Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 23 - 12 - 2009

ਪੇਸ਼ਾਵਰ 'ਚ ਆਤਮਘਾਤੀ ਹਮਲਾ,ਤਿੰਨ ਮਰੇ

ਪੇਸ਼ਾਵਰ - ਪ੍ਰੈਸ ਕਲੱਬ ਦੇ ਬਾਹਰ ਕੀਤੇ ਗਏ ਇੱਕ ਆਤਮਘਾਤੀ ਹਮਲੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ,ਜਦੋਂਕਿ ਵੀਹ ਹੋਰ ਜ਼ਖਮੀ ਹੋ ਗਏ।

Date:2009-12-23 Time:00:17:24

ਭਾਰਤੀ ਮਾਲਵਾਹਕ ਜਹਾਜ਼ ਪੋਰਟਲੈਂਡ ਰਵਾਨਾ

ਵਾਸ਼ਿੰਗਟਨ - ਭਾਰਤੀ ਮਾਲਵਾਹਕ ਜਹਾਜ਼ ਦੀ ਇੰਝਣ ਦੀ ਮੁਰੰਮਤ ਦਾ ਕੰਮ ਜਹਾਜ਼ ਦੇ ਇੰਜਨੀਅਰਾਂ ਦੁਆਰਾ ਕਰਨ ਤੋਂ ਬਾਅਦ ਜਹਾਜ਼ ਚਾਲਕ ਦੇ ਦਲ ਦੇ 28 ਮੈਂਬਰਾਂ ਨਾਲ ਉਸ ਨੂੰ ਆਪਣੀ ਮੰਜ਼ਿਲ ਪੋਰਟਲੈਂਡ ਵੱਲ ਰਵਾਨਾ ਕਰ ਦਿੱਤਾ ਗਿਆ ਹੈ।

Date:2009-12-23 Time:00:17:24

ਅਦਾਨੀ ਪਾਵਰ ਨੂੰ ਮਿਲਿਆ ਠੇਕਾ

ਨਵੀਂ ਦਿੱਲੀ : ਅਦਾਨੀ ਪਾਵਰ ਲਿਮੀਟੇਡ ਦੀ ਸਹਿਯੋਗੀ ਕੰਪਨੀ ਅਦਾਨੀ ਪਾਵਰ ਰਾਜਸਥਾਨ ਲਿਮੀਟੇਡ ਨੂੰ ਰਾਜਸਥਾਨ ਰਾਜ ਬਿਜਲੀ ਉਤਪਾਦਨ ਨਿਗਮ ਲਿਮੀਟੇਡ (ਆਰਆਰਵੀਪੀਐੱਨਐੱਲ) ਵੱਲੋਂ ਲੰਮੇ ਸਮੇਂ ਤੱਕ ਦੇ ਲਈ 1200 ਮੈਗਾਵਾਟ ਬਿਜਲੀ ਸਪਲਾਈ ਦਾ ਠੇਕਾ ਮਿਲਿਆ ਹੈ।

Date:2009-12-23 Time:00:17:23

ਸਪੈਸ਼ੀਅਲਿਟੀ ਪੇਪਰਜ਼ ਨੂੰ ਮਿਲਿਆ ਆਰਡਰ

ਨਵੀਂ ਦਿੱਲੀ : ਪੇਪਰ ਅਤੇ ਉਸਦੇ ਉਤਪਾਦ ਬਣਾਉਣ ਵਾਲੀ ਕੰਪਨੀ ਸਪੈਸ਼ਿਅਲਿਟੀ ਪੇਪਰਜ਼ ਲਿਮੀਟੇਡ ਨੂੰ ਓਮਾਨ ਤੋਂ ਦੋ ਹਜਾਰ ਟਨ ਦੇ ਨਿਰਯਾਤ ਦਾ ਆਰਡਰ ਮਿਲਿਆ ਹੈ।ਕੰਪਨੀ ਨੇ ਅੱਜ ਦੱਸਿਆ ਕਿ ਇਸ ਨਾਲ ਉਸਦੇ ਨਿਰਯਾਤ ਕਾਰੋਬਾਰ ਵਿੱਚ ਵਾਧਾ ਹੋਣ ਦੇ ਨਾਲ ਹੀ ਓਮਾਨ ਵਿੱਚ ਵੀ ਉਸਦਾ ਕਾਰੋਬਾਰ ਵੱਧੇਗਾ।

