Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 22 - 12 - 2009
ਉਦੈ ਚੋਪੜਾ ਜੇਕਰ ਯਸ਼ ਚੋਪੜਾ ਦੇ ਪੁੱਤਰ ਨਹੀਂ ਹੁੰਦੇ ਤਾਂ ਕਦੋਂ ਤੋਂ ਬਾਲੀਵੁੱਡ ਚੋਂ ਬਾਹਰ ਹੋ ਚੁੱਕੇ ਹੁੰਦੇ। ਇਹ ਵੀ ਸੰਭਵ ਹੈ ਕਿ ਉਹਨਾਂ ਨੂੰ ਬਤੌਰ ਹੀਰੋ ਫਿਲਮ ਵਿੱਚ ਕੋਈ ਮੌਕਾ ਵੀ ਨਹੀਂ ਦਿੰਦਾ। 'ਮੁਹੱਬਤੇਂ, 'ਧੂਮ' ਅਤੇ 'ਧੂਮ 2' ਵਰਗੀਆਂ ਕੁਝ ਸਫ਼ਲ ਫਿਲਮਾਂ ਨਾਲ ਉਦੈ ਦਾ ਨਾਂਅ ਜੁੜਿਆ ਹੋਇਆ ਹੈ, ਪਰ ਇਹਨਾਂ ਫਿਲਮਾਂ ਵਿੱਚ ਉਦੈ ਦਾ ਕਿੰਨਾ ਯੋਗਦਾਨ ਸੀ, ਇਹ ਸਭ ਜਾਣਦੇ ਹਨ। ਇਹਨਾਂ ਫਿਲਮਾਂ ਵਿੱਚ ਦੂਜੇ ਦਰਜੇ ਦੀ ਭੂਮਿਕਾ ਵਾਲੇ ਉਦੈ ਨੇ ਕੁਝ ਫਿਲਮਾਂ ਵਿੱਚ ਲੀਡ ਰੋਲ ਵੀ ਕੀਤਾ ਹੈ, ਪਰ ਗੱਲ ਨਹੀਂ ਬਣੀ। 'ਪਿਆਰ ਇੰਪਾਸੀਬਲ' ਰਾਹੀਂ ਉਦੈ ਨੂੰ ਇੱਕ ਹੋਰ ਮੌਕਾ ਮਿਲਿਆ ਹੈ। ਪ੍ਰਿਅੰਕਾ ਚੋਪੜਾ ਦੇ ਸਹਾਰੇ ਉਦੈ ਸਫ਼ਲਤਾ ਦੀ ਉਮੀਦ ਕਰ ਰਹੇ ਹਨ। ਇਸ ਫਿਲਮ ਵਿੱਚ ਉਹ ਅਜਿਹਾ ਕਿਰਦਾਰ ਨਿਭਾ ਰਹੇ ਹਨ ਜੋ ਕਾਲਜ ਦੀ ਸਭ ਤੋਂ ਖੂਬਸੂਰਤ ਕੁੜੀ Date:2009-12-22 Time:00:47:15
ਧਰਮਿੰਦਰ ਦੇ ਪ੍ਰਸੰਸਕਾਂ ਲਈ ਖੁਸ਼ਖ਼ਬਰੀ ਹੈ। ਆਉਣ ਵਾਲੇ ਦਿਨਾਂ ਵਿੱਚ ਗਰਮ ਧਰਮ ਨੂੰ ਲੈ ਕੇ ਦੋ ਫਿਲਮਾਂ ਸ਼ੁਰੂ ਹੋਣ ਜਾ ਰਹੀਆਂ ਹਨ। ਨਵੇਂ ਸਾਲ ਵਿੱਚ 'ਚੀਅਰਸ' ਫਿਲਮ ਦੀ ਸ਼ੂਟਿੰਗ ਸ਼ੁਰੂ ਹੋਵੇਗੀ, ਜਿਸ ਵਿੱਚ ਧਰਮਿੰਦਰ ਅਤੇ ਬੌਬੀ ਦਿਉਲ ਨਜ਼ਰ ਆਉਣਗੇ। ਜਦੋਂ ਕਿ ਦੂਜੀ ਫਿਲਮ ਦੀ ਸਕ੍ਰਿਪਟ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ ਅਤੇ ਇਸ ਵਿੱਚ ਤਿੰਨੇਂ ਦਿਉਲ (ਧਰਮ-ਸੰਨੀ-ਬੌਬੀ) ਇਕੱਠੇ ਨਜ਼ਰ ਆਉਣਗੇ। 'ਚੀਅਰਸ - ਸੈਲੀਬ੍ਰੇਟ ਲਾਈਫ' ਦਾ ਨਿਰਦੇਸ਼ਨ ਸੰਗੀਥ ਸਿਵਨ ਕਰਨਗੇ ਅਤੇ ਇਹ ਪਿਉ-ਪੁੱਤ ਦੇ ਰਿਸ਼ਤਿਆਂ 'ਤੇ ਅਧਾਰਤ ਕਾਮੇਡੀ ਫਿਲਮ ਹੈ। 