Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 21 - 12 - 2009
ਬ੍ਰਿਟਿਸ਼ ਪੁਲਿਸ ਸਕੌਟਲੈਂਡ ਯਾਰਡ ਨੇ ਚਿਤਾਵਨੀ ਦਿੱਤੀ ਹੈ ਕਿ ਦੇਸ਼ ਅੰਦਰ ਛੁਪੇ ਅੱਤਵਾਦੀ ਮੁੰਬਈ ਉੱਤੇ ਹੋਏ ਹਮਲਿਆਂ ਦੀ ਤਰਜ ਤੇ ਰਾਜਧਾਨੀ ਲੰਡਨ ਦੇ ਕਾਰੋਬਾਰਿਕ ਕੇਂਦਰਾਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਜਾਲ ਬੁਣ ਰਹੇ ਹਨ। Date:2009-12-21 Time:00:20:16
ਨਵੀਂ ਦਿੱਲੀ : ਹੁਣ ਤੁਹਾਡਾ ਟੀਵੀ ਟੀਚਰ ਬਣਨ ਵਾਲਾ ਹੈ। ਜੀ ਹਾਂ, ਟਾਟਾ ਸਕਾਈ ਦੇ ਦਰਸ਼ਕ ਹੁਣ ਆਪਣੇ ਟੀਵੀ ਉੱਤੇ ਹੀ ਇੰਗਲਿਸ਼ ਵੀ ਸਿੱਖ ਸਕਣਗੇ।ਸੂਤਰਾਂ ਮੁਤਾਬਿਕ ਟਾਟਾ ਸਕਾਈ ਨੇ ਇਸਦੇ ਲਈ ਬ੍ਰਿਟਿਸ਼ ਕਾਊਂਸਿਲ ਨਾਲ ਇੱਕ ਸਮਝੌਤਾ ਕੀਤਾ ਹੈ। Date:2009-12-21 Time:00:20:16
ਲਖਨਊ - ਉੱਤਰ ਪ੍ਰਦੇਸ਼ ਦੀ ਮੁੱਖਮੰਤਰੀ ਮਾਇਆਵਤੀ ਨੇ ਗਰੀਬੀ ਰੇਖਾ ਤੋਂ ਥੱਲੇ ਰਹਿਣ ਵਾਲਿਆਂ ਦੀ ਨੈਸ਼ਨਲ ਗ੍ਰਾਮੀਣ ਰੋਜ਼ਗਾਰ ਗਾਰੰਟੀ ਯੋਜਨਾ (ਨਰੇਗਾ) ਤਹਿਤ ਜ਼ਿਆਦਾ ਤੋਂ ਜ਼ਿਆਦਾ ਨੌਕਰੀ ਕਾਰਡ ਬਨਾਉਣ ਦੇ ਅੱਜ ਨਿਰਦੇਸ਼ ਦਿੱਤੇ ਹਨ। Date:2009-12-21 Time:00:20:16
ਲਾਸ ਐਂਜਲਿਸ : ਅਮਰੀਕੀ ਬੈਂਕਾਂ ਮੰਦੀ ਦੀ ਮਾਰ ਤੋਂ ਉਭਰਣ ਦਾ ਨਾਂਅ ਨਹੀਂ ਲੈ ਰਹੀਆਂ ਹਨ ਅਤੇ ਦੇਸ਼ ਦੇ ਬੈਂਕ ਪ੍ਰਬੰਧਨ ਸੰਸਥਾਨ ਨੇ ਸ਼ੁਕਰਵਾਰ ਨੂੰ ਕੈਲੀਫੋਰਨੀਆ ਦੀ ਫਰਸਟ ਫੈਡਰਲ ਬੈਂਕ ਸਮੇਤ ਸੱਤ ਬੈਂਕਾਂ ਨੂੰ ਬੰਦ ਘੋਸ਼ਿਤ ਕਰ ਦਿੱਤੀ। ਇਸਦੇ ਨਾਲ ਹੀ ਦੇਸ਼ ਵਿੱਚ ਇਸ ਵਰ੍ਹੇ ਬੰਦ ਹੋਈਆਂ ਬੈਂਕਾਂ ਦੀ ਸੰਖਿਆ ਵੱਧਕੇ 140 ਹੋ ਗਈ ਹੈ। Date:2009-12-21 Time:00:20:16
