Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 24 - 12 - 2009

ਅੰਡੇਮਾਨ 'ਚ ਸੁਨਾਮੀ ਬਰਸੀ 26 ਨੂੰ

ਪੋਰਟ ਬਲੇਅਰ - ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਦੇ ਸੁਨਾਮੀ ਪੀੜਿਤਾਂ ਦੀ ਯਾਦ 'ਚ ਅਗਲੀ 26 ਦਸੰਬਰ ਨੂੰ ਸੁਨਾਮੀ ਨਾਲ ਤਬਾਹੀ ਦੀ ਪੰਜਵੀਂ ਬਰਸੀ 'ਤੇ ਇੱਕ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ।

Date:2009-12-24 Time:00:17:21

ਵੋਡਾਫੋਨ ਦਾ ਵਿਸ਼ੇਸ਼ ਐੱਸਐੱਮਐੱਸ ਪੈਕੇਜ

ਹੈਦਰਾਬਾਦ : ਨਿੱਜੀ ਖੇਤਰ ਦੀ ਦੂਰਸੰਚਾਰ ਸੇਵਾ ਦੇਣ ਵਾਲੀ ਕੰਪਨੀ ਵੋਡਾਫੋਨ ਐਸਾਰ ਨੇ ਆਪਣੇ ਗ੍ਰਾਹਕਾਂ ਦੇ ਲਈ 28 ਰੁਪਏ ਅਤੇ 77 ਰੁਪਏ ਦੇ ਵਿਸ਼ੇਸ਼ ਐੱਸਐੱਮਐੱਸ ਟੈਰਿਫ ਪੇਸ਼ ਕੀਤੇ ਹਨ।

Date:2009-12-24 Time:00:17:21

ਟਾਟਾ ਦਾ ਗ੍ਰੇਂਡੇ ਮਾਰਕ 2 ਬਾਜਾਰ 'ਚ

ਚੰਡੀਗੜ੍ਹ : ਬਹੁ ਉਪਯੋਗੀ ਵਹੀਕਲ ਬਣਾਉਣ ਵਾਲੀ ਦੇਸ਼ ਦੀ ਮੋਹਰੀ ਕੰਪਨੀ ਟਾਟਾ ਮੋਟਰਜ਼ ਲਿਮੀਟੇਡ ਨੇ ਆਪਣੇ ਪ੍ਰੀਮੀਅਮ ਵਹੀਕਲ ਸੁਮੋ ਗ੍ਰੇਂਡੇ ਦਾ ਨਵਾਂ ਮਾਡਲ ਗ੍ਰੇਂਡੇ ਮਾਰਕ 2 ਕੱਲ੍ਹ ਉੱਤਰ ਭਾਰਤ ਦੇ ਬਾਜਾਰ ਵਿੱਚ ਉਤਾਰਿਆ, ਜਿਸਦੀ ਕੀਮਤ ਲਗਭਗ ਸਾਢੇ ਛੇ ਤੋਂ ਸਾਢੇ ਸੱਤ ਲੱਖ ਰੁਪਏ ਤੱਕ ਹੋਵੇਗੀ।

Date:2009-12-24 Time:00:17:21

ਵੋਲਵੋ ਨੂੰ ਟੱਕਰ ਦੇਵੇਗੀ ਏਐੱਮਡਬਲਿਊ

ਹੈਦਰਾਬਾਦ : ਕਾਰੋਬਾਰਿਕ ਵਹੀਕਲ ਬਣਾਉਣ ਵਾਲੀ ਕੰਪਨੀ ਏਸ਼ੀਆ ਮੋਟਰਜ਼ ਵਰਕਸ ਲਿਮੀਟੇਡ (ਏਐੱਮਡਬਲਿਊ) ਅਗਲੇ ਦੋ ਤੋਂ ਤਿੰਨ ਵਰ੍ਹਿਆਂ ਵਿੱਚ ਯਾਤਰੀ ਬੱਸ ਦੇ ਭਾਰਤੀ ਬਾਜਾਰ ਵਿੱਚ ਪ੍ਰਵੇਸ਼ ਕਰਨ ਦੀ ਤਿਆਰੀ ਕਰ ਰਹੀ ਹੈ।