'ਅਪਨੇ' ਤੋਂ ਬਾਅਦ ਤਿੰਨੇ ਦਿਉਲ ਇੱਕ ਵਾਰ ਫਿਰ ਇਕੱਠੇ ਫਿਲਮ ਕਰਨਗੇ। ਇਸ ਫਿਲਮ ਦਾ ਨਾਅਂ ਅਤੇ ਨਿਰਦੇਸ਼ਕ ਅਜੇ ਤੈਅ ਨਹੀਂ ਹੋਇਆ ਹੈ, ਪਰ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਅਨਿਲ ਸ਼ਰਮਾ ਇਸ ਨੂੰ ਨਿਰਦੇਸ਼ Date:2009-12-22 Time:00:47:15
ਪਟਿਆਲਾ-ਝੋਨੇ ਦੀ ਪੈਦਾਵਾਰ ਮੁਲਕ 'ਚ ਲਗਭਗ 18 ਪ੍ਰਤੀਸ਼ਤ ਤੱਕ ਘਟਣ ਕਾਰਨ ਕੇਂਦਰੀ ਚੌਲ ਭੰਡਾਰ 'ਚ ਦੂਜੇ ਰਾਜਾਂ ਦਾ ਯੋਗਦਾਨ ਘੱਟ ਗਿਆ ਹੈ ਪਰ ਪੰਜਾਬ ਇਸ ਸੋਕੇ ਦੇ ਸਾਲ 'ਚ ਪਿਛਲੇ ਸਾਲ ਨਾਲੋਂ 17 ਲੱਖ ਟਨ ਵੱਧ ਝੋਨਾ ਦੇ ਕੇ ਇਸ ਖੇਤਰ 'ਚ ਮੋਹਰੀ ਰਿਹਾ।ਪੰਜਾਬ ਦੀਆਂ ਮੰਡੀਆਂ 'ਚ 141.90 ਲੱਖ ਟਨ ਝੋਨਾ ਵਿਕਣ ਲਈ ਆਇਆ। Date:2009-12-22 Time:00:47:13
ਅਜੀਤ ਨਗਰ - ਪੰਜਾਬ ਦੀਆਂ ਸਮੂਹ ਖੰਡ ਮਿੱਲਾਂ ਦੇ ਚੇਅਰਮੈਨਾਂ ਤੇ ਡਾਇਰੈਕਟਰਾਂ ਵੱਲੋਂ ਸਮੂਹਿਕ ਅਸਤੀਫ਼ੇ ਦੇਣ ਤੋਂ ਪਹਿਲਾਂ ਹੀ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਅਜਮੇਰ ਸਿੰਘ ਲੱਖੋਵਾਲ ਤੇ ਸ਼ੂਗਰਫੈਡ ਦੇ ਚੇਅਰਮੈਨ ਸ੍ਰੀ ਪ੍ਰੀਤਮ ਸਿੰਘ ਕੌਟਾਂ ਦੇ ਯਤਨਾ ਸਦਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਤੋਂ ਸਹਿਕਾਰੀ ਖੰਡ ਮਿੱਲਾਂ ਨੂੰ ਗੰਨਾਂ ਖਰੀਦਣ ਲਈ ਕਿਸਾਨਾਂ ਨੂੰ ਬੋਨਸ ਦੇ ਰੂਪ 'ਚ ਵਾਧੂ ਭਾਅ ਦੇਣ ਦੀ ਆਗਿਆ ਮਿਲ ਗਈ ਹੈ। Date:2009-12-22 Time:00:47:13
ਮੁੰਬਈ : ਕੇਂਦਰ ਸਰਕਾਰ ਨੇ ਕਿਹਾ ਹੈ ਕਿ ਪਲਾਸਟਿਕ ਉਦਯੋਗ ਨੂੰ ਬੜ੍ਹਾਵਾ ਦੇਣ ਦੇ ਲਈ ਦੇਸ਼ ਵਿੱਚ ਕਈ ਪਲਾਸਟਿਕ ਪਾਰਕ ਸਥਾਪਤ ਕੀਤੇ ਜਾਣਗੇ।ਕੇਂਦਰੀ ਰਾਸਾਇਣ ਅਤੇ ਖਾਦ ਰਾਜਮੰਤਰੀ ਸ਼੍ਰੀਕਾਂਤ ਜੇਨਾ ਨੇ ਇੱਥੇ ਕਿਹਾ ਕਿ ਵਿਸ਼ੇਸ਼ ਨਿਰਯਾਤ ਆਧਾਰਿਤ ਲਘੂ ਅਤੇ ਦਰਮਿਆਨੇ ਪਲਾਸਟਿਕ ਉਦਯੋਗਾਂ ਦੇ ਵਿਕਾਸ ਲਈ ਸਰਕਾਰ ਨੇ ਇਹ ਯੋਜਨਾ ਬਣਾਈ ਹੈ। Date:2009-12-22 Time:00:47:13