ਕੋਚੀ : ਸ਼ਰਾਬ ਨਿਰਮਾਤਾ ਯੂਨਾਈਟੇਡ ਸਿਪਰਿਟਸ ਲਿਮੀਟੇਡ (ਐੱਫ਼ਐੱਸਡਬਲਿਊਐੱਲ) ਦੀ ਸਹਿਯੋਗੀ ਇਕਾਈ ਫੋਰ ਸੀਜਨ ਵਾਈਨ ਲਿਮੀਟੇਡ ਭਾਰਤ ਵਿੱਚ ਸ਼ਰਾਬ ਆਧਾਰਿਤ ਸੈਰ ਸਪਾਟੇ ਨੂੰ ਵਧਾਉਣ ਦੇ ਲਈ ਕੋਚੀ ਵਿਖੇ ਵਾਈਨ ਕੱਲਬ ਖੋਲ੍ਹੇਗੀ। Date:2009-12-21 Time:00:20:16
ਨਵੀਂ ਦਿੱਲੀ : ਦੇਸ਼ ਦੀ ਸਭ ਤੋਂ ਮੁੱਲਵਾਨ ਕੰਪਨੀ ਰਿਲਾਇੰਸ ਇੰਡਸਟਰੀਜ਼ ਦੇ ਮੁੱਖੀ ਮੁਕੇਸ਼ ਅੰਬਾਨੀ ਨੂੰ ਸ਼ਾਨਦਾਰ ਕਾਰਗੁਜਾਰੀ ਕਰਨ ਵਾਲੇ ਵਿਸ਼ਵ ਦੇ ਉੱਚ ਪੰਜ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀਈਓ) ਵਿੱਚ ਸ਼ੁਮਾਰ ਕੀਤਾ ਗਿਆ ਹੈ। Date:2009-12-21 Time:00:20:16
ਨਵੀਂ ਦਿੱਲੀ : ਐੱਫ਼ਐੱਮਸੀਜੀ ਕੰਪਨੀ ਡਾਬਰ ਨੇ ਦਿੱਲੀ ਉੱਚ ਅਦਾਲਤ ਦੇ ਉਸ ਆਦੇਸ਼ ਨੂੰ ਚੁਨੌਤੀ ਦਿੱਤੀ ਹੈ ਕਿ ਜਿਸਦੇ ਵਿੱਚ ਉਸਦੇ ਵਿਰੋਧੀ ਬਰਾਂਡ ਗੁਡਨਾਈਟ ਦੇ ਵਿਗਿਆਪਨ ਉੱਤੇ ਰੋਕ ਲਗਾਉਣ ਦੀ ਮੰਗ ਨੂੰ ਖਾਰਿਜ ਕਰ ਦਿੱਤਾ ਗਿਆ ਹੈ। Date:2009-12-21 Time:00:20:16
ਕਾਠਮਾਂਢੂ - ਨੇਪਾਲ 'ਚ ਮਾਓਵਾਦੀਆਂ ਨੇ ਸੱਤਾ ਤੋਂ ਬਾਹਰ ਹੋਣ ਦੇ ਬਾਅਦ ਅੱਜ ਪਹਿਲੀ ਵਾਰ ਆਪਣੀ ਤਾਕਤ ਦਾ ਅਹਿਸਾਸ ਕਰਵਾਉਂਦੇ ਹੋਏ ਆਮ ਹੜਤਾਲ ਦਾ ਆਯੋਜਨ ਕੀਤਾ,ਜੋ ਕਾਫ਼ੀ ਹੱਦ ਤੱਕ ਸਫ਼ਲ ਰਹੀ। Date:2009-12-21 Time:00:20:16
ਮੁੰਬਈ : ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਰਿਟੇਲ ਦੀ ਅਗਲੇ ਤਿੰਨ ਸਾਲਾਂ ਦੌਰਾਨ ਦੇਸ਼ ਭਰ ਵਿੱਚ ਰਿਲਾਇੰਸ ਜਵੈਲਜ਼ ਦੇ ਨਾਂਅ ਨਾਲ 85 ਗਹਿਣੇ ਕੇਂਦਰ ਖੋਲ੍ਹਣ ਦੀ ਯੋਜਨਾ ਹੈ। Date:2009-12-21 Time:00:20:16
ਮੁੰਬਈ : ਇਮਰਸਨ ਨੈੱਟਵਰਕ ਪਾਵਰ (ਇੰਡੀਆ) ਮਹਾਰਾਸ਼ਟਰ ਵਿਖੇ ਅੰਬਰਨਾਥ ਨੇੜੇ ਬਿਜਲੀ ਸਾਜੋ ਸਾਮਾਨ ਦਾ ਕਾਰਖ਼ਾਨਾ ਸਥਾਪਤ ਕਰ ਰਹੀ ਹੈ। ਇਮਰਸਨ ਨੈੱਟਵਰਕ 20.9 ਅਰਬ ਡਾਲਰ ਦੀ ਅਮਰੀਕੀ ਸਮੂਹ ਦੀ ਇਕਾਈ ਹੈ। Date:2009-12-21 Time:00:20:16