Date:2009-12-24 Time:00:17:21

ਆਟੋ ਐਕਸਪੋ 'ਚ ਹੋਵੇਗੀ ਸੁਜੂਕੀ ਕਿਜਾਸ਼ੀ

ਨਵੀਂ ਦਿੱਲੀ : ਕਾਰ ਬਣਾਉਣ ਵਾਲੀ ਦੇਸ਼ ਦੀ ਮੋਹਰੀ ਕੰਪਨੀ ਮਾਰੂਤੀ ਸੁਜੂਕੀ ਇੰਡੀਆ ਲਿਮੀਟੇਡ ਆਉਂਦੀ ਪੰਜ ਤਾਰੀਖ਼ ਤੋਂ ਸ਼ੁਰੂ ਹੋ ਰਹੇ ਦਸਵੇਂ ਆਟੋ ਐਕਸਪੋ ਵਿੱਚ ਜੋਅਏ ਆਫ਼ ਲਾਈਫ਼ ਥੀਮ ਦੇ ਤਹਿਤ ਆਪਣੇ ਸਾਰੇ 17 ਮਾਡਲਾਂ ਨੂੰ ਪੇਸ਼ ਕਰਨ ਦੇ ਨਾਲ ਹੀ ਉਸਨੇ ਐਕਸਪੋ ਵਿੱਚ ਪੇਸ਼ ਕਰਨ ਦੇ ਲਈ ਸੁਜੂਕੀ ਕਿਜਾਸ਼ੀ ਨੂੰ ਵਿਸ਼ੇਸ਼ ਤੌਰ 'ਤੇ ਆਯਾਤ ਕੀਤਾ ਹੈ।

Date:2009-12-24 Time:00:17:21

ਐਨਡੀਟੀਵੀ ਲੜ੍ਹੀਵਾਰ ਬੰਦ ਕਰਾਉਣ ਲਈ ਯਾਚਿਕਾ

ਚੰਡੀਗੜ੍ਹ - ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਟੀਵੀ ਲੜ੍ਹੀਵਾਰ ਉੱਪਰ ਜਨਹਿੱਤ ਯਾਚਿਕਾ ਦੇ ਮਾਮਲੇ ਵਿਚ ਦਖਲ ਅੰਦਾਜੀ ਕਰਦਿਆਂ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੂੰ ਅੱਜ ਨੋਟਿਸ ਜ਼ਾਰੀ ਕੀਤਾ।

Date:2009-12-24 Time:00:17:21

ਮਹਿੰਦਰਾ ਯੂਏਡਾ ਖੋਲ੍ਹੇਗੀ ਆਰਐਂਡਡੀ ਕੇਂਦਰ

ਮੁੰਬਈ : ਮਹਿੰਦਰਾ ਸਮੂਹ ਦਾ ਚੀਨ ਸਥਿਤ ਸੰਯੁਕਤ ਕਾਰੋਬਾਰ ਮਹਿੰਦਰਾ ਯੂਏਡਾ ਯਾਨਚੇਂਗ ਸ਼ਹਿਰ ਵਿਖੇ ਆਪਣੇ ਟਰੈਕਟਰਾਂ ਦੇ ਲਈ ਬਹੁ ਆਧੁਨਿਕ ਇੰਜਣ ਬਣਾਉਣ ਦੇ ਲਈ ਇੱਕ ਨਵਾਂ ਅਨੁਸੰਧਾਨ ਤੇ ਵਿਕਾਸ ਕੇਂਦਰ ਖੋਲ੍ਹੇਗਾ। ਚੇਤੇ ਰਹੇ ਕਿ ਯੂਏਡਾ ਮਹਿੰਦਰਾ ਸਮੂਹ ਅਤੇ ਚੀਨ ਦੇ ਯਾਂਗਚੇਂਗ ਟਰੈਕਟਰ ਦਾ ਸੰਯੁਕਤ ਕਾਰੋਬਾਰ ਹੈ।