Date:2009-12-23 Time:00:17:23

ਸੋਮਾਲੀਆ 'ਚ ਭਾਰਤੀ ਜਹਾਜ਼ ਅਗਵਾ

ਨੈਰੋਬੀ - ਸੋਮਾਲੀਆ ਦੇ ਸਮੁੰਦਰੀ ਲੁਟੇਰਿਆਂ ਨੇ ਇੱਕ ਭਾਰਤੀ ਪੋਤ ਨੂੰ ਅਗਵਾ ਕਰ ਲਿਆ ਹੈ,ਜਿਸ 'ਤੇ ਚਾਲਕ ਦਲ ਦੇ 13 ਮੈਂਬਰ ਸਵਾਰ ਸਨ।

Date:2009-12-23 Time:00:17:23

ਵਿਨਿਵੇਸ਼ ਰਾਸ਼ੀ ਦਾ ਪ੍ਰਯੋਗ ਕਰੇਗੀ ਸਰਕਾਰ

ਕੋਲਕਾਤਾ : ਕੇਂਦਰ ਸਰਕਾਰ ਨੇ ਵਰ੍ਹੇ 2009-12 ਦੇ ਦੌਰਾਨ ਸਰਵਜਨਕ ਅਦਾਰਿਆਂ ਵਿੱਚ ਵਿਨਿਵੇਸ਼ ਨਾਲ ਜੁਟਾਈ ਜਾਣ ਵਾਲੀ ਰਾਸ਼ੀ ਨੂੰ ਪੂੰਜੀ ਨਿਵੇਸ਼ ਵਿੱਚ ਲਗਾਉਣ ਦਾ ਫੈਸਲਾ ਲਿਆ ਗਿਆ ਹੈ।

Date:2009-12-23 Time:00:17:23

ਕੱਚਾ ਤੇਲ 73 ਡਾਲਰ ਤੋਂ ਪਾਰ

ਲੰਡਨ : ਇਰਾਨ ਤੇ ਇਰਾਕ ਦੇ ਵਿਚਕਾਰ ਟਕਰਾਅ ਦੀ ਆਸ਼ੰਕਾ ਟੱਲਣ ਦੇ ਨਾਲ ਕੱਲ੍ਹ ਕੌਮਾਂਤਰੀ ਕਾਰੋਬਾਰ ਵਿੱਚ ਕੱਚੇ ਤੇਲ ਦੇ ਭਾਅ 73 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਬੋਲੇ ਗਏ।ਅਮਰੀਕਾ ਤੇ ਯੂਰੋਪ ਵਿੱਚ ਕੜਾਕੇ ਦੀ ਠੰਡ ਪੈਣ ਦੇ ਕਾਰਣ ਕੱਚੇ ਤੇਲ ਦੇ ਭਾਅ 75 ਡਾਲਰ ਪ੍ਰਤੀ ਬੈਰਲ ਤੱਕ ਗਏ, ਪ੍ਰੰਤੂ ਇਰਾਨ ਇਰਾਕ ਦੇ ਵਿਚਕਾਰ ਟਕਰਾਅ ਘੱਟਣ ਅਤੇ ਤੇਲ ਨਿਰਯਾਤਕ ਰਾਸ਼ਟਰ ਸੰਗਠਨ 'ਓਪੇਕ' ਦੇ ਹਫ਼ਤੇ ਅੰਤ ਤੋਂ ਪਹਿਲਾਂ ਇਹਨਾਂ ਵਿੱਚ ਸਥਿਰਤਾ ਬਣੀ ਰਹੀ ਹੈ।