ਨਵੀਂ ਦਿੱਲੀ - ਉਪਭੋਗਤਾ ਇਲੈਕਟ੍ਰਾਨਿਕ ਵਸਤਾਂ ਦਾ ਖੁਦਰਾ ਕਾਰੋਬਾਰ ਕਰਨ ਵਾਲੀ ਕੰਪਨੀ ਈਮਾਲ ਲਗਭੱਗ 90 ਕਰੋੜ ਰੁਪਏ ਦੀ ਲਾਗਤ ਨਾਲ ਆਪਣੇ ਸਟੋਰਾਂ ਦੀ ਗਿਣਤੀ ਅਗਲੇ ਵਰ੍ਹੇ ਵਧਾ ਕੇ 15 ਕਰੇਗੀ।ਈਮਾਲ ਸੂਚਨਾ ਤਕਨੀਕੀ ਖੇਤਰ ਦੀ ਕੰਪਨੀ ਸਾਈ ਇੰਫੋਸਿਸਟਮਸ ਦੀ ਸਹਾਇਕ ਇਕਾਈ ਹੈ। Date:2009-12-21 Time:00:20:16
ਬਗਦਾਦ - ਇਰਾਕ ਸਰਕਾਰ ਨੇ ਇਰਾਨ ਦੀ ਸੈਨਾ ਨਾਲ ਸਰਹੱਦ ਉੱਪਰ ਕਥਿੱਤ ਟਕਰਾਅ ਦਾ ਆਪਣੇ ਤੇਲ ਉੱਪਰ ਪ੍ਰਭਾਵ ਪੈਣ ਤੋਂ ਇਨਕਾਰ ਕੀਤਾ ਹੈ।ਸਰਕਾਰੀ ਬੁਲਾਰੇ ਅਲੀ ਅਲ ਦਾਬਾਗ ਨੇ ਇੱਥੇ ਦੱਸਿਆ ਕਿ ਅਜਿਹੀਆਂ ਘਟਨਾਵਾਂ ਨਾਲ ਤੇਲ ਉਤਪਾਦਨ ਅਤੇ ਨਿਰਾਯਤ ਉੱਪਰ ਕੋਈ ਅਸਰ ਨਹੀਂ ਪਵੇਗਾ। Date:2009-12-21 Time:00:20:16
ਕੋਲਕਾਤਾ - ਗੋਰਖਾਲੈਂਡ ਦੇ ਮੁੱਦੇ ਉੱਪਰ ਸੋਮਵਾਰ ਨੂੰ ਹੋਣ ਵਾਲੀ ਮਹਤੱਵ ਪੂਰਨ ਗੱਲਬਾਤ ਤੋਂ ਪਹਿਲਾਂ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਐਤਵਾਰ ਨੂੰ ਕਿਹਾ ਕਿ ਇਸ ਮੁੱਦੇ ਦਾ ਹੱਲ ਗੱਲਬਾਤ ਰਾਹੀਂ ਕੱਢਿਆ ਜਾ ਸਕਦਾ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਜੀਜੇਐਮ ਨੂੰ ਵੀ ਚਿਤਾਇਆ ਕਿ ਜੇਕਰ ਉਹ ਵੱਖਰੇ ਰਾਜ ਦੀ ਮੰਗ ਉੱਪਰ ਅੜਿਆ ਰਿਹਾ ਤਾਂ ਸਥਿੱਤੀ ਨਾਜ਼ੁਕ ਹੋ ਸਕਦੀ ਹੈ। Date:2009-12-21 Time:00:20:16
ਇੰਦੌਰ - ਮੱਧਪ੍ਰਦੇਸ਼ ਦੇ ਇੰਦੌਰ ਸ਼ਹਿਰ 'ਚ ਇਸਾਈ ਸਮਾਜ ਦੇ ਪ੍ਰਭੂ ਯੀਸ਼ੂ ਦੇ ਜਨਮ ਉੱਤਸਵ ਮਨਾਉਣ ਦੀਆਂ ਤਿਆਰੀਆਂ ਅੱਜ ਤੋਂ ਸ਼ੁਰੂ ਹੋ ਗਈਆਂ ਹਨ। Date:2009-12-21 Time:00:20:15
