Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 26 - 12 - 2009

'ਮਿ. ਇੰਡੀਆ-2' ਵਿੱਚ ਸਲਮਾਨ ਖਾਨ!

ਸਲਮਾਨ ਖਾਨ ਬੋਨੀ ਕਪੂਰ ਲਈ ਲੱਕੀ ਰਹੇ ਹਨ। 'ਨੋ ਐਂਟਰੀ' ਅਤੇ 'ਵਾਂਟੇਡ' ਨਾਮਕ ਫਿਲਮ ਉਹਨਾਂ ਨੇ ਬੋਨੀ ਲਈ ਕੀਤੀ ਦੋਵਾਂ ਫਿਲਮਾਂ ਨੇ ਬਾਕਸ ਆਫਿਸ 'ਤੇ ਸਫ਼ਲਤਾ ਦੇ ਝੰਡੇ ਗੱਡ ਦਿੱਤੇ। ਇਸ ਲਈ ਬੋਨੀ ਚਾਹੁੰਦੇ ਹਨ ਕਿ ਉਹਨਾਂ ਦੀਆਂ ਆਉਣ ਵਾਲੀਆਂ ਸਾਰੀਆਂ ਫਿਲਮਾਂ ਵਿੱਚ ਸਲਮਾਨ ਨਜ਼ਰ ਆਉਣ। ਸਲਮਾਨ ਨੂੰ ਲੈ ਕੇ 'ਨੋ ਐਂਟਰੀ' ਅਤੇ 'ਵਾਂਟੇਡ' ਦੇ ਸੀਕਵਲ ਬਣਾਉਣ ਦੀ ਦਿਸ਼ਾ ਵਿੱਚ ਉਹ ਚੱਲ ਪਏ ਹਨ ਅਤੇ ਆਪਣੀ ਸਾਲਾਂ ਪੁਰਾਣੀ ਹਿਟ ਫਿਲਮ 'ਮਿ. ਇੰਡੀਆ 2' ਦਾ ਵੀ ਅਗਲਾ ਭਾਗ ਉਹ ਬਣਾ ਰਹੇ ਹਨ। ਸੂਤਰਾਂ ਦਾ ਕਹਿਣਾ ਹੈ ਕਿ 'ਮਿ. ਇੰਡੀਆ 2' ਵਿੱਚ ਵੀ ਸੱਲੂ ਨਜ਼ਰ ਆਉਣ ਵਾਲੇ ਹਨ। ਬੋਨੀ ਚਾਹੁੰਦੇ ਹਨ ਕਿ ਉਹਨਾਂ ਦੇ ਲਕੀ ਹੀਰੋ ਸਲਮਾਨ ਵੀ ਇਸ ਫਿਲਮ ਵਿੱਚ ਅਭਿਨੈ ਕਰਨ। ਸਲਮਾਨ ਮਿ. ਇੰਡੀਆ ਤਾਂ ਬਣ ਨਹੀਂ ਸਕਦੇ ਹਨ, ਇਸ ਲਈ ਉਹ ਇਸ ਫਿਲਮ ਵਿੱਚ ਖਲਨਾਇਕੀ ਦੇ ਜੌਹਰ