Date:2009-12-23 Time:00:17:23

ਬੱਸ,ਟਰੱਕ ਹਾਦਸੇ 'ਚ ਇੱਕੀ ਜ਼ਖਮੀ

ਜੈਪੁਰ - ਪਿੰਡ ਇੰਦਰਖੇਤ ਦੇ ਨਜ਼ਦੀਕ ਅੱਜ ਇੱਕ ਬੱਸ ਅਤੇ ਟਰੱਕ ਵਿੱਚ ਆਪਸੀ ਟੱਕਰ ਹੋ ਜਾਣ ਕਾਰਣ ਇੱਕੀ ਲੋਕ ਜ਼ਖਮੀ ਹੋ ਗਏ।

Date:2009-12-23 Time:00:17:23

ਇੰਟੈਲ ਨੇ ਪੇਸ਼ ਕੀਤਾ ਨਵੀਂ ਪੀੜ੍ਹੀ ਦਾ ਐਟਮ ਪ੍ਰੋਸੈਸਰ

ਨਵੀਂ ਦਿੱਲੀ - ਚਿਪ ਬਣਾਉਣ ਵਾਲੀ ਕੰਪਨੀ ਇੰਟੈਲ ਨੇ ਆਪਣੇ 'ਐਟਮ' ਪ੍ਰੋਸੈਸਰ ਦਾ ਨਵਾਂ ਵਰਜਨ ਲਾਂਚ ਕੀਤਾ ਜੋ ਪਹਿਲਾਂ ਦੇ ਚਿਪ ਦੀ ਤੁਲਨਾ ਵਿੱਚ 20 ਫੀਸਦੀ ਘੱਟ ਬਿਜਲੀ ਦੀ ਖਪਤ ਕਰੇਗਾ। ਨੈਟਬੁੱਕ ਅਤੇ ਐਂਟਰੀ ਲੇਵਲ ਡੈਸਕਟਾਪ ਲਈ ਡਿਜਾਇਨ ਕੀਤੇ ਗਏ ਐਟਮ ਪ੍ਰੋਸੈਸਰਾਂ ਨੂੰ ਇੰਟੈਲ ਨੇ ਜੂਨ 2008 ਵਿੱਚ ਪੇਸ਼ ਕੀਤਾ ਸੀ। ਕੰਪਨੀ ਦੇ ਨਵੇਂ ਪ੍ਰੋਸੈਸਰ ਵਿੱਚ ਨੋਟਬੁੱਕ ਲਈ ਬਿਜਲੀ ਦੀ ਘੱਟ ਖਪਤ ਕਰਨ ਵਾਲਾ ਇੱਕ ਇੰਟੈਲ ਚਿਪਸੈਟ ਲੱਗਿਆ ਹੋਇਆ ਹੈ।

Date:2009-12-23 Time:00:17:23

ਕਤਰ ਸ਼ੁਰੂ ਕਰੇਗੀ ਨਵੀਂ ਉਡਾਨ ਸੇਵਾ

ਦੁਬਈ : ਕਤਰ ਏਅਰਵੇਜ ਦੁਬਈ ਤੋਂ ਅਗਲੇ ਸਾਲ ਫਰਵਰੀ ਵਿੱਚ ਆਈਟੀ ਕੇਂਦਰ ਬੈਂਗਲੂਰ ਦੇ ਲਈ ਪ੍ਰਤੀਦਿਨ ਉਡਾਨ ਸੇਵਾ ਸ਼ੁਰੂ ਕਰੇਗੀ।ਕਤਰ ਏਅਰਵੇਜ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਕਬਰ ਅਲ ਬਕਰ ਨੇ ਅੱਜ ਇੱਥੇ ਦੱਸਿਆ ਕਿ ਮੰਦੀ ਦੇ ਦੌਰ ਵਿੱਚ ਜਿੱਥੇ ਹਵਾਬਾਜੀ ਕੰਪਨੀਆਂ ਉਡਾਨਾਂ ਰੱਦ ਕਰ ਰਹੀਆਂ ਹਨ ਅਤੇ ਹੋਰ ਕਈ ਤਰ੍ਹਾਂ ਦੀਆਂ ਕਟੌਤੀ ਕਰ ਰਹੀਆਂ ਹਨ।