ਅੰਮ੍ਰਿਤਸਰ - ਪੰਜਾਬ ਵਿੱਚ ਕਾਂਗਰਸ ਪਾਰਟੀ ਦਿਸ਼ਾਹੀਣ ਅਤੇ ਬੇ-ਲਗਾਮ ਹੋ ਚੁੱਕੀ ਹੈ ਅਤੇ ਕਾਂਗਰਸ ਦੀ ਅੰਦਰੂਨੀ ਫੁੱਟ ਜੱਗ ਜ਼ਾਹਿਰ ਹੈ।ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਮੀਡੀਆ ਇੰਚਾਰਜ਼ ਪ੍ਰੋ. ਸਰਚਾਂਦ ਸਿੰਘ ਖਿਆਲਾ ਅਤੇ ਜਿਲ੍ਹਾ ਪ੍ਰੀਸ਼ਦ ਮੈਂਬਰ ਸਰਵਣ ਸਿੰਘ ਧੁੰਨ ਨੇ ਕਹੇ। Date:2009-12-21 Time:00:20:15
ਨਵੀਂ ਦਿੱਲੀ - ਕੇਂਦਰੀ ਖੇਡ ਮੰਤਰੀ ਐਮਐਸ ਗਿੱਲ ਨੇ ਦਿੱਲੀ ਵਿਚ ਅਗਲੇ ਵਰ੍ਹੇ ਤਿੰਨ ਤੋਂ 14 ਅਕਤੂਬਰ ਤੱਕ ਹੋਣ ਵਾਲੀਆਂ ਰਾਸ਼ਟਰ ਮੰਡਲ ਖੇਡਾਂ ਨਾਲ ਜੁੜੀਆਂ ਪਰੀਯੋਜਨਾਵਾਂ ਦੀ ਉਸਾਰੀ ਦੀ ਹੌਲੀ ਗਤੀ ਉੱਪਰ ਸਾਰੀਆਂ ਚਿੰਤਾਵਾਂ ਨੂੰ ਖਾਰਜ ਕਰਦਿਆਂ ਅੱਜ ਭਰੋਸਾ ਦਿੱਤਾ ਕਿ ਰਾਜਧਾਨੀ ਇਹਨਾਂ ਖੇਡਾਂ ਦੇ 19ਵੇਂ ਸੰਸਕਰਣ ਦਾ ਸ਼ਾਨਦਾਰ ਆਯੋਜਨ ਕਰਨ ਲਈ ਸਮੇਂ ਸਿਰ ਤਿਆਰ ਹੋ ਜਾਵੇਗੀ। Date:2009-12-21 Time:00:20:15
ਕਟਕ - ਸ਼੍ਰੀਲੰਕਾਈ ਕਪਤਾਨ ਕੁਮਾਰਾ ਸੰਗਾਕਾਰਾ ਨੇ ਸ਼ਾਨਦਾਰ ਫਾਰਮ ਵਿਚ ਚੱਲ ਰਹੇ ਟੀਮ ਇੰਡੀਆ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਅਗਲੇ ਦੋ ਇੱਕ ਰੋਜ਼ਾ ਮੈਚਾਂ ਵਿਚ ਨਾ ਖੇਡਣ ਨੂੰ ਆਪਣੀ ਟੀਮ ਲਈ ਚੰਗੀ ਖਬਰ ਦੱਸਿਆ ਹੈ ਪਰ ਨਾਲ ਹੀ ਕਿਹਾ ਕਿ ਇਸ ਨਾਲ ਮੇਜ਼ਬਾਨ ਟੀਮ ਦਾ ਪ੍ਰਦਰਸ਼ਨ ਪ੍ਰਭਾਵਿਤ ਹੋਵੇਗਾ। Date:2009-12-21 Time:00:20:15
ਫਰਹਾ ਖਾਨ ਦੇ ਪਤੀ ਸ਼ਿਰੀਸ਼ ਕੁੰਦਰ, ਜਾਨ ਅਬ੍ਰਾਹਿਮ ਨੂੰ ਲੈ ਕੇ 'ਏਲੀਅਨ ਸਾਹਿਬ' ਫਿਲਮ ਬਣਾ ਰਹੇ ਹਨ। ਇਸ 'ਚ ਉਹ ਜਾਨ ਦੇ ਅਪੋਜਿਟ ਇੱਕ ਹਾਲੀਵੁੱਡ ਐਕਟ੍ਰੈਸ ਨੂੰ ਲੈਣਗੇ। ਫਿਲਹਾਲ ਨਾਮ ਨਹੀਂ ਦੱਸਿਆ ਗਿਆ ਹੈ, ਪਰ ਇਹ ਜਰੂਰ ਕਿਹਾ ਗਿਆ ਹੈ ਕਿ ਉਹ ਕੋਈ ਨਾਮੀ ਹੀਰੋਇਨ ਹੋਵੇਗੀ। ਸ਼ਿਰੀਸ਼ ਦੀ ਇਹ ਮਹੱਤਵਪੂਰਨ ਫਿਲਮ ਹੈ ਅਤੇ ਇਸ ਵਿੱਚ ਵਿਲੇਨ ਦੀ ਭੂਮਿਕਾ ਵੀ ਕੋਈ ਹਾਲੀਵੁੱਡ ਦਾ ਕਲਾਕਾਰ ਹੀ ਨਿਭਾਏਗਾ। ਤਕਨੀਕੀ ਪੱਖ ਵੀ ਹਾਲੀਵੁੱਡ ਦੇ ਤਕਨੀਸ਼ੀਅਨ ਦੇਖਣਗੇ। ਇਸ ਫਿਲਮ ਦਾ ਨਿਰਮਾਣ 