Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 25 - 12 - 2009

ਤੇਲੰਗਨਾ ਲੋਕਾਂ ਨਾਲ ਕੇਂਦਰ ਕਰ ਰਹੀ ਹੈ ਖਿਲਵਾੜ:ਭਾਜਪਾ

ਨਵੀਂ ਦਿੱਲੀ - ਤੇਲੰਗਨਾ ਮਾਮਲੇ 'ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਕੇਂਦਰ ਸਰਕਾਰ ਨੂੰ ਆੜੇ ਹੱਥੀਂ ਲੈਂਦਿਆ ਕਿਹਾ ਹੈ ਕਿ ਕੇਂਦਰ ਨੇ ਵੱਖਰੇ ਤੇਲੰਗਨਾ ਰਾਜ ਬਨਾਉਣ ਦੇ ਐਲਾਨ ਤੋਂ ਪਿੱਛੇ ਹੱਟ ਕੇ ਤੇਲੰਗਨਾ ਲੋਕਾਂ ਦੀ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ।

Date:2009-12-25 Time:00:11:27

ਸਪਲਾਈ ਵਧਣ 'ਤੇ ਘਟੇਗੀ ਕੀਮਤ:ਮੋਂਟੇਕ

ਨਵੀਂ ਦਿੱਲੀ - ਯੋਜਨਾ ਆਯੋਗ ਦੇ ਉੱਪ ਪ੍ਰਧਾਨ ਡਾ. ਮੋਂਟੇਕ ਸਿੰਘ ਆਹਲੂਵਾਲੀਆ ਨੇ ਜਨਵਰੀ ਤੱਕ ਮਹਿੰਗਾਈ ਉੱਪਰ ਰੋਕ ਲਗਾਉਣ ਦੀ ਆਸ ਜ਼ਾਹਰ ਕਰਦਿਆਂ ਇੱਥੇ ਕਿਹਾ ਕਿ ਇਹ ਮਹਿੰਗਾਈ ਖੇਤੀ ਉਪਜ ਘੱਟ ਰਹਿਣ ਕਾਰਣ ਵਧੀ ਹੈ ਅਤੇ ਸਪਲਾਈ ਵਧਣ 'ਤੇ ਇਹ ਕਾਬੂ ਵਿਚ ਆ ਜਾਵੇਗੀ।

Date:2009-12-25 Time:00:11:27

5 ਸਾਲ ਪਹਿਲਾਂ ਹੋਇਆ ਸਕੂਟਰ ਉਤਪਾਦਨ ਬਾਰੇ ਫੈਸਲਾ

ਬੰਗਲੌਰ - ਬਜਾਜ ਸਕੂਟਰਾਂ ਦਾ ਉਤਪਾਦਨ ਬੰਦ ਕਰਨ ਦਾ ਫੈਸਲਾ ਪੰਜ ਸਾਲ ਪਹਿਲਾਂ ਹੀ ਲਿਆ ਜਾ ਚੁੱਕਾ ਸੀ।ਕੰਪਨੀ ਵੱਲੋਂ ਨਵੀਂ ਮੋਟਰ ਸਾਇਕਲ ਬਜਾਜ ਪਲਸਰ 135 ਐਲਐਸ ਅੱਜ ਬਜ਼ਾਰ ਵਿਚ ਉਤਾਰੇ ਜਾਣ ਮੌਕੇ ਅਧਿਕਾਰੀਆਂ ਨੇ ਪੱਤਰਕਾਰਾਂ ਦੀ ਜਿਗਿਆਸਾ ਸ਼ਾਂਤ ਕਰਦਿਆਂ ਦੱਸਿਆ ਕਿ ਬਜਾਜ ਸਕੂਟਰਾਂ ਦਾ ਉਤਪਾਦਨ ਬੰਦ ਕਰਨ ਦਾ ਫੈਸਲਾ ਫੌਰਨ ਨਹੀਂ ਸਗੋਂ ਪੰਜ ਸਾਲ ਪਹਿਲਾਂ ਹੀ ਲਿਆ ਜਾ ਚੁੱਕਾ ਸੀ।