Date:2009-12-23 Time:00:17:23

ਸਨ ਟੀਵੀ ਕਰੇਗਾ ਪ੍ਰਣਾਲੀ ਦਾ ਮੁੜ੍ਹ ਗਠਨ

ਨਵੀਂ ਦਿੱਲੀ : ਸਨ ਟੈਲੀਵਿਜ਼ਨ ਨੈੱਟਵਰਕ ਲਿਮੀਟੇਡ ਭਾਰਤ ਸਮੇਤ ਵਿਦੇਸ਼ ਵਿੱਚ ਆਪਣੇ ਕਾਰੋਬਾਰ ਵਿਸਤਾਰ ਦੇ ਲਈ ਨੈੱਟਵਰਕ ਪ੍ਰਣਾਲੀ ਦਾ ਮੁੜ੍ਹ ਗਠਨ ਕਰੇਗੀ।

Date:2009-12-23 Time:00:17:23

ਆਈਆਈਐਮ ਦੀ ਪ੍ਰੋ.ਅਮ੍ਰਿਤਾ ਹੱਤਿਆਕਾਂਡ ਦਾ ਪਰਦਾਫ਼ਾਸ਼

ਇੰਦੌਰ - ਇੰਦੌਰ ਪੁਲਿਸ ਨੇ ਆਈਆਈਐਮ ਇੰਦੌਰ ਦੀ ਅਸਿਸਟੇਂਟ ਪ੍ਰੋਫੈਸਰ ਅੰਮ੍ਰਿਤਾ ਪੰਚੋਲੀ ਦੀ ਹੱਤਿਆ ਦੀ ਗੁੱਥੀ ਸੁਲਝਾ ਲਈ ਹੈ ਅਤੇ ਪੁਲਿਸ ਦੁਆਰਾ ਦਾਅਵਾ ਕੀਤਾ ਹੈ ਕਿ ਪ੍ਰੋਫੈਸਰ ਦੀ ਹੱਤਿਆ ਉਨ੍ਹਾ ਦੇ ਡ੍ਰਾਈਵਰ ਅਨਿਲ ਨੇ ਆਪਣੇ ਇੱਕ ਸਾਥੀ ਨਾਲ ਮਿਲਕੇ ਕੀਤੀ ਸੀ।

Date:2009-12-23 Time:00:17:23

ਆਈਬੀਐੱਮ ਅਤੇ ਡੀਜੀ ਕੇਬਲ 'ਚ ਕਰਾਰ

ਨਵੀਂ ਦਿੱਲੀ : ਸੂਚਨਾ ਤਕਨੀਕ ਖੇਤਰ ਦੀ ਮੋਹਰੀ ਬਹੁ-ਰਾਸ਼ਟਰੀ ਕੰਪਨੀ ਆਈਬੀਐੱਮ ਨੇ ਆਊਟ ਸੋਰਸਿੰਗ ਸੇਵਾ ਵਾਸਤੇ ਕੇਬਲ ਅਤੇ ਬਰੌਡਬੈਂਡ ਸੇਵਾ ਦੇਣ ਵਾਲੀ ਕੰਪਨੀ ਡੀਜੀਕੇਬਲ ਦੇ ਨਾਲ 380 ਕਰੋੜ ਰੁਪਏ ਦਾ ਕਰਾਰ ਕੀਤਾ ਹੈ।

Date:2009-12-23 Time:00:17:23

ਟਾਇਰ ਮਾਮਲੇ 'ਚ ਚੀਨ ਨੇ ਕੀਤੀ ਸ਼ਿਕਾਇਤ

ਪੇਈਚਿੰਗ : ਅਮਰੀਕਾ ਵਿਖੇ ਆਯਾਤਿਤ ਚੀਨੀ ਟਾਇਰਾਂ ਉੱਤੇ ਵਾਧੂ ਟੈਕਸ ਲਗਾਉਣ ਦੇ ਮਾਮਲੇ ਦੀ ਜਾਂਚ ਵਾਸਤੇ ਚੀਨ ਨੇ ਡਬਲਿਊਟੀਓ ਨੂੰ ਬੇਨਤੀ ਕੀਤੀ ਹੈ, ਪ੍ਰੰਤੂ ਅਮਰੀਕੀ ਰੁਕਾਵਟਾਂ ਦੇ ਕਾਰਣ ਇਹ ਮਾਮਲਾ ਅੱਧ ਵਿਚਾਲੇ ਲਮਕ ਰਿਹਾ ਹੈ।