Date:2009-12-24 Time:00:17:21

ਗ੍ਰਾਮੀਣ ਬੈਂਕਾਂ ਦੇ ਨਾਲ ਕਰਾਰ

ਨਵੀਂ ਦਿੱਲੀ : ਕੇਨਰਾ, ਐੱਚਐੱਸਬੀਸੀ, ਓਰੀਅੰਟਲ ਬੈਂਕ ਆਫ਼ ਕਾਮਰਸ ਲਾਈਫ਼ ਇੰਸ਼ੋਰੰਸ ਕੰਪਨੀ ਲਿਮੀਟੇਡ ਨੇ ਉੱਤਰ ਪ੍ਰਦੇਸ਼ ਵਿਖੇ ਸ਼੍ਰੇਅਸ ਗ੍ਰਾਮੀਣ ਬੈਂਕ ਅਤੇ ਕਰਨਾਟਕ ਵਿੱਚ ਪ੍ਰਗਤੀ ਗ੍ਰਾਮੀਣ ਬੈਂਕ ਦੇ ਨਾਲ ਕਾਰੋਬਾਰ ਵਧਾਉਣ ਦੇ ਸਮਝੌਤੇ ਕੀਤੇ ਹਨ।

Date:2009-12-24 Time:00:17:21

ਭਾਰਤ 'ਚ ਵਪਾਰਕ ਦਫ਼ਤਰ ਖੋਲ੍ਹੇਗਾ ਯੂਏਈ

ਅਦੇਲ ਅਰਾਫ਼ਾ : ਸੰਯੁਕਤ ਅਰਬ ਅਮੀਰਾਤ (ਯੂਏਈ) ਭਾਰਤ ਵਿਖੇ ਕਾਰੋਬਾਰੀ ਸਬੰਧ ਵਧਾਉਣ ਦੇ ਲਈ ਵਪਾਰਕ ਦਫ਼ਤਰ ਖੋਲ੍ਹੇਗਾ। ਯੂਏਈ ਦੀ ਵਿਦੇਸ਼ ਵਪਾਰ ਮੰਤਰੀ ਸ਼ੇਖ ਲੁਬਨਾ ਬਿੰਟ ਖਾਲਿਦ ਅਲ ਕਸੀਮੀ ਨੇ ਕੱਲ੍ਹ ਰਾਤ ਫੈਡਰਲ ਨੈਸ਼ਨਲ ਕੌਂਸਿਲ ਦੇ ਇੱਕ ਸੰਮੇਲਨ ਵਿੱਚ ਇਸ ਬਾਰੇ ਘੋਸ਼ਣਾ ਕੀਤੀ।

Date:2009-12-24 Time:00:17:21

ਜਲਸੈਨਾ ਦੇ ਆਧੁਨਿਕੀਕਰਨ ਲਈ ਸਰਕਾਰ ਬੱਚਨਬੱਧ:ਪਾਟਿਲ

ਮੁੰਬਈ - ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਅੱਜ ਕਿਹਾ ਹੈ ਕਿ 21ਵੀਂ ਸਦੀ ਦੀ ਬਦਲਦੀਆਂ ਜਰੂਰਤਾਂ ਨੂੰ ਦੇਖਦਿਆਂ ਸਰਕਾਰ ਜਲਸੈਨਾ ਦੇ ਆਧੁਨਿਕੀਕਰਨ ਲਈ ਬੱਚਨਬਧ ਹੈ।

Date:2009-12-24 Time:00:17:21

ਸ਼ੇਅਰ ਬਾਜਾਰ ਲਈ ਰਿਹਾ ਚੰਗਾ ਦਿਨ

ਮੁੰਬਈ : ਬੁੱਧਵਾਰ ਦਾ ਦਿਨ ਸ਼ੇਅਰ ਬਾਜਾਰ ਦੇ ਲਈ ਬੇਹੱਦ ਸੁਖਦ ਸਾਬਿਤ ਹੋਇਆ ਕਿਉਂਕਿ ਬੈਂਚਮਾਰਕ ਇੰਡੈਕਸ ਬੀਤੇ ਡੇਢ ਮਹੀਨਿਆਂ ਵਿੱਚ ਪਹਿਲੀ ਵਾਰ ਐਨੇ ਜਿਆਦਾ ਅੰਕ ਜੋੜ੍ਹ ਪਾਇਆ ਹੈ।