Date:2009-12-26 Time:01:56:12

ਸੱਲੂ ਬੋਲੇ ਜਲਦ ਕਰਾਂਗਾ ਵਿਆਹ

ਬਾਲੀਵੁੱਡ ਦੇ 'ਮੋਸਟ ਐਲਿਜੀਬਲ ਬੈਚਲਰ' ਅਭਿਨੇਤਾਵਾਂ 'ਚ ਸ਼ਾਮਿਲ ਸਲਮਾਨ ਖਾਨ ਦੇ ਮਜਾਕੀਆ ਅੰਦਾਜ 'ਚ ਕਹੇ ਗਏ ਸ਼ਬਦਾਂ 'ਤੇ ਭਰੋਸਾ ਕਰੀਏ ਤਾਂ ਉਹ 'ਬਹੁਤ ਜਲਦ' ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਇਹ ਗੱਲ ਉਹਨਾਂ ਨੇ ਆਪਣੀ ਜਨਮਭੂਮੀ ਇੰਦੌਰ ਵਿੱਚ ਬੀਤੇ ਦਿਨੀਂ ਕਹੀ, ਜਿੱਥੇ ਉਹ ਪਹਿਲੀ ਵਾਰ ਇੱਕ ਚੋਣ ਰੋੜ ਸ਼ੋਅ ਵਿੱਚ ਹਿੱਸਾ ਲੈਣ ਪੁੱਜੇ ਸਨ। ਪਰ ਵਿਆਹ ਦੇ ਸਾਲਾਂ ਪੁਰਾਣੇ ਸਵਾਲ ਨੇ ਇੱਥੇ ਵੀ ਉਹਨਾਂ ਦਾ ਪਿੱਛਾ ਨਹੀਂ ਛੱਡਿਆ। ਬਾਲੀਵੁੱਡ ਸਿਤਾਰੇ ਤੋਂ ਜਦੋਂ ਇੱਕ ਪੱਤਰਕਾਰ ਨੇ ਪੁੱਛਿਆ ਕਿ ਉਹ ਆਪਣੇ ਉਹਨਾਂ ਪ੍ਰਸ਼ੰਸਕਾਂ ਦੀ ਮੁਰਾਦ ਕਦੋਂ ਪੂਰੀ ਕਰਨ ਜਾ ਰਹੇ ਹਨ, ਜੋ ਉਹਨਾਂ ਨੂੰ ਵਿਆਹ ਦੇ ਬੰਧਨ 'ਚ ਬੰਨ੍ਹਿਆ ਦੇਖਣਾ ਚਾਹੁੰਦੇ ਹਨ। ਇਸ 'ਤੇ ਇਸ ਅਦਾਕਾਰ ਨੇ ਮਜਾਕੀਆ ਅੰਦਾਜ ਵਿੱਚ ਮੁਸਕਰਾ ਕੇ ਕਿਹਾ 'ਬਹੁਤ ਜਲਦ'। ਵਿਆਹ ਨਾਲ ਜੁੜੇ

Date:2009-12-26 Time:01:56:12

ਪੇਰੂ 'ਚ ਬੱਸ ਖੱਡ 'ਚ ਡਿੱਗੀ, 40 ਮਰੇ

ਲੀਮਾ - ਦੱਖਣੀ ਪੇਰੂ ਵਿਚ ਇੱਕ ਬੱਸ ਦੇ ਡੂੰਘੀ ਖੱਡ ਵਿਚ ਡਿੱਗਣ ਨਾਲ ਬੱਸ ਵਿਚ ਸਵਾਰ ਘੱਟੋ ਘੱਟ 40 ਲੋਕ ਹਲਾਕ ਹੋ ਗਏ ਅਤੇ 20 ਹੋਰ ਜ਼ਖਮੀ ਹੋ ਗਏ।ਜ਼ਖਮੀਆਂ ਵਿਚੋਂ 9 ਦੀ ਹਾਲਤ ਚਿੰਤਾਜਨਕ ਹੈ।

Date:2009-12-26 Time:01:56:10

ਬੀਪੀਟੀਓ ਆਈਪੀਓ ਜ਼ਰੀਏ 1500 ਕਰੋੜ ਰੁੱਪਏ ਜੁਟਾਏਗੀ

ਮੁੰਬਈ - ਰਿਅਲਟੀ ਖੇਤਰ ਦੀ ਪ੍ਰਮੁੱਖ ਕੰਪਨੀ ਬੀਪੀਟੀਓ ਨੇ ਆਈਪੀਓ ਦੇ ਜ਼ਰੀਏ 1500 ਕਰੋੜ ਰੁੱਪਏ ਜੁਟਾਉਣ ਦਾ ਪ੍ਰਸਤਾਵ ਖਰੜਾ ਭਾਰਤੀ ਪ੍ਰਤੀਭੂਤੀ ਅਤੇ ਵਿਨਿਮਯ ਬੋਰਡ (ਸੇਬੀ) ਕੋਲ ਜਮ੍ਹਾ ਕਰਵਾ ਦਿੱਤਾ ਹੈ।

Date:2009-12-26 Time:01:56:10

ਅਡਵਾਨੀ ਅਤੇ ਵਾਜਪਈ 'ਚ ਰਹੇ ਮਤਭੇਦ

ਨਵੀਂ ਦਿੱਲੀ : ਬੀਜੇਪੀ ਦੇ ਸੀਨੀਅਰ ਨੇਤਾ ਲਾਲਕ੍ਰਿਸ਼ਨ ਅਡਵਾਨੀ ਨੇ ਸਵੀਕਾਰ ਕੀਤਾ ਕਿ ਅਯੋਧਿਆ ਅੰਦੋਲਨ ਅਤੇ ਗੁਜਰਾਤ ਦੰਗਿਆਂ ਦੇ ਬਾਅਦ ਉੱਥੋਂ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਹਟਾਏ ਜਾਣ ਨੂੰ ਲੈਕੇ ਉਹਨਾਂ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦੇ ਨਾਲ ਮਤਭੇਦ ਸਨ।