Date:2009-12-25 Time:00:11:27

ਆਲ ਇਜ ਵੈਲ ਦਾ ਵਾਅਦਾ

ਨਵੀਂ ਦਿੱਲੀ : ਰਿਲਾਇੰਸ ਲਾਈਫ਼ ਇੰਸ਼ੋਰੰਸ ਨੇ ਥ੍ਰੀ ਇਡੀਅਟਸ ਫਿਲਮ ਦੀ ਨਿਰਮਾਤਾ ਕੰਪਨੀ ਵਿੰਦੂ ਵਿਨੋਦ ਚੋਪੜਾ ਫਿਲਮਜ਼ ਦੇ ਨਾਲ ਗਠਜੋੜ ਕੀਤਾ ਹੈ, ਜਿਸਦੇ ਤਹਿਤ ਉਹ ਆਪਣੇ ਸਾਰੇ ਉਤਪਾਦਾਂ ਦੇ ਪ੍ਰਚਾਰ ਲਈ ਆਲ ਇਜ ਵੈਲ ਥੀਮ ਦਾ ਇਸਤੇਮਾਲ ਕਰੇਗੀ।

Date:2009-12-25 Time:00:11:27

ਪਰਾਡੋ ਲੈਂਡ ਕਰੂਜ਼ਰ ਦਾ ਡੀਜ਼ਲ ਮਾਡਲ

ਬੈਂਗਲੂਰ : ਟੋਆਟਾ ਕਿਰਲੋਸਕਰ ਮੋਟਰ ਨੇ ਨਵੇਂ ਡਿਜਾਇਜਨ ਦੀ ਪਰਾਡੋ ਡੀਜਲ ਲੈਂਡ ਕਰੂਜਰ ਨੂੰ ਕੱਲ੍ਹ ਭਾਰਤ ਵਿੱਚ ਪੇਸ਼ ਕੀਤਾ ਹੈ।ਕੰਪਨੀ ਦੇ ਪ੍ਰਬੰਧ ਨਿਦੇਸ਼ਕ ਹਿਰੋਸ਼ੀ ਨਾਗਾਕਾਵਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਰਾਡੋ ਨੂੰ ਭਾਰਤ ਵਿੱਚ 2004 ਦੌਰਾਨ ਪੇਸ਼ ਕੀਤਾ ਗਿਆ ਸੀ ਅਤੇ ਗ੍ਰਾਹਕਾਂ ਦਾ ਰੁਝਾਨ ਬਹੁਤ ਚੰਗਾ ਰਿਹਾ ਹੈ।

Date:2009-12-25 Time:00:11:27

ਗੂਗਲ ਦੀ ਨਹੀਂ ਹੋਈ ਯੇਲਪ

ਨਿਊਯਾਰਕ : ਸਥਾਨਕ ਕਾਰੋਬਾਰ ਸਮੀਖਿਆ ਵੈਬਸਾਈਟ ਯੇਲਪ ਇੰਟਰਨੈੱਟ ਸਰਚ ਇੰਜਣ ਗੂਗਲ ਦੁਆਰਾ ਕੀਤੀ ਗਈ 50 ਕਰੋੜ ਡਾਲਰ ਦੀ ਅਧਿਗ੍ਰਹਿਣ ਦੀ ਪੇਸ਼ਕਸ਼ ਦੇ ਸੌਦੇ ਤੋਂ ਪਿੱਛੇ ਹੱਟ ਗਈ ਹੈ।