ਨਵੀਂ ਦਿੱਲੀ : ਸਰਵਜਨਕ ਖੇਤਰ ਦੀ ਬਿਜਲੀ ਉਤਪਾਦਕ ਕੰਪਨੀ ਐੱਨਟੀਪੀਸੀ ਲਿਮੀਟੇਡ ਅਤੇ ਕਾਰ ਬਣਾਉਣ ਵਾਲੀ ਨਿੱਜੀ ਖੇਤਰ ਦੀ ਸਭ ਤੋਂ ਵੱਡੀ ਕੰਪਨੀ ਮਾਰੂਤੀ ਸੁਜੂਕੀ ਇੰਡੀਆ ਲਿਮੀਟੇਡ ਨੂੰ ਕੰਪਨੀ ਸੰਚਾਲਨ ਦੇ ਖੇਤਰ ਵਿੱਚ ਸ਼ਾਨਦਾਰ ਕੰਮ ਕਰਨ ਵਾਸਤੇ ਇਸ ਵਰ੍ਹੇ ਦਾ ਆਈਸੀਐੱਸਆਈ ਰਾਸ਼ਟਰੀ ਪੁਰਸਕਾਰ ਭੇਂਟ ਕੀਤਾ ਗਿਆ। Date:2009-12-22 Time:00:47:13
ਨਵੀਂ ਦਿੱਲੀ : ਮੋਬਾਇਲ ਫੋਨ ਬਣਾਉਣ ਵਾਲੀ ਕੰਪਨੀ ਕਾਰਬਨ ਮੋਬਾਇਲਜ਼ ਨੇ ਸੀਡੀਐੱਮਏ ਮੋਬਾਇਲ ਫੋਨ ਬਾਜਾਰ ਵਿੱਚ ਉਤਰਣ ਦੀ ਘੋਸ਼ਣਾ ਕਰਦਿਆਂ ਇਸਦੇ ਪੰਜ ਮਾਡਲ ਬਾਜਾਰ ਵਿੱਚ ਉਤਾਰੇ। Date:2009-12-22 Time:00:47:13
ਨਵੀਂ ਦਿੱਲੀ - ਭਾਰਤੀ ਜਨਤਾ ਪਾਰਟੀ,ਭਾਜਪਾ ਸੰਸਦੀ ਦਲ ਦੇ ਪ੍ਰਧਾਨ ਲਾਲਕ੍ਰਿਸ਼ਨ ਅਡਵਾਨੀ ਨੇ ਗੋਪੀਨਾਥ ਮੁੰਡੇ ਨੂੰ ਲੋਕਸਭਾ 'ਚ ਪਾਰਟੀ ਦਾ ਉੱਪਨੇਤਾ ਨਿਯੁਕਤ ਕੀਤਾ ਹੈ। Date:2009-12-22 Time:00:47:13
ਲਖਨਊ - ਉੱਤਰ ਪ੍ਰਦੇਸ਼ 'ਚ 2012 ਦੀਆਂ ਵਿਧਾਨਸਭਾ ਚੋਣਾਂ 'ਚ ਕਾਂਗਰਸ ਨੂੰ ਜਿੱਤ ਦਿਵਾਉਣ ਲਈ ਕਾਂਗਰਸ ਮਹਾਸਕੱਤਰ ਰਾਹੁਲ ਗਾਂਧੀ ਦੁਆਰਾ ਜ਼ੋਰ ਸ਼ੋਰ ਨਾਲ ਤਿਆਰੀਆਂ ਚੱਲ ਰਹੀਆਂ ਹਨ ਅਤੇ ਇਸੇ ਮੁਹਿੰਮ ਤਹਿਤ ਉਹ ਅੱਜ ਤੋਂ ਦੁਆਰਾ ਫ਼ਿਰ ਉੱਤਰਪ੍ਰਦੇਸ਼ ਦੇ ਤਿੰਨ ਦਿਨਾ ਦੌਰੇ 'ਤੇ ਹਨ। Date:2009-12-22 Time:00:47:13
ਜੈਸਲਮੇਰ : ਵਿਦੇਸ਼ੀ ਕੰਪਨੀਆਂ ਦੇ ਸਹਿਯੋਗ ਨਾਲ ਆਉਂਦੇ ਵਰ੍ਹਿਆਂ ਵਿੱਚ ਭਾਰਤ ਵਿਖੇ ਬਹੁ ਸ਼ਕਤੀਸ਼ਾਲੀ ਛੇ ਹਜਾਰ ਹਾਰਸਪਾਵਰ ਦੇ ਇੰਜਣ ਤਿਆਰ ਕੀਤੇ ਜਾਣਗੇ।