Date:2009-12-26 Time:01:56:10

ਕਾਨ੍ਹਪੁਰ ਦੀਆਂ ਛੇ ਯੋਜਨਾਵਾਂ ਲਈ ਰੁੱਪਏ ਮੰਜ਼ੂਰ

ਲਖਨਊ - ਉੱਤਰ ਪ੍ਰਦੇਸ਼ ਦੀ ਉਦਯੋਗਿਕ ਨਗਰੀ ਕਾਨ੍ਹਪੁਰ ਦੀਆਂ ਛੇ ਯੋਜਨਾਵਾਂ ਲਈ 55 ਲੱਖ 98 ਹਜ਼ਾਰ ਰੁੱਪਏ ਉਪਲੱਬਧ ਕਰਵਾਏ ਗਏ ਹਨ।

Date:2009-12-26 Time:01:56:10

ਅਨੰਤਨਾਗ 'ਚ ਬੰਦ ਨਾਲ ਜਨਜੀਵਣ ਪ੍ਰਭਾਵਤ

ਸ਼੍ਰੀਨਗਰ - ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਦੇ ਕਥਿੱਤ ਰੂਪ ਨਾਲ ਹਜ਼ਾਰਾਂ ਏਕੜ ਜ਼ਮੀਨ 'ਤੇ ਕਬਜ਼ਾ ਕੀਤੇ ਜਾਣ ਦੇ ਵਿਰੋਧ 'ਚ ਹੁਰੀਅਤ ਕਾਫ੍ਰੈਂਸ ਤੋਂ ਅਲੱਗ ਹੋਏ ਧੜੇ ਦੇ ਬੰਦ ਦੇ ਐਲਾਨ 'ਤੇ ਅਨੰਤਨਾਗ ਜਿਲ੍ਹੇ 'ਚ ਅੱਜ ਜਨਜੀਵਨ ਪ੍ਰਭਾਵਤ ਰਿਹਾ।

Date:2009-12-26 Time:01:56:10

ਟੋਆਟਾ ਵਾਪਸ ਲਵੇਗੀ 43 ਹਜਾਰ ਕਾਰਾਂ

ਟੋਕੀਓ : ਜਪਾਨ ਦੀ ਟੋਆਟਾ ਮੋਟਰ ਕੋਰਪ ਚੀਨ ਵਿੱਚ ਆਪਣੀਆਂ ਲਗਭਗ 43000 ਕਾਰਾਂ ਨੂੰ ਵਾਪਸ ਲਵੇਗੀ। ਇਹਨਾਂ ਕਾਰਾਂ ਵਿੱਚ ਇੰਜਣ ਤੇਲ ਦੇ ਲੀਕ ਹੋਣ ਦੀ ਸਮੱਸਿਆ ਸਾਹਮਣੇ ਆਈ ਹੈ।

Date:2009-12-26 Time:01:56:10

ਨੀਤੀਸ਼ ਨੇ ਦਿੱਤੀ ਵਾਜਪਈ ਨੂੰ ਵਧਾਈ

ਪਟਨਾ - ਬਿਹਾਰ ਦੇ ਮੁੱਖਮੰਤਰੀ ਨੀਤੀਸ਼ ਕੁਮਾਰ ਨੇ ਸਾਬਕਾ ਪ੍ਰਧਾਨਮੰਤਰੀ ਅਟੱਲ ਬਿਹਾਰੀ ਵਾਜਪਈ ਨੂੰ ਅੱਜ ਉਨ੍ਹਾ ਦੇ 86ਵੇਂ ਜਨਮਦਿਨ 'ਤੇ ਵਧਾਈ ਦਿੱਤੀ।

Date:2009-12-26 Time:01:56:10

ਕੰਪਨੀ ਦਾ ਵਿਅਕਤੀ ਹੀ ਸਰਬੋਤਮ ਸੀਈਓ

ਨਿਊਯਾਰਕ : ਕਿਸੇ ਸਮੂਹ ਜਾਂ ਕੰਪਨੀ ਦੇ ਅੰਦਰ ਦੇ ਵਿਅਕਤੀ ਨੂੰ ਹੀ ਜੇਕਰ ਮੁੱਖ ਕਾਰਜਕਾਰੀ ਅਧਿਕਾਰੀ ਨਿਯੁਕਤ ਕੀਤਾ ਜਾਂਦਾ ਹੈ, ਤਾਂ ਉਸਦਾ ਪ੍ਰਦਰਸ਼ਨ ਬਾਹਰੋਂ ਲਿਆਂਦੇ ਗਏ ਸੀਈਓ ਦੀ ਤੁਲਨਾ ਵਿੱਚ ਬਿਹਤਰ ਰਹਿੰਦਾ ਹੈ। ਰਿਲਾਇੰਸ ਇੰਡਸਟਰੀਜ਼ ਦੇ ਮੁਕੇਸ਼ ਅੰਬਾਨੀ ਅਤੇ ਏਪਲ ਦੇ ਸਟੀਵ ਜ਼ੋਬਸ ਇਸਦਾ ਬਿਹਤਰੀਨ ਉਦਹਾਰਨ ਹਨ।