Date:2009-12-25 Time:00:11:27

ਕੈਡਬਰੀ ਕ੍ਰਾਫ਼ਟ ਸੌਦੇ 'ਚ ਦਖਲੰਦਾਜੀ ਨਹੀਂ

ਨਵੀਂ ਦਿੱਲੀ : ਬ੍ਰਿਟੇਨ ਦੇ ਵਣਜ ਮੰਤਰੀ ਪੀਟਰ ਮੰਡੇਲਸਨ ਨੇ ਕਿਹਾ ਹੈ ਕਿ ਸਰਕਾਰ ਕੈਡਬਰੀ ਕ੍ਰਾਫ਼ਟ ਸੌਦੇ ਵਿੱਚ ਦਖਲੰਦਾਜੀ ਨਹੀਂ ਕਰੇਗੀ। ਅਮਰੀਕੀ ਕੰਪਨੀ ਕ੍ਰਾਫ਼ਟ ਫੂਡਸ ਬ੍ਰਿਟੇਨ ਦੀ ਕੈਡਬਰੀ ਦੇ ਜਬਰੀ ਅਧਿਗ੍ਰਹਿਣ ਦੀ ਕੋਸ਼ਿਸ਼ ਕਰ ਰਹੀ ਹੈ।

Date:2009-12-25 Time:00:11:27

ਇਜ਼ਰਾਇਲ ਸ਼ਾਂਤੀ ਨਹੀਂ ਚਾਹੁੰਦਾ:ਸੀਰੀਆ

ਦਿਮਾਸ਼ਕ - ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਅਨੁਸਾਰ ਇਜ਼ਰਾਇਲ ਸ਼ਾਂਤੀ ਨਹੀਂ ਚਾਹੁੰਦਾ,ਇਸ ਲਈ ਦੋਨੋ ਦੇਸ਼ਾਂ ਵਿੱਚ ਸ਼ਾਂਤੀ ਵਾਰਤਾ ਰੁੱਕ ਗਈ।

Date:2009-12-25 Time:00:11:27

ਮਿਸ਼ੇਲ ਓਬਾਮਾ ਨੂੰ ਧਮਕਾਉਣ ਵਾਲੀ ਮਹਿਲਾ ਗ੍ਰਿਫ਼ਤਾਰ

ਵਾਸ਼ਿੰਗਟਨ - ਅਮਰੀਕੀ ਪ੍ਰਸ਼ਾਸਨ ਨੇ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਓਬਾਮਾ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਦੇ ਆਰੋਪ 'ਚ ਇੱਕ ਮਹਿਲਾ ਨੂੰ ਹਵਾਈ ਜਹਾਜ਼ 'ਚ ਗ੍ਰਿਫ਼ਤਾਰ ਕੀਤਾ ਹੈ।

Date:2009-12-25 Time:00:11:27

ਕੋਪੇਨਹੇਗਨ ਨਤੀਜਿਆਂ 'ਤੇ ਨਿਰਾਸ਼ਾ ਜਾਇਜ਼:ਓਬਾਮਾ

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਜਲਵਾਯੂ ਪਰਿਵਰਤਨ 'ਤੇ ਕੋਪੇਨਹੇਗਨ 'ਚ ਹੋਏ ਸੰਮੇਲਨ ਅਸਫ਼ਲਤਾ ਸਵੀਕਾਰਦੇ ਹੋਏ ਕਿਹਾ ਹੈ ਕਿ ਸੰਮੇਲਨ ਦੇ ਨਤੀਜਿਆਂ 'ਤੇ ਲੋਕਾਂ ਦੀ ਨਿਰਾਸ਼ਾ ਜਾਇਜ਼ ਹੈ।

Date:2009-12-25 Time:00:11:27

ਪੇਪਰ ਮਿੱਲਾਂ ਬੰਦ ਰੱਖਣ ਦਾ ਫੈਸਲਾ

ਮੁਜੱਫ਼ਰਨਗਰ : ਕੱਚਾ ਮਾਲ ਮਹਿੰਗਾ ਹੋਣ ਦੇ ਚੱਲਦੇ ਪੱਛਮੀ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਸਥਿਤ ਕਾਗਜ ਮਿੱਲਾਂ ਦੇ ਮਾਲਕਾਂ ਨੇ 25 ਦਸੰਬਰ ਤੋਂ ਮਿੱਲਾਂ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਹੈ।