ਰੇਲਵੇ ਬੋਰਡ ਦੇ ਇੰਜਨੀਅਰ ਪ੍ਰਵੀਨ ਕੁਮਾਰ ਅਤੇ ਉੱਤਰ ਪੱਛਮੀ ਰੇਲਵੇ ਦੇ ਮੁੱਖ ਪ੍ਰਬੰਧਕ ਵਿਨੈ ਮਿੱਤਲ ਨੇ ਇਹ ਜਾਣਕਾਰੀ ਦਿੰਦਿਆਂ ਇੱਥੇ ਦੱਸਿਆ ਕਿ ਜਨਰਲ ਇਲੈਕਟ੍ਰੋਰਸ ਅਤੇ ਈਐੱਮਡੀ ਦੇ ਸਹਿਯੋਗ ਨਾਲ 6000 ਹਾਰਸਪਾਵਰ ਦੇ ਇੰਜਣ ਦੇਸ਼ ਵਿੱਚ ਤਿਆਰ ਕੀਤੇ ਜਾਣਗੇ। ਹਾਲਾਂਕਿ ਇਸ ਵਿੱਚ ਇੱਕ ਵਰ੍ਹੇ ਦਾ ਸਮਾਂ ਲੱਗਣ ਦੀ ਸੰਭਾਵਨਾ ਹੈ। Date:2009-12-22 Time:00:47:13
ਨਵੀਂ ਦਿੱਲੀ : ਟਾਟਾ ਮੋਟਰਜ਼ ਦੀ ਇੱਕ ਲੱਖ ਰੁਪਏ ਦੀ ਛੋਟੀ ਕਾਰ ਨੈਨੋ ਦੇਸ਼ ਦੇ ਨਾਲ ਨਾਲ ਵਿਦੇਸ਼ਾਂ ਵਿੱਚ ਹੋ ਰਹੀ ਪ੍ਰਸ਼ੰਸਾ ਦੇ ਵਿਚਕਾਰ ਲਗਜਰੀ ਅਤੇ ਹੈਚਬੈਕ ਕਾਰਾਂ ਨੂੰ ਪਿੱਛੇ ਛੱਡਦਿਆਂ ਇੰਡੀਅਨ ਕਾਰ ਆਫ਼ ਦੀ ਈਅਰ 2010 ਦੀ ਵਿਜੇਤਾ ਬਣ ਗਈ ਹੈ। Date:2009-12-22 Time:00:47:13
ਮੁੰਬਈ : ਫੰਡਾਂ ਅਤੇ ਖੁਦਰਾ ਨਿਵੇਸ਼ਕਾਂ ਦੀ ਲਿਵਾਲੀ ਦੇ ਮੱਦੇਨਜ਼ਰ ਬੰਬਈ ਸਟਾਕ ਐਕਸਚੇਂਜ ਦਾ ਸੈਂਸੇਕਸ ਅੱਜ ਸ਼ੁਰੂਆਤੀ ਕਾਰੋਬਾਰ ਵਿੱਚ 31 ਅੰਕਾਂ ਦੀ ਬੜ੍ਹਤ ਦੇ ਨਾਲ 16750 ਉੱਤੇ ਪਹੁੰਚ ਗਿਆ। ਸੈਂਸੇਕਸ ਵਿੱਚ ਪਿਛਲੇ ਦੋ ਪੱਧਰਾਂ ਵਿੱਚ 191.92 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ। Date:2009-12-22 Time:00:47:13
ਬ੍ਰਿਟੇਨ ਦੇ ਇੱਕ ਅਖ਼ਬਾਰ ਦੀ ਰਿਪੋਰਟ ਦੇ ਅਨੁਸਾਰ ਇੰਟਰਨੈਟ ਸਰਚ ਇੰਜਣ ਕੰਪਨੀ ਗੂਗਲ ਨੇ ਬ੍ਰਿਟੇਨ ਵਿੱਚ ਵਿਗਿਆਪਨਾਂ ਤੋਂ ਹੋਈ 1.6 ਅਰਬ ਪਾਉਂਡ ਦੀ ਆਮਦਨ 'ਤੇ ਕਰ ਨਹੀਂ ਜਮਾਂ ਕੀਤਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇੰਟਰਨੈਟ ਦੀ ਦੁਨੀਆ ਦੀ ਪ੍ਰਸਿੱਧ ਕੰਪਨੀ ਗੂਗਲ ਦਾ ਗੈਰ ਰਸਮੀਂ ਵਪਾਰਿਕ ਨਾਰ੍ਹਾ ਹੈ 'ਬੁਰੇ ਨਾ ਬਣੋ' 'ਤੇ ਉਸਨੇ ਬ੍ਰਿਟੇਨ ਵਿੱਚ ਵਿਗਿਆਪਨਾਂ ਤੋਂ ਹੋਈ 1.6 ਅਰਬ ਪਾਉਂਡ ਦੀ ਕਮਾਈ 'ਤੇ ਕੋਈ ਕਰ ਨਹੀਂ ਦਿੱਤਾ ਹੈ। ਅਖ਼ਬਾਰ ਨੇ ਲਿਖਿਆ ਹੈ ਕਿ ਕੰਪਨੀ ਨੇ 2008 ਵਿੱਚ ਕਨੂੰਨੀ ਰੂਪ ਨਾਲ 45 ਕਰੋੜ ਡਾਲਰ ਦੇ ਕਰ ਭੁਗਤਾਨ ਤੋਂ ਆਪਣੇ ਆਪ ਨੂੰ ਬਚਾਇਆ। Date:2009-12-22 Time:00:47:13