Date:2009-12-26 Time:01:56:10

ਸਾਲ ਲਈ ਟਲ ਸਕਦਾ ਹੈ ਜੀਐੱਸਟੀ

ਨਵੀਂ ਦਿੱਲੀ : ਵਸਤੂ ਅਤੇ ਸੇਵਾ ਕਰ ਨੂੰ ਲਾਗੂ ਕਰਨ ਦੇ ਸਬੰਧ ਵਿੱਚ ਲੋੜੀਂਦੀਆਂ ਤਿਆਰੀਆਂ ਦੀ ਕਮੀ ਕਾਰਣ ਨਵੀਂ ਕਰ ਪ੍ਰਣਾਲੀ ਇੱਕ ਸਾਲ ਤੱਕ ਦੇ ਲਈ ਟਲ ਸਕਦੀ ਹੈ।ਨਵੀਂ ਕਰ ਪ੍ਰਣਾਲੀ ਨੂੰ ਲਾਗੂ ਕਰਨ ਦੇ ਲਈ ਸੰਵਿਧਾਨ ਵਿੱਚ ਸੰਸ਼ੋਧਨ ਦੀ ਜ਼ਰੂਰਤ ਹੋਵੇਗੀ, ਤਾਂਕਿ ਰਾਜ ਸੇਵਾ ਕਰ ਆਯਾਤ ਉੱਤੇ ਜੀਐੱਸਟੀ ਸਮੇਤ ਹੋਰ ਕਰ ਲਗਾਇਆ ਜਾ ਸਕੇ।

Date:2009-12-26 Time:01:56:10

ਐਮਟੀਐਸ ਨੇ ਖਰੀਦੀ ਦੂਰਸੰਚਾਰ ਕੰਪਨੀ ਯੂਰੋਟੇਲ

ਮਾਸਕੋ - ਰੂਸ ਦੀ ਸਭ ਤੋਂ ਵੱਡੀ ਮੋਬਾਇਲ ਸੇਵਾ ਪ੍ਰਮੁੱਖ ਕੰਪਨੀ ਐਮਟੀਐਸ ਨੇ ਕਾਰੋਬਾਰ ਵਿਸਤਾਰ ਯੋਜਨਾ ਤਹਿਤ ਸਥਾਨਕ ਦੂਰਸੰਚਾਰ ਕੰਪਨੀ ਯੂਰੋਟੇਲ ਦਾ ਅਧਿਗ੍ਰਹਿਣ ਕੀਤਾ ਹੈ।

Date:2009-12-26 Time:01:56:10

ਨਕਸਲੀ ਸਮੱਰਥਕ ਪੰਚਾਇਤ ਸਕੱਤਰ ਗ੍ਰਿਫ਼ਤਾਰ

ਨਰਾਇਣਪੁਰ - ਛੱਤੀਸਗੜ੍ਹ ਦੇ ਨਕਸਲ ਪ੍ਰਭਾਵਤ ਨਰਾਇਣਪੁਰ ਜਿਲ੍ਹੇ ਦੇ ਅਬੂਝਮਾੜ,ਵਿਕਾਸਖੰਡ ਦੀ ਗ੍ਰਾਮ ਪੰਚਾਇਤ ਨੇਡਨਾਰ 'ਚ ਅਹੁਦੇ 'ਤੇ ਇੱਕ ਪੰਚਾਇਤ ਸਕੱਤਰ ਦਾ ਪੁਲਿਸ ਨੇ ਨਕਸਲੀ ਸਾਹਿਤ ਬੈਨਰ ਅਤੇ ਪੋਸਟਰ ਦੇ ਨਾਲ ਗ੍ਰਿਫ਼ਤਾਰ ਕੀਤਾ ਹੈ।

Date:2009-12-26 Time:01:56:10

ਚੀਨ ਦੇ ਜੀਡੀਪੀ 'ਚ ਵਾਧਾ

ਬੀਜਿੰਗ - ਵਿੱਤੀ ਵਰ੍ਹੇ 2008 ਲਈ ਚੀਨ ਦੇ ਜੀਡੀਪੀ ਦੀ ਵਿਕਾਸ ਦਰ 9 ਫੀਸਦੀ ਤੋਂ ਵੱਧ ਕੇ 9.6 ਫੀਸਦੀ ਹੋ ਗਈ ਹੈ।ਰਾਸ਼ਟਰੀ ਸੰਖਿਆ ਬਿਉਰੋ(ਐਨਬੀਐਸ) ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