Date:2009-12-24 Time:00:17:21

ਏਸ਼ੀਆ ਦੀ ਵੱਡੀ ਰੂੰ ਮੰਡੀ 'ਤੇ ਸੰਕਟ ਦੇ ਬੱਦਲ

ਬੀਕਾਨੇਰ - ਏਸ਼ੀਆ ਦੀ ਸਭ ਤੋਂ ਵੱਡੀ ਰੂੰ ਮੰਡੀ ਬੀਕਾਨੇਰ 'ਤੇ ਸੰਕਟ ਦੇ ਬੱਦਲ ਮੰਡਰਾਉਣ ਲੱਗੇ ਹਨ ਅਤੇ ਪਿੱਛਲੇ ਦੋ ਸਾਲਾਂ 'ਚ ਇਸ ਦਾ ਵਪਾਰ ਘੱਟ ਕੇ ਇੱਕ ਚੌਥਾਈ ਰਹਿ ਗਿਆ ਹੈ।

Date:2009-12-24 Time:00:17:21

ਜਲਸੈਨਾ ਦਾ 30 ਹਜ਼ਾਰ ਕਰੋੜ ਦਾ ਸੌਦਾ ਰੁੱਕਿਆ

ਨਵੀਂ ਦਿੱਲੀ - ਭਾਰਤੀ ਜਲਸੈਨਾ ਲਈ ਲਗਭੱਗ 30 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਦੂਜੀ ਲਾਇਨ ਦੀਆਂ ਛੇ ਪਣਡੁੱਬੀਆਂ ਦੀ ਉਸਾਰੀ ਦੀ ਪਰੀਯੋਜਨਾ ਬਾਰੇ ਰੱਖਿਆ ਖਰੀਦ ਸੰਮਤੀ ਨੇ ਤਿੰਨ ਘੰਟਿਆਂ ਦੀ ਮੈਰਾਥਨ ਮਗਰੋਂ ਵੀ ਕੋਈ ਫੈਸਲਾ ਨਹੀਂ ਲਿਆ।

Date:2009-12-24 Time:00:17:21

ਲਾਦੇਨ ਦਾ ਪਰਿਵਾਰ ਇਰਾਨ 'ਚ!

ਲੰਡਨ : ਅੱਤਵਾਦੀ ਅਲਕਾਇਦਾ ਪ੍ਰਮੁੱਖ ਓਸਾਮਾ ਬਿਨ ਲਾਦੇਨ ਦੇ ਨਜਦੀਕੀ ਰਿਸ਼ਤੇਦਾਰ ਇਰਾਨ ਵਿੱਚ ਸਥਿਤ ਇੱਕ ਗੁਪਤ ਟਿਕਾਣੇ ਉੱਤੇ ਜਿੰਦਗੀ ਵਸਰ ਕਰ ਰਹੇ ਹਨ।ਬ੍ਰਿਟੇਨ ਦੇ ਨਿਊਜ਼ ਪੇਪਰ ਦੀ ਟਾਈਮਜ਼ ਨੇ ਅੱਜ ਪ੍ਰਕਾਸ਼ਿਤ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਇਰਾਨ ਵਿਖੇ ਗੁਪਤ ਟਿਕਾਣੇ ਉੱਤੇ ਰਹਿ ਰਹੇ ਇਸ ਸਮੂਹ ਵਿੱਚ ਲਾਦੇਨ ਦੀ ਪਤਨੀ ਅਤੇ ਬੱਚੇ ਸ਼ਾਮਿਲ ਹਨ।