ਨਵੀਂ ਦਿੱਲੀ : ਕਾਰ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਮਾਰੂਤੀ ਸੁਜੂਕੀ ਇੰਡੀਆ ਲਿਮੀਟੇਡ ਨੇ 1200 ਸੀਸੀ ਇੰਜਣ ਵਾਲੀ ਨਵੀਂ ਫੈਮਿਲੀ ਕਾਰ ਜਨਵਰੀ ਵਿੱਚ ਭਾਰਤੀ ਬਾਜਾਰ ਵਿੱਚ ਪੇਸ਼ ਕਰਨ ਦੀ ਘੋਸ਼ਣਾ ਕੀਤੀ ਹੈ। Date:2009-12-22 Time:00:47:13
ਮੁੰਬਈ - ਮੁੰਬਈ ਹਮਲੇ ਦੇ ਸਿਲਸਿਲੇ 'ਚ ਗ੍ਰਿਫ਼ਤਾਰ ਪਾਕਿਸਤਾਨੀ ਅੱਤਵਾਦੀ ਅਜਮਲ ਕਸਾਬ ਨੇ ਅੱਜ ਵਿਸ਼ੇਸ ਅਦਾਲਤ 'ਚ ਇਸ ਗੱਲ ਦਾ ਖੰਡਨ ਕੀਤਾ ਕਿ ਉਸ ਨੇ 26 ਨਵੰਬਰ ਦੀ ਰਾਤ ਪੁਲਿਸ ਅਧਿਕਾਰੀਆਂ ਹੇਮੰਤ ਕਰਕਰੇ,ਅਸ਼ੋਕ ਕਾਮਟੇ ਅਤੇ ਵਿਜੈ ਸਾਲਸਕਰ ਨੂੰ ਗੋਲੀ ਮਾਰੀ।ਉਸ ਨੇ ਦਾਅਵਾ ਕੀਤਾ ਕਿ ਉਹ ਘਟਨਾ ਸਥਾਨ 'ਤੇ ਮੌਜੂਦ ਨਹੀਂ ਸੀ। Date:2009-12-22 Time:00:47:13
ਪੇਈਚਿੰਗ : ਚੀਨ ਤੇ ਫਰਾਂਸ ਦੀ ਸਾਂਝੇਦਾਰੀ ਹੇਠ ਚੀਨ ਦੇ ਗੁਆਂਗਦੋਂਗ ਪ੍ਰਾਂਤ ਵਿਖੇ ਸਥਾਪਤ ਮਹੱਤਵਪੂਰਨ ਤਾਈਸ਼ਾਨ ਪ੍ਰਮਾਣੂ ਊਰਜਾ ਪਲਾਂਟ ਵਿੱਚ ਅੱਜ ਤੋਂ ਕੰਮ ਸ਼ੁਰੂ ਹੋ ਗਿਆ।ਚੀਨ ਦੇ ਸਰਕਾਰੀ ਰੇਡੀਓ ਨੇ ਦੱਸਿਆ ਕਿ ਇਸ ਸੰਯੁਕਤ ਪ੍ਰੋਜੈਕਟ ਦੀ ਰਸਮੀਂ ਸ਼ੁਰੂਆਤ ਫਰਾਂਸ ਦੇ ਪ੍ਰਧਾਨ ਮੰਤਰੀ ਫ੍ਰੈਂਕੋਸ ਫਿਲਨ ਦੀ ਪੇਈਚਿੰਗ ਯਾਤਰਾ ਦੇ ਦੌਰਾਨ ਹੀ ਹੋ ਚੁੱਕਿਆ ਸੀ। ਇਸ ਪਲਾਂਟ ਤੋਂ 2014 ਤੱਕ ਪ੍ਰਮਾਣੂ ਊਰਜਾ ਦਾ ਉਤਪਾਦਨ ਸ਼ੁਰੂ ਹੋਣ ਦੀ ਉਮੀਦ ਹੈ। Date:2009-12-22 Time:00:47:12
ਮਾਸਕੋ - ਮਾਸਕੋ 'ਚ 19 ਸੈਂਟੀਮੀਟਰ ਬਰਫ਼ਬਾਰੀ ਦੇ ਬਾਅਦ 21 ਦਸੰਬਰ ਤੋਂ ਪਹਿਲਾਂ ਦੇ ਸੌ ਸਾਲਾਂ ਦਾ ਰਿਕਾਰਡ ਟੁੱਟ ਗਿਆ ਅਤੇ ਇਸ ਬਰਫ਼ਬਾਰੀ ਕਾਰਣ ਲੱਗਭਗ 17 ਸੌ ਕਿੱਲੋਮੀਟਰ ਲੰਬਾ ਜਾਮ ਲੱਗ ਗਿਆ। Date:2009-12-22 Time:00:47:12