3 ਡੀ ਵਿੱਚ ਕੀਤਾ ਜਾਵੇਗਾ। ਸ਼ਿਰੀਸ਼ ਆਪਣੀ ਇਸ ਫਿਲਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਉਹਨਾਂ ਨੇ ਜਦੋਂ ਜਾਨ ਨੂੰ ਕਹਾਣੀ ਸੁਣਾਈ ਤਾਂ ਜਾਨ ਫੌਰਨ ਫਿਲਮ ਕਰਨ ਲਈ ਰਾਜੀ ਹੋ ਗਏ। ਇਸ ਤੋਂ ਪਹਿਲਾਂ ਸ਼ਿਰੀਸ਼ ਦੁਆਰਾ ਨਿਰਦੇਸ਼ਿਤ ਫਿਲਮ 'ਜਾਨੇਮਨ' ਬੁਰੀ ਤਰ੍ਹਾਂ ਫ Date:2009-12-21 Time:00:20:15
ਨਵੀਂ ਦਿੱਲੀ - ਤੇਲੰਗਾਨਾ ਰਾਜ ਦੇ ਮੁੱਦੇ ਉੱਪਰ ਰਾਸ਼ਟਰੀ ਸਵੈ ਸੇਵਕ ਸੰਘ(ਆਰਐਸਐਸ) ਨੇ ਭਾਰਤੀ ਜਨਤਾ ਪਾਰਟੀ ਤੋਂ ਵੱਖਰਾ ਸੁਰ ਬੁਲੰਦ ਕਰਦਿਆਂ ਕਾਂਗਰਸ ਦੇ ਫੈਸਲੇ ਨੂੰ ਹਫੜਾ ਦਫੜੀ ਕਰਾਰ ਦਿੱਤਾ ਹੈ। Date:2009-12-21 Time:00:20:15
ਅਜਮੇਰ - ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਅੱਜ ਕਿਹਾ ਕਿ ਅੱਤਵਾਦ ਪ੍ਰਭਾਵਿਤ ਉਹਨਾਂ ਦੇ ਰਾਜ ਵਿਚ ਹਾਲਾਤ ਬਿਹਤਰ ਹੋਣ ਦੇ ਬਾਵਜੂਦ ਸਰਹੱਦੀ ਖੇਤਰਾਂ ਤੋਂ ਸੈਨਾ ਨੂੰ ਨਹੀਂ ਹਟਣ ਦਿੱਤਾ ਜਾਵੇਗਾ। Date:2009-12-21 Time:00:20:15
ਰਾਜਕੋਟ - ਗੁਜਰਾਤ ਦੇ ਰਾਜਕੋਟ ਵਿਖੇ ਇੱਕ ਧਾਰਮਿਕ ਸੰਮੇਲਨ ਵਿਚ ਅੱਜ ਭੱਗਦੜ ਫੈਲਣ ਨਾਲ 8 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 15 ਹੋਰ ਜ਼ਖਮੀ ਹੋ ਗਏ।ਮੌਕੇ ਉੱਪਰ ਪੁਲਿਸ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਪੁੱਜ ਚੁੱਕੇ ਹਨ ਅਤੇ ਜ਼ਖਮੀਆਂ ਨੂੰ ਹਸਪਤਾਲ ਪੁਜਾਇਆ ਗਿਆ ਹੈ। Date:2009-12-21 Time:00:20:15
ਨਵੀਂ ਦਿੱਲੀ : ਸਰਕਾਰ ਨੇ ਵੇਤਨ ਭੋਗੀ ਮੁਲਾਜਮਾਂ ਦੇ ਵੱਖ ਵੱਖ ਭੱਤਿਆਂ ਉੱਤੇ ਕਰ ਲਗਾਉਣ ਦੇ ਨਵੇਂ ਕਾਨੂੰਨ ਨੂੰ ਅੰਤਿਮ ਰੂਪ ਦੇ ਦਿੱਤਾ ਹੈ, ਜਿਸ ਨਾਲ ਉਹਨਾਂ ਨੂੰ ਮਕਾਨ ਅਤੇ ਵਹੀਕਲ ਭੱਤੇ ਦੇ ਰੂਪ ਵਿੱਚ ਮਿਲਣ ਵਾਲੇ ਪੈਸਿਆਂ ਉੱਤੇ ਟੈਕਸ ਭਰਨਾ ਜ਼ਰੂਰੀ ਹੋ ਜਾਵੇਗਾ। Date:2009-12-21 Time:00:20:15