Date:2009-12-24 Time:00:17:21

ਪੰਜਾਬ ਦੇ ਸਕੂਲ 25 ਤੋਂ ਬੰਦ

ਜੈਤੋ - ਪੰਜਾਬ ਸਰਕਾਰ ਦੁਆਰਾ ਰਾਜ ਦੇ ਸਾਰੇ ਸਰਕਾਰੀ,ਗੈਰ ਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲਾਂ 'ਕ ਹ 25 ਤੋਂ 31 ਦਸੰਬਰ ਤੱਕ ਠੰਢ ਦੀਆਂ ਛੁੱਟੀਆਂ ਕਰਨ ਦਾ ਫੈਸਲਾ ਕੀਤਾ ਹੈ।

Date:2009-12-24 Time:00:17:20

ਪੱਛਮੀ ਉੱਤਰ ਖੇਤਰ ਸ਼ੀਤ ਲਹਿਰ ਦੀ ਚਪੇਟ 'ਚ

ਚੰਡੀਗੜ੍ਹ - ਪੱਛਮੀ ਉੱਤਰ ਖੇਤਰ 'ਚ ਠੰਢ ਅਤੇ ਧੁੰਦ ਦੇ ਚੱਲਦਿਆਂ ਸ਼ੀਤ ਲਹਿਰ ਦਾ ਪ੍ਰਕੋਪ ਵੱਧ ਗਿਆ ਹੈ,ਜਿਸ ਨਾਲ ਰੋਹਤਕ ਅਤੇ ਆਦਮਪੁਰ 'ਚ ਤਾਪਮਾਨ ਇੱਕ ਡਿਗਰੀ ਦੇ ਆਸਪਾਸ ਦਰਜ਼ ਕੀਤਾ ਗਿਆ ਹੈ।

Date:2009-12-24 Time:00:17:20

ਸਾਲ ਦੇ ਸਰਬੋਤਮ ਫੁੱਟਬਾਲਰ ਬਣੇ ਮੇਸੀ

ਜੇਨੇਵਾ - ਸਪੇਨ ਦੀ ਪ੍ਰਸਿੱਧ ਫੁੱਟਬਾਲ ਕਲੱਬ ਬਾਰਸੀਲੋਨਾ ਦੇ ਸਟਾਰ ਖਿਡਾਰੀ ਲਿਓਨੇਲ ਮੇਸੀ ਨੂੰ 'ਫੀਫਾ ਵਰੱਲਡ ਫੁੱਟਬਾਲਰ ਆਫ ਦੀ ਯੀਅਰ' ਪੁਰਸਕਾਰ ਦੇ ਨਾਲ ਨਿਵਾਜਿਆ ਗਿਆ।

Date:2009-12-24 Time:00:17:20

ਬਾਂਡ ਨੇ ਟੈਸਟ ਨੂੰ ਕਿਹਾ ਅਲਵਿਦਾ

ਵੈਲਿੰਗਟਨ : ਚੋਟਾਂ ਨਾਲ ਜੂਝ ਰਹੇ ਨਿਊਜ਼ੀਲੈਂਡ ਦੇ ਤੇਜ ਗੇਂਦਬਾਜ ਸ਼ੇਨ ਬਾਂਡ ਨੇ ਇੱਕ ਰੋਜ਼ਾ ਤੇ ਟਵੈਂਟੀ 20 ਮੈਚਾਂ ਵਿੱਚ ਆਪਣਾ ਕੌਮਾਂਤਰੀ ਕੈਰੀਅਰ ਲੰਮਾ ਖਿੱਚਣ ਦੇ ਲਈ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ।