Date:2009-12-26 Time:01:56:10

ਬਜ਼ੁਰਗ ਪਾਕਿਸਤਾਨੀ ਗ੍ਰਿਫ਼ਤਾਰ

ਜੰਮੂ - ਜੰਮੂ ਦੇ ਅਖਨੂਰ ਖੇਤਰ 'ਚ ਅੱਜ ਸੁਰੱਖਿਆ ਬਲਾਂ ਨੇ ਭਾਰਤ,ਪਾਕਿਸਤਾਨ ਅੰਤਰਾਸ਼ਟਰੀ ਸੀਮਾ ਨੂੰ ਪਾਰ ਕਰ ਰਹੇ ਇੱਕ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫ਼ਤਾਰ ਕਰ ਲਿਆ।

Date:2009-12-26 Time:01:56:10

ਕੰਧਾਰ 'ਚ ਆਤਮਘਾਤੀ ਹਮਲਾ, 8 ਮਰੇ

ਕੰਧਾਰ - ਅਫਗਾਨਿਸਤਾਨ ਦੇ ਦੱਖਣੀ ਸ਼ਹਿਰ ਕੰਧਾਰ ਵਿਚ ਹੋਏ ਇੱਕ ਆਤਮਘਾਤੀ ਹਮਲੇ ਵਿਚ 8 ਲੋਕ ਹਲਾਕ ਹੋ ਗਏ ਜਦੋਂਕਿ ਪੰਜ ਲੋਕ ਜ਼ਖਮੀ ਹੋ ਗਏ।ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਮਲਾਵਰ ਘੋੜਾਗੱਡੀ 'ਤੇ ਸਵਾਰ ਹੋ ਕੇ ਆਇਆ ਸੀ।

Date:2009-12-26 Time:01:56:10

ਕਰਨਾਟਕ ਦੀ ਅਸਥਿੱਰਤਾ ਪਿੱਛੇ ਕਾਂਗਰਸ ਨਹੀਂ:ਅਜ਼ਾਦ

ਬੰਗਲੌਰ - ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਗੁਲਾਮ ਨਬੀ ਆਜ਼ਾਦ ਨੇ ਕਿਹਾ ਹੈ ਕਿ ਕਾਂਗਰਸ ਕਰਨਾਟਕ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਨੂੰ ਅਸਥਿੱਰ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੀ ਹੈ।

Date:2009-12-26 Time:01:56:10

ਸ਼ੇਰਲਿਨ ਨੂੰ ਹੋਇਆ 'ਬਿਗ ਬੌਸ' ਤੋਂ ਫਾਇਦਾ

ਸ਼ੇਰਲਿਨ ਚੋਪੜਾ ਨੇ ਆਪਣੀ ਪਹਿਚਾਣ ਬਣਾਉਣ ਲਈ 'ਬਿਗ ਬੌਸ' ਦੇ ਪਲੇਟਫਾਰਮ ਦਾ ਉਪਯੋਗ ਕੀਤਾ ਸੀ। ਉਹ ਇਹ ਗੱਲ ਮੰਨਦੀ ਹੈ ਕਿ ਉਸ ਨੂੰ ਇਸਦਾ ਫਾਇਦਾ ਵੀ ਮਿਲਿਆ ਹੈ। ਹਾਲਾਂਕਿ ਆਪਣੇ ਬੋਲਡ ਬਿਆਨਾਂ ਅਤੇ ਸੈਕਸੀ ਅਦਾਵਾਂ ਦੇ ਕਾਰਨ ਉਹ ਪ੍ਰਸਿੱਧ ਹੈ, ਪਰ ਫਿਲਮ ਨਿਰਮਾਤਾ ਉਸ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਹਨ। ਸ਼ਾਇਦ ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਸ਼ੇਰਲਿਨ 'ਬਿਗ ਬੌਸ' ਦਾ ਹਿੱਸਾ ਬਣੀ। ਸ਼ੇਰਲਿਨ ਦਾ ਕਹਿਣਾ ਹੈ ਕਿ ਉਸ ਦੀ ਕਈ ਵੱਡੇ ਨਿਰਦੇਸ਼ਕਾਂ ਨਾਲ ਗੱਲਬਾਤ ਚੱਲ ਰਹੀ ਹੈ, ਜਿਹਨਾਂ ਵਿੱਚ ਫਰਹਾ ਖਾਨ ਅਤੇ ਡੇਵਿਡ ਧਵਨ ਵਰਗੇ ਲੋਕ ਹਨ। ਆਉਣ ਵਾਲੇ ਦਿਨਾਂ ਵਿੱਚ ਉਸ ਨੂੰ ਲੈ ਕੇ ਕਿਸੇ ਵੱਡੀ ਫਿਲਮ ਦੀ ਘੋਸ਼ਣਾ ਹੋ ਸਕਦੀ ਹੈ। ਸ਼ੇਰਲਿਨ ਦੀ ਹਾਲ ਹੀ ਵਿੱਚ 'ਦਿਲ ਬੋਲੇ ਹੜਿੱਪਾ' ਰਿਲੀਜ਼ ਹੋਈ ਸੀ, ਜਿਸ ਵਿੱਚ ਰਾਣੀ ਮੁਖਰਜੀ ਮੁੱਖ ਨਾਇਕਾ ਸੀ