Date:2009-12-23 Time:00:17:23

ਬਾਗਬਾਨੀ ਵਿਕਾਸ ਲਈ 25.78 ਕਰੋੜ ਰੁੱਪਏ ਗ੍ਰਾਂਟ

ਪਟਿਆਲਾ-ਕੇਂਦਰ ਨੇ ਬਾਗ਼ਬਾਨੀ ਦੇ ਵਿਕਾਸ ਲਈ ਪੰਜਾਬ ਨੂੰ 25.78 ਕਰੋੜ ਰੁਪਏ ਦੀ ਗਰਾਂਟ ਦਿੱਤੀ ਹੈ।ਖੇਤੀਬਾੜੀ ਮੰਤਰੀ ਸ: ਸੁੱਚਾ ਸਿੰਘ ਲੰਗਾਹ ਨੇ ਦੱਸਿਆ ਕਿ ਇਹ ਰਕਮ ਜ਼ਿਲ੍ਹਿਆਂ 'ਚ ਕਿਸਾਨਾਂ ਨੂੰ ਬਾਗ਼ਬਾਨੀ ਦੇ ਵਿਕਾਸ ਲਈ ਦੇਣ ਵਾਸਤੇ ਜਾਰੀ ਕਰ ਦਿੱਤੀ ਗਈ ਹੈ।

Date:2009-12-23 Time:00:17:23

ਰੇਲ ਕਿਰਾਇਆ ਵਧੇਗਾ!

ਨਵੀਂ ਦਿੱਲੀ - ਸਰਕਾਰ ਨੇ ਪੰਜ ਵਰ੍ਹਿਆਂ ਦੇ ਵਕਫੇ ਮਗਰੋਂ ਪਹਿਲੀ ਦਫਾ ਰੇਲ ਯਾਤਰੀ ਕਿਰਾਏ ਵਿਚ ਵਾਧੇ ਦੇ ਸਾਫ ਸੰਕੇਤ ਦਿੱਤੇ ਹਨ।ਰੇਲ ਯਾਤਰੀ ਕਿਰਾਏ ਵਿਚ ਵਾਧੇ ਦਾ ਮੁੱਖ ਨਿਸ਼ਾਨ ਉੱਚ ਦਰਜਾ ਅਤੇ ਮੁੱਢਲੇ ਦਰਜੇ ਦੀਆਂ ਗੱਡੀਆਂ ਨੂੰ ਬਣਾਏ ਜਾਣ ਦੀ ਸੰਭਾਵਨਾ ਹੈ ਅਤੇ ਕਈ ਨਵੇਂ ਕਿਸਮ ਦੀਆਂ ਸੇਵਾਵਾਂ ਸ਼ੁਰੂ ਕਰਕੇ ਉਹਨਾਂ ਉੱਪਰ ਵੱਖਰਾ ਸਰਚਾਰਜ ਲਗਾਇਆ ਜਾ ਸਕਦਾ ਹੈ।

Date:2009-12-23 Time:00:17:23

ਬਾਦਲ ਵੱਲੋਂ ਪੀਐਮ ਨੂੰ ਪੱਤਰ

ਚੰਡੀਗੜ੍ਹ-ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਉਸ ਮਾਮਲੇ ਨੂੰ ਪਾਕਿਸਤਾਨ ਸਰਕਾਰ ਕੋਲ ਉਠਾਉਣ ਲਈ ਜ਼ੋਰ ਪਾਇਆ ਜਿਸ 'ਚ ਮੁਸਲਮਾਨਾਂ ਦੇ ਇਕ ਗਰੁੱਪ ਵਲੋਂ ਪਾਕਿਸਤਾਨ ਵਾਸੀ ਸਿੱਖ ਵਕੀਲ ਦੇ ਜ਼ਬਰਦਸਤੀ ਕੇਸ ਕੱਟੇ ਗਏ।