Date:2009-12-24 Time:00:17:20

ਆਇਆ ਕਹਾਣੀ 'ਚ ਟਵਿਸਟ

ਕਹਾਣੀ ਇੱਕ ਵਾਰ ਫਿਰ ਬਦਲ ਰਹੀ ਹੈ ਅਤੇ ਬਾਲੀਵੁੱਡ ਦੀ ਇੱਕ ਜੋੜੀ ਜੋ ਵਿਛੜਨ ਲੱਗੀ ਸੀ, ਲੱਗ ਰਿਹਾ ਹੈ ਵਾਪਸ ਨਜ਼ਦੀਕ ਆ ਗਈ ਹੈ। ਗੱਲ ਰਣਬੀਰ ਕਪੂਰ ਅਤੇ ਦੀਪਿਕਾ ਪਾਦੁਕੋਨ ਦੀ ਹੈ। ਦੋਵਾਂ ਦੇ ਅਲੱਗ ਹੋਣ ਦੀਆਂ ਖ਼ਬਰਾਂ ਲਗਾਤਾਰ ਆ ਰਹੀਆਂ ਹਨ, ਬਲਕਿ ਉਸ ਤੋਂ ਅੱਗੇ ਦੀਆਂ ਖ਼ਬਰਾਂ ਵੀ ਆ ਚੁੱਕੀਆਂ ਹਨ। ਜਿਵੇਂ ਇਹ ਕਿ ਰਣਬੀਰ ਅਤੇ ਕੈਟਰੀਨਾ ਵਿਚਕਾਰ ਕੁਝ-ਕੁਝ ਸ਼ੁਰੂ ਹੋ ਗਿਆ ਹੈ। ਉੱਧਰ ਦੀਪਿਕਾ ਨੇ ਨਵਾਂ ਸਾਲ ਸਾਦਗੀ ਨਾਲ ਮਨਾਉਣ ਦੀ ਗੱਲ ਕਹੀ। ਇਸ 'ਤੇ ਸੋਚਿਆ ਜਾਣ ਲੱਗਿਆ ਕਿ ਰਣਬੀਰ ਨਾਲੋਂ ਦੋਸਤੀ ਟੁੱਟਣ ਦੇ ਦੁੱਖ ਵਿੱਚ ਸ਼ਾਇਦ ਉਹ ਅਜਿਹਾ ਕਰ ਰਹੀ ਹੋਵੇ। ਇਸ ਦੌਰਾਨ ਤਾਜਾ ਖ਼ਬਰ ਇਹ ਆ ਗਈ ਕਿ ਪਿਛਲੇ ਦਿਨੀਂ ਉਹ ਇੱਕ ਪਾਰਟੀ ਵਿੱਚ ਮਿਲੇ। ਉਹਨਾਂ ਨੇ ਇੱਕ ਹੀ ਟੇਬਲ 'ਤੇ ਡਿਨਰ ਲਿਆ ਅਤੇ ਸਧਾਰਨ ਰੂਪ ਨਾਲ ਗੱਲਾਂ ਬਾਤਾਂ ਕੀਤੀਆਂ। ਦੋਵਾਂ

Date:2009-12-24 Time:00:17:20

ਸੁਸ਼ਮਿਤਾ ਸੇਨ : ਫਿਲਹਾਲ ਐਕਟਿੰਗ 'ਤੇ ਧਿਆਨ

ਰਾਣੀ ਲਛਮੀਬਾਈ ਦੇ ਜੀਵਨ 'ਤੇ ਅਧਾਰਤ ਫਿਲਮ ਬਣਾਉਣ ਦੀ ਸੁਸ਼ਮਿਤਾ ਸੇਨ ਨੇ ਜ਼ੋਰਦਾਰ ਤਰੀਕੇ ਨਾਲ ਘੋਸ਼ਣਾ ਕੀਤੀ ਸੀ। ਸਲਮਾਨ ਖਾਨ ਨੂੰ ਉਹਨਾਂ ਨੇ ਫਿਲਮ ਕਰਨ ਦਾ ਪ੍ਰਸਤਾਵ ਦਿੱਤਾ ਸੀ। ਸ਼ੇਖਰ ਕਪੂਰ ਨੂੰ ਉਹਨਾਂ ਨੇ ਨਿਰਦੇਸ਼ਨ ਦਾ ਭਾਰ ਉਠਾਉਣ ਲਈ ਕਿਹਾ ਸੀ। ਪਰ ਉਸ ਤੋਂ ਬਾਅਦ ਇਸ ਫਿਲਮ ਦੇ ਬਾਰੇ ਕੁਝ ਵੀ ਨਹੀਂ ਸੁਣਾਈ ਦਿੱਤਾ। 'ਸਲਮਾਨ ਨੇ ਮੈਨੂੰ ਕਿਹਾ ਕਿ ਉਹਨਾਂ ਨੇ ਆਪਣੀਆਂ ਡੇਟਸ 'ਵੀਰ' ਨੂੰ ਦਿੱਤੀਆਂ ਹਨ। ਉਹ ਇਕੱਠਾ ਦੋ ਪੀਰੀਅਡ ਫਿਲਮਾਂ ਵਿੱਚ ਕੰਮ ਨਹੀਂ ਕਰਨਾ ਚਾਹੁੰਦੇ ਸਨ। ਜਿੱਥੋਂ ਤੱਕ ਸ਼ੇਖਰ ਸਾ ਸਵਾਲ ਹੈ, ਤਾਂ ਸਕ੍ਰਿਪਟ ਸੁਣਨ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਇਹ ਫਿਲਮ ਮੈਨੂੰ ਹੀ ਨਿਰਦੇਸ਼ਿਤ ਕਰਨੀ ਚਾਹੀਦੀ ਹੈ, ਕਿਉਂਕਿ ਮੈਂ ਸਕ੍ਰਿਪਟ 'ਤੇ ਬਹੁਤ ਮਿਹਨਤ ਕੀਤੀ ਹੈ।' ਸੁਸ਼ਮਿਤਾ ਦੱਸਦੀ ਹੈ। ਸੁਸ਼ਮਿਤਾ ਦਾ ਕਹਿਣਾ ਹੈ ਕਿ ਜ