Date:2009-12-25 Time:00:11:27

ਧਨ ਜੁਟਾਊ ਪ੍ਰਸਤਾਵ ਨੂੰ ਹਰੀ ਝੰਡੀ

ਨਵੀਂ ਦਿੱਲੀ : ਸਰਕਾਰ ਨੇ ਅੱਜ ਜੈੱਟ ਏਅਰਵੇਜ ਦੇ ਵਿਦੇਸ਼ੀ ਨਿਵੇਸ਼ਕਾਂ ਤੋਂ ਕਰੀਬ 1850 ਕਰੋੜ ਰੁਪਏ ਜੁਟਾਉਣ ਦੇ ਪ੍ਰਸਤਾਵ ਨੂੰ ਮੰਜ਼ੂਰੀ ਦੇ ਦਿੱਤੀ ਹੈ।ਜਾਰੀ ਇੱਕ ਸਰਕਾਰੀ ਪ੍ਰੈੱਸ ਨੋਟ ਵਿੱਚ ਕਿਹਾ ਗਿਆ ਹੈ ਕਿ ਆਰਥਿਕ ਮਾਮਲਿਆਂ ਦੀ ਮੰਤਰੀ ਮੰਡਲੀ ਕਮੇਟੀ ਨੇ ਜੈੱਟ ਏਅਰਵੇਜ ਦੇ ਵਿਦੇਸ਼ੀ ਨਿਵੇਸ਼ਕਾਂ ਤੋਂ 40 ਕਰੋੜ ਡਾਲਰ ਜੁਟਾਉਣ ਦੇ ਪ੍ਰਸਤਾਵ ਨੂੰ ਮੰਜ਼ੂਰੀ ਦੇ ਦਿੱਤੀ ਹੈ, ਜਿਸਦੀ ਸਿਫਾਰਸ਼ ਵਿਦੇਸ਼ੀ ਨਿਵੇਸ਼ ਵਿਕਾਸ ਬੋਰਡ ਨੇ ਕੀਤੀ ਸੀ।

Date:2009-12-25 Time:00:11:27

ਸਾਬਕਾ ਪੀਐਮ ਵਾਜਪਈ ਨੂੰ ਜਨਮਦਿਨ ਦੀ ਵਧਾਈ

ਦੇਹਰਾਦੂਨ - ਮੁੱਖਮੰਤਰੀ ਡਾ.ਰਮੇਸ਼ ਪੋਖਰਿਆਲ ਨਿਸ਼ੰਕ ਨੇ ਸਾਬਕਾ ਪ੍ਰਧਾਨਮੰਤਰੀ ਅਟੱਲ ਬਿਹਾਰੀ ਵਾਜਪਈ ਨੂੰ ਉਨ੍ਹਾ ਦੇ ਜਨਮਦਿਨ 'ਤੇ ਲੰਬੀ ਉਮਰ ਦੀ ਕਾਮਨਾ ਕਰਦਿਆਂ ਹਾਰਦਿਕ ਵਧਾਈ ਦਿੱਤੀ ਹੈ।

Date:2009-12-25 Time:00:11:27

ਫਾਸਟਟਰੈਕ ਖੋਲ੍ਹੇਗੀ 50 ਨਵੇਂ ਸਟੋਰ

ਨਵੀਂ ਦਿੱਲੀ : ਟਾਈਟਨ ਇੰਡਸਟਰੀਜ਼ ਲਿਮੀਟੇਡ ਦੀ ਫੈਸ਼ਨਏਬਲ ਉਤਪਾਦ ਬਰਾਂਡ ਕੰਪਨੀ ਫਾਸਟਟਰੈਕ ਅਪ੍ਰੈਲ 2010 ਤੱਕ ਦੇਸ਼ ਵਿੱਚ 50 ਸਟੋਰ ਖੋਲ੍ਹਣ ਦੀ ਯੋਜਨਾ ਬਣਾ ਰਹੀ ਹੈ। ਹਾਲੇ ਦੇਸ਼ ਵਿੱਚ ਕੰਪਨੀ ਦੇ ਕੁੱਲ 13 ਸਟੋਰ ਹਨ।