ਕਲਕੱਤਾ - ਪੱਛਮੀ ਬੰਗਾਲ ਦੇ ਮੁੱਖਮੰਤਰੀ ਬੁੱਧਦੇਵ ਭੱਟਾਚਾਰਿਆ ਨੇ ਅੱਜ ਕਿਹਾ ਹੈ ਕਿ ਦਿੱਲੀ ਅਤੇ ਹੋਰ ਰਾਜਾਂ ਦੀ ਤੁਲਨਾ 'ਚ ਪੱਛਮੀ ਬੰਗਾਲ 'ਚ ਕਾਨੂੰਨ ਵਿਵਸਥਾ ਦੀ ਸਥਿੱਤੀ ਬਿਹਤਰ ਹੈ। Date:2009-12-22 Time:00:47:12
ਬਾਲੀਵੁੱਡ ਦੇ ਪ੍ਰਸਿੱਧ ਫਿਲਮ ਸਟਾਰਸ ਸੈਫ਼-ਕਰੀਨਾ ਜਲਦ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਵਾਲੇ ਹਨ। ਇਹ ਗੱਲ ਸੈਫ਼ ਅਲੀ ਖਾਨ ਦੀ ਮਾਂ ਸ਼ਰਮੀਲਾ ਟੈਗੋਰ ਨੇ ਕਹੀ। ਜੋਧਪੁਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੇ ਦੌਰਾਨ ਸ਼ਰਮੀਲਾ ਟੈਗੋਰ ਨੇ ਕਿਹਾ ਕਿ ਸੈਫ਼ ਅਤੇ ਕਰੀਨਾ ਜਲਦੀ ਹੀ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਨਾਲ ਹੀ ਉਹਨਾਂ ਨੇ ਆਪਣੀ ਹੋਣ ਵਾਲੀ ਨੂੰਹ ਦੀ ਬਹੁਤ ਤਾਰੀਫ਼ ਵੀ ਕੀਤੀ। ਉਹਨਾਂ ਨੇ ਕਿਹਾ ਕਿ ਕਰੀਨਾ ਮੈਨੂੰ ਬਹੁਤ ਪਸੰਦ ਹੈ। Date:2009-12-22 Time:00:47:12
ਸਲਮਾਨ ਖਾਨ ਜੋ ਵੀ ਕਰਦੇ ਹਨ, ਪੂਰੇ ਦਿਲ ਨਾਲ ਕਰਦੇ ਹਨ। ਅਤੇ ਜਦੋਂ ਗੱਲ ਪਿਆਰ ਦੀ ਹੋਵੇ, ਤਾਂ ਉਹਨਾਂ ਦੇ ਕੀ ਕਹਿਣੇ। ਸਲਮਾਨ ਦਾ ਪਿਆਰ ਪਿਛਲੇ ਦਿਨੀਂ ਦੇਖਣ ਨੂੰ ਮਿਲਿਆ, ਜਦੋਂ ਕੈਟਰੀਨਾ ਕੈਫ਼ ਹਸਪਤਾਲ ਵਿੱਚ ਭਰਤੀ ਸੀ। ਸਾਰੀ ਦੁਨੀਆ ਤੋਂ ਬੇਖ਼ਬਰ ਸਲਮਾਨ ਕੈਟਰੀਨਾ ਦੇ ਕੋਲ ਰਹੇ। ਆਪਣੇ ਪਿਆਰ ਨੂੰ ਤਕਲੀਫ਼ ਵਿੱਚ ਦੇਖ ਕੇ ਸਲਮਾਨ ਵੀ ਪਰੇਸ਼ਾਨ ਸਨ। ਉਹਨਾਂ ਨੇ ਕੈਟਰੀਨਾ ਦੀ ਦੇਖਭਾਲ ਕੀਤੀ। ਉਹਨਾਂ ਨੂੰ ਦੁਨੀਆ ਦੀ ਸਾਰੀ ਚਮਕ ਧੁੰਦਲੀ ਲੱਗਣ ਲੱਗੀ ਸੀ। ਉਹਨਾਂ ਦਾ ਬਸ ਇੱਕ ਹੀ ਟੀਚਾ ਸੀ ਕਿ ਕੈਟਰੀਨਾ ਜਲਦੀ ਠੀਕ ਹੋ ਜਾਵੇ। ਦੋ ਦਿਨ ਹਸਪਤਾਲ ਵਿੱਚ ਕੱਟਣ ਤੋਂ ਬਾਅਦ ਕੈਟਰੀਨਾ ਆਪਣੇ ਘਰ ਪਹੁੰਚੀ, ਤਾਂ ਸਲਮਾਨ ਉਹਨਾਂ ਦਾ ਉੱਥੇ ਇੰਤਜਾਰ ਕਰ ਰਹੇ ਸਨ। ਸਲਮਾਨ ਦੇ ਪਿਆਰ ਦੀ ਗਹਿਰਾਈ ਨੂੰ ਦੇਖ ਕੇ ਕੈਟਰੀਨਾ ਵੀ ਦੰਗ ਰਹਿ ਗਈ। ਉਮੀਦ ਹੈ ਕ Date:2009-12-22 Time:00:47:12