Date:2009-12-23 Time:00:17:22

ਵੱਖਰੀ ਕਮੇਟੀ ਲਈ ਹਰਿਆਣਾ ਦੇ ਸਿੱਖ ਜਾਣਗੇ ਹਾਈਕੋਰਟ

ਚੰਡੀਗੜ੍ਹ - ਹਰਿਆਣਾ ਲਈ ਵੱਖਰੀ ਗੁਰਦੁਆਰਾ ਕਮੇਟੀ ਦੀ ਮੰਗ ਕਰ ਰਹੇ ਐਡਹਾਕ ਕਮੇਟੀ ਦੇ ਪ੍ਰਧਾਨ ਸ: ਦੀਦਾਰ ਸਿੰਘ ਨਲਵੀ ਨੇ ਕਿਹਾ ਹੈ ਕਿ ਉਹ ਹਰਿਆਣਾ 'ਚ ਵੱਖਰੀ ਕਮੇਟੀ ਬਣਵਾਉਣ ਲਈ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਗੇ।

Date:2009-12-23 Time:00:17:22

ਦੋਸ਼ੀ ਖਿਡਾਰੀਆਂ ਨੂੰ ਸਜਾ ਮਿਲੇ : ਕੁੰਬਲੇ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਨਿਲ ਕੁੰਬਲੇ ਨੇ ਆਈਸੀਸੀ ਮੈਚ ਰੈਫ਼ਰੀਆਂ ਦੁਆਰਾ ਕਿਸੇ ਮੈਚ ਦੇ ਦੌਰਾਨ ਆਪਣੀਆਂ ਹਰਕਤਾਂ ਨਾਲ ਦੂਜੀ ਟੀਮ ਦੇ ਖਿਡਾਰੀਆਂ ਨੂੰ ਉਕਸਾਉਣ ਵਾਲੇ ਦੋਸ਼ੀ ਖਿਡਾਰੀਆਂ ਦੇ ਪ੍ਰਤੀ ਰਹਿਮ ਵਰਤਣ ਉੱਤੇ ਤਿੱਖੀ ਪ੍ਰਤੀਕ੍ਰਿਆ ਪ੍ਰਗਟ ਕਰਦਿਆਂ ਇਸਨੂੰ ਕੁਦਰਤੀ ਨਿਆਂ ਦੇ ਵਿਰੁੱਧ ਦੱਸਿਆ ਹੈ।

Date:2009-12-23 Time:00:17:22

ਜਿੱਤ ਲਈ ਸਕੋਰ ਥੁੜ੍ਹ ਗਏ : ਸੰਗਕਾਰਾ

ਕਟਕ : ਸ਼੍ਰੀਲੰਕਾਈ ਕਪਤਾਨ ਕੁਮਾਰ ਸੰਗਕਾਰਾ ਨੇ ਕਿਹਾ ਹੈ ਕਿ ਭਾਰਤ ਦੇ ਵਿਰੁੱਧ ਇੱਥੇ ਖੇਡੇ ਗਏ ਤੀਜੇ ਵਨਡੇ ਵਿੱਚ ਉਹਨਾਂ ਦੇ ਬੱਲੇਬਾਜ ਲੋੜੀਂਦਾ ਸਕੋਰ ਨਹੀਂ ਖੜ੍ਹਾ ਕਰ ਸਕੇ, ਜਿਸਦੀ ਵਜ੍ਹਾ ਕਰਕੇ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