Date:2009-12-25 Time:00:11:27

ਪਾਕਿ ਨੂੰ ਅਮਰੀਕੀ ਕਰਜ਼ ਨੂੰ ਮੰਜੂਰੀ

ਵਾਸ਼ਿੰਗਟਨ - ਕੌਮਾਂਤਰੀ ਮੁੱਦਰਾ ਫੰਡ ਨੇ ਕਿਹਾ ਹੈ ਕਿ ਉਸਦੇ ਕਾਰਜਕਾਰੀ ਬੋਰਡ ਨੇ ਗਰੀਬ ਦੇਸ਼ਾਂ ਨੂੰ ਸਹਾਇਤਾ ਵਜੋਂ ਦਿੱਤੇ ਜਾਣ ਵਾਲੇ 11.35 ਅਰਬ ਡਾਲਰ ਦੇ ਕਰਜ਼ਾ ਪ੍ਰੋਗਰਾਮ ਅਧੀਨ ਪਾਕਿਸਤਾਨ ਨੂੰ 1.2 ਅਰਬ ਅਮਰੀਕੀ ਡਾਲਰ ਦੀ ਸਹਾਇਤਾ ਦੇਣ ਦੀ ਮੰਜੂਰੀ ਦਿੱਤੀ ਹੈ।

Date:2009-12-25 Time:00:11:27

ਚਿਦੰਬਰਮ ਬਿਆਨ ਬਾਅਦ ਤੋਂ ਆਂਧਰਾਪ੍ਰਦੇਸ਼ 'ਚ ਹਿੰਸਾ ਜ਼ਾਰੀ

ਹੈਦਰਾਬਾਦ - ਕੇਂਦਰੀ ਗ੍ਰਹਿਮੰਤਰੀ ਪੀ.ਚਿਦੰਬਰਮ ਦੇ ਤੇਲੰਗਨਾ ਮੁੱਦੇ 'ਤੇ ਦਿੱਤੇ ਬਿਆਨ ਬਾਅਦ ਇਸ ਦੀਆਂ ਚਿੰਗਾਰੀਆਂ ਇੱਕ ਫ਼ਿਰ ਭੜਕਨ ਨਾਲ ਤੇਲੰਗਨਾ ਰਾਸ਼ਟਰ ਸੰਮਤੀ (ਟੀਆਰਐਸ) ਦੇ 48 ਘੰਟੇ ਬੰਦ ਦੌਰਾਨ ਪਾਰਟੀ ਵਰਕਰਾਂ ਨੇ ਅੱਜ ਸਵੇਰੇ ਇੱਥੇ ਅਤੇ ਤੇਲੰਗਨਾ ਖੇਤਰ ਦੇ ਦਸ ਜਿਲ੍ਹਿਆਂ 'ਚ ਰੇਲਵੇ ਸਟੇਸ਼ਨਾਂ,ਭਾਰਤ ਸੰਚਾਰ ਨਿਗਮ ਲਿਮਿਟੇਡ,ਬੀਐਸਨਐਨਐਲ ਦੇ ਦਫ਼ਤਰਾਂ ਅਤੇ ਡੇਢ ਸੌ ਤੋਂ ਜ਼ਿਆਦਾ ਵਾਹਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ।