Date:2009-12-26 Time:01:56:09

ਮੰਨ ਗਏ ਸਲਮਾਨ ਦੇ ਪਿਆਰ ਨੂੰ...

ਸਲਮਾਨ ਖਾਨ ਜੋ ਵੀ ਕਰਦੇ ਹਨ, ਪੂਰੇ ਦਿਲ ਨਾਲ ਕਰਦੇ ਹਨ। ਅਤੇ ਜਦੋਂ ਗੱਲ ਪਿਆਰ ਦੀ ਹੋਵੇ, ਤਾਂ ਉਹਨਾਂ ਦੇ ਕੀ ਕਹਿਣੇ। ਸਲਮਾਨ ਦਾ ਪਿਆਰ ਪਿਛਲੇ ਦਿਨੀਂ ਦੇਖਣ ਨੂੰ ਮਿਲਿਆ, ਜਦੋਂ ਕੈਟਰੀਨਾ ਕੈਫ਼ ਹਸਪਤਾਲ ਵਿੱਚ ਭਰਤੀ ਸੀ। ਸਾਰੀ ਦੁਨੀਆ ਤੋਂ ਬੇਖ਼ਬਰ ਸਲਮਾਨ ਕੈਟਰੀਨਾ ਦੇ ਕੋਲ ਰਹੇ। ਆਪਣੇ ਪਿਆਰ ਨੂੰ ਤਕਲੀਫ਼ ਵਿੱਚ ਦੇਖ ਕੇ ਸਲਮਾਨ ਵੀ ਪਰੇਸ਼ਾਨ ਸਨ। ਉਹਨਾਂ ਨੇ ਕੈਟਰੀਨਾ ਦੀ ਦੇਖਭਾਲ ਕੀਤੀ। ਉਹਨਾਂ ਨੂੰ ਦੁਨੀਆ ਦੀ ਸਾਰੀ ਚਮਕ ਧੁੰਦਲੀ ਲੱਗਣ ਲੱਗੀ ਸੀ। ਉਹਨਾਂ ਦਾ ਬਸ ਇੱਕ ਹੀ ਟੀਚਾ ਸੀ ਕਿ ਕੈਟਰੀਨਾ ਜਲਦੀ ਠੀਕ ਹੋ ਜਾਵੇ। ਦੋ ਦਿਨ ਹਸਪਤਾਲ ਵਿੱਚ ਕੱਟਣ ਤੋਂ ਬਾਅਦ ਕੈਟਰੀਨਾ ਆਪਣੇ ਘਰ ਪਹੁੰਚੀ, ਤਾਂ ਸਲਮਾਨ ਉਹਨਾਂ ਦਾ ਉੱਥੇ ਇੰਤਜਾਰ ਕਰ ਰਹੇ ਸਨ। ਸਲਮਾਨ ਦੇ ਪਿਆਰ ਦੀ ਗਹਿਰਾਈ ਨੂੰ ਦੇਖ ਕੇ ਕੈਟਰੀਨਾ ਵੀ ਦੰਗ ਰਹਿ ਗਈ। ਉਮੀਦ ਹੈ ਕ

Date:2009-12-26 Time:01:56:09

ਉਸਾਰੀ ਅਧੀਨ ਪੁੱਲ ਡਿੱਗਾ, 17 ਮਰੇ

ਜੋਧਪੁਰ - ਬੀਤੀ ਰਾਤ ਇੱਥੇ ਇੱਕ ਉਸਾਰੀ ਅਧੀਨ ਪੁੱਲ ਦੇ ਡਿੱਗਣ ਨਾਲ ਘੱਟੋ-ਘੱਟ 17 ਲੋਕਾਂ ਦੀ ਮੌਤ ਹੋ ਗਈ ਜਦੋਂਕਿ 30 ਹੋਰ ਉਸ ਦੇ ਹੇਠਾਂ ਦੱਬੇ ਗਏ।ਅਧਿਕਾਰਕ ਸੂਤਰਾਂ ਨੇ ਅੱਜ ਉਕਤ ਜਾਣਕਾਰੀ ਦਿੱਤੀ।ਇਹ ਹਾਦਸਾ ਰਾਜਸਥਾਨ ਦੇ ਚੰਬਲ ਦਰਿਆ ਲਾਗੇ ਬਣ ਰਹੇ ਪੁੱਲ ਨਾਲ ਵਾਪਰਿਆ।

