ ਟੂਰਨਾਮੈਂਟ ਬਿਗ ਬੈਸ਼ ਵਿਚ ਨਹੀਂ ਖੇਡਣਗੇ।ਤਨਵੀਰ ਨੇ ਦੋ ਮਹੀਨੇ ਪਹਿਲਾਂ ਹੀ ਵਿਕਟੋਰੀਆ ਨਾਲ ਕਰਾਰ ਕੀਤਾ ਸੀ ਪਰ ਡਾਕਟਰਾਂ ਦੀ ਸਲਾਹ ਮਗਰੋਂ ਉਹਨਾਂ ਨੇ ਆਪਣਾ ਨਾਂ ਵਾਪਸ ਲੈ ਲਿਆ।

Date:2009-12-27 Time:00:03:25

ਦਬੰਗ ਦੇ ਰੋਲ 'ਚ ਗੁਆਚੇ ਸਲਮਾਨ

ਸਕ੍ਰਿਪਟ ਜੇਕਰ ਸਲਮਾਨ ਦੀ ਪਸੰਦ ਦੀ ਹੈ ਤਾਂ ਉਹ ਆਪਣੇ ਰੋਲ ਵਿੱਚ ਗੁਆਚ ਜਾਂਦੇ ਹਨ, ਨਹੀਂ ਤਾਂ ਉਹ ਫਿਲਮ ਵਿੱਚ ਮਨ ਲਗਾ ਕੇ ਕੰਮ ਨਹੀਂ ਕਰਦੇ। ਸਲਮਾਨ ਨੇ ਪਿਛਲੇ ਦਿਨੀਂ ਸਵੀਕਾਰਿਆ ਸੀ ਕਿ ਕੁਝ ਫਿਲਮਾਂ ਵਿੱਚ ਐਕਟਿੰਗ ਕਰਦੇ ਸਮੇਂ ਉਹ ਆਪਣਾ ਸੌ ਪ੍ਰਤੀਸ਼ਤ ਇਸ ਲਈ ਨਹੀਂ ਦੇ ਸਕੇ ਸਨ ਕਿਉਂਕਿ ਉਹਨਾਂ ਨੂੰ ਰੋਲ ਅਤੇ ਕਹਾਣੀ ਪਸੰਦ ਨਹੀਂ ਸੀ। ਇਸ ਕਾਰਨ ਉਹ ਫਿਲਮਾਂ ਬਾਕਸ ਆਫਿਸ 'ਤੇ ਅਸਫਲ ਰਹੀਆਂ। 'ਵੀਰ' ਦੇ ਇਲਾਵਾ 'ਦਬੰਗ' ਦੀ ਸਕ੍ਰਿਪਟ ਵੀ ਉਹਨਾਂ ਨੂੰ ਬਹੁਤ ਪਸੰਦ ਆਈ ਹੈ ਅਤੇ ਉਹਨਾਂ ਦੀ ਲਗਨ ਦੇਖ ਕੇ ਇਸ ਫਿਲਮ ਦੀ ਯੂਨਿਟ ਦੰਗ ਹੈ। ਸਲਮਾਨ ਇੱਕ ਦਮ ਬਦਲੇ ਹੋਏ ਨਜ਼ਰ ਆ ਰਹੇ ਹਨ। ਸਮੇਂ ਤੇ ਆਉਣਾ, ਸਮੇਂ ਤੇ ਜਾਣਾ। ਨਾਲ ਹੀ ਉਹਨਾਂ ਦਾ ਵਿਹਾਰ ਵੀ ਬਦਲਿਆ ਹੋਇਆ ਹੈ। ਉਹ ਸਭ ਨਾਲ ਹਾਸਾ-ਮਜਾਕ ਕਰ ਰਹੇ ਹਨ। ਯੂਨਿਟ ਨਾਲ ਜੁੜੇ ਇੱਕ ਮੈਂਬਰ ਨੇ