Date:2009-12-25 Time:00:11:26

ਚੜ੍ਹਕੇ ਬੰਦ ਹੋਇਆ ਸ਼ੇਅਰ ਬਾਜਾਰ

ਨਵੀਂ ਦਿੱਲੀ : ਭਾਰਤੀ ਸ਼ੇਅਰ ਬਾਜਾਰਾਂ ਵਿੱਚ ਵੀਰਵਾਰ ਨੂੰ ਕਾਰੋਬਾਰ ਦੀ ਸ਼ੁਰੂਆਤ ਵਾਧੇ ਦੇ ਨਾਲ ਹੋਈ ਅਤੇ ਦਿਨਭਰ ਬਾਜਾਰ ਵਿੱਚ ਮਜਬੂਤੀ ਬਣੀ ਰਹੀ। ਦਿਨ ਦੇ ਅੰਤ ਵਿੱਚ ਸੈਂਸੇਕਸ 130 ਅੰਕਾਂ ਦੀ ਬੜ੍ਹਤ ਦੇ ਨਾਲ 17361 ਦੇ ਪੱਧਰ ਉੱਤੇ ਬੰਦ ਹੋਇਆ, ਜਦਕਿ ਨਿਫ਼ਟੀ 34 ਅੰਕ ਵੱਧਣ ਦੇ ਬਾਅਦ 5178 ਦੇ ਪੱਧਰ ਉੱਤੇ ਬੰਦ ਹੋਇਆ।

Date:2009-12-25 Time:00:11:26

ਝਾਰਖੰਡ 'ਚ ਜਿੱਤੀਆਂ ਧਰਮ ਨਿਰਪੱਖ ਤਾਕਤਾਂ:ਲਾਲੂ

ਪਟਨਾ - ਰਾਸ਼ਟਰੀ ਜਨਤਾ ਦਲ ਦੇ ਪ੍ਰਧਨਾ ਅਤੇ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਅੱਜ ਕਿਹਾ ਕਿ ਝਾਰਖੰਡ ਵਿਧਾਨਸਭਾ ਚੌਣ ਸਿੱਟੇ ਧਰਮ ਨਿਰਪੱਖ ਤਾਕਤਾਂ ਦੀ ਜਿੱਤ ਹੈ।

Date:2009-12-25 Time:00:11:26

ਕੈਨੇਡਾ ਕੱਪ 'ਚ ਕੌਮੀ ਟੀਮਾਂ ਹਿੱਸਾ ਲੈਣਗੀਆਂ-ਹਿੱਸੋਵਾਲ

ਲੁਧਿਆਣਾ - ਮਾਲਵਾ ਸਪੋਰਟਸ ਐਸੋਸੀਏਸ਼ਨ ਅਤੇ ਫਰੈਜ਼ਰ ਵੈਲੀ ਕੈਨੇਡਾ ਵਲੋਂ ਅੰਤਰਰਾਸ਼ਟਰੀ ਕੈਨੇਡਾ ਹਾਕੀ ਤੇ ਕਬੱਡੀ ਕੱਪ ਜਨਵਰੀ ਦੇ ਪਹਿਲੇ ਹਫ਼ਤੇ ਕਰਵਾਇਆ ਜਾਵੇਗਾ।

Date:2009-12-25 Time:00:11:26

ਏਅਰਫੋਰਸ ਸਕੂਲ ਨੇ ਜਿੱਤਿਆ ਖਿਤਾਬ

ਨਵੀਂ ਦਿੱਲੀ : ਡੈਨੀਅਲ ਦੀ ਸ਼ਾਨਦਾਰ ਹੈਟ੍ਰਿਕ ਦੀ ਬਦੌਲਤ ਏਅਰਫੋਰਸ ਸਕੂਲ ਸੁਬਰਤ ਪਾਰਕ ਨੇ ਅੱਜ ਇੱਥੇ ਸੈਂਟ ਜੇਵੀਅਰ ਸਕੂਲ ਸ਼ਾਹਬਾਦ ਨੂੰ ਇੱਕਪਾਸੜ ਅੰਦਾਜ ਵਿੱਚ 4.1 ਦੇ ਨਾਲ ਹਰਾਕੇ ਦੂਜੇ ਐੱਸਕੇ ਸ਼ਰਮਾ ਆਲ ਇੰਟਰ ਸਕੂਲ ਆਫ਼ ਇੰਡੀਆ ਫੁੱਟਬਾਲ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ।