ਅਜੀਬ ਜਿਹਾ ਚਿਹਰਾ ਬਣਾ ਕੇ, ਫ੍ਰੈਂਚ ਦਾੜੀ ਲਗਾ ਕੇ, ਚਿਹਰੇ 'ਤੇ ਮੁਸਕਾਨ ਸਜਾ ਕੇ ਆਮਿਰ ਖਾਨ ਫਰੀਦਕੋਟ ਦੇ ਇੱਕ ਪੰਜਾਬੀ ਪਰਿਵਾਰ ਦੇ ਘਰ ਵਿਆਹ ਤੋਂ ਪਹਿਲਾਂ ਹੋਣ ਵਾਲੇ ਸਮਾਰੋਹ ਵਿੱਚ ਪਹੁੰਚ ਗਏ। ਪਹਿਲਾਂ ਉਹਨਾਂ ਨੇ ਆਪਣੇ ਆਪ ਨੂੰ ਡਾਕੁਉਮੈਂਟਰੀ ਫਿਲਮ ਨਿਰਮਾਤਾ ਦੱਸਿਆ ਅਤੇ ਬਾਅਦ ਵਿੱਚ ਪੂਰਾ ਰਾਜ ਆਪ ਹੀ ਖੋਲ੍ਹ ਦਿੱਤਾ। ਆਮਿਰ ਇਨ੍ਹੀਂ ਦਿਨੀਂ ਭੇਸ ਬਦਲ ਕੇ ਆਪਣੀ ਫਿਲਮ ਥ੍ਰੀ ਈਡੀਅਟਸ ਦਾ ਪ੍ਰਚਾਰ ਕਰਨ ਲਈ ਪੂਰੇ ਦੇਸ਼ ਵਿੱਚ ਘੁੰਮ ਰਹੇ ਹਨ। ਸ਼ਨੀਵਾਰ ਨੂੰ ਵੱਡਾ ਸਾਰਾ ਚਸ਼ਮਾ ਲਗਾ ਕੇ ਅਤੇ ਦੰਦਾਂ ਵਿੱਚ ਸੋਨੇ ਰੰਗੀਆਂ ਚੀਜ਼ਾਂ ਲਗਾ ਕੇ ਆਮਿਰ ਖਾਨ ਇੱਕ ਦੁਲਹਨ ਦੇ ਘਰ ਪਹੁੰਚੇ ਅਤੇ ਉਹਨਾਂ ਨੇ ਹਲਦੀ ਦੀ ਰਸਮ ਵਿੱਚ ਹਿੱਸਾ ਲੈ ਕੇ ਡਾਂਸ ਵੀ ਕੀਤਾ। ਆਮਿਰ ਉੱਥੇ ਦੋ ਘੰਟੇ ਰੁਕੇ। ਲਾੜੇ ਗੁਰਜੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਸ Date:2009-12-22 Time:00:47:12
ਸੰਗਰੂਰ - ਇਥੋਂ ਨੇੜਲੇ ਪਿੰਡ ਮੰਗਵਾਲ ਦੇ ਸਰਕਾਰੀ ਸਕੂਲ ਵਿਖੇ ਸ੍ਰੀਮਤੀ ਵਰਿੰਦਰ ਪਾਲ ਕੌਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ਕਰਵਾਏ ਗਏ ਪ੍ਰੋਗਰਾਮ ਵਿਚ ਪੰਜਾਬੀ ਯੂਨੀਵਰਸਿਟੀ ਟੀਮ ਨੇ ਬਲਦੇਵ ਸਿੰਘ ਮੋਗਾ ਦਾ ਲਿਖਤ ਅਤੇ ਡਾ. ਗੁਰਚਰਨ ਸਿੰਘ ਦਾ ਨਿਰਦੇਸ਼ਤ ਨਾਟਕ 'ਮਿੱਟੀ ਰੁਦਨ ਕਰੇ' ਖੇਡਿਆ। Date:2009-12-22 Time:00:47:12