Date:2009-12-26 Time:01:56:09

ਕਾਂਗਰਸ ਨੇ ਬਚਾਇਆ ਰਾਠੌੜ ਨੂੰ:ਚੌਟਾਲਾ

ਨਵੀਂ ਦਿੱਲੀ - ਮੀਡੀਆ ਵੱਲੋਂ ਲਗਾਤਾਰ ਦਬਾਅ ਬਣਾਏ ਜਾਣ ਮਗਰੋਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੇ ਖੁਦ ਨੂੰ ਸਹੀ ਸਾਬਤ ਕਰਦਿਆਂ ਕਿਹਾ ਹੈ ਕਿ ਰੁੱਚਿਕਾ ਛੇੜਛਾੜ ਮਾਮਲੇ ਵਿਚ ਉਹਨਾਂ ਦੀ ਸਰਕਾਰ ਨੇ ਰਾਠੌੜ ਖਿਲਾਫ ਕਾਰਵਾਈ ਦੇ ਕਦਮ ਚੁੱਕੇ ਸਨ ਪਰ ਸਾਡੀ ਸਰਕਾਰ ਮਗਰੋਂ ਬੰਸੀ ਲਾਲ ਅਤੇ ਭਜਨ ਲਾਲ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਸਾਬਕਾ ਡੀਜੀਪੀ ਐਸਪੀਐਸ ਰਾਠੌੜ ਨੂੰ ਬਚਾ ਲਿਆ।

Date:2009-12-26 Time:01:56:09

ਆਦਿੱਤਿਆ ਦਾ ਸਨੂਕਰ ਖਿਤਾਬ 'ਤੇ ਕਬਜ਼ਾ

ਚੇੱਨਈ - ਭਾਰਤ ਦੇ ਸਾਬਕਾ ਦੂਜੇ ਨੰਬਰ ਦੇ ਖਿਡਾਰੀ ਆਦਿੱਤਿਆ ਮਹਿਤਾ ਨੇ ਸੌਰਭ ਕੋਠਾਰੀ ਨੂੰ ਇੱਥੇ 7-3 ਨਾਲ ਹਰਾ ਕੇ ਵੀਆਈਪੀਏ ਮੈਟ੍ਰਿਕਸ ਆਲ ਇੰਡੀਆ ਇਨਵੀਟੇਸ਼ਨਲ ਸਨੂਕਰ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ।

Date:2009-12-26 Time:01:56:09

ਅੱਜ ਦਾ ਮੈਚ ਨਹੀਂ ਖੇਡਣਗੇ ਈਸ਼ਾਂਤ

ਨਵੀਂ ਦਿੱਲੀ - ਤੇਜ ਗੇਂਦਬਾਜ਼ ਈਸ਼ਾਂਤ ਸ਼ਰਮਾ ਨੂੰ ਐਤਵਾਰ ਨੂੰ ਇੱਥੇ ਫਿਰੋਜ਼ਸ਼ਾਹ ਕੋਟਲਾ ਮੈਦਾਨ ਵਿਖੇ ਸ਼੍ਰੀਲੰਕਾ ਖਿਲਾਫ ਹੋਣ ਵਾਲੇ ਪੰਜਵੇਂ ਅਤੇ ਆਖਰੀ ਇੱਕ ਰੋਜ਼ਾ ਕ੍ਰਿਕਟ ਮੈਚ ਲਈ ਭਾਰਤੀ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ।