Date:2009-12-25 Time:00:11:26

ਭਾਜਪਾ ਹਾਈਕਮਾਨ ਦੇਵੇ ਮੋਦੀ ਨੂੰ ਸਲਾਹ :ਸਿੰਘਲ

ਅਲਾਹਾਬਾਦ - ਵਿਸ਼ਵ ਹਿੰਦੂ ਪਰੀਸ਼ਦ(ਵਿਹਿਪ) ਪ੍ਰਧਾਨ ਅਸ਼ੋਕ ਸਿੰਘਲ ਨੇ ਭਾਰਤੀ ਜਨਤਾ ਪਾਰਟੀ ਹਾਈਕਮਾਨ ਨੂੰ ਅਪੀਲ ਕੀਤੀ ਹੈ ਕਿ ਉਹ ਹਿੰਦੂ ਸਮਾਜ ਦੀਆਂ ਭਾਵਨਾਵਾਂ ਦਾ ਸਨਮਾਣ ਕਰਦੇ ਹੋਏ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਸੁਝਾਅ ਦੇਣ ਕਿ ਆਸਾਰਾਮ ਬਾਪੂ ਉੱਪਰ ਬਿਨਾਂ ਜਾਂਚ ਪੜਤਾਲ ਦੇ ਕਤਲ ਕਰਾਉਣ ਦੀ ਕੋਸ਼ਿਸ਼ ਦਾ ਆਰੋਪ ਉਹ ਫੌਰਨ ਵਾਪਸ ਲੈਣ।

Date:2009-12-25 Time:00:11:26

ਕੈਬਨਿਟ ਰੈਂਕ ਦੀ ਮੰਗ ਨੂੰ ਲੈਕੇ ਲਿਖਿਆ ਪੱਤਰ

ਜਲੰਧਰ - ਪੰਜਾਬ ਭਾਜਪਾ ਨੇ ਆਪਣੇ ਕੋਟੇ ਦੇ ਬੋਰਡਾਂ ਦੇ ਚੇਅਰਮੈਨਾਂ ਨੂੰ ਕੈਬਨਿਟ ਰੈਂਕ ਦੇਣ ਲਈ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਹੈ।ਜਾਣਕਾਰੀ ਮੁਤਾਬਿਕ ਉਕਤ ਚੇਅਰਮੈਨਾਂ ਵਿਚ ਵਿਜੇ ਸਾਂਪਲਾ, ਸਤਪਾਲ ਸੈਣੀ, ਹਰਜੀਤ ਸਿੰਘ ਗਰੇਵਾਲ ਵੀ ਸ਼ਾਮਿਲ ਹਨ। ਇਨ੍ਹਾਂ ਨੂੰ ਬੋਰਡਾਂ ਦਾ ਚੇਅਰਮੈਨ ਤਾਂ ਬਣਾਇਆ ਗਿਆ ਹੈ ਪਰੰਤੂ ਕੈਬਨਿਟ ਰੈਂਕ ਨਹੀਂ ਦਿੱਤਾ ਗਿਆ।

Date:2009-12-25 Time:00:11:26

ਪੀਐੱਮ ਅੱਗੇ ਰੱਖਾਂਗੇ ਆਪਣੇ ਮੁੱਦੇ : ਹੰਸਪਾਲ

ਜਲੰਧਰ - ਕੌਮੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਸ: ਹਰਵਿੰਦਰ ਸਿੰਘ ਹੰਸਪਾਲ ਨੇ ਕਿਹਾ ਹੈ ਕਿ ਹਰਿਆਣਾ ਦੇ ਸਿੱਖਾਂ ਵੱਲੋਂ ਹਰਿਆਣਾ ਦੀ ਵੱਖਰੀ ਗੁਰਦੁਆਰਾ ਕਮੇਟੀ ਬਣਾਏ ਜਾਣ ਦੀ ਮੰਗ ਨੂੰ ਲੈਕੇ ਉਨ੍ਹਾਂ ਨੂੰ ਦਿੱਤੇ ਗਏ ਮੰਗ-ਪੱਤਰ ਦੇ ਮੱਦੇਨਜ਼ਰ ਉਹ ਇਹ ਮਾਮਲਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਕੋਲ ਉਠਾਉਣਗੇ।