Date:2009-12-24 Time:00:17:20

ਚਿਦੰਬਰਮ ਨੇ ਕੀਤੀ ਅਲੱਗ ਮੰਤਰਾਲੇ ਦੀ ਮੰਗ

ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਪੀ ਚਿਦੰਬਰਮ ਨੇ ਬੁੱਧਵਾਰ ਨੂੰ ਸੁਝਾਅ ਦਿੱਤਾ ਹੈ ਕਿ ਗ੍ਰਹਿ ਮੰਤਰਾਲੇ ਨੂੰ ਵਿਭਾਜਿਤ ਕਰ ਦੇਣਾ ਚਾਹੀਦਾ ਹੈ। ਉਹਨਾਂ ਦਾ ਮੰਨਣਾ ਹੈ ਕਿ ਅੰਦਰੂਨੀ ਸੁਰੱਖਿਆ ਨਾਲ ਪ੍ਰਤੱਖ ਤੌਰ 'ਤੇ ਨਹੀਂ ਜੁੜ੍ਹੇ ਮਾਮਲਿਆਂ ਨੂੰ ਇੱਕ ਅਲੱਗ ਮੰਤਰਾਲੇ ਦੇ ਅਧੀਨ ਕਰ ਦੇਣਾ ਚਾਹੀਦਾ ਹੈ।

Date:2009-12-24 Time:00:17:20

ਅੱਤਵਾਦੀ ਗੁੱਟ 'ਤੇ ਅਮਰੀਕਾ ਨੇ ਲਗਾਇਆ ਪ੍ਰਤੀਬੰਧ

ਵਾਸ਼ਿੰਗਟਨ - ਅਮਰੀਕਾ ਨੇ ਇਰਾਕ ਵਿਖੇ ਸਥਿੱਤ ਅੱਤਵਾਦੀ ਗੁੱਟ ਜੇਆਰਟੀਐਨ ਉੱਪਰ ਆਰਥਿਕ ਪ੍ਰਤੀਬੰਧ ਲਗਾਇਆ ਹੈ।ਅਮਰੀਕਾ ਵਿਖੇ ਜੇਆਰਟੀਐਨ ਦੀ ਜਾਇਦਾਦ ਅਤੇ ਖਾਤਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ।