ਚੰਡੀਗੜ੍ਹ - ਪੰਜਾਬ ਸਰਕਾਰ ਨੇ ਰਾਜ 'ਚ ਡੇਅਰੀ ਫਾਰਮਿੰਗ ਨੂੰ ਉਤਸ਼ਾਹਿਤ ਕਰਨ ਦੇ ਮੱਦੇਨਜ਼ਰ 20 ਚੱਲਦੀਆਂ ਫਿਰਦੀਆਂ ਵੈਟਰਨਰੀ ਡਿਸਪੈਂਸਰੀਆਂ ਛੇਤੀ ਹੀ ਚਲਾਉਣ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਪਸ਼ੂਆਂ ਨੂੰ ਮੌਕੇ 'ਤੇ ਹੀ ਇਲਾਜ ਮੁਹੱਈਆ ਕਰਵਾਇਆ ਜਾ ਸਕੇ। Date:2009-12-22 Time:00:47:12
ਧਰਮਸ਼ਾਲਾ - ਇੰਡੀਅਨ ਪ੍ਰੀਮੀਅਰ ਲੀਗ ਦੇ ਤੀਜੇ ਸੀਜ਼ਨ ਵਿਚ ਦੋ ਮੈਚ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿਖੇ ਅਗਲੇ ਵਰ੍ਹੇ ਅਪ੍ਰੈਲ ਵਿਚ ਆਯੋਜਿਤ ਹੋਣਗੇ। Date:2009-12-22 Time:00:47:12
ਲੰਦਨ - ਦੁਨੀਆ ਦੇ ਨੰਬਰ ਇੱਕ ਗੋਲਫਰ ਟਾਇਗਰ ਵੁੱਡਸ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਹਨ।ਸਵੀਡਿਸ਼ ਮਾਡਲ ਐਲਿਨ ਨਾਰਡੇਗ੍ਰੇਨ ਨਾਲ ਪੰਜ ਸਾਲ ਪਹਿਲਾਂ ਵਿਆਹ ਰਚਾਉਣ ਵਾਲੇ ਟਾਇਗਰ ਵੁੱਡਸ ਦੇ ਵਿਆਹ ਤੋਂ ਪਹਿਲਾਂ ਅਤੇ ਬਾਅਦ ਵਿਚ ਕੁੱਲ 18 ਮਹਿਲਾਵਾਂ ਨਾਲ ਨਜਾਇਜ ਸੰਬੰਧ ਰਹੇ ਹਨ। Date:2009-12-22 Time:00:47:12
page no.1 |
Select news date : 31 - 12 - 2009 30 - 12 - 2009 29 - 12 - 2009 28 - 12 - 2009 27 - 12 - 2009 26 - 12 - 2009 25 - 12 - 2009 24 - 12 - 2009 23 - 12 - 2009 22 - 12 - 2009 21 - 12 - 2009 20 - 12 - 2009 19 - 12 - 2009 18 - 12 - 2009 17 - 12 - 2009 16 - 12 - 2009 15 - 12 - 2009 14 - 12 - 2009 13 - 12 - 2009 12 - 12 - 2009 11 - 12 - 2009 10 - 12 - 2009 9 - 12 - 2009 8 - 12 - 2009 7 - 12 - 2009 6 - 12 - 2009 5 - 12 - 2009 4 - 12 - 2009 3 - 12 - 2009 2 - 12 - 2009 1 - 12 - 2009 |