Date:2009-12-25 Time:00:11:26

ਪਾਕਿ 'ਚ ਆਤਮਘਾਤੀ ਹਮਲਾ, 4 ਮਰੇ

ਉੱਤਰ ਪੱਛਮੀ ਪੇਸ਼ਾਵਰ ਵਿਖੇ ਅੱਜ ਹੋਏ ਇੱਕ ਆਤਮਘਾਤੀ ਬੰਬ ਧਮਾਕੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਜਦਕਿ 11 ਹੋਰਨਾਂ ਦੇ ਫੱਟੜ ਹੋਣ ਦੀ ਸੂਚਨਾ ਮਿਲੀ ਹੈ।ਜਾਣਕਾਰੀ ਦੇ ਮੁਤਾਬਿਕ ਇਹ ਬੰਬ ਧਮਾਕਾ ਉਸ ਵਕਤ ਹੋਇਆ, ਜਦੋਂ ਪੁਲਿਸ ਦੁਆਰਾ ਉਕਤ ਆਤਮਘਾਤੀ ਹਮਲਾ ਨੂੰ ਤਲਾਸ਼ੀ ਲੈਣ ਦੇ ਲਈ ਰੋਕਿਆ ਗਿਆ, ਅਤੇ ਉਸਨੇ ਖੁਦ ਨੂੰ ਵਿਸਫੋਟ ਕਰਕੇ ਉਡਾ ਦਿੱਤਾ।

Date:2009-12-25 Time:00:11:25

ਕਰੁਣਾਨਿੱਧੀ ਦਾ ਟਿੱਪਣੀ ਤੋਂ ਇਨਕਾਰ

ਚੇੱਨਈ - ਤਮਿਲਨਾਡੂ ਦੇ ਮੁੱਖ ਮੰਤਰੀ ਐਮ. ਕਰੁਣਾਨਿੱਧੀ ਨੇ ਅੱਜ ਸਥਾਨਕ ਚੌਣਾਂ ਵਿਚ ਮਤਦਾਨ ਜਰੂਰੀ ਬਨਾਉਣ ਦੀ ਮੰਗ ਬਾਰੇ ਕੋਈ ਟਿੱਪਣੀ ਕਰਨੋਂ ਇਨਕਾਰ ਕਰ ਦਿੱਤਾ।ਉਹਨਾਂ ਪੱਤਰਕਾਰਾਂ ਨੂੰ ਕਿਹਾ ਕਿ ਰਾਜ ਵਿਚ ਵੱਖ-ਵੱਖ ਸਿਆਸੀ ਦਲਾਂ ਦੇ ਨੇਤਾਵਾਂ ਦੀ ਇਸ ਮੁੱਦੇ ਉੱਪਰ ਵੱਖਰੀ ਰਾਏ ਹੈ ਅਤੇ ਸਹੀ ਸਮਾਂ ਆਉਣ 'ਤੇ ਉਹ ਆਪਣੀ ਰਾਏ ਵੀ ਦੇਣਗੇ।

Date:2009-12-25 Time:00:11:25


1   2  

page no.1

Select news date :

31 - 12 - 2009
30 - 12 - 2009
29 - 12 - 2009
28 - 12 - 2009
27 - 12 - 2009
26 - 12 - 2009
25 - 12 - 2009
24 - 12 - 2009
23 - 12 - 2009
22 - 12 - 2009
21 - 12 - 2009
20 - 12 - 2009
19 - 12 - 2009
18 - 12 - 2009
17 - 12 - 2009
16 - 12 - 2009
15 - 12 - 2009
14 - 12 - 2009
13 - 12 - 2009
12 - 12 - 2009
11 - 12 - 2009
10 - 12 - 2009
9 - 12 - 2009
8 - 12 - 2009
7 - 12 - 2009
6 - 12 - 2009
5 - 12 - 2009
4 - 12 - 2009
3 - 12 - 2009
2 - 12 - 2009
1 - 12 - 2009