Date:2009-12-27 Time:00:03:25

ਹੈਪੀ ਬਰਥ ਡੇ ਸਲਮਾਨ ਖਾਨ

27 ਦਸੰਬਰ 1965 ਨੂੰ ਇੰਦੌਰ ਵਿੱਚ ਜਨਮੇ ਸੱਲੂ ਮੀਆਂ ਮਤਲਬ ਕਿ ਸਲਮਾਨ ਖਾਨ 45 ਵੇਂ ਸਾਲ ਵਿੱਚ ਪ੍ਰਵੇਸ਼ ਕਰ ਰਹੇ ਹਨ। 40 ਪਾਰ ਹੋਣ ਦੇ ਬਾਵਜੂਦ ਵੀ ਉਹਨਾਂ ਦੀ ਗਿਣਤੀ ਦੇਸ਼ ਦੇ ਪ੍ਰਸਿੱਧ ਕੁੰਵਾਰੇ ਵਿਅਕਤੀਆਂ ਵਿੱਚ ਹੁੰਦੀ ਹੈ। ਦਰਅਸਲ ਸਲਮਾਨ ਨੂੰ ਆਪਣੀ ਇਸ ਇਮੇਜ਼ ਨਾਲ ਐਨਾ ਪਿਆਰ ਹੈ ਕਿ ਉਹਨਾਂ ਨੇ ਹੁਣ ਤੱਕ ਵਿਆਹ ਨਹੀਂ ਕੀਤਾ। ਕਈ ਸਟਾਰ ਇਸ ਤਰ੍ਹਾਂ ਦੇ ਵਹਿਮ ਵਿੱਚ ਜਿਉਣ ਲੱਗਦੇ ਹਨ ਕਿ ਉਹਨਾਂ ਨੇ ਵਿਆਹ ਕਰ ਲਿਆ ਤਾਂ ਉਹਨਾਂ ਦੀਆਂ ਮਹਿਲਾ ਪ੍ਰਸੰਸਕਾਂ ਦੀ ਗਿਣਤੀ ਘੱਟ ਹੋ ਜਾਵੇਗੀ, ਇਸ ਲਈ ਉਹ ਵਿਆਹ ਤੋਂ ਕਤਰਾਉਂਦੇ ਹਨ। ਆਮਿਰ ਖਾਨ ਨੇ 'ਕਿਆਮਤ ਸੇ ਕਿਆਮਤ ਤੱਕ' ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਆਹ ਕਰ ਲਿਆ ਸੀ ਅਤੇ ਇਸੇ ਡਰ ਨਾਲ ਉਹਨਾਂ ਦੇ ਵਿਆਹ ਦੀ ਖ਼ਬਰ ਨੂੰ ਛੁਪਾਇਆ ਗਿਆ ਸੀ ਕਿ ਉਹਨਾਂ ਦੀ ਫਿਲਮ ਫਲਾਪ ਨਾ ਹੋ ਜਾਵੇ, ਪਰ ਹੁਣ ਇਹ ਸਥਿਤ

Date:2009-12-27 Time:00:03:25

ਇਜ਼ਰਾਇਲੀ ਫੌਜੀਆਂ ਨੇ ਛੇ ਫਲਸਤੀਨੀਆਂ ਨੂੰ ਮਾਰਿਆ

ਨੈਬੁਲਸ : ਇਜਰਾਇਲੀ ਸੈਨਿਕਾਂ ਨੇ ਪੱਛਮੀ ਤੱਟ ਅਤੇ ਗਾਜਾ ਪੱਟੀ ਖੇਤਰ ਵਿਖੇ ਅਲੱਗ ਅਲੱਗ ਘਟਨਾਵਾਂ ਵਿੱਚ ਛੇ ਫਲਸਤੀਨੀਆਂ ਨੂੰ ਮਾਰ ਸੁੱਟਿਆ।ਇਜਰਾਇਲੀ ਫੌਜ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸੈਨਿਕਾਂ ਨੇ ਗਾਜਾ ਦੇ ਤੱਟਵਰਤੀ ਇਲਾਕਿਆਂ ਤੋਂ ਦੇਸ਼ ਵਿੱਚ ਘੁਸਪੈਠ ਦੀ ਕਰਨ ਕੋਸ਼ਿਸ਼ ਕਰ ਰਹੇ ਤਿੰਨ ਸ਼ੱਕੀ ਫਲਸਤੀਨੀਆਂ ਨੂੰ ਮਾਰ ਸੁੱਟਿਆ। ਫਲਸਤੀਨੀ ਨੇ ਗਾਜਾ ਵਿੱਚ ਹੋਈ ਗੋਲੀਬਾਰੀ ਉੱਤੇ ਫਿਲਹਾਲ ਕੋਈ ਟਿੱਪਣੀ ਨਹੀਂ ਕੀਤੀ ਹੈ।

Date:2009-12-27 Time:00:03:25

ਮੁੜ ਤੋਂ ਖੁੱਲੇਗਾ ਰੁੱਚਿਕਾ ਮਾਮਲਾ!

ਚੰਡੀਗੜ੍ਹ - ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਰੁੱਚਿਕਾ ਕੇਸ ਦੀ ਦੁਬਾਰਾ ਜਾਂਚ ਦੀ ਲੋੜ ਦੱਸੀ ਹੈ।ਉਹਨਾਂ ਕਿਹਾ ਕਿ ਸਾਰੇ ਪਹਿਲੂਆਂ ਦੀ ਪੜਤਾਲ ਜ਼ਾਰੀ ਹੈ ਅਤੇ ਕਨੂੰਨੀ ਦਾਇਰੇ ਵਿਚ ਰਹਿੰਦੇ ਹੋਏ ਕਾਰਵਾਈ ਦੀ ਦਿਸ਼ਾ ਨਿਰਧਾਰਤ ਕੀਤੀ ਜਾਵੇਗੀ।

Date:2009-12-27 Time:00:03:25


1  

page no.1

Select news date :

31 - 12 - 2009
30 - 12 - 2009
29 - 12 - 2009
28 - 12 - 2009
27 - 12 - 2009
26 - 12 - 2009
25 - 12 - 2009
24 - 12 - 2009
23 - 12 - 2009
22 - 12 - 2009
21 - 12 - 2009
20 - 12 - 2009
19 - 12 - 2009
18 - 12 - 2009
17 - 12 - 2009
16 - 12 - 2009
15 - 12 - 2009
14 - 12 - 2009
13 - 12 - 2009
12 - 12 - 2009
11 - 12 - 2009
10 - 12 - 2009
9 - 12 - 2009
8 - 12 - 2009
7 - 12 - 2009
6 - 12 - 2009
5 - 12 - 2009
4 - 12 - 2009
3 - 12 - 2009
2 - 12 - 2009
1 - 12 - 2009