Date:2009-12-24 Time:00:17:20

ਬੰਗਲਾਦੇਸ਼ ਦੇ ਨਵੇਂ ਚੀਫ਼ ਜਸਟਿਸ ਇਸਲਾਮ

ਢਾਕਾ : ਬੰਗਲਾਦੇਸ਼ ਦੀ ਸੁਪਰੀਮ ਕੋਰਟ ਵਿੱਚ ਮਾਣਯੋਗ ਜੱਜ ਐੱਮ ਤਫ਼ੱਜੁਲ ਇਸਲਾਮ ਨੇ ਅੱਜ ਦੇਸ਼ ਦੇ ਨਵੇਂ ਚੀਫ਼ ਜਸਟਿਸ ਦੇ ਰੂਪ ਵਿੱਚ ਸਹੁੰ ਚੁੱਕੀ।ਸਰਕਾਰੀ ਸੂਤਰਾਂ ਨੇ ਦੱਸਿਆ ਕਿ ਰਾਸ਼ਟਰਪਤੀ ਜਿਲੁਰ ਰਹਿਮਾਨ ਨੇ ਇੱਥੇ ਬੰਗ ਭਵਨ ਵਿੱਚ ਆਯੋਜਿਤ ਸਮਾਰੋਹ ਦੌਰਾਨ ਜਸਟਿਸ ਇਸਲਾਮ ਨੂੰ ਅਹੁਦੇ ਅਤੇ ਗੁਪਤ ਨਿਯਮ ਸਬੰਧੀ ਦੀ ਸਹੁੰ ਚੁਕਾਈ।

Date:2009-12-24 Time:00:17:20

ਰੁਖਸਾਨਾ ਨੂੰ ਮਿਲੀ ਪੁਲਿਸ 'ਚ ਨੌਕਰੀ

ਜੰਮੂ - ਲਸ਼ਕਰ-ਏ-ਤੋਇਬਾ ਦੇ ਇੱਕ ਅੱਤਵਾਦੀ ਨੂੰ ਮਾਰ ਕੇ ਚਰਚਾ ਵਿੱਚ ਆਈ ਰੁਖਸਾਨਾ ਕੌਸਰ ਨੂੰ ਅਖਿਰਕਾਰ ਜੰਮੂ ਕਸ਼ਮੀਰ ਵਿੱਚ ਪੱਕੀ ਨੌਕਰੀ ਮਿਲ ਗਈ ਹੈ।

Date:2009-12-24 Time:00:17:20

ਇਰਾਨ ਨੇ ਟਿੱਚ ਜਾਣਿਆ ਚਿਤਾਵਨੀ

ਤੇਹਰਾਨ : ਇਰਾਨ ਦੇ ਰਾਸ਼ਟਰਪਤੀ ਮਹਿਮੂਦ ਅਹਿਮਦੀਨੇਜਾਦ ਨੇ ਦੇਸ਼ ਦੇ ਯੂਰੇਨੀਅਮ ਵਿਕਾਸ ਪ੍ਰੋਗ੍ਰਾਮ ਉੱਤੇ ਰੋਕ ਸਬੰਧੀ ਸੰਯੁਕਤ ਰਾਸ਼ਟਰ ਸਮਝੌਤੇ ਨੂੰ ਸਵੀਕਾਰ ਕਰਨ ਦੇ ਲਈ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਹੋਰਨਾਂ ਪੱਛਮੀ ਦੇਸ਼ਾਂ ਦੁਆਰਾ ਨਿਰਧਾਰਿਤ ਸਮੇਂ ਸੀਮਾ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।

Date:2009-12-24 Time:00:17:20


1   2  

page no.1

Select news date :

31 - 12 - 2009
30 - 12 - 2009
29 - 12 - 2009
28 - 12 - 2009
27 - 12 - 2009
26 - 12 - 2009
25 - 12 - 2009
24 - 12 - 2009
23 - 12 - 2009
22 - 12 - 2009
21 - 12 - 2009
20 - 12 - 2009
19 - 12 - 2009
18 - 12 - 2009
17 - 12 - 2009
16 - 12 - 2009
15 - 12 - 2009
14 - 12 - 2009
13 - 12 - 2009
12 - 12 - 2009
11 - 12 - 2009
10 - 12 - 2009
9 - 12 - 2009
8 - 12 - 2009
7 - 12 - 2009
6 - 12 - 2009
5 - 12 - 2009
4 - 12 - 2009
3 - 12 - 2009
2 - 12 - 2009
1 - 12 - 2009