Date:2009-12-26 Time:01:56:09

ਸਲਮਾਨ ਖਾਨ ਅਤੇ ਪੁਰਸਕਾਰ

1990 : ਮੈਨੇ ਪਿਆਰ ਕੀਆ ਫਿਲਮ ਲਈ ਫਿਲਮਫੇਅਰ ਸਰਵਸ਼੍ਰੇਸ਼ਠ ਅਭਿਨੇਤਾ ਦਾ ਪੁਰਸਕਾਰ 1995 : ਫਿਲਮ ਹਮ ਆਪਕੇ ਹੈਂ ਕੌਨ ਲਈ ਸਰਵਸ਼੍ਰੇਸ਼ਠ ਅਭਿਨੇਤਾ ਦਾ ਪੁਰਸਕਾਰ 1996 : ਫਿਲਮ ਕਰਨ ਅਰਜੁਨ ਲਈ ਸਰਵਸ਼੍ਰੇਸ਼ਠ ਅਭਿਨੇਤਾ ਦਾ ਪੁਰਸਕਾਰ 1997 : ਫਿਲਮ ਜੀਤ ਲਈ ਸਰਵਸ਼੍ਰੇਸ਼ਠ ਸਹਾਇਕ ਅਭਿਨੇਤਾ ਦਾ ਪੁਰਸਕਾਰ 1999 : ਪਿਆਰ ਕੀਆ ਤੋ ਡਰਨਾ ਕਿਆ ਫਿਲਮ ਲਈ ਸਰਵਸ਼੍ਰੇਸ਼ਠ ਅਭਿਨੇਤਾ ਦਾ ਪੁਰਸਕਾਰ 2000 : ਹਮ ਦਿਲ ਦੇ ਚੁਕੇ ਸਨਮ ਫਿਲਮ ਲਈ ਸਰਵਸ਼੍ਰੇਸ਼ਠ ਅਭਿਨੇਤਾ ਦਾ ਪੁਰਸਕਾਰ 2000 : ਫਿਲਮ ਬੀਵੀ ਨੰ. 1 ਲਈ ਸਰਵਸ਼੍ਰੇਸ਼ਠ ਕਾਮੇਡੀ ਕਲਾਕਾਰ ਦਾ ਪੁਰਸਕਾਰ 2004 : ਤੇਰੇ ਨਾਮ ਫਿਲਮ ਲਈ ਸਰਵਸ਼੍ਰੇਸ਼ਠ ਅਭਿਨੇਤਾ ਦਾ ਪੁਰਸਕਾਰ 2004 : ਫਿਲਮ ਬਾਗਵਾਨ ਲਈ ਸਰਵਸ਼੍ਰੇਸ਼ਠ ਸਹਾਇਕ ਅਭਿਨੇਤਾ ਦਾ ਪੁਰਸਕਾਰ 2006 : ਫਿਲਮ ਨੋ ਐਂਟਰੀ ਲਈ ਸਰਵਸ਼੍ਰੇਸ਼ਠ ਕਾਮੇਡੀ ਕਲਾਕਾਰ ਦਾ ਫ਼ਿਲਮਫੇਅਰ ਪੁਰਸਕਾਰ

Date:2009-12-26 Time:01:56:09

ਸਲਮਾਨ ਖਾਨ : ਫਿਲਮੋਗ੍ਰਾਫ਼ੀ

ਵੀਰ (2010) ਦਬੰਗ (2010) ਵਾਂਟੇਡ 2 (2010) ਅਜਬ ਪ੍ਰੇਮ ਕੀ ਗਜਬ ਕਹਾਨੀ (2009) ਲੰਦਨ ਡ੍ਰੀਮਜ਼ (2009) ਮੈਂ ਔਰ ਮਿਸੇਜ ਖੰਨਾ (2009) ਵਾਂਟੇਡ (2009) ਯੁਵਰਾਜ (2008) ਹੈਲੋ (2008) ਗੌਡ ਤੁਸੀਂ ਗ੍ਰੇਟ ਹੋ (2008) ਸਾਂਵਰੀਆ (2007) ਓਮ ਸ਼ਾਂਤੀ ਓਮ (2007) ਮੈਰੀਗੋਲਡ (2007) ਪਾਰਟਨਰ (2007) ਸਲਾਮ-ਏ-ਇਸ਼ਕ (2007) ਬਾਬੁਲ (2006) ਜਾਨ-ਏ-ਮਨ (2006) ਸ਼ਾਦੀ ਕਰਕੇ ਫਸ ਗਿਆ ਯਾਰ (2006) ਸਾਵਨ (2006) ਕਿਉਂਕਿ (2006) ਨੋ ਐਂਟਰੀ (2005) ਮੈਨੇ ਪਿਆਰ ਕਿਉਂ ਕਿਆ (2005) ਲਕੀ (2005)

Date:2009-12-26 Time:01:56:09


1   2  

page no.1

Select news date :

31 - 12 - 2009
30 - 12 - 2009
29 - 12 - 2009
28 - 12 - 2009
27 - 12 - 2009
26 - 12 - 2009
25 - 12 - 2009
24 - 12 - 2009
23 - 12 - 2009
22 - 12 - 2009
21 - 12 - 2009
20 - 12 - 2009
19 - 12 - 2009
18 - 12 - 2009
17 - 12 - 2009
16 - 12 - 2009
15 - 12 - 2009
14 - 12 - 2009
13 - 12 - 2009
12 - 12 - 2009
11 - 12 - 2009
10 - 12 - 2009
9 - 12 - 2009
8 - 12 - 2009
7 - 12 - 2009
6 - 12 - 2009
5 - 12 - 2009
4 - 12 - 2009
3 - 12 - 2009
2 - 12 - 2009
1 - 12 - 2009