ਲੰਡਨ : ਫਰਾਂਸੀਸੀ ਰਾਸ਼ਟਰਪਤੀ ਨਿਕੋਲਸ ਸਰਕੋਜੀ ਦੀ ਸੁਪਰ ਮਾਡਲ ਪਤਨੀ ਕਾਰਲਾ ਬਰੂਨੀ ਨੂੰ ਯਕੀਨਨ ਇਸਦੀ ਉਮੀਦ ਨਹੀਂ ਹੋਵੇਗੀ। ਦਰਅਸਲ ਹੋਇਆ ਇੰਝ ਕਿ ਕ੍ਰਿਸਮਸ ਦੇ ਇੱਕ ਪ੍ਰੋਗ੍ਰਾਮ ਮੌਕੇ ਉੱਤੇ ਬੱਚਿਆਂ ਨੇ ਉਹਨਾਂ ਦੇ ਨਾਲ ਜੀਅ ਭਰਕੇ ਮੌਜ ਮਸਤੀ ਕੀਤੀ। Date:2009-12-21 Time:00:20:15
ਕੋਲਕਾਤਾ - ਗੋਰਖਾਲੈਂਡ ਦੇ ਮੁੱਦੇ ਉੱਪਰ ਸੋਮਵਾਰ ਨੂੰ ਹੋਣ ਵਾਲੀ ਮਹਤੱਵ ਪੂਰਨ ਗੱਲਬਾਤ ਤੋਂ ਪਹਿਲਾਂ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਐਤਵਾਰ ਨੂੰ ਕਿਹਾ ਕਿ ਇਸ ਮੁੱਦੇ ਦਾ ਹੱਲ ਗੱਲਬਾਤ ਰਾਹੀਂ ਕੱਢਿਆ ਜਾ ਸਕਦਾ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਜੀਜੇਐਮ ਨੂੰ ਵੀ ਚਿਤਾਇਆ ਕਿ ਜੇਕਰ ਉਹ ਵੱਖਰੇ ਰਾਜ ਦੀ ਮੰਗ ਉੱਪਰ ਅੜਿਆ ਰਿਹਾ ਤਾਂ ਸਥਿੱਤੀ ਨਾਜ਼ੁਕ ਹੋ ਸਕਦੀ ਹੈ। Date:2009-12-21 Time:00:20:15
page no.1 |
Select news date : 31 - 12 - 2009 30 - 12 - 2009 29 - 12 - 2009 28 - 12 - 2009 27 - 12 - 2009 26 - 12 - 2009 25 - 12 - 2009 24 - 12 - 2009 23 - 12 - 2009 22 - 12 - 2009 21 - 12 - 2009 20 - 12 - 2009 19 - 12 - 2009 18 - 12 - 2009 17 - 12 - 2009 16 - 12 - 2009 15 - 12 - 2009 14 - 12 - 2009 13 - 12 - 2009 12 - 12 - 2009 11 - 12 - 2009 10 - 12 - 2009 9 - 12 - 2009 8 - 12 - 2009 7 - 12 - 2009 6 - 12 - 2009 5 - 12 - 2009 4 - 12 - 2009 3 - 12 - 2009 2 - 12 - 2009 1 - 12 - 2009 |