Date:2009-12-23 Time:00:17:22

ਮੈਂ ਸਧਾਰਨ ਹਾਂ-ਕੈਟਰੀਨਾ

ਹਾਲ ਹੀ ਵਿਚ ਇਕ ਵੈਬਸਾਈਟ ਦੁਆਰਾ ਏਸ਼ੀਆ ਦੀ ਸਭ ਤੋਂ ਆਕਰਸ਼ਿਕ ਅਭਿਨੇਤਰੀ ਕਰਾਰ ਦਿੱਤੇ ਜਾਣ ਦੇ ਬਾਵਜੂਦ ਕੈਟਰੀਨਾ ਕੈਫ਼ ਦਾ ਮੰਨਣਾ ਹੈ ਕਿ ਉਹ ਕਿਸੇ ਵੀ ਕੰਮਕਾਜ਼ੀ ਲੜਕੀ ਵਾਂਗ ਸਧਾਰਨ ਹੈ। ਪਿਛਲੇ ਦੋ ਸਾਲਾਂ 'ਚ ਕਈ ਹਿੱਟ ਫ਼ਿਲਮਾਂ ਕਰ ਚੁੱਕੀ ਕੈਟਰੀਨਾ ਨੇ ਇਕ ਮੁਲਾਕਾਤ 'ਚ ਦੱਸਿਆ ਕਿ ਮੈਂ ਆਕਰਸ਼ਿਕ ਨਹੀਂ। ਲੋਕ ਮੈਨੂੰ ਮੇਰੇ ਘਰ ਵੇਖਣ ਤਾਂ ਮੈਂ ਇਕ ਘਰੇਲੂ ਲੜਕੀ ਵਾਂਗ ਹੀ ਹਾਂ। ਆਪਣਾ ਘਰ ਖਰੀਦਣ ਬਾਰੇ ਕੈਟਰੀਨਾ ਨੇ ਦੱਸਿਆ ਕਿ ਮੈਂ ਹੁਣ ਤੱਕ ਕਈ ਮਕਾਨ ਵੇਖ ਚੁੱਕੀ ਹਾਂ, ਪਰ ਕੋਈ ਫੈਸਲਾ ਨਹੀਂ ਕਰ ਸਕੀ।

Date:2009-12-23 Time:00:17:22

ਝਗੜੇ ਕਰਨ ਲੱਗਾ ਸੋਹੇਲ ਖਾਨ

ਫ਼ਿਲਮ 'ਕਿਸਾਨ' ਹੋਵੇ ਜਾਂ 'ਮੈਂ ਔਰ ਮਿਸਿਜ਼ ਖੰਨਾ', ਸੋਹੇਲ ਖਾਨ ਕਿਸੇ ਨਾ ਕਿਸੇ ਨਾਲ ਝਗੜਦਾ ਦਿਖਾਈ ਦਿੱਤਾ ਹੀ ਹੈ। 'ਕਿਸਾਨ' ਵੇਲੇ ਉਹ ਦੀਆ ਮਿਰਜ਼ਾ ਨਾਲ ਨਿੱਕੀ ਜਿਹੀ ਗੱਲ ਤੋਂ ਝਗੜ ਪਿਆ ਸੀ ਤੇ ਹੁਣ 'ਮੈਂ ਔਰ ਮਿਸਿਜ਼ ਖੰਨਾ' ਦੇ ਵਪਾਰ ਨੂੰ ਲੈ ਕੇ ਸੋਹੇਲ ਨੇ ਯੂ. ਟੀ. ਵੀ. ਵਾਲਿਆਂ ਨਾਲ ਝਗੜਾ ਕਰ ਲਿਆ ਹੈ। 'ਕਿਸਾਨ' ਮਾੜੀ ਜਾਣ ਤੇ ਯੂ. ਟੀ. ਵੀ. ਨੇ 'ਮੈਂ ਔਰ ਮਿਸਿਜ਼ ਖੰਨਾ' ਲਈ ਵੀਹ ਕਰੋੜ ਦੀ ਕਟੌਤੀ ਕਰ ਦਿੱਤੀ ਤੇ ਇਸੇ ਗੱਲੋਂ ਸੋਹੇਲ ਨੇ ਯੂ. ਟੀ. ਵੀ. ਨਾਲ ਵੱਡਾ ਝਗੜਾ ਕਰਕੇ ਅੱਗੇ ਤੋਂ ਕੋਈ ਵੀ ਫ਼ਿਲਮ ਉਸ ਨਾਲ ਨਾ ਕਰਨ ਦਾ ਫ਼ੈਸਲਾ ਲਿਆ ਹੈ।

Date:2009-12-23 Time:00:17:22

ਹਰੇ ਨਿਸ਼ਾਨ 'ਚ ਬੰਦ ਹੋਏ ਸ਼ੇਅਰ ਬਾਜਾਰ

ਨਵੀਂ ਦਿੱਲੀ : ਕੌਮਾਂਤਰੀ ਸ਼ੇਅਰ ਬਾਜਾਰਾਂ ਦੇ ਪ੍ਰਭਾਵ ਵਿੱਚ ਮੰਗਲਵਾਰ ਨੂੰ ਭਾਰਤੀ ਸ਼ੇਅਰ ਬਾਜਾਰਾਂ ਵਿੱਚ ਵੀ ਕਾਰੋਬਾਰ ਦੀ ਸ਼ੁਰੂਆਤ ਬੜ੍ਹਤ ਦੇ ਨਾਲ ਹੋਈ ਅਤੇ ਅੰਤ ਬਾਜਾਰ ਹਰੇ ਨਿਸ਼ਾਨ ਵਿੱਚ ਹੀ ਬੰਦ ਹੋਏ।

Date:2009-12-23 Time:00:17:22

ਪ੍ਰਤਿਭਾ ਪਾਟਿਲ ਨੂੰ ਮਿਲੇ ਮਨਮੋਹਨ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਨੇ ਅੱਜ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਦੇ ਨਾਲ ਮੁਲਾਕਾਤ ਕੀਤੀ ਤੇ ਡੈਨਮਾਰਕ ਦੀ ਰਾਜਧਾਨੀ ਕੋਪੇਨਹੇਗਨ ਵਿੱਚ ਜਲਵਾਯੂ ਪਰਿਵਰਤਨ ਉੱਤੇ ਹੋਏ ਵਿਸ਼ਵ ਸੰਮੇਲਨ ਦੇ ਬਾਰੇ ਵਿੱਚ ਉਹਨਾਂ ਨਾਲ ਵਿਚਾਰ ਵਟਾਂਦਰਾ ਵੀ ਕੀਤਾ।

Date:2009-12-23 Time:00:17:22

ਦਿੱਲੀ ਦਾ ਮੌਸਮ ਹੋਇਆ ਠੰਢਾ

ਨਵੀਂ ਦਿੱਲੀ (ਭਾਸ਼ਾ) ਦਿੱਲੀ ਵਾਸੀਆਂ ਨੂੰ ਠੰਡ ਨੇ ਅਸਲੀ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ।ਰਾਜਧਾਨੀ ਵਾਸੀਆਂ ਦੇ ਦਿਨ ਦੀ ਸ਼ੁਰੂਆਤ ਅੱਜ ਪਾਰੇ ਦੇ 6.4 ਡਿਗਰੀ ਸੈਲਸੀਅਸ ਤੱਕ ਪਹੁੰਚਣ ਨਾਲ ਹੋਈ।ਮੌਸਮ ਦਾ ਹੁਣ ਤੱਕ ਦਾ ਇਹ ਸਭ ਤੋਂ ਘੱਟ ਤਾਪਮਾਨ ਰਿਹਾ।

Date:2009-12-23 Time:00:17:22


1   2  

page no.1

Select news date :

31 - 12 - 2009
30 - 12 - 2009
29 - 12 - 2009
28 - 12 - 2009
27 - 12 - 2009
26 - 12 - 2009
25 - 12 - 2009
24 - 12 - 2009
23 - 12 - 2009
22 - 12 - 2009
21 - 12 - 2009
20 - 12 - 2009
19 - 12 - 2009
18 - 12 - 2009
17 - 12 - 2009
16 - 12 - 2009
15 - 12 - 2009
14 - 12 - 2009
13 - 12 - 2009
12 - 12 - 2009
11 - 12 - 2009
10 - 12 - 2009
9 - 12 - 2009
8 - 12 - 2009
7 - 12 - 2009
6 - 12 - 2009
5 - 12 - 2009
4 - 12 - 2009
3 - 12 - 2009
2 - 12 - 2009
1 - 12 - 2009